ਤਾਜਾ ਖ਼ਬਰਾਂ


ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ -ਹੁਣ ਜਾਤ ਦੇ ਆਧਾਰ 'ਤੇ ਰੱਖੇ ਨਾਮ ਹੋਣਗੇ ਤਬਦੀਲ
. . .  1 day ago
ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਪ ਆਗੂ ਵਿਨੋਦ ਸੋਈ ਬਣੇ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ
. . .  1 day ago
ਫਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)- ਆਪ ਵਲੋਂ ਸੂਬੇ ਅੰਦਰ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੀਆਂ ਗਤਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਲਈ ਸੂਬੇ ਭਰ ਅੰਦਰ ਵਪਾਰ ...
ਖੈਬਰ ਪਖਤੂਨਖਵਾ 'ਚ ਕੁੜੀਆਂ ਦੇ ਸਕੂਲ ਵਿਚ ਧਮਾਕਾ
. . .  1 day ago
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ )-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਟੈਂਕ ਜ਼ਿਲੇ 'ਚ ਅੱਜ ਇਕ ਧਮਾਕੇ ਨਾਲ ਲੜਕੀਆਂ ਦੇ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।ਅਧਿਕਾਰੀਆਂ ਨੇ ...
ਲੁਧਿਆਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਲੁਧਿਆਣਾ , 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਮਰਜੀਤ ਕਾਲੋਨੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ...
ਆਈ.ਪੀ.ਐਲ. 2021 - ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤਿਆ ਟਾਸ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  1 day ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  1 day ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  1 day ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  1 day ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  1 day ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  1 day ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  1 day ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  1 day ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  1 day ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  1 day ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  1 day ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  1 day ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  1 day ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  1 day ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਹੋਰ ਖ਼ਬਰਾਂ..

ਸਾਡੀ ਸਿਹਤ

ਜੋ ਜੋ ਦੀਸੈ ਸੋ ਸੋ ਰੋਗੀ

ਵਿਸ਼ਵ ਸਿਹਤ ਸੰਸਥਾ ਅਨੁਸਾਰ ਸੰਨ 2020 ਤੱਕ ਵਿਕਾਸਸ਼ੀਲ ਦੇਸ਼ਾਂ ਵਿਚ ਬਿਮਾਰੀਆਂ ਦੀ ਦਰ ਬੇਹਿਸਾਬ ਵਧਣ ਲੱਗ ਪਈ ਸੀ। ਅੰਕੜਿਆਂ ਅਨੁਸਾਰ ਬਿਮਾਰੀ ਹੋਣ ਦੀ ਦਰ ਵਿਚ ਪਹਿਲਾਂ ਨਾਲੋਂ 57 ਫ਼ੀਸਦੀ ਵਾਧਾ ਹੋ ਗਿਆ ਲੱਭਿਆ। ਇਨ੍ਹਾਂ ਬਿਮਾਰੀਆਂ ਵਿਚ ਸਭ ਤੋਂ ਵੱਧ ਕਰੌਨਿਕ ਬਿਮਾਰੀਆਂ ਸ਼ਾਮਲ ਸਨ, ਜਿਵੇਂ ਦਿਲ ਦੇ ਰੋਗ, ਕੈਂਸਰ, ਪਾਸਾ ਮਾਰਿਆ ਜਾਣਾ, ਸਾਹ ਦੀਆਂ ਤਕਲੀਫਾਂ, ਸੱਟਾਂ-ਫੇਟਾਂ, ਸੂਗਰ ਰੋਗ, ਗੁਰਦੇ ਦੇ ਰੋਗ, ਐਲਜ਼ੀਮਰ ਬਿਮਾਰੀ, ਫਲੂ, ਨਿਮੂਨੀਆ, ਲਹੂ ਵਿਚ ਕੀਟਾਣੂਆਂ ਦਾ ਹਮਲਾ ਆਦਿ। ਇਹੀ ਬਿਮਾਰੀਆਂ ਪਹਿਲਾਂ ਵਿਕਸਿਤ ਮੁਲਕਾਂ, ਜਿਵੇਂ ਅਮਰੀਕਾ ਵਿਚ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਢਾਹ ਰਹੀਆਂ ਸਨ। ਹੁਣ ਜਿਵੇਂ ਜਿਵੇਂ ਵਿਕਾਸਸ਼ੀਲ ਦੇਸਾਂ ਵਿਚ ਵਿਕਸਿਤ ਮੁਲਕਾਂ ਦੇ ਖਾਣੇ ਤੇ ਉਸੇ ਤਰ੍ਹਾਂ ਦਾ ਰਹਿਣ-ਸਹਿਣ ਸ਼ੁਰੂ ਹੋ ਗਿਆ ਹੈ, ਉਂਜ ਹੀ ਬਿਮਾਰੀਆਂ ਨੇ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਤੋਂ ਹੀ ਭੁੱਖਮਰੀ, ਟੱਟੀਆਂ ਉਲਟੀਆਂ, ਮਲੇਰੀਆ, ਟੀ.ਬੀ., ਡੇਂਗੂ ਆਦਿ ਨਾਲ ਝੰਬੇ ਲੋਕ ਹੁਣ ਵਿਕਸਿਤ ਮੁਲਕਾਂ ਦੀਆਂ ਬਿਮਾਰੀਆਂ ਨਾਲ ਵੀ ਜੂਝਣ ਲਈ ਮਜਬੂਰ ਹੋ ਚੁੱਕੇ ਹਨ। ਇਨ੍ਹਾਂ ਵਿਚ ਸਭ ...

ਪੂਰਾ ਲੇਖ ਪੜ੍ਹੋ »

ਬਹੁਤਾ ਖਾਣਾ : ਕਿਤੇ ਮਾਨਸਿਕ ਬਿਮਾਰੀ ਤਾਂ ਨਹੀਂ

ਬਹੁਤਾ ਖਾਣਾ , ਖਾਣੇ ਨੂੰ ਦੇਖ ਕੇ ਆਪਣੇ 'ਤੇ ਕਾਬੂ ਨਾ ਰਹਿਣਾ, ਸੁਆਦੀ ਖਾਣੇ ਦੀ ਚਾਹਤ ਵਧ ਜਾਣਾ ਇਕ ਬਿਮਾਰੀ ਹੈ। ਅੱਜ ਦੇ ਨੌਜਵਾਨ ਵਰਗ ਵਿਚ ਅਜਿਹੀਆਂ ਆਦਤਾਂ ਵੱਡੀ ਹੱਦ ਤੱਕ ਦੇਖੀਆਂ ਜਾ ਸਕਦੀਆਂ ਹਨ। ਕੁਝ ਲੋਕ ਤਣਾਅ ਵਿਚ ਜ਼ਿਆਦਾ ਖਾਂਦੇ ਹਨ। ਇਹ ਭਾਵੁਕ ਹੋ ਕੇ ਖਾਣ ਵਿਚ ਆਉਂਦਾ ਹੈ। ਕੁਝ ਲੋਕ ਕਿਸੇ ਵਿਸ਼ੇਸ਼ ਖਾਣੇ ਨੂੰ ਦੇਖ ਕੇ ਖੁਦ ਨੂੰ ਨਹੀਂ ਰੋਕ ਸਕਦੇ, ਚਾਹੇ ਉਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ ਹੀ ਕੁਝ ਖਾਧਾ ਹੋਵੇ। ਪਰਿਵਾਰਕ ਸਮੱਸਿਆਵਾਂ ਦੇ ਚਲਦਿਆਂ ਪਰਿਵਾਰ ਟੁੱਟ ਜਾਣ 'ਤੇ, ਦਫ਼ਤਰ ਵਿਚ ਕੰਮ ਦਾ ਤਣਾਓ ਹੋਣ 'ਤੇ, ਅਫਸਰ ਨੂੰ ਜ਼ਿਆਦਾ ਉਮੀਦਾਂ ਹੋਣ ਕਰਕੇ ਇਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਤਣਾਅਗ੍ਰਸਤ ਰੱਖਦੀਆਂ ਹਨ ਤਾਂ ਉਨ੍ਹਾਂ ਨੂੰ ਚੰਗਾ ਖਾਣਾ ਜਾਂ ਜ਼ਿਆਦਾ ਖਾਣ ਦੀ ਚਾਹਤ ਮਹਿਸੂਸ ਹੁੰਦੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚੰਗਾ ਖਾਣਾ-ਪੀਣਾ ਹੀ ਜੀਵਨ ਜਿਊਣ ਦਾ ਇਕ ਬਿਹਤਰ ਤਰੀਕਾ ਹੈ। ਇਸ ਲਈ ਉਹ ਖਾਣੇ ਦਾ ਪੂਰਾ ਅਨੰਦ ਲੈਂਦੇ ਹਨ। ਇਸ ਤੋਂ ਕਿਵੇਂ ਬਚੀਏ : ਜੇਕਰ ਤੁਸੀਂ ਬਹੁਤਾ ਮਿੱਠਾ ਖਾਣ ਦੇ ਸ਼ੌਕੀਨ ਹੋ ਤਾਂ ਮਠਿਆਈ, ਚਾਕਲੇਟ ਦੀ ਜਗ੍ਹਾ 'ਤੇ ਸੰਤਰਾ ਜਾਂ ਅੰਗੂਰ ਖਾ ...

ਪੂਰਾ ਲੇਖ ਪੜ੍ਹੋ »

ਬਰਸਾਤ 'ਚ ਰੋਗਾਂ ਤੋਂ ਕਿਵੇਂ ਬਚੀਏ?

ਅੱਤ ਦੀ ਗਰਮੀ ਅਤੇ ਸੋਕੇ ਦੀ ਸਮੱਸਿਆ ਤੋਂ ਬਾਅਦ ਬਰਸਾਤ (ਮੀਂਹ) ਦਾ ਆਗਮਨ ਹੁੰਦਾ ਹੈ, ਜਿਸ ਨਾਲ ਨਾ ਕੁਦਰਤੀ ਵਾਤਾਵਰਨ ਹੀ ਸੁਆਣਾ ਨਹੀਂ ਹੁੰਦਾ ਸਗੋਂ ਲੋਕਾਂ ਦੇ ਚਿਹਰੇ ਵੀ ਮੁਸਕਰਾਹਟ ਨਾਲ ਖਿੜ ਉਠਦੇ ਹਨ ਪਰ ਨਾਲ ਹੀ ਥਾਂ-ਥਾਂ 'ਤੇ ਗੰਦਗੀ ਵੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਜੀਵਾਣੂ, ਵਿਸ਼ਾਣੂ, ਮੱਛਰ, ਮੱਖੀ ਅਤੇ ਹੋਰ ਕੀੜੇ-ਮਕੌੜੇ ਪੈਦਾ ਹੋ ਜਾਂਦੇ ਹਨ ਜੋ ਮਨੁੱਖ ਦੀ ਸਿਹਤ ਲਈ ਖ਼ਤਰਨਾਕ ਬਣ ਜਾਂਦੇ ਹਨ। ਇਨ੍ਹਾਂ ਬਰਸਾਤੀ ਜੀਵਾਂ ਦੇ ਲੜਨ ਨਾਲ ਮਨੁੱਖ ਡੇਂਗੂ, ਕਾਲਾਜਾਰ, ਮਲੇਰੀਆ, ਪਿੱਤ ਨਾਲ ਪੀੜਤ ਹੋ ਜਾਂਦਾ ਹੈ। ਇਸੇ ਕਰਕੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਬਿਨਾਂ ਸੱਦਿਆਂ ਹੀ ਬੁਲਾਵਾ ਹੁੰਦਾ ਹੈ। ਜੇਕਰ ਸਾਫ਼-ਸਫ਼ਾਈ ਨਾ ਰੱਖੀ ਜਾਵੇ ਤਾਂ ਬਰਸਾਤ ਦੇ ਚਲਦਿਆਂ ਪਾਣੀ ਖੜ੍ਹਾ ਹੋਣ ਨਾਲ ਗੰਦਗੀ ਪੈਦਾ ਹੁੰਦੀ ਰਹੇ ਤਾਂ ਬਰਸਾਤੀ ਜੀਵ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਦੇ ਲੜਨ ਨਾਲ ਮਨੁੱਖਾਂ 'ਚ ਕਈ ਬਿਮਾਰੀਆਂ ਘਰ ਕਰ ਜਾਂਦੀਆਂ ਹਨ। ਮਾਹਰਾਂ ਅਨੁਸਾਰ ਦੂਸ਼ਿਤ ਪਾਣੀ (ਜੋ ਬਰਸਾਤ 'ਚ ਇਕੱਠਾ ਹੋ ਜਾਂਦਾ ਹੈ) ਪੀਣਾ ...

ਪੂਰਾ ਲੇਖ ਪੜ੍ਹੋ »

ਪੁਦੀਨੇ ਦੇ ਜਾਦੂਈ ਲਾਭ

ਜਦ ਵੀ ਦੁਨੀਆ ਦੇ ਸਿਹਤਮੰਦ ਭੋਜਨ ਬਾਰੇ ਚਰਚਾ ਕੀਤੀ ਜਾਂਦੀ ਹੈ, ਤਾਂ ਫਲ ਅਤੇ ਸਬਜ਼ੀਆਂ, ਉਨ੍ਹਾਂ ਦੀ ਐਂਟੀਆਕਸੀਡੈਂਟ ਸਮਰੱਥਾ, ਵਿਟਾਮਿਨ, ਖਣਿਜ, ਹੋਰ ਪੌਸ਼ਟਿਕ ਤੱਤ ਅਤੇ ਵੱਖ-ਵੱਖ ਸਿਹਤ ਲਾਭਾਂ ਕਾਰਨ, ਸੂਚੀ ਵਿਚ ਪਹਿਲੇਂ ਨੰਬਰ 'ਤੇ ਆਉਂਦੇ ਹਨ। ਸਿਹਤਮੰਦ ਖੁਰਾਕ ਬਣਾਉਣ ਲਈ ਤਾਜ਼ਾ ਜੜੀਆਂ ਬੂਟੀਆਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ, ਪਰੰਤੂ ਜੜ੍ਹੀਆਂ ਬੂਟੀਆਂ ਵਿਚ ਵੀ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਹੁੰਦੇ ਹਨ, ਜਿਹੜੇ ਕਿ ਸਿਹਤ ਲਈ ਬਹੁਤ ਲਾਭਕਾਰੀ ਹਨ। ਪੁਦੀਨੇ ਵਿਚ ਐਂਟੀਆਕਸੀਡੈਂਟ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਇਕ ਖੁਸ਼ਬੂਦਾਰ ਬਾਰਾਂਮਾਸੀ ਜੜ੍ਹੀ-ਬੂਟੀ ਹੈ, ਜਿਸ ਨੂੰ ਕਿ ਆਮ ਤੌਰ 'ਤੇ ਪੁਦੀਨਾ ਅਤੇ ਵਿਗਿਆਨਕ ਤੌਰ 'ਤੇ ਮੈਂਥਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਾਰੇ ਪੰਜਾਬ ਵਿਚ, ਜਿਥੇ ਵੀ ਸਿੰਚਾਈ ਕੀਤੀ ਜਾਂਦੀ ਹੈ, ਪੁਦੀਨਾ ਉਗਾਇਆ ਜਾ ਸਕਦਾ ਹੈ। ਪੁਦੀਨਾ ਤਾਜ਼ਗੀ ਦਾ ਸਮਾਨਆਰਥਕ ਹੈ। ਪੁਦੀਨਾ ਕਿਸੇ ਵੀ ਪਕਵਾਨ ਵਿਚ ਵਾਧੂ ਖ਼ੁਸ਼ਬੂ ਮਿਲਾ ਦਿੰਦਾ ਹੈ। ਪੁਦੀਨੇ ਵਿਚ ਚਰਬੀ ਅਤੇ ਕੋਲੇਸਟਰੋਲ ਬਹੁਤ ਘੱਟ ਹੁੰਦੇ ਹਨ। ਇਹ ਪ੍ਰੋਟੀਨ, ਥਾਇਆਮਿਨ, ਨਾਈਸੀਨ, ...

ਪੂਰਾ ਲੇਖ ਪੜ੍ਹੋ »

ਕੈਂਸਰ ਤੋਂ ਕਿਵੇਂ ਬਚੀਏ?

ਕੈਂਸਰ ਵਰਗੀ ਭਿਆਨਕ ਲਾਇਲਾਜ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਬਿਮਾਰੀ ਹੁਣ ਲਾਇਲਾਜ ਨਹੀਂ ਰਹੀ। ਹੁਣ 80 ਫ਼ੀਸਦੀ ਮਾਮਲਿਆਂ ਵਿਚ ਕੈਂਸਰ ਦਾ ਇਲਾਜ ਸੰਭਵ ਹੈ। ਅੱਜ ਸਾਡੇ ਖਾਣ-ਪੀਣ ਅਤੇ ਰਹਿਣ-ਸਹਿਣ ਦੀ ਜੀਵਨ-ਸ਼ੈਲੀ ਵੀ ਕਾਫੀ ਬਦਲ ਗਈ ਹੈ। ਜੇਕਰ ਦੇਖਿਆ ਜਾਵੇ ਤਾਂ ਕੈਂਸਰ ਸਾਡੇ ਆਧੁਨਿਕ ਜੀਵਨ ਦਾ ਅਤੁੱਟ ਅੰਗ ਬਣ ਗਿਆ ਹੈ। ਅਸੀਂ ਸਮਾਜ ਦੇ ਰਵਾਇਤੀ ਖਾਣੇ ਛੱਡ ਕੇ ਸਵਾਦ ਅਤੇ ਜ਼ਮਾਨੇ ਨਾਲ ਚੱਲਣ ਦੀ ਹੋੜ ਵਿਚ ਅੱਗੇ ਵਧਦੇ ਜਾ ਰਹੇ ਹਾਂ, ਜਿਸ ਨਾਲ ਸਾਡੇ ਸਰੀਰ ਵਿਚ ਹਲਚਲ ਪੈਦਾ ਹੋ ਰਹੀ ਹੈ। ਕੈਂਸਰ ਤੋਂ ਪੀੜਤ ਵਿਅਕਤੀ ਦੇ ਅੰਗ ਦੀ ਸੂਈ ਜਾਂ ਬਾਓਪਸੀ ਰਾਹੀਂ ਹੀ ਜਾਂਚ ਸੁਰੱਖਿਅਤ ਕੀਤੀ ਜਾ ਸਕਦੀ ਹੈ। ਕੋਈ ਜ਼ਖ਼ਮ ਜੋ ਛੇਤੀ ਠੀਕ ਨਾ ਹੁੰਦਾ ਹੋਵੇ, ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਸਰੀਰ ਦੇ ਕਿਸੇ ਵੀ ਹਿੱਸੇ ਵਿਚ ਗੰਢ ਦਾ ਵਧਣਾ, ਮੱਸੇ ਅਤੇ ਤਿਲ ਵਿਚ ਬਦਲਾਅ ਨੂੰ ਕੈਂਸਰ ਦੀ ਜਾਂਚ ਵਿਚ ਰੱਖਿਆ ਜਾਣਾ ਚਾਹੀਦਾ ਹੈ। ਜਾਂਚ ਦੌਰਾਨ ਕੈਂਸਰ ਦਾ ਪਤਾ ਲੱਗਣ 'ਤੇ ਖ਼ੂਨ ਅਤੇ ਐਕਸਰੇ, ਐਮ.ਆਰ.ਆਈ. ਆਦਿ ਦੀ ਜਾਂਚ ਤੋਂ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੈਂਸਰ ਕਿਸ ਸਥਿਤੀ 'ਚ ...

ਪੂਰਾ ਲੇਖ ਪੜ੍ਹੋ »

ਵਧਾਓ ਕੰਮ ਕਰਨ ਦੀ ਸਮਰੱਥਾ

ਹਰ ਆਦਮੀ 'ਚ ਕੰਮ ਕਰਨ ਦੀ ਸ਼ਕਤੀ ਅਲੱਗ-ਅਲੱਗ ਹੁੰਦੀ ਹੈ। ਇਹ ਕੁਦਰਤੀ ਤਾਂ ਹੈ ਹੀ ਪਰ ਆਪਣੀ ਇੱਛਾ ਨਾਲ ਵਿਅਕਤੀ ਇਸ ਨੂੰ ਵਧਾ ਵੀ ਸਕਦਾ ਹੈ। ਕੰਮ ਕਰਨ ਦੀ ਸਮਰੱਥਾ ਦਾ ਵਧਣਾ-ਘਟਣਾ ਦਰਅਸਲ ਕਈ ਗੱਲਾਂ ਨਾਲ ਸਬੰਧਿਤ ਹੈ। ਜਿਸ ਕੰਮ ਵਿਚ ਸਾਡੀ ਰੁਚੀ ਹੁੰਦੀ ਹੈ, ਉਸ ਨੂੰ ਅਸੀਂ ਆਸਾਨੀ ਨਾਲ ਕਰਦੇ ਹਾਂ। ਇਸੇ ਤਰ੍ਹਾਂ ਜੋ ਕੰਮ ਥੋਪਿਆ ਗਿਆ ਹੋਵੇ ਜਾਂ ਕਿਸੇ ਮਜਬੂਰੀ ਵਿਚ ਕਰਨਾ ਪੈਂਦਾ ਹੈ, ਉਸ ਤੋਂ ਅਸੀਂ ਛੇਤੀ ਥੱਕ ਜਾਂਦੇ ਹਾਂ। ਬਾਹਰ ਖੁੱਲ੍ਹੀ ਥਾਂ ਖੇਡਣ ਵਿਚ ਕਾਫੀ ਊਰਜਾ ਖਰਚ ਹੁੰਦੀ ਹੈ ਪਰ ਜਿਸ ਨੂੰ ਕਿਸੇ ਖ਼ਾਸ ਖੇਡ ਨਾਲ ਲਗਾਓ ਹੁੰਦਾ ਹੈ ਜਾਂ ਟੂਰਨਾਮੈਂਟ, ਮੈਚ ਆਦਿ ਜਿੱਤਣ ਦਾ ਨਿਸਚਾ ਉਸ ਦੇ ਸਾਹਮਣੇ ਹੁੰਦਾ ਹੈ, ਉਹ ਘੰਟਿਆਂਬੱਧੀ ਪ੍ਰੈਕਟਿਸ ਕਰਨ 'ਤੇ ਵੀ ਥਕਾਵਟ ਮਹਿਸੂਸ ਨਹੀਂ ਕਰਦਾ। ਸਾਡੇ ਕੰਮ ਕਰਨ ਦੀ ਸਮਰੱਥਾ 'ਚ ਖਾਨਦਾਨੀ ਅਤੇ ਸੁਭਾਅ 'ਚ ਫੁਰਤੀਲਾ ਹੋਣਾ ਬਹੁਤ ਮਾਅਨੇ ਰੱਖਦਾ ਹੈ। ਤੁਹਾਡੇ ਵਿਚ ਸੇਵਾ ਭਾਵ ਹੋਵੇ, ਦੂਸਰਿਆਂ ਦਾ ਸ਼ੋਸ਼ਣ ਨਾ ਕਰਨ ਦੀ ਪ੍ਰਵਿਰਤੀ ਵਰਗੀ ਨੈਤਿਕਤਾ ਦੀ ਸੋਝੀ ਹੋਵੇ ਤਾਂ ਇਹ ਤੁਹਾਨੂੰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕਰਨਗੇ। ਦਰਅਸਲ ਇਹ ਸਭ ...

ਪੂਰਾ ਲੇਖ ਪੜ੍ਹੋ »

ਖੁਰਾਕ ਵੀ ਇਕ ਦਵਾਈ ਹੈ

ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਦੀ ਹਾਲਤ ਨੂੰ ਸੁਧਾਰੋ। ਤੰਦਰੁਸਤ ਰਹਿਣ ਲਈ ਖਾਣੇ ਨੂੰ ਹੀ ਇਕ ਦਵਾਈ ਬਣਾ ਲਓ। ਘੱਟ ਖਾਣਾ ਹੀ ਇਕ ਅਰੋਗ ਰਹਿਣ ਦਾ ਮੰਤਰ ਹੈ ਅਤੇ ਇਹੀ ਦਵਾਈ ਹੈ। ਤੰਦਰੁਸਤ ਹੋਣ 'ਤੇ ਭੋਜਨ ਪੋਸ਼ਣ ਲਈ ਅਤੇ ਰੋਗੀ ਹੋਣ 'ਤੇ ਭੋਜਨ ਨੂੰ ਦਵਾਈ ਦੀ ਤਰ੍ਹਾਂ ਖਾਣਾ ਚਾਹੀਦਾ ਹੈ। ਬਹੁਤੇ ਰੋਗ ਪੇਟ ਦੀ ਗੜਬੜੀ ਨਾਲ ਹੁੰਦੇ ਹਨ। ਭੁੱਖ ਨਾਲੋਂ ਵਧੇਰੇ ਖਾਣਾ, ਰੁੱਤ ਦੇ ਅਨੁਸਾਰ ਖਾਣਾ , ਆਪਣੇ ਸੁਭਾਅ ਤੋਂ ਉਲਟ ਖਾਣਾ , ਰਾਤ ਨੂੰ ਦੇਰ ਨਾਲ ਖਾਣਾ, ਖਾਣੇ ਤੋਂ ਬਾਅਦ ਛੇਤੀ ਸੌਂ ਜਾਣਾ, ਪਾਣੀ ਦੀ ਘਾਟ, ਮੌਸਮ ਦੇ ਉਲਟ ਭੋਜਨ, ਬਾਜ਼ਾਰੀ ਚਟਪਟਾ ਖਾਣਾ, ਜ਼ਿਆਦਾ ਤਲਿਆ ਹੋਇਆ ਖਾਣਾ ਆਦਿ ਸਾਰੇ ਰੋਗ ਦੇ ਕਾਰਨ ਹਨ। ਦਰਅਸਲ ਖਾਣਾ ਖਾਂਦੇ ਸਮੇਂ ਉਪਰੋਕਤ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਖਾਣੇ 'ਚ ਜ਼ਿਆਦਾਤਰ ਸਾਦਾ ਖਾਣਾ, ਜਲਦੀ ਪਚਣ ਵਾਲਾ ਖਾਣਾ, ਸੇਬ ਤੇ ਹੋਰ ਹਰੀਆਂ ਸਬਜ਼ੀਆਂ ਵਾਲੇ ਖਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ। ਵਿਟਾਮਿਨਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਵਿਟਾਮਿਨ ਕੀ ਹਨ? ਅਸੀਂ ਜੋ ਕੁਝ ਵੀ ਖਾਂਦੇ ਹਾਂ ਉਨ੍ਹਾਂ ਪਦਾਰਥਾਂ ਵਿਚ ਕਈ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਪੜ੍ਹਾਈ ਲਈ ਜ਼ਰੂਰੀ ਹੈ ਪਾਣੀ ਅਤੇ ਨੀਂਦ ਇੰਗਲੈਂਡ ਦੇ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਨਵੇਂ-ਨਵੇਂ ਢੰਗ-ਤਰੀਕੇ ਅਪਣਾਏ ਜਾ ਰਹੇ ਹਨ। ਇਥੇ ਮਾਹਰਾਂ ਨੇ ਅਧਿਐਨ ਕਰਕੇ ਦੇਖਿਆ ਹੈ ਕਿ ਬੱਚੇ ਜਦ ਦਿਨ ਵਿਚ ਸ਼ੁੱਧ ਅਤੇ ਸਾਫ਼-ਸੁਥਰਾ ਪਾਣੀ 8 ਤੋਂ 15 ਗਿਲਾਸ ਤੱਕ ਪੀਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ 'ਚ ਰੁਚੀ ਵਧਦੀ ਹੈ। ਮਾਹਰਾਂ ਦਾ ਇਹ ਕਹਿਣਾ ਹੈ ਕਿ ਛੋਟੇ ਬੱਚਿਆਂ ਲਈ 10 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਮੋਟਾਪਾ ਚੀਨ ਅਤੇ ਭਾਰਤ ਦੇ ਇਕ ਤਿਹਾਈ ਵਿਅਕਤੀ ਮੋਟਾਪੇ ਦਾ ਸ਼ਿਕਾਰ ਹਨ। ਵਿਸ਼ਵ ਵਿਚ ਚੀਨ 'ਚ ਮੋਟੇ ਵਿਅਕਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਵਧ ਰਹੀ ਹੈ ਅਤੇ ਮਲੇਸ਼ੀਆ, ਸਿੰਗਾਪੁਰ ਸਮੇਤ ਏਸ਼ੀਆ ਵਿਚ ਮੋਟਾਪਾ ਇਕ ਮਹਾਂਮਾਰੀ ਦੀ ਤਰ੍ਹਾਂ ਫੈਲ ਰਿਹਾ ਹੈ। ਮੋਟਾਪਾ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਮੁੱਖ ਕਾਰਨ ਹੈ। ਇਸ ਲਈ ਇਸ ਮੋਟਾਪੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਧੌਣ ਦਾ ਰੱਖੋ ਧਿਆਨ ਆਧੁਨਿਕ ਜੀਵਨ-ਸ਼ੈਲੀ ਦਾ ਸਭ ਤੋਂ ਵੱਡਾ ਖਮਿਆਜ਼ਾ ਸਾਡੀ ਗਰਦਨ (ਧੌਣ) ਨੂੰ ਭੁਗਤਣਾ ਪੈਂਦਾ ਹੈ। ਮਾਹਰਾਂ ਨੇ ਇਸ ਲਈ ਸੁਝਾਅ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX