ਤਾਜਾ ਖ਼ਬਰਾਂ


ਭਾਰਤ ਬਨਾਮ ਸ੍ਰੀਲੰਕਾ : ਸ੍ਰੀਲੰਕਾ ਨੇ ਭਾਰਤ ਨੂੰ ਤੀਸਰੇ ਟੀ20 ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਭਾਰਤ ਬਨਾਮ ਸ੍ਰੀਲੰਕਾ : ਭਾਰਤ ਨੇ ਤੀਸਰੇ ਟੀ20 'ਚ ਸ੍ਰੀਲੰਕਾ ਨੂੰ ਮਹਿਜ਼ 82 ਦੌੜਾਂ ਦਾ ਦਿੱਤਾ ਟੀਚਾ
. . .  1 day ago
ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  1 day ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  1 day ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਮੈਡੀਕਲ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
. . .  1 day ago
ਨਵੀਂ ਦਿੱਲੀ, 29 ਜੁਲਾਈ - ਕੇਂਦਰ ਸਰਕਾਰ ਵਲੋਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਲਈ ਮੈਡੀਕਲ ਅਤੇ ਡੈਂਟਲ ਕੋਰਸ ...
ਨਵੀਂ ਸਿੱਖਿਆ ਨੀਤੀ ਨੂੰ ਇੱਕ ਸਾਲ ਹੋਇਆ ਪੂਰਾ
. . .  1 day ago
ਨਵੀਂ ਦਿੱਲੀ, 29 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਗਈ...
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਕਾਮਨ ਲਾਅ ਦਾਖ਼ਲਾ ਪ੍ਰੀਖਿਆ 'ਚੋਂ ਦੇਸ਼ ਭਰ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਡਾਕਟਰ ਮਦਨ ਮੋਹਨ ਬਾਂਸਲ ਦੇ ਹੋਣਹਾਰ ਬੇਟੇ ਮਨਹਰ...
ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਜਥੇਦਾਰ ਤਲਵੰਡੀ ਦੀ ਧਰਮ ਪਤਨੀ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  1 day ago
ਅੰਮ੍ਰਿਤਸਰ, 29 ਜੁਲਾਈ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ...
ਸੜਕ ਕਿਨਾਰੇ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  1 day ago
ਕੋਟਫ਼ਤੂਹੀ, 29 ਜੁਲਾਈ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਐਮਾ ਜੱਟਾ ਦੇ ਬਿਸਤ ਦੁਆਬ ਨਹਿਰ ਵਾਲੀ ਸੜਕ ਦੇ ਦੂਸਰੇ ਕਿਨਾਰੇ ਇੱਕ 30 ਸਾਲਾ...
ਮੁੱਕੇਬਾਜ਼ੀ ਵਿਚ ਮੈਰੀ ਕੌਮ ਦੀ ਹਾਰ, ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੇਟ ਵੈਲੈਂਸੀਆ ਤੋਂ 3-2 ਨਾਲ ਮਿਲੀ ਹਾਰ
. . .  1 day ago
ਟੋਕੀਓ, 29 ਜੁਲਾਈ - ਮੁੱਕੇਬਾਜ਼ੀ ਵਿਚ ਮੈਰੀ ਕੌਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ...
ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ
. . .  1 day ago
ਮੋਗਾ, 29 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ - ਫ਼ਿਰੋਜ਼ਪੁਰ ਰੋਡ 'ਤੇ ਬਲੈਰੋ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ...
ਸ਼ਾਹਿਦ ਕਾਸਮ ਸੁਮਰਾ ਦੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ
. . .  1 day ago
ਨਵੀਂ ਦਿੱਲੀ, 29 ਜੁਲਾਈ - ਏ.ਟੀ.ਐੱਸ.(ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ...
ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  1 day ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  1 day ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  1 day ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  1 day ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  1 day ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  1 day ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਹੋਰ ਖ਼ਬਰਾਂ..

ਸਾਡੀ ਸਿਹਤ

ਜਦੋਂ ਕਰਨਾ ਹੋਵੇ ਯੋਗ ਆਸਣ

ਯੋਗ ਆਸਣ ਇਕ ਸਰੀਰਕ ਸਾਧਨਾ ਹੈ ਜਿਸ ਵਿਚ ਨਿਯਮ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਲਗਾਤਾਰ ਅਭਿਆਸ ਦੀ ਜ਼ਰੂਰਤ ਹੁੰਦੀ ਹੈ। ਯੋਗ ਆਸਣ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਯੋਗ ਆਸਣ ਸਬੰਧੀ ਸਾਵਧਾਨੀਆਂ ਬਾਰੇ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ। ਯੋਗ ਆਸਣ ਕਰਦੇ ਸਮੇਂ ਸਾਵਧਾਨੀਆਂ ਨਾ ਵਰਤਣ ਕਾਰਨ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਯੋਗ ਆਸਣ ਤੋਂ ਪਹਿਲਾਂ ਮਲ-ਮੂਤਰ ਤਿਆਗ ਕੇ ਪੇਟ ਦੀ ਸਫ਼ਾਈ ਕਰ ਲੈਣੀ ਚੰਗੀ ਗੱਲ ਹੈ। ਯੋਗ ਸਾਧਕ ਨੂੰ ਕਬਜ਼ ਦੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਸਾਰੇ ਆਸਣ ਖਾਲੀ ਪੇਟ ਹੀ ਕੀਤੇ ਜਾਣੇ ਚਾਹੀਦੇ ਹਨ। ਜੇ ਕਿਸੇ ਨੂੰ ਸਵੇਰੇ-ਸਵੇਰੇ ਚਾਹ-ਕੌਫੀ ਆਦਿ ਪੀਣ ਦੀ ਆਦਤ ਹੈ ਤਾਂ ਇਕ ਕੱਪ ਚਾਹ ਜਾਂ ਕੌਫੀ ਲਈ ਜਾ ਸਕਦੀ ਹੈ। ਯੋਗ ਆਸਣ ਕਰਨ ਤੋਂ ਬਾਅਦ ਘੱਟ ਤੋਂ ਘੱਟ ਚਾਰ ਘੰਟੇ ਬਾਅਦ ਹੀ ਕੁਝ ਖਾਣਾ ਚਾਹੀਦਾ ਹੈ। ਯੋਗ ਆਸਣ ਲਈ ਸੂਰਜ ਨਿਕਲਣ ਤੋਂ ਪਹਿਲਾਂ ਅਤੇ ਸੂਰਜ ਨਿਕਲਣ ਤੋਂ ਬਾਅਦ ਦਾ ਸਮਾਂ ਹੀ ਸਹੀ ਰਹਿੰਦਾ ਹੈ। ਯੋਗ ਸ਼ਾਸਤਰੀਆਂ ਅਨੁਸਾਰ ਔਖੇ ਯੋਗ ਆਸਣਾਂ ਦਾ ਅਭਿਆਸ ਸਵੇਰ ਸਮੇਂ ਅਤੇ ਆਸਾਨ ਯੋਗ ਆਸਣਾਂ ਦਾ ਅਭਿਆਸ ਸ਼ਾਮ ਵੇਲੇ ਕਰਨਾ ਚੰਗਾ ਮੰਨਿਆ ਜਾਂਦਾ ਹੈ। ਯੋਗ ...

ਪੂਰਾ ਲੇਖ ਪੜ੍ਹੋ »

ਲੱਕ ਦਰਦ ਕਾਰਨ ਅਤੇ ਇਲਾਜ

ਅਜੋਕੀ ਜ਼ਿੰਦਗੀ ਵਿਚ ਕੁਦਰਤ ਵਿਰੁੱਧ ਭੋਜਨ-ਵਿਹਾਰ, ਖੇਡ ਅਤੇ ਜ਼ਿਆਦਾ ਭਾਰ ਨੂੰ ਸਹੀ ਤਰੀਕੇ ਨਾਲ ਨਾ ਚੁੱਕਣ ਕਾਰਨ ਲੱਕ ਦਰਦ ਹੁੰਦੀ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਲੱਕ ਦਰਦ ਤੋਂ ਜ਼ਿਆਦਾ ਪੀੜਤ ਹਨ। ਔਰਤਾਂ ਨੂੰ ਘਰ ਵਿਚ ਰਹਿ ਕੇ ਕੱਪੜੇ ਧੋਣ, ਫਰਸ਼ ਸਾਫ਼ ਕਰਨ ਅਤੇ ਇਕ ਥਾਂ ਤੋਂ ਦੂਜੀ ਥਾਂ 'ਤੇ ਕੁਰਸੀ, ਮੇਜ਼, ਸੋਫਾ, ਵਾਸ਼ਿੰਗ ਮਸ਼ੀਨ, ਫਰਿਜ ਅਤੇ ਹੋਰ ਦੂਜੀਆਂ ਭਾਰੀ ਚੀਜ਼ਾਂ ਲਿਜਾਣੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿਚ ਸਹੀ ਢੰਗ ਨਾਲ ਇਨ੍ਹਾਂ ਭਾਰੀ ਚੀਜ਼ਾਂ ਨੂੰ ਨਾ ਚੁੱਕਣ ਜਾਂ ਝੁਕ ਕੇ ਵਧੇਰੇ ਸਮੇਂ ਤੱਕ ਕੰਮ ਕਰਨ ਨਾਲ ਲੱਕ ਦਰਦ ਸ਼ੁਰੂ ਹੋ ਜਾਂਦੀ ਹੈ। ਔਰਤਾਂ ਦੇ ਲੱਕ ਦਰਦ ਦਾ ਸਬੰਧ ਗਰਭ-ਸਥਿਤੀ ਅਤੇ ਡਿਲੀਵਰੀ ਵਿਚ ਵਿਗਾੜ, ਠੰਢ ਲੱਗਣ ਕਾਰਨ ਅਤੇ ਠੰਢੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਾਰਨ ਵੀ ਹੁੰਦਾ ਹੈ। ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਸੋਜਿਸ਼, ਵਾਤ, ਪਿੱਤ, ਕਫ ਵਿਚ ਵਿਗਾੜ ਕਾਰਨ ਵੀ ਲੱਕ ਦਰਦ ਪੈਦਾ ਹੁੰਦੀ ਹੈ। ਆਯੁਰਵੇਦ ਮਾਹਰਾਂ ਨੇ ਮਾਨਸਿਕ ਵਿਗਾੜ, ਚਿੰਤਾ, ਦੁੱਖ, ਗੁੱਸਾ, ਕੰਮ, ਡਰ ਅਤੇ ਤਣਾਅ ਨੂੰ ਵੀ ਲੱਕ ਦਰਦ ਦਾ ਕਾਰਨ ਮੰਨਿਆ ਜਾਂਦਾ ਹੈ। ਰੁੱਖਾ-ਮਿੱਸਾ ਭੋਜਨ, ...

ਪੂਰਾ ਲੇਖ ਪੜ੍ਹੋ »

ਅਨਮੋਲ ਟਾਨਿਕ ਹੈ ਫਾਲਸਾ

ਗਰਮੀ ਰੁੱਤ ਵਿਚ ਮਿਲਣ ਵਾਲੇ ਫਲਾਂ ਵਿਚ ਸਭ ਤੋਂ ਉੱਤਮ ਥਾਂ ਫਾਲਸੇ ਦਾ ਹੈ। ਫਾਲਸਾ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਮਨੁੱਖ ਨੂੰ ਨਿਰੋਗੀ ਬਣਾਉਂਦਾ ਹੈ। ਇਸ ਦੇ ਫਲ, ਪੌਦੇ ਦੀ ਛਿੱਲ, ਪੱਤੇ, ਜੜ੍ਹ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਸਸਤਾ ਅਤੇ ਵਿਟਾਮਿਨਾਂ ਨਾਲ ਭਰਪੂਰ ਫਲ ਹੈ। ਫਾਲਸੇ ਦੀ ਵਰਤੋਂ ਤੁਸੀਂ ਫਲ ਜਾਂ ਸ਼ਰਬਤ ਦੋਵੇਂ ਰੂਪਾਂ ਵਿਚ ਕਰ ਸਕਦੇ ਹੋ। ਇਹ ਸਵਾਦ ਵਿਚ ਖੱਟਾ-ਮਿੱਠਾ ਹੁੰਦਾ ਹੈ। ਫਾਲਸਾ ਸਵਾਦੀ ਹੋਣ ਦੇ ਨਾਲ ਔਸ਼ੁਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਆਓ ਇਸ ਦੇ ਗੁਣਾਂ ਬਾਰੇ ਜਾਣੀਏ: * ਇਸ ਦਾ ਸ਼ਰਬਤ ਦਿਲ ਦੇ ਰੋਗਾਂ ਵਿਚ ਵਿਸ਼ੇਸ਼ ਕਰਕੇ ਲਾਭਦਾਇਕ ਹੁੰਦਾ ਹੈ। * ਗੈਸ ਹੋਣ 'ਤੇ ਫਾਲਸੇ ਦਾ ਸ਼ਰਬਤ ਪੀਓ, ਆਰਾਮ ਮਿਲੇਗਾ। * ਜ਼ਿਆਦਾ ਪਿਆਸ ਲੱਗਣ 'ਤੇ ਫਾਲਸੇ ਦੇ ਰਸ ਨੂੰ ਖੰਡ ਜਾਂ ਮਿਸ਼ਰੀ ਵਿਚ ਮਿਲਾ ਕੇ ਪੀਣ ਨਾਲ ਛੇਤੀ ਲਾਭ ਮਿਲਦਾ ਹੈ। * ਫਾਲਸੇ ਦਾ ਸ਼ਰਬਤ ਗਰਮੀ, ਜਲਣ ਮਿਟਾ ਕੇ ਦਿਮਾਗ ਨੂੰ ਤਰੋਤਾਜ਼ਾ ਕਰਦਾ ਹੈ। * ਗਲੇ ਦੀ ਖਾਰਸ਼ ਅਤੇ ਦਰਦ ਆਦਿ ਦੀਆਂ ਪ੍ਰੇਸ਼ਾਨੀਆਂ ਨੂੰ ਵੀ ਫਾਲਸਾ ਦੂਰ ਕਰਦਾ ਹੈ। * ਫਾਲਸੇ ਦੀ ਵਰਤੋਂ ਨਾਲ ਸਰੀਰ ਰਿਸ਼ਟ-ਪੁਸ਼ਟ ...

ਪੂਰਾ ਲੇਖ ਪੜ੍ਹੋ »

ਇਲਾਜ ਲਈ ਗੁਣਾਂ ਨਾਲ ਭਰਪੂਰ ਹੈ ਜਾਮਣ

ਜਾਮਣ ਇਲਾਜ ਪੱਖੋਂ ਗੁਣਾਂ ਨਾਲ ਭਰਪੂਰ ਹੋਣ ਕਾਰਨ ਘਰ ਦਾ ਡਾਕਟਰ ਹੀ ਕਹਾਉਂਦਾ ਹੈ। ਜਾਮਣ ਦੇ ਦਰੱਖਤ ਦੀ ਜੜ੍ਹ ਤੋਂ ਲੈ ਕੇ ਪੱਤੇ ਤੱਕ ਸਾਰੇ ਫਾਇਦੇਮੰਦ ਹਨ। ਜਾਮਣ ਵਿਚ ਗਲੂਕੋਜ਼ ਅਤੇ ਫਰਕਟੋਜ਼ ਦੋ ਮੁੱਖ ਸਰੋਤ ਹੁੰਦੇ ਹਨ। ਜਾਮਣ ਦੇ ਫਲ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਕੈਲਸ਼ੀਅਮ ਦੇ ਨਾਲ ਆਇਰਨ ਦੀ ਵੱਡੀ ਮਾਤਰਾ ਹੁੰਦੀ ਹੈ। ਇਸ ਵਿਚ ਵਿਟਾਮਿਨ ਬੀ, ਕੈਰੋਟੀਨ, ਮੈਗਨੀਸ਼ੀਅਮ, ਫਾਈਬਰ ਦੇ ਨਾਲ ਫਾਸਫੋਰਸ ਵਰਗੇ ਤੱਤ ਕਾਫੀ ਮਾਤਰਾ ਵਿਚ ਹੁੰਦੇ ਹਨ। ਜਾਮਣ ਕਈ ਤਰ੍ਹਾਂ ਦੇ ਹੁੰਦੇ ਹਨ। ਜੰਗਲੀ ਜਾਮਣ ਦਾ ਫਲ ਛੋਟਾ ਅਤੇ ਖੱਟਾ ਹੁੰਦਾ ਹੈ। ਇਸ ਦੇ ਗੁੱਦੇ ਵਿਚ 84 ਫ਼ੀਸਦੀ ਪਾਣੀ ਹੁੰਦਾ ਹੈ। ਜਾਮਣ ਵਿਚ ਚਿਕਨਾਈ ਤੋਂ ਇਲਾਵਾ ਮੈਲਿਕ ਐਸਿਡ, ਗੌਲਿਕ ਐਸਿਡ, ਓਕਜੇਲਿਕ ਐਸਿਡ ਅਤੇ ਟੈਨਿਨ ਵੀ ਪਾਇਆ ਜਾਂਦਾ ਹੈ। ਜਾਮਣ ਖ਼ਾਸ ਤੌਰ 'ਤੇ ਸ਼ੂਗਰ ਦੇ ਰੋਗੀਆਂ ਲਈ ਨਾ ਸਿਰਫ ਉਪਯੋਗੀ ਹੈ ਸਗੋਂ ਰਾਮਬਾਣ ਦਵਾਈ ਵੀ ਹੈ। ਜਾਮਣ ਦੇ ਫਲ ਅਤੇ ਕੱਚੇ ਪੱਤੇ ਖਾਣ ਨਾਲ ਸ਼ੂਗਰ ਪੱਧਰ ਕਾਬੂ ਹੇਠ ਰਹਿੰਦਾ ਹੈ। ਜਾਮਣ ਦੇ ਦਰੱਖਤ ਦਾ ਛਿਲਕਾ ਰੁੱਖਾ, ਕਸੈਲਾ ਅਤੇ ਮਲਰੋਧਕ ਹੁੰਦਾ ਹੈ। ਇਹ ਗਰਮੀ ਨੂੰ ਦੂਰ ਕਰਦਾ ਹੈ ...

ਪੂਰਾ ਲੇਖ ਪੜ੍ਹੋ »

ਰੋਜ਼ਾਨਾ ਇਸ਼ਨਾਨ ਜ਼ਰੂਰੀ ਹੈ ਤਰੋਤਾਜ਼ਾ ਰਹਿਣ ਲਈ

ਤਰੋਤਾਜ਼ਾ ਤੇ ਰਿਸ਼ਟ-ਪੁਸ਼ਟ ਭਲਾ ਕੌਣ ਨਹੀਂ ਰਹਿਣਾ ਚਾਹੁੰਦਾ। ਬਿਨਾਂ ਇਸ਼ਨਾਨ ਕੀਤੇ ਸੁੰਦਰ ਕੱਪੜੇ ਪਾ ਕੇ, ਸੋਹਣਾ ਖੁਸ਼ਬੂਦਾਰ ਇੱਤਰ ਫਲੇਲ ਲਾ ਕੇ ਕੀ ਆਪਾਂ ਤਰੋਤਾਜ਼ਾ ਰਹਿ ਸਕਦੇ ਹਾਂ? ਬਿਲਕੁਲ ਨਹੀਂ, ਇਸ ਲਈ ਸਾਡਾ ਰੋਜ਼ਾਨਾ ਇਸ਼ਨਾਨ ਕਰਨਾ ਬੇਹੱਦ ਜ਼ਰੂਰੀ ਹੈ। ਇਸ ਨਾਲ ਸਾਡੇ ਸਰੀਰ ਦੀ ਸਫ਼ਾਈ ਵੀ ਹੁੰਦੀ ਰਹਿੰਦੀ ਹੈ ਅਤੇ ਤਨ, ਮਨ ਵੀ ਖਿੜਿਆ-ਖਿੜਿਆ ਰਹਿੰਦਾ ਹੈ। ਪਰ ਆਪਣੇ ਸਰੀਰ ਦੀ ਅੰਦਰੂਨੀ ਸਫ਼ਾਈ ਤੇ ਤਾਜ਼ਗੀ ਸਵੇਰੇ ਉੱਠ ਕੇ ਇਸ਼ਨਾਨ ਕਰਨ 'ਤੇ ਕੁਝ ਕੁ ਸਮਾਂ ਇਕ ਮਨ ਚਿੱਤ ਹੋ ਸਿਮਰਨ ਕਰਨ, ਕੁਦਰਤ ਦੀ ਕਾਇਨਾਤ ਹਰਿਆਵਲ ਦਾ ਆਨੰਦ ਮਾਣਨ, ਧਿਆਨ ਲਗਾਉਣ ਅਤੇ ਸਵੇਰ ਦੀ ਸੈਰ ਨਾਲ ਹੁੰਦੀ ਹੈ। ਇਸ ਲਈ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਕੰਮਾਂਕਾਰਾਂ ਵਿਚੋਂ ਸਮਾਂ ਕੱਢ ਕੇ ਅੰਦਰੂਨੀ ਤਾਜ਼ਗੀ ਬਰਕਰਾਰ ਰੱਖਣ ਲਈ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ। ਜਿਵੇਂ ਕਹਿ ਲਵੋ ਆਪਾਂ ਗਰਮੀ ਦੇ ਮੌਸਮ ਵਿਚ ਗਰਮੀ ਤੋਂ ਨਿਜਾਤ ਪਾਉਣ ਲਈ ਕਈ-ਕਈ ਵਾਰ ਠੰਢੇ ਪਾਣੀ ਨਾਲ ਨਹਾਉਂਦੇ ਹਾਂ, ਬਹੁਤ ਹੀ ਚੰਗੀ ਗੱਲ ਹੈ, ਪਰ ਇਕ ਬਾਲਟੀ ਪਾਣੀ ਵਿਚ ਜੇਕਰ ਆਪਾਂ ਕੁਝ ਕੁ ਬੂੰਦਾਂ ਗੁਲਾਬ ਜਲ ਤੇ ਨਿੰਬੂ ਰਸ ਦੀਆਂ ਪਾ ...

ਪੂਰਾ ਲੇਖ ਪੜ੍ਹੋ »

ਗਰਮੀ 'ਚ ਕਿਹੋ ਜਿਹਾ ਭੋਜਨ ਖਾਈਏ

ਗਰਮੀਆਂ ਵਿਚ ਅਕਸਰ ਭੁੱਖ ਮਰ ਜਾਂਦੀ ਹੈ ਅਤੇ ਕੁਝ ਵੀ ਖਾਣ ਨੂੰ ਮਨ ਨਹੀਂ ਕਰਦਾ। ਅਜਿਹੀ ਸਥਿਤੀ ਵਿਚ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪੌਸ਼ਟਿਕਤਾ ਬਣਾਈ ਰੱਖਣ ਲਈ ਜ਼ਿਆਦਾ ਦਹੀ ਜਾਂ ਲੱਸੀ, ਨਿੰਬੂ ਪਾਣੀ ਅਤੇ ਜੂਸ ਆਦਿ ਲੈਣਾ ਸ਼ੁਰੂ ਕਰ ਦਿਓ। ਇਸ ਤੋਂ ਇਲਾਵਾ ਜੇ ਤੁਸੀਂ ਦਾਲ, ਚੌਲ, ਰੋਟੀ ਅਤੇ ਗਰਮ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਕਈ ਅਜਿਹੇ ਪਕਵਾਨ ਬਣਾ ਸਕਦੇ ਹੋ ਜਿਸ ਨਾਲ ਤੁਹਾਡਾ ਪੇਟ ਵੀ ਭਰਦਾ ਹੈ ਅਤੇ ਭੋਜਨ ਦੀ ਪੌਸ਼ਟਿਕਤਾ ਵੀ ਕਾਇਮ ਰਹਿੰਦੀ ਹੈ। ਸਵੇਰੇ ਜੇ ਤੁਸੀਂ ਰੋਜ਼ਾਨਾ ਆਂਡਾ, ਬ੍ਰੈੱਡ ਜਾਂ ਟੋਸਟ, ਪਨੀਰ ਆਦਿ ਨਾ ਖਾਣਾ ਚਾਹੋ ਤਾਂ ਤੁਸੀਂ ਲੱਸੀ ਲੈ ਲਓ। ਇਸ ਦੇ ਨਾਲ ਤੁਸੀਂ ਪੋਹਾ ਜਾਂ ਉਪਮਾ ਜਾਂ ਇਡਲੀ ਵੀ ਲੈ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਦਾ ਪੋਸ਼ਣ ਸਹੀ ਰਹੇਗਾ। ਤੁਸੀਂ ਸਵੇਰੇ ਲੱਸੀ ਨਹੀਂ ਲੈਣਾ ਚਾਹੁੰਦੇ ਤਾਂ ਨਿੰਬੂ ਪਾਣੀ ਜਾਂ ਜੂਸ ਲਓ, ਇਹ ਬਹੁਤ ਚੰਗਾ ਹੈ। ਇਸੇ ਤਰ੍ਹਾਂ ਦੁਪਹਿਰ ਨੂੰ ਤੁਸੀਂ ਸਲਾਦ ਜਿਵੇਂ ਪੁੰਗਰੇ ਭੋਜਨ ਵਿਚ ਬੰਦਗੋਭੀ, ਖੀਰਾ, ਪਿਆਜ਼ ਤੇ ਨਿੰਬੂ ਮਿਲਾ ਕੇ ਦੋ ਕੌਲੀਆਂ ਖਾ ਲਓ ਜਾਂ ਫਿਰ ਉਬਲੇ ਹੋਏ ਆਲੂ ਛੋਟੇ-ਛੋਟੇ ਟੁੱਕੜੇ ਕਰਕੇ, ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਦਿਲ ਲਈ ਵਰਦਾਨ ਹੈ ਰੇਸ਼ੇਦਾਰ ਭੋਜਨ 'ਅਮਰੀਕੀ ਜਰਨਲ ਆਫ਼ ਕਲੀਨਿਕਲ ਨਿਊਟ੍ਰੀਸ਼ਨ' ਵਿਚ ਪ੍ਰਕਾਸ਼ਿਤ ਵਾਰਸੈਸਟਰ ਸਥਿਤ ਯੂਨੀਵਰਸਿਟੀ ਆਫ਼ ਮੈਸਾਚੂਸੇਟਸ ਮੈਡੀਕਲ ਸਕੂਲ ਦੇ ਡਾ. ਯੂਨਸੇਂਗ ਮਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਇਕ ਰਿਪੋਰਟ ਅਨੁਸਾਰ ਭੋਜਨ ਵਿਚ ਰੇਸ਼ੇਦਾਰ ਪਦਾਰਥ ਭਰਪੂਰ ਮਾਤਰਾ ਵਿਚ ਖਾਣ ਨਾਲ ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਣ ਵਾਲੇ ਵਿਸ਼ੇਸ਼ ਤਰ੍ਹਾਂ ਦੇ ਪ੍ਰੋਟੀਨ ਨੂੰ ਕਾਬੂ ਵਿਚ ਰੱਖਣ 'ਚ ਮਦਦ ਮਿਲਦੀ ਹੈ। ਮਾਹਿਰਾਂ ਦੀ ਖੋਜ 'ਚ 524 ਲੋਕਾਂ ਨੂੰ ਵਧੀਆ ਰੇਸ਼ੇਦਾਰ ਭੋਜਨ ਦਿੱਤਾ ਗਿਆ, ਉਨ੍ਹਾਂ ਦੇ ਖ਼ੂਨ ਵਿਚ ਸੀ. ਰੀਐਕਟਿਵ ਪ੍ਰੋਟੀਨ, ਸੀ.ਆਰ.ਪੀ. ਦੀ ਮਾਤਰਾ ਘੱਟ ਪਾਈ ਗਈ। ਆਮ ਤੌਰ 'ਤੇ ਸੀ. ਰੀਐਕਟਿਵ ਪ੍ਰੋਟੀਨ ਨੂੰ ਦਿਲ ਸਬੰਧੀ ਬਿਮਾਰੀਆਂ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਬੱਚਿਆਂ ਦਾ ਤਾਪਮਾਨ ਘਟਣਾ ਖ਼ਤਰਨਾਕ ਇੰਦਰਾ ਗਾਂਧੀ ਦਿਲ ਦੇ ਰੋਗਾਂ ਬਾਰੇ ਸੰਸਥਾ ਪਟਨਾ ਦੇ ਸੰਯੁਕਤ ਨਿਰਦੇਸ਼ਕ ਡਾ. ਬਸੰਤ ਸਿੰਘ ਅਨੁਸਾਰ ਠੰਢ ਦੇ ਕਾਰਨ ਜੇਕਰ ਕਿਸੇ ਬੱਚੇ ਨੂੰ ਨਿਮੋਨੀਆ ਹੋ ਜਾਵੇ ਤਾਂ ਇਸ ਕਾਰਨ ਬੱਚੇ ਦੇ ਸਰੀਰ ਦਾ ਰੰਗ ਪੀਲਾ ਪੈ ਜਾਵੇ ਤਾਂ ਵਿਸ਼ੇਸ਼ ਧਿਆਨ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX