ਤਾਜਾ ਖ਼ਬਰਾਂ


ਸੀ.ਬੀ.ਐਸ.ਈ. ਡੇਟ ਸ਼ੀਟ- 2022 : ​10ਵੀਂ -12ਵੀਂ ਟਰਮ -1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਪ੍ਰੀਖਿਆ 30 ਨਵੰਬਰ ਤੋਂ
. . .  1 day ago
ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 'ਚ ਅੰਦਰੂਨੀ ਸੁਰੱਖਿਆ ਚੁਣੌਤੀਆਂ 'ਤੇ ਅਮਿਤ ਸ਼ਾਹ ਨੇ ਕੀਤਾ ਵਿਚਾਰ ਵਟਾਂਦਰਾ
. . .  1 day ago
ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ 21 ਅਕਤੂਬਰ ਨੂੰ ਦਿੱਲੀ ਵਿਚ ਹੋਵੇਗੀ
. . .  1 day ago
ਸਾਂਪਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ, ਸਿੱਖ ਧਰਮ ਦੀ ਮਰਿਆਦਾ ਮੁਤਾਬਿਕ ਪਵੇ ਲਖਬੀਰ ਸਿੰਘ ਦਾ ਭੋਗ
. . .  1 day ago
ਨਵੀਂ ਦਿੱਲੀ , 18 ਅਕਤੂਬਰ-ਵਿਜੇ ਸਾਂਪਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ 'ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ...
ਆਰ.ਬੀ.ਆਈ. ਨੇ ਭਾਰਤੀ ਸਟੇਟ ਬੈਂਕ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਭਾਰਤੀ ਰਿਜ਼ਰਵ ਬੈਂਕ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ 'ਤੇ ਰੈਗੂਲੇਟਰੀ ਪਾਲਣਾ 'ਚ ਕਮੀਆਂ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ...
ਲਖੀਮਪੁਰ ਹਿੰਸਾ: ਕ੍ਰਾਈਮ ਬ੍ਰਾਂਚ ਸਵਾਟ ਟੀਮ ਵਲੋਂ ਤਿੰਨ ਮੁਲਜ਼ਮ ਗ੍ਰਿਫਤਾਰ, ਰਿਵਾਲਵਰ ਅਤੇ ਗੋਲੀਆਂ ਜ਼ਬਤ
. . .  1 day ago
ਅਜੇ ਮਿਸ਼ਰਾ ਟੇਨੀ ਦੀ ਗ੍ਰਿਫਤਾਰੀ ਅਤੇ ਅਸਤੀਫੇ ਤੱਕ ਵਿਰੋਧ ਜਾਰੀ ਰਹੇਗਾ - ਰਾਕੇਸ਼ ਟਿਕੈਤ
. . .  1 day ago
ਚੰਡੀਗੜ੍ਹ, 18 ਅਕਤੂਬਰ - ਰਾਕੇਸ਼ ਟਿਕੈਤ ਨੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਅਜੇ ਮਿਸ਼ਰਾ ਟੇਨੀ ਅਸਤੀਫਾ ਨਹੀਂ ਦੇ ਦਿੰਦੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਕੇਂਦਰ ਸਰਕਾਰ ਨੂੰ ਅਜੇ ਮਿਸ਼ਰਾ ...
ਟਰਾਂਸਪੋਰਟ ਵਿਭਾਗ ਵਲੋਂ ਨਿੱਜੀ ਕੰਪਨੀਆਂ ਦੀਆਂ 5 ਬੱਸਾਂ ਕੀਤੀਆਂ ਜ਼ਬਤ
. . .  1 day ago
ਫ਼ਿਰੋਜ਼ਪੁਰ ,18 ਅਕਤੂਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਟਰਾਂਸਪੋਰਟ ਵਿਭਾਗ ਵਲੋਂ ਅੱਜ ਫਿਰੋਜ਼ਪੁਰ ਜਿਲ੍ਹੇ ਵਿਚ ਬਿਨਾਂ ਟੈਕਸ ਤੋਂ ਚੱਲ ਰਹੀਆਂ ਵੱਖ ਵੱਖ ਕੰਪਨੀਆਂ ਦੀਆਂ ਪੰਜ ਹੋਰ ਬੱਸਾਂ ਜ਼ਬਤ- ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ...
ਭਾਰਤੀ ਜਲ ਸੈਨਾ ਨੇ 11ਵੀਂ ਪੀ-8 ਆਈ. ਦੇ ਨਾਲ ਸਮੁੰਦਰੀ ਸਮਰੱਥਾ ਦਾ ਕੀਤਾ ਵਿਸਥਾਰ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਸਾੜੇ ਬਿਜਲੀ ਦੇ ਬਿੱਲ
. . .  1 day ago
ਚੰਡੀਗੜ੍ਹ, 18 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਬਿਜਲੀ ਦਾ ਬਿੱਲ ਸਾੜਿਆ ਅਤੇ ਟਵੀਟ ਕੀਤਾ ਕਿ, "ਅਸੀਂ ਵਾਅਦਾ ਕੀਤਾ ਸੀ ਅਤੇ ਅਸੀਂ ਇਸ ਨੂੰ ਨਿਭਾਇਆ ਹੈ। ਪੰਜਾਬ ਦੇ ਲੋਕਾਂ ਨਾਲ ਵਾਅਦੇ ਅਨੁਸਾਰ ...
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੀ ਕੋਰੋਨਾ ਨਾਲ ਮੌਤ
. . .  1 day ago
ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਕੋਲਿਨ ਪਾਵੇਲ ਦੀ ਅੱਜ 84 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਕਾਰਨ ...
ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੋਰਾਹਾ ਵਿਚ ਰੋਕਿਆ ਰੇਲ ਟਰੈਕ
. . .  1 day ago
ਦੋਰਾਹਾ, 18 ਅਕਤੂਬਰ (ਜਸਵੀਰ ਝੱਜ) - ਸੰਯੁਕਤ ਕਿਸਾਨ ਮੋਰਚੇ ਦੀ ਕਾਲ ‘ਤੇ ਦੋਰਾਹਾ ਵਿਖੇ ਰੇਲ ਟਰੈਕ ਰੋਕ ਕੇ ਹਾਜ਼ਰੀਨ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ...
ਬਟਾਲਾ ਦੇ ਅਕਾਲ ਹਸਪਤਾਲ ਤੋਂ 3 ਦਿਨ ਦਾ ਬੱਚਾ ਅਗਵਾ
. . .  1 day ago
ਬਟਾਲਾ, 18 ਅਕਤੂਬਰ (ਕਾਹਲੋਂ)-ਬਟਾਲਾ ਦੇ ਗੁਰਦਾਸਪੁਰ ਰੋਡ ’ਤੇ ਸਥਿਤ ਅਕਾਲ ਹਸਪਤਾਲ ’ਚੋਂ 2 ਔਰਤਾਂ 3 ਦਿਨ ਦਾ ਬੱਚਾ ਚੁੱਕ ਕੇ ਸਕੂਟੀ ’ਤੇ ਫਰਾਰ ਹੋ ਗਈਆਂ। ਇਹ ਔਰਤਾਂ ਨਰਸ ਬਣ ਕੇ ਟੀਕਾਕਰਨ ਕਰਵਾਉਣ ...
ਉਤਰਾਖੰਡ : ਗੰਗੋਤਰੀ ਬਰਫ ਦੀ ਚਾਦਰ ਨਾਲ ਢਕੀ ,ਤਾਜ਼ਾ ਹੋਈ ਬਰਫ਼ਬਾਰੀ
. . .  1 day ago
ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਖੋਲ੍ਹੇਗੀ ਸਿੱਖ ਮਿਸ਼ਨ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਵਿਖੇ ਸਿੱਖ ਧਰਮ ਦੇ ਪ੍ਰਚਾਰ ਲਈ ਪਹਿਲੇ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਵਿਖੇ ਸਿੱਖ ਮਿਸ਼ਨ ਸਥਾਪਿਤ ...
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਖੁਦਕਸ਼ੀ ਕੀਤੀ
. . .  1 day ago
ਕੌਹਰੀਆਂ, 18 ਅਕਤੂਬਰ-(ਮਾਲਵਿੰਦਰ ਸਿੰਘ ਸਿੱਧੂ , ਹਰਬੰਸ ਸਿੰਘ ਛਾਜਲੀ)-ਕਰਜ਼ੇ ਕਾਰਨ ਨੌਜਵਾਨ ਦਾ ਖੁਦਕਸ਼ੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨਸਾਰ ਹਲਕਾ ਦਿੜਬਾ ਪਿੰਡ ਰੋਗਲਾ ਦੇ ਨੌਜਵਾਨ ...
ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਚੰਡੀਗੜ੍ਹ ,18 ਅਕਤੂਬਰ {ਰਾਣਾ }-ਸੀ.ਬੀ.ਆਈ. ਅਦਾਲਤ ਨੇ ਪੰਚਕੂਲਾ ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ । ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ...
ਰਾਮ ਰਹੀਮ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਐਮ.ਪੀ. ਤਿਵਾੜੀ ਨੇ ਮੁੱਖ ਮੰਤਰੀ ਚੰਨੀ ਨੂੰ ਲਿਖੀ ਚਿੱਠੀ, ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਕੀਤੀ ਮੰਗ
. . .  1 day ago
ਨੂਰਪੁਰਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ )-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਕ ਚਿੱਠੀ ਲਿਖ ਕੇ ਰੂਪਨਗਰ ...
ਸ੍ਰੀ ਮੁਕਤਸਰ ਸਾਹਿਬ : ਹੁਣ ਤੱਕ 200 ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ-ਰਾਜਾ ਵੜਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਦੀ ਚੈਕਿੰਗ ਕਰਨ ਤੋਂ ਬਾਅਦ ‘ਅਜੀਤ’ ਉੱਪ-ਦਫ਼ਤਰ ...
ਜਲੰਧਰ-ਫਗਵਾੜਾ ਹਾਈਵੇ 'ਤੇ ਆਵਾਜਾਈ ਮੁੜ ਹੋਈ ਸ਼ੁਰੂ
. . .  1 day ago
ਜਲੰਧਰ, 18 ਅਕਤੂਬਰ - ਜਲੰਧਰ-ਫਗਵਾੜਾ ਹਾਈਵੇ 'ਤੇ ਅੱਜ ਪੁਲਿਸ ਮੁਲਾਜ਼ਮ ਵਲੋਂ ਕਾਰ ਚੜ੍ਹਾ ਕੇ ਦਰੜੀਆਂ ਦੋ ਲੜਕੀਆਂ ਵਿਚੋਂ ਇਕ ਲੜਕੀ ਦੇ ਮਾਰੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕਾ ਵਾਸੀਆਂ ਵਲੋਂ ਹਾਈਵੇ 'ਤੇ ਧਰਨਾ ਲੱਗਾ ਦਿੱਤਾ ਗਿਆ ਸੀ ਤੇ ਹਾਈਵੇ 'ਤੇ ਆਵਾਜਾਈ ਠੱਪ ਕਰ ਦਿੱਤੀ...
ਡੇਂਗੂ ਦੇ ਟੈਸਟ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਵਾਧੂ ਚਾਰਜ ਨਹੀਂ ਕਰ ਸਕਦੇ - ਪੰਜਾਬ ਸਰਕਾਰ ਨੇ ਦਿੱਤੇ ਆਦੇਸ਼
. . .  1 day ago
ਚੰਡੀਗੜ੍ਹ, 18 ਅਕਤੂਬਰ (ਸੁਰਿੰਦਰਪਾਲ) - ਪੰਜਾਬ 'ਚ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ। ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰਨਗੇ। ਸਰਕਾਰੀ ਹਸਪਤਾਲਾਂ 'ਚ...
ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਸ੍ਰੀਨਗਰ 'ਚ ਦਾਖਲ ਨਹੀਂ ਹੋ ਸਕਦੇ ਸਨ - ਸਤਿਆਪਾਲ ਮਾਲਿਕ ਸਾਬਕਾ ਰਾਜਪਾਲ ਜੰਮੂ-ਕਸ਼ਮੀਰ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਾਲਿਕ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਜੋ ਹਾਲਾਤ ਹਨ, ਉਹ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਹੀਂ ਸਨ। ਮਲਿਕ ਇਸ ਵਕਤ ਮੇਘਾਲਿਆ ਦੇ ਰਾਜਪਾਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਪੱਥਰਬਾਜ਼ੀ...
ਹਾਦਸੇ ਦੌਰਾਨ ਬੱਬੂ ਮਾਨ ਦੇ ਦੋਸਤ ਦੀ ਮੌਤ
. . .  1 day ago
ਸੰਘੋਲ (ਫਤਹਿਗੜ੍ਹ ਸਾਹਿਬ) ,18 ਅਕਤੂਬਰ (ਗੁਰਨਾਮ ਸਿੰਘ ਚੀਨਾ) - ਸੰਸਾਰ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਸਾਥੀ ਪਿੰਡ ਖੰਟ ਵਾਸੀ ਜਿੰਦਰ ਖੰਟ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਆਪਣੇ ਸਾਥੀ ਨਾਲ ਸਕੂਟਰ ਤੇ ਸਵਾਰ ਹੋ ਕੇ ਪਿੰਡ ਖੰਟ ਤੋਂ ਮੋਰਿੰਡੇ...
ਉੱਤਰ ਪ੍ਰਦੇਸ਼ 'ਚ ਵਕੀਲ ਦੀ ਅਦਾਲਤ 'ਚ ਗੋਲੀ ਮਾਰ ਕੇ ਹੱਤਿਆ
. . .  1 day ago
ਸ਼ਾਹਜਹਾਂ ਪੁਰ, 18 ਅਕਤੂਬਰ - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਇਕ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਇਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਕੀਲ ਦੀ ਲਾਸ਼ ਕੋਰਟ ਦੀ ਤੀਸਰੀ ਮੰਜ਼ਿਲ 'ਤੇ ਮਿਲੀ ਹੈ...
ਹੋਰ ਖ਼ਬਰਾਂ..

ਸਾਡੀ ਸਿਹਤ

ਬਰਸਾਤ ਦਾ ਮਜ਼ਾ ਲਓ ਪਰ ਬਚ ਕੇ

ਬਰਸਾਤ ਦਾ ਮੌਸਮ ਜਿਥੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ, ਉਥੇ ਇਸ ਮੌਸਮ ਵਿਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਆਓ ਜਾਣੀਏ, ਇਸ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ, ਉਨ੍ਹਾਂ ਦੇ ਕਾਰਨ ਅਤੇ ਇਸ ਤੋਂ ਬਚਣ ਦਾ ਉਪਾਅ: ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ : ਇਸ ਵਿਚ ਮੁੱਖ ਤੌਰ 'ਤੇ ਡਾਇਰੀਆ ਅਤੇ ਡੀਹਾਈਡ੍ਰੇਸ਼ਨ ਸ਼ਾਮਿਲ ਹਨ। ਦੂਸ਼ਿਤ ਪਾਣੀ ਨਾਲ ਉਲਟੀਆਂ ਅਤੇ ਦਸਤ ਸਰੀਰ ਵਿਚ ਪਾਣੀ ਦੀ ਘਾਟ ਪੈਦਾ ਕਰਦੇ ਹਨ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਕਈ ਵਾਰ ਬਿਮਾਰੀ ਵਧਣ ਕਾਰਨ ਮੌਤ ਵੀ ਹੋ ਸਕਦੀ ਹੈ। ਸਾਵਧਾਨੀ : ਬਰਸਾਤ ਦੇ ਦਿਨਾਂ ਵਿਚ ਪਾਣੀ ਹਮੇਸ਼ਾ ਉਬਾਲ ਕੇ, ਠੰਢਾ ਕਰਕੇ ਪੀਓ। ਜੇਕਰ ਫਿਲਟਰ ਦੀ ਵਰਤੋਂ ਕਰਦੇ ਹੋ ਤਾਂ ਸਭ ਤੋਂ ਚੰਗਾ ਹੈ। ਬਾਹਰ ਦੀਆਂ, ਖੁੱਲ੍ਹੇ ਵਿਚ ਰੱਖੀਆਂ ਅਤੇ ਤਲੀਆਂ-ਭੁੱਜੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰੋ। ਚਮੜੀ ਦੀਆਂ ਬਿਮਾਰੀਆਂ : ਬਰਸਾਤ ਦੇ ਮੌਸਮ ਵਿਚ ਗਿੱਲੇ ਕੱਪੜੇ ਪਹਿਨਣ ਨਾਲ, ਹਵਾ ਵਿਚ ਨਮੀ ਹੋਣ ਨਾਲ ਚਮੜੀ ਸਬੰਧੀ ਬਿਮਾਰੀਆਂ ਜਿਵੇਂ ਧੱਦਰ, ਖਾਜ, ਖੁਜਲੀ, ਲਾਲ ਦਾਗ-ਧੱਬੇ ਹੋ ਸਕਦੇ ਹਨ। ਕਈ ਵਾਰ ਕਿਸੇ ਕੀੜੇ ...

ਪੂਰਾ ਲੇਖ ਪੜ੍ਹੋ »

ਸੌ ਰੋਗਾਂ ਦੀ ਇਕ ਦਵਾ : ਹਾਸਾ

ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਆਦਮੀ ਏਨਾ ਰੁਝਿਆ ਹੋਇਆ ਹੈ ਕਿ ਉਸ ਨੂੰ ਹੱਸਣ ਤੱਕ ਦੀ ਫੁਰਸਤ ਨਹੀਂ ਹੈ। ਪਰ ਨਾ ਹੱਸਣਾ ਵੀ ਜ਼ਿੰਦਗੀ ਵਿਚ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਸਿਹਤ ਮਾਹਰਾਂ ਅਨੁਸਾਰ ਹੱਸਣਾ ਸਿਹਤ ਲਈ ਬਹੁਤ ਲਾਭਦਾਇਕ ਹੈ ਅਤੇ ਇਹ ਇਕ ਚੰਗੇ ਟਾਨਿਕ ਦਾ ਕੰਮ ਕਰਦਾ ਹੈ। ਹੱਸਣ ਨਾਲ ਸਰੀਰ ਵਿਚ ਕੁਝ ਅਜਿਹੇ ਹਾਰਮੋਨਜ਼ ਵਧੇਰੇ ਤੇਜ਼ੀ ਨਾਲ ਬਣਨ ਲਗਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਵੈਸੇ ਨਿਉਰੋਪੇਪਟਾਈਡ ਨਾਮੀ ਇਹ ਹਾਰਮੋਨ ਸਾਡੇ ਸਰੀਰ ਵਿਚ ਆਮ ਤੌਰ 'ਤੇ ਬਣਦੇ ਰਹਿੰਦੇ ਹਨ ਪਰ ਹੱਸਣ ਨਾਲ ਇਹ ਹਾਰਮੋਨਜ਼ ਜ਼ਿਆਦਾ ਮਾਤਰਾ ਵਿਚ ਬਣਨ ਲਗਦੇ ਹਨ। ਹੱਸਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਸਰੀਰ ਅਤੇ ਦਿਮਾਗ ਦੋਵੇਂ ਤੰਦਰੁਸਤ ਰਹਿੰਦੇ ਹਨ। ਇਹੀ ਕਾਰਨ ਹੈ ਕਿ ਅੱਜਕਲ੍ਹ ਦੁਨੀਆ ਭਰ 'ਚ ਅਨੇਕਾਂ ਥਾਵਾਂ 'ਤੇ ਹੱਸਣ ਵਾਲੇ ਭਾਵ 'ਲਾਫਿੰਗ ਕਲੱਬ' ਵੀ ਖੁੱਲ੍ਹਦੇ ਜਾ ਰਹੇ ਹਨ। ਖੁੱਲ੍ਹ ਕੇ ਹੱਸਣ ਨਾਲ ਵਿਅਕਤੀ ਦੇ ਖ਼ੂਨ ਸੰਚਾਰ ਦੀ ਗਤੀ ਵਧ ਜਾਂਦੀ ਹੈ ਅਤੇ ਪਾਚਨਤੰਤਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਲਗਦਾ ਹੈ। ਹੱਸਣ ਨਾਲ ਆਕਸੀਜਨ ਦਾ ਪ੍ਰਵਾਹ ਵਧੇਰੇ ਮਾਤਰਾ ...

ਪੂਰਾ ਲੇਖ ਪੜ੍ਹੋ »

ਹਮੇਸ਼ਾ ਚੁਸਤੀ-ਫੁਰਤੀ ਨਾਲ ਜਿਊਣਾ ਸਿੱਖੋ

ਭੁੱਖ ਲੱਗਣ 'ਤੇ ਹੀ ਖਾਓ : ਚੁਸਤੀ-ਫੁਰਤੀ ਲਈ ਭੋਜਨ ਉਦੋਂ ਹੀ ਕਰੋ ਜਦੋਂ ਤੁਹਾਨੂੰ ਭੁੱਖ ਮਹਿਸੂਸ ਹੋਵੇ। ਭੁੱਖ ਨਾ ਮਹਿਸੂਸ ਹੋਣ 'ਤੇ ਜ਼ਬਰਦਸਤੀ ਭੋਜਨ ਨਾ ਕਰੋ। ਇਸ ਨਾਲ ਸਰੀਰ ਆਲਸੀ ਹੁੰਦਾ ਹੈ ਅਤੇ ਪੇਟ ਖ਼ਰਾਬ ਹੁੰਦਾ ਹੈ। ਹਾਂ ਭੁੱਖ ਲੱਗਣ 'ਤੇ ਨਾ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਵਧੇਰੇ ਪਾਣੀ ਪੀਓ : ਸਰੀਰ ਦੀ ਚੁਸਤੀ ਫੁਰਤੀ ਲਈ ਦਿਨ ਵਿਚ ਸਾਫ਼ ਪਾਣੀ ਦੇ 10-12 ਗਿਲਾਸ ਪੀਓ ਜੋ ਸਰੀਰ ਦੀ ਸਫ਼ਾਈ ਤੇ ਪਾਚਨ ਕਿਰਿਆ ਲਈ ਜ਼ਰੂਰੀ ਹੈ। ਇਹ ਵੀ ਧਿਆਨ ਰੱਖੋ ਕਿ ਗੰਦਾ ਪਾਣੀ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਸਵੇਰੇ ਜਲਦੀ ਉੱਠੋ : ਖ਼ੁਦ ਨੂੰ ਚੁਸਤ ਬਣਾਈ ਰੱਖਣ ਲਈ ਸਵੇਰੇ 6 ਵਜੇ ਤੱਕ ਉੱਠ ਕੇ ਜ਼ਰੂਰੀ ਕੰਮਾਂ ਤੋਂ ਵਿਹਲੇ ਹੋ ਜਾਣਾ ਚਾਹੀਦਾ ਹੈ। ਇਸ ਨਾਲ ਸਾਰਾ ਦਿਨ ਸਰੀਰ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ। ਜਾਗ ਨਾ ਆਉਣ 'ਤੇ ਅੰਗੜਾਈ ਲੈਂਦਿਆਂ ਉੱਠੋ। ਇਸ ਨਾਲ ਖੂਨ ਦਾ ਵਹਾਅ ਸਹੀ ਰਹਿੰਦਾ ਹੈ, ਨੀਂਦ ਭਜਾਉਣ ਵਿਚ ਮਦਦ ਮਿਲਦੀ ਹੈ ਅਤੇ ਸਰੀਰ ਲਚਕੀਲਾ ਬਣਦਾ ਹੈ। ਖੁੱਲ੍ਹ ਕੇ ਹੱਸੋ : ਥੋੜ੍ਹੀ ਜਿਹੀ ਖੁਸ਼ੀ ਹੋਣ 'ਤੇ ਵੀ ਖੁੱਲ੍ਹ ਕੇ ਹੱਸੋ ਜਿਵੇਂ ਤੁਸੀਂ ਹੱਸਣ ਦਾ ਬਹਾਨਾ ਲੱਭ ਰਹੇ ...

ਪੂਰਾ ਲੇਖ ਪੜ੍ਹੋ »

ਟੈਟਨੈੱਸ ਤੋਂ ਬਚਾਅ ਲਈ ਜ਼ਰੂਰੀ ਸੁਝਾਅ

ਟੈਟਨੈੱਸ ਇਕ ਬਹੁਤ ਪੁਰਾਣਾ ਰੋਗ ਹੈ, ਜੋ ਇਕ ਸੂਖਮ ਬੈਕਟੀਰੀਆ 'ਸਲੋਸੀਟੂਡੀਅਮ ਟਿਟੈਨੀ' ਦੀ ਇਨਫੈਕਸ਼ਨ ਨਾਲ ਹੁੰਦਾ ਹੈ। ਇਸ ਕੀਟਾਣੂ ਦੇ ਬੀਜ ਜਦੋਂ ਜ਼ਖ਼ਮ ਜਾਂ ਖਰੋਚ 'ਚ ਜਾਂਦੇ ਹਨ ਤਾਂ ਇਹ ਬਿਮਾਰੀ ਲੱਗ ਜਾਂਦੀ ਹੈ। ਇਹ ਬੀਜਾਣੂ ਸੜਕ, ਖੇਤ, ਘਰ ਆਦਿ ਦੀ ਮਿਟੀ 'ਚ ਮਿਲੇ ਹੁੰਦੇ ਹਨ ਅਤੇ ਧੂੜ-ਮਿੱਟੀ 'ਚ ਉੱਡ ਕੇ ਜ਼ਖ਼ਮ 'ਤੇ ਲੱਗ ਜਾਂਦੇ ਹਨ। ਜ਼ਖਮ 'ਤੇ ਮਿੱਟੀ ਜਾਂ ਧੂੜ ਪੈਣ ਨਾਲ, ਸੜ ਜਾਣ ਜਾਂ ਜੰਗਾਲ ਲੱਗਾ ਕਿੱਲ, ਚਾਕੂ ਆਦਿ ਲੱਗ ਜਾਣ ਨਾਲ ਟੈਟਨੈੱਸ ਦੇ ਕੀਟਾਣੂ ਸਰੀਰ 'ਚ ਪਹੁੰਚ ਜਾਂਦੇ ਹਨ ਤੇ ਤੇਜ਼ੀ ਨਾਲ ਵਧਣ ਲੱਗਦੇ ਹਨ। ਟੈਟਨੈੱਸ ਰੋਗ ਹੁੰਦਿਆਂ ਹੀ ਰੋਗੀ ਦੇ ਮੂੰਹ ਦਾ ਜਬਾੜਾ ਬੰਦ ਹੋਣ ਲਗਦਾ ਹੈ, ਸਰੀਰ 'ਚ ਅਕੜਾ ਆਉਣ ਲੱਗਦਾ ਹੈ ਅਤੇ ਥੋੜ੍ਹੀ ਜਿਹੀ ਉਤੇਜਨਾ ਹੋਣ 'ਤੇ ਦਿਮਾਗ ਨੂੰ ਝਟਕੇ ਲੱਗਣ ਲੱਗਦੇ ਹਨ। ਰੋਗੀ ਦੇ ਹੱਥ, ਪੈਰ, ਪੇਟ ਅਤੇ ਗਰਦਨ ਆਦਿ ਅੰਗਾਂ ਵਿਚ ਅਕੜਾਅ ਆਉਣ ਲੱਗਦਾ ਹੈ ਜਿਸ ਕਰਕੇ ਛਾਤੀ ਦੀਆਂ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਸਕਦੀਆਂ ਹਨ ਅਤੇ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗਦੀ ਹੈ। ਕਿਸੇ ਵੀ ਉਮਰ ਵਿਚ ਸੱਟ ਲੱਗਣ 'ਤੇ, ਪਿੰਨ ਨਾਲ ਦੰਦ ਖੁਰਚਣ 'ਤੇ, ਇਕ ਹੀ ਟੀਕੇ ਨਾਲ ਕਈ ...

ਪੂਰਾ ਲੇਖ ਪੜ੍ਹੋ »

ਅੱਖਾਂ ਦੀ ਰੌਸ਼ਨੀ ਲਈ ਵੀ ਖ਼ਤਰਨਾਕ ਹੈ ਸ਼ੂਗਰ

ਸ਼ੂਗਰ ਨੂੰ ਅੰਗਰੇਜ਼ੀ ਵਿਚ ਡਾਇਬਿਟੀਜ਼ ਕਹਿੰਦੇ ਹਨ। ਸ਼ੂਗਰ ਦਾ ਰੋਗੀ ਸਰੀਰਕ ਰੂਪ ਵਿਚ ਬੜੀ ਤੇਜ਼ੀ ਨਾਲ ਕਮਜ਼ੋਰ ਹੋਣ ਲਗਦਾ ਹੈ। ਮਦਰਾਸ ਸਥਿਤ ਇਕ ਡਾਇਬਿਟੀਜ਼ ਸਪੈਸ਼ਲਿਸਟ ਸੈਂਟਰ ਦੇ ਅਧਿਐਨ ਅਨੁਸਾਰ ਸਾਰੇ ਸ਼ੂਗਰ ਰੋਗੀਆਂ ਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਹ ਡਾਇਬੈਟਿਕ ਰੇਟੀਨੋਪੈਥੀ ਦੀ ਸ਼ੁਰੂਆਤੀ ਜਾਂਚ ਲਈ ਬਹੁਤ ਜ਼ਰੂਰੀ ਹੈ। ਜੇਕਰ ਇਸ ਦਾ ਪਤਾ ਸ਼ੁਰੂ ਵਿਚ ਹੀ ਲੱਗ ਜਾਵੇ ਤਾਂ ਇਲਾਜ ਸੰਭਵ ਹੈ, ਨਹੀਂ ਤਾਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਸ਼ੂਗਰ ਦੇ ਮਾੜੇ ਪ੍ਰਭਾਵ ਉਨ੍ਹਾਂ ਲੋਕਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਇਹ ਰੋਗ 10-15 ਸਾਲ ਤੋਂ ਹੈ। ਡਾਇਬਟਿਕ ਰੈਟੀਨੋਪੈਥੀ ਸ਼ੂਗਰ ਦੇ ਮਾੜੇ ਪ੍ਰਭਾਵ ਦਾ ਹੀ ਨਾਂਅ ਹੈ। ਇਸ ਵਿਚ ਰੋਗੀ ਦੀ ਅੱਖ ਦਾ ਪਿਛਲਾ ਹਿੱਸਾ ਪ੍ਰਭਾਵਿਤ ਹੁੰਦਾ ਹੈ। ਇਸ ਹਿੱਸੇ ਵਿਚ ਬਹੁਤ ਸਾਰੀਆਂ ਖ਼ੂਨ ਨਾੜੀਆਂ ਉੱਭਰ ਆਉਂਦੀਆਂ ਹਨ। ਅਜਿਹਾ ਉਨ੍ਹਾਂ ਨੂੰ ਆਕਸੀਜਨ ਦੀ ਪੂਰੀ ਮਾਤਰਾ ਨਾ ਮਿਲਣ ਕਰਕੇ ਹੁੰਦਾ ਹੈ। ਇਹ ਸਥਿਤੀ ਖ਼ੂਨ ਵਿਚ ਸ਼ੱਕਰ ਦੇ ਕਾਰਨ ਪੈਦਾ ਹੁੰਦੀ ਹੈ। ਰੋਗੀ ਦੇ ਰੇਟੀਨਾ 'ਚ ਪਾਣੀ ਜਾਂ ਖ਼ੂਨ ਦਾ ...

ਪੂਰਾ ਲੇਖ ਪੜ੍ਹੋ »

ਬਹੁਤ ਗੁਣਕਾਰੀ ਹਨ ਕੌੜੀਆਂ ਮਿਰਚਾਂ

ਹਰੀ ਮਿਰਚ : ਹਰੀ ਮਿਰਚ ਵਿਚ ਵਿਟਾਮਿਨ 'ਏ' ਅਤੇ 'ਸੀ' ਪਾਇਆ ਜਾਂਦਾ ਹੈ। ਹਰੀ ਮਿਰਚ ਨੂੰ ਪੀਹ ਕੇ ਦਾਲ, ਕੜ੍ਹੀ, ਸਬਜ਼ੀ, ਸਾਂਭਰ ਆਦਿ ਵਿਚ ਵਰਤਿਆ ਜਾਂਦਾ ਹੈ। ਹਰੀ ਮਿਰਚ ਦੀਆਂ ਪਕੌੜੀਆਂ ਵੀ ਵੇਸਣ ਵਿਚ ਮਿਲਾ ਕੇ ਵਰਤੀਆਂ ਜਾ ਸਕਦੀਆਂ ਹਨ। ਇਸ ਦੀਆਂ ਪਕੌੜੀ ਖਾਣ ਨਾਲ ਜ਼ੁਕਾਮ ਦੂਰ ਹੋ ਜਾਂਦਾ ਹੈ। ਚਟਣੀ ਅਤੇ ਰਾਇਤਾ ਵੀ ਹਰੀ ਮਿਰਚ ਨਾਲ ਬਣਦਾ ਹੈ। ਇਹ ਖਾਣ ਵਿਚ ਬਹੁਤ ਹੀ ਸਵਾਦੀ ਹੁੰਦਾ ਹੈ। ਇਸ ਦਾ ਅਚਾਰ ਵੀ ਬਣਾਇਆ ਜਾਂਦਾ ਹੈ। ਅਜੀਰਣ ਅਤੇ ਪੇਟ ਦੇ ਕੀੜੇ ਵੀ ਨਸ਼ਟ ਕਰਦਾ ਹੈ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਕਾਲੀ ਮਿਰਚ : ਕਾਲੀ ਮਿਰਚ ਗਰਮ ਹੁੰਦੀ ਹੈ। ਰੋਜ਼ਾਨਾ ਮਸਾਲਿਆਂ ਵਿਚ ਇਸ ਦੀ ਵਰਤੋਂ ਹੁੰਦੀ ਹੈ। ਇਹ ਕੌੜੀ ਹੁੰਦੀ ਹੈ ਅਤੇ ਸਰੀਰ 'ਚ ਗਰਮੀ ਵੀ ਪੈਦਾ ਕਰਦੀ ਹੈ। ਕਫ਼, ਕੀੜੇ, ਪਿਤ, ਗੈਸ, ਸਾਹ, ਸੂਲ ਦੇ ਰੋਗਾਂ ਨੂੰ ਨਸ਼ਟ ਕਰ ਦਿੰਦੀ ਹੈ। ਇਸ ਦੇ 2-3 ਦਾਣੇ ਹਰ ਰੋਜ਼ ਖਾਣ ਨਾਲ ਸਰੀਰ ਵਿਚ ਕੋਈ ਵੀ ਰੋਗ ਨਹੀਂ ਹੁੰਦਾ। ਕਾਲੀ ਮਿਰਚ ਦਾ ਬਾਰੀਕ ਚੂਰਨ ਗਰਮ ਦੁੱਧ ਨਾਲ ਖੰਡ ਪਾ ਕੇ ਪੀਣ ਨਾਲ ਖੰਘ ਦੂਰ ਹੋ ਜਾਂਦੀ ਹੈ। 14-20 ਕਾਲੀਆਂ ਮਿਰਚਾਂ ਨੂੰ ਪੀਹ ਕੇ ਹਰ ਰੋਜ਼ ਸ਼ਹਿਦ ਦੇ ਨਾਲ ਚੱਟਣ ...

ਪੂਰਾ ਲੇਖ ਪੜ੍ਹੋ »

ਸਿਹਤ ਲਈ ਫ਼ਾਇਦੇਮੰਦ ਹਨ ਮਿੱਟੀ ਦੇ ਭਾਂਡੇ

ਇਕ ਪੁਰਾਣੀ ਪਰੰਪਰਾ ਹੈ ਮਿੱਟੀ ਦੇ ਭਾਂਡਿਆਂ ਵਿਚ ਬਣਿਆ ਭੋਜਨ। ਮਿੱਟੀ ਦੇ ਭਾਂਡਿਆਂ ਵਿਚ ਭੋਜਨ ਬਣਾਉਣਾ ਅੱਜ ਇਸ ਲਈ ਸੰਭਵ ਨਹੀਂ ਹੈ, ਕਿਉਂਕਿ ਇਸ ਲਈ ਸਾਨੂੰ ਜਿੰਨਾ ਸਮਾਂ ਚਾਹੀਦਾ ਹੈ, ਜਿੰਨਾ ਹੌਸਲਾ ਚਾਹੀਦਾ ਹੈ, ਜਿੰਨੀ ਊਰਜਾ ਚਾਹੀਦੀ ਹੈ ਅਤੇ ਜਿੰਨੀ ਬੇਫ਼ਿਕਰੀ ਚਾਹੀਦੀ ਹੈ, ਉਹ ਸਭ ਇਸ ਇਕ-ਇਕ ਪਲ ਦੇ ਹਿਸਾਬ-ਕਿਤਾਬ ਵਾਲੇ ਸਮੇਂ ਵਿਚ ਸੰਭਵ ਨਹੀਂ ਹੈ। ਜੇਕਰ ਸਰੀਰ ਲਈ ਫਾਇਦੇ ਅਤੇ ਨੁਕਸਾਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਮਿੱਟੀ ਦੇ ਭਾਂਡਿਆਂ ਵਿਚ ਤਿਆਰ ਭੋਜਨ ਸਾਡੀ ਸਿਹਤ ਲਈ ਬਹੁਤ ਅਨੁਕੂਲ ਹੈ। ਇਹੀ ਕਾਰਨ ਹੈ ਕਿ ਅੱਜਕਲ੍ਹ ਸਾਰੇ ਵੱਡੇ-ਵੱਡੇ ਪੰਜ-ਸੱਤ ਸਿਤਾਰਾ ਹੋਟਲਾਂ ਵਿਚ ਮਿੱਟੀ ਦੇ ਭਾਂਡਿਆਂ ਵਿਚ ਬਣਿਆ ਭੋਜਨ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਮਿੱਟੀ ਦੇ ਭਾਂਡਿਆਂ ਵਿਚ ਬਣਿਆ ਭੋਜਨ ਮਹਿਜ਼ ਭੋਜਨ ਨਹੀਂ ਹੁੰਦਾ, ਇਹ ਸਾਡੀ ਸਿਹਤ ਲਈ ਵੀ ਹਰ ਤਰ੍ਹਾਂ ਦੇ ਇਲਾਜ ਵਾਲੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਿਵੇਂ ਮਿੱਟੀ ਦੇ ਭਾਂਡਿਆਂ ਵਿਚ ਬਣੇ ਭੋਜਨ ਵਿਚ ਲੋਹਾ, ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਮਿੱਟੀ ਦੇ ਭਾਂਡਿਆਂ ਵਿਚ ਕਿਉਂਕਿ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਬੰਦ ਕਮਰਿਆਂ ਵਿਚ ਹੁੰਦੀਆਂ ਹਨ ਜ਼ਿਆਦਾ ਬਿਮਾਰੀਆਂ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਮੰਜ਼ਿਲਾ ਇਮਾਰਤਾਂ ਵਿਚ ਉਪਰਾਲੇ ਕਮਰਿਆਂ 'ਚ ਰਹਿਣ ਵਾਲੇ ਵਿਅਕਤੀਆਂ ਦੇ ਬਿਮਾਰ ਹੋਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਹੋ ਜਾਂਦੀ ਹੈ। ਇਸ ਦੇ ਅਨੁਸਾਰ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉੱਚੀਆਂ ਇਮਾਰਤਾਂ ਦੇ ਨਿਰਮਾਣ ਦੇ ਚਾਰੇ ਪਾਸੇ ਲੋਹੇ ਦੇ ਜਾਲ ਦੀ ਵਰਤੋਂ ਹੁੰਦੀ ਹੈ। ਇਨ੍ਹਾਂ ਦੀਆਂ ਤਰੰਗਾਂ ਦਾ ਵਧੇਰੇ ਅਸਰ ਉਨ੍ਹਾਂ ਦੇ ਰਹਿਣ ਵਾਲਿਆਂ 'ਤੇ ਹੁੰਦਾ ਹੈ ਅਤੇ ਉਨ੍ਹਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਅਕਤੀ ਜਿੰਨਾ ਜ਼ਮੀਨ ਨਾਲ ਜੁੜਿਆ ਹੋਵੇਗਾ, ਜਿੰਨਾ ਕੁਦਰਤ ਦੇ ਨੇੜੇ ਹੋਵੇਗਾ, ਓਨਾ ਹੀ ਉਹ ਤੰਦਰੁਸਤ ਰਹੇਗਾ। ਬਿਜਲੀ ਦੇ ਆਧੁਨਿਕ ਉਪਕਰਨਾਂ ਜਿਵੇਂ ਮਾਈਕ੍ਰੋਵੇਵ ਅਤੇ ਸੈਲੂਲਰ ਫੋਨ ਨਾਲ ਪੈਦਾ ਹੋਣ ਵਾਲੀਆਂ ਤਰੰਗਾਂ ਅਣਜਾਣੇ ਵਿਚ ਮਾਨਸਿਕ ਅਸ਼ਾਂਤੀ ਅਤੇ ਚਿੜਚਿੜੇਪਨ ਤੋਂ ਲੈ ਕੇ ਦਿਮਾਗੀ ਕੈਂਸਰ ਤੱਕ ਪੈਦਾ ਕਰ ਸਕਦੇ ਹਨ। ਜੇ ਤੁਹਾਡੇ ਕਮਰੇ ਦੀਆਂ ਕੰਧਾਂ 'ਤੇ ਪਲਾਸਟਿਕ ਪੇਂਟ ਹੋਇਆ ਹੈ ਅਤੇ ਕਮਰੇ ਦੀ ਫਰਸ਼ 'ਤੇ ਕਾਲੀਨ ਵਿਛਿਆ ਹੋਇਆ ਹੈ ਤਾਂ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX