ਤਾਜਾ ਖ਼ਬਰਾਂ


ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  10 minutes ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  29 minutes ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 1 hour ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਹੋਰ ਖ਼ਬਰਾਂ..

ਖੇਡ ਜਗਤ

ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ...

ਭਾਰਤੀ ਮਹਿਲਾ ਹਾਕੀ ਟੀਮ ਦੀ ਡਰੈਗ ਫਲਿੱਕਰ ਗੁਰਜੀਤ ਕੌਰ

ਭਾਰਤੀ ਮਹਿਲਾ ਹਾਕੀ ਟੀਮ ਨੇ 1980 ਦੀ ਮਾਸਕੋ ਉਲੰਪਿਕ 'ਚ ਪਹਿਲੀ ਵਾਰ ਹਿੱਸਾ ਲਿਆ ਸੀ ਤੇ ਦੂਜੀ ਵਾਰ 2016 ਦੀ ਰੀਓ ਉਲੰਪਿਕ ਵਿਚ 36 ਸਾਲ ਦੇ ਅਰਸੇ ਬਾਅਦ ਕੁਆਲੀਫ਼ਾਈ ਕੀਤਾ ਤੇ ਹੁਣ ਤੀਜੀ ਵਾਰ ਟੋਕੀਓ ਉਲੰਪਿਕ-2020 ਵਿਚ ਕੁਆਲੀਫ਼ਾਈ ਕਰਨ ਦਾ ਮਾਣ ਹਾਸਲ ਹੋਇਆ ਹੈ। 2 ਅਗਸਤ ਨੂੰ ਖੇਡੇ ਗਏ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿਚ ਭਾਰਤੀ ਮਹਿਲਾ ਹਾਕੀ ਦੀ ਡਰੈਗ ਫਲਿੱਕਰ ਗੁਰਜੀਤ ਕੌਰ ਵਲੋਂ ਕੀਤੇ ਗਏ ਇਕ ਗੋਲ ਨਾਲ ਭਾਰਤ ਨੇ ਆਸਟ੍ਰੇਲੀਆ ਵਿਰੁੱਧ 1-0 ਨਾਲ ਜਿੱਤ ਹਾਸਲ ਕੀਤੀ। ਇਸ ਵਾਰ ਭਾਰਤੀ ਮਹਿਲਾ ਹਾਕੀ ਟੀਮ ਦੇ ਹੌਸਲੇ ਬੁਲੰਦ ਹਨ। ਇਸ ਵਾਰ ਤਗਮੇ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਪੰਜਾਬ ਦੀ ਭਾਰਤੀ ਮਹਿਲਾ ਹਾਕੀ ਨੂੰ ਵੱਡੀ ਦੇਣ ਹੈ ਤੇ ਇਸ ਨੇ ਅਰਜਨਾ ਪੁਰਸਕਾਰ ਜੇਤੂ ਅਜਿੰਦਰ ਕੌਰ, ਅਰਜਨਾ ਪੁਰਸਕਾਰ ਜੇਤੂ ਰੂਪਾ ਸੈਣੀ, ਅਰਜਨਾ ਪੁਰਸਕਾਰ ਜੇਤੂ ਰਾਜਬੀਰ ਕੌਰ ਵਰਗੀਆਂ ਕਈ ਖਿਡਾਰਨਾਂ ਭਾਰਤੀ ਹਾਕੀ ਟੀਮ ਨੂੰ ਦਿੱਤੀਆਂ ਹਨ। ਹਾਕੀ ਜਗਤ 'ਚ ਹਮੇਸ਼ਾ ਯਾਦ ਰਹਿਣ ਵਾਲਾ ਨਾਂਅ ਮਰਦਾਂ ਦੀ ਭਾਰਤੀ ਹਾਕੀ ਟੀਮ 'ਚ ਡਰੈਗ ਫਲਿੱਕਰ ਜੁਗਰਾਜ ਸਿੰਘ ਵੀ ਪੰਜਾਬ ਦੀ ਹੀ ਦੇਣ ...

ਪੂਰਾ ਲੇਖ ਪੜ੍ਹੋ »

ਬੈਡਮਿੰਟਨ ਦੀ ਮਸ਼ਾਲ ਨੂੰ ਪ੍ਰਚੰਡ ਕਰ ਰਹੀ ਪੀ.ਵੀ. ਸਿੰਧੂ

ਅੱਜਕਲ੍ਹ ਟੋਕੀਓ ਵਿਖੇ ਚੱਲ ਰਹੇ 2020-ਉਲੰਪਿਕ ਮਹਾਂਕੁੰਭ ਵਿਚ 49 ਦੇਸ਼ਾਂ ਦੇ 172 ਬੈਡਮਿੰਟਨ ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚੋਂ ਸਾਈ ਪਰਨੀਤ, ਚਿਰਾਗ਼ ਸ਼ੈਟੀ, ਸਾਤਵਿਕ ਸੈਰਾਜ ਅਤੇ ਪੀ.ਵੀ. ਸਿੰਧੂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਚਿਰਾਗ਼ ਸ਼ੈਟੀ ਅਤੇ ਸਾਤਵਿਕ ਸੈਰਾਜ ਦੀ ਜੋੜੀ ਨੇ ਡਬਲ ਕੈਟੇਗਰੀ ਵਿਚ ਲੀ ਯਾਂਗ ਅਤੇ ਵਾਂਗ ਲਿਨ ਵਿਰੁੱਧ ਪਹਿਲਾ ਮੈਚ ਖੇਡਦਿਆਂ ਤਾਈਪਈ ਦੀ ਜੋੜੀ ਨੂੰ ਮਾਤ ਦਿੱਤੀ ਸੀ ਪਰ ਦੂਜੇ ਮੈਚ ਵਿਚ ਭਾਰਤੀ ਜੋੜੀ ਨੂੰ ਇੰਡੋਨੇਸ਼ੀਆਈ ਜੋੜੀ ਮਾਰਕਸ ਅਤੇ ਕੇਵਿਨ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਜੋੜੀ ਨੇ ਬਰਤਾਨਵੀ ਜੋੜੀ ਬਿਨ ਲੇਨ ਅਤੇ ਸੀਨ ਵੈਂਡੀ ਖ਼ਿਲਾਫ਼ ਸੰਘਰਸ਼ ਕਰਦਿਆਂ ਮੈਚ ਤਾਂ ਜਿੱਤ ਲਿਆ ਪਰ ਜੇਤੂ ਅੰਕਾਂ ਦੇ ਘੱਟ ਫ਼ਰਕ ਦੇ ਆਧਾਰ 'ਤੇ ਇਹ ਭਾਰਤੀ ਜੋੜੀ ਕੁਆਰਟਰ ਫ਼ਾਈਨਲ ਵਾਲੀ ਦਹਿਲੀਜ਼ ਪਾਰ ਕਰਨ ਵਿਚ ਨਾਕਾਮ ਰਹੀ। ਇਸੇ ਤਰ੍ਹਾਂ ਪੁਰਸ਼ਾਂ ਦੀ ਸਿੰਗਲ ਕੈਟੇਗਰੀ ਵਿਚ ਭਾਰਤੀ ਖਿਡਾਰੀ ਸਾਈ ਪਰਨੀਤ ਇਜ਼ਰਾਈਲ ਅਤੇ ਨੀਦਰਲੈਂਡ ਦੇ ਖਿਡਾਰੀਆਂ ਮੀਸ਼ਾ ਜ਼ਿਬਰਮੈਨ ਅਤੇ ਮਾਰਕ ਹੱਥੋਂ ਆਪਣੇ ਦੋਵੇਂ ਮੈਚ ਹਾਰ ਕੇ ਉਲੰਪਿਕ ...

ਪੂਰਾ ਲੇਖ ਪੜ੍ਹੋ »

ਤਕਨੀਕੀ ਢੰਗ ਨਾਲ ਖੇਡੋ ਉਲੰਪਿਕ ਤਗਮਿਆਂ ਵਿਚ ਹੋਵੇਗਾ ਵਾਧਾ

17 ਤਗਮਿਆਂ ਦੀ ਉਮੀਦ ਨਾਲ ਅਸੀਂ ਟੋਕੀਓ ਗਏ ਸੀ। ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਸਫ਼ਰ ਖ਼ਤਮ ਨਹੀਂ ਹੋਇਆ ਹੈ। 8 ਅਗਸਤ ਤੋਂ ਬਾਅਦ ਅਸੀਂ ਆਪਣੇ ਸਰਬੋਤਮ 6 ਤਗਮਿਆਂ ਦੇ ਕੀਰਤੀਮਾਨ ਨੂੰ ਤੋੜ ਕੇ ਵਾਪਸ ਆ ਰਹੇ ਹੋਵਾਂਗੇ ਜਾਂ ਨਹੀਂ, ਇਸ 'ਤੇ ਨਿਰਣਾਇਕ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਅਸੀਂ ਆਜ਼ਾਦ ਭਾਰਤ ਵਿਚ ਕਦੀ ਵੀ ਤਗਮਿਆਂ ਦੀ ਸੂਚੀ ਵਿਚ 20 ਤੋਂ ਉੱਪਰ ਨਾ ਜਾ ਸਕੇ, ਸ਼ਾਇਦ ਇਸ ਵਾਰ ਵੀ ਇਹ ਪਰੰਪਰਾ ਨਾ ਟੁੱਟੇ। ਜ਼ਾਹਰ ਹੈ ਖੇਡਾਂ ਦੇ ਅਖੀਰ ਵਿਚ ਇਸ ਗੱਲ 'ਤੇ ਵਿਚਾਰ ਹੋਣਾ ਤੈਅ ਹੈ ਕਿ ਆਬਾਦੀ ਅਤੇ ਧਨ ਵਿਚ ਜਦੋਂ ਅਸੀਂ ਸੰਸਾਰ ਦੇ ਬਹੁਤੇ ਦੇਸ਼ਾਂ ਤੋਂ ਬਹੁਤ ਅੱਗੇ ਹਾਂ ਤਾਂ ਤਗਮਿਆਂ ਦੇ ਮਾਮਲੇ ਵਿਚ ਏਨੇ ਪਿੱਛੇ ਕਿਉਂ? ਅਸਲ ਵਿਚ ਇਸ ਸਾਰੀ ਪ੍ਰਕਿਰਿਆ ਵਿਚ ਅਸੀਂ ਇਕ ਪਹਿਲੂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੰਦੇ ਹਾਂ ਅਤੇ ਉਹ ਹੈ ਖੇਡਾਂ ਵਿਚ ਤਕਨੀਕ ਦੀ ਵੱਡੀ ਪੱਧਰ 'ਤੇ ਵਰਤੋਂ ਦਾ ਪੱਖ। ਜੋ ਸਾਡੇ ਤਗਮਿਆਂ ਦੀ ਗਿਣਤੀ ਵਾਧੇ ਵਿਚ ਸਭ ਤੋਂ ਵੱਡੀ ਅੜਚਨ ਹੈ। 1996 ਦੇ ਅਟਲਾਂਟਾ ਉਲੰਪਿਕ ਵਿਚ ਗ੍ਰੇਟ ਬ੍ਰਿਟੇਨ ਨੂੰ ਮਹਿਜ਼ ਇਕ ਸੰਪੂਰਨ ਤਗਮਾ ਅਤੇ ਤਗਮਾ ਸੂਚੀ ਵਿਚ 36ਵਾਂ ਨੰਬਰ ਮਿਲਿਆ ਜਦ ਕਿ ...

ਪੂਰਾ ਲੇਖ ਪੜ੍ਹੋ »

ਉੱਤਰਾਖੰਡ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਮੰਨਿਆ ਖਿਡਾਰੀ ਹੈ ਅਕਾਸ਼ ਸਿੰਘ

'ਮੇਰੇ ਕੱਦ ਪੇ ਨਾ ਜਾਨਾ ਧੋਖਾ ਖਾਉਗੇ, ਆਖੋਂ ਮਂੇ ਰੌਸ਼ਨੀ ਨਹੀਂ ਹੈ ਤੁਮ ਯਹ ਮਾਨਕਰ ਰਹਿ ਜਾਉਗੇ, ਮੇਰੇ ਤੋ ਸਪਨੇ ਊਚੇ ਹੈਂ, ਮਝਜੇ ਸਿਖਰ ਪਰ ਹੀ ਪਾਉਗੇ।' ਆਕਾਸ਼ ਸਿੰਘ ਉੱਤਰਾਖੰਡ ਦੀ ਨੇਤਰਹੀਣ ਫੁੱਟਬਾਲ ਦੀ ਟੀਮ ਦਾ ਉਮਰ ਅਤੇ ਕੱਦ ਦਾ ਛੋਟਾ ਪਰ ਬਹੁਤ ਹੀ ਮਜ਼ਬੂਤ ਅਤੇ ਜ਼ਬਰਦਸਤ ਫੁੱਟਬਾਲਰ ਹੈ ਜਿਹੜਾ ਕਿਸੇ ਵੀ ਟੀਮ ਦੇ ਵੱਡੇ ਤੋਂ ਵੱਡੇ ਖਿਡਾਰੀ ਨੂੰ ਰੋਕ ਲੈਣ ਦਾ ਮਜ਼ਬੂਤ ਮਾਦਾ ਰੱਖਦਾ ਹੈ। ਆਕਾਸ਼ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਵਿਖੇ ਪਿਤਾ ਲਕਸ਼ਮਣ ਸਿੰਘ ਦੇ ਘਰ ਮਾਤਾ ਕੁੰਤੀ ਦੇਵੀ ਦੀ ਕੁੱਖੋਂ ਹੋਇਆ। ਆਕਾਸ਼ ਸਿੰਘ ਬਚਪਨ ਤੋਂ ਹੀ ਨੇਤਰਹੀਣ ਹੈ ਇਸ ਲਈ ਮਾਂ-ਬਾਪ ਨੇ ਉਸ ਨੂੰ ਵਿੱਦਿਆ ਲਈ ਦੇਹਰਾਦੂਨ ਦੇ ਨੇਤਰਹੀਣ ਸਕੂਲ ਐਨ.ਆਈ.ਵੀ. ਐਚ. ਵਿਚ ਦਾਖਲ ਕਰਵਾ ਦਿਤਾ ਜਿੱਥੇ ਆਕਾਸ਼ ਸਿੰਘ ਨੇ ਆਪਣਾ ਕਦਮ ਸਿੱਖਿਆ ਵੱਲ ਹੀ ਨਹੀਂ ਵਧਾਇਆ ਸਗੋਂ ਉਹ ਖੇਡਾਂ ਵਿਚ ਵੀ ਭਾਗ ਲੈਣ ਲੱਗਿਆ। ਸਕੂਲ ਦੇ ਕੋਚ ਅਤੇ ਅਧਿਆਪਕ ਸ੍ਰੀ ਨਰੇਸ਼ ਸਿੰਘ ਨਯਾਲ ਦੀ ਰਹਿਨੁਮਾਈ ਅਤੇ ਕੋਚਿੰਗ ਸਦਕਾ ਹੀ ਉਹ ਇਕ ਚੰਗਾ ਫੁੱਟਬਾਲਰ ਬਣਕੇ ਨੇਤਰਹੀਣ ਟੀਮ ਦਾ ਅੱਜ ਅਹਿਮ ਹਿੱਸਾ ਹੈ ਅਤੇ ਆਕਾਸ਼ ਸਿੰਘ ਨੇ ਨੈਸ਼ਨਲ ...

ਪੂਰਾ ਲੇਖ ਪੜ੍ਹੋ »

ਫੁੱਟਬਾਲਰ ਬੀਬੀਆਂ ਨੇ ਉਲੰਪਿਕ ਖੇਡਾਂ 'ਚ ਸ਼ੁਰੂ ਕੀਤੀ ਨਵੀਂ ਮੁਹਿੰਮ

ਟੋਕੀਓ ਉਲੰਪਿਕ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਨੂੰ ਉਲੰਪਿਕ ਖੇਡਾਂ 'ਚ ਕਿਸੇ ਵੀ ਕਿਸਮ ਦੇ ਰਾਜਨੀਤਕ, ਸਮਾਜਿਕ ਜਾਂ ਧਾਰਮਿਕ ਮਸਲਿਆਂ ਦੇ ਹੱਕ ਜਾਂ ਵਿਰੋਧ 'ਚ ਅਵਾਜ਼ ਉਠਾਉਣ ਦੀ ਆਗਿਆ ਨਹੀਂ ਹੁੰਦੀ ਸੀ ਪਰ ਕੌਮਾਂਤਰੀ ਉਲੰਪਿਕ ਸੰਘ ਨੇ ਚਲੰਤ ਉਲੰਪਿਕ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਨੂੰ ਕਿਸੇ ਵੀ ਮਸਲੇ ਸਬੰਧੀ ਦਾਇਰੇ 'ਚ ਰਹਿ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਆਗਿਆ ਦੇ ਦਿੱਤੀ ਸੀ। ਪਰ ਕੋਈ ਵੀ ਖਿਡਾਰੀ ਪੋਡੀਅਮ (ਜੇਤੂ ਮੰਚ) 'ਤੇ ਤਗਮੇ ਹਾਸਲ ਕਰਨ ਮੌਕੇ ਕਿਸੇ ਕਿਸਮ ਦੀ ਬਗ਼ਾਵਤੀ ਆਵਾਜ਼ ਬੁਲੰਦ ਨਹੀਂ ਕਰ ਸਕਦਾ। ਇਸ ਖੁੱਲ੍ਹ ਸਦਕਾ ਟੋਕੀਓ ਉਲੰਪਿਕ 'ਚ ਇਸ ਕਿਸਮ ਦੀਆਂ ਸਰਗਰਮੀਆਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਦੌਰਾਨ ਖਿਡਾਰੀਆਂ ਨੇ ਵੱਖ-ਵੱਖ ਮੁੱਦਿਆਂ ਨੂੰ ਵਿਸ਼ਵ ਪੱਧਰ 'ਤੇ ਉਭਾਰਨ ਦਾ ਯਤਨ ਕੀਤਾ। ਟੋਕੀਓ ਉਲੰਪਿਕਸ 'ਚ ਫੁੱਟਬਾਲ ਖਿਡਾਰਨਾਂ ਨੇ ਸੀਮਤ ਦਾਇਰੇ 'ਚ ਰਹਿ ਕੇ, ਅਵਾਜ਼ ਬੁਲੰਦ ਕਰਨ ਦੀ ਸ਼ੁਰੂਆਤ ਕੀਤੀ। ਟੋਕੀਓ ਉਲੰਪਿਕਸ ਦੇ ਪਹਿਲੇ ਦਿਨ ਚਿੱਲੀ ਤੇ ਬਰਤਾਨੀਆ (ਗ੍ਰੇਟ ਬ੍ਰਿਟੇਨ) ਦਰਮਿਆਨ ਹੋਏ ਔਰਤਾਂ ਦੇ ਫੁੱਟਬਾਲ ਮੈਚ ਦੌਰਾਨ, ਪਹਿਲਾਂ ਬਰਤਾਨਵੀ ਖਿਡਾਰਨਾਂ ਨੇ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX