ਸਮਾਜ ਨੂੰ ਉਸਾਰੂ ਸੇਧ ਲਈ ਕਿਸੇ ਨਾਇਕ ਦੀ ਜ਼ਰੂਰਤ ਹੁੰਦੀ ਹੈ ਤੇ ਨਾਇਕ ਦੀ ਘਾਟ ਨੌਜਵਾਨਾਂ ਦੀ ਦਿਸ਼ਾਹੀਣਤਾ ਦਾ ਵੱਡਾ ਕਾਰਨ ਹੈ। ਨਾਇਕ ਵਿਚ ਬਹਾਦਰੀ ਤੇ ਸੂਰਬੀਰਤਾ ਦੇ ਗੁਣ ਹੁੰਦੇ ਹਨ। ਇਨ੍ਹਾਂ ਨਾਲ ਰਲਦੇ-ਮਿਲਦੇ ਗੁਣ ਖਿਡਾਰੀਆਂ ਵਿਚ ਵੀ ਹੁੰਦੇ ਹਨ। ਇਕ ਸਮੇਂ ਪਿੰਡਾਂ ਦੇ ਰਖਵਾਲੇ ਖਿਡਾਰੀ ਵੀ ਰਹੇ ਹਨ ਤੇ ਇਨ੍ਹਾਂ ਕਰਕੇ ਪਿੰਡ ਨੂੰ ਸੁਰੱਖਿਅਤ ਮੰਨਿਆ ਜਾਂਦਾ ਸੀ। ਜਿਨ੍ਹਾਂ ਖਿਡਾਰੀਆਂ 'ਤੇ ਸਮਾਜ ਨੂੰ ਮਾਣ ਹੁੰਦਾ ਸੀ ਅੱਜ ਉਨ੍ਹਾਂ ਵਿਚੋਂ ਅਨੇਕਾਂ ਖਿਡਾਰੀ ਆਪਣੀ ਪ੍ਰਤਿਭਾ ਦਾ ਸਹੀ ਪ੍ਰਯੋਗ ਨਹੀਂ ਕਰ ਰਹੇ ਹਨ। ਕਿਤੇ ਨਸ਼ਿਆਂ ਦੀ ਮਾਰ ਪੈ ਰਹੀ ਹੈ ਤੇ ਕਿਤੇ ਰਾਹੋਂ ਕੁਰਾਹੇ ਪੈ ਕੇ ਕਾਨੂੰਨ ਨੂੰ ਹੱਥਾਂ ਵਿਚ ਲੈਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਗੈਂਗਸਟਰ ਬਣ ਕੇ ਪੁੱਠੇ ਪੈਰੀਂ ਤੁਰ ਪਏ ਹਨ। ਪੰਜਾਬ ਵਿਚ ਨਾਮੀ ਗਂੈਗਸਟਰ 11 ਤੋਂ ਵੱਧ ਹਨ ਤੇ ਜੇ ਇਨ੍ਹਾਂ ਦੇ ਪਿਛੋਕੜ 'ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਹ ਕਦੇ ਖਿਡਾਰੀ ਰਹੇ ਹਨ। ਖੇਡਾਂ ਨੂੰ ਆਪਣਾ ਕਰੀਅਰ ਬਣਾਉਣ ਨੂੰ ਹੀ ਉਨ੍ਹਾਂ ਨੇ ਆਪਣਾ ਮਿਸ਼ਨ ਬਣਾਇਆ ਸੀ, ਪਰ ਉਹ ਕਿਹੜੇ ਹਾਲਾਤ ਸਨ ਜੋ ਇਹ ਰਸਤੇ ਤੋਂ ਭਟਕ ਕੇ ...
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਤੇਜ਼-ਤਰਾਰ ਸਟਰਾਈਕਰ (ਹਮਲਾਵਰ) ਗੋਲ ਕਰਨ ਦੇ ਮਾਮਲੇ 'ਚ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ 'ਚ ਆਪਣਾ ਨਾਂਅ ਦਰਜ ਕਰਵਾਉਣ ਦਾ ਵੱਡਾ ਕਾਰਨਾਮਾ ਕੀਤਾ ਹੈ। ਛੇਤਰੀ ਦੀ ਇਸ ਪ੍ਰਾਪਤੀ ਸਦਕਾ ਭਾਰਤੀ ਫੁੱਟਬਾਲ ਦੀ ਕੌਮਾਂਤਰੀ ਪੱਧਰ 'ਤੇ ਪਹਿਚਾਣ ਦਾ ਘੇਰਾ ਵੀ ਵਿਸ਼ਾਲ ਹੋਇਆ ਹੈ। ਛੱਤੀ ਸਾਲਾਂ ਦੇ ਛੇਤਰੀ ਨੇ ਕੌਮਾਂਤਰੀ ਫੁੱਟਬਾਲ ਮੈਚਾਂ 'ਚ ਗੋਲ ਕਰਨ ਦੇ ਮਾਮਲੇ 'ਚ ਫੁੱਟਬਾਲ ਜਗਤ ਦੇ 10 ਸਿਖਰਲੇ ਖਿਡਾਰੀਆਂ 'ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ।
ਸੁਨੀਲ ਛੇਤਰੀ ਨੇ ਹਾਲ ਹੀ ਵਿਚ ਦੋਹਾ ਵਿਖੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਤੇ ਏ.ਐਫ.ਸੀ. ਏਸ਼ੀਆ ਕੱਪ ਕੁਆਲੀਫਾਇਰ ਲਈ ਖੇਡੇ ਗਏ ਸਾਂਝੇ ਮੈਚ ਦੌਰਾਨ ਬੰਗਲਾਦੇਸ਼ ਖਿਲਾਫ ਦੋ ਗੋਲ ਕਰਕੇ, ਜਿਥੇ ਆਪਣੀ ਟੀਮ ਨੂੰ ਜੇਤੂ ਮੰਚ 'ਤੇ ਪਹੁੰਚਾਇਆ ਉੱਥੇ ਉਸ ਨੇ 117 ਕੌਮਾਂਤਰੀ ਮੈਚਾਂ 'ਚ ਕੁੱਲ 74 ਗੋਲ ਕਰਨ ਦਾ ਐਜ਼ਾਜ਼ ਹਾਸਲ ਕਰ ਲਿਆ। ਇਸ ਗੋਲ ਸੰਖਿਆ ਸਦਕਾ ਉਹ ਦੁਨੀਆ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰਾਂ 'ਚ ਦਸਵੇਂ ਸਥਾਨ 'ਤੇ ਪੁੱਜ ਗਿਆ ਹੈ। ਇਸ ਤੋਂ ਇਲਾਵਾ ਇਸ ਵੇਲੇ ਫੁੱਟਬਾਲ ਜਗਤ 'ਚ ਸਰਗਰਮ ...
ਸਾਡੇ ਇਥੇ ਬਹੁਤ ਲੋਕ ਖੇਡਾਂ 'ਚ ਰੁਚਿਤ ਨਹੀਂ, ਆਵਾਮ ਦੀ ਖੇਡਾਂ 'ਚ ਦਿਲਚਸਪੀ ਨਹੀਂ ਸਗੋਂ ਰਾਜਨੀਤੀ ਦੀਆਂ ਖੇਡਾਂ 'ਚ ਹਰ ਆਮ ਖਾਸ ਆਦਮੀ ਉਲਝਿਆ ਹੋਇਆ ਹੈ। ਤੁਸੀਂ ਧੱਕੇ ਨਾਲ ਕਿਸੇ ਪ੍ਰਾਂਤ, ਕਿਸੇ ਦੇਸ਼ ਨੂੰ ਕੋਈ ਵੀ ਵਿਸ਼ੇਸ਼ਣ, ਕੋਈ ਵੀ ਸੰਗਿਆ ਦੇ ਸਕਦੇ ਹੋ ਪਰ ਹਕੀਕਤ ਉਹ ਨਹੀਂ ਹੁੰਦੀ। ਸਾਡੇ ਦੇਸ਼ 'ਚ ਖੇਡਾਂ ਆਮ ਆਦਮੀ ਦੀਆਂ ਜ਼ਰੂਰਤਾਂ 'ਚ ਨਹੀਂ ਆਉਂਦੀਆਂ, ਕਿਸੇ ਘਰ, ਕਿਸੇ ਗਲੀ, ਮੁਹੱਲੇ ਵਿਚ ਖੇਡਾਂ ਦੇ ਵਿਕਾਸ ਦੀ ਮੰਗ ਬਹੁਤੀ ਜ਼ਿਆਦਾ ਉਠਦੀ ਵੀ ਨਹੀਂ। ਖੇਡਾਂ ਦੇ ਵਿਕਾਸ ਦੇ ਨਾਂਅ 'ਤੇ ਕਿਸੇ ਰਾਜਨੀਤਕ ਲੀਡਰ ਦਾ ਘਿਰਾਓ ਕਦੇ ਨਹੀਂ ਹੋਇਆ, ਖੇਡਾਂ ਨੂੰ ਸਮਰਪਿਤ ਕੋਈ ਰੈਲੀ, ਜਲਸਾ, ਕੋਈ ਰੋਡ ਮਾਰਚ ਵੀ ਕਦੇ ਨਹੀਂ ਹੁੰਦਾ। ਸਰਕਾਰ ਅੱਗੇ ਸਾਡੀਆਂ ਮੰਗਾਂ ਆਮ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਲੈ ਕੇ ਹੁੰਦੀਆਂ ਹਨ। ਸਾਨੂੰ ਲਗਦੈ ਕਿ ਖੇਡਾਂ ਸਾਡੇ ਦੇਸ਼ 'ਚ ਆਮ ਆਦਮੀ ਦੀਆਂ ਜ਼ਰੂਰਤਾਂ 'ਚ ਸ਼ਾਮਿਲ ਨਹੀਂ, ਤੁਸੀਂ ਭਾਰਤ ਨੂੰ ਸੂਰਵੀਰਾਂ, ਯੋਧਿਆਂ ਦੀ ਧਰਤੀ ਕਹਿਣ ਲਈ ਸੁਤੰਤਰ ਪਰ ਅੱਜ ਦੇ ਇਹ ਸੂਰਬੀਰ ਤੇ ਯੋਧੇ, ਖੇਡ ਖੇਡਣ ਲਈ ਤਰਲੋਮੱਛੀ ਹੁੰਦੇ ਨਹੀਂ ਵੇਖੇ ਜਾਂਦੇ। ਤੁਸੀਂ ਪੰਜਾਬ ਨੂੰ ਅਣਖੀ ...
ਮੀਨਾਕਸ਼ੀ ਯਾਦਵ ਇਕ ਅਜਿਹਾ ਨਾਂਅ ਹੈ ਜਿਸ ਨੂੰ ਜੇਕਰ ਹਿੰਮਤ ਅਤੇ ਦਲੇਰੀ ਦੀ ਸਿਖਰ ਆਖ ਦਿੱਤਾ ਜਾਵੇ ਤਾਂ ਗੱਲ ਬਿਲਕੁਲ ਸੱਚੀ ਹੈ ਇਸੇ ਲਈ ਤਾਂ ਅੱਜ ਉਹ ਆਪਣੇ-ਆਪ ਨੂੰ ਅਪਾਹਜ ਨਹੀਂ ਮੰਨਦੀ ਅਤੇ ਆਖਦੀ ਹੈ ਕਿ ਰੁਕੋ ਨਹੀਂ ਅੱਗੇ ਵਧੋ ਕਿਉਂਕਿ ਮੰਜ਼ਿਲ ਪਿੱਛੇ ਨਹੀਂ ਹੁੰਦੀ ਉਹ ਅੱਗੇ ਹੀ ਹੁੰਦੀ ਹੈ। ਜੇਕਰ ਉਸ ਦੀ ਜ਼ਿੰਦਗੀ ਦਾ ਜ਼ਿਕਰ ਕਰੀਏ ਤਾਂ ਸਾਲ 2010 ਵਿਚ ਜਦ ਉਹ ਆਪਣੇ ਪਰਿਵਾਰ ਨਾਲ ਘਰ ਵਿਚ ਸੀ ਤਾਂ ਇਕ ਬਹੁਤ ਵੱਡਾ ਤੂਫ਼ਾਨ ਆਇਆ ਤਾਂ ਇਕ ਦਰੱਖਤ ਉਸ 'ਤੇ ਆ ਡਿਗਿਆ ਅਤੇ ਉਹ ਹੇਠਾਂ ਦੱਬ ਗਈ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਕਮਰ ਦਾ ਆਪਰੇਸ਼ਨ ਤਾਂ ਹੋ ਗਿਆ ਪਰ ਉਹ ਸਦਾ ਲਈ ਇਕ ਵੀਲ੍ਹਚੇਅਰ 'ਤੇ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਗਈ। ਮੀਨਾਕਸ਼ੀ ਨੂੰ ਅਜਿਹਾ ਵੇਖ ਦੁਖੀ ਹੁੰਦੀ ਬਾਪ ਨੇ ਹੌਸਲਾ ਦਿੱਤਾ ਕਿ ਲੋਕ ਸਿਰਫ ਬੋਲਦੇ ਨੇ ਪਰ ਹੌਸਲਾ ਤਾਂ ਆਪਾਂ ਰੱਖਣਾ ਹੈ ਜਜ਼ਬੇ ਨਾਲ ਅੱਗੇ ਵਧਣਾ ਸਿੱਖੋ। ਬਾਪ ਵਲੋਂ ਮਿਲੇ ਹੌਸਲੇ ਨਾਲ ਮੀਨਾਕਸ਼ੀ ਨੇ ਆਪਣੀ ਵੀਲ੍ਹਚੇਅਰ ਐਸੀ ਦੁੜਾਈ ਕਿ ਦੌੜਨਾ ਹੀ ਉਸ ਦੀ ਜ਼ਿੰਦਗੀ ਦੀ ਰਫਤਾਰ ਬਣ ਗਈ। ਜ਼ਿੰਦਗੀ ਦੀ ਰਫ਼ਤਾਰ ...
ਭਾਰਤ ਵਲੋਂ ਸੰਨ 1998 ਵਿਚ ਪੋਖਰਨ, ਰਾਜਸਥਾਨ ਵਿਖੇ ਕੀਤੇ ਗਏ ਪਰਮਾਣੂ ਧਮਾਕਿਆਂ ਨੇ ਪੂਰੇ ਵਿਸ਼ਵ ਵਿਚ ਤਰਥੱਲੀ ਮਚਾ ਦਿੱਤੀ ਸੀ। ਸਾਰੀ ਦੁਨੀਆ ਇਹ ਸਮਝਦੀ ਹੈ ਕਿ ਭਾਰਤ ਵਲੋਂ ਉਸ ਵੇਲੇ ਕੇਵਲ ਪੰਜ ਪ੍ਰਮਾਣੂ ਬੰਬ ਹੀ ਟੈਸਟ ਕੀਤੇ ਗਏ ਸਨ, ਪਰ ਅਸਲ ਵਿਚ ਭਾਰਤ ਵਲੋਂ ਛੇਵਾਂ ਵੱਡਾ ਪ੍ਰਮਾਣੂ ਧਮਾਕਾ ਬੈਂਕਾਂਕ ਏਸ਼ਿਆਈ ਖੇਡਾਂ ਦੌਰਾਨ ਕੀਤਾ ਗਿਆ ਸੀ, ਜਿੱਥੇ ਭਾਰਤੀ ਮੁੱਕੇਬਾਜ਼ ਡਿੰਗਕੋ ਸਿੰਘ ਨੇ 54 ਕਿਲੋਗ੍ਰਾਮ ਬੈਂਟਮਵੇਟ ਸ਼੍ਰੇਣੀ ਵਿਚ ਸੋਨ ਤਗਮਾ ਜਿੱਤ ਕੇ ਪੂਰੀ ਦੁਨੀਆ ਵਿਚ ਆਪਣੇ ਨਾਂਅ ਦਾ ਡੰਕਾ ਵਜਾਇਆ।
ਡਿੰਗਕੋ ਸਿੰਘ ਦੇ ਫੌਤ ਹੋਣ ਤੋਂ ਬਾਅਦ ਭਾਰਤ ਦੇ ਖੇਡ ਮੰਤਰੀ ਕਿਰਨ ਰਿਜੀਜੂ ਦਾ ਕੀਤਾ ਟਵੀਟ ਵੀ ਕੁਝ ਇਸੇ ਗੱਲ ਵੱਲ ਇਸ਼ਾਰਾ ਕਰਦਾ ਜਾਪਦਾ ਹੈ। ਜਿਸ ਵਿਚ ਉਨ੍ਹਾਂ ਨੇ ਡਿੰਗਕੋ ਸਿੰਘ ਵਲੋਂ ਬੈਂਕਾਂਕ ਏਸ਼ੀਆਡ ਵਿਚ ਜਿੱਤੇ ਗਏ ਸੋਨ ਤਗਮੇ ਦੀ ਤੁਲਣਾ ਭਾਰਤੀ ਮੁੱਕੇਬਾਜ਼ੀ ਦੇ ਖੇਤਰ ਵਿਚ ਉਸ ਐਟਮੀ ਧਮਾਕੇ ਨਾਲ ਕੀਤੀ ਹੈ, ਜਿਸ ਤੋਂ ਪੈਦਾ ਹੋਏ ਚੇਨ ਪ੍ਰਤੀਕਰਮ ਦੇ ਹੁਲਾਰੇ ਨੇ ਸਾਨੂੰ ਵਿਜੇਂਦਰ, ਅਖਿਲ ਕੁਮਾਰ, ਮਨਦੀਪ ਜਾਂਗੜਾ ਅਮਿਤ ਪੰਘਾਲ, ਮੈਰੀਕਾਮ ਅਤੇ ਸਿਮਰਨਜੀਤ ਕੌਰ ਵਰਗੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX