ਤਾਜਾ ਖ਼ਬਰਾਂ


ਤਾਲਿਬਾਨ ਦੀ ਮਾਨਤਾ ਦਾ ਮਾਮਲਾ ਚੱਲ ਰਿਹਾ ਹੈ ਪਰ ਇਹ ਉਹ ਰਾਜ ਹੈ ਜਿੱਥੇ ਘੱਟ ਗਿਣਤੀ ਸੁਰੱਖਿਅਤ ਨਹੀਂ - ਸੁਖਬੀਰ ਸਿੰਘ ਬਾਦਲ
. . .  13 minutes ago
ਨਵੀਂ ਦਿੱਲੀ,16 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਵਿਸ਼ੇਸ਼ ਇਕਾਈ ਦੇ ਭਾਰੀ ਹਥਿਆਰਬੰਦ ਅਧਿਕਾਰੀ ਜੋ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ਵਿਚ...
ਕੇਰਲ 'ਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ, 12 ਲਾਪਤਾ
. . .  39 minutes ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ ਦੀ ਖ਼ਬਰ ਦੇ ਨਾਲ - ਨਾਲ 12 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ...
ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ
. . .  54 minutes ago
ਖਲਵਾੜਾ, 16 ਅਕਤੂਬਰ (ਮਨਦੀਪ ਸਿੰਘ ਸੰਧੂ) - ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ...
ਜੇਕਰ ਮੋਦੀ ਸਰਕਾਰ ਨੇ ਬੀ.ਐੱਸ.ਐਫ. ਨੂੰ ਵੱਧ ਅਧਿਕਾਰ ਦਿੱਤੇ ਜਾਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਸਕਦਾ ਹੈ ਸ਼ੁਰੂ - ਬਿਕਰਮ ਸਿੰਘ ਮਜੀਠੀਆ
. . .  about 1 hour ago
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐਫ. ਨੂੰ ਸਰਹੱਦੀ ਖੇਤਰ ਵਿਚ ਦਿੱਤੇ ਵਾਧੂ ਅਧਿਕਾਰਾਂ ਦੀ ਕਰੜੀ ਆਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ...
ਸਿੰਘੂ ਬਾਰਡਰ ਘਟਨਾ ਵਿਚ ਇਕ ਹੋਰ ਗ੍ਰਿਫ਼ਤਾਰੀ
. . .  about 1 hour ago
ਜੰਡਿਆਲਾ ਗੁਰੂ, 16 ਅਕਤੂਬਰ ( ਪ੍ਰਮਿੰਦਰ ਸਿੰਘ ਜੋਸਨ ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਿਹੰਗ ਨਰੈਣ ਸਿੰਘ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਣਗੇ ਨਤਮਸਤਕ
. . .  about 1 hour ago
ਪਠਾਨਕੋਟ, 16 ਅਕਤੂਬਰ ( ਸੰਧੂ ) - ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ 17 ਅਕਤੂਬਰ ਦਿਨ ਐਤਵਾਰ ਨੂੰ ਪਠਾਨਕੋਟ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ...
ਸਿਪਾਹੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੁਲਿਸ ਲਾਈਨ ਮਾਨਸਾ ਵਿਖੇ ਤਾਇਨਾਤ ਸਿਪਾਹੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਡੀ.ਐੱਸ.ਪੀ. (ਐੱਚ.) ਮਾਨਸਾ ਸੰਜੀਵ ਗੋਇਲ ਨੇ ਦੱਸਿਆ ਕਿ ਪਿੰਡ ਖਾਰਾ ਦੇ ਵਸਨੀਕ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਸ ਹੋਏ ਤਿੰਨ ਮਤੇ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਸੀ. ਡਬਲਯੂ. ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ 'ਤੇ ਸ਼ੈਤਾਨੀ ਹਮਲੇ...
ਕਾਂਗਰਸ ਪਾਰਟੀ ਇੱਕਜੁੱਟ - ਅੰਬਿਕਾ ਸੋਨੀ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਕਹਿਣਾ ਸੀ ਕਿ ਹਰ ਕਿਸੇ ਦੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ...
ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ 'ਤੇ ਕੱਸਿਆ ਤਨਜ਼
. . .  about 2 hours ago
ਜਲੰਧਰ, 16 ਅਕਤੂਬਰ - ਜਲੰਧਰ ਪਹੁੰਚੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਪੰਜ ਮਰਲਾ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ,ਉਸ ਵਿਚ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਸਿਰਫ਼ ...
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਾਲਮੀਕੀ ਤੀਰਥ ਵਿਖੇ ਹੋਏ ਨਤਮਸਤਕ
. . .  about 2 hours ago
ਰਾਮ ਤੀਰਥ , 16 ਅਕਤੂਬਰ ( ਧਰਵਿੰਦਰ ਸਿੰਘ ਔਲਖ ) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਭਗਵਾਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ। ਜਿੱਥੇ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਭਗਵਾਨ ....
ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਖਰੜ ਨੇੜੇ ਕੀਤਾ ਧਰਨਾ ਪ੍ਰਦਰਸ਼ਨ
. . .  about 2 hours ago
ਖਰੜ,16 ਅਕਤੂਬਰ (ਗੁਰਮੁੱਖ ਸਿੰਘ ਮਾਨ) - ਪੰਜਾਬ ਭਰ ਦੇ ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਚੰਡੀਗੜ੍ਹ ਹਾਈਵੇਅ 'ਤੇ ਬੱਸ ਸਟੈਂਡ ਖਰੜ ਨੇੜੇ ਧਰਨੇ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ...
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਵੇਰ ਤੋਂ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ...
ਸਿੰਘੂ ਬਾਰਡਰ ਘਟਨਾ : ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ - ਵਿਜੈ ਸਾਂਪਲਾ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ 'ਤੇ ਵਿਜੈ ਸਾਂਪਲਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ...
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ
. . .  about 3 hours ago
ਓਠੀਆਂ 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ ਕੀਤਾ ...
ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  about 3 hours ago
ਬੰਗਾ, 16 ਅਕਤੂਬਰ( ਜਸਬੀਰ ਸਿੰਘ ਨੂਰਪੁਰ ) - ਬੰਗਾ ਹਲਕੇ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ...
ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ
. . .  about 3 hours ago
ਸ੍ਰੀਨਗਰ, 16 ਅਕਤੂਬਰ - ਪੰਪੋਰ ਐਨਕਾਉਂਟਰ ਵਿਚ ਦੋ ਅੱਤਵਾਦੀ ਮਾਰੇ ਗਏ ਹਨ | ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਮਾਨਜਨਕ ਸਮਗਰੀ ਬਰਾਮਦ ਕੀਤੀ...
ਸਿੰਘੂ ਬਾਰਡਰ ਘਟਨਾ - ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ...
ਸ਼ਿਵਰਾਜ ਸਿੰਘ ਚੌਹਾਨ ਦਾ ਰਾਹੁਲ ਗਾਂਧੀ 'ਤੇ ਤਨਜ਼
. . .  about 3 hours ago
ਬੁਰਹਾਨਪੁਰ (ਮੱਧ ਪ੍ਰਦੇਸ਼), 16 ਅਕਤੂਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਪਾਰਟੀ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਕੁਝ ਵੀ ਨਹੀਂ ਹਨ,ਪਰ ਮੁੱਖ ਮੰਤਰੀ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹਨ...
ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ
. . .  1 minute ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਆਈ.ਐਮ.ਡੀ. ਨੇ 5 ਜ਼ਿਲ੍ਹਿਆਂ ਵਿਚ ਰੈੱਡ ਅਲਰਟ, 7 ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ...
ਐਨ.ਆਰ.ਆਈ ਦੇ ਖਾਤੇ 'ਚੋਂ 3.75 ਲੱਖ ਰੁਪਏ ਕਢਵਾਉਣ ਵਾਲਾ ਬੈਂਕ ਕਰਮਚਾਰੀ ਕਾਬੂ
. . .  about 4 hours ago
ਅੰਮ੍ਰਿਤਸਰ,16 ਅਕਤੂਬਰ (ਗਗਨਦੀਪ ਸ਼ਰਮਾ) - ਐਨ. ਆਰ. ਆਈ ਦੇ ਖਾਤੇ 'ਚੋਂ ਪੌਣੇ ਚਾਰ ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਨਿੱਜੀ ਬੈਂਕ ਦੇ ਕਰਮਚਾਰੀ ਨੂੰ ਕਾਬੂ ਕੀਤਾ ਗਿਆ ਹੈ। ਇਹ ਖ਼ੁਲਾਸਾ ਅੱਜ ਇੱਥੇ ਐਨ. ਆਰ. ਆਈ ਪੁਲਿਸ ਥਾਣੇ ਦੇ...
ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲਿਆ
. . .  about 4 hours ago
ਤਪਾ ਮੰਡੀ,16 ਅਕਤੂਬਰ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ...
ਸਰਜਨ ਕੈਪਟਨ ਮਾਰਕ ਪਰਟਿਨ ਭਾਰਤੀ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਡਾਕਟਰ - ਭਾਰਤ ਸਰਕਾਰ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸਰਜਨ ਕੈਪਟਨ ਮਾਰਕ ਪਰਟਿਨ ਨੇ 11 ਅਕਤੂਬਰ ਨੂੰ ਲੋਨਾਵਲਾ ਦੇ ਭਾਰਤੀ ਸਮੁੰਦਰੀ ਹਸਪਤਾਲ ਦੇ ਜਹਾਜ਼ ਕਸਤੂਰੀ ਦੀ ਕਮਾਨ ਸੰਭਾਲੀ। ਉਹ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਹਥਿਆਰਬੰਦ ਬਲਾਂ ਵਿਚ...
ਰਾਹੁਲ ਗਾਂਧੀ ਨੂੰ ਕਰਨੀ ਚਾਹੀਦੀ ਹੈ ਕਾਂਗਰਸ ਦੀ ਅਗਵਾਈ - ਅਸ਼ੋਕ ਗਹਿਲੋਤ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਰੀ ਸਾਹਮਣੇ ਆਈ ਹੈ ਕਿ ਅਸ਼ੋਕ ਗਹਿਲੋਤ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਹ ਪ੍ਰਸਤਾਵ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਅਗਵਾਈ ਕਰਨੀ ਚਾਹੀਦੀ ਹੈ...
ਨਾਬਾਲਗ ਲੜਕੀ ਨਾਲ ਚਚੇਰੇ ਭਰਾ ਵਲੋਂ ਜਬਰ ਜਨਾਹ
. . .  about 5 hours ago
ਨਵੀਂ ਦਿੱਲੀ, 16 ਅਕਤੂਬਰ - ਦਿੱਲੀ ਦੇ ਕੋਟਲਾ ਮੁਬਾਰਕ ਪੁਰ ਵਿਚ ਨਾਬਾਲਗ ਲੜਕੀ ਨਾਲ ਉਸ ਦੇ ਚਚੇਰੇ ਭਰਾ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ | ਪੁਲਿਸ ਨੇ ਧਾਰਾ 376, 506 ਭਾਰਤੀ ਦੰਡ ਸੰਹਿਤਾ ਅਤੇ 4 ਪੋਕਸੋ ਐਕਟ ਦੇ ਤਹਿਤ ਮਾਮਲਾ ...
ਹੋਰ ਖ਼ਬਰਾਂ..

ਦਿਲਚਸਪੀਆਂ

ਭੁੱਲੀਆਂ ਵਿਸਰੀਆਂ ਯਾਦਾਂ

ਅਸੀਂ ਉਸ ਦੌਰ ਵਿਚੋਂ ਨਿਕਲੇ ਹਾਂ ਜਦੋਂ ਘਰ ਦੀਆਂ ਕੱਚੀਆਂ ਕੋਠੜੀਆਂ ਹੁਣ ਦੇ ਏ.ਸੀ. ਨਾਲੋਂ ਵੱਧ ਠੰਢੀਆਂ ਹਵਾਦਾਰ ਹੁੰਦੀਆਂ ਸਨ। ਤਾਜ਼ੀ ਹਵਾ ਨਾਲ ਬੰਦਾ ਬਿਮਾਰ ਨਹੀਂ ਸੀ ਹੁੰਦਾ। ਘੜੇ ਦਾ ਪਾਣੀ ਹੁਣ ਦੀ ਫ਼ਰਿੱਜ ਨਾਲੋਂ ਕੁਦਰਤੀ ਠੰਢਾ ਹੁੰਦਾ ਸੀ ਇਕ ਤਾਂ ਗਲਾ ਖ਼ਰਾਬ ਨਹੀਂ ਸੀ ਹੁੰਦਾ। ਦੂਸਰਾ ਪਾਣੀ ਮਿੱਠਾ ਅਤੇ ਇਸ ਵਿਚ ਪੌਸ਼ਟਿਕ ਤੱਤ ਹੁੰਦੇ ਸਨ। ਜੋ ਬਿਮਾਰੀਆਂ ਨਾਲ ਲੜਦੇ ਸਨ। ਬੰਦਾ ਬਿਮਾਰ ਨਹੀਂ ਸੀ ਹੁੰਦਾ। ਹੁਣ ਦੇ ਆਰ.ਓ. ਵਾਲੇ ਪਾਣੀ ਨਾਲੋਂ ਵਧੀਆ ਸੀ। ਬਾਹਰ ਤਾਜ਼ੀ ਹਵਾ ਵਿਚ ਕੋਠੇ ਤੇ ਜਾਂ ਬਾਹਰ ਵਿਹੜੇ ਵਿਚ ਮੰਜੇ ਵਿਛਾ ਕੇ ਸੌਂਦੇ ਸੀ। ਸਰੀਰ ਠੰਡਾ-ਤੱਤਾ ਨਹੀਂ ਸੀ ਹੁੰਦਾ। ਜਿਸ ਤਰ੍ਹਾਂ ਕੂਲਰ ਤੇ ਏ.ਸੀ. ਵਿਚ ਪੈਣ ਕਾਰਨ ਹੋ ਜਾਂਦਾ ਹੈ ਤੇ ਬੰਦੇ ਨੂੰ ਕਈ ਬਿਮਾਰੀਆਂ ਲੱਗ ਰਹੀਆਂ ਹਨ। ਪਾਪਾ ਜੀ ਕੋਲੋਂ ਰਾਤ ਨੂੰ ਰਜਾਈ ਵਿਚ ਵੜ ਕੇ ਕਹਾਣੀਆਂ, ਬਾਤਾਂ ਸੁਣਦੇ ਸੀ। ਪਿੰਡ ਵਿਚ ਹਲਟੀ ਵਾਲੀ ਖੂਹੀ ਸੀ ਜਿੱਥੇ ਅਸੀਂ ਨਹਾਉਂਦੇ ਸੀ, ਬੀਬੀਆਂ ਕੱਪੜੇ ਧੋਦੀਆਂ ਤੇ ਘਰ ਵਾਸਤੇ ਪਾਣੀ ਨਹਾਉਣ ਤੇ ਪੀਣ ਵਾਸਤੇ ਲੈ ਜਾਂਦੀਆਂ। ਹੁਣ ਦੇ ਆਰ.ਓ. ਨਾਲੋਂ ਪਾਣੀ ਸਾਫ਼ ਸੁਥਰਾ ਸੀ। ਬਿਮਾਰੀ ...

ਪੂਰਾ ਲੇਖ ਪੜ੍ਹੋ »

ਗ਼ਜ਼ਲ

* ਕਸ਼ਮੀਰ ਘੇਸਲ *

ਅੱਲ੍ਹੜ ਫਿਰਦੇ ਨੇ ਨਿਸ਼ੰਗ, ਵਿਹਲੜ ਸੁੱਤੇ ਪੀ ਕੇ ਭੰਗ। ਹਾਕਮ ਖਾ ਕੇ ਢਿੱਡ ਵਧਾਉਂਦੇ, ਕਾਮੇ ਰਹਿ ਗਏ ਨੰਗ ਦੇ ਨੰਗ। ਧਰਤੀ ਦੇਖੀ ਜਦ ਰੇਤਲੀ, ਨਹਿਰ ਕਢਾ ਗਿਆ ਰਾਜਾ 'ਗੰਗ'। ਸਿੱਧੇ ਕਦਮ ਕੀਕਣ ਚੱਲੀਏ, ਹੈ ਮਹਿੰਗਾਈ ਮਾਰਦੀ ਲੰਙ। 'ਹਿੰਦ' ਆਖਦਾ ਸ਼ਾਂਤੀ ਰੱਖੋ ਜੀ, 'ਪਾਕਿ' ਕਹਿੰਦਾ ਅਸਾਂ ਕਰਨਾ ਜੰਗ। ਕੱਜਲ ਵਾਲੀਆਂ ਅੱਖਾਂ ਮਟਕਣ, ਵੀਣੀ ਦੇ ਵਿਚ ਛਣਕੇ ਵੰਗ। ਸੱਜ-ਵਿਆਹੀ ਨਾ ਦਾਜ ਲਿਆਈ, ਸੱਸ ਕਰਦੀ ਹੈ ਨੂੰਹ ਨੂੰ ਤੰਗ। ਝੂਠ ਦਾ ਪੱਲੜਾ ਭਾਰੀ ਹੋਇਆ, ਸੱਚ ਨੂੰ ਦਿੱਤਾ ਹੈ ਛਿੱਕੇ ਟੰਗ। ਇਨਸਾਫ਼ ਵੀ ਹੁਣ ਕਿੱਥੋਂ ਮੰਗੀਏ? ਧਰਵਾਸਾ ਰੱਖ, ਟਪਾ ਲਓ ਡੰਗ। ਦੁੱਖੜੇ-ਝੇੜੇ ਖੂਹ ਵਿਚ ਸੁੱਟ ਕੇ, 'ਘੇਸਲ' ਹੋ ਜਾ ਮਸਤ ਮਲੰਗ। -348/77, ਮੁਹਾਲੀ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕੋਰੋਨਾ ਬਨਾਮ ਕਰੋ ਨਾ, ਪੜ੍ਹੋ ਨਾ, ਲੜੋ ਨਾ

ਸਰਕਾਰਾਂ ਵੱਡੀ ਸ਼ੈਅ ਹੁੰਦੀਆਂ ਨੇ। ਕੁੱਲ ਦੁਨੀਆ ਦੇ ਦੇਸ਼ਾਂ ਦੀ ਗਿੱਟ-ਮਿੱਟ ਤੋਂ ਬਾਅਦ ਗੱਲਾਂ ਤੈਅ ਹੁੰਦੀਆਂ ਨੇ। ਬੱਸ ਇਸੇ ਤੈਅ ਨੀਤੀ ਤਹਿਤ ਸਰਮਾਏਦਾਰੀ ਨਿਜ਼ਾਮ ਦੀ ਸੋਚ ਵਾਲੀਆਂ ਸਰਕਾਰਾਂ, ਮੁਲਕਾਂ, ਸਿਆਸਤਦਾਨਾਂ, ਪੁਜਾਰੀਆਂ, ਜੁਹਾਰੀਆਂ ਨੇ ਜਮਾਤੀ ਹਿੱਤਾਂ ਦੀਆਂ ਮੁਲਾਹਜ਼ੇਦਾਰੀਆਂ ਨਿਭਾਉਂਦਿਆਂ ਪੂਰੇ ਸੰਸਾਰ ਨੂੰ ਸੁੱਕਣਾ ਪਾ ਛੱਡਿਆ ਹੈ। ਚੰਗੇ ਭਲਿਆਂ ਨੂੰ ਭੱਠੀ ਵਿਚ ਡਾਹ ਛੱਡਿਆ ਹੈ। ਕਈਆਂ ਨੂੰ ਇੱਥੇ ਤੜਪਣ ਲਈ ਛੱਡ ਦਿੱਤਾ ਹੈ ਤੇ ਕਈਆਂ ਨੂੰ ਅਗਲੇ ਜ਼ਹਾਨ ਪਹੁੰਚਾ ਛੱਡਿਆ ਹੈ। ਪਿੱਛੇ ਰਹਿੰਦਿਆਂ ਨੂੰ ਅਜਿਹੇ ਰਾਹ ਪਾ ਛੱਡਿਆ ਹੈ ਕਿ ਉਹ ਨਾ ਘਰ ਦੇ ਰਹੇ ਨੇ ਨਾ ਘਾਟ ਦੇ। ਇਹ ਗੱਲ ਵੱਖਰੀ ਹੈ ਕਿ ਸਰਕਾਰਾਂ ਰਹਿ ਰਹੀਆਂ ਨੇ ਸ਼ਾਹੀ ਠਾਠ ਦੇ ਹਨ। ਬੱਸ ਕੋਰੋਨਾ ਦੀ ਬਿਮਾਰੀ ਕੀ ਆਈ। ਸਰਕਾਰਾਂ ਨੇ ਐਸੀ ਜੁਗਤ ਬਣਾਈ ਕਿ ਲੋਕਾਂ ਦੀ ਪੁਆਤੀ ਦੁਹਾਈ। ਸ਼ੁਰਲੀ ਛੱਡੀ ਗਈ। ਬਿਮਾਰੀ ਨਾਲੋਂ ਡਰ ਭਾਰੂ ਕਰ ਦਿੱਤਾ ਗਿਆ। ਮਾਮੂਲੀ ਖੰਘ ਜ਼ੁਕਾਮ ਵਾਲਿਆਂ ਨੂੰ ਕੋਰੋਨਾ ਹੋਇਆ ਮਹਿਸੂਸ ਹੋਣ ਲੱਗ ਪਿਆ। ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕ ਦਿੱਤਾ ਗਿਆ। ਬਾਜ਼ਾਰ ਬੰਦ, ਸਕੂਲ ਬੰਦ, ...

ਪੂਰਾ ਲੇਖ ਪੜ੍ਹੋ »

ਸਟੇਟਸ

ਜਦੋਂ ਵੀ ਦੋਵਾਂ-ਜੀਆਂ ਨੂੰ ਸਰਕਾਰੀ ਨੌਕਰੀ ਮਿਲੀ ਸੀ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਦਾ ਘੇਰਾ ਵਧਣ ਲੱਗਾ ਸੀ। ਪਹਿਲਾਂ ਕਿਰਾਏ ਦੇ ਘਰ ਵਿਚ ਰਹਿੰਦੇ ਸਨ, ਹੁਣ ਆਲੀਸ਼ਾਨ ਕੋਠੀ ਦੇ ਮਾਲਕ ਸਨ। ਪੁਰਾਣੇ ਸਕੂਟਰ ਦੀ ਥਾਂ ਹੁਣ ਵਧੀਆ ਕਾਰ ਆ ਗਈ ਸੀ। ਬੱਚੇ ਵੀ ਰਿਕਸ਼ਾ ਬੱਘੀ ਨੂੰ ਛੱਡ ਏ.ਸੀ. ਵੈਨ ਵਾਲੇ ਸਕੂਲ ਵਿਚ ਪੜ੍ਹਨ ਲੱਗੇ ਸਨ। ਇਸ ਬਦਲਦੇ ਸਮਾਜ ਤੇ ਰਹਿਣੀ-ਸਹਿਣੀ ਕਰਕੇ ਉਸ ਦਾ ਆਪਣੇ ਜੱਦੀ ਪਿੰਡ ਨਾਲ ਮੋਹ ਵੀ ਫਿੱਕਾ ਪੈਣ ਲੱਗਿਆ ਸੀ। ਹੁਣ ਜਦ ਵੀ ਪਿੰਡ ਗੇੜਾ ਮਾਰਦਾ ਤਾਂ ਉਹ ਆਪਣੇ ਬਚਪਨ ਦੇ ਹਾਣੀਆਂ ਨੂੰ ਵੇਖ ਕਾਰ ਦੇ ਕਾਲੇ ਸ਼ੀਸ਼ੇ ਉਤਾਂਹ ਕਰ ਲੈਂਦਾ ਸੀ। ਜਿਹੜੇ ਪਿੰਡ ਵਿਚ ਉਸ ਨੇ ਬਚਪਨ ਹੰਢਾਇਆ, ਉਥੋਂ ਉਸ ਨੂੰ ਹੁਣ ਮੁਸ਼ਕ ਆਉਂਦੀ ਸੀ। ਜਦ ਉਸ ਦੇ ਯਾਰ ਦੋਸਤ ਆਪਣੇ ਪਰਿਵਾਰਾਂ ਨਾਲ ਉਨ੍ਹਾਂ ਦੇ ਘਰ ਆਉਂਦੇ ਤਾਂ ਆਪਣੇ ਸਟੇਟਸ ਨੂੰ ਉੱਚਾ ਰੱਖਣ ਲਈ ਉਹ ਆਪਣੇ ਨਾਲ ਰਹਿੰਦੇ ਬਿਰਧ ਮਾਂ-ਬਾਪ ਨੂੰ ਮੱਤਾਂ ਦਿੰਦਾ। 'ਬਾਪੂ ਤੈਨੂੰ ਕਿੰਨੇ ਵਾਰੀ ਸਮਝਾਇਆ ਕਿ ਜਦ ਸਾਡੇ ਮਿੱਤਰ ਆਉਂਦੇ ਨੇ ਤਾਂ ਤੁਸੀਂ ਸਾਡੇ ਵਿਚਾਲੇ ਨਾ ਬੈਠਿਆ ਕਰੋ। ਆਪਣੇ ਕਮਰੇ 'ਚ ਰਿਹਾ ਕਰੋ। ਥੋਨੂੰ ਗੱਲ ਕਰਨ ਦਾ ਤਾਂ ...

ਪੂਰਾ ਲੇਖ ਪੜ੍ਹੋ »

ਰੱਬ ਦੀ ਸੁਰਮੇਦਾਨੀ

ਇਕ ਵਾਰ ਇਕ ਵਪਾਰੀ ਆਪਣਾ ਸਾਮਾਨ ਗੱਡੇ ਤੇ ਲੱਦ ਕੇ ਕਿਸੇ ਪਿੰਡ ਅੱਗੋਂ ਲੰਘ ਰਿਹਾ ਸੀ। ਗੱਡੇ ਉੱਪਰ ਉਸ ਨੇ ਇਕ ਕੋਹਲੂ ਵੀ ਰੱਖਿਆ ਹੋਇਆ ਸੀ। ਪਿੰਡ ਕੋਲ ਪੁੱਜ ਕੇ ਤ੍ਰਿਕਾਲਾਂ ਪੈ ਗਈਆਂ, ਵਪਾਰੀ ਦੇ ਬਲਦ ਥੱਕ ਗਏ ਤੇ ਉਨ੍ਹਾਂ ਨੇ ਅੱਗੇ ਤੁਰਨੋਂ ਨਾਂਹ ਕਰ ਦਿੱਤੀ। ਕਾਰਨ ਇਹ ਕਿ ਕੋਹਲੂ ਬਹੁਤ ਭਾਰਾ ਸੀ (ਕੋਹਲੂ ਵਿਚ ਲੱਕੜ ਦਾ ਇਕ ਤਣਾ ਹੁੰਦਾ ਹੈ, ਜਿਸਦਾ ਮੁੱਢ ਸਰ੍ਹੋਂ ਪੀਹ-ਪੀਹ ਕੇ ਕਾਲਾ ਹੋ ਜਾਂਦਾ ਹੈ)। ਵਪਾਰੀ ਨੇ ਕੋਹਲੂ ਗੱਡੇ ਤੋਂ ਲਾਹ ਕੇ ਪਿੰਡ ਦੇ ਬਾਹਰ ਹੀ ਰੱਖ ਦਿੱਤਾ, ਤੇ ਆਪ ਅੱਗੇ ਚਲਾ ਗਿਆ। ਉਸ ਪਿੰਡ ਵਾਲਿਆਂ ਨੇ ਕਦੀ ਕੋਹਲੂ ਨਹੀਂ ਸੀ ਦੇਖਿਆ ਹੋਇਆ। ਦਿਨ ਚੜ੍ਹਿਆ ਤਾਂ ਉਸ ਨੂੰ ਵੇਖ ਕੇ ਸਾਰੇ ਬੜੇ ਹੈਰਾਨ ਹੋਏ ਕਿ ਇਹ ਕੀ ਸ਼ੈਅ ਹੈ? ਉਨ੍ਹਾਂ ਦੇ ਪਿੰਡ ਵਿਚ ਇਕ ਸਿਆਣਾ ਬੰਦਾ ਰਹਿੰਦਾ ਸੀ ਜਿਸਦਾ ਨਾਂਅ ਸੀ 'ਲਾਲ ਬੁਝੱਕੜ', ਕਿਉਂਕਿ ਉਹ ਹਰ ਚੀਜ਼ ਬਾਰੇ ਬੁੱਝ ਕੇ ਦੱਸ ਦਿੰਦਾ ਸੀ ਕਿ ਇਹ ਕੀ ਹੈ। ਪਰ ਕੋਹਲੂ ਤਾਂ ਲਾਲ ਬੁਝਕੜ ਨੇ ਵੀ ਕਦੀ ਨਹੀਂ ਸੀ ਦੇਖਿਆ ਅਤੇ ਉਹ ਪਿੰਡ ਵਾਲਿਆਂ ਨੂੰ ਨਿਰਾਸ਼ ਵੀ ਨਹੀਂ ਸੀ ਕਰਨਾ ਚਾਹੁੰਦਾ ਤਾ ਕਿ ਉਹ ਅੱਗੋਂ ਫਿਰ ਉਸ ਉੱਪਰ ਵਿਸ਼ਵਾਸ ਕਰਨਾ ਨਾ ਛੱਡ ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਬਰਫ਼ ਦਾ ਤੋਦਾ

* ਨਵਰਾਹੀ ਘੁਗਿਆਣਵੀ *

ਸ਼ੋਸ਼ੇਬਾਜ਼ੀਆਂ , ਸਾਜਿਸ਼ਾਂ, ਸ਼ੋਖ਼ ਜੁਮਲੇ, ਨੀਤੀਵਾਨਾਂ ਦੀ ਬਣ ਗਈ ਰੀਤ ਜਾਪੇ। ਲੁੱਟਮਾਰ, ਡਕੈਤੀਆਂ, ਆਮ ਹੋਈਆਂ, ਸ਼ੈਅ ਬੀਤੇ ਦੀ ਬਣੀ ਪਰੀਤ ਜਾਪੇ। ਮਾਰਨ ਮਿੱਠੀਆਂ, ਆਪਣੇ ਮਤਲਬਾਂ ਲਈ, ਬੇਸ਼ੱਕ ਗੰਧਲੀ ਇਨ੍ਹਾਂ ਦੀ ਨੀਤ ਜਾਪੇ। ਇਹ ਨਹੀਂ ਜਾਣਦੇ, ਏਸ ਵਿਚ ਅੱਗ ਵੀ ਏ, ਤੋਦਾ ਬਰਫ਼ ਦਾ, ਠੰਢੜਾ ਸੀਤ ਜਾਪੇ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਸੇਵਾਮੁਕਤੀ ਬਨਾਮ ਜ਼ਿੰਦਗੀ

ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਇਕ ਅਧਿਆਪਕ ਵਾਲੇ ਪ੍ਰਾਇਮਰੀ ਸਕੂਲ ਵਿਚ ਪੰਜ ਜਮਾਤਾਂ ਨੂੰ ਪੜ੍ਹਾ ਰਹੇ ਮਾਸਟਰ ਜੀ ਦੀ ਅੱਜ ਸੇਵਾ ਮੁਕਤੀ ਦਾ ਦਿਨ ਸੀ। ਸਮੂਹ ਪਿੰਡ ਵਾਸੀਆਂ, ਨਗਰ ਪੰਚਾਇਤ ਅਤੇ ਉਨ੍ਹਾਂ ਦੇ ਅਧਿਆਪਕ ਸਾਥੀਆਂ ਨੇ ਸਤਿਕਾਰ ਵਜੋਂ ਉਨ੍ਹਾਂ ਦੀ ਸੇਵਾਮੁਕਤੀ 'ਤੇ ਇਕ ਛੋਟੀ ਜਿਹੀ ਪਾਰਟੀ ਦਾ ਆਯੋਜਨ ਕੀਤਾ ਸੀ । ਵਿਦਾਇਗੀ ਸਮੇਂ ਚਾਹੇ ਉਹ ਉੱਪਰਲੇ ਮਨੋਂ ਬਹੁਤ ਖੁਸ਼ ਦਿਖਾਈ ਦੇ ਰਹੇ ਸਨ ਪਰ ਅੰਦਰੋਂ ਕੁਝ ਉਦਾਸ ਵੀ ਸਨ । ਪਾਰਟੀ ਤੋਂ ਬਾਅਦ ਜਦੋਂ ਸਾਰੇ ਪਤਵੰਤੇ ਸੱਜਣ ਉਨ੍ਹਾਂ ਨੂੰ ਘਰ ਤੱਕ ਛੱਡ ਕੇ ਆਉਣ ਲਈ ਮੰਗਵਾਈ ਕਾਰ ਵਿਚ ਬਿਠਾਉਣ ਜਾ ਰਹੇ ਸਨ ਤਾਂ ਉਹਨਾਂ ਦਾ ਸਭ ਤੋਂ ਪਿਆਰਾ ਵਿਦਿਆਰਥੀ ਬਹੁਤ ਹੀ ਭਰੇ ਹੋਏ ਮਨ ਨਾਲ ਉਨ੍ਹਾਂ ਕੋਲ ਆ ਕੇ ਬੋਲਿਆ, 'ਮਾਸਟਰ ਜੀ, ਹੁਣ ਤੁਹਾਡੇ ਤੋਂ ਬਾਅਦ ਇਸ ਦੂਰ-ਦੁਰਾਡੇ ਇਲਾਕੇ ਵਿਚ ਬਣੇ ਸਕੂਲ ਵਿਚ ਸਾਨੂੰ ਕੌਣ ਆ ਕੇ ਪੜ੍ਹਾਇਆ ਕਰੇਗਾ?' ਆਪਣੇ ਪਿਆਰੇ ਵਿਦਿਆਰਥੀ ਦੀ ਗੱਲ ਸੁਣ ਕੇ ਮਾਸਟਰ ਜੀ ਦੀਆਂ ਅੱਖਾਂ ਭਰ ਆਈਆਂ, 'ਬੇਟਾ ਮੈਂ ਸੇਵਾਮੁਕਤ ਹੋ ਗਿਆ ਹਾਂ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਕਿ ਸਕੂਲ ਬੰਦ ਹੋ ਜਾਵੇਗਾ। ਜਿੰਨਾ ਚਿਰ ਮੇਰੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX