ਤਾਜਾ ਖ਼ਬਰਾਂ


ਕੇਰਲ 'ਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ, 12 ਲਾਪਤਾ
. . .  0 minutes ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ ਦੀ ਖ਼ਬਰ ਦੇ ਨਾਲ - ਨਾਲ 12 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ...
ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ
. . .  13 minutes ago
ਖਲਵਾੜਾ, 16 ਅਕਤੂਬਰ (ਮਨਦੀਪ ਸਿੰਘ ਸੰਧੂ) - ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ...
ਜੇਕਰ ਮੋਦੀ ਸਰਕਾਰ ਨੇ ਬੀ.ਐੱਸ.ਐਫ. ਨੂੰ ਵੱਧ ਅਧਿਕਾਰ ਦਿੱਤੇ ਜਾਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਸਕਦਾ ਹੈ ਸ਼ੁਰੂ - ਬਿਕਰਮ ਸਿੰਘ ਮਜੀਠੀਆ
. . .  22 minutes ago
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐਫ. ਨੂੰ ਸਰਹੱਦੀ ਖੇਤਰ ਵਿਚ ਦਿੱਤੇ ਵਾਧੂ ਅਧਿਕਾਰਾਂ ਦੀ ਕਰੜੀ ਆਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ...
ਸਿੰਘੂ ਬਾਰਡਰ ਘਟਨਾ ਵਿਚ ਇਕ ਹੋਰ ਗ੍ਰਿਫ਼ਤਾਰੀ
. . .  24 minutes ago
ਜੰਡਿਆਲਾ ਗੁਰੂ, 16 ਅਕਤੂਬਰ ( ਪ੍ਰਮਿੰਦਰ ਸਿੰਘ ਜੋਸਨ ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਿਹੰਗ ਨਰੈਣ ਸਿੰਘ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਣਗੇ ਨਤਮਸਤਕ
. . .  46 minutes ago
ਪਠਾਨਕੋਟ, 16 ਅਕਤੂਬਰ ( ਸੰਧੂ ) - ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ 17 ਅਕਤੂਬਰ ਦਿਨ ਐਤਵਾਰ ਨੂੰ ਪਠਾਨਕੋਟ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ...
ਸਿਪਾਹੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੁਲਿਸ ਲਾਈਨ ਮਾਨਸਾ ਵਿਖੇ ਤਾਇਨਾਤ ਸਿਪਾਹੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਡੀ.ਐੱਸ.ਪੀ. (ਐੱਚ.) ਮਾਨਸਾ ਸੰਜੀਵ ਗੋਇਲ ਨੇ ਦੱਸਿਆ ਕਿ ਪਿੰਡ ਖਾਰਾ ਦੇ ਵਸਨੀਕ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਸ ਹੋਏ ਤਿੰਨ ਮਤੇ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਸੀ. ਡਬਲਯੂ. ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ 'ਤੇ ਸ਼ੈਤਾਨੀ ਹਮਲੇ...
ਕਾਂਗਰਸ ਪਾਰਟੀ ਇੱਕਜੁੱਟ - ਅੰਬਿਕਾ ਸੋਨੀ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਕਹਿਣਾ ਸੀ ਕਿ ਹਰ ਕਿਸੇ ਦੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ...
ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ 'ਤੇ ਕੱਸਿਆ ਤਨਜ਼
. . .  about 1 hour ago
ਜਲੰਧਰ, 16 ਅਕਤੂਬਰ - ਜਲੰਧਰ ਪਹੁੰਚੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਪੰਜ ਮਰਲਾ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ,ਉਸ ਵਿਚ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਸਿਰਫ਼ ...
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਾਲਮੀਕੀ ਤੀਰਥ ਵਿਖੇ ਹੋਏ ਨਤਮਸਤਕ
. . .  about 2 hours ago
ਰਾਮ ਤੀਰਥ , 16 ਅਕਤੂਬਰ ( ਧਰਵਿੰਦਰ ਸਿੰਘ ਔਲਖ ) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਭਗਵਾਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ। ਜਿੱਥੇ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਭਗਵਾਨ ....
ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਖਰੜ ਨੇੜੇ ਕੀਤਾ ਧਰਨਾ ਪ੍ਰਦਰਸ਼ਨ
. . .  about 2 hours ago
ਖਰੜ,16 ਅਕਤੂਬਰ (ਗੁਰਮੁੱਖ ਸਿੰਘ ਮਾਨ) - ਪੰਜਾਬ ਭਰ ਦੇ ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਚੰਡੀਗੜ੍ਹ ਹਾਈਵੇਅ 'ਤੇ ਬੱਸ ਸਟੈਂਡ ਖਰੜ ਨੇੜੇ ਧਰਨੇ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ...
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਵੇਰ ਤੋਂ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ...
ਸਿੰਘੂ ਬਾਰਡਰ ਘਟਨਾ : ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ - ਵਿਜੈ ਸਾਂਪਲਾ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ 'ਤੇ ਵਿਜੈ ਸਾਂਪਲਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ...
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ
. . .  about 2 hours ago
ਓਠੀਆਂ 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ ਕੀਤਾ ...
ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  about 2 hours ago
ਬੰਗਾ, 16 ਅਕਤੂਬਰ( ਜਸਬੀਰ ਸਿੰਘ ਨੂਰਪੁਰ ) - ਬੰਗਾ ਹਲਕੇ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ...
ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ
. . .  about 2 hours ago
ਸ੍ਰੀਨਗਰ, 16 ਅਕਤੂਬਰ - ਪੰਪੋਰ ਐਨਕਾਉਂਟਰ ਵਿਚ ਦੋ ਅੱਤਵਾਦੀ ਮਾਰੇ ਗਏ ਹਨ | ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਮਾਨਜਨਕ ਸਮਗਰੀ ਬਰਾਮਦ ਕੀਤੀ...
ਸਿੰਘੂ ਬਾਰਡਰ ਘਟਨਾ - ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ...
ਸ਼ਿਵਰਾਜ ਸਿੰਘ ਚੌਹਾਨ ਦਾ ਰਾਹੁਲ ਗਾਂਧੀ 'ਤੇ ਤਨਜ਼
. . .  about 3 hours ago
ਬੁਰਹਾਨਪੁਰ (ਮੱਧ ਪ੍ਰਦੇਸ਼), 16 ਅਕਤੂਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਪਾਰਟੀ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਕੁਝ ਵੀ ਨਹੀਂ ਹਨ,ਪਰ ਮੁੱਖ ਮੰਤਰੀ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹਨ...
ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ
. . .  about 3 hours ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਆਈ.ਐਮ.ਡੀ. ਨੇ 5 ਜ਼ਿਲ੍ਹਿਆਂ ਵਿਚ ਰੈੱਡ ਅਲਰਟ, 7 ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ...
ਐਨ.ਆਰ.ਆਈ ਦੇ ਖਾਤੇ 'ਚੋਂ 3.75 ਲੱਖ ਰੁਪਏ ਕਢਵਾਉਣ ਵਾਲਾ ਬੈਂਕ ਕਰਮਚਾਰੀ ਕਾਬੂ
. . .  about 3 hours ago
ਅੰਮ੍ਰਿਤਸਰ,16 ਅਕਤੂਬਰ (ਗਗਨਦੀਪ ਸ਼ਰਮਾ) - ਐਨ. ਆਰ. ਆਈ ਦੇ ਖਾਤੇ 'ਚੋਂ ਪੌਣੇ ਚਾਰ ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਨਿੱਜੀ ਬੈਂਕ ਦੇ ਕਰਮਚਾਰੀ ਨੂੰ ਕਾਬੂ ਕੀਤਾ ਗਿਆ ਹੈ। ਇਹ ਖ਼ੁਲਾਸਾ ਅੱਜ ਇੱਥੇ ਐਨ. ਆਰ. ਆਈ ਪੁਲਿਸ ਥਾਣੇ ਦੇ...
ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲਿਆ
. . .  about 3 hours ago
ਤਪਾ ਮੰਡੀ,16 ਅਕਤੂਬਰ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ...
ਸਰਜਨ ਕੈਪਟਨ ਮਾਰਕ ਪਰਟਿਨ ਭਾਰਤੀ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਡਾਕਟਰ - ਭਾਰਤ ਸਰਕਾਰ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਸਰਜਨ ਕੈਪਟਨ ਮਾਰਕ ਪਰਟਿਨ ਨੇ 11 ਅਕਤੂਬਰ ਨੂੰ ਲੋਨਾਵਲਾ ਦੇ ਭਾਰਤੀ ਸਮੁੰਦਰੀ ਹਸਪਤਾਲ ਦੇ ਜਹਾਜ਼ ਕਸਤੂਰੀ ਦੀ ਕਮਾਨ ਸੰਭਾਲੀ। ਉਹ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਹਥਿਆਰਬੰਦ ਬਲਾਂ ਵਿਚ...
ਰਾਹੁਲ ਗਾਂਧੀ ਨੂੰ ਕਰਨੀ ਚਾਹੀਦੀ ਹੈ ਕਾਂਗਰਸ ਦੀ ਅਗਵਾਈ - ਅਸ਼ੋਕ ਗਹਿਲੋਤ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਰੀ ਸਾਹਮਣੇ ਆਈ ਹੈ ਕਿ ਅਸ਼ੋਕ ਗਹਿਲੋਤ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਹ ਪ੍ਰਸਤਾਵ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਅਗਵਾਈ ਕਰਨੀ ਚਾਹੀਦੀ ਹੈ...
ਨਾਬਾਲਗ ਲੜਕੀ ਨਾਲ ਚਚੇਰੇ ਭਰਾ ਵਲੋਂ ਜਬਰ ਜਨਾਹ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਦਿੱਲੀ ਦੇ ਕੋਟਲਾ ਮੁਬਾਰਕ ਪੁਰ ਵਿਚ ਨਾਬਾਲਗ ਲੜਕੀ ਨਾਲ ਉਸ ਦੇ ਚਚੇਰੇ ਭਰਾ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ | ਪੁਲਿਸ ਨੇ ਧਾਰਾ 376, 506 ਭਾਰਤੀ ਦੰਡ ਸੰਹਿਤਾ ਅਤੇ 4 ਪੋਕਸੋ ਐਕਟ ਦੇ ਤਹਿਤ ਮਾਮਲਾ ...
ਜੇ.ਕੇ .ਪੀਪਲਜ਼ ਕਾਨਫਰੰਸ ਵਿਚ ਸ਼ਾਮਿਲ ਹੋਏ ਹਿਲਾਲ ਅਹਿਮਦ ਰਾਥੇਰ
. . .  about 4 hours ago
ਸ੍ਰੀਨਗਰ,16 ਅਕਤੂਬਰ - ਸੀਨੀਅਰ ਨੈਸ਼ਨਲ ਕਾਨਫਰੰਸ ਦੇ ਨੇਤਾ ਅਬਦੁਲ ਰਹੀਮ ਰਾਥੇਰ ਦੇ ਪੁੱਤਰ ਹਿਲਾਲ ਅਹਿਮਦ ਰਾਥੇਰ, ਸਾਜਾਦ ਲੋਨ ਦੀ ਅਗਵਾਈ ਵਾਲੀ ਜੇ.ਕੇ .ਪੀਪਲਜ਼ ਕਾਨਫਰੰਸ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ

ਹਮੇਸ਼ਾ ਪ੍ਰੇਰਨਾ ਦਾ ਸੋਮਾ ਬਣੇ ਰਹਿਣਗੇ ਮਿਲਖਾ ਸਿੰਘ

ਮਿਲਖਾ ਸਿੰਘ ਦੇ ਤੁਰ ਜਾਣ ਨਾਲ ਭਾਰਤੀ ਖੇਡਾਂ ਖ਼ਾਸ ਕਰਕੇ ਅਥਲੈਟਿਕਸ ਦੇ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ। ਉਹ ਭਾਰਤੀ ਅਥਲੈਟਿਕਸ ਦਾ ਧਰੂ ਤਾਰਾ ਸੀ ਜਿਸ ਦੀਆਂ ਅਸਾਧਾਰਨ ਪ੍ਰਾਪਤੀਆਂ ਦੀ ਚਮਕ ਸਦਾ ਲਈ ਭਾਰਤੀ ਖੇਡਾਂ ਨੂੰ ਰੁਸ਼ਨਾਉਂਦੀ ਰਹੇਗੀ। ਭਾਰਤੀ ਖੇਡਾਂ ਦੇ ਆਧੁਨਿਕ ਕਾਲ ਵਿਚ ਸਭ ਤੋਂ ਵੱਧ ਦੰਦ ਕਥਾਵਾਂ ਦੇ ਪਾਤਰ ਅਤੇ ਚਰਚਾਵਾਂ ਦੇ ਕੇਂਦਰ ਬਿੰਦੂ ਰਹੇ ਮਿਲਖਾ ਸਿੰਘ ਸਿਰ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਖੇਡ ਲਹਿਰ ਪੈਦਾ ਕਰਨ ਦਾ ਸਿਹਰਾ ਬੱਝਦਾ ਹੈ। ਮਿਲਖਾ ਸਿੰਘ ਨੇ ਆਪਣੇ ਇਕ ਦਹਾਕਾ ਖੇਡ ਕਰੀਅਰ ਦੌਰਾਨ 70 ਮੁਲਕਾਂ ਵਿਚ 82 ਦੌੜਾਂ ਦੌੜੀਆਂ ਤੇ 79 ਵਿਚ ਜਿੱਤ ਹਾਸਲ ਕੀਤੀ। 'ਉਡਣਾ ਸਿੱਖ' ਵਜੋਂ ਮਸ਼ਹੂਰ ਮਿਲਖਾ ਸਿੰਘ ਉਲੰਪਿਕ ਦੇ ਫਾਈਨਲ ਵਿਚ ਦੌੜਨ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਅਥਲੀਟ ਸੀ। ਬਚਪਨ ਤੋਂ ਜਵਾਨੀ ਤੱਕ ਸੰਘਰਸ਼ ਕਰਨ ਵਾਲੇ ਮਿਲਖਾ ਸਿੰਘ ਨੇ ਸੇਵਾਮੁਕਤੀ ਉਪਰੰਤ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਵਿਖੇ ਸ਼ਾਨਦਾਰ ਜ਼ਿੰਦਗੀ ਬਤੀਤ ਕੀਤੀ। ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਪਿੱਛੇ ਉਸ ਦੀ ਕਠਿਨ ਤਪੱਸਿਆ ਸੀ। ਉਹ ਪ੍ਰੈਕਟਿਸ ...

ਪੂਰਾ ਲੇਖ ਪੜ੍ਹੋ »

ਅੱਜ ਪਿਤਾ ਦਿਵਸ 'ਤੇ ਵਿਸ਼ੇਸ਼

ਪਰਿਵਾਰ ਦਾ ਥੰਮ੍ਹ ਹੁੰਦਾ ਹੈ ਪਿਤਾ

'ਪਿਤਾ' ਸ਼ਬਦ ਜਿਸ ਨੂੰ ਸੁਣਦੇ ਹੀ ਸਰੀਰ ਵਿਚ ਇਕ ਊਰਜਾ ਭਰ ਜਾਂਦੀ ਹੈ, ਮਨ ਵਿਚ ਖੁਸ਼ੀ ਦੀਆਂ ਤਰੰਗਾਂ ਦੌੜ ਜਾਂਦੀਆਂ ਹਨ। ਇਕ ਸੁਰੱਖਿਆ ਤੇ ਆਤਮ-ਵਿਸ਼ਵਾਸ ਦਾ ਅਹਿਸਾਸ ਹੁੰਦਾ ਹੈ। ਪਰਿਵਾਰ ਦਾ ਥੰਮ੍ਹ ਤੇ ਇਕ ਪਰਿਵਾਰ ਦੀ ਰੀੜ੍ਹ ਦੀ ਹੱਡੀ ਪਿਤਾ ਹੀ ਹੁੰਦਾ ਹੈ। ਭਾਵੇਂ ਪਿਤਾ ਮਾਂ ਵਾਂਗ ਬੱਚਿਆਂ ਦੇ ਉਹ ਸਾਰੇ ਕੰਮ ਨਹੀਂ ਕਰ ਸਕਦੇ, ਜੋ ਮਾਂ ਕਰਦੀ ਹੈ, ਪਰ ਫਿਰ ਵੀ ਪਿਤਾ ਨਾਲ ਔਲਾਦ ਦੀ ਇਕ ਵੱਖਰੀ ਹੀ ਸਾਂਝ ਹੁੰਦੀ ਹੈ। ਪਿਤਾ ਦਿਵਸ ਅਮਰੀਕਾ ਵਿਚ 1910 ਵਿਚ ਮਨਾਉਣਾ ਸ਼ੁਰੂ ਹੋਇਆ ਸੀ ਤੇ ਉਦੋਂ ਤੋਂ ਬਾਕੀ ਦੇਸ਼ਾਂ ਵਿਚ ਵੀ ਹੌਲੀ-ਹੌਲੀ ਪਿਤਾ ਦਿਵਸ ਜੂਨ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਣ ਲੱਗਾ। ਇਸ ਦਿਨ ਨੂੰ ਮਨਾਉਣ ਦਾ ਮਕਸਦ ਸਮਾਜ ਨੂੰ ਪਿਤਾ ਦੇ ਦਰਜੇ ਤੋਂ ਜਾਣੂ ਕਰਵਾਉਣਾ ਅਤੇ ਪਿਤਾ ਸਮਾਜ ਅਤੇ ਪਰਿਵਾਰ ਵਿਚ ਜੋ ਰੋਲ ਅਦਾ ਕਰਦਾ ਹੈ, ਉਸ ਦਾ ਸਨਮਾਨ ਕਰਨਾ ਸੀ। ਇਕ ਬਹੁਤ ਵੱਡਾ ਸੱਚ ਹੈ ਕਿ ਆਦਮੀ ਦੀ ਜ਼ਿੰਦਗੀ ਅਤੇ ਉਸ ਦੀ ਸੋਚ ਵਿਚ ਅਹਿਮ ਬਦਲਾਅ ਉਸ ਦਿਨ ਆਉਂਦਾ ਹੈ, ਜਿਸ ਦਿਨ ਉਸ ਦੇ ਘਰ ਔਲਾਦ ਜਨਮ ਲੈਂਦੀ ਹੈ, ਭਾਵ ਉਹ ਪਿਤਾ ਬਣਦਾ ਹੈ। ਆਪਣੀ ਔਲਾਦ ਨੂੰ ਪਹਿਲੀ ਵਾਰ ਆਪਣੇ ਹੱਥਾਂ ਵਿਚ ਫੜਨ ...

ਪੂਰਾ ਲੇਖ ਪੜ੍ਹੋ »

ਮੀਂਹ ਲੈ ਕੇ ਕਿੱਥੋਂ ਅਤੇ ਕਿਵੇਂ ਆਉਂਦੀ ਹੈ ਮੌਨਸੂਨ?

ਭਾਰਤ ਵਿਚ ਮੌਨਸੂਨ ਦਾ ਸਮਾਂ ਚਾਰ ਮਹੀਨੇ ਭਾਵ 1 ਜੂਨ ਤੋਂ 30 ਸਤੰਬਰ ਤੱਕ ਮੰਨਿਆ ਜਾਂਦਾ ਹੈ। ਮੌਨਸੂਨੀ ਸਰਗਰਮੀਆਂ ਨੂੰ ਬਾਰੀਕੀ ਨਾਲ ਸਮਝਣ ਲਈ ਮੌਸਮ ਵਿਗਿਆਨੀਆਂ ਨੇ ਪੂਰੇ ਦੇਸ਼ ਨੂੰ 36 ਖੇਤੀ ਵਾਤਾਵਰਨ ਜ਼ੋਨਾਂ ਅਤੇ 127 ਉੱਪ-ਜ਼ੋਨਾਂ ਵਿਚ ਵੰਡ ਰੱਖਿਆ ਹੈ ਤਾਂ ਕਿ ਸਹੀ ਢੰਗ ਨਾਲ ਮੌਨਸੂਨ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ। ਜਿਥੋਂ ਤੱਕ ਮੌਨਸੂਨ ਦੀ ਭਵਿੱਖਬਾਣੀ ਦੀ ਗੱਲ ਹੈ ਤਾਂ ਆਮ ਤੌਰ 'ਤੇ ਇਹ 16 ਅਪ੍ਰੈਲ ਤੋਂ 25 ਮਈ ਵਿਚਾਲੇ ਕਰ ਦਿੱਤੀ ਜਾਂਦੀ ਹੈ। ਮੌਸਮ ਵਿਭਾਗ ਇਨ੍ਹਾਂ ਭਵਿੱਖਵਾਣੀਆਂ ਲਈ ਲਗਭਗ 16 ਪੈਰਾਮੀਟਰਾਂ ਦਾ ਬਾਰੀਕੀ ਨਾਲ ਅਧਿਐਨ ਕਰਦਾ ਹੈ। ਇਨ੍ਹਾਂ ਪੈਰਾਮੀਟਰਾਂ ਨੂੰ ਵੀ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ। ਭਵਿੱਖਵਾਣੀ ਕਰਨ ਸਮੇਂ ਇਨ੍ਹਾਂ ਚਾਰ ਹਿੱਸਿਆਂ ਭਾਵ ਤਾਪਮਾਨ, ਹਵਾ, ਦਬਾਅ ਅਤੇ ਬਰਫ਼ਬਾਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਭਾਰਤ ਵਿਚ ਕੁੱਲ 28 ਸੂਬੇ ਅਤੇ 8 ਕੇਂਦਰ ਸ਼ਾਸਿਤ ਖੇਤਰ ਹਨ। ਇਨ੍ਹਾਂ ਸਾਰੀਆਂ ਥਾਵਾਂ ਵਿਚ ਤਾਪਮਾਨ ਦਾ ਰੋਜ਼ਾਨਾ ਅਧਿਐਨ ਕੀਤਾ ਜਾਂਦਾ ਹੈ। ਮਾਰਚ ਵਿਚ ਉੱਤਰ ਭਾਰਤ ਅਤੇ ਪੂਰਬੀ ਸਮੁੰਦਰ ਤਟ ਦਾ, ਮਈ ਵਿਚ ਮੱਧ ਭਾਰਤ ਦਾ ਅਤੇ ਜਨਵਰੀ ਤੋਂ ...

ਪੂਰਾ ਲੇਖ ਪੜ੍ਹੋ »

ਕੱਲ੍ਹ 'ਕੌਮਾਂਤਰੀ ਯੋਗ ਦਿਵਸ' 'ਤੇ ਵਿਸ਼ੇਸ਼

ਅਜੋਕੇ ਯੁੱਗ ਵਿਚ ਯੋਗਾ ਦੀ ਅਹਿਮੀਅਤ

ਯੋਗ ਪੁਰਾਤਨ ਕਾਲ ਤੋਂ ਹੀ ਇਨਸਾਨ ਦੇ ਅੰਗ-ਸੰਗ ਰਿਹਾ ਹੈ। ਯੋਗ ਕਰਨ ਨਾਲ ਇਨਸਾਨ ਸਿਰਫ਼ ਤੰਦਰੁਸਤ ਹੀ ਨਹੀਂ ਰਹਿੰਦਾ ਬਲਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ। ਇਹ ਸਾਡੇ ਰਿਸ਼ੀਆਂ-ਮੁਨੀਆਂ ਵਲੋਂ ਸੰਸਾਰ ਨੂੰ ਦਿੱਤਾ ਗਿਆ ਇਕ ਅਨਮੋਲ ਤੋਹਫ਼ਾ ਹੈ, ਇਸ ਨਾਲ ਇਨਸਾਨ ਆਮ ਵਿਅਕਤੀ ਨਾਲੋਂ ਕਿਤੇ ਜ਼ਿਆਦਾ ਰਿਸ਼ਟ-ਪੁਸ਼ਟ ਅਤੇ ਚੁਸਤ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਯੋਗ ਨੇ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯੋਗ ਹਰ ਰੋਜ਼ ਸਵੇਰੇ ਕਰਨ ਵਾਲੀ ਕਿਰਿਆ ਦੇ ਨਾਲ-ਨਾਲ ਰੋਜ਼ਮਰ੍ਹਾ ਦੇ ਕੰਮਾਂ ਨੂੰ ਪੂਰੀ ਸਾਵਧਾਨੀ ਅਤੇ ਤਾਕਤ ਨਾਲ ਕਰਨ ਦੀ ਊਰਜਾ ਵੀ ਪ੍ਰਦਾਨ ਕਰਦਾ ਹੈ। ਇਹ ਸਾਡੇ ਗਿਆਨ ਅਤੇ ਸੋਚ ਤੇ ਸਮਰਪਣ ਨੂੰ ਤਾਕਤ ਦੇ ਕੇ ਇਕ ਵਧੀਆ ਇਨਸਾਨ ਬਣਨ ਵਿਚ ਮਦਦ ਕਰਦਾ ਹੈ। ਯੋਗ ਕੀ ਹੈ : ਸੰਖੇਪ ਰੂਪ ਵਿਚ ਕਹੀਏ ਤਾਂ ਯੋਗ ਅਧਿਆਤਮਕ ਅਨੁਸ਼ਾਸਨ ਅਤੇ ਅਤਿਅੰਤ ਸੂਖਮ ਵਿਗਿਆਨ 'ਤੇ ਆਧਾਰਿਤ ਗਿਆਨ ਹੈ, ਜੋ ਮਨ ਅਤੇ ਸਰੀਰ ਵਿਚ ਸਬੰਧ ਸਥਾਪਿਤ ਕਰਦਾ ਹੈ। ਇਹ ਤੰਦਰੁਸਤ ਜੀਵਨ ਦੀ ਕਲਾ ਅਤੇ ਵਿਗਿਆਨ ਹੈ। ਯੋਗ ਕੋਈ ਨਵੀਂ ਪ੍ਰਣਾਲੀ ਨਹੀਂ ਹੈ, ਬਲਕਿ ਹਜ਼ਾਰਾਂ ਸਾਲ ...

ਪੂਰਾ ਲੇਖ ਪੜ੍ਹੋ »

ਸੰਖੇਪ ਇਤਿਹਾਸ : ਕੁੰਮਾ ਮਾਸ਼ਕੀ

ਅਨੰਦਗੜ੍ਹ ਵਿਖੇ, ਦੁਸ਼ਮਣ ਪਹਾੜੀ ਅਤੇ ਮੁਗ਼ਲ ਫ਼ੌਜ ਦੇ ਮੁਖੀਆਂ ਨੇ, ਗੁਰੂ ਗੋਬਿੰਦ ਸਿੰਘ ਜੀ ਨਾਲ ਸੌਹਾਂ/ਕਸਮਾਂ ਸਹਿਤ, ਸੰਧੀ/ਇਕਰਾਰ ਕੀਤਾ ਸੀ : ਅਨੰਦਗੜ੍ਹ ਖ਼ਾਲੀ ਕਰ ਕੇ ਏਥੋਂ ਚਲੇ ਜਾਣ ਦੀ ਸੂਰਤ ਵਿਚ ਸੁਰੱਖਿਅਤ ਲਾਂਘਾ (Safe Passage) ਦੇ ਦਿੱਤਾ ਜਾਵੇਗਾ। ਪਰ ਮਗਰੋਂ ਦੁਸ਼ਮਣ ਵਲੋਂ ਸੰਧੀ ਤੋੜਦਿਆਂ, ਗੁਰੂ ਜੀ ਦੇ ਕਾਫ਼ਲੇ ਉਤੇ ਹਮਲੇ ਸ਼ੁਰੂ ਕਰ ਦਿੱਤੇ ਗਏ ਸਨ। ਇਸ ਤਰ੍ਹਾਂ ਸ਼ੂਕਾਂ ਮਾਰਦੀ, ਚੜ੍ਹੀ ਹੋਈ, ਸਰਸਾ ਨਦੀ ਦੇ ਪੱਤਣ ਉਤੇ, ਗਹਿਗੱਚ ਲੜਾਈ ਵਿਚ, ਗੁਰੂ ਜੀ ਦੀ ਖ਼ਾਲਸਾ ਫ਼ੌਜ ਦਾ ਬੜਾ ਭਾਰੀ ਨੁਕਸਾਨ ਹੋ ਜਾਂਦਾ ਹੈ। ਇਥੇ ਈ ਬਿਰਧ ਮਾਤਾ ਗੁਜਰੀ ਜੀ ਅਤੇ ਛੋਟੇ ਦੋਵੇਂ ਸਾਹਿਬਜ਼ਾਦੇ-ਜ਼ੋਰਾਵਰ ਸਿੰਘ, ਫ਼ਤਹਿ ਸਿੰਘ-ਗੁਰੂ ਜੀ ਦੇ ਕਾਫ਼ਲੇ ਨਾਲੋਂ, ਅਤਿ ਭਿਆਨਕ ਪ੍ਰਸਥਿਤੀ ਵਿਚ ਵਿਛੜ ਜਾਂਦੇ ਹਨ। ਖ਼ੁਦਾ ਤਰਸ, ਕੁੰਮਾ ਮਾਸ਼ਕੀ, ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ, ਆਪਣੀ ਬੇੜੀ ਰਾਹੀਂ, ਤੂਫ਼ਾਨੀ ਸਰਸਾ ਨਦੀ ਤੋਂ ਪਾਰ ਸੁਰੱਖਿਅਤ ਥਾਂ ਉਤੇ, ਆਪਣੀ ਝੁੱਗੀ (ਛੰਨ) 'ਚ ਲੈ ਆਉਂਦਾ ਏ, ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਕੁੰਮਾ ਮਾਸ਼ਕੀ ਪਾਸ ਟਕਾਓ, ਪੜਾਓ ਕਿੰਨਾ ਅਰਸਾ ਰਿਹਾ, ਇਹ ਸਪੱਸ਼ਟ ਨਹੀਂ। ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਪੀਹੂ

ਆਮ ਹੀ ਤਲਾਬਾਂ, ਛੱਪੜਾਂ ਜਾਂ ਝੀਲਾਂ 'ਚ ਘੁੰਮਦੇ ਇਕ ਚਮਕਦਾਰ ਤੇ ਮਨਮੋਹਣੇ ਜਿਹੇ ਜੀਵ 'ਤੇ ਸਾਡੀ ਨਜ਼ਰ ਰੁਕ ਜਾਂਦੀ ਹੈ। ਪਾਣੀ ਉਤੇ ਤਰਦੀ ਬਨਸਪਤੀ ਉਤੇ ਲੰਮੀ ਜਿਹੀ ਪੂਛ ਵਾਲਾ ਇਹ ਪੰਛੀ ਹੈ ਪੀਹੂ (Pheasant Tailed Jacana)। ਇਸ ਪੰਛੀ ਦਾ ਸਰੀਰ ਭੂਰੇ ਰੰਗ ਦਾ, ਪੂਛ ਗਹਿਰੇ ਰੰਗ ਦੀ ਤੇ ਥੱਲੇ ਨੂੰ ਝੁਕੀ ਹੋਈ ਚੁੰਝ ਪੀਲੀ ਤੇ ਮੁੜੀ ਹੋਈ, ਗਰਦਨ ਤੇ ਮੂੰਹ ਚਮਕਦਾਰ ਸਫੇਦ ਰੰਗ ਦੇ, ਸਿਰ ਦੇ ਪਿਛਲੇ ਪਾਸੇ ਕਾਲੇ ਤੇ ਸਫੇਦ ਰੰਗ ਦੀਆਂ ਧਾਰੀਆਂ ਤੇ ਗਰਦਨ ਦੇ ਪਿਛਲੇ ਪਾਸੇ ਦਾ ਰੰਗ ਸੁਨਹਿਰਾ ਹੁੰਦਾ ਹੈ। ਖੰਭ ਸਫੇਦ ਤੇ ਵੱਡੇ ਹੁੰਦੇ ਹਨ। ਪੀਹੂ ਦੀਆਂ ਲੱਤਾਂ ਲੰਬੀਆਂ ਤੇ ਪੰਜੇ ਕਾਫੀ ਚੌੜੇ ਹੁੰਦੇ ਹਨ, ਜੋ ਇਨ੍ਹਾਂ ਨੂੰ ਦਲਦਲ ਉਤੇ ਚਲਣ 'ਚ ਮਦਦ ਕਰਦੇ ਹਨ। ਕੁੱਲ ਮਿਲਾ ਕੇ ਛੱਪੜਾਂ ਤੇ ਦਲਦਲਾਂ 'ਚ ਰਹਿਣ ਵਾਲਾ ਇਹ ਪੰਛੀ ਕੁਦਰਤ ਦੀ ਇਕ ਬੁਹਤ ਹੀ ਸੋਹਣੀ ਰਚਨਾ ਹੈ। ਏਸ਼ੀਆ ਦੇ ਗਰਮ ਇਲਾਕਿਆਂ 'ਚ ਪਾਇਆ ਜਾਣ ਵਾਲਾ ਇਹ ਪੰਛੀ ਜ਼ਿਆਦਾਤਰ ਦਲਦਲ ਵਾਲੇ ਇਲਾਕਿਆਂ 'ਚ ਹੀ ਰਹਿੰਦਾ ਹੈ ਤੇ ਉਥੇ ਹੀ ਪਾਣੀ 'ਤੇ ਤਰਦੇ ਬੂਟੀਆਂ 'ਤੇ ਘੁੰਮਦਾ ਜਾਂ ਪਾਣੀ 'ਚ ਤਰਦਿਆਂ ਆਪਣਾ ਭੋਜਨ ਲੱਭਦਾ ਹੈ। ਬਹੁਤਾ ਕਰਕੇ ਇਹ ਦਲਦਲ 'ਚੋਂ ਲੱਭ ...

ਪੂਰਾ ਲੇਖ ਪੜ੍ਹੋ »

ਨੀਂਦ ਨੂੰ ਉਡੀਕਦਿਆਂ ਉਡੀਕਦਿਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਵੈਸੇ ਵੀ ਸਰਕਾਡੀਅਨ ਤਾਲ ਆਪਣੇ ਸਮੇਂ 'ਤੇ ਨੀਂਦ ਦੀ ਘੰਟੀ ਵਜਾਉਣੀ ਸ਼ੁਰੂ ਕਰ ਦਿੰਦੀ ਹੈ ਦਿਮਾਗ ਵਿਚ ਉੱਠ ਰਹੀਆਂ ਤਰੰਗਾਂ ਸੁਲਾਉਣ ਦੀ ਕੋਸ਼ਿਸ਼ ਵਿਚ ਸੁਸਤੀ ਦੀ ਅਵਸਥਾ ਵਿਚ ਲੈ ਆਉਂਦੀਆਂ ਹਨ। ਪਰ ਸਾਡੇ ਖਿਆਲਾਂ ਦਾ ਰੰਗੀਨ ਪੰਛੀ ਉੱਚੇ ਨੀਲੇ ਗਗਨਾਂ ਵਿਚ ਖੰਭ ਖਿਲਾਰੀ ਉਦੋਂ ਤੱਕ ਪਰਵਾਜ਼ ਭਰਦਾ ਰਹਿੰਦਾ ਜਦੋਂ ਤੱਕ ਇਹ ਥੱਕ ਨਹੀਂ ਜਾਂਦਾ। ਜਿਵੇਂ ਹੀ ਅਸੀਂ ਇਸ ਨੂੰ ਅੰੰਬਰਾਂ ਤੋਂ ਲਾਹ ਇਸ ਦੇ ਖੰਭ ਸਮੇਟ ਲੈਂਦੇ ਹਾਂ ਖਿਆਲਾਂ ਦੀ ਜਗ੍ਹਾ ਅੱਖਾਂ ਵਿਚ ਨੀਂਦ ਰੜਕਣ ਲੱਗ ਜਾਂਦੀ ਹੈ ਭਾਵ ਜਦੋਂ ਸੋਚਣਾ ਬੰਦ ਕਰ ਦਈਏ, ਧਿਆਨ ਇਧਰ-ਉਧਰ ਭਟਕਣ ਤੋਂ ਰੋਕ ਲਈਏ ਤਾਂ ਨੀਂਦ ਆਪਣਾ ਜ਼ੋਰ ਪਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਅਵਸਥਾ ਵਿਚ ਸਾਡੇ ਦਿਮਾਗ ਅੰਦਰ ਕੀ ਚੱਲ ਰਿਹਾ ਹੁੰਦਾ ਹੈ। ਅਸੀਂ ਕਿਹੜੇ ਖਿਆਲਾਂ ਜਾਂ ਵਿਚਾਰਾਂ ਦੀ ਬੁਣਤੀ ਬੁਣ ਰਹੇ ਹੁੰਦੇ ਹਾਂ। ਭੂਤ ਅਤੇ ਭਵਿੱਖ ਇਨਸਾਨ ਦਾ ਕਿਧਰੇ ਵੀ ਪਿੱਛਾ ਨਹੀਂ ਛੱਡਦੇ ਮੁਮਕਿਨ ਹੈ ਇਸ ਵਕਤ ਬੀਤ ਚੁੱਕੇ ਅਤੇ ਆਉਣ ਵਾਲੇ ਸਮੇਂ ਨਾਲ ਸੰਬੰਧਿਤ ਵਿਚਾਰ ਹੀ ਸਾਡੇ 'ਤੇ ਹਾਵੀ ਹੁੰਦੇ ਹਨ। ਜੋ ਰਹਿ ਗਿਆ ਉਸ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜਦੋਂ ਮਿਲਡ੍ਰੇਡ ਨੂੰ ਇਹ ਮਹਿਸੂਸ ਹੋਇਆ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਬੋਲ ਗਈ ਹੈ, ਤਾਂ ਉਹ ਚੁੱਪ ਹੋ ਗਈ। 'ਮਿਲੂ, ਮੈਨੂੰ ਲਗਦਾ ਹੈ ਕਿ ਆਪਾਂ ਦੋਵਾਂ ਨੂੰ ਤਲਾਕ ਲੈ ਲੈਣਾ ਚਾਹੀਦਾ ਹੈ... ਇਸੇ ਵਿਚ ਹੀ ਦੋਵਾਂ ਦਾ ਭਲਾ ਹੈ।' 'ਤੂੰ ਆਪਣਾ ਭਲਾ ਨਿਬੇੜ, ਮੈਂ ਆਪਣਾ ਦੇਖ ਲਵਾਂਗੀ।' 'ਤੂੰ ਅਜੇ ਜਵਾਨ ਹੈਂ।' 'ਮੈਂ ਮੰਨ ਲੈਂਦੀ ਹਾਂ ਇਹ ਗੱਲ ਤੂੰ ਮੈਨੂੰ ਮਜ਼ਾਕ ਵਿਚ ਕਹਿ ਰਿਹਾਂ' 'ਸ਼ੀਸ਼ੇ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਤੂੰ ਜਵਾਨ ਵੀ ਹੈਂ ਤੇ ਸੋਹਣੀ ਵੀ...।' 'ਥੈਂਕ ਯੂ।' 'ਇਉਂ ਖਿਝ ਕੇ 'ਥੈਂਕ ਯੂ' ਨਾ ਕਹਿ... ਜੇ ਆਪਾਂ ਬਤੌਰ ਦੋਸਤ ਵੱਖ ਹੋਈਏ ਤਾਂ...?' 'ਬਤੌਰ ਮਿੱਤਰ? ਤਾਂ ਉਸ ਤੋਂ ਪਹਿਲਾਂ ਮੈਨੂੰ ਮਿੱਤਰ ਦੀ ਪਰਿਭਾਸ਼ਾ ਬਦਲਣੀ ਹੋਵੇਗੀ।' 'ਮੈਨੂੰ ਛੱਡਣ ਦਾ ਕੀ ਲਵੇਂਗੀ?' 'ਕਿਉਂ ਸਸਤੇ ਵਿਚ ਹੀ ਛੁੱਟ ਜਾਣਾ ਚਾਹੁੰਦਾ ਹੈਂ? ਤਾਂ ਠੀਕ ਹੈ ਆਪਣੇ ਵਕੀਲ ਨੂੰ ਕਹੀਂ ਮੇਰੇ ਵਕੀਲ ਨੂੰ ਮਿਲ ਲਵੇ।' 'ਜੇ ਆਪਾਂ ਹੀ ਅੰਕੜੇ ਤਿਆਰ ਕਰ ਲਈਏ ਤਾਂ?' 'ਮੁੜ ਕੇ ਧੋਖਾ ਖਾਣ ਲਈ ਮੈਂ ਤਿਆਰ ਨਹੀਂ ਹਾਂ।' 'ਧੋਖਾ ਕਿਸ ਨੇ ਖਾਧਾ ਹੈ, ਇਹ ਆਪਣੀ ਆਤਮਾ ਨੂੰ ਪੁੱਛ ਲੈ। ਹੁਣ ਮੈਂ ਵੀ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX