ਤਾਜਾ ਖ਼ਬਰਾਂ


ਮਹਿੰਦਰ ਸਿੰਘ ਸਿੱਧੂ ''ਆਪ'' ਦੇ ਸੂਬਾ ਸੰਯੁਕਤ ਸਕੱਤਰ ਬਣੇ
. . .  18 minutes ago
ਸੰਗਰੂਰ, 27 ਜੁਲਾਈ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਜ਼ਿਲ੍ਹਾ ਸੰਗਰੂਰ ਸੀਨੀਅਰ ਆਗੂ ਮਹਿੰਦਰ ਸਿੰਘ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਨਵੇਂ ਕੇਸ ਆਏ ਸਾਹਮਣੇ, ਪਿਛਲੇ 132 ਦਿਨਾਂ ਵਿਚ ਸਭ ਤੋਂ ਘੱਟ
. . .  49 minutes ago
ਨਵੀਂ ਦਿੱਲੀ, 27 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 415 ਮਰੀਜ਼ਾਂ ਦੀ ਮੌਤ ਹੋਈ ਹੈ...
ਟੋਕੀਓ ਉਲੰਪਿਕ 'ਤੇ ਮੰਡਰਾਉਣ ਲੱਗਾ ਕੋਰੋਨਾ ਦਾ ਖ਼ਤਰਾ
. . .  about 1 hour ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਕੋਵਿਡ19 ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ਵਿਚ ਅੱਜ ਦੋ ਅਥਲੀਟਾਂ ਸਮੇਤ 7 ਜਣੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਟੋਕੀਓ ਉਲੰਪਿਕ ਖੇਡਾਂ ਨਾਲ...
ਮਮਤਾ ਬੈਨਰਜੀ ਦਿੱਲੀ 'ਚ, ਕਰ ਸਕਦੀ ਹੈ ਮੋਦੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 27 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜ ਦਿਨਾਂ ਦੌਰੇ 'ਤੇ ਸੋਮਵਾਰ ਸ਼ਾਮ ਰਾਜਧਾਨੀ ਦਿੱਲੀ ਪਹੁੰਚ ਗਈ। ਇਸ ਦੌਰੇ 'ਤੇ ਉਹ ਕਈ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਰਿਪੋਰਟਾਂ ਇਹ ਵੀ ਹਨ ਕਿ ਮਮਤਾ ਬੈਨਰਜੀ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਟੋਕੀਓ ਉਲੰਪਿਕ : ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ
. . .  about 2 hours ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਹਾਕੀ ਮੁਕਾਬਲੇ ਵਿਚ ਭਾਰਤ ਨੇ ਸਪੇਨ ਨੂੰ 3-0 ਨਾਲ ਹਰਾ ਦਿੱਤਾ ਹੈ...
ਅੱਜ ਦਾ ਵਿਚਾਰ
. . .  28 minutes ago
ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  1 day ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  1 day ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  1 day ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸੁਕਰਾਤ ਦੀ ਪਿਆਰ ਕਹਾਣੀ

ਉਸ ਦਿਨ ਪਰਛਾਵੇਂ ਢਲ ਗਏ ਸਨ। ਯੂਨਾਨ ਦਾ ਮਹਾਨ ਦਾਰਸ਼ਨਿਕ ਸੁਕਰਾਤ, ਆਪਣੇ ਜਿਗਰੀ-ਯਾਰ ਨਾਲ ਸ਼ਾਹੀ ਬਾਗ਼ ਵਿਚ ਬੈਠਾ ਗੱਪਾਂ ਮਾਰ ਰਿਹਾ ਸੀ, ਜਿਹੜਾ ਇਕ ਫ਼ੌਜੀ ਕਪਤਾਨ ਸੀ ਅਤੇ ਜਿਸ ਦੀ ਮੰਗਣੀ, ਅਮੀਰ ਘਰਾਣੇ ਦੀ ਇਕ ਸੁਨੱਖੀ ਮੁਟਿਆਰ ਨਾਲ ਹੋ ਚੁੱਕੀ ਸੀ। ਕੁਝ ਮਹੀਨਿਆਂ ਬਾਅਦ ਦੋਵਾਂ ਦਾ ਵਿਆਹ ਹੋ ਜਾਣਾ ਸੀ। ਕਪਤਾਨ ਆਖਣ ਲੱਗਾ, 'ਸੁਕਰਾਤ! ਤੂੰ ਵੀ ਹੁਣ ਵਿਆਹ ਕਰਵਾ ਲੈ, ਯਾਰ। ਹੋਰ ਚਹੁੰ ਸਾਲਾਂ ਨੂੰ, ਤੇਰੇ ਚਿੱਟੇ ਆ ਜਾਣੇ ਨੇ ਤੇ ਫਿਰ... ਆਸ ਨਾ ਰੱਖੀਂ, ਆਪਣੇ ਵਿਆਹ ਦੀ।' ਸੁਕਰਾਤ ਨੇ ਘਾਹ ਦੀ ਇਕ ਤਿੜ੍ਹ ਤੋੜੀ ਤੇ ਦੰਦਾਂ 'ਚ ਚਬਾਉਂਦਾ ਹੋਇਆ ਆਖਣ ਲੱਗਾ, 'ਮਿੱਤਰਾ! ਜਿਹੜੀ ਔਰਤ ਨੂੰ ਮੈਂ ਪਸੰਦ ਕਰਦਾ ਸਾਂ, ਉਹ ਤਾਂ ਤੇਰੇ ਨਾਲ ਮੰਗੀ ਗਈ ਏ। ਹੁਣ ਤਾਂ ਲੱਗਦੈ, ਜਿਵੇਂ ਛੜਾ ਹੀ ਰਹਿਣਾ ਪਊ, ਸਾਰੀ ਉਮਰ ਮੈਨੂੰ।' 'ਆਹ ਮੂੰਹ ਤੇ ਮਸਰਾਂ ਦੀ ਦਾਲ? ਕਦੇ ਸ਼ਕਲ ਨਹੀਂ ਵੇਖੀ ਹੋਣੀ ਤੂੰ ਆਪਣੀ ਸ਼ੀਸ਼ੇ ਵਿਚ... ਸ਼ਾਇਦ। ਕਿੱਥੇ ਹੂਰਾਂ-ਪਰੀ 'ਜਾਨਥਿਪ' ਤੇ ਕਿੱਥੇ ਤੇਰੇ ਵਰਗਾ... ਮੋਟੀ ਨੱਕ ਅਤੇ ਚੁੰਨ੍ਹੀਆਂ ਅੱਖਾਂ ਵਾਲਾ.... ਆਦਿ ਮਾਨਵ। ਤੂੰ ਭਾਵੇਂ ਉਹਨੂੰ ਲੱਖ ਪਸੰਦ ਕਰਦਾ ਹੋਵੇਂ, ਪਰ ਉਹ ਤਾਂ ਸ਼ਾਇਦ... ਤੇਰੀ ...

ਪੂਰਾ ਲੇਖ ਪੜ੍ਹੋ »

ਬਿਨਾਂ ਪਹੀਆਂ ਤੋਂ ਚੱਲਣ ਵਾਲੀ

ਮੈਗਲੇਵ ਗੱਡੀ

ਪਿਛਲੀ ਸਦੀ ਦੌਰਾਨ ਵਿਗਿਆਨ ਅਤੇ ਤਕਨੀਕ ਦੀਆਂ ਨਵੀਆਂ ਤਰਕੀਬਾਂ ਨੇ ਪਹੀਆ-ਰਹਿਤ ਰੇਲ ਗੱਡੀਆਂ ਬਣਾਉਣ ਨੂੰ ਉਤਸ਼ਾਹਿਤ ਕੀਤਾ। ਅਜੋਕੇ ਯੁੱਗ ਵਿਚ ਤੇਜ਼ ਰਫ਼ਤਾਰੀ ਪਹੀਆ ਰਹਿਤ ਮੈਗਲੇਵ ਰੇਲ ਗੱਡੀਆਂ ਰਾਹੀਂ ਜਾਪਾਨ, ਦੱਖਣੀ ਕੋਰੀਆ ਅਤੇ ਚੀਨ ਵਿਚ ਰੋਜ਼ਾਨਾ ਹਜ਼ਾਰਾਂ ਯਾਤਰੀ ਯਾਤਰਾ ਕਰ ਰਹੇ ਹਨ। 'ਮੈਗਲੇਵ' ਸ਼ਬਦ ਮੈਗਨੈਟਿਕ ਲੈਵੀਟੇਸ਼ਨ ਭਾਵਮੈਗਨੈਟਿਕਸਸਪੈਂਸ਼ਨ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਚੁੰਬਕੀ ਉਠਾਓ। ਚੁੰਬਕੀ ਖੇਤਰ ਦੇ ਪ੍ਰਭਾਵ ਅਧੀਨ ਵਸਤੂ ਬਿਨਾਂ ਕਿਸੇ ਹੋਰ ਸਹਾਰੇ ਹਵਾ ਵਿਚ ਲਟਕ ਜਾਂਦੀ ਹੈ। ਚੁੰਬਕੀ ਊਰਜਾ ਧਰਤੀ ਦੇ ਗੁਰੂਤਾ ਆਕਰਸ਼ਣ ਬਲ ਦੇ ਉਲਟ ਦਿਸ਼ਾ ਵਿਚ ਊਰਜਾ ਲਗਾ ਕੇ ਸੰਤੁਲਨ ਬਣਾਉਂਦਿਆਂਹਵਾ ਵਿਚ ਲਟਕੀ ਵਸਤੂ ਨੂੰ ਹੇਠਾਂ ਵੱਲ ਡਿਗਣ ਤੋਂ ਰੋਕਦੀ ਹੈ।ਵਿਗਿਆਨ ਦੇ ਸਿਧਾਂਤਾਂ ਤੋਂ ਜਾਣੂ ਮਨੁੱਖ ਭਲੀ-ਭਾਂਤ ਜਾਣਦਾ ਹੈ ਕਿ ਚੁੰਬਕ ਦੇ ਉੱਤਰੀ ਅਤੇ ਦੱਖਣੀ ਦੋ ਧਰੁਵ ਹੁੰਦੇ ਹਨ। ਦੋਵੱਖ-ਵੱਖ ਚੁੰਬਕਾਂ ਦੇ ਸਮਾਨ ਧਰੁਵ ਇਕ-ਦੂਜੇ ਨੂੰ ਦੂਰ ਧੱਕਦੇ ਹਨ,ਜਦਕਿ ਉਲਟ ਧਰੁਵ ਇਕ-ਦੂਜੇ ਨੂੰ ਆਪਣੇ ਵੱਲ ਖਿੱਚਦੇ ਹਨ। ਉਦਾਹਰਨ ਵਜੋਂ ਇਕ ਚੁੰਬਕ ਦਾ ਉੱਤਰੀ ਧਰੁਵ ਅਤੇ ਦੂਜੇ ...

ਪੂਰਾ ਲੇਖ ਪੜ੍ਹੋ »

ਨੀਂਦ ਨੂੰ ਉਡੀਕਦਿਆਂ ਉਡੀਕਦਿਆਂ

ਨੀਂਦ ਰੂਪੀ ਆਰਾਮ ਸਭਨਾ ਦੀ ਜ਼ਿੰਦਗੀ ਦੇ ਸਫ਼ਰ ਨੂੰ ਚੱਲਦਾ ਰੱਖਣ ਲਈ ਬਹੁਤ ਮਹੱਤਵਪੂਰਨ ਹੈ। ਮਾਨਸਿਕ ਸ਼ਕਤੀ ਅਤੇ ਸਰੀਰਕ ਊਰਜਾ ਇਸ ਵਿਚੋਂ ਹੀ ਪ੍ਰਾਪਤ ਹੁੰਦੀ ਹੈ। ਨੀਂਦ ਦੁਆਰਾ ਜ਼ਿੰਦਗੀ ਦਾ ਇਕ ਤਿਹਾਈ ਭਾਗ ਨਿਗਲਣ ਦੇ ਬਾਵਜੂਦ ਮਨੁੱਖ ਸੌਂਦਾ ਹੈ ਨੀਂਦ ਦੀ ਅਣਹੋਂਦ ਜ਼ਿੰਦਗੀ ਉਪਰ ਨਕਾਰਾਤਮਕ ਅਸਰ ਪਾਉਂਦੀ ਹੈ। ਇਕ ਗੱਲ ਤਾਂ ਸਪੱਸ਼ਟ ਹੈ ਨੀਂਦ ਬਹੁਤ ਅਹਿਮ ਹੈ ਅਤੇ ਅਸੀਂ ਹਰੇਕ ਰਾਤ ਸੌਂਦੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਕੀ ਸਾਨੂੰ ਬਿਸਤਰ 'ਤੇ ਲੇਟਦਿਆਂ ਹੀ ਨੀਂਦ ਆ ਜਾਂਦੀ ਹੈ। ਨਹੀਂ, ਅਸੀਂ ਆਪਣੇ ਕੰਮ ਕਾਰ ਨਬੇੜ ਬਿਸਤਰ 'ਤੇ ਅਰਾਮਦਾਇਕ ਪੋਸਚਰ ਵਿਚ ਲੇਟ ਕੇ ਨੀਂਦ ਨੂੰ ਉਡੀਕਦੇ-ਉਡੀਕਦੇ ਕੁਝ ਸਮਾਂ ਜਾਗ੍ਰਿਤ ਅਵਸਥਾ ਵਿਚ ਬਤੀਤ ਕਰਦੇ ਹਾਂ। ਭਾਵ ਬਿਸਤਰ 'ਤੇ ਲੇਟਣ ਅਤੇ ਨੀਂਦ ਆਉਣ ਦੇ ਵਿਚਕਾਰ ਸਾਡੇ ਕੋਲ ਕੁਝ ਮਿੰਟਾਂ ਦਾ ਖਾਸ ਸਮਾ ਹੁੰਦਾ ਹੈ। ਇਹ ਉਹ ਸਮਾਂ ਹਰਗਿਜ਼ ਨਹੀਂ ਜਿਸ ਵੇਲੇ ਲੇਟੇ-ਲੇਟੇ ਟੀ.ਵੀ. ਦੇਖਦੇ, ਕਿਤਾਬ ਪੜ੍ਹਦੇ ਜਾਂ ਮੋਬਾਈਲ ਦੀ ਵਰਤੋਂ ਕਰਦੇ ਨੀਂਦ ਨੂੰ ਉਡੀਕਦੇ ਹਾਂ। ਬਲਕਿ ਇਸ ਅਵਸਥਾ ਦੌਰਾਨ ਅਸੀਂ ਸਰੀਰਕ ਤੌਰ 'ਤੇ ਬਾਹਰੀ ਕਿਰਿਆਵਾਂ ਜਾਂ ਕਾਰਜਾਂ ...

ਪੂਰਾ ਲੇਖ ਪੜ੍ਹੋ »

ਕੱਲ੍ਹ ਬਰਸੀ 'ਤੇ ਵਿਸ਼ੇਸ਼

ਸਟੇਜੀ ਗਾਇਕੀ ਦੀ ਸਹਿਜ਼ਾਦੀ ਸੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ

ਗ੍ਰਾਮੋਫ਼ੋਨ ਵਾਲੀ ਸਟੇਜੀ ਗਾਇਕੀ ਦੀ ਸਹਿਜ਼ਾਦੀ, ਨਰਮ ਸੁਭਾਅ, ਸਾਦੇ ਪਹਿਰਾਵੇ, ਹਸਮੁਖ ਚਿਹਰੇ ਦੀ ਮਾਲਕਣ, ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ, ਗਾਇਕੀ ਦਾ ਵਗਦਾ ਦਰਿਆ ਸੀ। ਉਸ ਦੀ ਹੇਕ ਅਤੇ ਹੂਕ ਨੇ ਜਿੱਥੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕੀਤੀ, ਉੱਥੇ ਲੋਕ ਮਾਨਸਿਕਤਾ ਨੂੰ ਸਮਝ ਕੇ, ਪੰਜਾਬ ਦੀ ਮੁਟਿਆਰ ਦੇ ਹਾਵ ਭਾਵ, ਗਾਇਕੀ ਦੀ ਕਲਾ ਰਾਹੀਂ ਸਰੋਤਿਆਂ ਦੇ ਰੂਬਰੂ ਕੀਤੇ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਸਾਂਝੇ ਪੰਜਾਬ 'ਚ ਲਾਹੌਰ ਵਿਖੇ ਪਿਤਾ ਸ੍ਰੀ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇ ਘਰ ਹੋਇਆ। ਉਸ ਦੀ ਵੱਡੀ ਭੈਣ ਪ੍ਰਕਾਸ਼ ਕੌਰ ਉਸ ਤੋਂ ਪਹਿਲਾਂ ਗਾਇਕੀ ਦੇ ਖੇਤਰ ਵਿਚ ਆਈ। 12 ਸਾਲ ਦੀ ਉਮਰ ਵਿਚ ਹੀ ਉਸ ਨੇ ਪ੍ਰਕਾਸ਼ ਕੌਰ ਦੇ ਨਾਲ ਹੀ ਮਾਸਟਰ ਇਨਾਇਤ ਹੁਸੈਨ ਅਤੇ ਪੰ: ਮਾਨੀ ਪ੍ਰਸਾਦਿ ਤੋਂ ਕਲਾਸਕੀ ਗਾਇਕੀ ਦੇ ਗੁਰ ਹਾਸਲ ਕੀਤੇ। ਅਗਸਤ 1943 ਵਿਚ ਉਸ ਨੇ ਰੇਡੀਓ ਲਾਹੌਰ ਤੋਂ ਪਹਿਲਾ ਗੀਤ ਪੇਸ਼ ਕੀਤਾ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਇਸੇ ਮਹੀਨੇ ਹੀ ਉਸ ਨੇ ਪ੍ਰਕਾਸ਼ ਕੌਰ ਨਾਲ ਅੰਮ੍ਰਿਤਸਰ ਵਿਖੇ ਇਕ ਅਕਾਲੀ ਕਾਨਫ਼ਰੰਸ ਵਿਚ ਗੀਤ 'ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ' ਗਾਇਆ। ...

ਪੂਰਾ ਲੇਖ ਪੜ੍ਹੋ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ-8

ਸਫਲਤਾ ਦੇ ਅਸਮਾਨ 'ਤੇ ਪੁੱਜ ਕੇ ਵੀ ਨਿਮਾਣਾ ਸਿੱਖ ਹੀ ਹੈ ਬਲਬੀਰ ਸਿੰਘ ਉਸਮਾਨਪੁਰ

ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਉਸਮਾਨਪੁਰ ਦੇ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਦਾ ਸਬੰਧ ਵੀ ਪਿੰਡ ਤੋਂ ਲੈ ਕੇ ਸਿਆਟਲ ਅਮਰੀਕਾ ਤੱਕ ਹੈ। ਉਮਰ ਮਸਾਂ 62-63 ਵਰ੍ਹੇ, ਕੱਦ ਕਾਠ ਚੰਗਾ ਹੈ, ਸਰਦਾਰੀ ਹੈ, ਰੋਅਬ ਐ, ਛੋਹਲਾ ਬੰਦੈ, ਠਾਠ ਬਾਠ ਐ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਦੇ ਨਾਲ-ਨਾਲ ਪਤਾ ਨਹੀਂ ਹੋਰ ਕਿੰਨਿਆਂ ਦੇ ਬਲਬੀਰ ਸਿੰਘ ਉਸਮਾਨਪੁਰ ਨੇ ਢਿੱਡ ਹੀ ਨਹੀਂ ਭਰੇ ਸਗੋਂ ਰੱਜ ਕੇ ਰਿਜਕ ਦਿੱਤਾ ਹੈ। ਓਪਰੀ ਧਰਤੀ 'ਤੇ ਆਪਣਿਆਂ ਵਾਂਗ ਵਿਚਰਨਾ ਤੇ ਆਪਣਿਆਂ ਨੂੰ ਰੱਜਵਾਂ ਰੁਜ਼ਗਾਰ ਦੇਣਾ ਹੀ ਉਸਮਾਨਪੁਰ ਦੇ ਹਿੱਸੇ ਹੀ ਨਹੀਂ ਆਇਆ ਸਗੋਂ ਸਤਿਕਾਰ ਵੀ ਏਨਾ ਖੱਟਿਆ ਹੈ ਕਿ ਪੰਜਾਬੀ ਕੋਲੋਂ ਲੰਘਦੇ ਨਾਲ ਦੇ ਨੂੰ ਦੱਸਣਗੇ 'ਬਈ ਅਹੁ ਜਾਂਦਾ ਸਰਦਾਰ ਪੰਜਾਬੀ ਭਰਾ, ਮਿਹਨਤ ਨਾਲ ਤਰੱਕੀ ਦੀਆਂ ਲੀਹਾਂ ਪਾਉਣ ਵਾਲਾ ਨਹੀਂ, ਜਰਨੈਲੀ ਸੜਕਾਂ ਬਣਾਉਣ ਵਾਲਾ'। ਅਸਲ 'ਚ ਬਲਬੀਰ ਸਿੰਘ ਉਸਮਾਨਪੁਰ ਦੀ ਗੱਲ ਕਰਨੀ ਪੰਜਾਬੀਆਂ ਦੀ ਮਿਹਨਤ, ਲਗਨ, ਹਠ ਤੇ ਇਤਿਹਾਸ ਸਿਰਜਣ ਦੀ ਗੱਲ ਕਹਿ ਸਕਦੇ ਹਾਂ। ਚਲੋ ਰੋਜ਼ੀ ਰੋਟੀ ਖ਼ਾਤਰ ਬੰਦਾ ਹੀਲੇ ਵਸੀਲੇ ਤਾਂ ਕਰਦਾ ਹੀ ਹੈ, ਸੌ ਸੌ ਪਾਪੜ ਵੇਲਦੈ, ਪਰ ਉਸਮਾਨਪੁਰ ਦੇ ਕਾਰੋਬਾਰ ...

ਪੂਰਾ ਲੇਖ ਪੜ੍ਹੋ »

ਸੰਖੇਪ ਇਤਿਹਾਸ : ਪੀਰ ਬੁੱਧੂ ਸ਼ਾਹ

ਸੱਯਦ ਪੀਰ ਬੁੱਧੂ ਸ਼ਾਹ (ਸੱਯਦ ਸ਼ਾਹ ਬਦਰੁੱਦੀਨ), ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਥਿੜਕ ਸ਼ਰਧਾਲੂ ਅਤੇ ਪਰਮ ਮਿੱਤਰ ਹੋਏ ਹਨ। ਉਹ ਕਸਬਾ ਸਢੌਰਾ (ਹੁਣ ਜ਼ਿਲ੍ਹਾ ਯਮਨਾਨਗਰ) ਦੇ ਇਕ ਬਾ-ਵਿਕਾਰ, ਬਾ-ਹੈਸੀਅਤ ਅਤੇ ਸਾਹਿਬ-ਏ-ਜਾਇਦਾਦ, ਪਰ ਖ਼ੁਦਾਪ੍ਰਸਤ ਪਰਉਪਕਾਰੀ ਜੀਉੜੇ ਹੋ ਗੁਜ਼ਰੇ ਹਨ (13 ਜੂਨ, 1647 ਈ-21 ਮਾਰਚ, 1704 ਈ.)। ਸੰਨ 1688 ਈਸਵੀ ਦੇ ਸਤੰਬਰ ਮਹੀਨੇ ਭੰਗਾਣੀ ਦੇ ਮੈਦਾਨ, ਸੰਗਮ ਦਰਿਆ ਗਿਰੀ ਅਤੇ ਯਮਨਾ-ਵਿਚ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ, ਫਸਵੀਂ ਜੰਗ ਹੁੰਦੀ ਹੈ, ਇਕ ਪਾਸੇ ਸੀ 16 ਰਾਜਿਆਂ ਦੀ ਵੱਡੀ ਸੈਨਾ ਅਤੇ ਦੂਜੇ ਬੰਨੇ ਗੁਰੂ ਜੀ (ਉਮਰ ਸਿਰਫ਼ 22 ਸਾਲ) ਕੋਲ ਗਿਣਤੀ ਦੇ ਹੀ ਸਿੱਖ ਸਨ, ਜਿਨ੍ਹਾਂ 'ਚ ਕਈ ਤਾਂ ਸ਼ਸਤਰਾਂ ਦੇ ਪ੍ਰਯੋਗੀ ਵੀ ਨਹੀਂ ਸਨ। ਇਸ ਤੋਂ ਛੁੱਟ ਕਿਸੇ ਵੇਲੇ, ਪੀਰ ਬੁੱਧੂ ਸ਼ਾਹ ਜੀ ਵਲੋਂ, ਤਰਸ ਦੇ ਆਧਾਰ 'ਤੇ ਗੁਰੂ ਜੀ ਪਾਸ ਭਰਤੀ ਕਰਵਾਏ ਚਾਰ ਪਠਾਣਾਂ ਵਿਚੋਂ ਵੀ ਤਿੰਨ ਭੀਖਨ ਖ਼ਾਨ, ਨਿਜਾਬਤ ਖ਼ਾਨ, ਹਯਾਤ ਖ਼ਾਨ ਵਿਸਾਹਘਾਤ ਕਰਦਿਆਂ ਜਾ ਰਲੇ ਸੀ ਪਹਾੜੀ ਰਾਜਿਆਂ ਨਾਲ। ਲੰਮੀ ਸੋਚਦਿਆਂ, ਗੁਰੂ ਜੀ ਨੇ ਚੌਥੇ ਕਾਲੇ ਖ਼ਾਨ ਨੂੰ ਵੀ ਜੰਗ ਵਿਚ ਆਪਣੇ ਨਾਲ ਸ਼ਾਮਿਲ ਨਹੀਂ ਸੀ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਪਤਨੀ ਦੀ ਸ਼ਿਕਾਇਤ ਇਹ ਸੀ ਕਿ ਪਹਿਲਾਂ ਉਹ ਘੰਟਿਆਂਬੱਧੀ ਮੇਰੀਆਂ ਨੀਲੀਆਂ ਅੱਖਾਂ ਵਿਚ ਦੇਖਦਾ ਹੁੰਦਾ ਸੀ। ਜਦੋਂ ਅਸੀਂ ਹੁਣ ਇਕੱਲੇ ਸਮੁੰਦਰ ਦੇ ਕੰਢੇ ਜਾਂਦੇ ਹਾਂ ਤਾਂ ਉਹ ਮੇਰੇ ਵੱਲ ਵੇਖਣ ਦੀ ਬਜਾਏ ਸਮੁੰਦਰ ਦੇ ਨੀਲੇ ਪਾਣੀ ਨੂੰ ਕਈ ਘੰਟੇ ਦੇਖਦਾ ਰਹਿੰਦਾ ਹੈ। ਘਰ ਰੋਜ਼ ਦੇਰ ਨਾਲ ਆਉਂਦਾ ਹੈ ਪਰ ਕੋਈ ਸਪੱਸ਼ਟੀਕਰਨ ਵੀ ਨਹੀਂ ਦਿੰਦਾ। ਸਪੱਸ਼ਟੀਕਰਨ ਦੇਵੇ, ਬਹਾਨਾ ਕਰੇ ਤਾਂ ਮੁਆਫ਼ ਵੀ ਕਰ ਦਿਆਂ ਪਰ ਗੁਨਾਹ ਦਾ ਸਰੂਪ ਨੂੰ ਜਾਣੇ ਬਿਨਾਂ ਮੁਆਫ਼ ਵੀ ਕਿਵੇਂ ਕੀਤਾ ਜਾ ਸਕਦਾ ਹੈ। ਇਸ ਦੇ ਉਲਟ ਚਾਰਲੀ ਨੂੰ ਸ਼ਿਕਾਇਤ ਸੀ ਕਿ ਜਦੋਂ ਵੀ ਉਹ ਕੋਈ ਗੰਭੀਰ ਗੱਲ ਕਰ ਰਿਹਾ ਹੋਵੇ, ਮਿਲਡ੍ਰੇਡ ਹੱਸਣ ਲੱਗ ਪੈਂਦੀ ਹੈ। ਉਸ ਦੀਆਂ ਯੋਜਨਾਵਾਂ ਨੂੰ ਇਉਂ ਦੇਖਦੀ ਹੈ ਜਿਵੇਂ ਸ਼ੇਖਚਿਲੀ ਨੂੰ ਦੇਖ ਰਹੀ ਹੋਵੇ। ਪਤੀ ਦੀ ਇੱਛਾ ਵਿਰੁੱਧ ਉਸ ਨੇ ਮੈਟ੍ਰੋ ਗੋਲਡਵਿਨ ਦੇ ਨਾਲ ਕਰਾਰ ਕੀਤਾ... ਕਾਰਨ? ਕਾਰਨ ਸਿਰਫ਼ ਇਹੀ ਸੀ ਕਿ ਉਸ ਦੇ ਪਤੀ ਨੂੰ ਇਹ ਪਸੰਦ ਨਹੀਂ ਸੀ। ਉਹ ਚਾਰਲੀ ਦੀ ਪਸੰਦ-ਨਾਪਸੰਦ ਦਾ ਬਰਾਬਰ ਧਿਆਨ ਰੱਖਦੀ ਅਤੇ ਜੋ ਚਾਰਲੀ ਨੂੰ ਪਸੰਦ ਨਾ ਹੁੰਦਾ ਉਹੀ ਤੁਰੰਤ ...

ਪੂਰਾ ਲੇਖ ਪੜ੍ਹੋ »

ਕੱਲ੍ਹ ਸ਼ਰਧਾਂਜਲੀ ਮੌਕੇ 'ਤੇ ਵਿਸ਼ੇਸ਼

ਪੁਆਧੀ ਅਖਾੜੇ ਦਾ ਪੈਰੋਕਾਰ ਸੀ ਰੱਬੀ ਬੈਰੋਂਪੁਰੀ

ਪੁਆਧ ਦੇ ਹਰਮਨਪਿਆਰੇ ਗਾਇਕ ਭਗਤ ਆਸਾ ਰਾਮ ਬੈਦਵਾਣ (ਸੋਹਾਣਾ) ਦੀ ਪੁਆਧੀ ਅਖਾੜਾ ਗਾਉਣ ਪ੍ਰੰਪਰਾ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਿਚ ਰੱਬੀ ਬੈਰੋਂਪੁਰੀ ਦੀ ਕਾਰਜ-ਸ਼ੈਲੀ ਦੀ ਭੂਮਿਕਾ ਯਾਦ ਰੱਖਣ ਵਾਲੀ ਹੈ। ਪੁਆਧੀ-ਅਖਾੜਾ ਗਾਇਕੀ ਇਸ ਖੇਤਰ ਦੇ ਲੋਕਾਂ ਦਾ ਮਨਭਾਉਂਦਾ ਮਨੋਰੰਜਨ ਰਿਹਾ ਹੈ। ਇਸ ਗਾਇਨ-ਸ਼ੈਲੀ ਦੀ ਪੇਸ਼ਕਾਰੀ ਨੂੰ ਜ਼ਮੀਨੀ-ਅਖਾੜੇ ਤੋਂ ਸਟੇਜ (ਮੰਚ) 'ਤੇ ਪੇਸ਼ ਕਰਨ ਵਿਚ ਰੱਬੀ ਨੇ ਪਹਿਲ ਕਰ ਕੇ ਲੋਕਾਂ ਤੋਂ ਵਾਹਵਾ ਖੱਟੀ। ਸੰਤਾਲੀ ਦੀ ਵੰਡ ਤੋਂ ਪਹਿਲਾਂ ਇਹ ਅਖਾੜਾ ਗਾਇਕੀ ਦੂਰਦੁਰਾਡੇ ਤੱਕ ਆਪਣਾ ਰੰਗ ਬੰਨ੍ਹਦੀ ਰਹੀ। ਭਗਤ ਆਸਾ ਰਾਮ ਦੀ ਪੁਆਧੀ ਅਖਾੜਾ ਕਲਾ ਨੂੰ ਉਸ ਦੇ ਹੋਰ ਸ਼ਾਗਿਰਦਾਂ ਨੇ ਵੀ ਅੱਗੇ ਤੋਰਿਆ ਤੇ ਹੁਣ ਵੀ ਅਖਾੜਾ ਟੋਲੀਆਂ ਇਸ ਗਾਇਨ ਕਲਾ ਨੂੰ ਬੜੇ ਉਮਾਹ ਨਾਲ ਨਿਭਾ ਰਹੀਆਂ ਹਨ। ਮਾਝਾ, ਮਾਲਵਾ ਤੇ ਦੁਆਬਾ ਖੇਤਰਾਂ ਨਾਲੋਂ ਇਸ ਅਖਾੜਾ ਕਲਾ ਦੀ ਰੰਗ ਸ਼ੈਲੀ ਭਿੰਨ ਹੈ, ਜਿਸ ਨੂੰ ਪੁਆਧ ਭੂਖੰਡ ਦਾ ਪਛਾਣ ਚਿੰਨ੍ਹ ਵੀ ਕਿਹਾ ਜਾ ਸਕਦਾ ਹੈ। ਰੱਬੀ ਬੈਰੋਂਪੁਰੀ ਉਰਫ਼ ਰੱਬੀ ਸਿੰਘ ਟਿਵਾਣਾ ਦਾ ਜਨਮ 6 ਜੂਨ, 1937 ਨੂੰ ਪਿਤਾ ਸ: ਤਰਲੋਕ ਸਿੰਘ ਤੇ ਮਾਤਾ ਸ੍ਰੀਮਤੀ ਕਰਤਾਰ ਕੌਰ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਧਾਨ ਚਿੜੀ

ਧਾਨ ਚਿੜੀ (Indian Grey Hornbill) ਅੱਧਾ ਕੁ ਮੀਟਰ ਲੰਮਾ ਤੇ ਵੱਡੀ ਜਿਹੀ ਮੁੜੀ ਹੋਈ ਚੁੰਝ ਵਾਲਾ ਫਿੱਕੇ ਰੰਗਾਂ ਵਾਲਾ ਭਾਰਤੀ ਉਪ-ਮਹਾਂਦੀਪ 'ਚ ਪਾਇਆ ਜਾਣ ਵਾਲਾ ਆਮ ਪੰਛੀ ਹੈ। ਹਲਕੇ ਭੂਰੇ ਤੇ ਸਲੇਟੀ ਰੰਗ ਦੇ ਇਸ ਪੰਛੀ ਦੀ ਪੂਛ ਲੰਮੀ ਤੇ ਨੁੱਕਰ ਤੋਂ ਕਾਲੀ ਤੇ ਚਿੱਟੀ ਹੁੰਦੀ ਹੈ ਤੇ ਚੁੰਝ ਦਾ ਰੰਗ ਹਲਕਾ ਪੀਲਾ ਤੇ ਅੱਖ ਦੇ ਆਸ-ਪਾਸ ਦਾ ਰੰਗ ਗੂੜ੍ਹਾ ਹੁੰਦਾ ਹੈ। ਵੱਡੀ ਹੋਈ ਧਾਨ ਚਿੜੀ ਦੀ ਚੁੰਝ ਦੇ ਉਤੇ ਸਿੰਗਨੁਮਾ ਆਕਾਰ ਦਾ ਉਭਾਰ ਹੁੰਦਾ ਹੈ ਜੋ ਕਿ ਨਰ ਦਾ ਮਾਦਾ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਅੱਖਾਂ ਸੂਹੇ ਲਾਲ ਰੰਗ ਦੀਆਂ ਹੁੰਦੀਆਂ ਹਨ। ਨਰ ਤੇ ਮਾਦਾ ਤਕਰੀਬਨ ਇਕੋ ਜਿਹੇ ਦਿਸਦੇ ਹਨ। ਇਹ ਪੰਛੀ ਭਾਰਤ 'ਚ ਹਿਮਾਲੀਆ ਦੇ ਨੀਵਿਆਂ ਇਲਾਕਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਪਾਇਆ ਜਾਂਦਾ ਹੈ। ਦਰੱਖਤਾਂ 'ਤੇ ਰਹਿਣ ਵਾਲੇ ਇਹ ਪੰਛੀ ਦਾ ਮੁੱਖ ਤੌਰ 'ਤੇ ਫਲ ਹੀ ਖਾਂਦੇ ਹਨ। ਬੇਰੀਆਂ ਦੇ ਦਰੱਖਤਾਂ ਲਾਗੇ ਇਹ ਝੁੰਡਾਂ 'ਚ ਦਿਖਾਈ ਦਿੰਦੇ ਹਨ। ਪਰ ਕਈ ਵਾਰ ਛੋਟੇ ਕੀੜੇ ਜਾਂ ਜਾਨਵਰ ਵੀ ਖਾਂਦੇ ਹਨ। ਆਮ ਤੌਰ 'ਤੇ ਇਹ ਸ਼ਹਿਰਾਂ ਦੇ ਬਗੀਚਿਆਂ ਜਾਂ ਬਾਹਰਲੇ ਇਲਾਕਿਆਂ ਦੇ ਵੱਡੇ ਦਰੱਖਤਾਂ 'ਤੇ ਸ਼ਾਮ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX