ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸੇ ਦੀ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ
. . .  23 minutes ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ ਮਾਹਿਰ ਪੈਨਲ ਤੋਂ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ...
ਬਾਲਾਸੋਰ ਰੇਲ ਹਾਦਸੇ ਦੇ ਕਾਰਨਾਂ ਦੀ ਕਰ ਰਹੇ ਹਾਂ ਜਾਂਚ-ਅਨੁਰਾਗ ਠਾਕੁਰ
. . .  26 minutes ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ, ਫਿਲਹਾਲ ਸਾਡਾ ਧਿਆਨ ਜ਼ਖਮੀਆਂ ਨੂੰ ਵਧੀਆ ਸੰਭਵ...
ਸੁੰਨੇ ਮਕਾਨ ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 1 hour ago
ਬਠਿੰਡਾ, 4 ਜੂਨ-ਬਠਿੰਡਾ ਵਿਖੇ ਬਾਦਲ ਮਾਰਗ ਅਤੇ ਮਲੋਟ ਮਾਰਗ ਨੂੰ ਮਿਲਾਉਣ ਵਾਲੇ ਰਿੰਗ ਮਾਰਗ 'ਤੇ ਨੰਨ੍ਹੀ ਛਾਂ ਚੌਂਕ ਦੇ ਨਜ਼ਦੀਕ ਖੇਤਾਂ ਵਿਚ ਸੁੰਨੇ ਮਕਾਨ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼...
ਹਾਦਸੇ ਦੀ ਜੜ੍ਹ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ-ਓਡੀਸ਼ਾ ਰੇਲ ਹਾਦਸੇ ਤੇ ਰੇਲ ਮੰਤਰੀ
. . .  about 1 hour ago
ਬਾਲਾਸੋਰ, 4 ਜੂਨ - ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬਾਲਾਸੋਰ ਤੀਹਰੀ ਟਰੇਨ ਦੀ ਟੱਕਰ ਵਾਲੀ ਥਾਂ 'ਤੇ ਬਹਾਲੀ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ 288 ਯਾਤਰੀਆਂ ਦੀ ਜਾਨ ਲੈਣ ਵਾਲਾ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ...
ਓਡੀਸ਼ਾ ਰੇਲ ਹਾਦਸਾ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
. . .  about 1 hour ago
ਨਵੀਂ ਦਿੱਲੀ, 4 ਜੂਨ-ਭਾਰਤ ਵਿਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਕਿਹਾ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਓਡੀਸ਼ਾ ਰੇਲ ਹਾਦਸੇ'ਤੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ...
ਓਡੀਸ਼ਾ ਰੇਲ ਹਾਦਸਾ:ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਭੁਵਨੇਸ਼ਵਰ, 4 ਜੂਨ- ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ...
ਪ੍ਰਧਾਨ ਮੰਤਰੀ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ 'ਤੇ ਮੌਜੂਦ ਰੇਲ ਮੰਤਰੀ ਨੂੰ ਕੀਤਾ ਫ਼ੋਨ
. . .  about 1 hour ago
ਨਵੀਂ ਦਿੱਲੀ, 4 ਜੂਨ-ਰੇਲਵੇ ਮੰਤਰਾਲੇ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਨੇ ਅਸ਼ਵਿਨੀ ਵੈਸ਼ਨਵ ਨੂੰ ਫ਼ੋਨ ਕੀਤਾ ਜੋ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ'ਤੇ ਮੌਜੂਦ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਰੇਲ ਮੰਤਰੀ...
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦਾ ਟਵੀਟ
. . .  about 1 hour ago
ਭੁਲੱਥ, 4 ਜੂਨ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਭ੍ਰਿਸ਼ਟ ਅਫਸਰਾਂ, ਬਿਸ਼ਨੋਈ ਵਰਗੇ ਗੈਂਗਸਟਰਾਂ ਅਤੇ ਕਟਾਰੂਚੱਕ ਵਰਗੇ ਦਾਗੀ ਮੰਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਇ ਭਗਵੰਤ ਮਾਨ ਡਾ. ਬਰਜਿੰਦਰ ਸਿੰਘ ਹਮਦਰਦ ਵਰਗੇ ਸੁਤੰਤਰ ਪੱਤਰਕਾਰਾਂ ਨੂੰ ਸਿਰਫ਼ ਆਪਣੇ ਅਖ਼ਬਾਰ 'ਅਜੀਤ' ਦੀ ਲਕੀਰ 'ਤੇ ਨਹੀਂ ਚੱਲਣ ਦੇ ਕਾਰਨ ਠੱਗਣ...
ਟਿਪਰ ਵਲੋਂ ਟੱਕਰ ਮਾਰ ਦੇਣ ਮੋਟਰਸਾਈਕਲ ਸਵਾਰ ਦੀ ਮੌਤ, ਲੋਕਾਂ ਵਲੋਂ ਸੜਕ ਜਾਮ
. . .  about 1 hour ago
ਭਵਾਨੀਗੜ੍ਹ, 4 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਝਨੇੜੀ ਵਿਖੇ ਮੁਖ ਸੜਕ 'ਤੇ ਟਿਪਰ ਵਲੋਂ ਮੋਟਰਸਾਈਕਲ ਸਵਾਰ ਨੂੰ ਪਿਛੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਿਸ ਤੋਂ ਗੁੱਸੇ ਚ ਆਏ ਲੋਕਾਂ...
ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਫ਼ਰੀਦਕੋਟ ਜ਼ਿਲ੍ਹੇ ਵਿਚ ਚਲਾਇਆ ਗਿਆ ਸਰਚ ਅਭਿਆਨ
. . .  about 2 hours ago
ਫ਼ਰੀਦਕੋਟ, 4 ਜੂਨ (ਜਸਵੰਤ ਸਿੰਘ ਪੁਰਬਾ)-1 ਜੂਨ ਤੋਂ 6 ਜੂਨ ਤੱਕ ਚੱਲਣ ਵਾਲੇ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਚੱਲਦਿਆਂ ਅੱਜ ਏ.ਡੀ.ਜੀ.ਪੀ. ਸੁਰੱਖਿਆ ਐਸ.ਸ੍ਰੀਵਾਸਤਵ...
ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਆਰੰਭ
. . .  about 1 hour ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)- ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦਾ ਭੋਗ 6 ਜੂਨ ਨੂੰ ਸਵੇਰੇ ਸੱਤ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੂਰੀਨਾਮ ਦੌਰਾ ਅੱਜ ਤੋਂ ਸ਼ੁਰੂ
. . .  about 1 hour ago
ਨਵੀਂ ਦਿੱਲੀ, 4 ਜੂਨ -ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸੂਰੀਨਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਸ਼ਟਰਪਤੀ ਕੱਲ੍ਹ ਸੂਰੀਨਾਮ ਅਤੇ ਸਰਬੀਆ ਦੇ ਛੇ ਦਿਨਾਂ ਦੌਰੇ ਲਈ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਏ।ਇਹ ਰਾਸ਼ਟਰਪਤੀ ਦੀ ਸੂਰੀਨਾਮ ਦੀ...
ਏਮਜ਼ ਦਿੱਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਰੇਲ ਹਾਦਸੇ ਵਾਲੀ ਥਾਂ ਦਾ ਕਰੇਗੀ ਦੌਰਾ
. . .  about 3 hours ago
ਨਵੀਂ ਦਿੱਲੀ, 4 ਜੂਨ-ਸੂਤਰਾਂ ਅਨੁਸਾਰ ਏਮਜ਼ ਦਿੱਲੀ ਦੇ ਡਾਕਟਰੀ ਮਾਹਿਰਾਂ ਦੀ ਇਕ ਟੀਮ 1,000 ਤੋਂ ਵੱਧ ਜ਼ਖਮੀਆਂ ਅਤੇ 100 ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਲਈ ਮੈਡੀਕਲ ਉਪਕਰਣਾਂ ਦੇ ਨਾਲ ਓਡੀਸ਼ਾ ਦੇ ਰੇਲ ਹਾਦਸੇ ਵਾਲੀ ਥਾਂ ਦਾ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੀਆਂ ਲੱਖਾਂ ਸੰਗਤਾਂ
. . .  about 1 hour ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਪੁੱਜ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਕੂਲਾਂ ਵਿਚ ਗਰਮੀਆਂ ਦੀਆਂ ਸ਼ੁਰੂ ਹੋਈਆਂ ਛੁੱਟੀਆਂ ਕਾਰਨ...
ਓਡੀਸ਼ਾ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਰੇਲ ਹਾਦਸੇ ਵਾਲੀ ਜਗ੍ਹਾ ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ
. . .  about 3 hours ago
ਬਾਲਾਸੋਰ, 4 ਜੂਨ-ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਸ ਜਗ੍ਹਾ 'ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ ਕੀਤਾ ਜਿਥੇ ਦੁਖਦਾਈ ਰੇਲ ਹਾਦਸਾ ਹੋਇਆ...
ਬਾਲਾਸੋਰ ਰੇਲ ਹਾਦਸਾ:ਕੁਝ ਸਮੇਂ ਚ ਟਰੈਕ ਨੂੰ ਕਰ ਦਿੱਤਾ ਜਾਵੇਗਾ ਸਾਫ਼-ਰੇਲਵੇ ਅਧਿਕਾਰੀ
. . .  about 4 hours ago
ਬਾਲਾਸੋਰ, 4 ਜੂਨ-ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ.ਓ. ਅਦਿੱਤਿਆ ਚੌਧਰੀ ਨੇ ਕਿਹਾ ਕਿ ਜਿੰਨੇ ਵੀ ਡੱਬੇ ਪਲਟੇ ਸਨ, ਸਾਰਿਆਂ ਨੂੰ ਹਟਾ ਦਿੱਤਾ ਗਿਆ ਹੈ, ਜਦਕਿ ਮਾਲ ਗੱਡੀ ਦੇ 3 ਡੱਬਿਆਂ 'ਚੋਂ 2 ਡੱਬੇ ਹਟਾ ਦਿੱਤੇ ਗਏ ਹਨ ਤੇ ਤੀਜੇ ਨੂੰ...
ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਤੇ ਟ੍ਰੈਕ ਦੀ ਮੁਰੰਮਤ ਦਾ ਕੰਮ ਜਾਰੀ
. . .  about 1 hour ago
ਬਾਲਾਸੋਰ, 4 ਜੂਨ-ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ 'ਤੇ ਟ੍ਰੈਕ ਦੀ ਮੁਰੰਮਤ ਦਾ ਕੰਮ ਜਾਰੀ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਮਨੀਪੁਰ : ਸੁਰੱਖਿਆ ਬਲਾਂ ਨੇ ਲੁੱਟੇ ਗਏ 40 ਆਧੁਨਿਕ ਹਥਿਆਰ ਕੀਤੇ ਬਰਾਮਦ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵਿਅਕਤੀ ਪੇਸ਼ੀ ਸਮੇਂ ਫ਼ਰਾਰ
. . .  1 day ago
ਗੜ੍ਹਸ਼ੰਕਰ, 3 ਜੂਨ (ਧਾਲੀਵਾਲ)- ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ ਵਿਅਕਤੀ ਪੁਲਿਸ 'ਤੇ ਹੀ ਭਾਰੀ ਪੈ ਗਿਆ ਜਿਸ ਨੇ ਕੁਝ ਸਮੇਂ ਲਈ ਪੁਲਿਸ ਦੇ ...
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦਾ ਟੂਰਨਾਮੈਂਟ ਦੀ ਜਿੱਤ ਤੋਂ ਬਾਅਦ ਕੀਤਾ ਗਿਆ ਨਿੱਘਾ ਸਵਾਗਤ
. . .  1 day ago
ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਕਰੀਬ 9 ਕਿੱਲੋ 397 ਗ੍ਰਾਮ ਹੈਰੋਇਨ ਬਰਾਮਦ
. . .  1 day ago
ਫ਼ਾਜ਼ਿਲਕਾ,3 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਫ਼ਾਜ਼ਿਲਕਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਹੈ ...
ਬਾਲਾਸੋਰ ਰੇਲ ਹਾਦਸਾ: ਟੀ.ਐਮ.ਸੀ. ਬੰਗਾਲ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ
. . .  1 day ago
ਤੇਜ਼ ਰਫ਼ਤਾਰ ਟਿੱਪਰ ਨੇ ਪੀਰ ਦੀ ਕੰਧ ਵਿਚ ਮਾਰੀ ਟੱਕਰ, ਪੁਜਾਰੀ ਦੇ 8 ਸਾਲਾ ਪੋਤੇ ਦੀ ਮੌਤ
. . .  1 day ago
ਡੇਰਾਬੱਸੀ, 3 ਜੂਨ( ਗੁਰਮੀਤ ਸਿੰਘ)-ਸਰਕਾਰੀ ਕਾਲਜ ਸੜਕ ਤੇ ਵਾਪਰੇ ਦਰਦਨਾਕ ਹਾਦਸੇ ਵਿਚ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ । ਹਾਦਸਾ ਉਦੋਂ ਵਾਪਰਿਆਂ ਜਦੋਂ ਮਾਈਨਿੰਗ ਦੇ ਕੰਮ ਵਿਚ ਲਗੇ ਇਕ ਟਿੱਪਰ ਨੇ ਪੀਰ ਦੀ ਕੰਧ ...
ਬਾਲਾਸੋਰ ਰੇਲ ਹਾਦਸਾ: ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ- ਪ੍ਰਧਾਨ ਮੰਤਰੀ
. . .  1 day ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਗੰਭੀਰ ਘਟਨਾ ਹੈ ਅਤੇ ਉਨ੍ਹਾਂ ਲੋਕਾਂ....
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਜਾਣੀਏ ਆਲਮੀ ਤਪਸ਼ ਦੀ ਗਾਥਾ

ਮਨੁੱਖੀ ਕਿਰਿਆਵਾਂ ਦੁਆਰਾ ਧਰਤੀ ਦੀ ਸਤ੍ਹਾ ਦੇ ਤਾਪਮਾਨ ਵਿਚ ਹੋਣ ਵਾਲੇ ਵਾਧੇ ਨੂੰ ਗਲੋਬਲ-ਵਾਰਮਿੰਗ (ਆਲਮੀ ਤਪਸ਼) ਕਿਹਾ ਜਾਂਦਾ ਹੈ। ਵਿਗਿਆਨੀ ਗਲੋਬਲ-ਵਾਰਮਿੰਗ ਲਈ ਮਨੁੱਖੀ ਕਿਰਿਆਵਾਂ ਜਿਵੇਂ ਪਥਰਾਟ ਬਾਲਣਾਂ ਜਿਵੇਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ ਨੂੰ ਬਾਲਣਾਂ, ਮਨੁੱਖੀ ਵਸੋਂ ਵਿਚ ਵਾਧਾ, ਜੰਗਲਾਂ ਦੀ ਕਟਾਈ, ਸ਼ਹਿਰੀਕਰਨ ਅਤੇ ਮਨੁੱਖ ਦੀ ਜੀਵਨ ਸ਼ੈਲੀ ਵਿਚ ਤਬਦੀਲੀ ਆਦਿ ਨੂੰ ਕਾਰਨ ਮੰਨਦੇ ਹਨ। ਉਕਤ ਕਾਰਨਾਂ ਦੁਆਰਾ ਕਾਰਬਨ-ਡਾਈਆਕਸਾਈਡ, ਮਿਥੇਨ, ਨਾਈਟਰਸ ਆਕਸਾਈਡ, ਸੀ.ਐਫ.ਸੀ ਅਤੇ ਅਤੇ ਐਚ.ਐਫ.ਸੀ. ਵਰਗੀਆਂ ਗੈਸਾਂ ਹਵਾ ਵਿਚ ਛੱਡੀਆਂ ਜਾਂਦੀਆਂ ਹਨ। ਇਨ੍ਹਾਂ ਗੈਸਾਂ ਨੂੰ ਗਰੀਨ ਹਾਊਸ ਗੈਸਾਂ ਦਾ ਨਾਂਅ ਦਿੱਤਾ ਗਿਆ ਹੈ। ਇਹ ਗੈਸਾਂ ਸੂਰਜ ਤੋਂ ਆ ਰਹੀ ਗਰਮੀ ਨੂੰ ਸੋਖ ਲੈਂਦੀਆਂ ਹਨ, ਜਿਸ ਕਾਰਨ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਵਿਗਿਆਨੀਆਂ ਦੁਆਰਾ 1951 ਤੋਂ 1980 ਤੱਕ ਦੇ ਕੀਤੇ ਗਏ ਸਰਵੇ ਅਨੁਸਾਰ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ 140 ਸੈਲਸੀਅਸ ਸੀ ਜੋ ਕਿ ਗਲੋਬਲ-ਵਾਰਮਿੰਗ ਕਾਰਨ ਵਧ ਕੇ 14.90 ਸੈਲਸੀਅਸ ਹੋ ਗਿਆ। ਇਸ ਵਧੇ ਹੋਏ ਤਾਪਮਾਨ ਕਾਰਨ ਧਰਤੀ ਦੇ ਧਰੁਵਾਂ, ਗਰੀਨ ਲੈਂਡ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਅਸਲ ਜੇਤੂ

ਸਕੂਲੋਂ ਛੁੱਟੀਆਂ ਸਨ। ਜਸ਼ਨ ਅਤੇ ਇਸ਼ਮਨ ਦੋਵੇਂ ਭੈਣ-ਭਰਾ ਬੜੇ ਚਾਵਾਂ ਨਾਲ ਆਪਣੀ ਦਾਦੀ ਜੀ ਨਾਲ ਆਪਣੀ ਭੂਆ ਦੇ ਪਿੰਡ ਨੂੰ ਜਾ ਰਹੇ ਸਨ। ਉਨ੍ਹਾਂ ਦੀ ਭੂਆ ਦਾ ਪਿੰਡ ਮੁੱਖ ਸੜਕ ਤੋਂ ਥੋੜ੍ਹਾ ਹਟਵਾਂ ਸੀ ਤੇ ਬੱਸ ਅੱਡੇ 'ਤੇ ਉੱਤਰ ਅੱਗੋਂ ਉਸ ਪਿੰਡ ਤੱਕ ਜਾਣ ਲਈ ਇਕ ਤਿੰਨ-ਪਹੀਆ ਟੈਂਪੂ ਹੀ ਇਕ ਮਾਤਰ ਸਾਧਨ ਸੀ। ਬੱਸ 'ਚੋਂ ਉੱਤਰ ਜਦੋਂ ਉਹ ਤਿੰਨੋਂ ਟੈਂਪੂ ਦੇ ਰੁਕਣ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਉਹ ਟੈਂਪੂ ਕਿੱਧਰੇ ਨਜ਼ਰ ਨਾ ਆਇਆ। ਨੇੜੇ ਦੇ ਦੁਕਾਨਦਾਰ ਨੇ ਜਦੋਂ ਇਹ ਜਾਣਕਾਰੀ ਦਿੱਤੀ ਕਿ ਉਹ ਟੈਂਪੂ ਵਾਲਾ ਤਾਂ ਅੱਜ ਸਾਲਮ ਸਵਾਰੀ ਲੈ ਕਿਸੇ ਹੋਰ ਪਾਸੇ ਚਲਾ ਗਿਆ ਤਾਂ ਦੋਵੇਂ ਬੱਚੇ ਘਬਰਾ ਗਏ, 'ਦਾਦੀ ਜੀ! ਹੁਣ ਅਸੀਂ ਕਿਵੇਂ ਜਾਵਾਂਗੇੇੇ? ' ਉਨ੍ਹਾਂ ਦੀ ਦਾਦੀ ਜੀ ਨੇ ਤੁੰਰਤ ਹੌਸਲਾ ਦਿੰਦਿਆਂ ਉਨ੍ਹਾਂ ਨੂੰ ਸਮਝਾਇਆ, 'ਪੁੱਤ! ਐਵੇਂ ਨਾ ਘਬਰਾਓ। ਆਹ ਤਾਂ ਹੈ ਤੁਹਾਡੀ ਭੂਆ ਦਾ ਪਿੰਡ, ਗੱਲੀ-ਬਾਤੀਂ ਤੁਰਦਿਆਂ-ਤੁਰਦਿਆਂ ਅਸੀਂ ਝੱਟ ਪੁੱਜ ਜਾਣਾ।' ਇਹ ਸੁਣ ਬੱਚਿਆਂ ਨੂੰ ਕੁੱਝ ਹੌਸਲਾ ਹੋਇਆ ਤੇ ਉਹ ਦੋਵੇਂ ਆਪਣੀ ਦਾਦੀ ਜੀ ਨਾਲੋਂ ਵੀ ਦੋ ਕਦਮ ਅੱਗੇ ਹੋ ਸੜਕ 'ਤੇ ਤੁਰ ਪਏ। ਉਨ੍ਹਾਂ ਦੀ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਕੋਸ਼ਿਸ਼ 'ਚ ਹਾਂ

ਲੇਖਕ : ਕੁਲਦੀਪ ਸਿੰਘ ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ ਮੁੱਲ : 90 ਰੁਪਏ, ਸਫ਼ੇ : 48 ਸੰਪਰਕ : 97806-79909. ਪ੍ਰੇਮ ਸਰੂਪ ਛਾਜਲੀ ਦੇ ਵਿਦਿਆਰਥੀ ਅਤੇ ਸ਼ਾਗਿਰਦ-ਲੇਖਕ ਕੁਲਦੀਪ ਸਿੰਘ ਨੇ ਆਪਣੀ ਨਵੀਂ ਛਪੀ ਬਾਲ ਕਾਵਿ ਪੁਸਤਕ 'ਕੋਸ਼ਿਸ਼ 'ਚ ਹਾਂ' ਵਿਚ ਜਿੱਥੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬਿਆਨਿਆ ਹੈ, ਉਥੇ ਅਧਿਆਪਕਾਂ ਪ੍ਰਤੀ ਆਪਣੀਆਂ ਆਦਰ-ਸੂਚਕ ਭਾਵਨਾਵਾਂ ਨੂੰ ਵੀ ਦ੍ਰਿਸ਼ਟੀਗੋਚਰ ਕੀਤਾ ਹੈ। ਉਹ ਕਵਿਤਾਵਾਂ ਵਿਚ ਵੰਨ-ਸੁਵੰਨੇ ਰਿਸ਼ਤਿਆਂ ਦਾ ਮਹੱਤਵ ਵੀ ਦਰਸਾਉਂਦਾ ਹੈ ਅਤੇ ਦੇਸ਼-ਭਗਤੀ, ਵਿਰਾਸਤ ਜਾਂ ਆਲੇ ਦੁਆਲੇ ਦੇ ਵਿਸ਼ਿਆਂ ਬਾਰੇ ਵੀ ਚਰਚਾ ਕਰਦਾ ਹੈ। ਇਸ ਹਵਾਲੇ ਨਾਲ ਉਸ ਦੀਆਂ ਕੁਝ ਸੁੰਦਰ ਨਜ਼ਮਾਂ ਵਿਚੋਂ 'ਕੋਸ਼ਿਸ਼ 'ਚ ਹਾਂ', 'ਮੇਰਾ ਪੰਜਾਬ', 'ਬਸੰਤ', 'ਦੇਸ਼ ਭਗਤ', 'ਰਿਸ਼ਤੇ', 'ਨੀ ਮਾਏ' ਅਤੇ 'ਪੰਜਾਬੀ ਵਿਰਸਾ' ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਕਵੀ ਨੂੰ ਪੰਜਾਬ ਦੇ ਉਨ੍ਹਾਂ ਕਿਸ਼ੋਰਾਂ 'ਤੇ ਸ਼ਿਕਵਾ ਹੈ ਜੋ ਨਸ਼ਿਆਂ ਦੇ ਭਾਂਬੜ ਵਿਚ ਆਪਣੀ ਚੜ੍ਹਦੀ ਜਵਾਨੀ ਫੂਕ ਰਹੇ ਹਨ। ਕਵੀ ਨੇ 'ਈਕੋ ਕਲੱਬ' ਅਤੇ 'ਜੈਵਿਕ ਵਿਭਿੰਨਤਾ ਤੇ ਮਨੁੱਖ' ਆਦਿ ਨਵੇਂ ਵਿਸ਼ਿਆਂ ਨੂੰ ਵੀ ਕਾਵਿ-ਆਧਾਰ ਬਣਾਇਆ ਹੈ। ਉਸ ਵਲੋਂ ਵਰਤੇ ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-7

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਰਾਤ ਨੂੰ ਮੈਂ ਚੁਬਾਰੇ 'ਚ ਜਾ ਕੇ ਸੌਣ ਹੀ ਲੱਗਾ ਸਾਂ ਕਿ ਹੇਠੋਂ ਪਾਪਾ ਦੀ ਸਖ਼ਤ ਆਵਾਜ਼ ਮੇਰੇ ਕੰਨਾਂ ਵਿਚ ਪਈ, 'ਤੂੰ ਕਦੇ ਇਹਨੂੰ ਆਪਣਾ ਬੱਚਾ ਸਮਝਿਆ ਹੀ ਨਹੀਂ। ਇਸ ਨਾਲ ਮਤ੍ਰੇਏ ਪੁੱਤ ਵਰਗਾ ਸਲੂਕ ਹੁੰਦੈ। ਨਹੀਂ ਰੱਖ ਸਕਦੀ ਤਾਂ ਇਸ ਨੂੰ ਲਿਆਂਦਾ ਹੀ ਕਿਉਂ ਸੀ? ਘਰੋਂ ਬਾਹਰ ਕੱਢ ਦੇ। ਯਾਦ ਰੱਖੀਂ, ਹਨੀ ਨੂੰ ਅੰਤਾਂ ਦਾ ਲਾਡਲਾ ਬਣਾ ਕੇ ਜਿੰਨਾ ਸਿਰ ਚੜ੍ਹਾਇਆ ਜਾ ਰਿਹੈ ਨਾ, ਆਉਣ ਵਾਲੇ ਸਮੇਂ ਵਿਚ ਇਸ ਦਾ ਨਤੀਜਾ ਭੁਗਤਣਾ ਪਏਗਾ। ਤੇਰਾ ਅੰਨ੍ਹਾ ਲਾਡ-ਪਿਆਰ ਐਸੇ ਕੰਡੇ ਬੀਜੇਗਾ ਕਿ ਚੁੱਗਦੀ ਫਿਰੇਂਗੀ...।' ਮੰਮੀ ਵੀ ਬਰਾਬਰ ਬੋਲ ਰਹੇ ਸਨ, 'ਮੈਂ ਠੇਕਾ ਨਹੀਂ ਲਿਆ ਹੋਇਆ ਇਹਨੂੰ ਪਾਲਣ ਦਾ ਪੜ੍ਹਾਉਣ-ਲਿਖਾਉਣ ਦਾ। ਏਨਾ ਹੇਜ਼ ਆਉਂਦੈ ਤਾਂ ਲੈ ਜੋ ਆਪਣੇ ਨਾਲ ਈ ਅੰਬਰਸਰ। ਔਲਾਦ ਕਿਸੇ ਦੀ, ਸਾਂਭਾਂ ਮੈਂ...? ਆਪਣੇ ਨਾਲ ਈ ਲੈ ਜੋ ਜਿੱਥੇ ਲਿਜਾਣੈ ਇਸ ਗੰਦ ਨੂੰ..।' 'ਗੰਦ?' ਇਹ ਲਫ਼ਜ਼ ਅੱਜ ਮੈਂ ਮੰਮੀ ਦੇ ਮੂੰਹੋਂ ਪਹਿਲੀ ਵਾਰੀ ਆਪਣੇ ਬਾਰੇ ਸੁਣਿਆ ਸੀ। ਮੈਂ ਸੋਚਣ ਲੱਗਾ ਕੀ ਮੈਂ ਇਸ ਘਰ ਲਈ ਹੁਣ ਗੰਦੀ ਚੀਜ਼ ਬਣ ਕੇ ਰਹਿ ਗਿਆ ਹਾਂ? ਸੱਚੀਂ ਦੱਸਾਂ, ਮੇਰਾ ...

ਪੂਰਾ ਲੇਖ ਪੜ੍ਹੋ »

ਰੰਗ ਬਰੰਗੀ ਪੈਨਸਿਲ

ਪੈਨਸਿਲ ਮੇਰੀ ਦਾ ਰੰਗ ਲਾਲ ਬੇਲੀਓ ਸੋਹਣੇ ਸੋਹਣੇ ਅੱਖਰ ਪਾਵਾਂ ਇਸ ਨਾਲ ਬੇਲੀਓ ਪੈਨਸਿਲ ਮੇਰੀ ਦਾ ਰੰਗ ਹਰਾ ਬੇਲੀਓ ਰੁੱਖਾਂ ਨਾਲ ਭਰਿਆ ਰਹੇ ਮੇਰਾ ਗਰਾਂ ਬੇਲੀਓ ਪੈਨਸਿਲ ਮੇਰੀ ਦਾ ਰੰਗ ਕਾਲਾ ਬੋਲੀਓ ਬੁਰੀਆਂ ਆਦਤਾਂ ਦਾ ਨਤੀਜਾ ਮਾੜਾ ਬੇਲੀਓ ਪੈਨਸਿਲ ਮੇਰੀ ਦਾ ਰੰਗ ਚਿੱਟਾ ਬੇਲੀਓ ਸਵਾਗਤ ਜ਼ਿੰਦਗੀ ਮਿਹਨਤ ਫਲ ਮਿੱਠਾ ਬੇਲੀਓ ਪੈਨਸਿਲ ਮੇਰੀ ਦਾ ਰੰਗ ਅਸਮਾਨੀ ਬੇਲੀਓ ਵਿਸ਼ਵਾਸ, ਖੁਸ਼ਹਾਲੀ ਦੀ ਲਿਖੀਏ ਕਹਾਣੀ ਬੇਲੀਓ ਪੈਨਸਿਲ ਮੇਰੀ ਦਾ ਰੰਗ ਸੰਧੂਰੀ ਬੇਲੀਓ ਪੜ੍ਹਾਈ ਦੀ ਉਮੀਦ ਰਹੇ ਨਾ ਅਧੂਰੀ ਬੇਲੀਓ ਪੈਨਸਿਲ ਮੇਰੀ ਦਾ ਰੰਗ ਸਲੇਟੀ ਬੇਲੀਓ ਮਾਪੇ ਤੇ ਬਜ਼ੁਰਗਾਂ ਦੀ ਕਰਨੀ ਨਾ ਅਣਦੇਖੀ ਬੇਲੀਓ ਪੈਨਸਿਲ ਮੇਰੀ ਦਾ ਰੰਗ ਨੀਲਾ ਬੇਲੀਓ ਪੰਜਾਬ ਸਾਡਾ ਛੈਲ-ਛਬੀਲਾ ਬੇਲੀਓ ਪੈਨਸਿਲ ਮੇਰੀ ਦਾ ਰੰਗ ਜਾਮਣੀ ਬੇਲੀਓ ਉਤਰਾ-ਚੜਾਅ ਚੜ੍ਹਦੀ ਕਲਾ ਜਿੰਦ ਮਾਨਣੀ ਬੇਲੀਓ -ਜਸਵਿੰਦਰ ਸਿੰਘ ਲਹਿਰਾਗਾਗਾ, ਸੰਗਰੂਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਪੀਹੂ ਦਾ ਸਕੂਲ ਬੈਗ

ਮੈਂ ਹਾਂ ਪੀਹੂ, ਨੰਨ੍ਹੀ ਪੀਹੂ ਉਸ ਪਹਾੜੀ ਦੇ ਪਾਰ ਹੈ ਮੇਰਾ ਸਕੂਲ ਇਸ ਰਸਤੇ 'ਤੇ ਚੱਲ ਕੇ ਮੈਂ ਰੋਜ਼ ਜਾਂਦੀ ਹਾਂ ਆਪਣੇ ਸਕੂਲ ਨਾਲ ਹੁੰਦਾ ਹੈ ਮੇਰਾ ਸਕੂਲ ਬੈਗ ਹਰੇ ਰੰਗ ਦਾ ਬਹੁਤ ਹੀ ਪਿਆਰਾ ਕਿਤਾਬਾਂ, ਕਾਪੀਆਂ ਨੂੰ ਜਿਲਦਾਂ ਚੜ੍ਹਾਕੇ ਪਾਇਆ ਵਿਚ ਮੈਂ ਆਪਣੇ ਬੈਗ ਦੇ ਇਕ ਸੁੰਦਰ ਪੈਨਸਿਲ ਬਾਕਸ ਰੱਖਿਆ ਮੈਂ ਬੈਗ ਦੇ ਅੰਦਰ ਵਾਹ! ਖੂਬ ਸਜ ਗਿਆ ਮੇਰਾ ਬੈਗ ਇਕ ਦਿਨ ਮੈਨੂੰ ਰਸਤੇ ਵਿਚ ਮਿਲਿਆ ਇਕ ਮੋਰ ਮੋਰ ਬੋਲਿਆ-ਐ ਪੀਹੂ! ਮੈਂ ਆਇਆ ਹਾਂ ਸਰਸਵਤੀ ਦੇ ਦੇਸ਼ ਤੋਂ ਤੇਰੇ ਲਈ ਇਕ ਸੰਦੇਸ਼ਾ ਲੈ ਕੇ ਮਾਂ ਸਰਸਵਤੀ ਨੇ ਮੈਨੂੰ ਬੁਲਾਇਆ ਦੇਖਣਾ ਹੈ ਮਾਂ ਨੇ ਤੇਰਾ ਸੁੰਦਰ ਬੈਗ ਮੈਂ ਬੋਲੀ-ਮਾਂ ਸਰਸਵਤੀ ਨੇ। ਹਾਂ... ਹਾਂ... ਪੀਹੂ, ਮੋਰ ਮੁਸਕਰਾਇਆ ਰੁਕੋ ਮੋਰ! ਮੈਂ ਕਰ ਲਾਂ ਤਿਆਰੀ ਐ ਮੋਰ! ਮੈਨੂੰ ਦੇ ਦੋ ਆਪਣੇ ਦੋ ਸੁੰਦਰ ਪੰਖ ਦੇ ਦਿੱਤੇ ਮੋਰ ਨੇ ਉਸੇ ਵਕਤ ਆਪਣੇ ਦੋ ਸੁੰਦਰ ਪੰਖ ਇਕ ਪੰਖ ਮੈਂ ਬੈਗ ਵਿਚ ਰੱਖਿਆ ਇਕ ਪੰਖ ਹੱਥ ਵਿਚ ਫੜਿਆ ਫੁੱਲਾਂ ਦਾ ਇਕ ਗੁਲਦਸਤਾ ਬਣਾਇਆ ਐ ਮੋਰ! ਹੁਣ ਮੈਂ ਹਾਂ ਤਿਆਰ ਚੱਲ ਚੱਲੀਏ ਮਾਂ ਦੇ ਦੇਸ਼ ਮੋਰ ਤੇ ਪੀਹੂ ਚੱਲ ਪਏ ਮਾਂ ਸਰਸਵਤੀ ਦੇ ਸੁੰਦਰ ਦੇਸ਼ ਸਾਰੀ ...

ਪੂਰਾ ਲੇਖ ਪੜ੍ਹੋ »

ਨੀ ਤਿੱਤਲੀਏ

ਨੀ ਤਿੱਤਲੀਏ ਆ ਗੱਲਾਂ ਕਰੀਏ ਦੋ ਚਾਰ ਰਾਣੀ ਬਾਗ਼ ਦੀ ਕਰੇ ਫੁੱਲਾਂ ਨਾਲ ਪਿਆਰ। ਉਡਦੀ ਇਧਰ-ਉਧਰ ਜਾਵੇ ਚਾਰੇ ਪਾਸੇ ਵੇਖ ਤੈਨੂੰ ਆਉਣ ਫੁੱਲਾਂ ਉਤੇ ਹਾਸੇ ਰੰਗ ਬਰੰਗੀ ਸੂਰਤ ਕੁਦਰਤ ਦੀ ਕਲਾਕਾਰੀ ਕਰਦੀ ਤੇਰਾ ਸਵਾਗਤ ਹੈ ਇਕ ਇਕ ਕਿਆਰ। ਤੇਰੇ ਪਿੱਛੇ ਭੱਜਣ ਬੱਚੇ ਹੱਥ ਤੂੰ ਨਾ ਆਵੇਂ, ਮਿੰਟ ਸਕਿੰਟ 'ਚ ਉਡਦੀ ਪਤਾ ਨੀਂ ਕਿਥੇ ਜਾਵੇਂ। ਬਹੁਤ ਹੀ ਨਾਜ਼ੁਕ ਤੂੰ ਲੱਗੀ ਸਭ ਨੂੰ ਪਿਆਰੀ, ਸਦਾ ਰਹੇ ਚਲਦੇ ਦੱਸੇ ਤੇਰੀ ਉਡਾਰੀ। ਇਕ ਵਾਰ ਤਿੱਤਲੀਏ ਵਿਵੇਕ ਕੋਲ ਵੀ ਆਈਂ, ਕੋਨੇ ਕੋਨੇ 'ਚ ਪਿਆਰ ਦੀ ਮਹਿਕ ਵੰਡਾਈਂ। -ਵਿਵੇਕ ਕੋਟ ਈਸੇ ਖਾਂ, ਜ਼ਿਲ੍ਹਾ ...

ਪੂਰਾ ਲੇਖ ਪੜ੍ਹੋ »

ਗਰਮੀ ਦੂਰ ਭਜਾਓ

ਧੁੱਪੇ ਕਿਧਰੇ ਬਾਹਰ ਨਾ ਜਾਓ ਬੱਚਿਓ ਗਰਮੀ ਦੂਰ ਭਜਾਓ। ਠੰਢੇ ਤਾਜ਼ੇ ਸ਼ਰਬਤ ਪੀਓ, ਮਨ ਚਿਤ ਤਾਜ਼ਾ ਕਰਕੇ ਜੀਓ, ਬਰਗਰ ਪੀਜ਼ੇ ਮੂੰਹ ਨਾ ਲਾਓ ਬੱਚਿਓ ਗਰਮੀ ਦੂਰ ਭਜਾਓ। ਗੰਦੀਆਂ ਚੀਜ਼ਾਂ ਕਦੇ ਨਾ ਖਾਈਏ, ਸ਼ਾਮ ਸਵੇਰੇ ਖੇਡਣ ਜਾਈਏ ਘਰਾਂ ਵਿਚ ਹੀ ਮੌਜ ਮਨਾਓ ਬੱਚਿਓ ਗਰਮੀ ਦੂਰ ਭਜਾਓ। ਸਿਹਤ ਲਈ ਚੰਗਾ ਨਿੰਬੂ ਪਾਣੀ ਘਰ ਦੀ ਰੋਟੀ ਸਦਾ ਹੀ ਖਾਣੀ ਤਾਜ਼ਾ ਸਾਦਾ ਭੋਜਨ ਖਾਓ ਬੱਚਿਓ ਗਰਮੀ ਦੂਰ ਭਜਾਓ। ਖਰਬੂਜ਼ਾ, ਲੀਚੀ ਤੇ ਹਦਵਾਣਾ ਹੋ ਸਕੇ ਤਾਂ ਜ਼ਰੂਰੀ ਖਾਣਾ ਠੰਢੇ ਪਾਣੀ ਨਾਲ ਨਹਾਓ ਬੱਚਿਓ ਗਰਮੀ ਦੂਰ ਭਜਾਓ। -ਆਤਮਾ ਸਿੰਘ ਚਿੱਟੀ ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਤੋਤਾ

ਪਿੰਜਰੇ ਵਿਚ ਬੰਦ ਕਰਿਆ ਤੋਤਾ ਕਿਸ ਜ਼ਾਲਮ ਨੇ ਫੜਿਆ ਤੋਤਾ। ਸਾਥੀ ਤੋਤਿਆਂ ਵਿਚ ਸੀ ਰਹਿੰਦਾ, ਅੰਬ ਦੀ ਟਾਹਣੀ 'ਤੇ ਜਾ ਬਹਿੰਦਾ ਜਾਪੇ ਡਰਿਆ ਡਰਿਆ ਤੋਤਾ ਪਿੰਜਰੇ ਵਿਚ ਬੰਦ ਤੋਤਾ...। ਉਡਣਾ ਸੀ ਜਿਸ ਮਾਰ ਉਡਾਰੀ ਬੈਠਾ ਏ ਅੱਜ ਹਿੰਮਤ ਹਾਰੀ ਪਿੰਜਰੇ ਵਿਚ ਫੜ-ਫੜਿਆ ਤੋਤਾ ਪਿੰਜਰੇ ਵਿਚ ਬੰਦ ਤੋਤਾ...। ਭਾਂਤ ਭਾਂਤ ਦੇ ਫਲ ਸੀ ਖਾਂਦਾ ਟੈਂ ਟੈਂ ਕਰਕੇ ਗੀਤ ਸੀ ਗਾਂਦਾ ਸੀ ਅਸਮਾਨੀ ਚੜ੍ਹਿਆ ਤੋਤਾ ਪਿੰਜਰੇ ਵਿਚ ਬੰਦ ਤੋਤਾ...। ਮਿੱਠੂ ਕਹਿ ਕੇ ਲੋਕ ਬੁਲਾਵਣ ਭਾਵੇਂ ਚੂਰੀ ਕੁੱਟ ਖਵਾਵਣ ਹਉਕਿਆਂ ਦੇ ਨਾਲ ਭਰਿਆ ਤੋਤਾ ਪਿੰਜਰੇ ਵਿਚ ਬੰਦ ਤੋਤਾ...। 'ਗਿੱਲ ਮਲਕੀਤ' ਕਰੇ ਅਰਜੋਈ ਪੰਛੀਆਂ ਨੂੰ ਬੰਦ ਕਰੋ ਨਾ ਕੋਈ ਆਜ਼ਾਦ ਕਰੋ ਜੋ ਫੜਿਆ ਤੋਤਾ ਪਿੰਜਰੇ ਵਿਚ ਬੰਦ ਕਰਿਆ ਤੋਤਾ ਕਿਸ ਜ਼ਾਲਮ ਨੇ ਫੜਿਆ ਤੋਤਾ। -ਮਲਕੀਤ ਸਿੰਘ ਗਿੱਲ ਭੱਠਲਾਂ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਦੇਸ਼ ਗਾਨ

ਮੇਰਾ ਦੇਸ਼ ਬੜਾ ਹੀ ਵੱਖਰਾ, ਮੇਰਾ ਦੇਸ਼ ਬੜਾ ਨਿਰਾਲਾ, ਜੇਠ ਹਾੜ੍ਹ ਦੀਆਂ ਧੁੱਪਾਂ ਏਥੇ, ਪੋਹ ਮਾਘ ਦਾ ਪਾਲਾ। ਲੱਖ ਵਾਰੀ ਮੈਂ ਸਦਕੇ ਜਾਵਾਂ ਇਸ ਦੇ ਰੰਗ ਤਮਾਸ਼ੇ ਤੋਂ, ਜ਼ਿੰਦੜੀ ਘੋਲ ਘੁਮਾਉਂਦੇ ਲੋਕੀਂ ਇਸ ਦੇ ਹਰ ਇਕ ਹਾਸੇ ਤੋਂ, ਮਿੱਤਰ ਦੇ ਲਈ ਮੋਮ ਹੈ ਬਣਦੇ ਦੁਸ਼ਮਣ ਲਈ ਜਵਾਲਾ। ਸੋਨੇ ਵਰਗੀ ਮਿੱਟੀ ਇਥੇ ਚਾਂਦੀ ਵਰਗਾ ਪਾਣੀ ਏ, ਵਿਚ ਨਿਆਈਆਂ ਫਿਰੇ ਖੇਡਦੀ ਛੇ ਫੁੱਟਿਆਂ ਦੀ ਢਾਣੀ ਏ, ਅੰਮ੍ਰਿਤ ਵੇਲੇ ਪੀਂਦੇ ਲੋਕੀਂ ਭਰ ਕੇ ਦੁੱਧ ਪਿਆਲਾ। ਨਜ਼ਰ ਕਦੇ ਨਾ ਲੱਗੇ ਦਸੂਹੀਏ ਇਸ ਦੇ ਕਿਸੇ ਵੀ ਖੇੜੇ ਨੂੰ, ਲੱਗੇ ਰਹਿਣ ਭਾਗ ਹਮੇਸ਼ਾ 'ਭੱਟੀ' ਇਸ ਦੇ ਵਿਹੜੇ ਨੂੰ, ਫਲ ਨੇਕੀ ਨੂੰ ਮਿਲੇ ਹਮੇਸ਼ਾ, ਮੂੰਹ ਬਦੀ ਦਾ ਕਾਲਾ। -ਕੁੰਦਨ ਲਾਲ ਭੱਟੀ ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਹੀ ਕਵਿੱਤਰੀ : ਰੱਜੀ ਵਰਵਾਲ ਮੌ ਸਾਹਿਬ

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਵਿਚ ਪੈਂਦੇ ਪਿੰਡ ਮੌ ਸਾਹਿਬ ਦੇ ਵਸਨੀਕ ਪਿਤਾ ਸ: ਬੂਟਾ ਸਿੰਘ ਅਤੇ ਮਾਤਾ ਸ੍ਰੀਮਤੀ ਮਨਜੀਤ ਕੌਰ ਦੇ ਗ੍ਰਹਿ ਵਿਖੇ ਜਨਮ ਲੈ ਕੇ ਅੱਜ ਤੋਂ 18 ਵਰ੍ਹੇ ਪਹਿਲੇ 7 ਮਈ, 2003 ਨੂੰ ਪਹਿਲੀ ਕਿਲਕਾਰੀ ਮਾਰਨ ਵਾਲੀ ਰੱਜੀ ਦੱਸਦੀ ਹੈ ਕਿ ਉਹ ਸਰਕਾਰੀ ਹਾਈ ਸਕੂਲ ਮੌ ਸਾਹਿਬ ਵਿਚ ਜਦੋਂ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਇਸੇ ਸਕੂਲ ਦੀ ਨਵਦੀਪ ਕੌਰ ਨਾਂਅ ਦੀ ਇਕ ਵਿਦਿਆਰਥਣ ਦੀ ਇਕ ਕਿਤਾਬ ਛਪੀ। ਜਿਸ ਤੋਂ ਰੱਜੀ ਬਹੁਤ ਪ੍ਰਭਾਵਿਤ ਹੋਈ। ਉਸ ਦੇ ਮਨ 'ਚ ਖਿਆਲ ਆਇਆ ਕਿ ਜਦ ਨਵਦੀਪ ਲਿਖ ਸਕਦੀ ਹੈ ਤਾਂ ਫਿਰ ਮੈਂ ਕਿਉਂ ਨਹੀਂ। ਬਸ ਦੇਖੋ-ਦੇਖੀ ਹੌਲੀ-ਹੌਲੀ ਉਸ ਨੂੰ ਵੀ ਲਿਖਣ ਦਾ ਸ਼ੌਂਕ ਜਾਗ ਗਿਆ। ਅਗਲਾ ਕਦਮ ਵਧਾਉਂਦਿਆਂ ਉਸ ਨੇ ਆਪਣੇ ਪਿੰਡ ਵਿੱਚ ਹੋਏ ਇਕ ਪ੍ਰੋਗਰਾਮ ਵਿੱਚ ਇਕ ਕਵਿਤਾ ਪੇਸ਼ ਕੀਤੀ, ਜਿਸ ਨੂੰ ਉਸ ਦੀ ਆਸ-ਉਮੀਦ ਤੋਂ ਕਈ ਗੁਣਾਂ ਵਧ ਕੇ ਹੁੰਗਾਰਾ ਮਿਲਿਆ। ਰੱਜੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਤੋਂ ਆਪਣੀ ਗਿਆਰ੍ਹਵੀਂ ਤੋ ਬਾਰਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ। 2019 'ਚ ਜਦੋਂ ਉਹ 12ਵੀਂ ਜਮਾਤ ਵਿੱਚ ਸੀ ਤਾਂ ਉਸ ਦੀ ਪਲੇਠੀ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX