ਤਾਜਾ ਖ਼ਬਰਾਂ


ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 minute ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  28 minutes ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  about 1 hour ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 2 hours ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 2 hours ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 3 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 3 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 5 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 6 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 6 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 7 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ

ਅਭਿਆਸ

ਗੁਰਸ਼ਾਨ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਉਹ ਹਰ ਰੋਜ਼ ਸਕੂਲ ਆਉਂਦਾ ਸੀ। ਉਸ ਦੇ ਮੰਮੀ ਡੈਡੀ ਵੀ ਉਸ ਦੀ ਪੜ੍ਹਾਈ ਉੱਤੇ ਬਹੁਤ ਖ਼ੁਸ਼ ਸਨ। ਜਦੋਂ ਮੈਨੂੰ ਇਹ ਜਮਾਤ ਮਿਲੀ ਸੀ ਤਾਂ ਉਸ ਇੰਚਾਰਜ ਅਧਿਆਪਕ ਨੇ ਵੀ ਗੁਰਸ਼ਾਨ ਦੀ ਬਹੁਤ ਤਾਰੀਫ਼ ਕੀਤੀ ਸੀ। ਬੇਸ਼ੱਕ ਉਹ ਪੜ੍ਹਨ ਵਿਚ ਵਧੀਆ ਸੀ ਪਰ ਮੈਨੂੰ ਉਸ ਦੀ ਲਿਖਾਈ ਬਿਲਕੁਲ ਪਸੰਦ ਨਹੀਂ ਸੀ। ਉਹ ਲਿਖਣ ਲੱਗਿਆਂ ਕਦੇ ਵੱਡੇ-ਵੱਡੇ ਅਤੇ ਕਦੀ ਛੋਟੇ-ਛੋਟੇ ਅੱਖਰ ਲਿਖ ਦਿੰਦਾ ਸੀ। ਕਈ ਵਾਰ ਕਾਪੀ ਦੀਆਂ ਲਾਈਨਾਂ ਦਾ ਧਿਆਨ ਵੀ ਨਹੀਂ ਰੱਖਦਾ ਸੀ। ਮੈਂ ਜਦੋਂ ਵੀ ਸਫ਼ਾ ਲਿਖ ਕੇ ਦਿਖਾਉਣ ਲਈ ਆਖਦਾ ਤਾਂ ਉਹ ਮੇਰੇ ਤੋਂ ਅੱਖਾਂ ਚੁਰਾ ਲੈਂਦਾ। ਮੈਨੂੰ ਉਹ ਸ਼ਰਮਾਉਂਦਾ ਵਿਖਾਈ ਦਿੰਦਾ। ਉਸ ਦੀ ਲਿਖਾਈ ਸੁੰਦਰ ਨਾ ਹੋਣ ਕਾਰਨ ਪੰਜਾਬੀ ਵਿਸ਼ੇ ਵਿਚੋਂ ਉਸ ਦੇ ਨੰਬਰ ਅਕਸਰ ਘੱਟ ਹੀ ਆਉਂਦੇ। ਇਕ ਦਿਨ ਮੈਂ ਜਮਾਤ ਵਿਚ ਆਉਂਦਿਆਂ ਹੀ ਸੁੰਦਰ ਲਿਖਾਈ ਦੀ ਮਹੱਤਤਾ ਦੱਸਣ ਲੱਗਿਆਂ। ਬੱਚਿਓ, 'ਸੁੰਦਰ ਲਿਖਾਈ ਸਾਡੀ ਪਹਿਚਾਣ ਬਣਾਉਂਦੀ ਹੈ। ਇਸ ਤੋਂ ਸਾਡੀ ਸ਼ਖ਼ਸੀਅਤ ਦਾ ਪਤਾ ਚਲਦਾ ਹੈ। ਤੁਹਾਡੇ ਮੋਤੀਆਂ ਵਰਗੇ ਲਿਖੇ ਅੱਖਰ ਸਕੂਲ ਅਤੇ ਅਧਿਆਪਕਾਂ ਦਾ ਮਾਣ ਵਧਾਉਂਦੇ ਹਨ।' ...

ਪੂਰਾ ਲੇਖ ਪੜ੍ਹੋ »

ਹਸਾਉਣ ਵਾਲੀ ਗੈਸ ਦਾ ਖੋਜੀ-ਹੰਫਰੀ ਡੇਵੀ

ਹੰਫਰੀ ਡੇਵੀ ਦਾ ਜਨਮ 17 ਦਸੰਬਰ, 1778 ਨੂੰ ਇੰਗਲੈਂਡ ਦੇ ਇਕ ਛੋਟੇ ਜੇਹੇ ਪਿੰਡ ਕਾਰਨਵਾਲ (3ornwa&&) ਵਿਚ, ਲੱਕੜ ਨੱਕਾਸ਼ ਪਿਤਾ ਰਾਬਰਟ ਡੇਵੀ ਦੇ ਘਰ ਹੋਇਆ। ਉਸ ਦੀ ਮਾਤਾ ਦਾ ਨਾਂਅ ਗਰੇਸ ਮਿਲੇ ਸੀ। ਉਹ ਆਪਣੇ ਮਾਤਾ-ਪਿਤਾ ਦੇ ਪੰਜ ਬੱਚਿਆਂ ਵਿਚ ਸਭ ਤੋਂ ਵੱਡਾ ਸੀ। ਕਾਰਨਵਾਲ ਪੜ੍ਹਨ-ਲਿਖਣ ਦੀਆਂ ਸਹੂਲਤਾਂ ਤੋਂ ਸੱਖਣਾ ਪਿੰਡ ਸੀ। ਸ਼ੁਰੂ ਤੋਂ ਹੀ ਉਹ ਬੜਾ ਹੋਣਹਾਰ ਬੱਚਾ ਸੀ। ਉਸ ਦੀ ਯਾਦਾਸ਼ਤ ਬੜੀ ਕਮਾਲ ਦੀ ਸੀ। ਉਸ ਦੀ ਦਿਲਚਸਪੀ ਪ੍ਰਯੋਗ ਕਰਨ ਵਿਚ ਵੱਧ ਸੀ । ਉਸ ਨੂੰ ਤੁਕਬੰਦੀ ਕਰਨ ਵਿਚ ਵੀ ਬੜਾ ਅਨੰਦ ਆਉਦਾ ਸੀ। ਪ੍ਰਸਿੱਧ ਕਵੀ ਲਾਓਦੇ ਅਤੇ ਕਾਲਰਿਜ਼ ਉਸ ਦੇ ਬਚਪਨ ਦੇ ਆੜੀ ਸਨ। ਉਸ ਨੇ ਵੀ ਕਵੀ ਬਣਨਾ ਚਾਹਿਆ ਸੀ ਪਰ ਹਾਲਾਤਾਂ ਨੇ ਉਸ ਨੂੰ ਕੈਮਿਸਟਰੀ ਦਾ ਵਿਗਿਆਨੀ ਬਣਾ ਦਿੱਤਾ ਸੀ। 6 ਸਾਲ ਦੀ ਉਮਰ ਵਿਚ ਉਸ ਨੂੰ ਪੈਨਜਾਂਸ ਦੇ ਗਰਾਮਰ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ। ਤਿੰਨ ਸਾਲ ਪਿੱਛੋਂ ਉਨ੍ਹਾਂ ਦਾ ਪਰਿਵਾਰ ਵਾਰਫੈਲ ਚਲਾ ਗਿਆ। ਇਸ ਸਮੇਂ ਦੌਰਾਨ ਉਹ ਆਪਣੇ ਪੱਥ ਪ੍ਰਦਰਸ਼ਕ ਟੋਂਕਿਨ ਕੋਲ ਵੀ ਰਹਿੰਦਾ ਰਿਹਾ ਸੀ। ਇਸ ਸਕੂਲ ਤੋਂ ਬਾਅਦ ਸੰਨ 1793 'ਚ ਟੋਂਕਿਨ ਨੇ ਹੀ ਉਸ ਨੂੰ ਟਰੂਰੋ ਕੈਥੇਡਰਲ ਸਕੂਲ ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-11

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਉਸ ਦਿਨ ਤੋਂ ਬਾਅਦ ਮੈਂ ਐਕਟਿਵਾ ਨੂੰ ਚਲਾਉਣ ਦੀ ਹਿੰਮਤ ਨਾ ਕੀਤੀ। ਹਾਂ, ਮੈਂ ਉਸ ਨੂੰ ਧੋਂਦਾ ਤੇ ਸਾਫ਼ ਜ਼ਰੂਰ ਕਰਦਾ। ਹਨੀ ਮੇਰੇ ਵੱਲ ਵੇਖ ਕੇ ਮੁਸਕਾਉਂਦਾ ਰਹਿੰਦਾ। ਇਕ ਦਿਨ ਹਨੀ ਸਾਡੇ ਇਕ ਗੁਆਂਢੀ ਦੇ ਘਰੋਂ ਇਕ ਕੀਮਤੀ ਘੜੀ ਚੋਰੀ ਕਰ ਲਿਆਇਆ। ਗੁਆਂਢੀਆਂ ਨੂੰ ਸ਼ੱਕ ਹੋਇਆ ਕਿ ਹਨੀ ਹੀ ਉਨ੍ਹਾਂ ਦੇ ਘਰ ਆਇਆ ਸੀ। ਉਨ੍ਹਾਂ ਦੇ ਮੁੰਡੇ ਨਾਲ ਉਸ ਦੀ ਦੋਸਤੀ ਸੀ। ਪਹਿਲਾਂ ਤਾਂ ਹਨੀ ਨਾ ਮੰਨਿਆ ਪਰ ਜਦੋਂ ਉਸ ਨੂੰ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਹ ਮੰਨ ਗਿਆ। ਉਸ ਦੇ ਇਸ ਕਾਰਨਾਮੇ ਨੇ ਮੰਮੀ-ਪਾਪਾ ਨੂੰ ਹੋਰ ਵੀ ਸ਼ਰਮਿੰਦਾ ਕਰ ਦਿੱਤਾ। ਹਨੀ ਦੀਆਂ ਅਜਿਹੀਆਂ ਗੱਲਾਂ ਪਿੰਡ ਰਹਿੰਦੇ ਦਾਦੀ ਜੀ ਤੱਕ ਵੀ ਅੱਪੜ ਚੁੱਕੀਆਂ ਸਨ। ਉਹ ਪਿੰਡ ਆਪਣੇ ਸਭ ਤੋਂ ਛੋਟੇ ਲੜਕੇ ਹਰਦੇਵ ਨਾਲ ਰਹਿੰਦੇ ਸਨ। ਉਹ ਮਿਲਣ ਵਾਸਤੇ ਆਏ। ਇਕ ਰਾਤ ਨੂੰ ਅਸੀਂ ਦਾਦੀ ਜੀ ਕੋਲ ਬੈਠੇ ਹੋਏ ਸਾਂ। ਦਾਦੀ ਜੀ ਹਨੀ ਨੂੰ ਪਿਆਰ ਨਾਲ ਸਮਝਾਉਂਦੇ ਰਹਿੰਦੇ ਸਨ। ਉਹ ਸਾਨੂੰ ਇਕ ਦੋ ਦਿਨਾਂ ਬਾਅਦ ਬਾਤ ਵੀ ਜ਼ਰੂਰ ਸੁਣਾਉਂਦੇ ਸਨ, ਜਿਨ੍ਹਾਂ ਵਿਚ ਕੋਈ ਨਾ ਕੋਈ ਸਿੱਖਿਆ ਛੁਪੀ ਹੁੰਦੀ ਸੀ। ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਧੀਆਂ ਵੰਡਣ ਚਾਨਣਾ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਉਸ ਦੀ ਮੰਮੀ ਨੇ ਜਦੋਂ ਵੇਖਿਆ ਤਾਂ ਬੇਟੀ ਦੇ ਗੁਣ-ਗਾਣ ਲੱਗੀ। ਉਸ ਨੇ ਬੋਲੀ ਬਣਾਈ : ਉਹ ਘਰ ਵੰਡੇ ਚਾਨਣਾ, ਧੀਆਂ ਜਿੱਥੇ ਹੋਣ ਪੜ੍ਹੀਆਂ। ਗਮਲਿਆਂ 'ਚ ਲਾਏ ਫੁੱਲ ਉਸ ਨੂੰ ਬੜੇ ਪਿਆਰ ਲੱਗਦੇ। ਫੁੱਲਾਂ 'ਤੇ ਉੱਡਦੀਆਂ ਤਿੱਤਲੀਆਂ ਨੂੰ ਵੇਖ-ਵੇਖ ਖੁਸ਼ ਹੁੰਦੀ। ਹੁਣ ਉਸ ਨੂੰ ਬਹੁਤ ਨੇੜਿਓਂ ਫੁੱਲਾਂ 'ਤੇ ਤਿੱਤਲੀਆਂ ਵੇਖਣਾ ਚੰਗਾ ਲਗਦਾ। ਸ਼ਾਮੀ ਆਪਣੀ ਮੰਮੀ ਨਾਲ ਫੁੱਲਾਂ ਨੂੰ ਪਾਣੀ ਦਿੰਦੀ। ਬੂਟਿਆਂ ਨੂੰ ਵੀ ਸਾਡੇ ਵਾਂਗ ਤ੍ਰੇਹ ਲੱਗਦੀ ਹੋਣੀ ਐ, ਉਹ ਸੋਚਣ ਲੱਗਦੀ। ਪੰਛੀ ਉੱਡਦੇ, ਚੀਂ-ਚੀਂ ਕਰਦੇ। ਉਸ ਨੂੰ ਪਿਆਰੇ ਲੱਗਦੇ। ਪੰਛੀਆਂ ਨੂੰ ਵੀ ਤ੍ਰੇਹ ਲਗਦੀ ਹੋਣੀ ਐ, ਉਸ ਨੂੰ ਖਿਆਲ ਆਉਂਦਾ। ਬਾਹਰ ਗੇਟ ਦੇ ਥਮਲੇ 'ਤੇ ਨਵਕਿਰਨ ਨੇ ਇਕ ਠੂਲ੍ਹੇ, ਵਿਚ ਪਾਣੀ ਭਰ ਕੇ ਰੱਖ ਦਿੱਤਾ ਤਾਂ ਜੋ ਪੰਛੀ ਪਾਣੀ ਪੀਂਦੇ ਰਹਿਣ। ਦੋ ਗੁਟਾਰਾਂ ਪਾਣੀ ਪੀਣ ਆਈਆਂ ਤੇ ਨਵਕਿਰਨ ਨੇ ਝੱਟ ਉਨ੍ਹਾਂ ਦੀ ਫੋੋਟ ਮੋਬਾਈਲ 'ਚ ਟਿੱਕ ਕਰ ਲਈ। ਇੰਝ ਨਵਕਿਰਨ ਸਾਰਾ ਦਿਨ ਕੰਮਾਂ 'ਚ ਰੁੱਝੀ ਰਹਿੰਦੀ। ਇਕ ਦਿਨ ਨਵਕਿਰਨ ਨੂੰ ਉਸ ਦੀ ਇੰਚਾਰਜ-ਅਧਿਆਪਕਾ ਦਾ ਫੋਨ ਆਇਆ ਕਿ ਸੁੰਦਰ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਕੋਇਲ ਕੂ ਹੂ ਕੂ ਗਾਏ

ਸੁਹਾਵਣੇ ਮੌਸਮ 'ਚ ਸੁਬ੍ਹਾ ਸਵੇਰੇ , ਸਾਡੀ ਬਗੀਚੀ 'ਚ ਕੋਇਲ ਗਾਏ। ਕਦੇ ਅੰਬ, ਕਦੇ ਜਾਮਨ 'ਤੇ ਬੈਠ, ਕੂ ਹੂ ਕੂ ਗਾ ਵਾਤਾਵਰਨ ਮਹਿਕਾਏ। ਸੋਨ ਸੁਨਹਿਰੀ ਫਸਲ ਘਰ ਆਈ, ਪਰਿਵਾਰ'ਚ ਖੁਸ਼ੀਆਂ ਲਿਆਈ। ਵੇਖ ਬਾਸਮਤੀ ਦੀ ਸਬਜ਼ ਪਨੀਰੀ, ਗੀਤ ਸੁਣ ਕਾਲੀ ਘਟਾ ਚੜ੍ਹ ਆਈ। ਚੁੰਝਾਂ ਮਾਰ ਘੁੱਗੀ ਗੁਟਾਰ ਖੰਭ ਫੈਲਾਏ, ਰਣਵੀਰ ਨਿਰਵੈਰ ਚੋਗ ਲਿਆਏ। ਮੜਕ ਨਾਲ ਤੁਰਦੀ ਨੇੜੇ ਆਈ, ਤਲੀ ਤੋਂ ਦਾਣਾ ਚੁਗ ਚੁਗ ਖਾਏ। ਸੁਹਾਵਣੇ ਮੌਸਮ 'ਚ ਸੁਭ੍ਹਾ ਸਵੇਰੇ, ਸਾਡੀ ਬਗੀਚੀ 'ਚ ਕੋਇਲ ਗਾਏ। ਕਦੇ ਅੰਬ ਜਾਮਨ 'ਤੇ ਬੈਠ , ਕੂ ਹੂ ਕੂ ਗਾ ਧਰਤ ਮਹਿਕਾਏ। -ਮੁਖਤਾਰ ਗਿੱਲ ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਮੋਬਾਈਲ

ਮੋਬਾਈਲ ਹੋ ਗਿਆ ਜ਼ਰੂਰੀ ਬੱਚਿਓ, ਖ਼ੁਦ ਹੀ ਖ਼ੁਦ ਤੋਂ ਪਵਾਦੇ ਦੂਰੀ ਬੱਚਿਓ। ਬੱਸ ਇਸ ਦੇ ਹੋਇਓ ਨਾ ਗ਼ੁਲਾਮ ਬੱਚਿਓ, ਯਾਦ ਰੱਖਣਾ ਮਿਹਨਤਾਂ ਨੂੰ ਹੁੰਦੀ ਐ ਸਲਾਮ ਬੱਚਿਓ। ਮਾਪਿਆਂ ਨੂੰ ਹੁੰਦੀਆਂ ਉਮੀਦਾਂ ਬੜੀਆਂ, ਸੰਜੋਏ ਸੁਪਨਿਆਂ ਦੀਆਂ ਤੋੜਿਓ ਨਾ ਲੜੀਆਂ। ਪੜ੍ਹਾਈ ਕਰਕੇ ਕਮਾਉਣਾ ਨਾਂਅ ਬੱਚਿਓ, ਯਾਦ ਰੱਖਣਾ ਮਿਹਨਤਾਂ ਨੂੰ ਹੁੰਦੀ ਐ ਸਲਾਮ ਬੱਚਿਓ। ਉਦਾਸ ਰੁੱਖਾਂ ਦੇ ਵੀ ਗਿਲੇ ਤੁਸੀਂ ਸੁਣਨੇ, ਲੰਮੀ ਉਡਾਰੀ ਉੱਚੇ ਮੰਜ਼ਿਲਾਂ ਦੇ ਰਾਹ ਚੁਣਨੇ। ਸਫਲਤਾ ਦੇ ਰਸਤਿਆਂ 'ਤੇ ਔਕੜਾਂ ਤਮਾਮ ਬੱਚਿਓ, ਯਾਦ ਰੱਖਣਾ ਮਿਹਨਤਾਂ ਨੂੰ ਹੁੰਦੀ ਐ ਸਲਾਮ ਬੱਚਿਓ। ਵੱਡੇ ਬਜ਼ੁਰਗਾਂ ਦਾ ਕਰੀਏ ਸਤਿਕਾਰ ਬੱਚਿਓ, ਨੈਤਿਕਤਾ ਬੰਨ੍ਹ ਪੱਲੇ ਬਣਨਾ ਆਗਿਆਕਾਰ ਬੱਚਿਓ। ਖੁਸ਼ੀ ਦਾ ਟਿਕਾਣਾ ਨਹੀਂ ਮਿਲੇ ਜੇ ਇਨਾਮ ਬੱਚਿਓ, ਯਾਦ ਰੱਖਣਾ ਮਿਹਨਤਾਂ ਨੂੰ ਹੁੰਦੀ ਐ ਸਲਾਮ ਬੱਚਿਓ। ਛੱਡੀਏ ਝੂਠ ਬੋਲਣਾ ਬਹਾਨੇ ਐਵੇਂ ਘੜਨੇ, ਕਰਨੀ ਨਾ ਕੋਸ਼ਿਸ਼ ਤੇ ਦੋਸ਼ ਕਿਸਮਤ 'ਤੇ ਮੜ੍ਹਨੇ। ਸਰੋਏ ਮਨ ਚੰਚਲ ਦੀ ਰੱਖੀੇ ਖਿੱਚ ਲਗਾਮ ਬੱਚਿਓ, ਯਾਦ ਰੱਖਣਾ ਮਿਹਨਤਾਂ ਨੂੰ ਹੁੰਦੀ ਐ ਸਲਾਮ ਬੱਚਿਓ। -ਜਸਵਿੰਦਰ ਸਿੰਘ ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਆਓ! ਬੱਚਿਓ ਆਓ

ਨੀਲੇ ਗਗਨ 'ਚ ਉੱਡਣ ਦੇ ਤੁਹਾਨੂੰ ਕੁਝ ਗੁਰ ਸਮਝਾਵਾਂ। ਆਓ! ਬੱਚਿਓ ਆਓ ਸਤਰੰਗੀ ਪੀਂਘ ਦੀ ਗੋਦ 'ਚ ਕੁਦਰਤ ਬਖ਼ਸ਼ੇ ਝੂਟੇ ਦਿਵਾਵਾਂ। ਆਓ! ਬੱਚਿਓ ਆਓ ਵਿਸ਼ਾਲ ਖੁੱਲ੍ਹੀਆਂ ਝੀਲਾਂ 'ਚ ਲੰਬੀਆਂ ਤੁਹਾਨੂੰ ਤਾਰੀਆਂ ਲਵਾਵਾਂ। ਆਓ! ਬੱਚਿਓ ਆਓ ਦਰੱਖਤਾਂ 'ਤੇ ਚਹਿਕਦੇ ਪੰਛੀਆਂ ਸੰਗ ਖੁੱਲ੍ਹੇ ਤੁਹਾਡੇ ਕਲੋਲ ਕਰਵਾਵਾਂ। ਆਓ! ਬੱਚਿਓ ਆਓ ਸੁਨਹਿਰੀ ਤੁਹਾਡੇ ਬਾਲ ਜੀਵਨ ਦੇ ਅਦਭੁੱਤ ਕਿੱਸੇ ਖੋਲ੍ਹ ਸੁਣਾਵਾਂ। ਆਓ! ਬੱਚਿਓ ਆਓ ਆਪਣੇ ਗੁਰਾਂ ਦੀ ਜੀਵਨ ਗਾਥਾ ਘੋਲ ਤੁਹਾਡੇ ਜ਼ਿਹਨ 'ਚ ਪਾਵਾਂ। -ਸਵਿੰਦਰ ਸਿੰਘ ਚਾਹਲ (ਸੇਵਾਮੁਕਤ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਨਿੱਕਾ ਬਾਲ

ਸਾਡੇ ਘਰ ਆਇਆ ਨਿੱਕਾ ਬਾਲ, ਨਿੱਕਾ ਬਾਲ ਹੈ ਬੜਾ ਕਮਾਲ, ਦੇਖਣ ਨੂੰ ਲੱਗੇ ਹੁਸ਼ਿਆਰ, ਨਾ ਰੱਖਿਆ ਉਸ ਦਾ ਜੁਝਾਰ, ਨਿੱਕੀਆਂ ਨਿੱਕੀਆਂ ਉਸ ਦੀਆਂ ਬਾਹਵਾਂ, ਚਾਈਂ-ਚਾਈਂ ਗੋਦ ਖਿਲਾਵਾਂ, ਵੇਖਦਾ ਰਹਿੰਦਾ ਸੱਜੇ ਖੱਬੇ, ਵੇਖਣ ਨੂੰ ਰੱਬ ਦਾ ਰੂਪ ਹੀ ਲੱਗੇ, ਸਾਡੇ ਘਰ ਵਿਚ ਰੌਣਕ ਲਾਈ, ਸਾਰੇ ਖੇਡਣ ਉਸ ਨਾਲ ਚਾਈਂ-ਚਾਈਂ। -ਗੁਰਮੀਤ ਸਿੰਘ ਸ. ਪ੍ਰ. ਸ. ਹਕੀਕਤਪੁਰਾ ...

ਪੂਰਾ ਲੇਖ ਪੜ੍ਹੋ »

ਚੜ੍ਹਿਆ ਸਾਉਣ ਮਹੀਨਾ

ਚੜ੍ਹਿਆ ਸਾਉਣ ਮਹੀਨਾ ਬੱਦਲ ਆਇਆ ਬੱਦਲ ਆਇਆ, ਗਰਮੀ ਭੱਜਦੀ ਦੇਖਿਓ ਮੀਂਹ ਲਿਆਇਆ ਮੀਂਹ ਲਿਆਇਆ। ਠੰਢੀਆਂ ਵਗਣ ਹਵਾਵਾਂ ਆਉਂਦੇ ਬੜੇ ਨਜ਼ਾਰੇ ਬਈ, ਕਿਣਮਿਣ ਸ਼ੁਰੂ ਹੋ ਗਈ ਘਰਾਂ 'ਚੋਂ ਨਿਕਲੇ ਸਾਰੇ ਬਈ, ਕਾਲੀ ਘਟਾ ਵੇਖ ਕੇ ਸਭ ਨੇ ਉੱਚੀ ਉੱਚੀ ਰੌਲਾ ਪਾਇਆ, ਚੜ੍ਹਿਆ ਸਾਉਣ ਮਹੀਨਾ ਬੱਦਲ ਆਇਆ ਬੱਦਲ ਆਇਆ। ਗਲੀਆਂ 'ਚ ਭਰਿਆ ਪਾਣੀ ਜ਼ੋਰ ਪੂਰੇ ਦਾ ਵਰ੍ਹਿਆ ਮੀਂਹ, ਬਣਾ ਲਈ ਕਿਸ਼ਤੀ ਖੇਡ ਖੇਡ ਕੇ ਸਾਡਾ ਭਰਿਆ ਜੀਅ, ਆਓ ਹੁਣ ਖੇਡੀਏ ਰੇਲ ਬਣਾ ਕੇ ਗੱਗੂ ਨੇ ਹੁਕਮ ਫ਼ਰਮਾਇਆ, ਚੜ੍ਹਿਆ ਸਾਉਣ ਮਹੀਨਾ ਬੱਦਲ ਆਇਆ ਬੱਦਲ ਆਇਆ। ਭੱਜ-ਭੱਜ ਇਕ ਦੂਜੇ ਪਿੱਛੇ ਲੱਗ ਕੇ ਬਣਾ ਲਈ ਰੇਲ, ਛੁਕ-ਛੁਕ ਕਰਦੇ ਪਾਣੀ ਦੇ ਵਿਚ ਖੇਲਣ ਲੱਗੇ ਖੇਲ, ਚੀਰਦੀ ਜਾਵੇ ਪਾਣੀ ਬਾਲਾਂ ਰੇਲ ਨੂੰ ਖੂਬ ਭਜਾਇਆ, ਚੜ੍ਹਿਆ ਸਾਉਣ ਮਹੀਨਾ ਬੱਦਲ ਆਇਆ ਬੱਦਲ ਆਇਆ। ਆਉਣ ਸੁਗੰਧੀਆਂ ਘਰਾਂ 'ਚੋਂ ਪੱਕਣ ਲੱਗੇ ਪੂੜੇ ਮਾਲ੍ਹ, 'ਬਲਜੀਤ' ਘਰਾਂ ਨੂੰ ਚੱਲੀਏ ਆਖਣ ਲੱਗ ਪਏ ਬਾਲ, ਪੂੜੇ ਨਾਲ ਖੀਰ ਦੇ ਖਾ ਕੇ ਅਨੰਦ ਬੜਾ ਹੀ ਆਇਆ, ਚੜ੍ਹਿਆ ਸਾਉਣ ਮਹੀਨਾ ਬੱਦਲ ਆਇਆ ਬੱਦਲ ਆਇਆ। -ਬਲਜੀਤ ਸਿੰਘ ਅਕਲੀਆ ਪੰਜਾਬੀ ਮਾਸਟਰ, ਸਰਕਾਰੀ ਹਾਈ ਸਕੂਲ ਕੁਤਬਾ ...

ਪੂਰਾ ਲੇਖ ਪੜ੍ਹੋ »

ਮੀਂਹ 'ਚ ਨਹਾਉਣਾ

ਮੰਮੀ ਮੀਂਹ 'ਚ ਨਹਾ ਲਈਏ ਥੋੜ੍ਹਾ ਕੁ ਚਿਰ। ਭੱਜਦੇ ਨਹੀਓਂ ਨਜ਼ਾਰਾ ਲੈਣ ਹੈ ਤੁਰ-ਫਿਰ। ਕਿੰਨੇ ਦਿਨਾਂ ਪਿੱਛੋਂ ਅੱਜ ਮਸਾਂ ਮਿਹਰ ਹੋਈ, ਰੋਜ਼ ਬੱਦਲ ਤਾਂ ਆਏ ਪਰ ਵਰ੍ਹਿਆ ਨਾ ਕੋਈ। ਜਾਂਦਾ ਰਿਹਾ ਕਾਲੀ ਘਟਾ ਨਾਲ ਰੱਬ ਘਿਰ, ਮੰਮੀ ਮੀਂਹ 'ਚ ਨਹਾ ਲਈਏ ਥੋੜ੍ਹਾ ਕੁ ਚਿਰ। ਨਾਲੀਆਂ 'ਚ ਪੈਰ ਅਸੀਂ ਜਮਾਂ ਨਾ ਪਾਉਣਾ, ਗਾਰਾ ਵੀ ਨਾ ਬਹੁਤਾ ਪਿੰਡਿਆਂ ਨੂੰ ਲਾਉਣਾ। ਪਰਨਾਲਿਆਂ ਥੱਲੇ ਵੀ ਕਰਨਾ ਨਹੀਂ ਸਿਰ, ਮੰਮੀ ਮੀਂਹ 'ਚ ਨਹਾ ਲਈਏ ਥੋੜ੍ਹਾ ਕੁ ਚਿਰ। ਕਿਧਰੇ ਨ੍ਹੀਂ ਸਾਡੇ ਵਾਲਾਂ 'ਚ ਜੂੰਆਂ ਪੈਂਦੀਆਂ, ਕਣੀਆਂ ਤਾਂ ਸਗੋਂ ਗਰਮੀ ਨੂੰ ਹਰ ਲੈਂਦੀਆਂ। ਵੇਖੋ ਕਿਵੇਂ ਬਨੇਰੇ ਤੋਂ ਨੇ ਬੂੰਦਾਂ ਰਹੀਆਂ ਗਿਰ, ਮੰਮੀ ਮੀਂਹ 'ਚ ਨਹਾ ਲਈਏ ਥੋੜ੍ਹਾ ਕੁ ਚਿਰ। ਬਨਾਉਟੀ ਫੁਹਾਰੇ ਹੇਠ ਤਾਂ ਰੋਜ਼ ਨ੍ਹਾਉਂਦੇ ਹਾਂ, ਅਸਲੀ ਵਾਲਾ ਤਾਂ ਕਦੇ ਕਦੇ ਹੀ ਪਾਉਂਦੇ ਹਾਂ। ਗੀਤ ਗਾਉਂਦੀ ਆ ਗਈ ਹੈ 'ਲੱਡੇ' ਦੀ ਧਿਰ। ਮੰਮੀ ਮੀਂਹ 'ਚ ਨਹਾ ਲਈਏ ਥੋੜ੍ਹਾ ਕੁ ਚਿਰ। -ਜਗਜੀਤ ਸਿੰਘ ਲੱਡਾ ਮੇਨ ਰੋਡ, ਫ਼ਰੀਦ ਨਗਰ, ਸੰਗਰੂਰ। ਸੰਪਰਕ : ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX