ਤਾਜਾ ਖ਼ਬਰਾਂ


ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  14 minutes ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  about 4 hours ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  about 4 hours ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  about 4 hours ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  about 5 hours ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  about 5 hours ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  about 5 hours ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  about 6 hours ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  about 6 hours ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 7 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  about 7 hours ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  about 7 hours ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  about 7 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  about 7 hours ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 7 hours ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 8 hours ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 8 hours ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 8 hours ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 8 hours ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 9 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 7 hours ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 9 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਾਸਮਤੀ ਹੇਠ ਰਕਬੇ ਵਿਚ ਵਾਧੇ ਦੀ ਲੋੜ

ਪੰਜਾਬ ਵਿਚ ਝੋਨੇ ਹੇਠ ਰਕਬਾ ਘੱਟ ਹੋਣ ਦੀ ਥਾਂ ਵਧ ਰਿਹਾ ਹੈ। ਧਰਤੀ ਹੇਠਲੇ ਘਟ ਹੋ ਰਹੇ ਪਾਣੀ ਨੂੰ ਵੇਖਦਿਆਂ ਹੋਇਆਂ ਝੋਨੇ ਹੇਠੋਂ ਕੁਝ ਕਰਬਾ ਕੱਢਣਾ ਜ਼ਰੂਰੀ ਹੈ। ਇਸ ਦਾ ਇਕ ਬਦਲ ਬਾਸਮਤੀ ਹੇਠ ਰਕਬੇ ਵਿਚ ਵਾਧਾ ਕਰਨਾ ਹੈ। ਪੰਜਾਬੀਆਂ ਦੀ ਦਾਅਵਤ ਚੌਲਾਂ ਤੋਂ ਬਗੈਰ ਪੂਰੀ ਨਹੀਂ ਹੁੰਦੀ। ਚੌਲਾਂ ਨੂੰ ਦੁੱਧ ਵਿਚ ਰਿੰਨ੍ਹ ਕੇ ਖੀਰ ਬਣਾਉਣੀ ਉਨ੍ਹਾਂ ਦਾ ਸਭ ਤੋਂ ਮਨਭਾਉਂਦਾ ਪਕਵਾਨ ਹੈ। ਜੇਕਰ ਚੌਲ ਉਬਾਲ ਕੇ ਵੀ ਖਾਣੇ ਪੈਣ ਤਾਂ ਇਨ੍ਹਾਂ ਨੂੰ ਸਬਜ਼ੀ ਦੀ ਥਾਂ ਸ਼ੱਕਰ ਜਾਂ ਖੰਡ ਬੂਰੇ ਨਾਲ ਦੇਸੀ ਘਿਓ ਪਾ ਕੇ ਖਾਇਆ ਜਾਂਦਾ ਹੈ। ਖੁਸ਼ਕ ਮੇਵੇ ਪਾ ਕੇ ਮਿੱਠੇ ਚੌਲ ਜ਼ਰਦੇ ਦੇ ਰੂਪ ਵਿਚ ਬਣਾਏ ਜਾਂਦੇ ਸਨ। ਇਨ੍ਹਾਂ ਪਕਵਾਨਾਂ ਲਈ ਪਰਮਲ ਚਾਵਲਾਂ ਦੀ ਥਾਂ ਬਾਸਮਤੀ ਚੌਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬਾਸਮਤੀ ਚੌਲ ਵਿਸ਼ੇਸ਼ ਗੁਣਾਂ ਵਾਲੇ ਹੁੰਦੇ ਹਨ, ਪੱਕਣ ਸਮੇਂ ਇਹ ਆਕਾਰ ਵਿਚ ਚੋਖੇ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਵਿਸ਼ੇਸ਼ ਮਹਿਕ ਆਉਂਦੀ ਹੈ। ਬਾਸਮਤੀ ਦੀ ਕਾਸ਼ਤ ਹਰੇਕ ਥਾਂ ਨਹੀਂ ਕੀਤੀ ਜਾ ਸਕਦੀ ਹੈ ਇਸ ਲਈ ਵਿਸ਼ੇਸ਼ ਪੌਣਪਾਣੀ ਦੀ ਲੋੜ ਪੈਂਦੀ ਹੈ। ਪੱਕਣ ਸਮੇਂ ਮੌਸਮ ਠੰਢਾ ਹੋਣਾ ...

ਪੂਰਾ ਲੇਖ ਪੜ੍ਹੋ »

ਕੀ ਪੰਜਾਬ ਵਿਚ ਮੌਨਸੂਨ ਦੇ ਰੰਗ ਬਦਲ ਰਹੇ ਹਨ?

ਭਾਰਤ ਵਿਚ ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਮੌਨਸੂਨ ਦੀ ਵਰਖਾ ਬਾਰੇ ਲੰਮੇ ਸਮੇਂ ਦੀ ਭਵਿੱਖਬਾਣੀ ਜਾਰੀ ਕਰਦਾ ਹੈ। ਇਹ ਅਪ੍ਰੈਲ ਵਿਚ ਆਪਣੀ ਪਹਿਲੀ ਭਵਿੱਖਬਾਣੀ, ਮਈ ਵਿਚ ਦੂਸਰੀ ਅਤੇ ਜੂਨ ਵਿਚ ਤੀਸਰੀ ਭਵਿੱਖਬਾਣੀ ਜਾਰੀ ਕਰਦਾ ਹੈ। ਜੇਕਰ 10 ਮਈ ਤੋਂ ਬਾਅਦ, ਦੱਖਣੀ ਭਾਰਤ ਵਿਚ ਉਪਲਬਧ 14 ਸਟੇਸ਼ਨਾਂ ਵਿਚੋਂ 60 ਫ਼ੀਸਦੀ ਵਿਚ ਲਗਾਤਾਰ ਦੋ ਦਿਨਾਂ ਤਕ 2.5 ਮਿਲੀਮੀਟਰ ਜਾਂ ਇਸ ਤੋਂ ਵੱਧ ਵਰਖਾ ਹੋਣ ਦੀ ਖ਼ਬਰ ਮਿਲੇ ਤਾਂ 'ਕੇਰਲ ਦੇ ਤੱਟ' 'ਤੇ ਮੌਨਸੂਨ ਦੀ ਆਮਦ ਘੋਸ਼ਿਤ ਕੀਤੀ ਜਾਂਦੀ ਹੈ। ਇਸ ਸਾਲ ਵੀ ਭਾਰਤ ਮੌਸਮ ਵਿਭਾਗ ਨੇ 16 ਅਪ੍ਰੈਲ, 2021 ਨੂੰ ਭਾਰਤ ਵਿਚ ਆਉਣ ਵਾਲੀ ਮੌਨਸੂਨ ਵਰਖਾ ਦੀ ਪਹਿਲੀ ਲੰਮੇ ਸਮੇਂ ਤੋਂ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਭਵਿੱਖਬਾਣੀ ਅਨੁਸਾਰ ਭਾਰਤ ਵਿਚ ਇਸ ਸਾਲ ਸਾਧਾਰਨ ਮੌਨਸੂਨ ਵਰਖਾ ਦੀ ਸੰਭਾਵਨਾ ਹੈ। ਪੰਜਾਬ ਵਿਚ ਮੌਨਸੂਨ ਦੀ ਆਮਦ ਅਤੇ ਵਾਪਸੀ ਵਿਚ ਪਰਿਵਰਤਨ : ਭਾਰਤ ਵਿਚ ਗਰਮੀਆਂ ਦਾ ਮੌਨਸੂਨ 1 ਜੂਨ ਤੱਕ ਕੇਰਲਾ ਵਿਚ ਦਾਖ਼ਲ ਹੁੰਦਾ ਹੈ ਅਤੇ ਇਹ ਹਵਾਵਾਂ 1 ਜੁਲਾਈ ਤੱਕ ਪੰਜਾਬ ਵਿਚ ਪਹੁੰਚ ਜਾਂਦੀਆਂ ਹਨ। ਪੰਜਾਬ ਵਿਚ ਮੌਨਸੂਨ ਦੀ ਵਾਪਸੀ ਆਮ ਤੌਰ 'ਤੇ 15 ਸਤੰਬਰ ਨੂੰ ...

ਪੂਰਾ ਲੇਖ ਪੜ੍ਹੋ »

ਪਾਵਰ ਕੱਟ ਕਿਉਂ ਲਗਦਾ?

ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸਮੁੱਚੇ ਭਾਰਤ ਦੀ ਕਿਸਾਨੀ ਪਿਛਲੇ ਇਕ ਸਾਲ ਤੋਂ ਸੰਘਰਸ਼ ਕਰਦੀ ਹੋਈ ਦਿੱਲੀ ਬੈਠੀ ਹੈ ਤੇ ਪੰਜਾਬ 'ਚ ਥਾਂ-ਥਾਂ ਰੋਸ ਮੁਜ਼ਾਹਰੇ ਹੋ ਰਹੇ। ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਲਪੇਟ ਵਿਚ ਬਿਜਲੀ ਵਿਭਾਗ ਦੇ ਗਰਿੱਡਾਂ ਨੂੰ ਵੀ ਲਿਆ ਗਿਆ ਹੈ। ਪਿਛਲੇ ਸਮਿਆਂ ਵਿਚ ਪੰਜਾਬ ਭਰ 'ਚੋਂ ਅਨੇਕਾਂ ਖ਼ਬਰਾਂ ਖਪਤਕਾਰਾਂ ਵਲੋਂ ਗਰਿੱਡਾਂ ਦੇ ਘਿਰਾਓ ਕਰਨ ਸਬੰਧੀ ਸਾਹਮਣੇ ਆਈਆਂ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਗਰਿੱਡਾਂ ਵਾਲੇ ਜਾਣ-ਬੁੱਝ ਕੇ ਬਿਜਲੀ ਦੇ ਕੱਟ ਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਜਦਕਿ ਗਰਿੱਡਾਂ 'ਤੇ ਕੰਮ ਕਰਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀ ਸੀ ਵਿਭਾਗ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਦੱਸ ਦੇਈਏ ਕਿ ਪੀ ਸੀ ਵਿਭਾਗ ਰਾਜ ਦੇ ਸਮੂਹ ਗਰਿੱਡਾਂ ਦੀ ਬਿਜਲੀ ਪ੍ਰਣਾਲੀ 'ਤੇ ਨਜ਼ਰ ਰੱਖਦਾ ਹੈ ਤੇ ਲੋੜ ਪੈਣ 'ਤੇ ਬਿਜਲੀ ਕੱਟ ਲਾਉਣ ਦੇ ਹੁਕਮ ਦਿੰਦਾ ਹੈ। ਪਰ ਇਥੇ ਇਹ ਸਮਝਣ ਦੀ ਲੋੜ ਹੈ ਕਿ ਪਾਵਰ ਕੱਟ ਬਿਨਾਂ ਕਾਰਨ ਨਹੀਂ ਲਗਦਾ। ਸਾਡੇ ਆਪਣੇ ਆਮ ਘਰਾਂ ਵਿਚ ਜਦ ਅਸੀਂ 'ਏ. ਸੀ.' ਚਾਲੂ ਰੱਖਿਆ ਹੁੰਦਾ ਹੈ ...

ਪੂਰਾ ਲੇਖ ਪੜ੍ਹੋ »

1509 ਤੋਂ ਵਧੀਆ ਝਾੜ ਦੀ ਪ੍ਰਾਪਤੀ ਲਈ ਅਗੇਤੀ ਬਿਜਾਈ ਨਾ ਕਰੋ

ਬਾਸਮਤੀ ਕਿਸਮਾਂ ਦੀ ਪਨੀਰੀ ਲਗਾਉਣ ਦਾ ਇਹ ਢੁੱਕਵਾਂ ਸਮਾਂ ਹੈ। ਬਾਸਮਤੀ ਕਿਸਮਾਂ ਦੀ ਕਾਸ਼ਤ ਵਧੇਰੇ ਪੰਜਾਬ, ਹਰਿਆਣਾ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆ ਵਿਚ ਕੀਤੀ ਜਾਂਦੀ ਹੈ। ਇਹ ਇਲਾਕੇ ਬਾਸਮਤੀ ਦੇ ਜੀ ਆਈ ਜ਼ੋਨ 'ਚ ਹਨ। ਆਮ ਕਿਸਾਨਾਂ ਦਾ ਝੁਕਾਓ ਪੂਸਾ ਬਾਸਮਤੀ-1121 ਤੇ ਪੂਸਾ ਬਾਸਮਤੀ-1509 ਕਿਸਮਾਂ ਲਗਾਉਣ ਦਾ ਹੈ। ਆਈ ਸੀ ਏ ਆਰ-ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਦੇ ਡਾਇਰੈਕਟਰ ਅਤੇ ਬਾਸਮਤੀ ਦੇ ਵਿਸ਼ਵ-ਪ੍ਰਸਿੱਧ ਬਰੀਡਰ ਡਾ. ਅਸ਼ੋਕ ਕੁਮਾਰ ਸਿੰਘ ਅਨੁਸਾਰ ਭਾਰਤ 'ਚ ਤਕਰੀਬਨ 8 ਲੱਖ ਹੈਕਟੇਅਰ ਰਕਬੇ 'ਤੇ ਪੂਸਾ ਬਾਸਮਤੀ-1121 ਅਤੇ 6 ਲੱਖ ਹੈਕਟੇਅਰ ਰਕਬੇ 'ਤੇ ਪੂਸਾ ਬਾਸਮਤੀ-1509 ਕਿਸਮ ਦੀ ਕਾਸ਼ਤ ਕੀਤੀ ਜਾਂਦੀ ਹੈ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਬਾਸਮਤੀ ਚੌਲਾਂ ਦੇ ਪ੍ਰਸਿੱਧ ਐਕਸਪੋਰਟਰ ਵਿਜੇ ਸੇਤੀਆ ਕਹਿੰਦੇ ਹਨ ਕਿ ਪੂਸਾ ਬਾਸਮਤੀ 1121 ਦਾ ਔਸਤ ਝਾੜ 50 ਕੁਇੰਟਲ ਪ੍ਰਤੀ ਹੈਕਟੇਅਰ ਹੈ ਅਤੇ ਇਹ ਪੱਕ ਕੇ 145 ਦਿਨ 'ਚ ਤਿਆਰ ਹੋ ਜਾਂਦੀ ਹੈ। ਜੇ ਮੰਡੀ 'ਚ ਭਾਅ ਠੀਕ ਤੇ ਸਥਿਰ ਰਹੇ ਤਾਂ ...

ਪੂਰਾ ਲੇਖ ਪੜ੍ਹੋ »

ਫੇਰ ਚੜ੍ਹੇਗਾ ਸੂਰਜ

ਧਰਤੀ 'ਤੇ ਸੂਰਜ ਲੱਖਾਂ ਸਾਲਾਂ ਤੋਂ ਇਕੋ ਖੇਲ ਖੇਲ ਰਹੇ ਹਨ। ਥੋੜ੍ਹੇ ਬਹੁਤੇ ਫਰਕ ਨਾਲ ਇਸ ਛੁਪਾ-ਛੁਪਾਈ ਵਿਚ ਕੋਈ ਫਰਕ ਨਹੀਂ ਆਇਆ। ਇਸ ਖੇਲ ਦਾ ਹੀ ਨਤੀਜਾ ਹੈ ਕਿ ਮਨੁੱਖ ਆਪਣੇ ਜੀਵਨ ਦੀ ਹੋਂਦ ਬਚਾਈ ਬੈਠਾ ਹੈ। ਜੇ ਇਹ ਮੌਸਮਾਂ ਦੀ ਅਦਲਾ-ਬਦਲੀ ਨਾ ਹੋਵੇ, ਧੁੱਪ-ਛਾਂ ਨਾ ਹੋਵੇ, ਦਿਨ ਤੇ ਰਾਤ ਨਾ ਹੋਵੇ ਆਦਿ ਤਾਂ ਨਾ ਕੋਈ ਖਣਿਜ ਬਣੇ, ਨਾ ਬੀਜ ਉੱਗਣ, ਨਾ ਪਾਣੀ ਮਿਲੇ, ਨਾ ਰੋਸ਼ਨੀ ਦੀ ਤਾਕਤ ਹੋਵੇ, ਨਾ ਹਨੇਰੇ 'ਚ ਗੁਨਾਹ ਛੁਪਣ। ਪਹਿਲੀ ਗੱਲ ਤਾਂ ਮਨੁੱਖ ਦੀ ਉਤਪਤੀ ਹੀ ਨਹੀਂ ਸੀ ਹੋਣੀ, ਨਾ ਹੀ ਬਨਸਪਤੀ ਤੇ ਨਾ ਹੀ ਜੀਵ ਜੰਤੂ। ਮੁੱਕਦੀ ਗੱਲ ਧਰਤੀ ਦਾ ਸੂਰਜ ਦੁਆਲੇ ਘੁੰਮਣਾ ਤੇ ਆਪ ਹੀ ਵਲੇਟੇ ਖਾਈ ਜਾਣਾ ਇਕ ਬਹੁਤ ਵੱਡਾ ਰਹੱਸ ਹੈ। ਮਨੁੱਖ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਦੋਵਾਂ ਦੀ ਖੇਡ ਵਿਚ ਉਸ ਦੀ ਆਪਣੀ ਖੇਡ ਚੱਲ ਰਹੀ ...

ਪੂਰਾ ਲੇਖ ਪੜ੍ਹੋ »

ਬਰਸਾਤੀ ਪਾਣੀ ਲਈ ਕੰਮ ਆ ਸਕਦੇ ਨੇ ਵੀਰਾਨ ਪਏ ਖੂਹ

ਪੁਰਾਣੇ ਸਮੇਂ 'ਚ ਘਰਾਂ ਤੇ ਫ਼ਸਲਾਂ ਦੇ ਮੁੱਖ ਜਲ ਸੋਮੇ ਖੂਹੀਆਂ ਤੇ ਖੂਹ ਅੱਜਕਲ੍ਹ ਵੀਰਾਨ ਤੇ ਉਦਾਸ ਹਨ। ਕਿਸੇ ਸਮੇਂ ਇਨ੍ਹਾਂ ਦੀ ਉਸਾਰੀ ਦੀ ਸ਼ੁਰੂਆਤ ਕਰਨ ਵੇਲੇ ਪਰਮਾਤਮਾ ਤੇ ਇੰਦਰ ਦੇਵਤਾ ਦੀ ਅਰਦਾਸ ਗੁੜ ਤੇ ਦਲੀਆ ਵੰਡਣ ਨਾਲ ਕੀਤੀ ਜਾਂਦੀ ਸੀ। ਚੋਬੇ (ਖੂਹ ਪੁੱਟਣ ਵਾਲੇ) ਬੋਕੇ, ਬਲਦਾਂ, ਗੰਡ, ਪੌੜੀ ਦੀ ਸਹਾਇਤਾ ਨਾਲ 250 ਤੋਂ 500 ਰੁਪਏ ਦੇ ਮਿਹਨਤਾਨੇ ਨਾਲ ਖੁਸ਼ ਹੋ ਜਾਂਦੇ ਸਨ। ਪਾਣੀ ਆਮ ਤੌਰ 'ਤੇ 30 ਤੋਂ 40 ਫੁੱਟ 'ਤੇ ਹੀ ਮਿਲ ਜਾਂਦਾ ਸੀ, ਜਦਕਿ ਨਹਿਰਾਂ ਦੇ ਲਾਗੇ ਇਕੱਲਾ ਹੀ ਤਕੜਾ ਇਕ ਕਾਮਾ ਖੂਹ ਦੀ ਤਿਆਰੀ ਕਰ ਲੈਂਦਾ ਸੀ ਕਿਉਂਕਿ ਉੱਥੇ ਪਾਣੀ 10 ਫੁੱਟ 'ਤੇ ਹੀ ਮਿਲ ਜਾਂਦਾ ਸੀ। ਟਿੰਡਾਂ, ਮਾਹਲ, ਗਾਧੀ, ਜੂਲਾ, ਚਰਸ, ਚਕਲੇ, ਚਕਲੀ ਖੂਹ ਨਾਲ ਸਬੰਧਿਤ ਗੀਤਾਂ ਦੇ ਸ਼ਿੰਗਾਰ ਵੀ ਬਣਦੇ ਰਹੇ। ਖੂਹ ਚਲਾਉਂਦੇ ਸਮੇਂ ਸਾਵੇ ਤੇ ਬੱਗੇ ਬਲਦਾਂ ਨਾਲ ਗਾਂਧੀ 'ਤੇ ਬੈਠ ਕੇ ਕਿਸਾਨ ਖੂਹਾਂ ਦੀ ਟਿੱਕ-ਟਿੱਕ ਤੇ ਪਾਣੀ ਦੇ ਵਹਿਣ ਦੇ ਮਿੱਠੇ ਸੰਗੀਤ ਨਾਲ ਆਨੰਦਿਤ ਹੁੰਦਾ ਹੋਇਆ ਗੀਤ ਗਾਉਂਦਾ ਸੀ। ਪਰ ਅੱਜ ਪੰਜਾਬ ਦੇ ਹਰੇਕ ਪਿੰਡ 'ਚ 2 ਤੋਂ 10 ਤੱਕ ਆਸਾਨੀ ਨਾਲ ਖੂਹੀਆਂ-ਖੂਹ ਅੱਜ ਵੀ ਵੀਰਾਨ ਨਜ਼ਰ ਆ ਰਹੇ ਹਨ। ...

ਪੂਰਾ ਲੇਖ ਪੜ੍ਹੋ »

ਪਿੰਡ ਵਿਚ ਪਾਰਕ ਦਾ ਮਹੱਤਵ ਅਤੇ ਲੋੜ

ਅਜੋਕੇ ਮਨੁੱਖ ਦੀ ਉਤਰ-ਆਧੁਨਿਕ ਜੀਵਨ ਸ਼ੈਲੀ ਨੇ ਉਸ ਨੂੰ ਰੱਬ ਦੀ ਕੁਦਰਤ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਲਾਲਚਵੱਸ ਉਸ ਨੇ ਰੱਬ ਦੀਆਂ ਅਨਮੋਲ ਦਾਤਾਂ ਹਵਾ ਅਤੇ ਪਾਣੀ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਉਸ ਦੁਆਰਾ ਪੈਦਾ ਕੀਤੀਆਂ ਖ਼ਤਰਨਾਕ ਜੀਵਨ-ਮਾਰੂ ਗੈਸਾਂ ਨੇ ਧਰਤੀ ਦੇ ਉਸ਼ਾੜ 'ਓ-ਜ਼ੋਨ ਪਰਤ' ਵਿਚ ਵੀ ਛੇਕ ਕਰ ਦਿੱਤੇ ਹਨ। ਸਿੱਟੇ ਵਜੋਂ ਧਰਤੀ ਉੱਤੇ ਪਲ ਰਿਹਾ ਜੀਵਨ ਖ਼ਤਰੇ ਦੇ ਅੰਤਿਮ ਨਿਸ਼ਾਨ ਵੱਲ ਵਧ ਰਿਹਾ ਹੈ। ਇਸੇ ਲਈ ਹਵਾ 'ਚ ਫੈਲੇ ਪ੍ਰਦੂਸ਼ਣ ਨਾਲ ਲੜਨ ਲਈ ਪੰਜਾਬ ਦੇ ਸ਼ਹਿਰਾਂ ਵਿਚ ਸ਼ੁੱਧ ਹਵਾ ਦੀ ਪ੍ਰਾਪਤੀ ਲਈ ਪਾਰਕ ਬਣਾਏ ਗਏ। ਹੁਣ ਜਦੋਂ ਪੰਜਾਬ ਦੇ ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਗਿਆ ਹੈ ਤਾਂ ਪਿੰਡਾਂ ਵਿਚ ਵੀ ਲਾਲਚੀ ਬਿਰਤੀ ਨੇ ਸਾਹ ਲੈਣ ਲਈ ਲੋੜੀਂਦੀ ਸ਼ੁੱਧ ਹਵਾ ਅਤੇ ਘੁੰਮਣ ਫਿਰਨ ਲਈ ਲੋੜੀਂਦੀ ਜ਼ਮੀਨ ਨੂੰ ਸੰਕੋਚ ਦਿੱਤਾ ਹੈ। ਹੁਣ ਪਿੰਡਾਂ ਦੇ ਲੋਕ ਵੀ ਪਾਰਕ ਦੀ ਲੋੜ ਮਹਿਸੂਸ ਕਰਨ ਲੱਗੇ ਹਨ। ਜੀਵਨ ਦੇ ਇਸ ਮੌਕੇ 'ਤੇ ਲੋਕਾਂ ਨੂੰ ਹਵਾ-ਪ੍ਰਦੂਸ਼ਣ ਦੇ ਖ਼ਤਰੇ ਤੋਂ ਬਚਾਉਣ ਲਈ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਦੀ ਨਾਮੀ ਐਨ. ਜੀ. ਓ. ਏਕਨੂਰ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX