ਤਾਜਾ ਖ਼ਬਰਾਂ


ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  29 minutes ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  about 1 hour ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  about 2 hours ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  about 2 hours ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 4 hours ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  about 4 hours ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  about 4 hours ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  about 4 hours ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  about 5 hours ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  about 5 hours ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  about 5 hours ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  about 5 hours ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  about 5 hours ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  about 5 hours ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  about 6 hours ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  about 6 hours ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  about 6 hours ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  about 7 hours ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  about 7 hours ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  about 7 hours ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  about 8 hours ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 8 hours ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 9 hours ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਨਾਜਾਇਜ਼ ਉਸਾਰੀਆਂ 'ਤੇ ਹੋਈ ਕਾਰਵਾਈ
. . .  about 9 hours ago
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਹਵਾਈ ਅੱਡਾ ਮਾਰਗ 'ਤੇ ਅਣਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ...
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 9 hours ago
ਸ੍ਰੀ ਅਨੰਦਪੁਰ ਸਾਹਿਬ (ਨਿੱਕੂਵਾਲ, ਕਰਨੈਲ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਆਖ਼ਰੀ ਕਤਾਰ ਦੇ ਯੋਧੇ

ਧਰਮਪਾਲ ਆਪਣੇ ਪਿੰਡ ਕਮਿਊਨਿਟੀ ਸੈਂਟਰ ਦੇ ਬਾਹਰ ਆਪਣੇ ਕਿਸੇ ਸਾਥੀ ਨੂੰ ਉਡੀਕ ਰਿਹਾ ਸੀ। ਉਸ ਨੇ ਦੇਖਿਆ ਕਮਿਊਨਿਟੀ ਸੈਂਟਰ ਦੇ ਮੁੱਖ ਦੁਆਰ 'ਤੇ ਲਾਏ ਗਏ ਬੈਨਰ ਉਤੇ ਲਿਖਿਆ ਹੋਇਆ ਸੀ 'ਕੋਰੋਨਾ ਮਹਾਂਮਾਰੀ ਦੌਰਾਨ ਪਹਿਲੀ ਕਤਾਰ ਵਿਚ ਸੇਵਾ ਨਿਭਾਉਣ ਵਾਲਿਆਂ ਨੂੰ ਜੀ ਆਇਆਂ' ਮੁਖ ਦੁਆਰ ਦਾ ਬੈਨਰ ਪੜ੍ਹਦਿਆਂ ਹੀ ਧਰਮਪਾਲ ਦੀ ਸੋਚ ਉਸ ਸ਼ਮਸ਼ਾਨ ਘਾਟ ਦੇ ਮੁੱਖ ਦੁਆਰ 'ਤੇ ਪਹੁੰਚ ਗਈ, ਜਿਸ ਦੇ ਉਤੇ ਲਿਖਿਆ ਹੋਇਆ ਸੀ 'ਸਵਰਗ -ਧਾਮ' ਧਰਮਪਾਲ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਅੰਤਿਮ ਸੰਸਕਾਰ ਵਿਚ ਉਹ ਕਿਸੇ ਕਾਰਨ ਸ਼ਾਮਿਲ ਨਹੀਂ ਸੀ ਹੋ ਸਕਿਆ। ਅਸਥ ਚੁਗਣ ਵਾਲੇ ਦਿਨ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਟੈਲੀਫੋਨ 'ਤੇ ਦੱਸਿਆ ਕਿ ਉਹ ਸ਼ਮਸ਼ਾਨਘਾਟ ਵਿਚ ਸਿੱਧਾ ਹੀ ਆ ਜਾਵੇਗਾ। ਕਈ ਸਾਲ ਪਹਿਲਾਂ ਉਹ ਕਦੇ ਉਸ ਸ਼ਮਸ਼ਾਨਘਾਟ ਵਿਚ ਗਿਆ ਸੀ। ਉਸ ਨੇੇ ਦੇਖਿਆ ਕਿ ਰਾਹ ਦੇ ਆਲੇ-ਦੁਆਲੇ ਕਾਫੀ ਕੁਝ ਬਦਲ ਗਿਆ ਸੀ । ਉਸ ਨੇ ਆਪਣੀ ਸਕੂਟਰੀ ਰੋਕ ਕੇ ਇਕ ਬੰਦੇ ਤੋਂ ਸ਼ਮਸ਼ਾਨਘਾਟ ਦਾ ਰਾਹ ਪੁਛਿਆ। ਬੰਦੇ ਨੇ ਦੱਸਿਆ ਕਿ ਖੱਬੇ ਹੱਥ ਮੁੜ ਕੇ ਇਕ ਸੜਕ ਆਵੇਗੀ। ਉਸੇ ਸੜਕ ਉਤੇ ਗਊਸ਼ਾਲਾ ਦੇ ਨਾਲ ਹੀ ਸ਼ਮਸ਼ਾਨ ...

ਪੂਰਾ ਲੇਖ ਪੜ੍ਹੋ »

ਦੋਹੇ ਤੇ ਗ਼ਜ਼ਲਾਂ

* ਡਾ. ਸੁਰਿੰਦਰਪਾਲ ਚਾਵਲਾ * ਦਰਦ ਆਏ ਮੇਰੇ ਹਿੱਸੇ ਪਰ ਖ਼ੁਸ਼ੀ ਤੇਰੀ ਖ਼ੁਸ਼ੀ, ਸਮਝਿਆ ਮੈਂ ਪਿਆਰ ਜਿਸ ਨੂੰ ਉਹ ਸੀ ਤੇਰੀ ਦਿਲਲਗੀ। ਹੋ ਗਿਆ ਹਾਂ ਆਦੀ ਹੁਣ ਤੇ ਨ੍ਹੇਰਿਆਂ ਦਾ ਦੋਸਤਾ, ਚੰਦ ਨਿਕਲੇ ਨਿੱਤ ਬਨੇਰੇ, ਪਰ ਮਿਲੇ ਨਾ ਰੋਸ਼ਨੀ। ਹੋ ਗਈ ਵੀਰਾਨ ਦਿਲ ਦੀ, ਤੇਰੇ ਬਾਝੋਂ ਬਸਤੀਆਂ, ਹੈ ਬੜਾ ਧਨਵਾਨ ਜਿਸ ਨੇ ਤੇਰੀ ਪਾਈ ਦੋਸਤੀ। ਯਾਦ ਤੇਰੀ ਦੇ ਸਿਵਾ ਹੁਣ ਕੁਝ ਰਿਹਾ ਨਾ ਮੇਰੇ ਕੋਲ ਤੂੰ ਜੋ ਮੇਰੀ ਹੋ ਸਕੀ ਨਾ, ਕੁਝ ਨਹੀਂ ਹੈ ਜ਼ਿੰਦਗੀ। ਜਾ ਰਿਹਾ ਸੀ ਮੈਂ ਸਦਾ ਹੀ ਤੇਰੀ ਬਸਤੀ ਤੋਂ ਵੀ ਦੂਰ, ਮੌਤ ਆਈ ਜਿਸ ਜਗ੍ਹਾ ਤੇ ਉਹ ਸੀ ਤੇਰੀ ਹੀ ਗਲੀ। ਹਰ ਖਤਾ ਮਨਜ਼ੂਰ ਤੇਰੀ ਹੈ ਨਹੀਂ ਸ਼ਿਕਵਾ ਕੋਈ, ਦਰਦ ਸਹਿਣਾ ਤੇ ਸਿਤਮ ਵੀ, ਹੋ ਗਈ ਮੇਰੀ ਖੁਸ਼ੀ। ਹੋਠਾਂ ਉਤੇ ਚੁੱਪ ਤੇਰੇ, ਫਿਰ ਤੇਰੀ ਇਹ ਬੇਕਸੀ, ਕਰ ਰਹੀ ਬੇਚੈਨ ਦਿਲ ਨੂੰ, ਮੇਰੇ ਦਿਲ ਦੀ ਤਿਸ਼ਨਗੀ। ਹੋ ਗਏ ਆਸਾਨ ਸਾਰੇ ਜ਼ਿੰਦਗੀ ਦੇ ਰਾਸਤੇ, ਮਿਲ ਗਿਆ ਹੈ ਹਮਸਫ਼ਰ ਇਕ ਜੋ ਕਦੇ ਸੀ ਅਜਨਬੀ। -ਜਗਰਾਉਂ। ਮੋਬਾਈਲ : 98155-19333. * ਪ੍ਰਤਾਪ 'ਪਾਰਸ' ਗੁਰਦਾਸਪੁਰੀ * ਸੱਜਣ ਸ਼ਹਿਰ ਗਰਾਂ ਨਹੀਂ ਭੁੱਲੇ। ਆਪਣੇ ਸੀ ਉਹ ਤਾਂ ਨਹੀਂ ਭੁੱਲੇ। ਮੋੜ, ਚੁਰਾਹੇ, ਗਲੀਆਂ, ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਮਾਂ ਬੋਲੀ ਦਾ ਰਿਸ਼ਤਾ ਪਿੰਡ ਦੀ ਸੱਥ ਵਿਚ ਸਿਆਣੇ ਬਜ਼ੁਰਗ ਬੈਠੇ ਗੱਲਾਂ ਕਰ ਰਹੇ ਸਨ। ਚਲਦੇ ਸਮੇਂ ਦੇ ਦੌਰ, ਮਹਾਂਮਾਰੀ ਦੇ ਵਧ ਰਹੇ ਸੰਤਾਪ ਬਾਰੇ ਚਿੰਤਤ ਹੋ ਰਹੇ ਸਨ। ਪਿੰਡ ਦਾ ਨੰਬਰਦਾਰ ਸੱਜਣ ਸਿੰਘ ਵੀ ਸੀ। ਗਿਆਰਾਂ, ਸਾਢੇ ਗਿਆਰਾਂ, ਦਿਨ ਦਾ ਵੇਲਾ ਸੀ। ਸ਼ਹਿਰੋਂ ਪਿੰਡ ਦਾ ਰਾਹ ਸੱਥ ਵਿਚ ਦੀ ਹੋ ਕੇ ਲੰਘਦਾ ਸੀ। ਸੱਜਣ ਸਿੰਘ ਦਾ ਬੇਟਾ ਗੁਰਪ੍ਰੀਤ ਕਾਰ ਵਿਚ ਆਪਣੀ ਪਤਨੀ ਤੇ ਬੇਟੇ ਨਾਲ ਸ਼ਹਿਰੋਂ ਆਉਂਦਾ ਉਨ੍ਹਾਂ ਦੇ ਮੂਹਰਦੀ ਲੰਘਿਆ। ਸੱਜਣ ਸਿਆਂ ਮੁੰਡਾ ਸ਼ਹਿਰੋਂ ਆਇਐ ਨਾਲ ਤੇਰਾ ਪੋਤਾ ਤੇ ਨੂੰਹ ਵੀ ਐ, ਮੈਂ ਦੋ ਤਿੰਨ ਦਿਨਾਂ ਦਾ ਵੇਖਦਾਂ ਰੋਜ਼ ਦਾ ਗੇੜਾ ਐ ਸੁੱਖ ਸਾਂਦ ਐ। ਹਾਂ ਸਰਦਾਰ ਸਿਆਂ, ਸੁੱਖ-ਸਾਂਦ ਐ, ਮੇਰਾ ਪੋਤਾ ਚੰਗਾ ਭਲਾ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਦਾ ਸੀ। ਐਤਕੀਂ ਛੇਵੀਂ 'ਚ ਹੋ ਗਿਆ। ਕਹਿੰਦੇ ਸ਼ਹਿਰ ਦੇ ਅੰਗਰੇਜ਼ੀ ਸਕੂਲ 'ਚ ਲਾਉਣੈ। ਭਲਾ ਕੋਈ ਪੁੱਛਣ ਵਾਲਾ ਹੋਵੇ ਸਰਕਾਰੀ ਸਕੂਲਾਂ 'ਚ ਕੀ ਪੜ੍ਹਾਈ ਨੀ ਹੁੰਦੀ। ਅੰਗਰੇਜ਼ੀ ਸਕੂਲਾਂ ਤੋਂ ਪਹਿਲਾਂ ਜੋ ਅੱਡੇ-ਐਡੇ ਅਫਸਰ ਲੱਗ ਗਏ, ਉਹ ਬਿਨਾਂ ਪੜ੍ਹਾਈ ਤੋਂ ਲੱਗ ਗਏ? ਐਨੇ ਨੂੰ ਸੱਥ ਵਿਚ ਸੱਜਣ ਸਿੰਘ ਦਾ ਭਤੀਜਾ ਸਕੂਟਰ 'ਤੇ ...

ਪੂਰਾ ਲੇਖ ਪੜ੍ਹੋ »

ਵਿਅੰਗ

ਕੰਮਚੋਰ ਬਾਬੂ ਦੀ ਸੇਵਾ ਮੁਕਤੀ

ਆਪਣੀ ਨੌਕਰੀ ਦੌਰਾਨ ਬਹੁਤ ਸਾਰੇ ਦਫ਼ਤਰੀ ਬਾਬੂਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਸਲ ਵਿਚ ਸਾਡੇ ਦੇਸ਼ ਵਿਚ ਸਰਕਾਰੀ ਕੰਮਕਾਜ ਬਾਬੂ ਹੀ ਚਲਾਉਂਦੇ ਹਨ। ਉਹ ਕਿਸੇ ਵੀ ਕੇਸ ਉੱਤੇ ਕੋਈ ਵੀ ਇਤਰਾਜ਼ ਲਾ ਸਕਦੇ ਹਨ। ਇਤਰਾਜ਼ ਗ਼ਲਤ ਹੋਣ ਉਤੇ ਵੀ ਕੋਈ ਪੁੱਛਗਿੱਛ ਨਹੀਂ ਹੁੰਦੀ। ਹੇਠਲੇ ਬਾਬੂ ਦੇ ਲਿਖੇ ਨੋਟ ਦੇ ਉਲਟ ਲਿਖਣ ਦਾ ਬਹੁਤ ਘੱਟ ਅਫ਼ਸਰ ਹੌਸਲਾ ਕਰਦੇ ਹਨ। ਆਪਣੇ ਅਨੁਭਵ ਦੇ ਆਧਾਰ ਉਤੇ ਮੈਂ ਇਨ੍ਹਾਂ ਨੂੰ ਤਿੰਨ ਵਰਗਾਂ ਵਿਚ ਵੰਡਦਾ ਹਾਂ। ਪਹਿਲੇ ਵਰਗ ਵਿਚ ਉਹ ਕਰਮਚਾਰੀ ਆਉਂਦੇ ਹਨ ਜਿਹੜੇ ਆਪਣੇ ਕੰਮ ਤੋਂ ਜਾਣੂ ਵੀ ਹੁੰਦੇ ਹਨ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ। ਜੇਕਰ ਵਾਧੂ ਕੰਮ ਕਰਨਾ ਪੈ ਜਾਵੇ ਤਾਂ ਮੱਥੇ ਵੱਟ ਨਹੀਂ ਪਾਉਂਦੇ। ਦੂਜੇ ਵਰਗ ਵਿਚ ਉਹ ਕਰਮਚਾਰੀ ਆਉਂਦੇ ਹਨ ਜਿਹੜੇ ਆਪਣੇ ਕੰਮ ਨੂੰ ਜਾਣਦੇ ਵੀ ਹੁੰਦੇ ਹਨ ਤੇ ਉਸ ਨੂੰ ਇਮਾਨਦਾਰੀ ਨਾਲ ਕਰਦੇ ਹਨ ਪਰ ਜੇਕਰ ਉਨ੍ਹਾਂ ਨੂੰ ਵਾਧੂ ਕੰਮ ਕਰਨਾ ਪਵੇ ਜਾਂ ਵਾਧੂ ਸਮੇਂ ਲਈ ਬੈਠਣਾ ਪੈ ਜਾਵੇ ਤਾਂ ਉਹ ਦੁਖੀ ਹੋ ਜਾਂਦੇ ਹਨ। ਤੀਜੇ ਵਰਗ ਵਿਚ ਉਹ ਬਾਬੂ ਆਉਂਦੇ ਹਨ ਜਿਹੜੇ ਆਪਣੇ ਕੰਮ ਨੂੰ ਤਾਂ ਜਾਣਦੇ ਹੁੰਦੇ ਹਨ ਪਰ ਕੰਮ ਕਰਨ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਫੇਰ ਤਾਂ ਪੱਤਰਕਾਰ ਚਾਰਲੀ ਦੇ ਮਗਰ ਹੀ ਪੈ ਗਏ। ਉਸ ਦੇ ਬਾਰੇ ਗ਼ਲਤ ਗੱਲਾਂ ਲਿਖਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਸਨ। ਚਾਰਲੀ ਨੇ ਆਪਣੀ ਪਾਗਲ ਮਾਂ ਲਈ ਇਕ ਵੱਖਰੇ ਨਿਵਾਸ ਸਥਾਨ ਦੀ ਵਿਵਸਥਾ ਕੀਤੀ ਸੀ। ਸਮੁੰਦਰ ਦੇ ਬਿਲਕੁਲ ਸਾਹਮਣੇ ਸੁੱਖ-ਸਹੂਲਤਾਂ ਨਾਲ ਸੰਪੂਰਨ ਉਹ ਸੋਹਣਾ ਜਿਹਾ ਬੰਗਲਾ ਚਾਰਲੀ ਨੇ ਆਪਣੀ ਮਾਂ ਲਈ ਖਰੀਦਿਆ ਸੀ। ਹਰ ਪਤਨੀ ਨਾਲ ਹੋਣ ਵਾਲੇ ਝਗੜੇ ਦੇ ਕਾਰਨ ਮਾਂ ਨੂੰ ਆਪਣੇ ਨਾਲ ਰੱਖਣਾ ਉਸ ਨੇ ਠੀਕ ਨਹੀਂ ਸਮਝਿਆ ਹੋਵੇਗਾ। ਇਸ ਗੱਲ ਨੂੰ ਲੈ ਕੇ ਪੱਤਰਕਾਰਾਂ ਨੇ ਚਾਰਲੀ ਦੇ ਖਿਲਾਫ਼ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, 'ਦੇਖਿਆ, ਉਹ ਮਾਂ ਨੂੰ ਕੋਲ ਨਹੀਂ ਰੱਖਦਾ। ਇਹੀ ਮਾਂ ਉਸ ਨੂੰ ਪਾਲਣ ਲਈ ਬਰਬਾਦ ਹੋ ਗਈ ਤੇ ਪੁੱਤਰ ਨੇ ਕੀ ਕੀਤਾ, ਦੇਖਿਆ ਨਾ।' ਉਸ ਦੀ ਪਤਨੀ ਲਿਰਾ ਨੇ ਦੋਸ਼ ਲਗਾਇਆ ਸੀ ਕਿ ਚਾਰਲੀ ਦੇ ਕੁਝ ਅਭਿਨੇਤਰੀਆਂ ਨਾਲ ਗ਼ਲਤ ਸਬੰਧ ਸਨ।' ਬਚਾਅ ਵਿਚ ਚਾਰਲੀ ਨੇ ਕਿਹਾ, 'ਮੇਰੇ ਉਨ੍ਹਾਂ ਅਭਿਨੇਤਰੀਆਂ ਨਾਲ ਪਿਤਾ ਵਰਗੇ ਸਬੰਧ ਹਨ।' ਤਾਂ ਲਿਰਾ ਨੂੰ ਪੁੱਛਣ ਦੀ ਬਜਾਏ ਅਖ਼ਬਾਰ ਵਾਲੇ ਚਾਰਲੀ ਨੂੰ ਪੁੱਛਣ ਲੱਗ ਪਏ, 'ਜੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX