ਤਾਜਾ ਖ਼ਬਰਾਂ


ਦਿੱਲੀ ਦੀ ਰੋਹਿਣੀ ਅਦਾਲਤ 'ਚ ਗੈਂਗਵਾਰ, ਗੈਂਗਸਟਰ ਗੋਗੀ ਦੀ ਹੋਈ ਹੱਤਿਆ
. . .  4 minutes ago
ਨਵੀਂ ਦਿੱਲੀ, 24 ਸਤੰਬਰ - ਰਾਜਧਾਨੀ ਦਿੱਲੀ ਦੇ ਰੋਹਿਣੀ ਕੋਰਟ ਵਿਚ ਪੇਸ਼ੀ ਦੌਰਾਨ ਹੋਈ ਗੋਲੀਬਾਰੀ ਵਿਚ ਗੋਗੀ ਗੈਂਗ ਦਾ ਸਰਗਨਾ ਜਤਿੰਦਰ ਗੋਗੀ ਮਾਰਿਆ ਗਿਆ ਹੈ। ਇਸ ਦੌਰਾਨ 3 ਹੋਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਸ਼ੀ ਵਕੀਲ ਦੀ ਭੇਸ ਵਿਚ ਆਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਢੇਰੀ ਕਰ ਦਿੱਤਾ...
ਵਰਿੰਦਰ ਪਰਹਾਰ ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ
. . .  44 minutes ago
ਹੁਸ਼ਿਆਰਪੁਰ, 24 ਸਤੰਬਰ - ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਿੰਦਰ ਪਰਹਾਰ ਸਾਂਝੇ ਉਮੀਦਵਾਰ ਹੋਣਗੇ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਨੂੰ ਲੱਗੀਆਂ ਗੋਲੀਆਂ, ਕਈ ਮੌਤਾਂ ਦਾ ਖ਼ਦਸ਼ਾ
. . .  53 minutes ago
ਨਵੀਂ ਦਿੱਲੀ, 24 ਸਤੰਬਰ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਿਹਾ ਕਿ ਦੋ ਹਮਲਾਵਰ ਵਕੀਲਾਂ ਦੇ ਭੇਸ 'ਚ ਆਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ...
ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਨੇ ਮਨਾਇਆ ਵਿਸ਼ਵਾਸਘਾਤ ਦਿਵਸ
. . .  about 1 hour ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਵਲੋਂ ਅੱਜ ਤੋਂ ਛੇ ਸਾਲ ਪਹਿਲਾਂ ਜਥੇਦਾਰ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੰਬੰਧ ਵਿਚ ਅੱਜ ਵਿਰਾਸਤੀ ਮਾਰਗ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ...
ਅਨਮੋਲ ਰਤਨ ਹੋਣਗੇ ਨਵੇਂ ਏ.ਜੀ.
. . .  about 1 hour ago
ਚੰਡੀਗੜ੍ਹ, 24 ਸਤੰਬਰ - ਪੰਜਾਬ ਵਿਚ ਅਨਮੋਲ ਰਤਨ ਨਵੇਂ ਅਟਾਰਨੀ ਜਨਰਲ ਬਣਨ ਜਾ ਰਹੇ ਹਨ...
ਅਮਰੀਕੀ ਰਾਸ਼ਟਰਪਤੀ ਬਾਈਡਨ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨਾਂ ਬਾਰੇ ਕਰਨ ਗੱਲ - ਰਾਕੇਸ਼ ਟਿਕੈਤ ਨੇ ਕੀਤਾ ਟਵੀਟ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਯਾਤਰਾ 'ਤੇ ਹਨ। ਅੱਜ ਉਹ ਅਮਰੀਕਾ ਰਾਸ਼ਟਰਪਤੀ ਜੋਏ ਬਾਈਡਨ ਨਾਲ ਮੁਲਾਕਾਤ ਕਰਨਗੇ। ਜਿਸ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ। ਜਿਸ ਵਿਚ ਰਾਸ਼ਟਰਪਤੀ ਜੋਏ ਬਾਈਡਨ ਨੂੰ ਟੈਗ ਕਰਕੇ ਟਵੀਟ...
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਚੰਡੀਗੜ੍ਹ 'ਚ ਕੀਤੀ ਗਈ ਪ੍ਰੈਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 24 ਸਤੰਬਰ - ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਚੰਡੀਗੜ੍ਹ ਪੁੱਜੇ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਬਾਰੇ ਪ੍ਰੈਸ ਕਾਨਫ਼ਰੰਸ ਕੀਤੀ ਗਈ...
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ ਨਿਕਲਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੈਂਬਰ ਦਿੱਲੀ ਗੁਰਦੁਆਰਾ ਚੋਣ ਦਫ਼ਤਰ ਪਹੁੰਚ ਗਏ। ਪਿਛਲੀ ਵਾਰ ਦੀ ਘਟਨਾ ਤੋਂ ਬਾਅਦ ਇਸ ਵਾਰ ਸਕਿਉਰਿਟੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ...
ਜੰਤਰ-ਮੰਤਰ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਪ੍ਰੀਤ ਸਿੰਘ ਨੂੰ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਅਗਸਤ ਮਹੀਨੇ ਵਿਚ ਇਕ ਆਯੋਜਨ ਦੌਰਾਨ ਜੰਤਰ-ਮੰਤਰ ਨੇੜੇ ਹੋਏ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਹੈ। ਪ੍ਰੀਤ ਸਿੰਘ ਅਯੋਜਨਕਾਰਾਂ ਵਿਚੋਂ ਇਕ ਸਨ...
ਮੁੱਖ ਮੰਤਰੀ ਚੰਨੀ ਹਨ ਪਰ ਫ਼ੈਸਲੇ ਸਿੱਧੂ ਲੈ ਰਹੇ ਹਨ - ਸੁਖਬੀਰ ਸਿੰਘ ਬਾਦਲ
. . .  1 minute ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ...
ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ
. . .  about 2 hours ago
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ...
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
. . .  about 3 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ...
ਸੁਨੀਲ ਜਾਖੜ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ਨਾਲ ਵਿਰੋਧੀ...
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  about 3 hours ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  about 3 hours ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  about 3 hours ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  about 4 hours ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 4 hours ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 5 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  about 6 hours ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  about 6 hours ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 6 hours ago
ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਹੋਰ ਖ਼ਬਰਾਂ..

ਬਹੁਰੰਗ

ਤਾਰਾ ਸੁਤਾਰੀਆ ਸਿਤਾਰਾ ਚਮਕੇਗਾ

ਆਦਰ ਜੈਨ ਨਾਲ ਤਾਰਾ ਸੁਤਾਰੀਆ ਦੇ ਪਿਆਰ ਦੀਆਂ ਗੱਲਾਂ ਮੁੰਬਈ ਦੇ ਫ਼ਿਲਮੀ ਹਲਕਿਆਂ 'ਚ ਆਮ ਹਨ। ਕਪੂਰ ਖਾਨਦਾਨ ਦੇ ਹਰ ਪ੍ਰੋਗਰਾਮ ਵਿਚ 'ਮਰਜਾਵਾਂ' ਵਾਲੀ ਤਾਰਾ ਸ਼ਿਰਕਤ ਕਰ ਰਹੀ ਹੈ। ਸੁਨੀਲ ਸ਼ੈਟੀ ਦੇ ਪੁੱਤਰ ਆਹਨ ਸ਼ੈਟੀ ਨਾਲ 'ਤੜਪ' ਫ਼ਿਲਮ ਕਰ ਰਹੀ ਤਾਰਾ ਨੇ ਹੱਸ ਕੇ ਕਿਹਾ ਕਿ ਆ ਰਹੇ ਕੱਲ੍ਹ ਨੂੰ ਉਹ ਆਲੀਆ ਭੱਟ ਦੀ ਦਰਾਣੀ ਹੋ ਸਕਦੀ ਹੈ। ਮਤਲਬ ਕਿ ਰਣਬੀਰ ਕਪੂਰ ਦੇ ਰਿਸ਼ਤੇ 'ਚ ਲਗਦੇ ਭਰਾ ਆਦਰ ਜੈਨ ਨਾਲ ਮੋਹ ਹੈ ਤਾਰਾ ਦਾ ਤੇ ਰਣਬੀਰ ਦਾ ਮੋਹ ਹੈ ਆਲੀਆ ਭੱਟ ਨਾਲ। 6 ਲੱਖ ਰੁਪਏ ਦਾ ਖ਼ਾਸ ਲਹਿੰਗਾ ਬਣਵਾ ਕੇ ਇਕ ਵਿਦੇਸ਼ੀ ਮੈਗਜ਼ੀਨ ਲਈ ਤਾਰਾ ਨੇ ਫੋਟੋ ਸ਼ੂਟ ਕਰਵਾਇਆ ਹੈ। ਟਾਈਗਰ ਸ਼ਰਾਫ਼ ਵੀ ਤਾਰਾ ਦੇ ਅਭਿਨੈ ਦਾ ਜ਼ਬਰਦਸਤ ਪ੍ਰਸੰਸਕ ਹੈ। ਸਿਤਾਰਿਆਂ ਦੀ ਨਜ਼ਰ 'ਚ ਤਾਰਾ ਪ੍ਰਤਿਭਾਵਾਨ ਤੇ ਨਿਮਰਤਾ ਵਾਲੀ ਅਭਿਨੇਤਰੀ ਹੈ। ਤਾਰਾ ਦੇ ਦਿਲਕਸ਼ ਅੰਦਾਜ਼ ਨੂੰ ਮਹਾਂਨਗਰਾਂ ਦੀਆਂ ਆਧੁਨਿਕ ਕੁੜੀਆਂ ਅੱਜਕਲ੍ਹ ਅਪਣਾ ਰਹੀਆਂ ਹਨ। ਨਾਸ਼ਤੇ ਵਿਚ ਪੀਜ਼ੇ ਦਾ ਅਨੰਦ ਉਹ ਅਕਸਰ ਲੈਂਦੀ ਹੈ। 'ਏਕ ਵਿਲੇਨ ਰਿਟਰਨਜ਼' ਇਸ ਸਾਲ ਤਾਰਾ ਦੀ ਆ ਰਹੀ ਇਕ ਮਹੱਤਵਪੂਰਨ ਫ਼ਿਲਮ ਹੈ। ਅਰਜਨ ਕਪੂਰ ਇਸ ਫ਼ਿਲਮ 'ਚ ਤਾਰਾ ਦੇ ਨਾਲ ਹੈ। ਇਕ ਗੱਲ ...

ਪੂਰਾ ਲੇਖ ਪੜ੍ਹੋ »

ਨੌਂ ਸਾਲ ਕਿਵੇਂ ਬੀਤ ਗਏ ਪਤਾ ਹੀ ਨਹੀਂ ਲੱਗਿਆ : ਡਾਇਨਾ ਪੇਂਟੀ

ਸਾਲ 2012 ਦੇ ਜੁਲਾਈ ਮਹੀਨੇ ਵਿਚ ਫ਼ਿਲਮ 'ਕਾਕਟੇਲ' ਰਿਲੀਜ਼ ਹੋਈ ਸੀ। ਨਿਰਦੇਸ਼ਕ ਹੋਮੀ ਅਡਜਾਨੀਆ ਨੇ ਫ਼ਿਲਮ ਵਿਚ ਸੈਫ਼ ਅਲੀ ਖ਼ਾਨ ਤੇ ਦੀਪਿਕਾ ਪਾਦੂਕੋਨ ਦੇ ਸਾਹਮਣੇ ਨਵੇਂ ਚਿਹਰੇ ਦੇ ਰੂਪ ਵਿਚ ਡਾਇਨਾ ਪੇਂਟੀ ਨੂੰ ਚਮਕਾਇਆ ਸੀ। ਮਾਡਲਿੰਗ ਜਗਤ ਤੋਂ ਫ਼ਿਲਮਾਂ ਵਿਚ ਆਈ ਡਾਇਨਾ ਨੇ ਇਸ ਵਿਚ ਮੀਰਾ ਦੀ ਭੂਮਿਕਾ ਨਿਭਾਈ ਸੀ ਅਤੇ ਆਪਣੀ ਪਹਿਲੀ ਹੀ ਫ਼ਿਲਮ ਵਿਚ ਉਹ ਆਪਣੀ ਛਾਪ ਛੱਡਣ ਵਿਚ ਕਾਮਯਾਬ ਰਹੀ ਸੀ। ਹੁਣ ਡਾਇਨਾ ਨੂੰ ਬਾਲੀਵੁੱਡ ਵਿਚ ਨੌਂ ਸਾਲ ਹੋ ਗਏ ਹਨ। ਫ਼ਿਲਮ ਸਨਅਤ ਵਿਚ ਆਪਣੇ ਸਫ਼ਰ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਫ਼ਿਲਮਾਂ ਵਿਚ ਕਦਮ ਰੱਖਿਆ ਸੀ ਉਦੋਂ ਹੀਰੋਇਨਾਂ ਵਿਚ ਚੰਗਾ ਮੁਕਾਬਲਾ ਚੱਲ ਰਿਹਾ ਸੀ। ਉਂਝ ਮੁਕਾਬਲੇ ਤਾਂ ਅੱਜ ਵੀ ਹਨ ਪਰ ਨਵੀਂ ਹੋਣ ਕਰਕੇ ਉਦੋਂ ਮੈਨੂੰ ਮਾਹੌਲ ਸਖ਼ਤ ਲੱਗ ਰਿਹਾ ਸੀ। ਪਹਿਲੀ ਫ਼ਿਲਮ ਤਾਂ ਮਿਲ ਗਈ ਪਰ ਦੂਜੀ ਫ਼ਿਲਮ ਹਾਸਲ ਕਰਨ ਲਈ ਸੰਘਰਸ਼ ਕਰਨਾ ਪਿਆ ਸੀ। 'ਕਾਕਟੇਲ' ਦੀ ਰਿਲੀਜ਼ ਤੋਂ ਚਾਰ ਸਾਲ ਬਾਅਦ ਮੇਰੀ ਦੂਜੀ ਫ਼ਿਲਮ ਸਿਨੇਮਾਘਰਾਂ ਵਿਚ ਆਈ ਅਤੇ ਉਹ ਸੀ 'ਹੈਪੀ ਭਾਗ ਜਾਏਗੀ'। ਇਥੇ ਮੈਂ ਪੰਜਾਬੀ ਕੁੜੀ ਹਰਪ੍ਰੀਤ ਕੌਰ ਦੀ ਭੂਮਿਕਾ ਨਿਭਾਈ ਸੀ। ਫਿਰ 'ਲਖਨਊ ...

ਪੂਰਾ ਲੇਖ ਪੜ੍ਹੋ »

ਕ੍ਰਾਈਮ ਰਿਪੋਰਟਰ ਬਣੀ ਯਾਮੀ ਗੌਤਮ

'ਪਿੰਕ' ਰਾਹੀਂ ਪ੍ਰਸਿੱਧ ਨਿਰਦੇਸ਼ਕ ਅਨਿਰੁੱਧ ਰਾਏ ਚੌਧਰੀ ਨੇ ਆਪਣੀ ਅਗਲੀ ਫ਼ਿਲਮ 'ਲੌਸਟ' ਲਈ ਯਾਮੀ ਗੌਤਮ ਨੂੰ ਕਰਾਰਬੱਧ ਕਰ ਲਿਆ ਹੈ। ਪੱਤਰਕਾਰਤਾ ਜਗਤ 'ਤੇ ਆਧਾਰਿਤ ਇਸ ਫ਼ਿਲਮ ਵਿਚ ਯਾਮੀ ਦੇ ਹਿੱਸੇ ਜੁਰਮ ਨਾਲ ਸਬੰਧਿਤ ਭਾਵ ਕ੍ਰਾਈਮ ਰਿਪੋਰਟਰ ਦੀ ਭੂਮਿਕਾ ਆਈ ਹੈ। ਇਸ ਵਿਚ ਯਾਮੀ ਦੇ ਸਹਿ ਕਲਾਕਾਰ ਹਨ ਪੰਕਜ ਕਪੂਰ, ਰਾਹੁਲ ਖੰਨਾ, ਨੀਲ ਭੂਪਲਮ, ਪੀਆ ਵਾਜਪਾਈ ਤੇ ਤੁਸ਼ਾਰ ਪਾਂਡੇ ਅਤੇ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਕੋਲਕਾਤਾ ਤੇ ਪੁਰੂਲੀਆ ਵਿਚ ਕੀਤੀ ਜਾਵੇਗੀ। ਫ਼ਿਲਮ ਬਾਰੇ ਯਾਮੀ ਕਹਿੰਦੀ ਹੈ, 'ਫ਼ਿਲਮ ਦਾ ਨਾਂਅ 'ਲੌਸਟ' ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਸ ਸ਼ਬਦ ਦਾ ਅਰਥ ਹੁੰਦਾ ਹੈ ਗਵਾ ਦੇਣਾ। ਮੰਨਿਆ ਕਿ ਇਹ ਖੋਜ ਅਧਾਰਤ ਡਰਾਮੇ 'ਤੇ ਆਧਾਰਿਤ ਫ਼ਿਲਮ ਹੈ ਪਰ ਨਾਲ ਹੀ ਇਸ ਵਿਚ ਸੰਦੇਸ਼ ਵੀ ਦਿੱਤਾ ਗਿਆ ਹੈ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਬਹੁਪੱਖੀ ਪ੍ਰਤਿਭਾ ਦਾ ਧਨੀ ਫ਼ਨਕਾਰ ਸੀ : ਅਮਜ਼ਦ ਖ਼ਾਨ

ਅਮਜ਼ਦ ਖ਼ਾਨ ਬਾਲੀਵੁੱਡ ਦਾ ਉਹ ਖ਼ਲਨਾਇਕ ਸੀ ਜਿਸ ਨੇ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸ਼ਾਹਕਾਰ ਫ਼ਿਲਮ 'ਸ਼ੋਅਲੇ' ਤੋਂ ਇਲਾਵਾ 'ਰਾਮਗੜ੍ਹ ਕੇ ਸ਼ੋਅਲੇ' ਨਾਮਕ ਇਕ ਹੋਰ ਫ਼ਿਲਮ ਵਿਚ 'ਗੱਬਰ ਸਿੰਘ' ਨਾਮਕ ਡਾਕੂ ਦਾ ਕਿਰਦਾਰ ਅਦਾ ਕੀਤਾ ਸੀ। ਅਮਜ਼ਦ ਖ਼ਾਨ ਨੇ ਆਪਣੀ ਜ਼ਬਰਦਸਤ ਅਦਾਕਾਰੀ ਸਦਕਾ ਗੱਬਰ ਸਿੰਘ ਦੇ ਕਿਰਦਾਰ ਵਿਚ ਜਾਨ ਪਾ ਕੇ ਫ਼ਿਲਮੀ ਪਰਦੇ 'ਤੇ ਐਨੀ ਦਹਿਸ਼ਤ ਪੈਦਾ ਕੀਤੀ ਸੀ ਕਿ ਉਸ ਦੇ ਦਿਹਾਂਤ ਤੋਂ ਕਈ ਸਾਲ ਬਾਅਦ 'ਗੱਬਰ ਇਜ਼ ਬੈਕ' ਨਾਮਕ ਫ਼ਿਲਮ ਬਣਾ ਕੇ ਨਵੀਂ ਪੀੜ੍ਹੀ ਦੇ ਅਦਾਕਾਰਾਂ ਅਤੇ ਨਿਰਦੇਸ਼ਕਾਂ ਨੇ ਉਸ ਦੇ ਨਿਭਾਏ ਗਏ ਕਿਰਦਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਅਮਜ਼ਦ ਖ਼ਾਨ ਇਕ ਅਜਿਹਾ ਬਿਹਤਰੀਨ ਅਤੇ ਮਹਾਨ ਅਦਾਕਾਰ ਸੀ ਜੋ 27 ਜੁਲਾਈ, 1992 ਨੂੰ ਕੇਵਲ 52 ਵਰ੍ਹਿਆਂ ਦੀ ਉਮਰ ਵਿਚ ਵੀ ਸਦੀਆਂ ਤੱਕ ਕਾਇਮ ਰਹਿਣ ਵਾਲਾ ਨਾਂਅ ਪੈਦਾ ਕਰਕੇ ਇਸ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ। ਬਾਲੀਵੁੱਡ ਦੇ ਉੱਘੇ ਅਦਾਕਾਰ ਜਯੰਤ ਦੇ ਘਰ ਅਮਜ਼ਦ ਖ਼ਾਨ ਦਾ ਜਨਮ 12 ਨਵੰਬਰ, ਸੰਨ 1940 ਨੂੰ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਖੇ ਹੋਇਆ ਸੀ। ਉਸ ਨੇ ਕੇਵਲ 11 ਸਾਲ ਦੀ ਉਮਰ ਵਿਚ ਬਤੌਰ ਬਾਲ ਅਦਾਕਾਰ ਫ਼ਿਲਮ 'ਨਾਜ਼ਨੀਨ' ਰਾਹੀਂ ...

ਪੂਰਾ ਲੇਖ ਪੜ੍ਹੋ »

ਲਇਏਂਡਰ ਪੇਸ-ਮਹੇਸ਼ ਭੂਪਤੀ 'ਤੇ ਵੈੱਬ ਲੜੀ

ਟੈਨਿਸ ਦੀ ਖੇਡ ਵਿਚ ਭਾਰਤ ਵਲੋਂ ਲਇਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਇਸ ਯੋਗਦਾਨ ਨੂੰ ਦੇਖਦੇ ਹੋਏ ਨਿਰਦੇਸ਼ਕ ਪਤੀ-ਪਤਨੀ ਨਿਤੇਸ਼ ਤਿਵਾੜੀ ਅਤੇ ਅਸ਼ਵਨੀ ਅਈਅਰ ਤਿਵਾੜੀ ਨੇ ਇਸ 'ਤੇ ਵੈੱਬ ਲੜੀ ਬਣਾਉਣ ਦਾ ਨਿਰਣਾ ਲਿਆ ਹੈ। ਇਸ ਨੂੰ ਉਹ ਦੋਵੇਂ ਨਿਰਦੇਸ਼ਿਤ ਕਰਨਗੇ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਪਤੀ-ਪਤਨੀ ਇਕੱਠੇ ਮਿਲ ਕੇ ਕਿਸੇ ਪ੍ਰਾਜੈਕਟ ਨੂੰ ਨਿਰਦੇਸ਼ਿਤ ਕਰਨਗੇ ਨਹੀਂ ਤਾਂ ਦੋਵੇਂ ਆਜ਼ਾਦ ਰੂਪ ਨਾਲ ਫ਼ਿਲਮ ਨਿਰਦੇਸ਼ਿਤ ਕਰਨਾ ਪਸੰਦ ਕਰਦੇ ਹਨ। ਜ਼ੀ5 'ਤੇ ਪ੍ਰਸਾਰਿਤ ਹੋਣ ਵਾਲੀ ਇਸ ਲੜੀ ਵਿਚ ਦੋਵਾਂ ਦੇ ਸਬੰਧਾਂ ਤੇ ਉਨ੍ਹਾਂ ਦੀ ਖੇਡ ਬਾਰੇ ਜਾਣਕਾਰੀ ਪੇਸ਼ ਕੀਤੀ ਜਾਵੇਗੀ। 1999 ਵਿਚ ਇਸ ਜੋੜੀ ਨੇ ਵਿੰਬਲਡਨ ਵਿਚ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਸੀ। ਹੁਣ ਦੇਖੋ, ਉਨ੍ਹਾਂ ਦੀ ਵੈੱਬ ਲੜੀ ਕੀ ਇਤਿਹਾਸ ਰਚਦੀ ...

ਪੂਰਾ ਲੇਖ ਪੜ੍ਹੋ »

ਜਦੋਂ ਮੈਂ ਅਭਿਨੈ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ : ਕੈਟਰੀਨਾ ਕੈਫ਼

ਆਪਣੇ ਫ਼ਿਲਮੀ ਕੈਰੀਅਰ ਵਿਚ ਆਏ ਉਤਾਰ-ਚੜ੍ਹਾਅ ਬਾਰੇ ਉਹ ਕਹਿੰਦੀ ਹੈ, 'ਮੈਂ ਮਾਡਲਿੰਗ ਦੇ ਰਸਤੇ ਫ਼ਿਲਮਾਂ ਵਿਚ ਆਈ ਅਤੇ ਮੇਰੀ ਪਹਿਲੀ ਹੀ ਫ਼ਿਲਮ 'ਬੂਮ' ਫਲਾਪ ਸਾਬਤ ਹੋਈ। ਇਸ ਦੀ ਅਸਫ਼ਲਤਾ ਨੇ ਮੈਨੂੰ ਨਿਰਾਸ਼ ਕਰ ਦਿੱਤਾ। ਫਿਰ 'ਮੈਨੇ ਪਿਆਰ ਕਿਉਂ ਕੀਆ' ਵੀ ਟਿਕਟ ਖਿੜਕੀ 'ਤੇ ਸਧਾਰਨ ਰਹੀ ਤਾਂ ਮੈਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ। ਇਹ ਚਿੰਤਾ ਉਦੋਂ ਹੋਰ ਵਧ ਗਈ ਜਦੋਂ ਨਿਰਦੇਸ਼ਕ ਵਿਪੁਲ ਸ਼ਾਹ ਦੇ ਸੱਦੇ 'ਤੇ ਮੈਂ 'ਨਮਸਤੇ ਲੰਡਨ' ਦੇਖਣ ਪਹੁੰਚੀ। ਫ਼ਿਲਮ ਵਿਚ ਆਪਣਾ ਅਭਿਨੈ ਮੈਨੂੰ ਸਧਾਰਨ ਲੱਗਿਆ ਅਤੇ ਲੱਗਿਆ ਕਿ ਐਕਟਿੰਗ ਮੇਰੇ ਵੱਸ ਦੀ ਗੱਲ ਨਹੀਂ ਹੈ। ਮੈਨੂੰ ਲੱਗਿਆ ਕਿ ਹੁਣ ਮੈਨੂੰ ਫ਼ਿਲਮਾਂ ਵਿਚ ਕੰਮ ਨਹੀਂ ਮਿਲੇਗਾ ਅਤੇ ਮੈਂ ਅਭਿਨੈ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ। ਮੈਂ ਇਹ ਯੋਜਨਾ ਬਣਾਉਣ ਲੱਗੀ ਸੀ ਕਿ ਹੁਣ ਕਿਸ ਫ਼ਿਲਮ ਵਿਚ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਇਸ ਤੋਂ ਪਹਿਲਾਂ ਕਿ ਮੈਂ ਕੋਈ ਠੋਸ ਨਿਰਣਾ ਲੈ ਸਕਦੀ ਉਹ ਸ਼ੁੱਕਰਵਾਰ ਵੀ ਆ ਗਿਆ ਜਦੋਂ 'ਨਮਸਤੇ ਲੰਡਨ' ਰਿਲੀਜ਼ ਹੋਈ। ਦੋ ਦਿਨ ਬਾਅਦ ਫ਼ਿਲਮ ਸੁਪਰ ਹਿੱਟ ਕਹੀ ਗਈ ਅਤੇ ਮੇਰੇ ਕੰਮ ਦੀ ਵੀ ਤਾਰੀਫ਼ ਹੋਣ ਲੱਗੀ। ...

ਪੂਰਾ ਲੇਖ ਪੜ੍ਹੋ »

'ਦੇਵ' ਦੇ ਕਿਰਦਾਰ ਨੇ ਪ੍ਰੌੜ੍ਹ ਕਲਾਕਾਰ ਬਣਾਇਆ ਸ਼ਾਹੀਰ ਸ਼ੇਖ

ਲੜੀਵਾਰ 'ਕੁਝ ਰੰਗ ਪਿਆਰ ਕੇ ਐਸੇ ਭੀ' ਦੇ ਤੀਜੇ ਭਾਗ ਦਾ ਪ੍ਰਸਾਰਨ ਸ਼ੁਰੂ ਹੋਇਆ ਹੈ ਅਤੇ ਪਹਿਲੇ ਦੋ ਭਾਗਾਂ ਦੀ ਤਰ੍ਹਾਂ ਇਥੇ ਵੀ ਸ਼ਾਹੀਰ ਸ਼ੇਖ ਵਲੋਂ ਦੇਵ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਤੀਜੀ ਵਾਰ ਦੇਵ ਦੇ ਕਿਰਦਾਰ ਨੂੰ ਕੈਮਰੇ ਸਾਹਮਣੇ ਪੇਸ਼ ਕਰਨ ਬਾਰੇ ਇਹ ਕਸ਼ਮੀਰੀ ਨੌਜਵਾਨ ਕਹਿੰਦਾ ਹੈ, 'ਇਸ ਲੜੀਵਾਰ ਵਿਚ ਦੇਵ ਅਤੇ ਸੋਨਾਕਸ਼ੀ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਇਸ ਨਵੇਂ ਭਾਗ ਵਿਚ ਇਹ ਦਿਖਾਇਆ ਗਿਆ ਹੈ ਕਿ ਦੇਵ ਅਤੇ ਸੋਨਾਕਸ਼ੀ ਦੇ ਵਿਆਹ ਨੂੰ ਦਸ ਸਾਲ ਹੋ ਗਏ ਹਨ। ਉਨ੍ਹਾਂ ਦੀ ਜ਼ਿੰਦਗੀ ਵਿਚ ਆਏ ਨਵੇਂ ਮੋੜ ਦੀ ਕਹਾਣੀ ਇਥੇ ਪੇਸ਼ ਕੀਤੀ ਗਈ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX