ਤਾਜਾ ਖ਼ਬਰਾਂ


ਤਾਲਿਬਾਨ ਦੀ ਮਾਨਤਾ ਦਾ ਮਾਮਲਾ ਚੱਲ ਰਿਹਾ ਹੈ ਪਰ ਇਹ ਉਹ ਰਾਜ ਹੈ ਜਿੱਥੇ ਘੱਟ ਗਿਣਤੀ ਸੁਰੱਖਿਅਤ ਨਹੀਂ - ਸੁਖਬੀਰ ਸਿੰਘ ਬਾਦਲ
. . .  7 minutes ago
ਨਵੀਂ ਦਿੱਲੀ,16 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਵਿਸ਼ੇਸ਼ ਇਕਾਈ ਦੇ ਭਾਰੀ ਹਥਿਆਰਬੰਦ ਅਧਿਕਾਰੀ ਜੋ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ਵਿਚ...
ਕੇਰਲ 'ਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ, 12 ਲਾਪਤਾ
. . .  33 minutes ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ ਦੀ ਖ਼ਬਰ ਦੇ ਨਾਲ - ਨਾਲ 12 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ...
ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ
. . .  48 minutes ago
ਖਲਵਾੜਾ, 16 ਅਕਤੂਬਰ (ਮਨਦੀਪ ਸਿੰਘ ਸੰਧੂ) - ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ...
ਜੇਕਰ ਮੋਦੀ ਸਰਕਾਰ ਨੇ ਬੀ.ਐੱਸ.ਐਫ. ਨੂੰ ਵੱਧ ਅਧਿਕਾਰ ਦਿੱਤੇ ਜਾਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਸਕਦਾ ਹੈ ਸ਼ੁਰੂ - ਬਿਕਰਮ ਸਿੰਘ ਮਜੀਠੀਆ
. . .  57 minutes ago
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐਫ. ਨੂੰ ਸਰਹੱਦੀ ਖੇਤਰ ਵਿਚ ਦਿੱਤੇ ਵਾਧੂ ਅਧਿਕਾਰਾਂ ਦੀ ਕਰੜੀ ਆਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ...
ਸਿੰਘੂ ਬਾਰਡਰ ਘਟਨਾ ਵਿਚ ਇਕ ਹੋਰ ਗ੍ਰਿਫ਼ਤਾਰੀ
. . .  59 minutes ago
ਜੰਡਿਆਲਾ ਗੁਰੂ, 16 ਅਕਤੂਬਰ ( ਪ੍ਰਮਿੰਦਰ ਸਿੰਘ ਜੋਸਨ ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਿਹੰਗ ਨਰੈਣ ਸਿੰਘ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਣਗੇ ਨਤਮਸਤਕ
. . .  about 1 hour ago
ਪਠਾਨਕੋਟ, 16 ਅਕਤੂਬਰ ( ਸੰਧੂ ) - ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ 17 ਅਕਤੂਬਰ ਦਿਨ ਐਤਵਾਰ ਨੂੰ ਪਠਾਨਕੋਟ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ...
ਸਿਪਾਹੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੁਲਿਸ ਲਾਈਨ ਮਾਨਸਾ ਵਿਖੇ ਤਾਇਨਾਤ ਸਿਪਾਹੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਡੀ.ਐੱਸ.ਪੀ. (ਐੱਚ.) ਮਾਨਸਾ ਸੰਜੀਵ ਗੋਇਲ ਨੇ ਦੱਸਿਆ ਕਿ ਪਿੰਡ ਖਾਰਾ ਦੇ ਵਸਨੀਕ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਸ ਹੋਏ ਤਿੰਨ ਮਤੇ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ - ਸੀ. ਡਬਲਯੂ. ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ 'ਤੇ ਸ਼ੈਤਾਨੀ ਹਮਲੇ...
ਕਾਂਗਰਸ ਪਾਰਟੀ ਇੱਕਜੁੱਟ - ਅੰਬਿਕਾ ਸੋਨੀ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਕਹਿਣਾ ਸੀ ਕਿ ਹਰ ਕਿਸੇ ਦੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ...
ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ 'ਤੇ ਕੱਸਿਆ ਤਨਜ਼
. . .  about 2 hours ago
ਜਲੰਧਰ, 16 ਅਕਤੂਬਰ - ਜਲੰਧਰ ਪਹੁੰਚੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਪੰਜ ਮਰਲਾ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ,ਉਸ ਵਿਚ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਸਿਰਫ਼ ...
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਾਲਮੀਕੀ ਤੀਰਥ ਵਿਖੇ ਹੋਏ ਨਤਮਸਤਕ
. . .  about 2 hours ago
ਰਾਮ ਤੀਰਥ , 16 ਅਕਤੂਬਰ ( ਧਰਵਿੰਦਰ ਸਿੰਘ ਔਲਖ ) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਭਗਵਾਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ। ਜਿੱਥੇ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਭਗਵਾਨ ....
ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਖਰੜ ਨੇੜੇ ਕੀਤਾ ਧਰਨਾ ਪ੍ਰਦਰਸ਼ਨ
. . .  about 2 hours ago
ਖਰੜ,16 ਅਕਤੂਬਰ (ਗੁਰਮੁੱਖ ਸਿੰਘ ਮਾਨ) - ਪੰਜਾਬ ਭਰ ਦੇ ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਚੰਡੀਗੜ੍ਹ ਹਾਈਵੇਅ 'ਤੇ ਬੱਸ ਸਟੈਂਡ ਖਰੜ ਨੇੜੇ ਧਰਨੇ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ...
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਵੇਰ ਤੋਂ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ...
ਸਿੰਘੂ ਬਾਰਡਰ ਘਟਨਾ : ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ - ਵਿਜੈ ਸਾਂਪਲਾ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ 'ਤੇ ਵਿਜੈ ਸਾਂਪਲਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ...
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ
. . .  about 3 hours ago
ਓਠੀਆਂ 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ ਕੀਤਾ ...
ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  about 3 hours ago
ਬੰਗਾ, 16 ਅਕਤੂਬਰ( ਜਸਬੀਰ ਸਿੰਘ ਨੂਰਪੁਰ ) - ਬੰਗਾ ਹਲਕੇ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ...
ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ
. . .  about 3 hours ago
ਸ੍ਰੀਨਗਰ, 16 ਅਕਤੂਬਰ - ਪੰਪੋਰ ਐਨਕਾਉਂਟਰ ਵਿਚ ਦੋ ਅੱਤਵਾਦੀ ਮਾਰੇ ਗਏ ਹਨ | ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਮਾਨਜਨਕ ਸਮਗਰੀ ਬਰਾਮਦ ਕੀਤੀ...
ਸਿੰਘੂ ਬਾਰਡਰ ਘਟਨਾ - ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ...
ਸ਼ਿਵਰਾਜ ਸਿੰਘ ਚੌਹਾਨ ਦਾ ਰਾਹੁਲ ਗਾਂਧੀ 'ਤੇ ਤਨਜ਼
. . .  about 3 hours ago
ਬੁਰਹਾਨਪੁਰ (ਮੱਧ ਪ੍ਰਦੇਸ਼), 16 ਅਕਤੂਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਪਾਰਟੀ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਕੁਝ ਵੀ ਨਹੀਂ ਹਨ,ਪਰ ਮੁੱਖ ਮੰਤਰੀ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹਨ...
ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ
. . .  about 3 hours ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਆਈ.ਐਮ.ਡੀ. ਨੇ 5 ਜ਼ਿਲ੍ਹਿਆਂ ਵਿਚ ਰੈੱਡ ਅਲਰਟ, 7 ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ...
ਐਨ.ਆਰ.ਆਈ ਦੇ ਖਾਤੇ 'ਚੋਂ 3.75 ਲੱਖ ਰੁਪਏ ਕਢਵਾਉਣ ਵਾਲਾ ਬੈਂਕ ਕਰਮਚਾਰੀ ਕਾਬੂ
. . .  about 4 hours ago
ਅੰਮ੍ਰਿਤਸਰ,16 ਅਕਤੂਬਰ (ਗਗਨਦੀਪ ਸ਼ਰਮਾ) - ਐਨ. ਆਰ. ਆਈ ਦੇ ਖਾਤੇ 'ਚੋਂ ਪੌਣੇ ਚਾਰ ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਨਿੱਜੀ ਬੈਂਕ ਦੇ ਕਰਮਚਾਰੀ ਨੂੰ ਕਾਬੂ ਕੀਤਾ ਗਿਆ ਹੈ। ਇਹ ਖ਼ੁਲਾਸਾ ਅੱਜ ਇੱਥੇ ਐਨ. ਆਰ. ਆਈ ਪੁਲਿਸ ਥਾਣੇ ਦੇ...
ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲਿਆ
. . .  about 4 hours ago
ਤਪਾ ਮੰਡੀ,16 ਅਕਤੂਬਰ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਜਤਿੰਦਰਪਾਲ ਸਿੰਘ ਨੇ ਬਤੌਰ ਡੀ.ਐੱਸ.ਪੀ ਅਹੁਦਾ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ...
ਸਰਜਨ ਕੈਪਟਨ ਮਾਰਕ ਪਰਟਿਨ ਭਾਰਤੀ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਡਾਕਟਰ - ਭਾਰਤ ਸਰਕਾਰ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸਰਜਨ ਕੈਪਟਨ ਮਾਰਕ ਪਰਟਿਨ ਨੇ 11 ਅਕਤੂਬਰ ਨੂੰ ਲੋਨਾਵਲਾ ਦੇ ਭਾਰਤੀ ਸਮੁੰਦਰੀ ਹਸਪਤਾਲ ਦੇ ਜਹਾਜ਼ ਕਸਤੂਰੀ ਦੀ ਕਮਾਨ ਸੰਭਾਲੀ। ਉਹ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਹਥਿਆਰਬੰਦ ਬਲਾਂ ਵਿਚ...
ਰਾਹੁਲ ਗਾਂਧੀ ਨੂੰ ਕਰਨੀ ਚਾਹੀਦੀ ਹੈ ਕਾਂਗਰਸ ਦੀ ਅਗਵਾਈ - ਅਸ਼ੋਕ ਗਹਿਲੋਤ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ - ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਰੀ ਸਾਹਮਣੇ ਆਈ ਹੈ ਕਿ ਅਸ਼ੋਕ ਗਹਿਲੋਤ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਹ ਪ੍ਰਸਤਾਵ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਅਗਵਾਈ ਕਰਨੀ ਚਾਹੀਦੀ ਹੈ...
ਨਾਬਾਲਗ ਲੜਕੀ ਨਾਲ ਚਚੇਰੇ ਭਰਾ ਵਲੋਂ ਜਬਰ ਜਨਾਹ
. . .  about 5 hours ago
ਨਵੀਂ ਦਿੱਲੀ, 16 ਅਕਤੂਬਰ - ਦਿੱਲੀ ਦੇ ਕੋਟਲਾ ਮੁਬਾਰਕ ਪੁਰ ਵਿਚ ਨਾਬਾਲਗ ਲੜਕੀ ਨਾਲ ਉਸ ਦੇ ਚਚੇਰੇ ਭਰਾ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ | ਪੁਲਿਸ ਨੇ ਧਾਰਾ 376, 506 ਭਾਰਤੀ ਦੰਡ ਸੰਹਿਤਾ ਅਤੇ 4 ਪੋਕਸੋ ਐਕਟ ਦੇ ਤਹਿਤ ਮਾਮਲਾ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

* ਡਾ. ਸਰਬਜੀਤ ਕੌਰ ਸੰਧਾਵਾਲੀਆ *

ਕਿਹੋ ਜਿਹੀ ਧੁੱਪ ਹਾਂ ਜਿਸ ਨੇ ਤੇਰੀ ਕੋਈ ਛਾਂ ਨਹੀਂ ਮਾਣੀ, ਕਿਹੋ ਜਿਹੀ ਚੁੱਪ ਹਾਂ ਜਿਸ ਨੇ ਤੇਰੀ ਕੋਈ ਹੇਕ ਨਾ ਜਾਣੀ। ਕਦੇ ਦਿਲ ਮੁਸਕਰਾਉਂਦਾ ਹੈ ਕਦੇ ਹੰਝੂ ਵਹਾਉਂਦਾ ਹੈ, ਤੇਰੇ ਨਜ਼ਦੀਕ ਹੋ ਕੇ ਵੀ ਤੇਰੀ ਕੋਈ ਛੋਹ ਨਹੀਂ ਮਾਣੀ। ਤੇਰੀ ਛੋਹ ਨਾਲ ਦਰਿਆ ਤੇ ਸਮੁੰਦਰ ਵੀ ਸਹਿਜ ਹੋਏ, ਤੇਰੇ ਬਾਝੋਂ ਕਿਸੇ ਨੇ ਆਸ਼ਕਾਂ ਦੀ ਪੀੜ ਨਾ ਜਾਣੀ। ਮੇਰੀ ਪੂੰਜੀ ਨਿਮਾਣੀ ਦੀ ਤਾਂ ਬੱਸ ਇਕ ਦਿਲ ਤੇ ਦੋ ਅੱਖਾਂ, ਕਰੀਂ ਪਰਵਾਨ ਸੱਜਣਾ ਧੜਕਣਾਂ ਤੇ ਅੱਖ ਦਾ ਪਾਣੀ। ਮੁਹੱਬਤ ਨਾਮ ਹੈ ਰੱਬ ਦਾ ਕਿਸੇ ਵਿਰਲੇ ਨੂੰ ਮਿਲਦੀ ਹੈ, ਫ਼ਕੀਰਾਂ ਤੋਂ ਬਿਨਾਂ ਇਸ ਦੀ ਕਿਸੇ ਨੇ ਸਾਰ ਨਾ ਜਾਣੀ। ਮੇਰੇ ਦਿਲਬਰ ਮੇਰੇ ਸਾਹਾਂ 'ਤੇ ਤੇਰਾ ਨਾਮ ਲਿਖਿਆ ਹੈ, ਤੂੰ ਹੀਂ ਅਨੁਰਾਗ ਬਣ ਕੇ ਵਹਿ ਰਿਹਾ ਸੱਜਣਾਂ ਇਨ੍ਹਾਂ ਥਾਣੀਂ। ਮੈਂ ਤੇਰੀ ਭਾਲ ਵਿਚ ਦਿਲਦਾਰ ਆਪਾ ਹੀ ਗੁਆ ਬੈਠੀ, ਤੂੰ ਹੀਂ ਸੁਲਝਾਏਂਗਾ ਇਸ ਇਸ਼ਕ ਦੀ ਉਲਝੀ ਹੋਈ ...

ਪੂਰਾ ਲੇਖ ਪੜ੍ਹੋ »

* ਡਾ. ਹਰਨੇਕ ਸਿੰਘ ਕੋਮਲ *

ਇਕ ਸਵੇਰਾ ਦਰਦ ਭਿੱਜੀ ਸ਼ਾਮ ਬਣ ਕੇ ਰਹਿ ਗਿਆ, ਖ਼ੂਬਸੂਰਤ ਖ਼ਾਬ ਦਾ ਅੰਜਾਮ ਬਣ ਕੇ ਰਹਿ ਗਿਆ। ਰਿਸ਼ਤਿਆਂ ਦੀ ਭੀੜ ਵਿਚੋਂ ਇਕ ਚਿਹਰਾ ਬਦਨੁਮਾ, ਦੋਸਤੀ ਦਾ ਆਖ਼ਰੀ ਸਲਾਮ ਬਣ ਕੇ ਰਹਿ ਗਿਆ। ਅਦਬ ਦੀਆਂ ਮਹਿਫ਼ਿਲਾਂ 'ਚ ਅੱਜ ਵੀ ਉਹ ਖ਼ਾਸ ਹੈ, ਆਪਣੇ ਘਰ ਸੁਖ਼ਨਵਰ ਹੈ ਆਮ ਬਣ ਕੇ ਰਹਿ ਗਿਆ। ਅਮਲ ਦੀ ਥਾਂ ਹੈ ਇਬਾਦਤ ਪਾਸ ਸਾਡੇ ਰਹਿ ਗਈ, ਦੇਵ ਪੁਰਸ਼ ਯਾਦਗਾਰੀ ਧਾਮ ਬਣ ਕੇ ਰਹਿ ਗਿਆ। ਰੁਤਬਿਆਂ ਦੇ ਨਾਲ ਯਾਰੋ ਸੀ ਸ਼ਨਾਖ਼ਤ ਓਸ ਦੀ, ਰੁਤਬਿਆਂ ਤੋਂ ਬਾਦ ਹੈ ਬੇਨਾਮ ਬਣ ਕੇ ਰਹਿ ਗਿਆ। ਖੱਟਿਆ ਕੀ ਦੱਸ ਕੋਮਲ ਸੱਚ ਬਹੁਤਾ ਬੋਲ ਕੇ, ਦੇਖ ਤੇਰਾ ਸੱਚ ਹੀ ਇਲਜ਼ਾਮ ਬਣ ਕੇ ਰਹਿ ਗਿਆ। -ਮੋਬਾਈਲ ...

ਪੂਰਾ ਲੇਖ ਪੜ੍ਹੋ »

* ਪ੍ਰੋ: ਕੁਲਵੰਤ ਸਿੰਘ ਔਜਲਾ *

ਸਭ ਕੁਝ ਡਿਜੀਟਲ ਹੋਣ ਨੂੰ ਫਿਰੇ, ਸਹਿਜ ਸੁਭਾਵਿਕ ਹੰਝੂ ਵੀ ਨਾ ਕਿਰੇ। ਕੁਝ ਵੀ ਪੱਕਾ ਤੇ ਪਾਕ ਨਾ ਰਿਹਾ, ਸਬੰਧ ਸਕੀਰੀਆਂ ਹੋ ਗਏ ਥੋੜਚਿਰੇ। ਚੀਕ ਬੁਲਬੁਲੀ ਮਾਰਨ ਤੋਂ ਡਰ ਲਗਦਾ, ਹਰਲ ਹਰਲ ਫਿਰਦੇ ਨੇ ਸਿਰਫਿਰੇ। ਗ਼ਰਜ਼ਾਂ ਦੀ ਘੁੰਮਣਘੇਰੀ ਵਿਚ ਘਿਰ ਗਏ, ਕਦੇ ਤੂਫ਼ਾਨਾਂ ਵਿਚ ਨਹੀਂ ਸਾਂ ਘਿਰੇ। ਦਫ਼ਨ ਹੋ ਗਿਆ ਰਿਸ਼ਤਾ ਬੇਸ਼ੱਕ, ਯਾਦ ਆਉਣ ਨਕਸ਼ ਉਂਜ ਤਿਰੇ। ਕੋਠੀਆਂ, ਕਾਰਾਂ, ਜ਼ਮੀਨਾਂ ਕੁਝ ਨਹੀਂ ਰਹਿਣਾ, ਰਹਿਣਗੇ ਸ਼ਾਇਰਾਨਾ ਸ਼ਬਦ ਮਿਰੇ। ਮਾਵਾਂ ਵਿਚ ਬੱਚਿਆਂ ਦੀ ਜਾਨ ਹੁੰਦੀ, ਰੋਂਦਾ ਬੱਚਾ ਅਖੀਰ ਮਾਂ ਕੋਲੋਂ ਵਿਰੇ। ਠੀਕ ਉਸ ਵੇਲੇ ਟੁੱਟ ਗਈ ਗੁਫ਼ਤਗੂ, ਲਗ ਚੱਲੀ ਸੀ ਗਲ ਜਦੋਂ ਬਿਲਕੁਲ ਸਿਰੇ। ਡਾਲਰਾਂ ਨਾਲ ਖੇਡਦਾ ਹੋਊ ਕਿੰਜ ਨਿਆਣਾ, ਦਿਲ ਮਾਂ ਦਾ ਸੋਚ ਸੋਚ ਘਿਰੇ। ਕਿੰਨੀ ਕਮਾਲ ਹੈ ਆਸਾਡੀ ਕਿਸਮਤ, ਜਦੋਂ ਵੀ ਗਿਰੇ ਅਸੀਂ ਟੀ.ਸੀ. ਤੋਂ ਗਿਰੇ। ਬਾਜ਼ਾਰ ਨੇ ਭੁੱਬਲ ਕਰ ਦਿੱਤਾ ਸਾਨੂੰ, ਹੁੰਦੇ ਸਾਂ ਅਸੀਂ ਵੀ ਸਾਊ ਨਿਰੇ। ਹਰ ਕਿਸੇ ਆਪਣੀ ਥਿਰ ਉਸਾਰ ਲਈ, 'ਕੁਲਵੰਤ' ਵਰਗੇ ਰਹਿ ਗਏ ਬੇਧਿਰੇ। -97, ਮਾਡਲ ਟਾਊਨ, ਕਪੂਰਥਲਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਯਾਦਾਂ ਦੇ ਝਰੋਖੇ 'ਚੋਂ

ਬਹੁਤ ਜ਼ਰੂਰੀ ਕੰਮ

ਇਹ ਗੱਲ ਕਾਫ਼ੀ ਪੁਰਾਣੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਰੇਲਵੇ ਲਾਈਨ ਬਣ ਰਹੀ ਸੀ। ਇਕ ਹਿੰਦੁਸਤਾਨੀ ਈਸਾਈ ਬੰਦਾ ਜਿਸ ਨੂੰ ਕਰਾਂਟਾ ਕਿਹਾ ਜਾਂਦਾ ਸੀ, ਉਹ ਰੇਲਵੇ ਡਿਪਾਰਟਮੈਂਟ ਵਿਚ ਕੰਮ ਕਰਦਾ ਸੀ। ਉਸ ਉੜਮੁੜ ਟਾਂਡਾ ਰੇਲਵੇ ਸਟੇਸ਼ਨ ਤੋਂ ਅੱਗੇ ਬਣ ਰਹੀ ਰੇਲਵੇ ਲਾਈਨ 'ਤੇ ਕੰਮ ਕਰਦੇ ਮਜ਼ਦੂਰਾਂ ਬਾਰੇ ਜਾਣਕਾਰੀ ਲੈਣੀ ਸੀ। ਬਣ ਰਹੀ ਰੇਲਵੇ ਲਾਈਨ ਦਾ ਮੁਆਇਨਾ ਕਰਨਾ ਸੀ। ਉਹ ਚਾਹੁੰਦਾ ਸੀ ਕਿ ਛੇਤੀ ਤੋਂ ਛੇਤੀ ਇਹ ਜ਼ਰੂਰੀ ਕੰਮ ਕਰਕੇ ਵਾਪਸ ਉੜਮੁੜ ਟਾਂਡਾ ਆ ਜਾਵੇ ਅਤੇ ਜਿਸ ਗੱਡੀ 'ਤੇ ਉਹ ਆਇਆ ਉਸ 'ਤੇ ਹੀ ਵਾਪਸ ਚਲਾ ਜਾਵੇ। ਉਸ ਗੱਡੀ ਨੇ ਉੜਮੁੜ ਟਾਂਡਾ ਸਟੇਸ਼ਨ 'ਤੇ ਇਕ ਘੰਟਾ ਰੁਕਣਾ ਸੀ। ਉਸ ਨੇ ਰੇਲਵੇ ਸਟੇਸ਼ਨ ਤੋਂ ਬਾਹਰੋਂ ਇਕ ਤਾਂਗਾ ਕਿਰਾਏ 'ਤੇ ਲਿਆ ਅਤੇ ਆਉਣ-ਜਾਣ ਦਾ ਕਿਰਾਇਆ ਤੈਅ ਕਰ ਲਿਆ। ਉਸ ਨੇ ਤਾਂਗੇ ਵਾਲੇ ਨੂੰ ਕਿਹਾ ਕਿ ਉਹ ਤੇਜ਼ ਰਫ਼ਤਾਰ ਨਾਲ ਤਾਂਗਾ ਬਣ ਰਹੀ ਰੇਲਵੇ ਲਾਈਨ ਵੱਲ ਲੈ ਚੱਲੇ, ਮੈਨੂੰ ਇਕ ਜ਼ਰੂਰੀ ਕੰਮ ਹੈ। ਕੰਮ ਮੁਕਾ ਕੇ ਜਲਦੀ ਹੀ ਵਾਪਸ ਵੀ ਆਉਣਾ ਹੈ। ਜੂਨ ਦਾ ਮਹੀਨਾ ਸੀ। ਕਹਿਰਾਂ ਦੀ ਗਰਮੀ ਪੈ ਰਹੀ ਸੀ। ਤਾਂਗੇ ਵਾਲਾ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਤੇਜ਼ ...

ਪੂਰਾ ਲੇਖ ਪੜ੍ਹੋ »

ਕਹਾਣੀ

ਕਾਲਜ ਦੀ ਕੰਟੀਨ

'ਅੱਜ ਉਹ ਆਈ ਨਹੀਂ?' 'ਹਾਲੇ ਤਾਂ ਮੈਂ ਦੇਖੀ ਨਹੀਂ।' 'ਪਰ ਉਹ ਤਾਂ ਅੱਜ ਆਈ ਨਹੀਂ ਲੱਗਦੀ।' 'ਮੈਂ ਦੋ ਵਾਰ ਲਾਇਬ੍ਰੇਰੀ ਵੀ ਦੇਖ ਆਇਆਂ।' 'ਉਹ ਤਾਂ ਪਹਿਲਾਂ ਕੰਟੀਨ ਜਾਂਦੀ ਹੁੰਦੀ ਆ।' 'ਮੈਨੂੰ ਪਤਾ, ਤਾਂਹੀਉ, ਮੈਂ ਲਾਇਬ੍ਰੇਰੀ ਤੇ ਕੰਂਟੀਨ ਦੇ ਵਿਚਾਲੇ ਖੜ੍ਹਾਂ ਹੁੰਨਾਂ, ਹਮੇਸ਼ਾ।' 'ਖੜ੍ਹਾ ਰਹਿ। ਉਹਨੇ ਅੱਜ ਨਹੀਂ ਆਉਣਾ।' 'ਇਹੀ ਗੱਲ ਤਾਂ ਤੂੰ ਕੱਲ੍ਹ ਵੀ ਕਹੀ ਸੀ।' 'ਅਸਲ ਵਿਚ ਮੈਂ ਤੈਨੂੰ ਕੀ ਕਹਿਣਾ? ਤੂੰ ਆਪ ਹੀ ਸਮਝ ਕਿ ਇਕ ਸਾਲ ਹੋਰ ਰਹਿੰਦਾ। ਫੇਰ ਪੇਪਰਾਂ ਤੋਂ ਬਾਦ ਜੋ ਮਰਜ਼ੀ ਕਰੀਂ।' 'ਉਏ ਸੁਣ! ਮੈਂ ਪੇਪਰਾਂ ਤੱਕ ਨਹੀਂ ਰਹਿਣਾ ਏਥੇ।' 'ਕਹਿੰਦੀ ਤਾਂ ਉਹ ਵੀ ਸੀ ਕਿ ਉਹਦੀ ਭੈਣ ਨੇ ਬਾਹਰ ਚਲੇ ਜਾਣਾ। ਸ਼ਾਇਦ ਸ਼ਿਬਲੀ ਕੱਲ ਨੂੰ ਕਾਲਜ ਆਵੇ।' 'ਐਵੇਂ ਭਕਾਇਆ ਨਾਂ ਕਰ! ਤੈਨੂੰ ਹਮੇਸ਼ਾ ਮਜ਼ਾਕ ਸੁਝਦੇ ਆ; ਏਥੇ ਜਾਨ ਨੂੰ ਬਣੀ ਹੋਈ ਆ।' 'ਸਾਗਰ, ਕੱਲ੍ਹ ਤੂੰ ਹਿਸਟਰੀ ਦੇ ਪੀਰਡ ਵਿਚ ਦੇਰ ਨਾਲ ਆਇਆ ਸੀ। ਸ਼ਿਬਲੀ ਮੈਨੂੰ ਪੁਛੱਦੀ ਸੀ ਤੇਰੇ ਬਾਰੇ। ਤੂੰ ਭਾਵੇਂ ਸ਼ਿਬਲੀ ਨੂੰ ਪੁੱਛ ਲਈਂ। ਕੱਲ੍ਹ ਨੂੰ ਓਹਨਂੇ ਜ਼ਰੂਰ ਆਉਣੈ।' ਸਾਗਰ, ਸ਼ਿਬਲੀ , ਮੈਂਡੀ ਇਕੋ ਕਲਾਸ ਵਿਚ ਪੜ੍ਹਦੇ ਸੀ। ਮੈਂਡੀ ਨੇ ਦੋਨਾਂ ਨੂੰ ...

ਪੂਰਾ ਲੇਖ ਪੜ੍ਹੋ »

ਸਾਜਨ ਆਏ

ਸਾਜਨ ਦਾ ਅਸਲੀ ਸ਼ਹਿਰ ਪੰਜਾਬ ਦਾ ਲੁਧਿਆਣਾ ਹੈ। ਹੁਣ ਉਹ ਨੌਕਰੀ ਦੇ ਸਬੰਧ ਵਿਚ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਚ ਆਇਆ ਤੇ ਫਿਰ ਇਥੋਂ ਦਾ ਹੀ ਹੋ ਕੇ ਰਹਿ ਗਿਆ। ਉਹ ਅਜੇ ਅਣਵਿਆਹਿਆ ਨੌਜਵਾਨ ਹੈ। ਉਸ ਦੇ ਕੁਆਰੇ ਰਹਿਣ ਦਾ ਇਕ ਕਾਰਨ ਤਾਂ ਇਹ ਹੈ ਕਿ ਉਹ ਪੰਜਾਬੀ ਹੈ। ਹੈ ਤਾਂ ਸਰਦਾਰ ਪਰ ਪਗੜੀ ਨਹੀਂ ਬੰਨ੍ਹਦਾ। ਦੂਜਾ ਕਾਰਨ ਹੈ ਆਪਣੇ ਸ਼ਹਿਰ ਤੋਂ ਦੂਰ ਜਿਥੇ ਉਸ ਦਾ ਕੋਈ ਜਾਣਕਾਰ ਨਹੀਂ, ਆਪਣੇ ਜਿਹੇ ਲੋਕਾਂ ਦਾ ਭਾਈਚਾਰਾ ਨਹੀਂ। ਗੁਜਰਾਤ ਦੇ ਲੋਕ ਪੰਜਾਬੀ ਸਿੱਖਾਂ ਨੂੰ ਪਿਆਰ ਦੀ ਨਜ਼ਰ ਨਾਲ ਨਹੀਂ ਵੇਖਦੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਦਿਨੇ-ਰਾਤ ਮੁਰਗੇ ਖਾਂਦੇ ਹਨ ਤੇ ਸ਼ਰਾਬ ਦਾ ਸੇਵਨ ਕਰਦੇ ਹਨ। ਇਹ ਲੋਕ ਆਪ ਤਾਂ ਮੀਟ-ਮੁਰਗਾ ਤਾਂ ਸ਼ਾਇਦ ਨਹੀਂ ਖਾਂਦੇ ਪਰ ਅਮੀਰ ਲੋਕ ਲੁਕ-ਛਿਪ ਕੇ ਕੀਮਤੀ ਸ਼ਰਾਬ ਪੀ ਲੈਂਦੇ ਹਨ। ਸਾਜਨ ਜਦੋਂ ਵੀ ਮਾਰਕਿਟ, ਮਾਲ ਜਾਂ ਕਿਸੇ ਇਕੱਠ ਵਾਲੀ ਥਾਂ 'ਤੇ ਜਾਂਦਾ ਤਾਂ ਬਣ-ਠਣ ਕੇ ਜਾਂਦਾ ਕਿ ਸ਼ਾਇਦ ਕਿਸੇ ਦੀ ਨਜ਼ਰ ਉਸ 'ਤੇ ਪੈ ਜਾਵੇ ਅਤੇ ਉਸ ਨੂੰ ਪਸੰਦ ਆ ਜਾਵੇ ਜਾਂ ਜਿਥੇ ਵੀ ਕੋਈ ਕੁਆਰੀ, ਸੋਹਣੀ ਕੁੜੀ ਵੇਖੇ ਤਾਂ ਹਸਰਤ ਭਰੀ ਨਜ਼ਰ ਉਸ ਵੱਲ ਸੁੱਟੇ। ਉਸ ਦਾ ਦਿਲ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਨਿਆਣੇ ਚੋਰ

'ਔਹ ਨਿਆਣੇ ਖ਼ਰਬੂਜ਼ੇ ਤੋੜਦੇ ਨੇ।' ਗੋਲੂ ਦੇ ਮੁੰਡੇ ਮੰਗੂ ਨੇ ਜੋ ਉਸਦੀ ਰੋਟੀ ਲੈ ਕੇ ਆਇਆ ਸੀ, ਕਾਂ ਵਾਂਗ ਇਧਰ ਉਧਰ ਦੇਖਦਿਆਂ, ਖ਼ਰਬੂਜ਼ੇ ਤੋੜਦਿਆਂ ਨੂੰ ਦੇਖ ਲਿਆ। ਗੋਲੂ ਦੇ ਪਿੰਡ ਦੀ ਬਹੁਤੀ ਜ਼ਮੀਨ ਰੇਤਲੀ ਹੋਣ ਕਰਕੇ ਇਕ ਹੀ ਫਸਲ ਹੁੰਦੀ ਹੈ। ਸਾਵਣ ਦੇ ਮੀਂਹ ਪੈਣ ਤੇ ਮੂੰਗਫਲੀ, ਬਾਜਰਾ, ਮੋਠ, ਮੂੰਗੀ ਵਗੈਰਾ ਦੀ ਕਾਸ਼ਤ ਹੁੰਦੀ ਹੈ। ਡਾਕਰ ਜ਼ਮੀਨ ਵਿਚ ਕਮਾਦ, ਕਪਾਹ, ਮੱਕੀ, ਛੋਲੇ, ਕਣਕ, ਜੌਂ ਆਦਿ ਬੀਜੇ ਜਾਂਦੇ ਹਨ। ਗੋਲੂ ਨੇ ਦੋ ਕੁ ਵਿੱਘਿਆਂ ਵਿਚ ਖ਼ਰਬੂਜ਼ੇ ਬੀਜੇ ਹੋਏ ਹਨ। ਇਹ ਪਿੰਡ ਵਿਚ ਇਕੋ ਇਕ ਖ਼ਰਬੂਜ਼ਿਆਂ ਦਾ ਖੇਤ ਹੈ ਜਿਸ ਕਰਕੇ ਚੋਰ ਵੀ ਤਾਕ ਲਗਾਈ ਰਹਿੰਦੇ ਹਨ ਤੇ ਮੌਕਾ ਪਾ ਕੇ ਦਾਅ ਲਗਾ ਜਾਂਦੇ ਹਨ। ਉਜਾੜੇ ਨੂੰ ਰੋਕਣ ਲਈ ਗੋਲੂ ਨੇ ਚੌਤਰਫੀ ਕੰਡਿਆਲੀ ਤਾਰ ਲਗਾ ਦਿਤੀ ਹੈ। ਫਸਲ ਪੱਕਣੀ ਸ਼ੁਰੂ ਹੋ ਗਈ ਹੈ, ਇਸ ਲਈ ਚੋਰਾਂ ਤੋਂ ਬਚਾ ਲਈ ਉਸਨੇ ਵਾੜੇ ਦੇ ਵਿਚਕਾਰ ਮੜ੍ਹਾ ਬਣਾ ਲਿਆ ਹੈ ਤੇ ਦਿਨ ਰਾਤ ਨਿਗਰਾਨੀ ਰਖਣੀ ਸ਼ੁਰੂ ਕਰ ਦਿੱਤੀ ਹੈ। ਮਜ਼ਾਲ ਹੈ ਕੋਈ ਉਸਦੇ ਵਾੜੇ ਵਿਚ ਪੈਰ ਪਾ ਜਾਵੇ। ਇਸ ਵਾਰ ਵੀ ਖ਼ਰਬੂਜ਼ਿਆਂ ਦੀ ਭਰਵੀਂ ਫਸਲ ਦੇਖ ਉਸਨੂੰ ਚਾਰ ਪੈਸੇ ਜੁੜਣ ਦੀ ਪੂਰੀ ਉਮੀਦ ਹੈ। ਤਿੱਖੜ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਰਿਸ਼ਤੇਦਾਰ

ਪਤਨੀ ਦੀ ਮੌਤ ਹੋਰ ਵੀ ਬਹੁਤ ਸਾਰੇ ਰਿਸ਼ਤੇ ਆਪਣੇ ਨਾਲ ਖ਼ਤਮ ਕਰ ਜਾਂਦੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਜਸਬੀਰ ਸਿੰਘ ਦੀ ਪਤਨੀ ਦੀ ਮੌਤ ਹੋਈ ਤਾਂ ਭੋਗ ਤੋਂ ਬਾਅਦ ਜਦ ਸਾਰੇ ਰਿਸ਼ਤੇਦਾਰ ਚਲੇ ਗਏ ਤਾਂ ਅਖੀਰ ਵਿਚ ਉਸ ਦੀਆਂ ਤਿੰਨ ਸਾਲੀਆਂ ਅਤੇ ਸਹੁਰੇ ਪਰਿਵਾਰ ਦੀਆਂ ਗੱਡੀਆਂ ਜਦੋਂ ਉੱਥੋਂ ਤੁਰ ਕੇ ਜਾਣ ਲੱਗੀਆਂ ਤਾਂ ਉਹ ਭੁੱਬਾਂ ਮਾਰ ਰੋਣ ਲੱਗ ਪਿਆ। ਜਸਬੀਰ ਸਿੰਘ ਦਾ ਮਨ ਬਹੁਤ ਉਦਾਸ ਹੋਇਆ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇਕ ਪਤਨੀ ਦੀ ਮੌਤ ਹੀ ਨਹੀਂ ਹੋਰ ਵੀ ਬਹੁਤ ਸਾਰੇ ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਕਿਉਂਕਿ ਉਹ ਸਾਰੇ ਹਾਲਾਤ ਤੋਂ ਜਾਣੂ ਸੀ ਉਸ ਨੂੰ ਪਤਾ ਸੀ ਕਿ ਇਸ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਅਤੇ ਸਾਲੀਆਂ ਵਲੋਂ ਕਦੇ ਵੀ ਮੇਲ ਮਿਲਾਪ ਨਹੀਂ ਰੱਖਿਆ ਜਾਵੇਗਾ। ਬੇਸ਼ੱਕ ਉਸ ਦੀ ਪਤਨੀ ਪਰਮਜੀਤ ਕੌਰ ਦੇ ਜਿਊਂਦੇ ਹੋਏ ਉਸ ਦੀਆਂ ਸਾਲੀਆਂ ਤੇ ਸਹੁਰੇ ਪਰਿਵਾਰ ਬਹੁਤ ਜ਼ਿਆਦਾ ਮੋਹ ਪ੍ਰੇਮ ਕਰਦੇ ਸਨ। ਅਤੇ ਹਮੇਸ਼ਾ ਆਉਂਦੇ ਜਾਂਦੇ ਅਤੇ ਸਤਿਕਾਰ ਦਿੰਦੇ ਸਨ। ਪਰ ਇਸ ਸਮੇਂ ਦੀ ਦੌੜ ਅਤੇ ਇਸ ਸਮੇਂ ਮੁਤਾਬਿਕ ਅੱਜਕਲ੍ਹ ਹਰ ਇਕ ਆਪਣਿਆਂ ਤੋਂ ਬੇਮੁਖ ਹੋ ਰਿਹਾ ਹੈ। ਇੱਥੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX