ਤਾਜਾ ਖ਼ਬਰਾਂ


ਦਿੱਲੀ ਦੀ ਰੋਹਿਣੀ ਅਦਾਲਤ 'ਚ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਨੂੰ ਲੱਗੀਆਂ ਗੋਲੀਆਂ, ਕਈ ਮੌਤਾਂ ਦਾ ਖ਼ਦਸ਼ਾ
. . .  5 minutes ago
ਨਵੀਂ ਦਿੱਲੀ, 24 ਸਤੰਬਰ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਿਹਾ ਕਿ ਦੋ ਹਮਲਾਵਰ ਵਕੀਲਾਂ ਦੇ ਭੇਸ 'ਚ ਆਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ...
ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਨੇ ਮਨਾਇਆ ਵਿਸ਼ਵਾਸਘਾਤ ਦਿਵਸ
. . .  17 minutes ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਵਲੋਂ ਅੱਜ ਤੋਂ ਛੇ ਸਾਲ ਪਹਿਲਾਂ ਜਥੇਦਾਰ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੰਬੰਧ ਵਿਚ ਅੱਜ ਵਿਰਾਸਤੀ ਮਾਰਗ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ...
ਅਨਮੋਲ ਰਤਨ ਹੋਣਗੇ ਨਵੇਂ ਏ.ਜੀ.
. . .  26 minutes ago
ਚੰਡੀਗੜ੍ਹ, 24 ਸਤੰਬਰ - ਪੰਜਾਬ ਵਿਚ ਅਨਮੋਲ ਰਤਨ ਨਵੇਂ ਅਟਾਰਨੀ ਜਨਰਲ ਬਣਨ ਜਾ ਰਹੇ ਹਨ...
ਅਮਰੀਕੀ ਰਾਸ਼ਟਰਪਤੀ ਬਾਈਡਨ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨਾਂ ਬਾਰੇ ਕਰਨ ਗੱਲ - ਰਾਕੇਸ਼ ਟਿਕੈਤ ਨੇ ਕੀਤਾ ਟਵੀਟ
. . .  52 minutes ago
ਨਵੀਂ ਦਿੱਲੀ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਯਾਤਰਾ 'ਤੇ ਹਨ। ਅੱਜ ਉਹ ਅਮਰੀਕਾ ਰਾਸ਼ਟਰਪਤੀ ਜੋਏ ਬਾਈਡਨ ਨਾਲ ਮੁਲਾਕਾਤ ਕਰਨਗੇ। ਜਿਸ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ। ਜਿਸ ਵਿਚ ਰਾਸ਼ਟਰਪਤੀ ਜੋਏ ਬਾਈਡਨ ਨੂੰ ਟੈਗ ਕਰਕੇ ਟਵੀਟ...
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਚੰਡੀਗੜ੍ਹ 'ਚ ਕੀਤੀ ਗਈ ਪ੍ਰੈਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 24 ਸਤੰਬਰ - ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਚੰਡੀਗੜ੍ਹ ਪੁੱਜੇ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਬਾਰੇ ਪ੍ਰੈਸ ਕਾਨਫ਼ਰੰਸ ਕੀਤੀ ਗਈ...
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ ਨਿਕਲਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੈਂਬਰ ਦਿੱਲੀ ਗੁਰਦੁਆਰਾ ਚੋਣ ਦਫ਼ਤਰ ਪਹੁੰਚ ਗਏ। ਪਿਛਲੀ ਵਾਰ ਦੀ ਘਟਨਾ ਤੋਂ ਬਾਅਦ ਇਸ ਵਾਰ ਸਕਿਉਰਿਟੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ...
ਜੰਤਰ-ਮੰਤਰ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਪ੍ਰੀਤ ਸਿੰਘ ਨੂੰ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਅਗਸਤ ਮਹੀਨੇ ਵਿਚ ਇਕ ਆਯੋਜਨ ਦੌਰਾਨ ਜੰਤਰ-ਮੰਤਰ ਨੇੜੇ ਹੋਏ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਹੈ। ਪ੍ਰੀਤ ਸਿੰਘ ਅਯੋਜਨਕਾਰਾਂ ਵਿਚੋਂ ਇਕ ਸਨ...
ਮੁੱਖ ਮੰਤਰੀ ਚੰਨੀ ਹਨ ਪਰ ਫ਼ੈਸਲੇ ਸਿੱਧੂ ਲੈ ਰਹੇ ਹਨ - ਸੁਖਬੀਰ ਸਿੰਘ ਬਾਦਲ
. . .  about 1 hour ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ...
ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ
. . .  about 2 hours ago
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ...
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
. . .  about 2 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ...
ਸੁਨੀਲ ਜਾਖੜ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ
. . .  about 2 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ਨਾਲ ਵਿਰੋਧੀ...
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  about 2 hours ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  about 2 hours ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  about 3 hours ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  about 3 hours ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 4 hours ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 5 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  about 5 hours ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  about 5 hours ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 6 hours ago
ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰਨਾਂ

ਨੀਲਿਮਾ ਘੋਸ਼ ਸਿਰਫ 17 ਸਾਲ ਦੀ ਸੀ ਜਦੋਂ ਉਹ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਔਰਤ ਅਥਲੀਟ ਬਣੀ। ਉਨ੍ਹਾਂ ਨੇ ਹੈਲਸਿੰਕੀ-1952 ਵਿਚ 100 ਮੀਟਰ ਦੌੜ ਤੇ 80 ਮੀਟਰ ਅੜਿੱਕਾ ਦੌੜ ਵਿਚ ਹਿੱਸਾ ਲਿਆ ਸੀ। ਨੀਲਿਮਾ ਘੋਸ਼ ਤੋਂ ਇਲਾਵਾ ਉਸ ਉਲੰਪਿਕ ਵਿਚ ਤਿੰਨ ਹੋਰ ਔਰਤ ਖਿਡਾਰਨਾਂ ਵੀ ਸਨ ਭਾਵ 64 ਖਿਡਾਰੀਆਂ ਦੇ ਦਲ 'ਚ 4 ਔਰਤ ਖਿਡਾਰਨਾਂ ਸਨ। ਨੀਲਿਮਾ ਘੋਸ਼ ਤੋਂ ਇਲਾਵਾ ਦੋ ਦਿਨ ਬਾਅਦ 20 ਸਾਲਾ ਮੈਰੀ ਡਿਸਜ਼ਾ ਸਿਕਵੇਰਾ (ਜੋ ਕੁਝ ਸਾਲ ਬਾਅਦ ਏਸ਼ੀਆ ਦੀਆਂ ਸਭ ਤੋਂ ਤੇਜ਼ ਦੌੜਾਕਾਂ ਵਿਚੋਂ ਇਕ ਬਣੀ ਅਤੇ ਜਿਸ ਨੂੰ 2013 ਵਿਚ ਧਿਆਨਚੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ) ਨੇ 100 ਮੀਟਰ ਤੇ 200 ਮੀਟਰ ਦੌੜ ਵਿਚ ਹਿੱਸਾ ਲਿਆ। ਇਨ੍ਹਾਂ ਦੋ ਦੌੜਾਕਾਂ ਤੋਂ ਇਲਾਵਾ ਦੋ ਔਰਤਾਂ ਤੈਰਾਕਾਂਡੌਲੀ ਨਜ਼ੀਰ ਤੇ ਆਰਤੀ ਸਾਹਾ ਨੇ ਵੀ ਹੇਲਸਿੰਕੀ 1952 ਵਿਚ ਹਿੱਸਾ ਲਿਆ ਸੀ। ਹਾਲਾਂਕਿ ਇਹ ਚਾਰੇ ਔਰਤਾਂ ਕੌਮਾਂਤਰੀ ਪੱਧਰ ਦੀਆਂ ਨਹੀਂ ਸਨ ਤੇ ਹੀਟਸ ਤੋਂ ਅੱਗੇ ਨਹੀਂ ਵਧ ਸਕੀਆਂ ਪਰ ਫਿਰ ਵੀ ਭਾਰਤ ਲਈ ਇਹ ਇਤਿਹਾਸਕ ਪਲ ਸੀ, ਜਿਸ ਨੇ ਬਾਅਦ ਦੀਆਂ ਔਰਤ ਖਿਡਾਰੀਆਂ ਲਈ ਮਜਬੂਤ ਨੀਂਹ ਰੱਖੀ, ਜਿਸ ਦਾ ਅੰਦਾਜ਼ਾ ਇਸ ...

ਪੂਰਾ ਲੇਖ ਪੜ੍ਹੋ »

ਧੁੱਪ ਨਾਲ ਚਮੜੀ ਦਾ ਕਾਲਾਪਨ ਦੂਰ ਕਰੋ ਘਰੇਲੂ ਨੁਕਤਿਆਂ ਨਾਲ

ਕੱਚੇ ਆਲੂ ਨੂੰ ਧੋ ਕੇ ਛਿਲਕਾ ਲਾਹ ਕੇ ਮਿਕਸੀ ਵਿਚ ਉਸ ਦਾ ਪੇਸਟ ਬਣਾ ਲਓ। ਉਸ ਪੇਸਟ ਨੂੰ ਪ੍ਰਭਾਵਿਤ ਚਮੜੀ 'ਤੇ ਚੰਗੀ ਤਰ੍ਹਾਂ ਨਾਲ ਲਗਾ ਕੇ ਅੱਧੇ ਘੰਟੇ ਤੱਕ ਸੁੱਕਣ ਦਿਓ। ਉਸ ਤੋਂ ਬਾਅਦ ਚਮੜੀ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਵੇਸਣ ਨੂੰ ਪਾਣੀ ਵਿਚ ਮਿਲਾ ਕੇ ਪੇਸਟ ਬਣਾ ਲਓ ਅਤੇ ਕਾਲੀ ਹੋਈ ਚਮੜੀ 'ਤੇ ਇਸ ਲੇਪ ਨੂੰ ਲਗਾਓ। 20 ਮਿੰਟ ਤੱਕ ਲੇਪ ਨੂੰ ਲਗਾਈ ਰੱਖੋ, ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਖੀਰੇ ਦਾ ਰਸ ਚਮੜੀ ਨੂੰ ਠੰਢਕ ਦਿੰਦਾ ਹੈ। ਦੋ ਚਮਚ ਖੀਰੇ ਦੇ ਰਸ ਵਿਚ ਇਕ ਚਮਚ ਨਿੰਬੂ ਦਾ ਰਸ ਅਤੇ ਇਕ ਚੁਟਕੀ ਹਲਦੀ ਮਿਲਾਓ। ਚਮੜੀ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਚਮੜੀ ਧੋ ਲਓ। ਚੰਦਨ ਦਾ ਪਾਊਡਰ ਸਾਡਾ ਘਰੇਲੂ ਸੁੰਦਰਤਾ ਸਾਧਨ ਹੈ। ਇਸ ਦੀ ਵਰਤੋਂ ਅਸੀਂ ਚਮੜੀ ਦਾ ਕਾਲਾਪਨ ਹਟਾਉਣ ਲਈ ਵੀ ਕਰ ਸਕਦੇ ਹਾਂ। ਚੰਦਨ ਤੇ ਹਲਦੀ ਪਾਊਡਰ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਫਿਰ ਗੁਲਾਬ ਜਲ ਮਿਲਾ ਕੇ ਗਾੜ੍ਹਾ ਪੇਸਟ ਬਣਾਓ ਅਤੇ ਪ੍ਰਭਾਵਿਤ ਚਮੜੀ 'ਤੇ ਉਦੋਂ ਤੱਕ ਲਗਾਓ ਜਦੋਂ ਤੱਕ ਪੇਸਟ ਸੁੱਕ ਨਾ ਜਾਵੇ। ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਹਫ਼ਤੇ ਵਿਚ ਦੋ ਵਾਰ ਇਸ ਦੀ ਵਰਤੋਂ ਕਰ ਸਕਦੇ ...

ਪੂਰਾ ਲੇਖ ਪੜ੍ਹੋ »

ਤੀਆਂ ਦਾ ਤਿਉਹਾਰ ਅਤੇ ਔਰਤ

ਪੰਜਾਬ ਅਤੇ ਪੰਜਾਬੀਅਤ ਕਿਸੇ ਤੁਅੱਰਫ਼ ਦੀ ਮੁਥਾਜ ਨਹੀਂ। ਪੰਜਾਬ ਦੀ ਧਰਤੀ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਜਿੱਥੇ ਕੁਰਬਾਨੀਆਂ ਦਾ ਮੁਜੱਸਮਾ ਹੈ, ਉੱਥੇ ਇਥੋਂ ਦਾ ਰਹਿਣ-ਸਹਿਣ ਸੰਗੀਤ ਦੀਆਂ ਧੁਨਾਂ 'ਤੇ ਥਿਰਕਦਾ ਹੈ। ਗਿੱਧਾ, ਭੰਗੜਾ, ਝੂਮਰ, ਧਮਾਲ ਅਤੇ ਸੰਮੀ ਆਦਿ ਇਥੋਂ ਦੇ ਲੋਕ ਨਾਚ ਹਨ, ਨਿੱਤ ਦੇ ਤਿਉਹਾਰ ਅਤੇ ਮੇਲੇ ਇਥੋਂ ਦੀ ਰੂਹ ਹਨ। ਤੀਆਂ ਦਾ ਤਿਉਹਾਰ ਵੀ ਪੰਜਾਬੀਆਂ ਦੇ ਜੀਵਨ ਵਿਚ ਖਾਸ ਥਾਂ ਰੱਖਦਾ ਹੈ। ਇਹ ਤਿਉਹਾਰ ਤ੍ਰੀਮਤਾਂ ਤੇ ਮੁਟਿਆਰਾਂ ਦੁਆਰਾ ਰਲਮਿਲ ਕੇ ਪੂਰੇ ਹੁਲਾਸ ਨਾਲ ਮਨਾਇਆ ਜਾਂਦਾ ਹੈ। ਤੀਆਂ ਤੋਂ ਭਾਵ ਹੈ, ਇਸਤਰੀਆਂ। ਸੋ, ਇਹ ਨਿਰੋਲ ਇਸਤਰੀਆਂ ਦਾ ਤਿਉਹਾਰ ਹੈ। ਤੀਆਂ ਲਈ 'ਤੀਹਾਂ' ਸ਼ਬਦ ਵੀ ਵਰਤਿਆ ਜਾਂਦਾ ਹੈ। ਇਹ ਤਿਉਹਾਰ ਸਾਵਣ ਮਹੀਨੇ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਮਨਾਇਆ ਜਾਂਦਾ ਹੈ। ਕਈ ਥਾਈਂ ਇਹ ਤਿਉਹਾਰ ਤੀਜ ਨੂੰ ਸ਼ੁਰੂ ਹੋ ਕੇ ਪੂਰਨਮਾਸ਼ੀ ਤਕ ਚੱਲਦਾ ਹੈ। ਇਹ ਨਿਰੋਲ ਪ੍ਰਾਕ੍ਰਿਤਕ ਤਿਉਹਾਰ ਹੈ। ਇਸ ਮਹੀਨੇ ਬਰਸਾਤਾਂ ਦੇ ਸ਼ੁਰੂ ਹੋਣ ਨਾਲ ਕਈ ਥਾਈਂ ਹਲਕੀ ਬੂੰਦਾ-ਬਾਂਦੀ ਤੇ ਕਦੇ-ਕਦੇ ਮੋਹਲੇਧਾਰ ਵਰਖਾ ਹੋਣ ਨਾਲ ...

ਪੂਰਾ ਲੇਖ ਪੜ੍ਹੋ »

ਲੌਕੀ ਦਾ ਸਵਾਦੀ ਪਕਵਾਨ

ਲੌਕੀ ਦੀ ਖੀਰ

ਸਮੱਗਰੀ : 1 ਕਿੱਲੋ ਦੁੱਧ, 200 ਗ੍ਰਾਮ ਕੱਦੂਕਸ ਕੀਤੀ ਲੌਕੀ, 250 ਗ੍ਰਾਮ ਚੀਨੀ, ਥੋੜ੍ਹੀ ਜਿਹੀ ਕਿਸ਼ਮਿਸ਼, ਗੋਲਾਗਰੀ, ਪਿਸਤਾ, ਬਦਾਮ ਅਤੇ ਛੋਟੀ ਇਲਾਇਚੀ ਕਤਰੀ ਹੋਈ, ਕੇਵੜਾ ਤੇ ਗੁਲਾਬ। ਵਿਧੀ : ਪਹਿਲਾਂ ਦੁੱਧ ਲੈ ਕੇ ਉਬਾਲੋ। ਜਦੋਂ ਦੁੱਧ ਅੱਧਾ ਰਹਿ ਜਾਵੇ ਤਾਂ ਕੱਦੂਕਸ ਲੌਕੀ ਨੂੰ ਘਿਓ ਵਿਚ ਭੁੰਨ ਕੇ ਉਸ ਨੂੰ ਦੁੱਧ ਵਿਚ ਛੱਡ ਦਿਓ। ਜਦੋਂ ਲੌਕੀ ਚੰਗੀ ਤਰ੍ਹਾਂ ਗਲ ਜਾਵੇ ਤਾਂ ਉਸ ਵਿਚ ਚੀਨੀ, ਕਤਰੀ ਹੋਈ ਗਿਰੀ, ਕਿਸ਼ਮਿਸ਼, ਬਦਾਮ, ਪਿਸਤਾ, ਪੀਸੀ ਹੋਈ ਇਲਾਇਚੀ ਮਿਲਾ ਦਿਓ। ਫਿਰ ਉਸ ਨੂੰ ਅੱਗ ਤੋਂ ਹੇਠਾਂ ਲਾਹ ਲਓ। ਫਿਰ ਉਸ ਵਿਚ ਕੇਵੜੇ ਜਾਂ ਗੁਲਾਬ ਦੀਆਂ ਕੁਝ ਬੂੰਦਾਂ ਪਾ ਕੇ ਖਾਣ ਲਈ ਵਰਤੋ। ਇਹ ਖੀਰ ਸਰੀਰ ਨੂੰ ਤਾਕਤ ਦੇਣ ਅਤੇ ਦਿਮਾਗ਼ ਦੀ ਖੁਸ਼ਕੀ ਦੂਰ ਕਰਨ ਵਾਲੀ ਹੁੰਦੀ ...

ਪੂਰਾ ਲੇਖ ਪੜ੍ਹੋ »

ਜ਼ਿੰਦਗੀ ਜਿਊਣਾ : ਇਕ ਸਲੀਕਾ

ਮਨੁੱਖ ਦਾ ਜੀਵਨ ਬਹੁਤ ਸਾਰੇ ਦੁੱਖਾਂ-ਤਕਲੀਫ਼ਾਂ ਵਿਚੋਂ ਗੁਜ਼ਰਦਾ ਹੈ। ਹਰ ਇਕ ਦੀ ਦਰਦ ਕਹਾਣੀ ਵੱਖੋ-ਵੱਖਰੀ ਹੈ। ਹਰੇਕ ਇਨਸਾਨ ਨੂੰ ਇਵੇਂ ਮਹਿਸੂਸ ਹੁੰਦਾ ਹੈ ਕਿ ਉਸ ਤੋਂ ਵੱਧ ਦੁਖੀ ਤੇ ਲਾਚਾਰ ਦੁਨੀਆ ਵਿਚ ਕੋਈ ਨਹੀਂ ਹੋਣਾ। ਆਪਣੀ ਜ਼ਿੰਦਗੀ ਦੇ ਸਫ਼ਰ ਵਿਚ ਮਨੁੱਖ ਨੂੰ ਬਹੁਤ ਕੁਝ ਉਹ ਹੰਢਾਉਣਾ ਪੈਂਦਾ ਹੈ, ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਇਹ ਦੁੱਖ-ਤਕਲੀਫ਼ਾਂ ਇਨਸਾਨ ਨੂੰ ਤਜਰਬੇਕਾਰ ਤੇ ਸਿਆਣਾ ਵੀ ਬਣਾ ਦਿੰਦੀਆਂ ਹਨ। ਹਰ ਸਵੇਰ ਕੁਝ ਨਵਾਂ ਕਰਨ ਤੇ ਗ਼ਲਤੀਆਂ ਤੋਂ ਕੁਝ ਸਿੱਖਣ ਦਾ ਮੌਕਾ ਦਿੰਦੀ ਹੈ। ਇਹ ਜ਼ਿੰਦਗੀ ਪਰਮਾਤਮਾ ਵਲੋਂ ਦਿੱਤੀ ਇਕ ਵਡਮੁੱਲੀ ਦਾਤ ਹੈ। ਜ਼ਰੂਰੀ ਹੈ ਕਿ ਇਸ ਜੀਵਨ ਲਈ ਪਰਮਾਤਮਾ ਦਾ ਧੰਨਵਾਦ ਕਰੀਏ ਤੇ ਸੰਤੁਸ਼ਟੀ ਮੰਗੀਏ ਨਾ ਕਿ ਬਹੁਤੀਆਂ ਦੁਨੀਆਵੀ ਚੀਜ਼ਾਂ ਮੰਗੀਏ, ਜੋ ਜ਼ਿਆਦਾਤਰ ਤਕਲੀਫ਼ਾਂ ਹੀ ਦਿੰਦੀਆਂ ਹਨ। ਅਰਦਾਸ ਕਰੋ ਕਿ ਪਰਮਾਤਮਾ ਸਾਨੂੰ ਕਦੀ ਬੇਵਸੀ ਦੀ ਹਾਲਤ ਵਿਚ ਨਾ ਛੱਡੀਂ। ਬੇਵਸੀ ਦਾ ਸਮਾਂ ਸਭ ਤੋਂ ਮਾੜਾ ਸਮਾਂ ਹੁੰਦਾ ਹੈ। ਲੋੜਵੰਦਾਂ ਤੇ ਲਾਚਾਰ ਲੋਕਾਂ ਦੀ ਮਦਦ ਕਰੋ। ਜੇਕਰ ਮਦਦ ਨਹੀਂ ਕਰ ਸਕਦੇ ਤਾਂ ਤਕਲੀਫ਼ ਵੀ ਨਾ ਦੇਵੋ। ਕਿਹਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX