ਭਰਾਵੋ ਕਿੱਥੋਂ ਭਾਲੋਂਗੇ ਮੁਫ਼ਤ ਵਿਚ ਆਜਸੀਜਨ। ਆਪਣੀ ਅਸਲੀ ਹੋਂਦ ਗੁਆ ਕੇ ਚੁੱਕੇ ਸੜਕ ਕਿਨਾਰੇ ਖੜ੍ਹੇ ਇਕ ਦਰੱਖਤ ਨੂੰ ਜਦੋਂ ਕੋਲੋਂ ਲੰਘ ਰਹੇ ਪਾਂਧੀ ਨੇ ਪੁੱਛਿਆ ਭਰਾਵਾ ਤੇਰਾ ਇਹ ਹਾਲ ਕਿਸ ਨੇ ਕਰ ਦਿੱਤਾ। ਹੁਣ ਤੇਰਾ ਭਵਿੱਖ ਕੀ ਹੈ ਤਾਂ ਦਰੱਖਤ ਨੇ ਪਾਂਧੀ ਨੂੰ ਜਵਾਬ ਦਿੱਤਾ ਕਿ ਮੇਰਾ ਇਹ ਹਾਲ ਤੁਹਾਡੀ ਸੋਚ ਸਦਕਾ ਹੀ ਹੋਇਆ। ਮੈਂ ਤਾਂ ਭਰ ਜਵਾਨੀ ਵਿਚ ਤੁਹਾਨੂੰ ਠੰਢੀਆਂ ਹਵਾਵਾਂ ਦਿੱਤੀਆਂ ਅਤੇ ਬੈਠਣ ਲਈ ਸੰਘਣੀ ਛਾਂ ਵੀ ਦਿੱਤੀ। ਆਹ ਵੇਖ ਹੁਣ ਵੀ ਅਸਮਾਨ ਵਿਚ ਉੱਡ ਰਹੇ ਪਰਿੰਦਿਆਂ ਦੀ ਆਰਾਮਗਾਹ ਬਣਿਆ ਹੋਇਆ ਹਾਂ ਅਤੇ ਮੈਂ ਮਰ ਕੇ ਵੀ ਤੁਹਾਡੇ ਹੀ ਕੰਮ ਆਵਾਂਗਾ। ਪਰ ਤੂੂੰ ਦਸ ਹੁਣ ਤੁਹਾਡਾ ਕੀ ਬਣੇਗਾ ਤੁਹਾਨੂੰ ਤਾਂ ਅੱਜ ਮੁੱਲ ਵਿੱਚ ਵੀ ਆਕਸੀਜਨ ਨਹੀਂ ਮਿਲ ਰਹੀ। ਇਹ ਸੁਣ ਵਿਚਾਰਾ ਪਾਂਧੀ ਬਿਨਾਂ ਕੁਝ ਬੋਲਿਆਂ ਅੱਗੇ ਲੰਘ ਗਿਆ ਸ਼ਾਇਦ ਉਸ ਕੋਲ ਇਸ ਬੁੱਢੇ ਦਰੱਖਤ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਸੀ।
-ਲੁਧਿਆਣਾ। ...
'ਮਾਂ ਲਿਆ ਕੁਝ ਪੈਸੇ ਦੇ...ਬਾਹਰ ਆਲੂਆਂ ਵਾਲਾ ਭਾਈ ਆਇਐ ਮੈਂ ਕੁਝ ਆਲੂ ਲੈ ਆਉਂਦੀ ਹਾਂ' ਕੱਲ੍ਹ ਸਵੇਰ ਦੀ ਭੁੱਖ ਨਾਲ ਵਿਲਕ ਰਹੀ ਰਾਣੀ, ਮਾਂ ਨੂੰ ਸਵਾਲ ਕਰਦੀ ਹੈ। ਪਾਲੋ ਜੋ ਕਿੰਨੇ ਹੀ ਦਿਨ ਤੋਂ ਦਿਹਾੜੀ ਲਾਉਣ ਨਹੀਂ ਗਈ, ਪੈਸੇ ਮੰਗਣ ਆਈ ਧੀ ਨੂੰ ਬੁੱਕਲ ਵਿਚ ਲੈ ਕੇ ਰੋਣ ਲੱਗ ਜਾਂਦੀ ਹੈ। ਮਾਂ ਨੂੰ ਰੋਂਦੇ ਦੇਖ ਰਾਣੀ ਨੂੰ ਇਹ ਸਮਝਣ ਵਿਚ ਜ਼ਿਆਦਾ ਸਮਾਂ ਨਾ ਲੱਗਿਆ ਕਿ ਪੈਸੇ ਨਹੀਂ ਹਨ। ਉਹ ਉੱਠ ਕੇ ਛੋਟੇ ਭਰਾ ਰਾਜੇ ਦੀ ਗੋਲਕ ਭੰਨਦੀ ਹੈ ਤੇ ਉਸ ਵਿਚੋਂ ਨਿਕਲੇ ਸਤਾਰਾਂ ਰੁਪਏ ਮੁੱਠੀ ਵਿਚ ਫੜ ਕੇ ਬਾਹਰ ਆਲੂ ਲੈਣ ਚਲੀ ਜਾਂਦੀ ਹੈ। ਜਦੋਂ ਉਹ ਭਾਈ ਨੂੰ ਪੈਸੇ ਫੜਾਉਂਦੀ ਹੋਈ ਆਲੂ ਲੈਣ ਬਾਰੇ ਕਹਿੰਦੀ ਹੈ ਤਾਂ ਉਹ ਅੱਗੋਂ ਉਸਦੇ ਭਾਨ ਨਾਲ ਇਕੱਠੇ ਕੀਤੇ ਪੈਸੇ ਦੇਖ ਆਲੂ ਦੇਣ ਤੋਂ ਇਨਕਾਰ ਕਰਦਾ ਹੋਇਆ ਕਹਿੰਦਾ ਹੈ 'ਭਾਈ ਇਹ ਕਿੱਲੋ ਅੱਧਾ-ਕਿੱਲੋ ਵਾਲਾ ਸਮਾਂ ਹੈ?, ਲਾਕਡਾਊਨ ਲੱਗਿਆ ਹੋਇਆ ਅਸੀਂ ਮੌਤ ਦੇ ਮੂੰਹ ਵਿਚ ਸੌਦਾ ਵੇਚ ਰਹੇਂ ਹਾਂ। ਜੇ ਲੈਣੇ ਹਨ ਤਾਂ 'ਕੱਠੇ ਪੰਜ-ਚਾਰ ਕਿੱਲੋ ਲੈ ਜਾਓ...' ਰਾਣੀ ਅੱਖਾਂ ਵਿਚ ਹੁੰਝੂ ਲੁਕਾਉਂਦੀ ਵਾਪਸ ਮੁੜਨ ਲਗਦੀ ਹੈ।
ਇਸ ਦੌਰਾਨ ਇਕ ਬਜ਼ੁਰਗ ਮਾਤਾ, ਸੋਟੀ ਨਾਲ ...
ਸਾਡਾ ਘਰ ਮੁਹੱਲੇ ਦੇ ਇਕ ਪਾਸੇ ਹੈ, ਮੰਡੀ ਅਤੇ ਬਾਜ਼ਾਰ ਤੋਂ ਜ਼ਰਾ ਦੂਰ। ਜਦੋਂ ਵੀ ਆਂਢ-ਗੁਆਂਢ ਨੂੰ ਕੋਈ ਕੰਮ ਪੈਂਦਾ ਹੈ, ਉਹ ਸਾਡੇ ਲੜਕੇ ਤਾਰੇ ਨੂੰ ਕਹਿਣ ਆ ਜਾਂਦਾ ਹੈ।
'ਵੇ ਤਾਰਿਆ, ਜ਼ਰਾ ਇਹ ਚਿੱਠੀ ਡਾਕਖਾਨੇ ਪਾ ਆਵੀਂ।'
'ਵੇ ਤਾਰਿਆ ਮੰਡੀ 'ਚੋਂ ਇਕ ਕਿਲੋ ਮੂਲੀਆਂ ਲੈ ਆਵੀਂ, ਪੈਸੇ ਫੜ ਲੈ।'
'ਵੇ ਤਾਰਿਆ, ਸਾਡੀ ਕੁੜੀ ਨਿੰਮੀ ਸਵੇਰ ਦੀ ਪਾਰਕ ਵਿਚ ਖੇਡਣ ਗਈ ਹੋਈ ਏ, ਜਾਵੀਂ ਉਸ ਨੂੰ ਬੁਲਾ ਲਿਆਵੀਂ।' ਆਦਿ।
ਇਸ ਲਈ ਕਿਸੇ ਦੇ ਆਉਣ ਸਮੇਂ ਅਸੀਂ ਆਪਣੇ-ਆਪ ਨੂੰ ਖੁਸ਼ ਰੱਖਣ ਲਈ ਬੋਲ ਪੈਂਦੇ 'ਝਿਲਮਿਲ ਤਾਰੇ ਸਭ ਦੇ ਕੰਮ ਸੰਵਾਰੇ।' ਗੁਆਂਢ ਹੋਣ ਕਰਕੇ ਕਿਸੇ ਨੂੰ ਮਨ੍ਹਾਂ ਨਹੀਂ ਸੀ ਕੀਤਾ ਜਾਂਦਾ।
ਅੱਜ ਜਦੋਂ ਤਾਈ ਭਾਗ ਭਰੀ ਆਈ ਤਾਂ ਅਸੀਂ ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਪੁਰਾਣੀ ਮੁਹਾਰਨੀ 'ਝਿਲਮਿਲ ਤਾਰੇ...' ਬੋਲਣੀ ਸੁਰੂ ਕਰ ਦਿੱਤੀ। ਪਰ ਅੱਜ ਤਾਂ ਉਹ ਕੁਝ ਕੰਮ ਕਹਿਣ ਨਹੀਂ ਸੀ ਆਈ, ਉਹ ਕਹਿਣ ਲੱਗੀ, 'ਵੇ ਤਾਰਿਆ, ਮੈਂ ਤੇਰੀ ਲਈ ਅਮਰੂਦ ਲੈ ਕੇ ਆਈ ਹਾਂ। ਮੈਂ ਮੰਡੀ ਗਈ ਸਾਂ ਮੈਨੂੰ ਚੰਗੇ ਲੱਗੇ ਤੇ ਮੈਂ ਲੈ ਲਏ।'
-ਲੁਧਿਆਣਾ-141001.
ਮੋਬਾਈਲ : ...
ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ ਪਰ ਸਮੇਂ ਦੇ ਬਦਲਾਅ ਤੇ ਮਾਡਰਨਪੁਣੇ ਨਾਲ ਸਾਡੇ ਪੰਜਾਬੀ ਦੇ ਵਿਰਸੇ ਵਿਚੋਂ ਇਹ ਲੁਪਤ ਹੀ ਹੋ ਗਿਆ ਸਮਝੋ। ਪਹਿਲੇ ਸਮਿਆਂ 'ਚ ਖੱਦਰ, ਕੇਸਮੈਂਟ, ਦਸੂਤੀ ਦੇ ਬੂਟੀਆਂ ਵਾਲੇ ਝੋਲੇ ਦਾ ਬਹੁਤ ਰਿਵਾਜ ਸੀ। ਕੁੜੀਆਂ, ਚਿੜੀਆਂ ਜਦੋਂ ਆਪਣਾ ਦਾਜ ਤਿਆਰ ਕਰਦੀਆਂ ਤਾਂ ਉਹ ਦਾਜ ਲਈ ਝੋਲੇ ਵੀ ਕੱਢਦੀਆਂ ਸਨ। ਝੋਲੇ ਰੰਗਦਾਰ ਕੱਪੜੇ ਦੇ ਵੀ ਬਣਾਏ ਜਾਂਦੇ ਸਨ ਪਰ ਜ਼ਿਆਦਾਤਰ ਝੋਲੇ ਚਿੱਟੀ ਦਸੂਤੀ 'ਤੇ ਕੱਢੇ ਜਾਂਦੇ। ਇਹਦੇ ਦੋਵੇਂ ਪਾਸੇ ਫੁੱਲ ਬੂਟੇ ਜਾਂ ਮੋਰ-ਤੋਤੇ ਦਸੂਤੀ ਦੇ ਟਾਂਕੇ ਵਿਚ ਕੱਢੇ ਜਾਂਦੇ। ਕੱਪੜੇ 'ਤੇ ਕਢਾਈ ਕਰਕੇ ਝੋਲਾ ਸਿਉਂਤਾ ਜਾਂਦਾ, ਇਹਦੇ ਵਿਚ ਮਜ਼ਬੂਤੀ ਲਈ ਕੱਪੜਾ ਲਾਇਆ ਜਾਂਦਾ ਤੇ ਆਲੇ-ਦੁਆਲੇ ਸਜਾਵਟ ਲਈ ਲੈਸ ਵੀ ਲਾਈ ਜਾਂਦੀ, ਜੋ ਝੋਲੇ ਦੀ ਸਜਾਵਟ ਵਿਚ ਹੋਰ ਵਾਧਾ ਕਰਦੀ। ਉਪਰੋਂ ਫੜਨ ਲਈ ਝੋਲੇ ਨੂੰ ਤਣੀਆਂ ਲਾਈਆਂ ਜਾਂਦੀਆਂ ਤੇ ਕਈ ਵਾਰ ਤਣੀਆਂ 'ਤੇ ਵੀ ਕਢਾਈ ਕਰ ਦਿੱਤੀ ਜਾਂਦੀ। ਉਦੋਂ ਇਹ ਝੋਲੇ ਰੰਗ-ਬਰੰਗੇ ਧਾਗਿਆਂ ਦੇ ਗੋਲੇ ਜਾਂ ਗੁੱਛੀਆਂ ਦੇ ਧਾਗਿਆਂ ਨਾਲ ਕੱਢੇ ਜਾਂਦੇ ਸਨ। ਜਿਨ੍ਹਾਂ ਨੂੰ ਲੰਗਰ ...
ਕਾਲਜ ਦੇ ਸ਼ੁਰੂਆਤੀ ਦਿਨਾਂ ਵਿਚ ਫ੍ਰੀ ਲੈਕਚਰ ਜਾਂ ਛੁੱਟੀ ਟਾਈਮ ਬਗੀਚੀ ਵਿਚ ਟਹਿਲਦਿਆਂ ਫੁੱਲ ਤੋੜਨ ਦੀ ਕੋਸ਼ਿਸ਼ ਕਰਨੀ ਤਾਂ ਇਕ ਤਿੱਖੀ ਜਿਹੀ ਆਵਾਜ਼ ਸੁਣਾਈ ਦੇਣੀ 'ਓਏ ਜਾਓ ਜਾਓ ਸੁਗਾਤੋ ਕਿੱਥੋਂ ਆ ਗਈਆਂ ਜੇ' ਇਹ ਬੋਲਦੇ-ਬੋਲਦੇ ਕਿਆਰੀਆਂ ਗੋਡ ਰਹੇ ਮਾਲੀ ਸੀਤਾ ਰਾਮ ਨੇ ਰੰਬੀ ਸਮੇਤ ਸਾਡੇ ਪਿੱਛੇ ਭੱਜਣਾ, ਹਿੰਦੀ ਟੱਚ ਵਿਚ ਠੇਠ ਪੰਜਾਬੀ ਬੋਲਦੇ ਸੀਤਾ ਰਾਮ ਦੀਆਂ ਝਿੜਕਾਂ ਸਾਡਾ ਮੰਨੋਰੰਜਨ ਕਰਨ ਲੱਗੀਆਂ। ਫੇਰ ਜਾਣ ਬੁੱਝ ਕੇ ਅਸੀਂ ਫੁੱਲ, ਬੁਟਿਆਂ ਨਾਲ ਛੇੜ ਖਾਨੀਆਂ ਕਰਨ ਲੱਗੇ। ਹੁਣ ਸੀਤਾ ਰਾਮ ਵੀ ਸਮਝ ਚੁੱਕਿਆ ਸੀ ਕਿ ਅਸੀਂ ਜਾਣ ਬੁੱਝ ਕੇ ਇਸ ਤਰ੍ਹਾਂ ਕਰਦੇ ਹਾਂ। ਏਧਰ ਸਾਡੀਆਂ ਸਕਿੱਟਾਂ, ਨਾਟਕ ਸਾਰੇ ਕਾਲਜ ਦਾ ਮਨੋਰੰਜਨ ਕਰਨ ਲੱਗੇ ਅਤੇ ਓਧਰ ਸੀਤਾ ਰਾਮ ਦੀਆਂ ਗੱਲਾਂ ਸਾਡਾ ਮਨੋਰੰਜਨ ਕਰਨ ਲੱਗੀਆਂ।
50-55 ਸਾਲ ਦਾ ਅੰਕਲ, ਮਾਲੀ ਸੀਤਾ ਰਾਮ ਸਾਡਾ ਯਾਰ ਬਣ ਚੁੱਕਾ ਸੀ। ਅਸੀਂ ਉਸ ਨੂੰ ਤਾਇਆ ਕਹਿ ਕੇ ਬਲਾਉਂਦੇ। ਕਾਲਜ ਤੋਂ ਵਿਹਲੇ ਸਮੇਂ ਵਿਚ ਕਈ ਵਾਰ ਸਾਡਾ ਡੇਰਾ ਤਾਏ ਸੀਤਾ ਰਾਮ ਨਾਲ ਹੀ ਹੁੰਦਾ ਸੀ। ਅਸੀਂ ਤਾਏ ਨੂੰ ਸਰਤਾਜ ਦੇ ਗਾਣੇ ਦਾ ਪੈਰੋਡੀ ਗਾਣਾ ਬਣਾ ਕੇ ਵੀ ਛੇੜਦੇ ਸੀ ...
ਬੱਚਿਆਂ ਦਾ ਸਕੂਲ ਦਾ ਹੋਮ ਵਰਕ ਦੇਖ ਕੇ ਸ਼ਾਬਾਸ਼, ਵੈਰੀ ਗੁੱਡ ਦੇਣਾ ਮੇਰੀ ਆਦਤ ਸੀ। ਬੱਚੇ ਖੁਸ਼ੀ ਖੁਸ਼ੀ ਕੰਮ ਕਰਕੇ ਲਿਆਉਂਦੇ। ਮੈਨੂੰ ਬੱਚਿਆਂ ਦੀ ਸੁੰਦਰ ਲਿਖਾਈ ਦੇਖ ਕੇ ਚਾਅ ਚੜ੍ਹ ਜਾਂਦਾ। ਮੱਲੋ-ਮੱਲੀ ਸਟਾਰ ਦਿੱਤਾ ਜਾਂਦਾ। ਇਹ ਕੰਮਜ਼ੋਰ ਬੱਚਿਆਂ ਨੂੰ ਵੀ ਚਮਕਣ ਲਾ ਦਿੰਦਾ। ਬੱਚੇ ਮਿਹਨਤ ਕਰਦੇ। ਇਕ ਦੂਜੇ ਤੋਂ ਮੂਹਰੇ ਹੋ ਹੋ ਕਾਪੀਆਂ ਦਿਖਾਉਂਦੇ। ਹੁਸ਼ਿਆਰ ਬੱਚਿਆਂ ਦੀਆਂ ਕਾਪੀਆਂ ਪ੍ਰਿੰਸੀਪਲ ਸਾਹਿਬ ਨੂੰ ਦਿਖਾਈਆਂ ਜਾਂਦੀਆਂ। ਉਹ ਪ੍ਰਾਰਥਨਾ ਸਭਾ ਵਿਚ ਬੱਚਿਆਂ ਨੂੰ ਪਿਆਰ ਦਿੰਦੇ। ਅਧਿਆਪਕ ਦੀ ਸਰਾਹਣਾ ਕਰਦੇ। ਮੈਨੂੰ ਲਗਦਾ ਜਿਵੇਂ ਬੱਚਿਆਂ ਨੇ ਮੈਨੂੰ ਵੈਰੀ ਗੁੱਡ ਦਿਵਾਈ ਹੈ।
-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ...
ਜ਼ਾਲਮ ਅਤੇ ਬਹਾਦਰ ਵਿਚ ਫ਼ਰਕ ਕਾਫੀ,
ਜਿਸ ਨੂੰ ਸਮਝਣਾ ਸਮੇਂ ਦੀ ਲੋੜ ਜਾਣੋ।
ਅੰਤਰ ਜਾਣਨਾ ਸਮੇਂ ਦੀ ਮੰਗ ਵੱਡੀ,
ਪਰ ਨਾ ਕਦੇ ਵੀ ਬੂਟੇ ਨੂੰ ਬੋਹੜ ਜਾਣੋ।
ਮੂੰਹ ਦੇ ਮਿੱਠੜੇ ਬੜੇ ਕੰਬਖ਼ਤ ਹੁੰਦੇ,
ਸਾਰੀ ਗੱਲ ਦਾ ਤੁਸੀਂ ਨਿਚੋੜ ਜਾਣੋ।
ਮਿਲੇ ਸਿੱਖਿਆ ਤਲਖ਼ ਤਜਰਬਿਆਂ 'ਚੋਂ,
ਹਰ ਇਕ ਪੀੜ ਸੁਹਾਵਣਾ ਮੋੜ ਜਾਣੋ।
-ਫਰੀਦਕੋਟ। ਮੋਬਾਈਲ : ...
ਕਹਿੰਦੀ ਰਾਂਝੇ ਨੂੰ ਹੀਰ ਹੁਣ ਉੱਡ ਏਥੋਂ,
ਝੁੱਗਾ ਬਣਿਆ ਨਾ ਸਿਰ ਲੁਕਾਉਣ ਜੋਗਾ।
ਲੱਤ ਮਾਰਦੇ ਠੇਕੇ ਦੀ ਨੌਕਰੀ ਨੂੰ,
ਗੀਝਾ ਭਰੇ ਨਾ ਚੁੱਲ੍ਹਾ ਮਘਾਉਣ ਜੋਗਾ।
ਟੱਬਰ ਲੁੱਡਣ ਦਾ ਹੋਇਆ ਬੇਕਾਰ ਬੇਟਾ,
ਪਾਣੀ ਵਗੇ ਨਾ ਬੇੜੀ ਚਲਾਉਣ ਜੋਗਾ।
ਮਾਰੇ ਸੇਮ ਦੇ ਪੁਟਣੇ ਪੈਣ ਬੂਟੇ,
ਬਾਗ਼ ਫਲੇ ਨਾ ਲਾਹਾ ਕਮਾਉਣ ਜੋਗਾ।
ਲੱਕੜ ਮਾਫੀਆ ਬੇਲੇ ਨੂੰ ਜਾਏ ਵੱਢੀ,
ਬਚਿਆ ਕਿਤੇ ਨਾ ਮੱਝਾਂ ਚਰਾਉਣ ਜੋਗਾ।
ਟੀਕੇ ਲਾ ਕੇ ਮੱਝੀਆਂ ਜਾਣ ਚੋਈਆਂ,
ਦੁੱਧ ਉਪਜੇ ਨਾ ਜ਼ੋਰ ਵਧਾਉਣ ਜੋਗਾ।
ਵੇਚੇ ਹੱਟੀ ਦਮੋਦਰ ਦੀ ਘਿਓ ਨਕਲੀ,
ਅਸਲੀ ਲੱਭੇ ਨਾ ਚੂਰੀ ਬਣਾਉਣ ਜੋਗਾ।
ਲੁੱਟਾਂ ਦੂਹਰੀਆਂ ਗੈਂਗੂ ਬਦਮਾਸ਼ ਕਰਦੇ,
ਡੰਡਾ ਵਰ੍ਹੇ ਨਾ ਸਬਕ ਸਿਖਾਉਣ ਜੋਗਾ।
ਦੱਬੀ ਸੁਰਾਂ ਨੂੰ ਸਾਜ਼ਾ ਦੇ ਸ਼ੋਰ ਜਾਂਦੇ,
ਮਾਹੌਲ ਬਣੇ ਨਾ ਵੰਝਲੀ ਸੁਣਾਉਣ ਜੋਗਾ।
ਮਰਜ਼ੀ ਕੈਦੋਂ ਦੀ ਚਲਦੀ ਝੰਗ ਅੰਦਰ,
ਚੂਚਕ ਰਿਹਾ ਨਾ ਪੱਲਾ ਫੜਾਉਣ ਜੋਗਾ।
ਸੋਮੇ ਰਿਜਕ ਦੇ ਸੌਂਪ ਲੁਟੇਰਿਆਂ ਨੂੰ,
ਅਦਲੀ ਰਹਿ ਗਿਆ ਤੋਤੇ ਖਿਡਾਉਣ ਜੋਗਾ।
'ਮੁਰਾਦਵਾਲਿਆ' ਫੈਸਲੇ ਜਾਣ ਵੇਚੇ,
ਵਕੀਲ ਬਹਿਸੇ ਨਾ ਹੱਕ ਦਿਵਾਉਣ ਜੋਗਾ।
-ਅਬੋਹਰ। ਮੋ: ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX