ਤਾਜਾ ਖ਼ਬਰਾਂ


ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  2 minutes ago
ਚੰਡੀਗੜ੍ਹ, 20 ਸਤੰਬਰ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇਹ ਬਿਹਤਰ ਹੁੰਦਾ ਜੇ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਨਿਯੁਕਤ ਕੀਤਾ...
ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ
. . .  14 minutes ago
ਨਵੀਂ ਦਿੱਲੀ, 20 ਸਤੰਬਰ - ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਨੀਟ ....
ਪ੍ਰਧਾਨ ਮੰਤਰੀ ਨੇ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ
. . .  17 minutes ago
ਨਵੀਂ ਦਿੱਲੀ, 20 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਹੈ...
12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  23 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  27 minutes ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
. . .  28 minutes ago
ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਊਧਮ ਸਿੰਘ ਦੇ ਰਾਗੀ ਜਥੇ ...
ਰਾਹੁਲ ਗਾਂਧੀ ਅਤੇ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  37 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ...
ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਚੱਕੀ ਦਰਿਆ 'ਚ ਪੈਰ ਫਿਸਲ ਕੇ 25 ਸਾਲਾ ਨੌਜਵਾਨ ਡੁੱਬਿਆ...
. . .  45 minutes ago
ਪਠਾਨਕੋਟ 20 ਸਤੰਬਰ (ਸੰਧੂ ) ਪਠਾਨਕੋਟ ਦੇ ਬਿਲਕੁਲ ਨਾਲ ਵਗਦੇ ਚੱਕੀ ਦਰਿਆ ਵਿਚ ਹਿਮਾਚਲ ਵਾਲੇ ਪਾਸਿਉਂ ਪਿੰਡ ਭਦਰੋਆ ਵਿਖੇ ਬੀਤੀ ਦੇਰ ਸ਼ਾਮ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਇਕ 25 ਸਾਲਾਂ ਨੌਜਵਾਨ ਪੈਰ ਫਿਸਲ ਕੇ ਦਰਿਆ .....
ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ
. . .  48 minutes ago
ਚੰਡੀਗੜ੍ਹ, 20 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ ...
ਰਾਜ ਭਵਨ ਪਹੁੰਚੇ ਰਾਹੁਲ ਗਾਂਧੀ
. . .  50 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 minute ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ ...
ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਸਾਹਮਣੇ ...
ਰਾਜ ਭਵਨ ਪਹੁੰਚੇ ਹਰੀਸ਼ ਰਾਵਤ ਅਤੇ ਸਿੱਧੂ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਜ ਭਵਨ...
ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਦਿੱਤਾ ਅਸਤੀਫ਼ਾ
. . .  about 1 hour ago
ਅਬੋਹਰ, 20 ਸਤੰਬਰ (ਕੁਲਦੀਪ ਸਿੰਘ ਸੰਧੂ) - ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਚੌਧਰੀ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ...
ਰਾਜ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਰਾਜ ਭਵਨ ਸਹੁੰ ਚੁੱਕ ਸਮਾਗਮ ਲਈ ਪਹੁੰਚ ਚੁੱਕੇ ਹਨ | ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਕੁਝ ਮਿੰਟਾਂ ...
ਫੇਸਬੁੱਕ ਇੰਡੀਆ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦੇ ਮੁਖੀ ਵਜੋਂ ਕੀਤਾ ਨਿਯੁਕਤ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਫੇਸਬੁੱਕ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦਾ...
ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਲਈ ਰਾਜ ਭਵਨ ਜਾਣਗੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਨਜੀਤ ਚੰਨੀ ਇਸ ਵੇਲੇ ਹਰੀਸ਼ ਰਾਵਤ ਨੂੰ ਮਿਲਣ ਜਾ ਰਹੇ ਹਨ ਅਤੇ ਫਿਰ ਉਹ ਸਹੁੰ ਚੁੱਕ ਸਮਾਗਮ ਲਈ...
ਅੱਡਾ ਖਾਸਾ ਵਿਖੇ ਅੱਗ ਲੱਗਣ ਨਾਲ 2 ਦੁਕਾਨਾਂ ਸੜ ਕੇ ਸੁਆਹ
. . .  about 2 hours ago
ਖਾਸਾ,20 ਸਤੰਬਰ (ਗੁਰਨੇਕ ਸਿੰਘ ਪੰਨੂ) ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ 'ਤੇ ਸਥਿਤ ਕਸਬਾ ਖਾਸਾ ਅੱਡਾ ਵਿਖੇ 2 ਫਰੂਟ ਦੀਆਂ ਦੁਕਾਨਾਂ ਵਿਚ ਕਿਸੇ ਕਾਰਨ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋਣ ਦੀ ....
ਹੁਸ਼ਿਆਰਪੁਰ: ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ
. . .  about 2 hours ago
ਹੁਸ਼ਿਆਰਪੁਰ,20 ਸਤੰਬਰ (ਬਲਜਿੰਦਰ ਪਾਲ ਸਿੰਘ) ਹੁਸ਼ਿਆਰਪੁਰ ਦੀ ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ ਆਈ ਸਾਹਮਣੇ। ਪੂਰੀ ਸਬਜ਼ੀ ਮੰਡੀ ਵਿਚ ਦਹਿਸ਼ਤ ਦਾ...
ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ - ਸੁਨੀਲ ਜਾਖੜ
. . .  about 1 hour ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਦਿਨ 'ਤੇ ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ, 295 ਮੌਤਾਂ
. . .  about 2 hours ago
ਨਵੀਂ ਦਿੱਲੀ,20 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ ਅਤੇ 295 ਮੌਤਾਂ...
ਬੱਦਲ ਫਟਣ ਦੀ ਘਟਨਾ ਨੇ ਬੀ.ਆਰ.ਓ. ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ ਕੀਤਾ ਪ੍ਰਭਾਵਿਤ
. . .  1 minute ago
ਉੱਤਰਾਖੰਡ,20 ਸਤੰਬਰ - ਚਮੋਲੀ ਜ਼ਿਲ੍ਹੇ ਵਿਚ ਬੱਦਲ ਫਟਣ ਦੀ ਘਟਨਾ ਨੇ ਨਾਰਾਇਣਬਾਗਰ ਬਲਾਕ ਦੇ ਪੰਗਤੀ ਪਿੰਡ ਵਿਚ ਬੀ.ਆਰ.ਓ. (ਬਾਰਡਰ ਰੋਡ ਆਰਗੇਨਾਈਜ਼ੇਸ਼ਨ) ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ .....
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦਾ ਅਸ਼ੀਰਵਾਦ ਲਿਆ
. . .  about 3 hours ago
ਬਸੀ ਪਠਾਣਾਂ, 20 ਸਤੰਬਰ( ਰਵਿੰਦਰ ਮੌਦਗਿਲ) ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਬਸੀ ਪਠਾਣਾਂ ਦੇ ਪਿੰਡ ਦਫੇੜਾ....
ਬੰਦ ਕੀਤੇ ਅਫ਼ਗ਼ਾਨ 'ਚ ਲੜਕੀਆਂ ਦੇ ਸਕੂਲ ਸਿੱਖਿਆ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੇ - ਯੂਨੈਸਕੋ, ਯੂਨੀਸੇਫ
. . .  about 3 hours ago
ਨਵੀਂ ਦਿੱਲੀ, 20 ਸਤੰਬਰ - ਯੂਨੈਸਕੋ, ਯੂਨੀਸੇਫ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਅਫ਼ਗ਼ਾਨ ਲੜਕੀਆਂ ਦੇ ਸਕੂਲ ਸਿੱਖਿਆ ਦੇ ....
ਫਗਵਾੜਾ 'ਚ ਚੋਰਾਂ ਦਾ ਕਹਿਰ, ਵੱਖ-ਵੱਖ ਥਾਵਾਂ 'ਤੇ ਅੱਧੀ ਦਰਜਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਫਗਵਾੜਾ , 20 ਸਤੰਬਰ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਫਗਵਾੜਾ ਸ਼ਹਿਰ 'ਚ ਚੋਰਾਂ ਨੇ ਕਰੀਬ ਅੱਧੀ ਦਰਜਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾ...
ਹੋਰ ਖ਼ਬਰਾਂ..

ਬਹੁਰੰਗ

ਨੋਰਾ ਫਤੇਹੀ ਫ਼ੈਸ਼ਨ ਕਾਰਨ ਚਰਚਾ 'ਚ

ਨੋਰਾ ਫਤੇਹੀ ਅੱਜਕਲ੍ਹ ਬਾਡੀ ਸੂਟ ਪਾ ਕੇ ਚਰਚਾ ਵਿਚ ਆਈ ਹੈ। ਪਲਾਸਟਿਕ ਦੇ ਕਚਰੇ ਤੋਂ ਨਾਇਲੋਨ ਨੂੰ ਰੀਸਾਈਕਲ ਕਰਕੇ ਨੋਰਾ ਲਈ ਨਾਇਲੋਨ ਦਾ ਇਹ ਸੂਟ ਉਚੇਚਾ ਬਣਾਇਆ ਗਿਆ ਹੈ। 'ਭੁਜ : ਦਾ ਪ੍ਰਾਈਡ ਇੰਡੀਆ' ਦੇ ਟ੍ਰੇਲਰ 'ਚ ਨੋਰਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। 'ਸਤਿਆਮੇਵ ਜਯਤੇ-2' ਵੀ ਉਹ ਕਰ ਰਹੀ ਹੈ। 'ਇੰਡੀਆਜ਼ ਬੈਸਟ ਡਾਂਸਰ' ਰਿਆਲਿਟੀ ਸ਼ੋਅ ਦੀ ਜੱਜ ਬਣ ਕੇ ਪਿਆਰੇ-ਪਿਆਰੇ ਫ਼ੈਸਲੇ ਵੀ ਟੀ.ਵੀ. 'ਤੇ ਨੋਰਾ ਫਤੇਹੀ ਕਰ ਚੁੱਕੀ ਹੈ। 'ਕਿੱਕ-2', 'ਬਾਹੂਬਲੀ' ਦੇ ਆਈਟਮ ਗੀਤਾਂ ਨੇ ਨੋਰਾ ਦਾ ਨਾਂਅ ਬਣਾਇਆ ਸੀ। 'ਦਿਲਬਰ ਗਰਲ' ਬਾਲੀਵੁੱਡ ਦੀ 'ਡਾਂਸਿੰਗ ਰਾਣੀ' ਹੈ। ਰਿਤਿਕ ਰੌਸ਼ਨ ਨੇ 'ਕ੍ਰਿਸ਼-4' 'ਚ ਨੋਰਾ ਨੂੰ ਲੈਣ ਦੀ ਇੱਛਾ ਜ਼ਾਹਿਰ ਕੀਤੀ ਹੈ। ਨੋਰਾ ਦੀ ਮੰਗ ਚਾਰੇ ਪਾਸੇ ਵਧ ਰਹੀ ਹੈ। ਚਾਹੇ ਉਹ ਚੋਟੀ ਦੀ ਡਾਂਸਰ ਹੈ ਤੇ 'ਡਰੇਕ' ਗੀਤ ਤੋਂ ਕਾਤਲਾਨਾ ਨਾਚ ਨਾਲ ਦਿਲ ਧੜਕਾ ਦਿੰਦੀ ਹੈ ਪਰ ਹਕੀਕਤ 'ਚ ਉਹ ਚੋਟੀ ਦੀ ਅਭਿਨੇਤਰੀ ਵੀ ਬਣਨਾ ਚਾਹੁੰਦੀ ਹੈ। ਇਕ ਘੰਟੇ 'ਚ ਚਾਰ ਲੱਖ ਵਿਊਜ਼ ਨੋਰਾ ਦੇ ਵੀਡੀਓ ਗੀਤਾਂ 'ਤੇ ਆ ਜਾਂਦੇ ਹਨ। ਫ਼ਿਲਮਾਂ ਦੀ ਦੁਨੀਆ ਨੋਰਾ ਦੇ ਪਿੱਛੇ-ਪਿੱਛੇ ਹੈ ਤੇ ਨੋਰਾ ਪਿਛੇ ਹੈ ਨਵੇਂ-ਨਵੇਂ ...

ਪੂਰਾ ਲੇਖ ਪੜ੍ਹੋ »

'ਫਾਈਟਰ' ਵਿਚ ਰਿਤਿਕ - ਦੀਪਿਕਾ

ਰਿਤਿਕ ਰੌਸ਼ਨ ਨੂੰ 'ਬੈਂਗ ਬੈਂਗ' ਤੇ 'ਵਾਰ' ਵਿਚ ਨਿਰਦੇਸ਼ਿਤ ਕਰਨ ਵਾਲੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਹੁਣ 'ਫਾਈਟਰ' ਲਈ ਰਿਤਿਕ ਨੂੰ ਸਾਈਨ ਕਰ ਲਿਆ ਹੈ ਅਤੇ ਫ਼ਿਲਮ ਦੀ ਨਾਇਕਾ ਹੈ ਦੀਪਿਕਾ ਪਾਦੂਕੋਨ। ਇਹ ਮਾਰਧਾੜ ਵਾਲੀ ਫ਼ਿਲਮ ਹੋਵੇਗੀ ਅਤੇ ਇਸ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਵਿਚ ਏਰੀਅਲ ਐਕਸ਼ਨ ਦ੍ਰਿਸ਼ ਪੇਸ਼ ਕੀਤੇ ਜਾਣਗੇ ਅਤੇ ਸਿਧਾਰਥ ਆਨੰਦ ਅਨੁਸਾਰ ਇਹ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਦ੍ਰਿਸ਼ ਵਾਲੀ ਫ਼ਿਲਮ ਹੋਵੇਗੀ। ਫ਼ਿਲਮ ਬਾਰੇ ਸਿਧਾਰਥ ਆਨੰਦ ਕਹਿੰਦੇ ਹਨ, 'ਮੈਂ ਹਾਲੀਵੁੱਡ ਦੀ ਫ਼ਿਲਮ 'ਟਾਪ ਗਨ' ਦਾ ਵੱਡਾ ਪ੍ਰਸੰਸਕ ਹਾਂ। ਮੇਰੀ ਇੱਛਾ ਸੀ ਕਿ ਹਿੰਦੀ ਵਿਚ ਵੀ ਇਸੇ ਪੱਧਰ ਦੀ ਫ਼ਿਲਮ ਬਣਾਈ ਜਾਵੇ। ਇਸ ਲਈ ਮੈਂ ਫ਼ਿਲਮ ਦੇ ਐਕਸ਼ਨ ਨਾਲ ਮੇਲ ਖਾਂਦੀ ਕਹਾਣੀ ਲੱਭ ਰਿਹਾ ਸੀ ਅਤੇ ਉਹ ਭਾਲ ਹੁਣ ਪੂਰੀ ਹੋਈ ਹੈ। ਹਿੰਦੀ ਫ਼ਿਲਮ ਦੇ ਦਰਸ਼ਕਾਂ ਲਈ ਮੇਰੀ ਇਹ ਫ਼ਿਲਮ ਰੁਮਾਂਚ ਦਾ ਨਵਾਂ ਅਨੁਭਵ ਸਾਬਤ ਹੋਵੇਗਾ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਸਨੇਹਲਤਾ ਵਸਈਕਰ ਦਰਸ਼ਕਾਂ ਦੇ ਹੁੰਗਾਰੇ ਤੋਂ ਖ਼ੁਸ਼ ਹੈ

ਲੜੀਵਾਰ 'ਪੁਣਿਯਸ਼ਲੋਕ ਅਹਿੱਲਿਆਬਾਈ' ਵਿਚ ਸਨੇਹਲਤਾ ਵਸਈਕਰ ਵਲੋਂ ਨੰਨ੍ਹੀ ਅਹਿਲਿਆ ਦੀ ਸੱਸ ਗੌਤਮਾਬਾਈ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਅਹਿੱਲਿਆ ਦੀ ਪੜ੍ਹਾਈ ਦੀ ਇੱਛਾ ਅੱਗੇ ਰੋੜੇ ਅਟਕਾਉਣ ਲਈ ਉਸ ਨੂੰ ਦਰਸ਼ਕਾਂ ਦੀ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆ ਹੈ ਪਰ ਸਨੇਹਲਤਾ ਨੂੰ ਇਸ ਦਾ ਗ਼ਮ ਨਹੀਂ ਹੈ ਸਗੋਂ ਉਹ ਦਰਸ਼ਕਾਂ ਦੇ ਹੁੰਗਾਰੇ ਤੋਂ ਖ਼ੁਸ਼ ਹੈ। ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਹ ਕਹਿੰਦੀ ਹੈ, 'ਮੈਂ ਕਈ ਮਰਾਠੀ ਲੜੀਵਾਰਾਂ ਤੇ ਫ਼ਿਲਮਾਂ ਵਿਚ ਕੰਮ ਕੀਤਾ ਹੈ। ਹਿੰਦੀ ਫ਼ਿਲਮ 'ਬਾਜ਼ੀਰਾਓ ਮਸਤਾਨੀ' ਵਿਚ ਵੀ ਭੂਮਿਕਾ ਨਿਭਾਈ ਸੀ ਪਰ ਜੋ ਹੁੰਗਾਰਾ ਗੌਤਮਾਬਾਈ ਦੇ ਕਿਰਦਾਰ ਰਾਹੀਂ ਮਿਲ ਰਿਹਾ ਹੈ ਉਹ ਅਨੋਖਾ ਹੈ। ਮੰਨਿਆ ਕਿ ਇਸ ਲੜੀਵਾਰ ਦੀ ਬਦੌਲਤ ਮੈਨੂੰ ਦਰਸ਼ਕਾਂ ਦੀ ਨਫ਼ਰਤ ਦਾ ਵੀ ਸ਼ਿਕਾਰ ਹੋਣਾ ਪਿਆ ਹੈ ਪਰ ਫਿਰ ਵੀ ਇਹ ਮੇਰੇ ਲਈ ਖ਼ਾਸ ਹੈ। ਮੇਰੇ ਦਿਲ ਦੇ ਨੇੜੇ ਹੈ। ਉਹ ਇਸ ਲਈ ਕਿ ਇਸ ਵਿਚ ਕੰਨਿਆ ਸਿੱਖਿਆ ਦਾ ਜੋ ਸੰਦੇਸ਼ ਦਿੱਤਾ ਗਿਆ ਹੈ, ਉਹ ਮੈਨੂੰ ਪ੍ਰਭਾਵਿਤ ਕਰ ਗਿਆ ਹੈ। ਲੜੀਵਾਰ ਵਿਚ ਨੰਨ੍ਹੀ ਅਹਿੱਲਿਆ ਦੀ ਪੜ੍ਹਾਈ ਦੀ ਰੁਚੀ ਨੂੰ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ। ...

ਪੂਰਾ ਲੇਖ ਪੜ੍ਹੋ »

ਮਾਂ ਦੀ ਭੂਮਿਕਾ ਨਿਭਾਉਣਾ ਸੌਖਾ ਕੰਮ ਨਹੀਂ ਸੁਪ੍ਰਿਆ ਪਿਲਗਾਂਵਕਰ

ਸਾਲ 2016-17 ਵਿਚ ਸੋਨੀ ਚੈਨਲ 'ਤੇ ਲੜੀਵਾਰ 'ਕੁਛ ਰੰਗ ਪਿਆਰ ਕੇ ਐਸੇ ਭੀ' ਦਾ ਪ੍ਰਸਾਰਨ ਹੋਇਆ ਸੀ। ਫਿਰ ਇਸ ਦੇ ਦੂਜੇ ਸੀਜ਼ਨ ਵਿਚ ਕਹਾਣੀ ਨੂੰ ਸੱਤ ਸਾਲ ਅੱਗੇ ਵਧਾ ਦਿੱਤਾ ਗਿਆ ਸੀ। ਹੁਣ ਇਸ ਲੜੀਵਾਰ ਦਾ ਤੀਸਰਾ ਸੀਜ਼ਨ ਲਿਆਂਦਾ ਗਿਆ ਹੈ ਅਤੇ ਇਥੇ ਦੇਵ ਅਤੇ ਸੋਨਾਕਸ਼ੀ ਦੇ ਵਿਆਹੁਤਾ ਜੀਵਨ ਬਾਅਦ ਰਿਸ਼ਤੇ ਵਿਚ ਆਏ ਬਦਲਾਅ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਸ਼ਾਹੀਰ ਸ਼ੇਖ ਅਤੇ ਐਰਿਕਾ ਫਰਨਾਂਡਿਸ ਨੂੰ ਚਮਕਾਉਂਦੇ ਇਸ ਲੜੀਵਾਰ ਵਿਚ ਸੁਪ੍ਰਿਆ ਪਿਲਗਾਂਵਕਰ ਵਲੋਂ ਦੇਵ ਦੀ ਮਾਂ ਇਸ਼ਵਰੀ ਦੀ ਭੂਮਿਕਾ ਨਿਭਾਈ ਗਈ ਹੈ। ਇਸ ਭੂਮਿਕਾ ਬਾਰੇ ਸੁਪ੍ਰਿਆ ਕਹਿੰਦੀ ਹੈ, 'ਮਾਂ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਨਵੀਂ ਗੱਲ ਨਹੀਂ ਹੈ। ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਮਾਂ ਦੀ ਭੂਮਿਕਾ ਨਿਭਾਉਣਾ ਸੌਖਾ ਕੰਮ ਵੀ ਨਹੀਂ ਹੈ। ਉਹ ਇਸ ਲਈ ਕਿਉਂਕਿ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ ਰਟੀ-ਰਟਾਈ ਮਾਂ ਦੇ ਤੌਰ 'ਤੇ ਨਾ ਦਿਸਾਂ। ਲੜੀਵਾਰਾਂ ਵਿਚ ਮਾਂ ਦੀ ਭੂਮਿਕਾ ਦਾ ਸੀਮਤ ਦਾਇਰਾ ਹੁੰਦਾ ਹੈ ਅਤੇ ਉਸੇ ਵਿਚ ਰਹਿ ਕੇ ਮੈਨੂੰ ਇਸ ਭੂਮਿਕਾ ਵਿਚ ਨਵੇਂ ਰੰਗ ਭਰਨੇ ਹੁੰਦੇ ਹਨ। ਹਾਂ, ਇਸ ਲੜੀਵਾਰ ਵਿਚ ਮਾਂ ਦੀ ...

ਪੂਰਾ ਲੇਖ ਪੜ੍ਹੋ »

ਸਾਰੇਗਾਮਾ ਵਲੋਂ ਪੰਜਾਬੀ ਫ਼ਿਲਮ ਦਾ ਨਿਰਮਾਣ

ਸੰਗੀਤ ਕੰਪਨੀ ਸਾਰੇਗਾਮਾ ਫ਼ਿਲਮ ਨਿਰਮਾਣ ਵਿਚ ਵੀ ਸਰਗਰਮ ਹੈ। ਹਿੰਦੀ ਦੇ ਨਾਲ-ਨਾਲ ਇਸ ਕੰਪਨੀ ਵਲੋਂ ਤਾਮਿਲ, ਮਰਾਠੀ ਤੇ ਹੋਰ ਭਾਸ਼ਾਵਾਂ ਵਿਚ ਵੀ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ। ਅੱਜ ਜਦੋਂ ਪੰਜਾਬੀ ਫ਼ਿਲਮ ਸਨਅਤ ਤਰੱਕੀਆਂ ਦੀ ਰਾਹ 'ਤੇ ਹੈ ਤਾਂ ਹੁਣ ਸਾਰੇਗਾਮਾ ਨੇ ਪੰਜਾਬੀ ਫ਼ਿਲਮ ਦੇ ਨਿਰਮਾਣ ਵੱਲ ਵੀ ਕਦਮ ਵਧਾ ਲਏ ਹਨ। ਫ਼ਿਲਮ ਦਾ ਨਿਰਮਾਣ ਸਾਰੇਗਾਮਾ ਦੇ ਨਾਲ ਮਿਲ ਕੇ ਸਿਮਰਜੀਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਅਤੇ ਨਿਰਮਾਣ ਦੇ ਲਈ ਬੈਨਰ ਰਿਦਮ ਬੁਆਏਜ਼ ਨੇ ਵੀ ਸਹਿਯੋਗ ਕੀਤਾ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਸਿਮਰਜੀਤ ਸਿੰਘ ਅਤੇ ਨਾਇਕ ਹਨ ਅਮਰਿੰਦਰ ਗਿੱਲ। ਫ਼ਿਲਮ ਨੂੰ ਲੈ ਕੇ ਅਮਰਿੰਦਰ ਕਹਿੰਦੇ ਹਨ, 'ਤਕਰੀਬਨ ਛੇ ਸਾਲ ਦੇ ਵਕਫ਼ੇ ਬਾਅਦ ਸਿਮਰਜੀਤ ਸਿੰਘ ਦੇ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਦੋਂ ਮੈਂ ਇਨ੍ਹਾਂ ਨਾਲ 'ਅੰਗਰੇਜ਼' ਫ਼ਿਲਮ ਵਿਚ ਕੰਮ ਕੀਤਾ ਸੀ ਅਤੇ ਇਹ ਕਾਫ਼ੀ ਪਸੰਦ ਕੀਤੀ ਗਈ ਸੀ। ਚੰਗੀਆਂ ਫ਼ਿਲਮਾਂ ਕਰਨ ਦੀ ਇੱਛਾ ਹਮੇਸ਼ਾ ਰਹੀ ਹੈ ਅਤੇ ਉਸੇ ਇੱਛਾ ਦੀ ਵਜ੍ਹਾ ਕਰਕੇ ਮੈਂ ਇਹ ਫ਼ਿਲਮ ਕਰ ਰਿਹਾ ...

ਪੂਰਾ ਲੇਖ ਪੜ੍ਹੋ »

ਸ਼ਸ਼ੀ ਕਪੂਰ ਦਾ ਪੋਤਾ ਬਣਿਆ ਅਭਿਨੇਤਾ

ਨੇਪੋਟਿਜ਼ਮ ਭਾਵ ਪਰਿਵਾਰਵਾਦ ਦੀ ਵਜ੍ਹਾ ਕਰਕੇ ਆਲੋਚਨਾ ਦਾ ਸ਼ਿਕਾਰ ਹੁੰਦੀ ਰਹੀ ਫ਼ਿਲਮ ਸਨਅਤ ਵਿਚ ਇਕ ਹੋਰ ਫ਼ਿਲਮੀ ਰਿਸ਼ਤੇਦਾਰ ਨੇ ਆਪਣਾ ਆਗਮਨ ਕਰ ਲਿਆ ਹੈ ਅਤੇ ਇਹ ਹੈ ਸ਼ਸ਼ੀ ਕਪੂਰ ਦਾ ਪੋਤਾ ਜ਼ੇਹਾਨ ਕਪੂਰ। ਇਕ ਜ਼ਮਾਨੇ ਵਿਚ ਸ਼ਸ਼ੀ ਕਪੂਰ ਦੇ ਤਿੰਨੇ ਧੀ ਪੁੱਤਰਾਂ ਨੇ ਅਭਿਨੈ ਵਿਚ ਹੱਥ ਅਜ਼ਮਾਇਆ ਸੀ। ਵੱਡੇ ਬੇਟੇ ਕਰਨ ਕਪੂਰ ਨੇ 'ਸਲਤਨਤ', 'ਲੋਹਾ', 'ਅਫ਼ਸਰ' ਆਦਿ ਫ਼ਿਲਮਾਂ ਕੀਤੀਆਂ ਤੇ ਬੇਟੀ ਸੰਜਨਾ 'ਹੀਰੋ ਹੀਰਾਲਾਲ' ਵਿਚ ਹੀਰੋਇਨ ਬਣ ਕੇ ਚਮਕੀ ਸੀ। ਛੋਟੇ ਬੇਟੇ ਕੁਨਾਲ ਨੇ 'ਆਹਿਸਤਾ ਆਹਿਸਤਾ', 'ਵਿਜੇਤਾ', 'ਤ੍ਰਿਕਾਲ' ਆਦਿ ਵਿਚ ਕੰਮ ਕੀਤਾ ਸੀ ਅਤੇ ਕੁਝ ਸਮਾਂ ਪਹਿਲਾਂ ਉਹ 'ਪਾਨੀਪਤ' ਵਿਚ ਵੀ ਦਿਖਾਈ ਦਿੱਤੇ ਸਨ। ਹੁਣ ਕੁਨਾਲ ਦਾ ਬੇਟਾ ਜ਼ੇਹਾਨ ਕੈਮਰੇ ਸਾਹਮਣੇ ਆ ਗਿਆ ਹੈ। ਹੰਸਲ ਮਹਿਤਾ ਵਲੋਂ ਬਣਾਈ ਜਾ ਰਹੀ ਵੈੱਬ ਸੀਰੀਜ਼ 'ਸਕੈਮ 2003' ਵਿਚ ਜ਼ੇਹਾਨ ਨੂੰ ਚਮਕਾਇਆ ਜਾ ਰਿਹਾ ਹੈ। ਇਹ ਵੈੱਬ ਲੜੀ ਤੇਲਗੀ ਕਾਂਡ 'ਤੇ ਆਧਾਰਿਤ ਹੈ ਅਤੇ ਇਸ ਵਿਚ ਜ਼ੇਹਾਨ ਦੀ ਭੂਮਿਕਾ ਕੀ ਹੋਵੇਗੀ, ਇਸ ਬਾਰੇ ਗੁਪਤ ਰੱਖਿਆ ਗਿਆ ਹੈ। ਮੁੰਬਈ ...

ਪੂਰਾ ਲੇਖ ਪੜ੍ਹੋ »

ਵਾਪਸੀ ਦੇ ਯਤਨ ਵਿਚ ਜ਼ਾਏਦ ਖਾਨ

ਸੰਜੈ ਖਾਨ ਦੇ ਬੇਟੇ ਜ਼ਾਏਦ ਖਾਨ ਨੇ ਫ਼ਿਲਮ 'ਚੁਰਾ ਲਿਆ ਹੈ ਤੁਮਨੇ' ਰਾਹੀਂ ਫ਼ਿਲਮਾਂ ਵਿਚ ਦਾਖ਼ਲਾ ਲਿਆ ਸੀ। ਉਸ ਤੋਂ ਬਾਅਦ ਉਹ 'ਮੈਂ ਹੂੰ ਨਾ', 'ਵਾਅਦਾ', 'ਸ਼ਬਦ', 'ਦਸ', 'ਸ਼ਾਦੀ ਨੰ: 1', 'ਤੇਜ', 'ਬਲਿਊ' ਆਦਿ ਫ਼ਿਲਮਾਂ ਵਿਚ ਦਿਸੇ ਪਰ ਕੁਝ ਠੋਸ ਨਾ ਕਰ ਸਕਣ ਦੀ ਵਜ੍ਹਾ ਕਰਕੇ ਉਹ ਗ਼ਾਇਬ ਹੋ ਗਏ। ਉਹ ਵੱਡੇ ਪਰਦੇ 'ਤੇ ਆਖ਼ਰੀ ਵਾਰ ਸਾਲ 2015 ਵਿਚ 'ਸ਼ਰਾਫ਼ਤ ਗਈ ਤੇਲ ਲੇਨੇ' ਵਿਚ ਦਿਸੇ ਸਨ ਤੇ 2017 ਵਿਚ ਉਨ੍ਹਾਂ ਨੇ ਲੜੀਵਾਰ 'ਹਾਸਿਲ' ਵਿਚ ਅਭਿਨੈ ਕੀਤਾ ਸੀ। ਹੁਣ ਜ਼ਾਏਦ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਹਨ ਜਿਸ ਵਿਚ ਉਹ ਵਰਜ਼ਿਸ਼ ਕਰਦੇ ਦਿਖਾਈ ਦਿੰਦੇ ਹਨ ਅਤੇ ਉਹ ਆਪਣੇ ਸਰੀਰ ਨੂੰ ਸ਼ੇਪ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਜ਼ਾਏਦ ਨੇ ਆਪਣੇ ਸਾਲੇ ਰਿਤਿਕ ਰੌਸ਼ਨ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਇਸ ਨਾਲ ਬਾਲੀਵੁੱਡ ਵਿਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜ਼ਾਏਦ ਫ਼ਿਲਮਾਂ ਵਿਚ ਆਪਣੀ ਵਾਪਸੀ ਕਰਨ ਵਿਚ ਲੱਗ ਗਏ ਹਨ ਅਤੇ ਜਲਦੀ ਉਨ੍ਹਾਂ ਬਾਰੇ ਕੋਈ ਐਲਾਨ ਸੁਣਨ ਨੂੰ ਮਿਲੇਗਾ। ਹੁਣ ਇਹ ਐਲਾਨ ਕਦੋਂ ਹੋਵੇਗਾ, ਇਸ ਦਾ ਇੰਤਜ਼ਾਰ ਹੈ। ਮੁੰਬਈ ...

ਪੂਰਾ ਲੇਖ ਪੜ੍ਹੋ »

ਰਹੱਸ ਤੇ ਰੁਮਾਂਚ ਦੇ ਮਿਸ਼ਰਨ ਵਾਲੀ ਵੈੱਬ ਲੜੀ 'ਹਿਡਨ'

ਲੇਖਕ, ਨਿਰਦੇਸ਼ਕ ਵਿਸ਼ਾਲ ਸਾਵੰਤ ਨਵੀਂ ਵੈੱਬ ਲੜੀ 'ਹਿਡਨ' ਲੈ ਕੇ ਪੇਸ਼ ਹੋਏ ਹਨ ਅਤੇ ਇਹ ਓ.ਟੀ.ਟੀ. ਪਲੇਟਫਾਰਮ ਪਿੰਗਪੋਂਗ 'ਤੇ ਆ ਰਹੀ ਹੈ। ਇਸ ਦੇ ਕੁੱਲ ਸੱਤ ਐਪੀਸੋਡ ਹਨ ਅਤੇ ਵਿਸ਼ਾਲ ਸਾਵੰਤ ਅਨੁਸਾਰ ਇਹ ਰਹੱਸ ਤੇ ਰੁਮਾਂਚ ਨਾਲ ਭਰਪੂਰ ਹੈ। ਨੌਜਵਾਨ ਅਪੀਲ, ਨਸ਼ਾ, ਕਤਲ, ਪੁਲਿਸ ਨਾਲ ਸਬੰਧਿਤ ਇਸ ਵੈੱਬ ਲੜੀ ਵਿਚ ਇਕ ਇਸ ਤਰ੍ਹਾਂ ਦੇ ਪੁਲਿਸ ਅਫ਼ਸਰ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਸ ਨੂੰ ਉਸ ਦੇ ਖ਼ਾਸ ਖ਼ਬਰਚੀ ਵਲੋਂ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਜੇਲ੍ਹ ਵਿਚ ਬੰਦ ਇਕ ਕੈਦੀ ਦਾ ਕਤਲ ਹੋਣ ਦੀ ਯੋਜਨਾ ਬਣਾਈ ਗਈ ਹੈ। ਜਦੋਂ ਉਹ ਅਧਿਕਾਰੀ ਇਸ ਕਤਲ ਨੂੰ ਰੋਕਣ ਲਈ ਕਦਮ ਚੁੱਕਦਾ ਹੈ ਅਤੇ ਕਤਲ ਕਰਨ ਦੀ ਵਜ੍ਹਾ ਜਾਣਨ ਲਈ ਤਹਿਤੀਕਾਤ ਸ਼ੁਰੂ ਕਰਦਾ ਹੈ ਤਾਂ ਰਹੱਸ ਦੀਆਂ ਨਵੀਆਂ-ਨਵੀਆਂ ਪਰਤਾਂ ਖੁਲ੍ਹਦੀਆਂ ਜਾਂਦੀਆਂ ਹਨ ਅਤੇ ਉਦੋਂ ਉਸ ਨੂੰ ਪਤਾ ਲਗਦਾ ਹੈ ਕਿ ਪੈਸੇ ਦੀ ਖ਼ਾਤਰ ਇਨਸਾਨ ਕਿਸ ਹੱਦ ਤੱਕ ਆਪਣਾ ਇਮਾਨ ਵੇਚ ਦਿੰਦਾ ਹੈ। ਇਸ ਸੀਰੀਜ਼ ਦਾ ਨਾਂਅ 'ਹਿਡਨ' ਰੱਖਣ ਬਾਰੇ ਵਿਸ਼ਾਲ ਸਾਵੰਤ ਕਹਿੰਦੇ ਹਨ, 'ਇਸ ਅੰਗਰੇਜ਼ੀ ਸ਼ਬਦ ਦਾ ਮਤਲਬ ਹੁੰਦਾ ਹੈ ਗੁਪਤ ਰੱਖਣਾ। ਮੈਂ ਆਪਣੀ ਲੜੀ ਦਾ ਨਾਂਅ ਕੁਝ ਉਸ ਤਰ੍ਹਾਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX