ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਖ਼ੁਦ ਕਿਸਾਨਾਂ ਨਾਲ ਗੱਲਬਾਤ ਕਰਨ - ਲਕਸ਼ਮੀ ਕਾਂਤਾ ਚਾਵਲਾ
. . .  7 minutes ago
ਅੰਮ੍ਰਿਤਸਰ, 27 ਸਤੰਬਰ ( ਹਰਮਿੰਦਰ ਸਿੰਘ ) - ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ...
ਸਰਪੰਚਾਂ ਤੇ ਮਿਊਂਸੀਪਲ ਕੌਂਸਲਰਾਂ ਦੀ ਸਹੂਲਤ ਲਈ ਜਾਰੀ ਹੋਣਗੇ ਐਂਟਰੀ ਕਾਰਡ
. . .  3 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਚੁਣੇ ਹੋਏ ਨੁਮਾਇੰਦੇ ਜਿਵੇਂ ਸਰਪੰਚ, ਮਿਊਂਸੀਪਲ ਕੌਂਸਲਰ ਤੇ ਹੋਰਾਂ ਨੂੰ ਡੀ.ਸੀ./ਐਸ.ਡੀ.ਐਮ. ਦਫਤਰਾਂ ਤੋਂ ਦਾਖਲਾ ਪਹਿਚਾਣ ਪੱਤਰ (ਐਂਟਰੀ ਕਾਰਡ) ਜਾਰੀ ਹੋਵੇਗਾ। ਜਿਸ ਦਾ ਸਵਰੂਪ (ਫਾਰਮੈਟ) ਸਰਕਾਰ ਵਲੋਂ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਨਾਲ ਸਾਂਝਾ...
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ
. . .  14 minutes ago
ਪਠਾਨਕੋਟ, 27 ਸਤੰਬਰ (ਸੰਧੂ ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਉੱਪਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਵੱਖ - ਵੱਖ ਸ਼ਹਿਰਾਂ ਵਿਚ ਕੀਤੇ ਜਾ ਰਹੇ ਮੁਜ਼ਾਹਰਿਆਂ ਉੱਪਰ ਭਰਵੀਂ ਸ਼ਮੂਲੀਅਤ ਕੀਤੀ...
ਕਿਸਾਨਾਂ ਵਲੋਂ ਪਟਿਆਲਾ ਨੂੰ ਆਉਂਦੀਆਂ ਸਾਰੀਆਂ ਸੜਕਾਂ 'ਤੇ ਧਰਨੇ, ਰੇਲ ਵੀ ਰੋਕੀ ਗਈ
. . .  18 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਦੇਖਦਿਆਂ ਜਿੱਥੇ ਸ਼ਹਿਰ ਵਾਸੀਆਂ ਵਲੋਂ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ । ਉੱਥੇ ਹੀ ਹੁਣ ਪਟਿਆਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ...
ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  20 minutes ago
ਬੀਣੇਵਾਲ, 27 ਸਤੰਬਰ (ਬੈਜ ਚੌਧਰੀ) - ਤਹਿਸੀਲ ਗੜਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਵਿਚ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਜੰਡਿਆਲਾ ਮੰਜਕੀ ਵਿਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  22 minutes ago
ਚੰਡੀਗੜ੍ਹ - ਮੁੱਲਾਂਪੁਰ ਬਾਰਡਰ ਬੰਦ
. . .  28 minutes ago
ਚੰਡੀਗੜ੍ਹ, 27 ਸਤੰਬਰ - ਚੰਡੀਗੜ੍ਹ - ਮੁੱਲਾਂਪੁਰ ਬਾਰਡਰ ...
ਬੰਦ ਦਾ ਪੂਰਾ ਅਸਰ, ਸਾਰਾ ਇਲਾਕਾ ਪੂਰੀ ਤਰ੍ਹਾਂ ਬੰਦ
. . .  31 minutes ago
ਭਿੱਖੀਵਿੰਡ,ਹਰਿਆਣਾ,ਮਹਿਲ ਕਲਾਂ - 27 ਸਤੰਬਰ (ਬੌਬੀ, ਹਰਮੇਲ ਸਿੰਘ ਖੱਖ,ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਿੱਖੀਵਿੰਡ ਵਿਖੇ ਪੂਰਾ ਹੁੰਗਾਰਾ ਮਿਲਿਆ ਹੈ ਅਤੇ ਭਿੱਖੀਵਿੰਡ ਇਲਾਕੇ ਵਿਚ ਸਾਰੇ ਵਿੱਦਿਅਕ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ | ਦੂਜੇ ਪਾਸੇ ਕਸਬਾ ਹਰਿਆਣਾ ਵਿਖੇ ਲੱਗੇ ਧਰਨੇ ਵਿਚ ਇਲਾਕੇ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਕਿਸਾਨ ਯੂਨੀਅਨ ਦੇ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ
. . .  38 minutes ago
ਚੰਡੀਗੜ੍ਹ, 27 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ ...
ਭਾਰਤ ਬੰਦ ਦੀ ਕਾਲ ਦਾ ਮਿਲ ਰਿਹਾ ਭਰਵਾਂ ਹੁੰਗਾਰਾ
. . .  40 minutes ago
ਲੋਪੋਕੇ,ਲਾਧੂਕਾ, 27 ਸਤੰਬਰ (ਗੁਰਵਿੰਦਰ ਸਿੰਘ ਕਲਸੀ,ਮਨਪ੍ਰੀਤ ਸਿੰਘ ਸੈਣੀ ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਕਸਬਾ ਲੋਪੋਕੇ ਦੇ ਆਸ ਪਾਸ ਦੇ ਪਿੰਡਾਂ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਸੁਨਾਮ 'ਚ ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
. . .  46 minutes ago
ਸੁਨਾਮ ਊਧਮ ਸਿੰਘ ਵਾਲਾ,27 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਤੇ ਗਏ ਭਾਰਤ ਬੰਦ ਨੂੰ ਅੱਜ ਸੁਨਾਮ ਸ਼ਹਿਰ 'ਚ ਭਰਵਾਂ ਹੁੰਗਾਰਾ ਮਿਲਿਆ। ...
ਜਲੰਧਰ ਵਿਚ ਬਜ਼ੁਰਗ ਔਰਤ ਦਾ ਕਤਲ
. . .  52 minutes ago
ਜਲੰਧਰ,27 ਸਤੰਬਰ - ਸੰਤ ਵਿਹਾਰ ਕਲੋਨੀ ਵਿਚ ਇਕ ਬਜ਼ੁਰਗ ਔਰਤ ਦਾ ਕਤਲ ਕੀਤਾ ਗਿਆ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ...
ਫਿਰੋਜ਼ਪੁਰ ਫਾਜ਼ਿਲਕਾ ਮਾਰਗ ਜਾਮ, ਬੰਦ ਦਾ ਪੂਰੇ ਪੰਜਾਬ ਵਿਚ ਅਸਰ
. . .  55 minutes ago
ਲੱਖੋਕੇ ਬਹਿਰਾਮ,ਢਿਲਵਾਂ - 27 ਸਤੰਬਰ (ਰਾਜਿੰਦਰ ਸਿੰਘ ਹਾਂਡਾ, ਸੁਖੀਜਾ ਪ੍ਰਵੀਨ ) - ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਬੰਦ ਦੇ ਸੱਦੇ ਦੇ ਤਹਿਤ ਕਿਸਾਨਾਂ ਵਲੋਂ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਜਾਮ ਕੀਤਾ ਗਿਆ...
ਗੁਰੂ ਹਰ ਸਹਾਏ : ਵਕੀਲ ਭਾਈਚਾਰੇ ਨੇ ਦਿੱਤਾ ਬੰਦ ਨੂੰ ਸਮਰਥਨ
. . .  about 1 hour ago
ਗੁਰੂ ਹਰ ਸਹਾਏ, 27 ਸਤੰਬਰ (ਹਰਚਰਨ ਸਿੰਘ ਸੰਧੂ ) - ਬਾਰ ਐਸੋਸੀਏਸ਼ਨ ਗੁਰੂ ਹਰ ਸਹਾਏ ਦੇ ਸਮੂਹ ਵਕੀਲ ਭਾਈਚਾਰੇ ਨੇ ਕਿਸਾਨੀ ਝੰਢਾ ਲਹਿਰਾਇਆ ਅਤੇ ਭਾਰਤ ਬੰਦ...
ਖੋਸਾ ਦਲ ਸਿੰਘ ਵਿਖੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ - ਅੰਮ੍ਰਿਤਸਰ ਮੁੱਖ ਮਾਰਗ ਜਾਮ
. . .  about 1 hour ago
ਖੋਸਾ ਦਲ ਸਿੰਘ , 27 ਸਤੰਬਰ(ਮਨਪ੍ਰੀਤ ਸਿੰਘ ਸੰਧੂ) - ਸੰਯੁਕਤ ਮੋਰਚੇ ਵਲੋਂ ਦਿੱਤੀ ਭਾਰਤ ਬੰਦ ਦੀ ਕਾਲ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਖੋਸਾ ...
ਬੰਦ ਦੇ ਸੱਦੇ 'ਤੇ ਨੈਸ਼ਨਲ ਹਾਈਵੇ 'ਤੇ ਧਰਨਾ ਜਾਰੀ
. . .  about 1 hour ago
ਟੱਲੇਵਾਲ, ਸਹਿਣਾ - 27 ਸਤੰਬਰ (ਸੋਨੀ ਚੀਮਾ ,ਸੁਰੇਸ਼ ਗੋਗੀ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਭਾਕਿਯੂ ਉਗਰਾਹਾਂ ਜਥੇਬੰਦੀ ਦੇ ਆਗੂ ਤੇ ਔਰਤਾਂ ਵਲੋਂ ਬੰਦ ਦੇ ਸੱਦੇ 'ਤੇ ਨੈਸ਼ਨਲ ਹਾਈਵੇ 'ਤੇ ਧਰਨਾ ਜਾਰੀ ਹੈ ...
ਗੜ੍ਹਸ਼ੰਕਰ ਵਿਖੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  about 1 hour ago
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ਵਿਖੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ...
ਅਬੋਹਰ ਵਿਚ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
. . .  about 1 hour ago
ਅਬੋਹਰ, 27 ਸਤੰਬਰ (ਕੁਲਦੀਪ ਸਿੰਘ ਸੰਧੂ) - ਸੰਯੁਕਤ ਮੋਰਚੇ ਵਲੋਂ ਅੱਜ ਦੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਥਾਨਕ ਇਲਾਕੇ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ । ਕਿਸਾਨ ਜਥੇਬੰਦੀਆਂ ਵਲੋਂ ਅਬੋਹਰ -ਮਲੋਟ ਮੁੱਖ ਮਾਰਗ 'ਤੇ...
ਹੁਸ਼ਿਆਰਪੁਰ ਚ ਬੰਦ ਨੂੰ ਮਿਲਿਆ ਭਰਵਾਂ ਸਮਰਥਨ
. . .  about 1 hour ago
ਬੱਚੀਵਿੰਡ ਚੌਕ ਵਿਚ ਕਿਸਾਨਾਂ ਨੇ ਲਾਇਆ ਧਰਨਾ
. . .  about 1 hour ago
ਭਾਰਤ ਬੰਦ ਨੂੰ ਸਰਹੱਦੀ ਖੇਤਰ ਵਿਚ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ ਅਤੇ ਨੇੜਲੇ ਇਲਾਕਿਆਂ ਵਿਚ ਰਿਹਾ ਮੁਕੰਮਲ ਬੰਦ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਜੇ ਐੱਸ ਨਿੱਕੂਵਾਲ ਕਰਨੈਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ੍ਰੀ ਅਨੰਦਪੁਰ ਸਾਹਿਬ ...
ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ 'ਤੇ ਆਵਾਜਾਈ ਠੱਪ
. . .  about 1 hour ago
ਸਠਿਆਲਾ, 27 ਸਤੰਬਰ (ਸਫਰੀ) - ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਅਤੇ ਸਠਿਆਲਾ ਦੇ ਬਾਜ਼ਾਰ...
ਚੋਗਾਵਾਂ ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਰੋਸ ਮੁਜ਼ਾਹਰਾ
. . .  about 1 hour ago
ਚਮਕੌਰ ਸਾਹਿਬ ਖੇਤਰ ਮੁਕੰਮਲ ਬੰਦ
. . .  about 1 hour ago
ਸ੍ਰੀ ਚਮਕੌਰ ਸਾਹਿਬ, 27 ਸਤੰਬਰ(ਜਗਮੋਹਨ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਅੱਜ ਮੁਕੰਮਲ ਬੰਦ ਹੈ। ਬੈਂਕ ਤੇ ਪੈਟਰੋਲ ਪੰਪ ਖੁੱਲ੍ਹੇ ਸਨ, ਪਰ ਕਿਸਾਨਾਂ ਵਲੋਂ...
ਹੋਰ ਖ਼ਬਰਾਂ..

ਨਾਰੀ ਸੰਸਾਰ

ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ

ਖੇਡਾਂ ਸਦਾ ਤੋਂ ਹੀ ਪੰਜਾਬ ਦੇ ਸੱਭਿਆਚਾਰ ਦਾ ਇਕ ਅਟੁੱਟ ਅੰਗ ਰਹੀਆਂ ਹਨ। ਸਾਰੇ ਪੰਜਾਬੀਆਂ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਾਪਾਨ ਵਿਚ ਹੋਣ ਵਾਲੀ ਉਲੰਪਿਕ 'ਚ 2021 ਵਿਚ ਪੂਰੇ ਭਾਰਤ ਵਿਚੋਂ ਇਕੱਲੇ ਪੰਜਾਬ ਵਿਚੋਂ 16 ਫ਼ੀਸਦੀ (16%) ਖਿਡਾਰੀਆਂ ਦੀ ਚੋਣ ਹੋਈ ਹੈ। ਇਕ ਹੋਰ ਬਹੁਤ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਤੋਂ ਮਨਪ੍ਰੀਤ ਸਿੰਘ (ਪੁਰਸ਼ ਹਾਕੀ ਟੀਮ ਦੇ ਕਪਤਾਨ) ਉਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡਾ-ਬਰਦਾਰ ਹੋਣਗੇ। ਨੌਜਵਾਨ ਪੀੜ੍ਹੀ ਦੇ ਗ਼ਲਤ ਪਾਸੇ ਵੱਲ ਤੁਰਨ ਦੀਆਂ ਖ਼ਬਰਾਂ ਅਕਸਰ ਮਿਲਦੀਆਂ ਹਨ ਜਿਵੇਂ ਕਿ ਨਸ਼ੇ, ਚੋਰੀ ਤੇ ਹੋਰ ਗ਼ਲਤ ਧੰਦਿਆਂ ਵਿਚ ਪੈਣ ਬਾਰੇ। ਇਨ੍ਹਾਂ ਸਭ ਖ਼ਬਰਾਂ ਦੇ ਚਲਦਿਆਂ ਉਲੰਪਿਕ ਖੇਡਾਂ ਵਿਚ ਪੰਜਾਬੀ ਜਵਾਨੀ ਦੀ ਸ਼ਮੂਲੀਅਤ ਸੱਚਮੁੱਚ ਇਕ ਉਮੀਦ ਦੀ ਕਿਰਨ ਸਾਬਤ ਹੋਈ ਹੈ। ਜਿਹੜੇ ਬੱਚੇ ਖੇਡਾਂ ਵਿਚ ਹਿੱਸਾ ਲੈਂਦੇ ਹਨ, ਉਹ 24-25 ਸਾਲਾਂ ਦੀ ਉਮਰ ਵਿਚ ਪਹੁੰਚ ਕੇ ਨਾ ਖੇਡਣ ਵਾਲੇ ਆਪਣੇ ਸਾਥੀਆਂ ਨਾਲੋਂ ਅੱਠ ਗੁਣਾ ਜ਼ਿਆਦਾ ਸਰਗਰਮ ਤੇ ਤੰਦਰੁਸਤ ਹੁੰਦੇ ਹਨ। ਕਥਨ ਹੈ ਕਿ : * ਖੇਡਾਂ ਦ੍ਰਿਸ਼ਟੀਗਤ ਉੱਤਮਤਾ ਨਾਲ ਸਮਾਜ ਦੀ ਸੇਵਾ ਕਰਦੀਆਂ ...

ਪੂਰਾ ਲੇਖ ਪੜ੍ਹੋ »

ਨਵਾਂ ਦਿਨ ਨਵੀਂ ਸ਼ੁਰੂਆਤ

ਜ਼ਿੰਦਗੀ ਦੇ ਚਲਦਿਆਂ ਕਈ ਉੱਚੇ ਨੀਵੇਂ ਰਾਹ ਆਉਂਦੇ ਰਹਿੰਦੇ ਹਨ, ਜਿਨ੍ਹਾਂ ਵਿਚੋਂ ਠੇਡਾ ਖਾ ਮਨੁੱਖ ਡਿਗਦਾ ਵੀ ਫਿਰ ਉੱਠਦਾ, ਥੋੜ੍ਹਾ ਹੋਰ ਸਫ਼ਰ ਪੂਰਾ ਕਰਦਾ ਤੇ ਫਿਰ ਕੋਈ ਬਿਪਤਾ ਪੈ ਜਾਂਦੀ ਹੈ। ਹਰ ਇਨਸਾਨ ਆਪਣੇ ਜੀਵਨ ਵਿਚ ਉਲਝਿਆ ਪਿਆ ਹੈ। ਕਈ ਵਾਰ ਹਾਲਾਤ ਏਦਾਂ ਦੇ ਬਣ ਜਾਂਦੇ ਹਨ ਕਿ ਮਨੁੱਖ ਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਜੇ ਆਉਂਦੀ ਵੀ ਹੈ ਤਾਂ ਸੁੱਤਾ ਪਿਆ ਉੱਭੜਵਾਹੇ ਉੱਠ ਪੈਂਦਾ ਹੈ। ਚੁਣੌਤੀਆਂ, ਦੁੱਖਾਂ ਅਭੀਆਂ ਨਭੀਆਂ ਦੇਖਦਾ ਬੰਦਾ ਕਈ ਵਾਰ ਨਿਰਾਸ਼ਤਾ ਦੇ ਆਲਮ ਵਿਚ ਐਸਾ ਡੁੱਬਦਾ ਹੈ ਕਿ ਉਹ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਉਸ ਆਲਮ ਵਿਚੋਂ ਕੱਢ ਹੀ ਨਹੀਂ ਪਾਉਂਦਾ। ਕਿੰਨੀਆਂ ਵੀ ਵੱਡੀਆਂ ਚੁਣੌਤੀਆਂ, ਦੁੱਖ, ਬਿਖੜੇ ਰਾਹ ਮਨੁੱਖੀ ਜੀਵਨ ਵਿਚ ਕਿਉਂ ਨਾ ਆ ਜਾਵਣ, ਜਿੰਨੀ ਦੇਰ ਮਨੁੱਖ ਟੁੱਟਣ ਲਈ, ਹਾਰਨ ਲਈ, ਨਿਰਾਸ਼ਤਾ 'ਚ ਡੁੱਬਣ ਲਈ ਤਿਆਰ ਨਹੀਂ ਓਨੀ ਦੇਰ ਦੁਨੀਆ ਦੀ ਕੋਈ ਵੀ ਸ਼ਕਤੀ ਮਨੁੱਖ ਨੂੰ ਦੁਖੀ ਨਹੀਂ ਕਰ ਸਕਦੀ। ਅਸਲ ਵਿਚ ਕੁਦਰਤ ਨੇ ਹਰ ਮਨੁੱਖ ਅੰਦਰ ਇਹ ਸ਼ਕਤੀ ਪਾਈ ਹੈ, ਪਰ ਉਸ ਨੂੰ ਉਜਾਗਰ ਕਰਨਾ ਮਨੁੱਖ ਦਾ ਕਰਮ ਹੈ। ਦੁੱਖ ਆਉਣੇ ਸੁਭਾਵਿਕ ਹਨ, ਪਰ ਯਾਦ ਰੱਖੋ ਕਿ ...

ਪੂਰਾ ਲੇਖ ਪੜ੍ਹੋ »

ਮੌਨਸੂਨ ਵਿਚ ਚਮੜੀ ਦੀ ਦੇਖਭਾਲ

ਹੁੰਮਸ ਭਰੇ ਮੌਸਮ ਵਿਚ ਖ਼ੁਦ ਨੂੰ ਹਾਈਡ੍ਰੇਟ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਤਾਂ ਕਿ ਚਮੜੀ ਦੀ ਨਮੀ ਬਰਕਰਾਰ ਰੱਖੀ ਜਾ ਸਕੇ। ਇਸ ਮੌਸਮ ਵਿਚ ਸਵੇਰੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਗਰਮ ਪਾਣੀ ਵਿਚ ਨਿੰਬੂ ਦਾ ਰਸ ਪਾ ਕੇ ਜ਼ਰੂਰ ਪੀਓ। ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਚਲੇ ਜਾਣਗੇ ਅਤੇ ਇਸ ਨਾਲ ਚਮੜੀ 'ਤੇ ਕਿੱਲ ਮੁਹਾਂਸੇ ਹੋਣ ਦੀ ਸੰਭਾਵਨਾ ਘੱਟ ਹੋ ਜਾਵੇਗੀ। ਆਪਣੇ ਭੋਜਨ ਵਿਚ ਫਲ, ਸਬਜ਼ੀਆਂ, ਸਲਾਦ, ਦਹੀਂ, ਲੱਸੀ ਆਦਿ ਵਰਗੇ ਪਦਾਰਥਾਂ ਨੂੰ ਜ਼ਰੂਰ ਸ਼ਾਮਿਲ ਕਰੋ। ਇਸ ਮੌਸਮ ਵਿਚ ਚਾਹ, ਕਾਫ਼ੀ, ਕੋਲਡ ਡ੍ਰਿੰਕ ਆਦਿ ਦਾ ਪਰਹੇਜ਼ ਚੰਗਾ ਹੋਵੇਗਾ ਜਦ ਕਿ ਨਾਰੀਅਲ ਪਾਣੀ ਵਿਚ ਮੌਜੂਦ ਪੋਟਾਸ਼ੀਅਮ ਦੀ ਵਜ੍ਹਾ ਕਰਕੇ ਇਹ ਤੁਹਾਡੀ ਚਮੜੀ ਲਈ ਚੰਗਾ ਹੋਵੇਗਾ। ਇਸ ਮੌਸਮ ਵਿਚ ਨਿੱਜੀ ਸਰੀਰ ਅਤੇ ਕੱਪੜਿਆਂ ਦਾ ਸਾਫ਼ ਰੱਖਣਾ ਕਾਫ਼ੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਪਸੀਨਾ ਕੱਪੜਿਆਂ 'ਤੇ ਚਿੰਬੜ ਜਾਂਦਾ ਹੈ, ਜਿਸ ਨਾਲ ਸਰੀਰ ਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ ਵਿਚ ਦਿਨ ਵਿਚ ਦੋ ਵਾਰ ਇਸ਼ਨਾਨ ਕਰੋ ਅਤੇ ਸੂਤੀ ਜਾਂ ਲਿਨਨ ਦੇ ਕੱਪੜੇ ਪਾਓ ਤਾਂ ਕਿ ਪਸੀਨੇ ਦੀ ਬਦਬੂ ਕੱਪੜਿਆਂ ਰਾਹੀਂ ਬਾਹਰ ...

ਪੂਰਾ ਲੇਖ ਪੜ੍ਹੋ »

ਤਕਨੀਕ ਨੇ ਜੋੜ ਦਿੱਤੇ ਰਿਸ਼ਤਿਆਂ ਦੇ ਤਾਰ

ਮੀਲਾਂ ਦੇ ਫ਼ਾਸਲੇ ਹੁਣ ਉਂਗਲੀਆਂ ਦੇ ਪੋਟਿਆਂ ਵਿਚ ਸਿਮਟ ਕੇ ਰਹਿ ਗਏ ਹਨ। ਨਾ ਲੰਮਾ ਇੰਤਜ਼ਾਰ, ਨਾ ਖਰਚ ਦੀ ਪਰਵਾਹ, ਆਨਲਾਈਨ ਹੋਏ ਤਾਂ ਮਿਲ ਬੈਠਾ ਸਾਰਾ ਪਰਿਵਾਰ ਅਤੇ ਵੰਡ ਲਏ ਖ਼ੁਸ਼ੀਆਂ ਅਤੇ ਗ਼ਮ। ਤਕਨੀਕ ਦੇ ਦੁਆਰਾ ਮਿਟਾਈਆਂ ਜਾ ਰਹੀਆਂ ਹਨ ਦਿਲਾਂ ਦੀਆਂ ਦੂਰੀਆਂ ਅਤੇ ਇੰਝ ਲਗਦਾ ਹੈ ਜਿਵੇਂ ਫਿਰ ਰਿਸ਼ਤਿਆਂ ਵਿਚ ਗਰਮਾਹਟ ਆਉਣ ਲੱਗੀ ਹੈ। ਆਪਸੀ ਸਮਝ, ਜ਼ਰੂਰਤਾਂ ਅਤੇ ਮਨੋਭਾਵਾਂ ਨੂੰ ਵੰਡਣ ਦਾ ਇਕ ਸਸ਼ਕਤ ਸਾਧਨ ਬਣ ਰਹੀਆਂ ਹਨ। ਸੋਸ਼ਲ ਸਾਈਟਸ ਅਤੇ ਐਪਸ। ਕੋਰੋਨਾ ਕਾਲ ਵਿਚ ਤਾਂ ਇਹ ਵਰਦਾਨ ਸਾਬਿਤ ਹੋਏ। ਇਸ ਮਹਾਂਮਾਰੀ ਦੇ ਸਮੇਂ ਕੋਈ ਵੀ ਆਪਣੇ ਸਬੰਧੀ ਜਾਂ ਮਿੱਤਰ ਦਾ ਹਾਲ ਪੁੱਛਣ ਲਈ ਉਸ ਦੇ ਘਰ ਨਹੀਂ ਜਾ ਸਕਦਾ ਸੀ ਅਤੇ ਨਾ ਹੀ ਕੋਈ ਹਸਪਤਾਲ ਆਪਣੇ ਕਿਸੇ ਮਰੀਜ਼ ਨੂੰ ਮਿਲਣ ਜਾ ਸਕਦਾ ਸੀ। ਉਸ ਸਮੇਂ ਤਕਨੀਕ ਹੀ ਸਭ ਦੇ ਕੰਮ ਆਈ ਅਤੇ ਮੋਬਾਈਲ, ਵਟਸਐਪ ਅਤੇ ਫੇਸਬੁੱਕ ਦੁਆਰਾ ਹੀ ਇਕ ਦੂਜੇ ਦੇ ਹਾਲ ਬਾਰੇ ਪਤਾ ਲਗਾਇਆ ਜਾਂਦਾ ਹੈ। ਇਕਾਂਤਵਾਸ ਵਿਚ ਰਹਿ ਰਹੇ ਮਰੀਜ਼ਾਂ ਨੂੰ ਵੀ ਬੱਸ ਇਨ੍ਹਾਂ ਤਕਨੀਕਾਂ ਦਾ ਹੀ ਸਹਾਰਾ ਸੀ। ਇਹ ਹੀ ਇਕ ਸਾਧਨ ਸੀ ਮੀਲਾਂ ਦੂਰ ਬੈਠੇ ਲੋਕਾਂ ਨਾਲ ਸੰਪਰਕ ਕਰਨ ਦਾ ਅਤੇ ਕਿ ...

ਪੂਰਾ ਲੇਖ ਪੜ੍ਹੋ »

ਮੌਨਸੂਨ ਕਮਜ਼ੋਰ ਹੈ, ਮਹਿੰਗਾਈ ਮਜ਼ਬੂਤ ਹੈ

ਇਸ ਲਈ ਬਰਸਾਤਾਂ ਵਿਚ ਉਗਾ ਲਓ ਇਹ ਸਬਜ਼ੀਆਂ

ਮੌਨਸੂਨ ਭਾਵ ਬਰਸਾਤ ਦੇ ਦਿਨਾਂ ਵਿਚ ਥੋੜ੍ਹਾ ਧਿਆਨ ਦਿਓ ਤਾਂ ਹਰ ਚੀਜ਼ ਉੱਗ ਜਾਂਦੀ ਹੈ। ਬਰਸਾਤ ਦੇ ਦਿਨਾਂ ਵਿਚ ਜੇਕਰ ਘੱਟ ਮੀਂਹ ਪੈਂਦਾ ਹੈ ਤਾਂ ਸਬਜ਼ੀਆਂ 'ਤੇ ਸੰਕਟ ਆ ਜਾਂਦਾ ਹੈ ਅਤੇ ਉਹ ਬਾਜ਼ਾਰ ਵਿਚ ਘੱਟ ਪਹੁੰਚਦੀਆਂ ਹਨ, ਜਿਸ ਕਾਰਨ ਮਹਿੰਗੀਆਂ ਹੁੰਦੀਆਂ ਹਨ ਅਤੇ ਜੇਕਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਹੜ੍ਹ ਆ ਜਾਂਦਾ ਹੈ ਤਾਂ ਵੀ ਇਨ੍ਹਾਂ ਦਿਨਾਂ ਵਿਚ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਜੇਕਰ ਤੁਹਾਡੇ ਕੋਲ 'ਕਿਚਨ ਗਾਰਡਨ' ਭਾਵ ਰਸੋਈ ਕਿਆਰੀ ਹੈ ਜਾਂ ਜੇਕਰ ਤੁਹਾਡੇ ਕੋਲ ਬਾਲਕਨੀ ਵਿਚ ਹੀ ਠੀਕਠਾਕ ਥਾਂ ਹੈ ਅਤੇ ਤੁਸੀਂ ਗਮਲਿਆਂ ਵਿਚ ਸਬਜ਼ੀਆਂ ਉਗਾ ਸਕਦੇ ਹੋ ਤਾਂ ਜ਼ਰੂਰ ਉਗਾਉਣੀਆਂ ਚਾਹੀਦੀਆਂ। ਇਹ ਸ਼ੁੱਧ ਵੀ ਹੁੰਦੀਆਂ ਹਨ ਅਤੇ ਜੇਕਰ ਬਾਜ਼ਾਰ ਵਿਚ ਉਨ੍ਹਾਂ ਦੀ ਆਮਦ ਘੱਟ ਹੋ ਜਾਂਦੀ ਹੈ ਤਾਂ ਸਾਨੂੰ ਮਹਿੰਗਾਈ ਤੋਂ ਵੀ ਬਚਾਉਂਦੀਆਂ ਹਨ। ਇਨ੍ਹਾਂ ਸਭ ਤੋਂ ਉੱਪਰ ਘਰ ਦੀਆਂ ਸਬਜ਼ੀਆਂ ਨੂੰ ਆਪਣੇ ਹੱਥ ਨਾਲ ਤੋੜ ਕੇ ਖਾਣ ਦਾ ਸਵਾਦ ਹੀ ਕੁਝ ਵੱਖਰਾ ਹੁੰਦਾ ਹੈ। ਜੁਲਾਈ ਅਤੇ ਅਗਸਤ ਵਿਚ ਖ਼ਾਸ ਤੌਰ 'ਤੇ ਸੇਮ ਨੂੰ ਉਗਾਉਂਦੇ ਹਨ। ਸੇਮ ਦੇ ਬੀਜਾਂ ਵਿਚ ਅਸੀਂ ਜਾਣਦੇ ਹਾਂ ਕਿ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX