ਸੋਸ਼ਲ ਮੀਡੀਆ 'ਤੇ ਮਜ਼ੇਦਾਰ ਪੋਸਟਾਂ ਨਾਲ ਲੋਕਾਂ ਦਾ ਪਿਆਰ ਪ੍ਰਾਪਤ ਕਰਦੀ ਰਹਿਣ ਵਾਲੀ ਨੋਰਾ ਫਤੇਹੀ ਨੂੰ ਦੁਨੀਆਦਾਰੀ ਨਾਲ ਵੀ ਪੂਰਾ ਲਗਾਓ ਹੈ ਤੇ ਦੁਨੀਆ ਦੇ ਵਿਗੜਦੇ ਹਾਲਾਤ ਦੇਖ ਕੇ ਉਹ ਮਾਯੂਸ ਵੀ ਹੋ ਜਾਂਦੀ ਹੈ। 'ਦਿਲਬਰ' ਕੁੜੀ ਤੇ ਬੀ-ਟਾਊਨ ਦੀ ਮਸ਼ਹੂਰ ਡਾਂਸਰ ਨੋਰਾ ਨੇ ਸਾੜ੍ਹੀ ਪਹਿਨ ਕੇ 'ਜਲੇਬੀ' ਗੀਤ 'ਤੇ ਨਾਚ ਦੀ ਕਹਾਣੀ ਇੰਸਟਾਗ੍ਰਾਮ 'ਤੇ ਪਾਈ ਤਾਂ ਲੋਕਾਂ ਨੇ ਉਸ ਦਾ ਨਾਂਅ ਹੀ 'ਜਲੇਬੀ ਬੇਬੀ' ਰੱਖ ਦਿੱਤਾ। 98 ਲੱਖ ਦੇ ਕਰੀਬ ਵਿਊਜ਼ 'ਪ੍ਰਤੀਕਿਰਿਆਵਾਂ' ਹਾਂ-ਪੱਖੀ ਨੋਰਾ ਨੂੰ ਇਸ ਪੋਸਟ ਦੀਆਂ ਮਿਲੀਆਂ ਹਨ। ਸ਼ੋਅ' ਡਾਂਸ ਦੀਵਾਨੇ ਦੇ ਸੈੱਟ 'ਤੇ ਨੋਰਾ ਨੇ ਸਭ ਨੂੰ ਮੋਹ ਲਿਆ। ਅਜੇ ਤੱਕ ਮੁੱਖ ਕਿਰਦਾਰ ਨਾ ਕਰਨ ਦੇ ਬਾਵਜੂਦ ਨੋਰਾ ਦੀ ਪ੍ਰਸੰਸਕ ਸੰਖਿਆ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਕਦੇ ਸੰਘਰਸ਼ ਸਮੇਂ ਲੋਕ ਉਸ ਦੀ ਹਿੰਦੀ ਦਾ ਮਖੌਲ ਉਡਾਉਂਦੇ ਸਨ ਪਰ ਅੱਜ ਮਾਧੁਰੀ ਦੀਕਸ਼ਤ ਦੀ ਥਾਂ ਸੋਨੂੰ ਸੂਦ ਨਾਲ ਸ਼ੋਅ ਕਰਕੇ ਨੋਰਾ ਨੇ ਸਭ ਨੂੰ ਪਿਛਾਂਹ ਕਰ ਦਿੱਤਾ ਹੈ। ਕਿਸੇ ਸਮੇਂ ਉਸ ਨੂੰ ਡੁਬਈ ਤੋਂ ਭਾਰਤ ਆ ਕੇ 9 ਕੁੜੀਆਂ ਨਾਲ ਟੀ.ਵੀ. ਸ਼ੋਅ ਵਾਲਿਆਂ ਨਾਲ ਠਹਿਰਾਇਆ ਸੀ ਤੇ ਉਸ ਦਾ ਪਾਸਪੋਰਟ ਵੀ ...
ਰਿਆਲਿਟੀ ਸ਼ੋਅ 'ਇੰਡੀਅਨ ਆਈਡਲ' ਦੇ ਹਾਲੀਆ ਸੀਜ਼ਨ ਵਿਚ ਪਿਛਲੇ ਦਿਨੀਂ ਸਵਰਗੀ ਗਾਇਕ ਕਿਸ਼ੋਰ ਕੁਮਾਰ ਦੇ ਗਾਇਕ ਬੇਟੇ ਅਮਿਤ ਕੁਮਾਰ ਮਹਿਮਾਨ ਜੱਜ ਦੇ ਰੂਪ ਵਿਚ ਪਹੁੰਚੇ ਸਨ। ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਕੁਝ ਦਿਨ ਬਾਅਦ ਅਮਿਤ ਕੁਮਾਰ ਨੇ ਇਹ ਕਿਹਾ ਕਿ ਸ਼ੋਅ ਦੇ ਆਯੋਜਕਾਂ ਵਲੋਂ ਉਨ੍ਹਾਂ ਨੂੰ ਪ੍ਰਤੀਯੋਗੀਆਂ ਦੀ ਤਾਰੀਫ਼ ਕਰਨ ਨੂੰ ਕਿਹਾ ਗਿਆ ਸੀ। ਬਾਅਦ ਵਿਚ ਰਿਆਲਿਟੀ ਸ਼ੋਅ ਦੇ ਡਿਗਦੇ ਪੱਧਰ ਨੂੰ ਲੈ ਕੇ ਗਾਇਕ ਅਭਿਜੀਤ ਸਾਵੰਤ ਅਤੇ ਅਨੁਰਾਧਾ ਪੌਡਵਾਲ ਨੇ ਵੀ ਅਮਿਤ ਕੁਮਾਰ ਦੀਆਂ ਗੱਲਾਂ ਦਾ ਸਮਰਥਨ ਕੀਤਾ ਅਤੇ ਹੁਣ ਅਮਿਤ ਕੁਮਾਰ ਦਾ ਪੱਖ ਲੈ ਕੇ ਗਾਇਕਾ ਸੁਨਿਧੀ ਚੌਹਾਨ ਵੀ ਅੱਗੇ ਆਈ ਹੈ।
'ਇੰਡੀਅਨ ਆਈਡਲ' ਦੇ ਸੀਜ਼ਨ 5 ਤੇ 6 ਵਿਚ ਸੁਨਿਧੀ ਨੇ ਜੱਜ ਦੇ ਤੌਰ 'ਤੇ ਹਿੱਸਾ ਲਿਆ ਸੀ ਅਤੇ ਫਿਰ ਉਸ ਨੇ ਰਿਆਲਿਟੀ ਸ਼ੋਅ ਤੋਂ ਦੂਰੀ ਬਣਾ ਲਈ ਸੀ। ਦੂਰੀ ਬਣਾ ਲੈਣ ਦੀ ਵਜ੍ਹਾ ਬਾਰੇ ਉਹ ਕਹਿੰਦੀ ਹੈ, 'ਪਹਿਲਾਂ ਮੈਂ ਗਾਇਕਾਂ ਦੀ ਗਾਇਕੀ ਬਾਰੇ ਆਪਣੀ ਗੱਲ ਸਪੱਸ਼ਟ ਰੂਪ ਨਾਲ ਕਹਿ ਦਿੰਦੀ ਸੀ। ਉਨ੍ਹਾਂ ਦੀ ਖ਼ੂਬੀ ਤੇ ਖਾਮੀ ਬਾਰੇ ਬੇਝਿਜਕ ਆਪਣੀ ਰਾਏ ਪ੍ਰਗਟ ਕਰ ਦਿੰਦੀ ਸੀ। ਬਾਅਦ ਵਿਚ ਮੈਨੂੰ ਕਿਹਾ ਗਿਆ ...
ਕੈਟਰੀਨਾ ਕੈਫ਼ ਦੀਆਂ ਦੋ ਫ਼ਿਲਮਾਂ ਇਨ੍ਹੀਂ ਦਿਨੀਂ ਦਰਸ਼ਕਾਂ ਦੀ ਅਦਾਲਤ ਵਿਚ ਆਉਣ ਲਈ ਤਿਆਰ ਹਨ। ਇਕ ਹੈ ਰੋਹਿਤ ਸ਼ੈਟੀ ਦੀ 'ਸੂਰਿਆਵੰਸ਼ੀ' ਜੋ ਬਣ ਕੇ ਤਿਆਰ ਹੈ ਅਤੇ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਦੂਜੀ ਹੈ 'ਫੋਨ ਭੂਤ' ਜੋ ਡਰਾਉਣੇ-ਕਾਮੇਡੀ ਵਿਸ਼ੇ 'ਤੇ ਆਧਾਰਿਤ ਹੈ। ਹੁਣ ਕੈਟਰੀਨਾ 'ਟਾਈਗਰ-3' ਦੀ ਸ਼ੂਟਿੰਗ ਦੀਆਂ ਤਿਆਰੀਆਂ ਵਿਚ ਲੱਗ ਗਈ ਹੈ। 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਤੋਂ ਬਾਅਦ 'ਟਾਈਗਰ' ਲੜੀ ਦੀ ਤੀਜੀ ਫ਼ਿਲਮ ਵਿਚ ਵੀ ਉਹ ਹੈ ਅਤੇ ਇਥੇ ਵੀ ਉਸ ਦੇ ਹਿੱਸੇ ਐਕਸ਼ਨ ਦ੍ਰਿਸ਼ ਆਏ ਹਨ। 'ਟਾਈਗਰ' ਲੜੀ ਦੀਆਂ ਫ਼ਿਲਮਾਂ ਵਿਚ ਐਕਸ਼ਨ ਦ੍ਰਿਸ਼ਾਂ ਦੇ ਮਾਮਲੇ ਵਿਚ ਨਵੇਂ-ਨਵੇਂ ਕਰਤਬ ਪੇਸ਼ ਕੀਤੇ ਜਾਂਦੇ ਰਹੇ ਹਨ। ਸੋ, ਤੀਜੀ ਫ਼ਿਲਮ ਵਿਚ ਵੀ ਕੁਝ ਵੱਖਰਾ ਪੇਸ਼ ਕੀਤਾ ਜਾਵੇਗਾ ਅਤੇ ਇਨ੍ਹਾਂ ਦ੍ਰਿਸ਼ਾਂ ਵਿਚ ਆਪਣੇ ਵਲੋਂ ਕਿਤੇ ਕੋਈ ਘਾਟ ਨਾ ਰਹਿ ਜਾਵੇ, ਇਸ ਕਰਕੇ ਕੈਟਰੀਨਾ ਐਕਸ਼ਨ ਦੇ ਨਵੇਂ-ਨਵੇਂ ਦਾਅ ਸਿੱਖ ਰਹੀ ਹੈ। ਕੈਟਰੀਨਾ ਅਨੁਸਾਰ ਤਾਲਾਬੰਦੀ ਦੀ ਵਜ੍ਹਾ ਕਰਕੇ ਉਹ ਲੰਮੇ ਸਮੇਂ ਤੱਕ ਘਰ ਵਿਚ ਬੈਠ ਕੇ ਅੱਕ ਚੁੱਕੀ ਸੀ ਅਤੇ ਉਹ ਦੁਬਾਰਾ ਕੈਮਰੇ ਸਾਹਮਣੇ ਆਉਣ ਦਾ ਇੰਤਜ਼ਾਰ ...
ਲੜੀਵਾਰ 'ਮਹਾਂਭਾਰਤ' ਵਿਚ ਦੁਰਯੋਧਨ ਦੀ ਭੂਮਿਕਾ ਨਿਭਾ ਕੇ ਨਾਂਅ ਕਮਾਉਣ ਵਾਲੇ ਪੁਨੀਤ ਇੱਸਰ ਨੇ ਹੋਰ ਕਈ ਲੜੀਵਾਰਾਂ ਵਿਚ ਵੀ ਅਭਿਨੈ ਕੀਤਾ ਹੈ। ਛੋਟੇ ਪਰਦੇ 'ਤੇ ਉਹ 'ਜੁਨੂੰਨ', 'ਭਾਰਤ-ਏਕ ਖੋਜ', 'ਲੈਫਟ ਰਾਈਟ ਲੈਫਟ' ਆਦਿ ਲੜੀਵਾਰਾਂ ਦੇ ਨਾਲ-ਨਾਲ 'ਬਿੱਗ ਬੌਸ' ਦੇ ਅੱਠਵੇਂ ਸੀਜ਼ਨ ਵਿਚ ਬਤੌਰ ਪ੍ਰਤੀਯੋਗੀ ਨਜ਼ਰ ਆਏ ਸਨ।
ਪਿਛਲੇ ਕੁਝ ਸਮੇਂ ਤੋਂ ਛੋਟੇ ਪਰਦੇ ਤੋਂ ਦੂਰੀ ਬਣਾਈ ਰੱਖਣ ਵਾਲੇ ਪੁਨੀਤ ਇੱਸਰ ਨੇ ਹੁਣ ਟੀ.ਵੀ. 'ਤੇ ਆਪਣੀ ਵਾਪਸੀ ਕੀਤੀ ਹੈ। ਕਲਰਜ਼ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਛੋਟੀ ਸਰਦਾਰਨੀ' ਰਾਹੀਂ ਪੁਨੀਤ ਦੀ ਵਾਪਸੀ ਹੋਈ ਹੈ। ਇਸ ਵਿਚ ਉਹ ਅਵਨੀਸ਼ ਰੇਖੀ ਭਾਵ ਸਰਬਜੀਤ ਦੇ ਦਾਦਾ ਜੀ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਵਿਚ ਹੈ ਵਿਭਾ ਛਿੱਬਰ। ਪੁਨੀਤ ਦਾ ਕਹਿਣਾ ਹੈ ਕਿ ਉਹ ਟੀ.ਵੀ. 'ਤੇ ਮਜ਼ਬੂਤ ਕਿਰਦਾਰ ਨਿਭਾਉਣਾ ਪਸੰਦ ਕਰਦੇ ਹਨ ਅਤੇ ਕਿਉਂਕਿ ਇਥੇ ਉਨ੍ਹਾਂ ਨੂੰ ਘਰ ਦੇ ਬਜ਼ੁਰਗ ਦੀ ਦਮਦਾਰ ਭੂਮਿਕਾ ਦੀ ਪੇਸ਼ਕਸ਼ ਹੋਈ, ਸੋ ਉਨ੍ਹਾਂ ਨੇ ਹਾਂ ਕਹਿ ਦਿੱਤੀ।
ਇੰਦਰਮੋਹਨ ...
ਟਾਈਗਰ ਸ਼ਰਾਫ ਨੇ ਫ਼ਿਲਮ 'ਹੀਰੋਪੰਤੀ' ਰਾਹੀਂ ਅਭਿਨੈ ਦੀ ਦੁਨੀਆ ਵਿਚ ਆਗਮਨ ਕੀਤਾ ਸੀ। ਇਹ ਸਾਜਿਦ ਨਡਿਆਡਵਾਲਾ ਵਲੋਂ ਬਣਾਈ ਗਈ ਸੀ। ਹੁਣ ਸਾਜਿਦ ਆਪਣੇ ਚਹੇਤੇ ਹੀਰੋ ਟਾਈਗਰ ਸ਼ਰਾਫ ਨੂੰ ਲੈ ਕੇ 'ਹੀਰੋਪੰਤੀ-2' ਬਣਾ ਰਹੇ ਹਨ ਅਤੇ ਇਸ ਦੇ ਨਿਰਦੇਸ਼ਕ ਹਨ ਅਹਿਮਦ ਖਾਨ। ਮਾਰਚ ਮਹੀਨੇ ਵਿਚ ਫ਼ਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਮੁੰਬਈ ਵਿਚ ਕੀਤੀ ਗਈ ਸੀ ਅਤੇ ਹੁਣ ਇਸ ਦੀ ਸ਼ੂਟਿੰਗ ਰੂਸ ਵਿਚ ਕਰਨ ਦੀ ਯੋਜਨਾ ਬਣਾਈ ਗਈ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਮਹੀਨੇ ਯੂਨਿਟ ਰੂਸ ਜਾਵੇਗਾ ਅਤੇ ਉਥੇ ਸੇਂਟ ਪੀਟਰਸਬਰਗ ਵਿਚ ਇਕ ਗੀਤ ਤੇ ਐਕਸ਼ਨ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਜਾਵੇਗੀ। ਫ਼ਿਲਮ ਵਿਚ ਤਾਰਾ ਸੂਤਰੀਆ ਅਤੇ ਨਵਾਜ਼ੂਦੀਨ ਸਦੀਕੀ ਵੀ ਹਨ।
ਕਿਉਂਕਿ ਟਾਈਗਰ ਦੀ ਦਿੱਖ ਐਕਸ਼ਨ ਹੀਰੋ ਦੀ ਵੀ ਹੈ। ਸੋ, ਫ਼ਿਲਮ ਵਿਚ ਹੈਰਤਅੰਗੇਜ਼ ਐਕਸ਼ਨ ਦ੍ਰਿਸ਼ ਪੇਸ਼ ਕਰਨ ਲਈ ਹਾਲੀਵੁੱਡ ਦੇ ਨਾਮੀ ਐਕਸ਼ਨ ਨਿਰਦੇਸ਼ਕ ਮਾਰਟਿਨ ਇਵਾਨੋ ਨਾਲ ਗੱਲਬਾਤ ਚੱਲ ਰਹੀ ਹੈ। ਮਾਰਟਿਨ ਆਪਣੇ ਐਕਸ਼ਨ ਦ੍ਰਿਸ਼ਾਂ ਦਾ ਕਮਾਲ 'ਸਕਾਈ ਫਾਲ', 'ਦ ਬੌਰਨ ਅਲਟੀਮੇਟਮ', 'ਦ ਬੋਰਨ ਸੁਪ੍ਰੀਮੇਸੀ' ਆਦਿ ਫ਼ਿਲਮਾਂ ਵਿਚ ਦਿਖਾ ਚੁੱਕੇ ਹਨ।
-ਮੁੰਬਈ ...
ਫ਼ਿਲਮ ਕਲਾ ਨਾਲ ਜੁੜਿਆ ਨਵੀਂ ਉਮਰ ਦਾ ਮੁੰਡਾ ਮਨਜੋਤ ਸਿੰਘ ਉਹ ਪ੍ਰਤਿਭਾਸ਼ਾਲੀ ਚਿਹਰਾ ਹੈ ਜਿਸਨੇ ਮੁੰਬਈ ਫ਼ਿਲਮ ਨਗਰੀ ਦੇ ਅਨੇਕਾਂ ਨਾਮੀਂ ਫ਼ਿਲਮਕਾਰਾਂ ਨਾਲ ਕੰਮ ਕਰਦਿਆਂ ਨਿਰਦੇਸ਼ਨ ਦੇ ਨਾਲ-ਨਾਲ ਅਦਾਕਾਰੀ ਵਿਚ ਵੀ ਚੰਗੀ ਮੁਹਾਰਤ ਹਾਸਲ ਕੀਤੀ ਹੈ। ਫ਼ਿਲਮ ਮੈਗਜ਼ੀਨ ਚਲਾਉਣ ਵਾਲੇ ਦਲਜੀਤ ਸਿੰਘ ਅਰੋੜਾ ਦੇ ਘਰ ਅੰਮ੍ਰਿਤਸਰ 'ਚ ਜਨਮੇ ਮਨਜੋਤ ਨੂੰ ਕਲਾ ਦੀ ਗੁੜ੍ਹਤੀ ਪਰਿਵਾਰ 'ਚੋਂ ਹੀ ਮਿਲੀ। ਆਪਣੇ ਪਿਤਾ ਦਲਜੀਤ ਸਿੰਘ ਅਰੋੜਾ ਅਤੇ ਭੈਣ ਜੋਤ ਅਰੋੜਾ ਵਾਂਗ ਇਹ ਵੀ ਫ਼ਿਲਮ ਕਲਾ ਦੇ ਰਾਹ 'ਤੇ ਨਵੀਆਂ ਪੈੜ੍ਹਾਂ ਪਾਉਣ ਵਾਲਾ ਕਲਾਕਾਰ ਹੈ। ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਵੀਡੀਓ ਐਡੀਟਿੰਗ ਤੋਂ ਕੀਤੀ ਜੋ ਉਸ ਨੂੰ ਫ਼ਿਲਮਾਂ ਵੱਲ ਲੈ ਤੁਰੀ। ਆਪਣੇ ਕੰਮ ਵਿਚ ਹੋਰ ਨਿਪੁੰਨਤਾ ਲਿਆਉਣ ਲਈ ਉਹ 2009 ਵਿੱਚ ਮੁੰਬਈ ਚਲਾ ਗਿਆ, ਜਿੱਥੇ ਉਸ ਨੇ ਵੱਖ-ਵੱਖ ਸੀਰੀਅਲਾਂ ਅਤੇ ਫ਼ਿਲਮਾਂ 'ਚ ਬਤੌਰ ਅਸਿਸਟੈਂਟ ਕੰਮ ਕੀਤਾ। ਉਸ ਨੇ ਦੱਸਿਆ ਕਿ ਉਹ ਫ਼ਰੀਦਾ ਜਲਾਲ ਦੇ ਲੜੀਵਾਰ 'ਅੰਮਾ ਜੀ ਕੀ ਗਲੀ, ਮਨੀਬੈਨ ਡਾਟਕਾਮ, ਦਿਲ ਪਰਦੇਸੀ ਹੋ ਗਿਆ, ਹਰ ਮਰਦ ਕਾ ਦਰਦ, ਪੱਗੜੀ ਸਿੰਘ ਦਾ ਤਾਜ, ਪ੍ਰੇਸ਼ਾਨਪੁਰ, ਸੰਤਾ ਬੰਤਾ ਪ੍ਰਾਈਵੇਟ ...
'ਦੰਗਲ' ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਪ੍ਰੇਮ ਬੰਧਨ' ਵਿਚ ਵੰਦਨਾ ਦਾ ਕਿਰਦਾਰ ਨਿਭਾਉਣ ਵਾਲੀ ਮੋਨਿਕਾ ਖੰਨਾ ਤਕਰੀਬਨ ਇਕ ਦਹਾਕੇ ਤੋਂ ਟੀ.ਵੀ. ਸਨਅਤ ਵਿਚ ਰੁੱਝੀ ਹੋਈ ਹੈ। 'ਮਾਹੀ ਵੇ', 'ਅਫ਼ਸਰ ਬਿਟੀਆ', 'ਆਸਮਾਨ ਸੇ ਆਗੇ', 'ਥਪਕੀ ਪਿਆਰ ਕੀ' ਆਦਿ ਲੜੀਵਾਰਾਂ ਦੀ ਬਦੌਲਤ ਨਾਂਅ ਕਮਾਉਣ ਵਾਲੀ ਮੋਨਿਕਾ ਹੁਣ ਸਮਾਜ ਸੇਵਾ ਵਿਚ ਵੀ ਆਪਣਾ ਯੋਗਦਾਨ ਦੇ ਰਹੀ ਹੈ। ਉਹ ਦੱਸਦੀ ਹੈ ਕਿ ਅੱਜ ਜਦੋਂ ਕੋਰੋਨਾ ਕਾਲ ਦੀ ਵਜ੍ਹਾ ਕਰਕੇ ਹਰ ਥਾਂ ਤ੍ਰਾਹ-ਤ੍ਰਾਹ ਮਚੀ ਹੋਈ ਹੈ ਤਾਂ ਇਹ ਦੇਖ ਕੇ ਲੱਗਿਆ ਕਿ ਸੇਵਾ ਕਰਨ ਦਾ ਇਹੀ ਸਹੀ ਸਮਾਂ ਹੈ। ਮੈਨੂੰ ਆਪਣੇ ਨੇਕ ਕੰਮ ਦਾ ਢੋਲ ਵਜਾਉਣ ਦਾ ਸ਼ੌਕ ਨਹੀਂ ਹੈ। ਸੋ, ਮੈਂ ਆਪਣੀ ਸੇਵਾ ਬਾਰੇ ਜ਼ਿਆਦਾ ਦੱਸਣਾ ਨਹੀਂ ਚਾਹੁੰਦੀ। ਹਾਂ, ਹੁਣ ਸੈੱਟ 'ਤੇ ਵੀ ਮੈਂ ਇਹ ਨੇਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
-ਮੁੰਬਈ ...
ਕਲਾਕਾਰ ਜਦੋਂ ਆਪਣੀ ਕਿਸੇ ਫ਼ਿਲਮ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ ਤਾਂ ਫ਼ਿਲਮ ਨੂੰ ਲੈ ਕੇ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੰਦਾ ਹੈ ਪਰ ਅਸਲ ਵਿਚ ਉਹ ਜਾਣਦਾ ਹੁੰਦਾ ਹੈ ਕਿ ਫ਼ਿਲਮ ਕਿਸ ਤਰ੍ਹਾਂ ਦੀ ਬਣੀ ਹੈ। ਹੁਣ ਕੁਝ ਇਸ ਤਰ੍ਹਾਂ ਦੀ ਗੱਲ ਪ੍ਰਣੀਤੀ ਚੋਪੜਾ ਨੇ ਦੋਹਰਾ ਦਿੱਤੀ ਹੈ। ਜਦੋਂ ਉਸ ਦੀ 'ਸਾਈਨਾ', 'ਸੰਦੀਪ ਔਰ ਪਿੰਕੀ ਫਰਾਰ' ਤੇ 'ਦ ਗਰਲ ਆਨ ਦ ਟ੍ਰੇਨ' ਪ੍ਰਦਰਸ਼ਿਤ ਹੋਣ ਵਾਲੀਆਂ ਸਨ ਤਾਂ ਉਦੋਂ ਇਨ੍ਹਾਂ ਦੇ ਪ੍ਰਚਾਰ ਨੂੰ ਲੈ ਕੇ ਉਸ ਨੇ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਸਨ। ਇਨ੍ਹਾਂ ਫ਼ਿਲਮਾਂ ਦਾ ਹਸ਼ਰ ਕੀ ਹੋਇਆ, ਇਹ ਪੂਰੀ ਦੁਨੀਆ ਜਾਣਦੀ ਹੈ। ਹੁਣ ਆਪਣੇ ਦਿਲ ਦੀ ਗੱਲ ਜ਼ਬਾਨ 'ਤੇ ਲਿਆਉਂਦੇ ਹੋਏ ਪ੍ਰਣੀਤੀ ਨੇ ਕਿਹਾ ਹੈ ਕਿ ਜਦੋਂ ਉਹ ਇਨ੍ਹਾਂ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਸੀ, ਉਦੋਂ ਹੀ ਮਹਿਸੂਸ ਕਰ ਰਹੀ ਸੀ ਕਿ ਇਨ੍ਹਾਂ ਵਿਚ ਕੁਝ ਕਮੀ ਹੈ। ਇਨ੍ਹਾਂ ਫ਼ਿਲਮਾਂ ਵਿਚ ਕੰਮ ਕਰਦੇ ਸਮੇਂ ਉਹ ਖੁਸ਼ ਨਹੀਂ ਸੀ ਅਤੇ ਡਰ ਸੀ ਕਿ ਦਰਸ਼ਕ ਇਨ੍ਹਾਂ ਨੂੰ ਨਕਾਰ ਦੇਣਗੇ। ਪ੍ਰਣੀਤੀ ਨੇ ਇਹ ਵੀ ਕਿਹਾ ਕਿ ਆਪਣੀ ਇੱਛਾ ਵਿਰੁੱਧ ਉਸ ਨੇ ਇਹ ਫ਼ਿਲਮਾਂ ਸਾਈਨ ਕੀਤੀਆਂ ਸਨ ਅਤੇ ਆਪਣੇ ਕੰਮ ਤੋਂ ਉਹ ਖ਼ੁਸ਼ ਨਹੀਂ ਸੀ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX