ਅੱਜ ਤੋਂ ਸਿਰਫ ਸੱਠ ਸਾਲ ਪਹਿਲਾਂ ਸਾਡੇ ਖਾਣ ਦੀਆਂ ਆਦਤਾਂ ਬਿਲਕੁਲ ਵੱਖਰੀਆਂ ਸਨ। ਅਸੀਂ ਮੋਟੇ ਅਨਾਜ ਖਾਣ ਵਾਲੇ ਲੋਕਾਂ ਵਿਚ ਆਉਂਦੇ ਸੀ। ਮੋਟੇ ਅਨਾਜ ਤੋਂ ਮਤਲਬ-ਬਾਜਰਾ, ਜਵਾਰ, ਰਾਗੀ, ਕੰਗਨੀ, ਸੰਵਾਕ, ਕੋਧਰਾ ਆਦਿ। ਸਾਡੇ ਦੇਸ਼ ਵਿਚ ਸੱਠ ਦੇ ਦਹਾਕੇ ਤੋਂ ਪਹਿਲਾਂ ਸਾਡੇ ਫ਼ਸਲ ਉਤਪਾਦਨ ਵਿਚ ਮੋਟੇ ਅਨਾਜ ਦੀ ਹਿੱਸੇਦਾਰੀ 40 ਫੀਸਦੀ ਸੀ। ਸੱਠ ਦੇ ਦਹਾਕੇ ਵਿਚ ਆਈ ਹਰੀ ਕ੍ਰਾਂਤੀ ਦੇ ਦੌਰਾਨ ਅਸੀਂ ਕਣਕ ਅਤੇ ਝੋਨੇ ਨੂੰ ਆਪਣੀ ਥਾਲੀ ਵਿਚ ਸੱਜਾ ਲਿਆ ਅਤੇ ਮੋਟੇ ਅਨਾਜ ਤੋਂ ਆਪਣੇ ਆਪ ਨੂੰ ਦੂਰ ਕਰ ਦਿੱਤਾ। ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਮੋਟੇ ਅਨਾਜ ਦੇ ਉਤਪਾਦਨ ਹੇਠਲਾ ਰਕਬਾ ਪਿਛਲੇ ਪੰਜ ਦਹਾਕਿਆਂ ਵਿਚ ਘਟ ਗਿਆ ਹੈ ਅਤੇ ਇਨ੍ਹਾਂ ਦੀ ਕਾਸ਼ਤ ਦੇ 44 ਫ਼ੀਸਦੀ ਰਕਬੇ ਤੇ ਹੋਰ ਫਸਲਾਂ ਨੇ ਕਬਜ਼ਾ ਕਰ ਲਿਆ ਹੈ। ਜੇਕਰ ਇਹ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਅਗਲੇ 50-60 ਸਾਲਾਂ ਵਿਚ ਮੋਟੇ ਅਨਾਜ ਸਾਡੇ ਖੇਤਾਂ ਵਿਚੋਂ ਅਲੋਪ ਹੋ ਜਾਣਗੇ।
ਪੰਜਾਬ ਪ੍ਰਮੱਖ ਤੌਰ 'ਤੇ ਖੇਤੀਬਾੜੀ ਪ੍ਰਧਾਨ ਰਾਜ ਹੈ, ਜਿਸ ਦੀ 65 ਫੀਸਦੀ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀ ਨਾਲ ਸਬੰਧਿਤ ਹੈ। ਦੇਸ਼ ਦੇ ਕੇਂਦਰੀ ...
ਕਮਾਦ ਦੀ ਫ਼ਸਲ ਚਿੱਟੇ ਉਦਯੋਗ ਦਾ ਮੁੱਖ ਸੋਮਾ ਹੈ, ਇਸ ਨੂੰ ਭਾਰਤ ਵਿਚ ਟੈਕਸਟਾਈਲ ਦੇ ਬਾਅਦ ਦੂਜਾ ਵੱਡਾ ਉਦਯੋਗ ਮੰਨਿਆ ਜਾਂਦਾ ਹੈ। ਇਸ ਦਾ ਰੇਸ਼ੇਦਾਰ ਚੂਰਾ ਕਾਗਜ਼ ਅਤੇ ਇੰਸੂਲੇਟਿੰਗ ਬੋਰਡ ਬਣਾਉਣ ਲਈ ਵਰਤਿਆ ਜਾਂਦਾ ਹੈ। ਗੰਨੇ ਦੇ ਜੂਸ ਵਿਚ ਕਈ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਫ਼ਸਲ ਦਾ ਔਸਤਨ ਝਾੜ ਅਤੇ ਖੰਡ ਦੀ ਮਾਤਰਾ ਬਹੁਤੀ ਉਤਸ਼ਾਹਜਨਕ ਨਹੀਂ ਹੈ, ਜਿਸ ਦਾ ਮੁੱਖ ਕਾਰਨ ਫ਼ਸਲ ਉਪਰ ਕੀੜੇ-ਮਕੌੜਿਆਂ ਦਾ ਹਮਲਾ ਹੈ।
ਮੁੱਖ ਕੀੜੇ
ਅਗੇਤੀ ਫੋਟ ਦਾ ਗੜੂੰਆਂ: ਇਸ ਕੀੜ ਦੀੇ ਮਾਦਾ ਪਤੰਗਾਂ ਗੰਨੇ ਦੇ ਆਗ ਦੀ ਵਿਚਕਾਰਲੀ ਨਾੜੀ ਨੇੜੇ ਤੇ ਕਰੀਮੀ ਰੰਗ ਦੇ ਅੰਡੇ ਦਿੰਦੀ ਹੈ। ਅੰਡੇ ਤੋਂ ਸੁੰਡੀ ਨਿਕਲ ਕੇ ਬੂਟੇ ਦੀ ਮੁੱਖ ਸ਼ਾਖਾ ਵਿਚ ਵੜ ਕਿ ਸ਼ਾਖਾ ਨੂੰ ਕੱਟ ਦਿੰਦੀ ਹੈ। ਜਿਸ ਕਾਰਨ ਗੋਭ ਸੁੱਕ ਜਾਂਦੀ ਅਤੇ ਹੱਥ ਨਾਲ ਖਿੱਚਣ 'ਤੇ ਬਹੁਤ ਸੌਖੀ ਬਾਹਰ ਆ ਜਾਂਦੀ ਹੈ ਅਤੇ ਬਹੁਤ ਗਲੀ ਹੋਈ ਗੋਭ ਬਹੁਤ ਬਦਬੂ ਮਾਰਦੀ ਹੈ। ਸੁੰਡੀ ਇਕ ਤੋਂ ਦੂਜੇ ਬੂਟੇ 'ਤੇ ਚਲੀ ਜਾਂਦੀ ਹੈ। ਜਿਸ ਕਾਰਨ ਖੇਤ ਵਿਚ ਕਈ ਸੁੱਕੀਆ ਗੋਭਾਂ ਨਜ਼ਰ ਆਉਦੀਆਂ ਹਨ। ਇਹ ਕੀੜਾ ...
ਝੋਨੇ ਦੀ ਲਵਾਈ ਪੂਰੇ ਜੋਬਨ 'ਚ ਹੈ। ਸੰਯੁਕਤ ਡਾਇਰੈਕਟਰ ਖੇਤੀਬਾੜੀ ਬਲਦੇਵ ਸਿੰਘ ਅਨੁਸਾਰ 24 ਲੱਖ ਹੈਕਟੇਅਰ 'ਤੇ ਝੋਨਾ ਅਤੇ 5.5 ਤੋਂ 6 ਲੱਖ ਹੈਕਟੇਅਰ ਰਕਬੇ 'ਤੇ ਬਾਸਮਤੀ ਕਿਸਮਾਂ ਦੀ ਕਾਸ਼ਤ ਕੀਤੀ ਜਾਵੇਗੀ। ਕਿਸਾਨਾਂ ਦੀ ਬਹੁਮਤ ਵਿਸ਼ੇਸ਼ ਕਰਕੇ ਮਾਲਵੇ 'ਚ ਅਜੇ ਤੱਕ ਪੂਸਾ-44 ਕਿਸਮ ਹੀ ਟਰਾਂਸਪਲਾਂਟ ਕਰ ਰਹੀ ਹੈ। ਥੋੜ੍ਹਾ ਜਿਹਾ ਲੰਮਾ ਸਮਾਂ ਲੈ ਕੇ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਝਾੜ ਦੇਣ ਵਾਲੀ ਪੂਸਾ -44 ਕਿਸਮ ਦੀ ਲਵਾਈ ਲਈ ਇਹ ਸਾਰਾ ਵਾਤਾਵਰਨ ਅਨੁਕੂਲ ਹੈ। ਫਿਰ ਸ਼ੈੱਲਰਾਂ ਵਾਲੇ ਵੀ ਪੂਸਾ-44 ਕਿਸਮ ਨੂੰ ਲੈਣਾ ਤੇ ਛਾੜਨਾ ਪਸੰਦ ਕਰਦੇ ਹਨ ਕਿਉਂਕਿ ਇਸ ਦਾ ਦਾਣਾ ਸਖ਼ਤ ਹੈ। ਚੌਲ ਸ਼ੈਲਿੰਗ ਵਿਚ ਟੁੱਟਦਾ ਨਹੀਂ ਅਤੇ ਚੌਲਾਂ ਦੀ ਵਸੂਲੀ ਦੂਜੀਆਂ ਕਿਸਮਾਂ ਦੇ ਮੁਕਾਬਲੇ ਜ਼ਿਆਦਾ ਹੈ। ਪੰਜਾਬ ਸਰਕਾਰ ਨਾਲ ਕੇਂਦਰ ਤੋਂ ਪੂਸਾ -44 ਕਿਸਮ ਬੀਜ ਕੇ ਪੰਜਾਬ 'ਚ ਸਭ ਕਿਸਾਨਾਂ ਨਾਲੋਂ ਝੋਨੇ ਦਾ ਵੱਧ ਝਾੜ ਲੈਣ ਵਜੋਂ 'ਕ੍ਰਿਸ਼ੀ ਕਰਮਨ ਪੁਰਸਕਾਰ' ਨਾਲ ਸਨਮਾਨਿਤ ਤੇ ਆਈ ਸੀ ਏ ਆਰ -ਆਈ ਏ ਆਰ ਆਈ ਤੋਂ ਫੈਲੋ ਫਾਰਮਰ ਐਵਾਰਡ ਪ੍ਰਾਪਤ ਕਰਨ ਵਾਲਾ ਰਾਜ ਪੁਰਸਕਾਰੀ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ...
ਸਿੰਚਾਈ ਵਾਲੇ ਪਾਣੀਆਂ ਨੂੰ ਲੂਣੇ, ਖਾਰੇ ਜਾਂ ਦੋਵੇਂ ਅਲਾਮਤਾਂ ਦੇ ਅਧਾਰ 'ਤੇ ਹੇਠ ਲਿਖੇ ਅਨੁਸਾਰ ਚਾਰ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ :
ਸ਼੍ਰੇਣੀ : 1 ਨੰਬਰ
ਪਾਣੀ ਦਾ ਵੇਰਵਾ : ਜੇ ਪਾਣੀ ਦੀ ਆਰ. ਐਸ. ਸੀ. 2.5 ਮਿਲੀਇਕੁਇਵੈਲੇਂਟ ਪ੍ਰਤੀ ਲੀਟਰ ਤੋਂ ਘੱਟ ਹੋਵੇ ਅਤੇ ਚਾਲਕਤਾ (ਈ ਸੀ) 2000 ਮਾਈਕ੍ਰੋਮਹੋਸ ਪ੍ਰਤੀ ਤੋਂ ਘੱਟ ਹੋਵੇ ਤਾਂ ਪਾਣੀ ਹਰ ਫ਼ਸਲ ਤੇ ਜ਼ਮੀਨ ਲਈ ਵਰਤਣ ਯੋਗ ਹੈ।
ਸ਼੍ਰੇਣੀ : 2 ਨੰਬਰ
ਪਾਣੀ ਦਾ ਵੇਰਵਾ : ਜੇ ਚਾਲਕਤਾ 2000 ਤੋਂ 4000 ਮਾਈਕ੍ਰੋਮਹੋਸ/ਸੈਂ. ਮੀ. ਦੇ ਦਰਮਿਆਨ ਹੋਵੇ ਤਾਂ ਇਸ ਪਾਣੀ ਨੂੰ ਨਹਿਰੀ ਪਾਣੀ ਨਾਲ ਬਦਲ-ਬਦਲ ਕੇ ਰੇਤਲੀਆਂ ਜ਼ਮੀਨਾਂ ਲਈ ਵਰਤਿਆ ਜਾ ਸਕਦਾ ਹੈ। ਇਸੇ ਸ਼੍ਰੇਣੀ ਵਿਚ ਆਰ. ਐਸ. ਸੀ. 2.5 ਤੋਂ ਵੱਧ ਹੋਣ ਦੀ ਹਾਲਤ ਵਿਚ ਪਾਦੀ ਪਰਖ ਰਾਹੀਂ ਦੱਸੀ ਹੋਈ ਜਿਪਸਮ ਦੀ ਮਾਤਰਾ ਹਰ ਚਾਰ ਪਾਣੀਆਂ ਪਿੱਛੇ ਪਹਿਲੇ ਪਾਣੀ ਨਾਲ ਪਾਓ। ਬੜੇ ਧਿਆਨ ਵਾਲੀ ਗੱਲ ਇਹ ਹੈ ਕਿ ਜਿਪਸਮ ਕੇਵਲ ਉਦੋਂ ਹੀ ਪਾਉਣਾ ਹੈ ਜਦੋਂ ਚਾਲਕਤਾ 2000 ਤੋਂ ਘੱਟ ਹੋਵੇ। ਜੇਕਰ ਚਾਲਕਤਾ 2000 ਤੋਂ ਵੱਧ ਹੈ ਤਾਂ ਕਿਸੇ ਵੀ ਹਾਲਤ ਵਿਚ ਜਿਪਸਮ ਦੀ ਵਰਤੋਂ ਨਹੀਂ ਕਰਨੀ ਹੈ। ਆਰ. ਐਸ. ਸੀ. ਦੀ ਹਰ ਇੱਕ ਮਿਲੀਇਊਵੈਲੇਂਟ ...
ਵਿਚੋਲਾ: ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਲੜਕੇ ਅਤੇ ਲੜਕੀ ਦਾ ਰਿਸ਼ਤਾ ਵਿਚੋਲੇ ਰਾਹੀਂ ਹੁੰਦਾ ਸੀ। ਵਿਚੋਲੇ ਦਾ ਕਿਰਦਾਰ ਅਹਿਮ ਹੁੰਦਾ ਸੀ।
ਲਾਊਡ ਸਪੀਕਰ: ਸਾਰੇ ਪਿੰਡ ਦੇ ਵਿਚ ਵਿਆਹ ਵਾਲਾ ਮਾਹੌਲ ਹੁੰਦਾ ਸੀ। ਭਾਈ ਸਪੀਕਰ ਵਾਲੇ ਦੀ ਵੀ ਕਾਫ਼ੀ ਅਹਿਮੀਅਤ ਹੁੰਦੀ ਸੀ। ਕਈ ਦਿਨ ਪਹਿਲਾਂ ਹੀ ਲਾਉਡ ਸਪੀਕਰ ਦੋਵਾਂ ਮੰਜਿਆ ਨਾਲ ਕੋਠੇ 'ਤੇ ਬੰਨ੍ਹ ਡੱਬੇ ਵਿਚੋਂ ਤਵਾ ਕੱਢ ਮਸ਼ੀਨ 'ਤੇ ਰੱਖ ਸੂਈ ਬਦਲ-ਬਦਲ ਰਿਕਾਰਡ ਉਸ ਸਮੇਂ ਦੇ ਇਨਾਮੀ ਕਲਾਕਾਰ ਜਮਲਾ ਜੱਟ, ਰੰਮਤਾ, ਆਸਾ ਸਿੰਘ ਮਸਤਾਨਾ, ਨਰਿੰਦਰ ਬੀਬਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਮੁਹੰਮਦ ਸਦੀਕ, ਰਣਜੀਤ ਕੌਰ।
ਗਾਉਣ: ਵਿਆਹ ਤੋਂ ਕਈ ਦਿਨ ਪਹਿਲਾਂ ਗਾਉਣ ਬਿਠਾਇਆ ਜਾਂਦਾ ਸੀ। ਗਾਉਣ ਦੇ ਨਾਲ ਜ਼ਨਾਨੀਆਂ ਸਿੱਠਣੀਆਂ ਵੀ ਦਿੰਦੀਆਂ ਸਨ। ਮੈਨੂੰ ਯਾਦ ਹੈ ਮੇਰੇ ਵੀਰ ਦੇ ਵਿਆਹ 'ਤੇ ਮੇਰੇ ਮਾਸੜ ਨੂੰ ਕੁੜੀਆਂ ਨੇ ਸਿੱਠਣੀ ਪਾਈ ਸੀ। ਹੋਰ ਤੇ ਹਰਦੀਪ ਸਿੰਘ ਚੰਗਾ ਭਲਾ ਤੇ ਅੱਖਾਂ ਟੀਰ ਮਟੀਰੀਆਂ।
ਨਾਨਕਾ ਮੇਲ: ਵਿਆਹ ਸ਼ਾਦੀਆਂ ਵਿਚ ਨਾਨਕੇ ਮੇਲ ਦੀ ਆਮਦ 'ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ। ਛੜੇ ਵੀ ਇਸ ਆਮਦ ਵਿਚ ਮੋਹਰੀ ਹੁੰਦੇ ਸਨ। ...
ਹਰ ਬੰਦਾ ਚਾਹੁੰਦਾ ਹੈ ਕਿ ਉਹ ਜੀਵਨ ਵਿਚ ਅਮੀਰ ਬਣੇ ਤੇ ਸਾਰੀ ਖ਼ਲਕਤ ਉਹਨੂੰ ਰਾਹ ਜਾਂਦੇ ਨੂੰ ਪਛਾਣੇ। ਪਰ ਉਹ ਮਿਹਨਤ ਕਰਨਾ ਪਾਪ ਸਮਝਦਾ ਹੈ। ਉਹ ਹਮੇਸ਼ਾ ਸੌਖੇ ਰਸਤੇ ਲੱਭਦਾ ਰਹਿੰਦਾ ਹੈ। ਕੁਝ ਦਹਾਕੇ ਪਹਿਲਾਂ ਮੰਨੋਰੰਜਨ ਦੇ ਕਿੱਤੇ ਵਿਚ ਕੁਦਰਤ ਦੀ ਬਖ਼ਸ਼ੀ ਕਲਾ ਵਾਲੇ ਹੀ ਆਉਂਦੇ ਤੇ ਕਾਮਯਾਬ ਹੁੰਦੇ ਸਨ। ਧਨ ਦੇ ਨਾਲ ਧੰਨ-ਧੰਨ ਵੀ ਕਮਾਉਂਦੇ ਸਨ। ਉਨ੍ਹਾਂ ਕੋਲ ਮਸਾਲਾ ਵੀ ਵਧੀਆ ਹੁੰਦਾ ਸੀ। ਪਰ ਅੱਜਕਲ੍ਹ ਹਰ ਪਿੰਡ 'ਚ ਚਾਰ-ਚਾਰ ਗਾਇਕ, ਦੋ ਕੁ ਵੀਡੀਓ ਡਰੈਕਟਰ ਤੇ ਇਕ ਅੱਧ ਪ੍ਰਡਿਊਸਰ, ਸੱਥ 'ਚ ਬੈਠਾ ਮਿਲ ਜਾਵੇਗਾ। ਯੂ-ਟਿਊਬ ਪੰਜਾਬੀਆਂ ਨੇ ਕਮਲੀ ਕੀਤੀ ਪਈ ਹੈ। 200 ਦੇ ਕਰੀਬ ਤਾਂ ਬਿਨਾਂ ਖ਼ਬਰਾਂ ਤੋਂਨਿਊਜ਼ ਚੈਨਲ ਹਨ। 500 ਕੁ ਵਿਸ਼ੇਸ਼ਗ ਸਰਕਾਰਾਂ ਨੂੰ ਲਗਾਤਾਰ ਸਲਾਹਾਂ ਹੀ ਦੇਈ ਜਾਂਦੇ ਹਨ। ਬਾਕੀ ਗਾਣੇ ਸੁਣ ਕੇ ਸ਼ਰਮ ਤਾਂ ਆਵੇ ਜੇ ਕੁਝ ਸਮਝ ਲੱਗੇ। ਪੰਜਾਬੀਆਂ ਦਾ ਇਹ ਨਵਾਂ ਬੁਖਾਰ ਕਦੋੋਂ ਲੱਥੇਗਾ? ਆਓ, ਆਸ ਦੀ ਬੱਤੀ ਜਗਾਈਏ।
E-mail : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX