ਤਾਜਾ ਖ਼ਬਰਾਂ


ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  39 minutes ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  50 minutes ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  52 minutes ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  58 minutes ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  about 1 hour ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  about 1 hour ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  about 1 hour ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  about 1 hour ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  about 1 hour ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 minute ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  about 2 hours ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  about 2 hours ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  about 2 hours ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  about 2 hours ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  about 2 hours ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  about 2 hours ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  about 2 hours ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  about 2 hours ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  about 3 hours ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 3 hours ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  about 3 hours ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  about 3 hours ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  about 4 hours ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 4 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਬੁੱਧ ਗ੍ਰਹਿ ਬਾਰੇ ਜਾਣੀਏ

ਪਿਆਰੇ ਬੱਚਿਓ, ਬੁੱਧ ਗ੍ਰਹਿ ਸਾਡੇ ਸੌਰ ਮੰਡਲ ਦਾ ਸਭ ਤੋਂ ਛੋਟਾ ਅਤੇ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ। ਇਸ ਗ੍ਰਹਿ ਦਾ ਅੰਗਰੇਜ਼ੀ ਨਾਂਅ 'ਮਰਕਰੀ' ਹੈ, ਜੋ ਕਿ ਰੋਮਨ ਡੇਟੀ ਮਰਕਰੀ ਦੇ ਨਾਂਅ 'ਤੇ ਰੱਖਿਆ ਗਿਆ ਹੈ। ਜਿਸ ਦਾ ਅਰਥ ਹੈ ਰੱਬ ਦਾ ਦੂਤ। ਬੁੱਧ ਗ੍ਰਹਿ ਦੀ ਸੂਰਜ ਤੋਂ ਦੂਰੀ ਕਰੀਬ 58 ਲੱਖ ਕਿਲੋਮੀਟਰ ਹੈ। ਇਸ ਗ੍ਰਹਿ 'ਤੇ ਇਕ ਦਿਨ ਧਰਤੀ ਦੇ 59 ਦਿਨਾਂ ਦੇ ਬਰਾਬਰ ਹੁੰਦਾ ਹੈ। ਇਸ ਦਾ ਕਾਰਨ ਬੁੱਧ ਗ੍ਰਹਿ ਦਾ ਆਪਣੀ ਧੁਰੀ 'ਤੇ ਬਹੁਤ ਹੌਲੀ ਘੁੰਮਣਾ ਹੈ। ਇਸ ਗ੍ਰਹਿ ਦਾ ਕੋਈ ਉਪਗ੍ਰਹਿ ਨਹੀਂ ਹੈ। ਸੂਰਜ ਦੁਆਲੇ ਇਹ ਇਕ ਚੱਕਰ 88 ਦਿਨਾਂ ਵਿਚ ਪੂਰਾ ਕਰਦਾ ਹੈ। ਜੇਕਰ ਅਸੀਂ ਬੁੱਧ ਗ੍ਰਹਿ ਤੋਂ ਸੂਰਜ ਨੂੰ ਦੇਖਦੇ ਹਾਂ ਤਾਂ ਇਹ ਧਰਤੀ ਨਾਲੋਂ ਤਿੰਨ ਗੁਣਾ ਵੱਡਾ ਦਿਸੇਗਾ। ਸੂਰਜ ਦੇ ਬਹੁਤ ਨਜ਼ਦੀਕ ਹੋਣ ਕਾਰਨ ਇਸ 'ਤੇ ਵਾਯੂਮੰਡਲ ਨਾਮਾਤਰ ਹੈ। ਇਸ ਗ੍ਰਹਿ 'ਤੇ ਮਨੁੱਖ ਦਾ ਰਹਿਣਾ ਕਦੇ ਸੰਭਵ ਨਹੀਂ ਹੋ ਸਕਦਾ। ਰਾਤ ਵੇਲੇ ਇਸ ਗ੍ਰਹਿ 'ਤੇ ਤਾਪਮਾਨ ਮਨਫ਼ੀ 180 ਡਿਗਰੀ ਤੇ ਦਿਨ ਵੇਲੇ 430 ਡਿਗਰੀ ਤੱਕ ਪਹੁੰਚ ਜਾਂਦਾ ਹੈ। ਜਿਸ ਕਾਰਨ ਇਸ ਗ੍ਰਹਿ 'ਤੇ ਕਿਸੇ ਵੀ ਪੁਲਾੜੀ ਜ਼ਹਾਜ ਨੂੰ ਭੇਜਣਾ ਵਿਗਿਆਨੀਆਂ ਲਈ ...

ਪੂਰਾ ਲੇਖ ਪੜ੍ਹੋ »

ਵਿਗਿਆਨੀਆਂ ਦਾ ਬਚਪਨ

ਸੂਖਮ ਜੀਵ ਵਿਗਿਆਨ ਦਾ ਮੋਢੀ-ਲੂਈ ਪਾਸਚਰ

ਫਰਾਂਸ ਦਾ ਰਸਾਇਣ ਅਤੇ ਸੂਖਮ ਜੀਵ ਵਿਗਿਆਨੀ ਲੂਈ ਪਾਸਚਰ, ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਵਿਗਿਆਨਕ ਤਕਨੀਕ ਅਤੇ ਦਵਾਈਆਂ ਦੇ ਖੇਤਰ 'ਚ ਉਸ ਦੀਆਂ ਲੱਭਤਾਂ ਬੇਮਿਸਾਲ ਹਨ। ਉਸ ਨੇ ਹੀ ਸਭ ਤੋਂ ਪਹਿਲਾਂ ਲੱਭਿਆ ਸੀ ਕਿ ਜੀਵਾਣੂ (germs) ਹੀ ਖਮੀਰਨ (fermentation) ਦਾ ਕਾਰਨ ਬਣਦੇ ਹਨ ਅਤੇ ਰੋਗ ਉਤਪੰਨ ਕਰਦੇ ਹਨ। ਜੀਵਾਣੂਆਂ ਦੇ ਅਧਿਐਨ ਕਾਰਨ ਹੀ ਪਾਸਚਰੀਕਰਨ (Pasteurization process) ਹੋਂਦ ਵਿਚ ਆਇਆ ਸੀ। ਤਾਂ ਹੀ ਅਸੀਂ ਦੁੱਧ ਨੂੰ ਉਬਾਲਾ ਦੇ ਕੇ ਨਿਸਚਿੰਤ ਹੋ ਜਾਂਦੇ ਹਾਂ ਕਿ ਹੁਣ ਇਹ ਪੂਰਾ ਦਿਨ ਫਟੇਗਾ ਨਹੀਂ। ਇਹ ਵੀ ਪਾਸਚਰੀਕਰਨ ਹੀ ਹੈ। ਇਸ ਖੋਜ ਨੇ ਜੌਆਂ ਦੀ ਸ਼ਰਾਬ, ਫਲਾਂ ਤੋਂ ਤਿਆਰ ਸ਼ਰਾਬ ਅਤੇ ਫਰਾਂਸ ਵਿਚਲੇ ਰੇਸ਼ਮ ਦੇ ਕਾਰੋਬਾਰ ਨੂੰ ਸੁਰੱਖਿਅਤ ਕਰ ਦਿੱਤਾ ਸੀ। ਉਸ ਨੇ ਪਸ਼ੂਆਂ ਦੀ ਗੰਭੀਰ ਬਿਮਾਰੀ (anthrax) ਅਤੇ ਹਲਕੇ ਕੁੱਤੇ ਦੇ ਹਲਕ (rabies) ਦੀ ਵੈਕਸੀਨ ਤਿਆਰ ਕੀਤੀ ਸੀ। ਲੂਈਸ ਪਾਸਚਰ ਦਾ ਜਨਮ ਪੂਰਬੀ ਫਰਾਂਸ ਦੇ ਕਸਬੇ ਡੋਲ (Dole) ਵਿਚ, 27 ਦਸੰਬਰ, 1822 ਨੂੰ ਇਕ ਬਹੁਤ ਹੀ ਗਰੀਬ ਘਰ ਵਿਚ ਹੋਇਆ। ਉਸ ਦਾ ਪਿਤਾ ਜੀਨੇ ਜੌਜਫ ਪਾਸਚਰ, ਚਮੜਾ ਰੰਗਣ ਅਤੇ ਜੁੱਤੀਆਂ ਤਿਆਰ ਕਰਨ ਦਾ ਕੰਮ ਕਰਦਾ ਸੀ। ਕਦੀ ਉਹ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਵਰਖਾ ਆਈ

ਵਰਖਾ ਆਈ, ਵਰਖਾ ਆਈ। ਖੁਸ਼ੀਆਂ ਖੇੜੇ ਨਾਲ ਲਿਆਈ। ਫੁੱਲ ਬੂਟੇ ਵੀ ਟਹਿਕਣ ਲੱਗੇ। ਬਾਗ ਬਗੀਚੇ ਮਹਿਕਣ ਲੱਗੇੇ। ਆਈਆਂ ਜਦੋਂ ਫੂਹਾਰਾਂ ਅਰਸ਼ੌਂ, ਤਪਦੀ ਧਰਤ ਨੇ ਖੁਸ਼ੀ ਮਨਾਈ- ਵਰਖਾ ਆਈ...। ਪੌਣ ਪੁਰੇ ਦੀ ਠੰਢੀ ਵਗਦੀ। ਬਹੁਤ ਸੁਹਾਵੀ ਸੋਹਣੀ ਲੱਗਦੀ। ਤਪਦੇ ਹਿਰਦੇ ਸ਼ਾਂਤ ਹੋ ਗਏ, ਕੁਦਰਤ ਐਸੀ ਬਣਤ ਬਣਾਈ- ਵਰਖਾ ਆਈ...। ਫਸਲਾਂ ਹਰੀਆਂ ਹਰੀਆਂ ਲੱਗਣ। ਕਾਲੇ ਬੱਦਲ ਮਨ ਨੂੰ ਠੱਗਣ। ਮੋਰ ਪਪੀਹੇ ਰਾਗ ਛੇੜਦੇ, ਵੇਖ ਘੋਰ ਘਟਾ ਜਦ ਛਾਈ- ਵਰਖਾ ਆਈ...। ਆਓ ਸਾਰੇ ਮਤਾ ਪਕਾਈਏ। ਇਕ ਇਕ ਸਾਰੇ ਰੁੱਖ ਲਗਾਈਏ। ਹਰੀ ਭਰੀ ਜਦ ਹੋਈ ਧਰਤੀ, ਬਾਰਿਸ਼ ਦੀ ਦੇਵੀ ਮੁਸਕਰਾਈ। ਵਰਖਾ ਆਈ ਵਰਖਾ ਆਈ। ਖੁਸ਼ੀਆਂ ਖੇੜੇ ਨਾਲ ਲਿਆਈ। -ਮੁਖ਼ਤਾਰ ਗਿੱਲ ਸੰਪਰਕ: ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਵਫ਼ਾਦਾਰ ਭੂਰੂ

ਭੂਰੇ ਰੰਗ ਦਾ ਹੋਣ ਕਰਕੇ ਘਰ ਵਿਚ ਸਾਰੇ ਭੂਰੂ ਕਹਿਣ ਲੱਗੇ ਪਏ। ਉਹ ਸਾਰਿਆਂ ਤੋਂ ਪਿਆਰ ਅਤੇ ਸਤਿਕਾਰ ੈਲੈਂਦਾ। ਘਰ ਦੀ ਰਾਖੀ ਰੱਖਦਾ। ਸਾਡੇ ਚੁੱਲ੍ਹੇ ਕੋਲੋਂ ਦੂਰ ਬੈਠਦਾ। ਅੱਖ ਦੀ ਘੂਰ ਮੰਨਦਾ। ਓਪਰੇ ਕੁੱਤੇ-ਬਿੱਲੀ ਨੂੰ ਭੌਂਕ-ਭੌਂਕ ਕੇ ਭਜਾ ਦਿੰਦਾ। ਉਸ ਨੂੰ ਰੋਟੀ ਪਾਣੀ ਅਤੇ ਦੁੱਧ ਪਿਲਾਉਣਾ ਦੀਪ ਦੀ ਜ਼ਿੰਮੇਵਾਰੀ ਸੀ। ਦੀਪ ਖੇਡਣ ਜਾਂਦਾ ਭੂਰੂ ਦੀਆਂ ਰੇਸਾਂ ਲਵਾਉਂਦਾ। ਥੱਕ ਕੇ ਦੋਵੇਂ ਆਰਾਮ ਕਰਦੇ। ਉਹ ਦਿਨੇ ਸੌਂਦਾ, ਰਾਤ ਨੂੰ ਜਾਗਦਾ ਰਹਿੰਦਾ। ਖੜਕਾ ਦੇਣ 'ਤੇ ਭੌਂਕਦਾ। ਅਵਾਰਾ ਡੰਗਰ ਨੂੰ ਭਜਾ ਕੇ ਹੀ ਦਮ ਲੈਂਦਾ। ਸਾਰਿਆਂ ਤੋਂ ਸਾਬਾਸ਼ ਲੈਂਦਾ। ਮਸਤ-ਮਸਤ ਕੇ ਮੰਜਿਆਂ ਦੇ ਆਲੇ-ਦੁਆਲੇ ਭੱਜਦਾ। ਸਾਹ ਚੜ੍ਹ ਜਾਂਦਾ। ਇਕ ਵਾਰ ਕਾਲੇ ਕੱਛਿਆਂ ਵਾਲਿਆਂ ਦਾ ਰੌਲਾ ਪੈ ਗਿਆ। ਭੂਰੂ ਵੀ ਚੁਸਤ ਹੋ ਕੇ ਕੋਠੇ 'ਤੇ ਭੌਂਕਦਾ। ਦੱਸਦਾ ਰਹਿੰਦਾ ਅਸੀਂ ਜਾਗਦੇ ਹਾਂ। ਕਿਸੇ ਓਪਰੇ ਬੰਦੇ ਨੇ ਕੋਈ ਖਾਣ ਨੂੰ ਚੀਜ਼ ਪਾ ਦਿੱਤੀ। ਭੂਰੂ ਨੇ ਸੁੰਘ ਕੇ ਛੱਡ ਦਿੱਤੀ। ਉਸ ਦਿਨ ਪਤਾ ਲੱਗਿਆ ਭੂਰੀ ਘਰ ਪ੍ਰਤੀ ਵਫ਼ਾਦਾਰ ਹੈ। ਸਾਨੂੰ ਦਿਨ ਵੇਲੇ ਪਤਾ ਲੱਗਿਆ ਇਹ ਮੀਟ ਦਾ ਟੁਕੜਾ ਸੀ। ਇਹ ਜ਼ਹਿਰੀਲਾ ਹੋ ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-6

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਮੈਂ ਪੁਸਤਕ ਥਾਈਂ ਛੱਡ ਕੇ ਮੰਮੀ ਕੋਲ ਆਇਆ। ਮੰਮੀ ਕਹਿਣ ਲੱਗੇ, 'ਫਟਾਫਟ ਜਾਹ। ਆਹ ਕੱਪੜਿਆਂ ਦੀ ਗਠੜੀ ਚੁੱਕ ਕੇ ਵੇਦ ਧੋਬੀ ਕੋਲ ਲੈ ਜਾ ਤੇ ਕੋਲੇ ਖੜ੍ਹ ਕੇ ਕੱਪੜੇ ਪ੍ਰੈੱਸ ਕਰਵਾ ਕੇ ਲਿਆਈਂ, ਸਮਝਿਆ..?' ਮੈਂ ਗਠੜੀ ਚੁੱਕੀ ਤੇ ਵੇਦ ਧੋਬੀ ਕੋਲ ਕੱਪੜੇ ਪ੍ਰੈੱਸ ਕਰਵਾਉਣ ਲਈ ਚਲਾ ਗਿਆ। ਇਨ੍ਹਾਂ ਵਿਚ ਮੇਰਾ ਕੋਈ ਕੱਪੜਾ ਨਹੀਂ ਸੀ ਹੁੰਦਾ। ਮੰਮੀ ਜੀ ਕਹਿੰਦੇ ਸਨ, 'ਸਰਕਾਰੀ ਸਕੂਲਾਂ ਦੀ ਵਰਦੀ ਦੀ ਪ੍ਰੈੱਸ ਕਰਵਾਉਣ ਦੀ ਲੋੜ ਨਹੀਂ ਹੁੰਦੀ। ਉਥੇ ਕੋਈ ਨੀ ਦੇਖਦਾ ਹੁੰਦਾ ਕਿ ਵਰਦੀ ਪ੍ਰੈਸ ਐ ਕਿ ਨਹੀਂ...। ਅਈਂ ਚੱਲਦੈ ਉਥੇ ਤਾਂ..।' ਇਕ ਦਿਨ ਮੈਂ ਇਕ ਗ਼ਲਤੀ ਕਰ ਬੈਠਾ। ਮੇਰਾ ਅਗਲੇ ਦਿਨ ਪੱਕਾ ਪੇਪਰ ਸੀ। ਮੈਂ ਆਪਣੀ ਵਰਦੀ ਸੁਬ੍ਹਾ ਦੀ ਧੋ ਕੇ ਸੁੱਕਣੇ ਪਾਈ ਹੋਈ ਸੀ। ਉਸ ਦਿਨ ਮੀਂਹ ਆ ਗਿਆ। ਮੈਨੂੰ ਚਿੰਤਾ ਲੱਗ ਗਈ ਕਿ ਮੇਰੀ ਵਰਦੀ ਸੁੱਕ ਵੀ ਜਾਵੇਗੀ ਕਿ ਨਹੀਂ ? ਮੈਂ ਘਰ ਦੀ ਪ੍ਰੈੱਸ ਚੁੱਕ ਕੇ ਆਪਣੀ ਅੱਧਸੁੱਕੀ ਵਰਦੀ 'ਤੇ ਮਾਰਨ ਲੱਗਾ ਕਿ ਮੰਮੀ ਆ ਗਏ। ਉਨ੍ਹਾਂ ਇਕਦਮ ਸਵਿੱਚ ਬੰਦ ਕਰ ਦਿੱਤਾ। ਬੋਲੇ, ਆਹ ਕੀ ਉਏ? ਸੁੱਕੀ ਤਾਂ ਪਈ ਐ। ਸਵੇਰ ਤੱਕ ਹੋਰ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਗੁਣਾਂ ਦੇ ਗਹਿਣੇ

ਕਵੀ : ਬਹਾਦਰ ਡਾਲਵੀ ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ: ਲਿਮ: ਮੁਹਾਲੀ-ਚੰਡੀਗੜ੍ਹ ਮੁੱਲ : 75 ਰੁਪਏ, ਸਫ਼ੇ : 36 ਸੰਪਰਕ : 0172-5027429. ਪੰਜਾਬੀ ਬਾਲ ਸਾਹਿਤ ਦਾ ਜਾਣਿਆ-ਪਛਾਣਿਆ ਕਲਮਕਾਰ ਬਹਾਦਰ ਡਾਲਵੀ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਹੈ, ਨੇ ਆਪਣੀ ਪੁਸਤਕ 'ਗੁਣਾਂ ਦੇ ਗਹਿਣੇ' ਆਪਣੇ ਪ੍ਰੇਰਨਾ ਸ੍ਰੋਤ ਭਾਜੀ ਡਾ: ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਸਮਰਪਿਤ ਕੀਤੀ ਹੈ। ਡਾਲਵੀ ਬਾਲ-ਮਾਨਸਿਕਤਾ ਦੀ ਨਬਜ਼ ਪਛਾਣਨ ਵਾਲਾ ਲੇਖਕ ਸੀ। ਇਸ ਸੰਗ੍ਰਹਿ ਵਿਚ ਉਸ ਦੀਆਂ ਕ੍ਰਿਤਾਂ ਬੱਚਿਆਂ ਵਿਚ ਨਵੀਂ ਊਰਜਾ ਪੈਦਾ ਕਰਦੀਆਂ ਹਨ। ਵਰਤਮਾਨ ਚੌਗਿਰਦੇ ਨੂੰ ਕਿਵੇਂ ਖੁਸ਼ਹਾਲ ਅਤੇ ਮਹਿਕਾਂ ਭਰਿਆ ਬਣਾਇਆ ਜਾ ਸਕਦਾ ਹੈ, ਸਕੂਲੀ ਵਾਤਾਵਰਨ ਨੂੰ ਕਿਵੇਂ ਉਸਾਰੂ ਛੋਹਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਵੰਨ-ਸੁਵੰਨੇ ਜੀਵ ਜੰਤੂਆਂ ਨਾਲ ਪਿਆਰ ਮੁਹੱਬਤ ਕਰਕੇ ਕੁਦਰਤ ਅਤੇ ਮਾਨਵਤਾ ਵਿਚਕਾਰ ਕਿਵੇਂ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ, ਇਨ੍ਹਾਂ ਸਾਰੇ ਪੱਖਾਂ ਨੂੰਡਾਲਵੀ ਨੇ ਬੜੀ ਸੁੰਦਰਤਾ ਨਾਲ ਆਪਣੀਆਂ ਕਵਿਤਾਵਾਂ ਵਿਚ ਰੂਪਮਾਨ ਕੀਤਾ ਹੈ। ਕਿਧਰੇ ਇਨ੍ਹਾਂ ਵਿਚ ਨਿੱਕਾ ਜਿਹਾ ਅਭਿਜੋਤ ਬੋਲਦਾ ...

ਪੂਰਾ ਲੇਖ ਪੜ੍ਹੋ »

ਕੁਲਫੀਆਂ ਵਾਲਾ

ਭਾਈ ਕੁਲਫੀਆਂ ਵਾਲਾ ਭਾਈ ਕੁਲਫੀਆਂ ਵਾਲਾ ਆਇਆ ਪਿੰਡ 'ਚ ਉਹਨੇ ਹੋਕਾ ਲਾਇਆ। ਖੋਏ ਮਲਾਈ ਵਾਲੀ ਕੁਲਫੀ ਖਾਓ, ਦਸ ਪੰਦਰਾਂ ਰੁਪਏ ਨਾਲ ਲੈ ਕੇ ਆਓ, ਖਾਹ ਕੁਲਫੀ ਠੰਢੇ ਠਾਰ ਹੋ ਜਾਓ, ਨਾਲ ਹੀ ਰਬੜ ਵਾਲਾ ਹਾਰਨ ਵਜਾਇਆ, ਭਾਈ ਕੁਲਫੀਆ ਵਾਲਾ ਆਇਆ, ਪਿੰਡ 'ਚ ਉਹਨੇ ਹੋਕਾ ਲਾਇਆ। ਰੰਗ ਬਰੰਗੀ ਕੁਲਫੀ ਖਾਓ ਆ ਕੇ ਆਪਣਾ ਮਨ ਪਰਚਾਓ, ਗਰਮੀ ਨੂੰ ਤੁਸੀਂ ਦੂਰ ਭਜਾਓ, ਉੱਚੀ-ਉੱਚੀ ਹੋਕਾ ਲਾਇਆ, ਭਾਈ ਕੁਲਫੀਆ ਵਾਲਾ ਆਇਆ ਪਿੰਡ 'ਚ ਉਹਨੇ ਹੋਕਾ ਲਾਇਆ। ਬੱਚੇ ਹਾਰਨ ਸੁਣ ਭੱਜੇ ਆਏ, ਕੁਲਫੀ ਖਾਹ ਉਨ੍ਹਾਂ ਲੁਤਫ ਉਠਾਏ ਛਾਲਾਂ ਮਾਰ ਉਨ੍ਹਾਂ ਢੋਲੇ ਗਾਏ, ਕੁਲਫੀ ਦਾ ਜ਼ਾਇਕਾ ਬੜਾ ਆਇਆ, ਭਾਈ ਕੁਲਫੀਆਂ ਵਾਲਾ ਆਇਆ, ਪਿੰਡ 'ਚ ਉਹਨੇ ਹੋਕਾ ਲਾਇਆ। -ਗੁਰਮੀਤ ਸਿੰਘ ਵੇਰਕਾ ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਸੈਰ ਪਹਾੜਾਂ ਦੀ

ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ, ਵਧਦੇ ਫੁਲਦੇ ਰਹਿਣ ਜੀ ਮੰਗੀਏ ਖ਼ੈਰ ਪਹਾੜਾਂ ਦੀ। ਛੁੱਟੀਆਂ ਦੇ ਵਿਚ ਪਾਪਾ ਅਸਾਂ ਨੂੰ ਲੈ ਕੇ ਗਏ, ਨਾਲ ਗੱਡੀ 'ਚ ਅਸੀਂ ਉਨ੍ਹਾਂ ਦੇ ਬਹਿ ਕੇ ਗਏ, ਕਲ-ਕਲ ਕਰਦਾ ਪਾਣੀ ਜਾਪੇ ਨਹਿਰ ਪਹਾੜਾਂ ਦੀ, ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ। ਤੱਕੀਏ ਚਾਰ ਚੁਫੇਰੇ ਦਿਸੇ ਹਰਿਆਲੀ ਬਈ, ਮਨ ਖ਼ੁਸ਼ ਹੋਵੇ ਤੱਕ ਸੂਰਜ ਦੀ ਲਾਲੀ ਬਈ, ਰੁੱਖ ਚੂਸੀ ਜਾਵਣ ਲਗਦਾ ਜ਼ਹਿਰ ਪਹਾੜਾਂ ਦੀ, ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ। ਚਮਕਣ ਚਾਂਦੀ ਵਾਂਗਰ ਇਥੇ ਬਰਫ਼ਾਂ ਬੜੀਆਂ ਨੇ, ਕਰਤਾ ਮੌਸਮ ਹੋਰ ਸੁਹਾਵਣਾ ਕਿਣਮਿਣ ਕਣੀਆਂ ਨੇ, ਦੂਰ ਦੂਰ ਤੱਕ ਦਿਸਦੀ ਲੰਬੀ ਲਾਈਨ ਪਹਾੜਾਂ ਦੀ, ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ। ਰੰਗ-ਬਰੰਗੇ ਫੁੱਲ ਪਤਾ ਨਹੀਂ ਕੌਣ ਲਾਂਵਦਾ ਏ, ਆਪੇ ਹੀ ਵਧਦੇ ਜਾਵਣ ਪਾਣੀ ਕੌਣ ਪਾਂਵਦਾ ਏ, ਸੋਚ ਕਿਸੇ ਲਈ ਨਾ ਜਾਪੇ ਗ਼ੈਰ ਪਹਾੜਾਂ ਦੀ, ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ। 'ਬਲਜੀਤ' ਆਖਦਾ ਸੈਰ ਤੁਸੀਂ ਵੀ ਕਰਕੇ ਆਇਓ ਬਈ, ਕੁਦਰਤ ਦੇ ਰੰਗ ਕਲਾਵੇ ਭਰ ਭਰ ਕੇ ਲਿਆਇਓ ਬਈ, ਚੇਤੇ ਸਦਾ ਹੀ ਰਹਿਣੀ ਦੇਖਿਓ ਸੈਰ ਪਹਾੜਾਂ ਦੀ। ਆਇਆ ਬੜਾ ਨਜ਼ਾਰਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX