ਤਾਜਾ ਖ਼ਬਰਾਂ


ਟੀ-20 ਵਿਸ਼ਵ ਕੱਪ:ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਦਰਸ਼ਨ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਅਮਰੀਕਾ ਜਾਣ 'ਤੇ ਲਿਖਿਆ ਮੋਦੀ ਨੂੰ ਪੱਤਰ
. . .  1 day ago
ਚੰਡੀਗੜ੍ਹ, 26 ਅਕਤੂਬਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਵਾਸੀ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਏਅਰਪੋਰਟ ਤੋਂ ਵਾਪਸ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ ...
ਕੈਨੇਡਾ ਦੀ ਲੋਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਨੂੰ ਬਣਾਇਆ ਗਿਆ ਰਾਸ਼ਟਰੀ ਰੱਖਿਆ ਮੰਤਰੀ
. . .  1 day ago
ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ
. . .  1 day ago
ਚੰਡੀਗੜ੍ਹ ,26 ਅਕਤੂਬਰ - ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਹੈ। ਸਿਰਫ਼ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ। ਦੀਵਾਲੀ 'ਤੇ ਰਾਤ 8-10 ਵਜੇ,...
ਐਚ. ਪੀ .ਬੀ. ਓ. ਐੱਸ. ਈ.ਨਾਲ ਸਬੰਧਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 1 ਤੋਂ 6 ਨਵੰਬਰ ਤੱਕ ਬੰਦ ਰਹਿਣਗੇ - ਹਿਮਾਚਲ ਸਰਕਾਰ
. . .  1 day ago
ਬ੍ਰਿਟਿਸ਼ ਫੌਜ ਦੇ ਜਨਰਲ ਸਟਾਫ ਦੇ ਮੁਖੀ ਜਨਰਲ ਸਰ ਮਾਰਕ ਕਾਰਲਟਨ ਨੇ ਭਾਰਤੀ ਫੌਜ ਦੇ ਜਨਰਲ ਐਮ.ਐਮ ਨਰਵਾਣੇ ਨਾਲ ਕੀਤੀ ਮੁਲਾਕਾਤ
. . .  1 day ago
ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ਬਰਾਮਦ
. . .  1 day ago
ਫ਼ਾਜ਼ਿਲਕਾ, 26 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਬੀ. ਐਸ.ਐਫ. ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ...
ਕਰੂਜ਼ ਸ਼ਿਪ ਡਰੱਗਜ਼ ਮਾਮਲਾ : ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ਨੇ ਮੁਲਜ਼ਮ ਮਨੀਸ਼ ਨੂੰ ਦਿੱਤੀ ਜ਼ਮਾਨਤ
. . .  1 day ago
ਮੁੰਬਈ, 26 ਅਕਤੂਬਰ - ਦੋਸ਼ੀ ਮਨੀਸ਼ ਰਾਜਗੜ੍ਹੀਆ ਦੇ ਵਕੀਲ ਅਜੇ ਦੂਬੇ ਦਾ ਕਹਿਣਾ ਹੈ ਕਿ ਮੁੰਬਈ 'ਚ ਕਰੂਜ਼ 'ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਮਨੀਸ਼ ਨੂੰ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ...
ਕਰੂਜ਼ ਸ਼ਿਪ ਡਰੱਗਜ਼ ਕੇਸ : ਬਾਂਬੇ ਹਾਈਕੋਰਟ 'ਚ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਸਾਂਪਲਾ ਦੇ ਦਖ਼ਲ ਤੋਂ ਬਾਅਦ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜ਼ੇ ‘ਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ – ਨੈਸ਼ਨਲ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਦਖ਼ਲ ਤੋਂ ਬਾਅਦ ਸਯੁੰਕਤ ਕਿਸਾਨ ਮੋਰਚਾ ਦੇ ਅੰਦੋਲਨ ਵਾਲੀ ਥਾਂ ’ਤੇ ਦਲਿਤ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿਚ ...
ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਮੈਂਬਰਸ਼ਿਪ ਰੱਦ
. . .  1 day ago
ਚੰਡੀਗੜ੍ਹ, 26 ਅਕਤੂਬਰ - ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ | ਸਪੀਕਰ ਨੇ ਮਾਸਟਰ ਬਲਦੇਵ ਸਿੰਘ ਨੂੰ ਅਯੋਗ ਕਰਾਰ ਦਿੱਤਾ ਹੈ | ਜ਼ਿਕਰਯੋਗ ਹੈ ਕਿ 2017 'ਚ ਜੈਤੋ ਤੋਂ 'ਆਪ' ਦੀ...
ਅਟਾਰੀ ਸਰਹੱਦ 'ਤੇ ਨਵਾਂ ਤਿਰੰਗਾ ਝੰਡਾ ਲਹਿਰਾਇਆ
. . .  1 day ago
ਅਟਾਰੀ, 26 ਅਕਤੂਬਰ (ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਜ਼ੀਰੋ ਲਾਈਨ 'ਤੇ ਸਥਿਤ ਅਟਾਰੀ- ਵਾਹਗਾ ਸਰਹੱਦ ਵਿਖੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਭਾਰੀ ਮੀਂਹ, ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਪਹੁੰਚ ਗਿਆ...
ਲਖੀਮਪੁਰ ਹਿੰਸਾ : ਐੱਸ.ਆਈ.ਟੀ. ਨੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
. . .  1 day ago
ਲਖਨਊ, 26 ਅਕਤੂਬਰ - ਲਖੀਮਪੁਰ ਹਿੰਸਾ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਦੋਸ਼ੀ ਸੁਮਿਤ ਜੈਸਵਾਲ ਦੁਆਰਾ ਦਰਜ ਐਫ.ਆਈ.ਆਰ. ਦੇ ਆਧਾਰ 'ਤੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ, ਚਿੱਤਰਾ ਅਤੇ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਜਾਰੀ
. . .  1 day ago
ਮੁੰਬਈ, 26 ਅਕਤੂਬਰ - ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ...
ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਓ.ਪੀ. ਸੋਨੀ ਨਾਲ ਕੀਤੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਅਕਤੂਬਰ (ਸੁਰਿੰਦਰਪਾਲ) - ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਗਿਆ...
ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਗੈਂਗਸਟਰ ਅਮਿਤ ਡਾਗਰ ਸੱਤ ਦਿਨ ਦੇ ਪੁਲਿਸ ਰਿਮਾਂਡ 'ਤੇ
. . .  1 day ago
ਐੱਸ. ਏ. ਐੱਸ. ਨਗਰ, 26 ਅਕਤੂਬਰ (ਜਸਬੀਰ ਸਿੰਘ ਜੱਸੀ) - ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਮੁਹਾਲੀ ਪੁਲਿਸ ਵਲੋਂ ਦਿੱਲੀ ਦੀ ਇਕ ਜੇਲ੍ਹ ਵਿਚ ਬੰਦ ਗੈਂਗਸਟਰ ਅਮਿਤ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੁਹਾਲੀ ਦੀ ਇਕ ...
2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ 'ਚ ਜੁੜੇ ਦੇਸ਼-ਵਿਦੇਸ਼ ਦੇ ਕਾਰੋਬਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ - 2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ ਮੰਗਲਵਾਰ ਨੂੰ ਸ਼ੁਰੂ ਹੋਇਆ ਹੈ | ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦੇਸ਼-ਵਿਦੇਸ਼ ਦੇ ਕਾਰੋਬਾਰੀ ਇਸ ਵਿਚ ਵਰਚੂਅਲੀ ਜੁੜੇ...
ਨਸ਼ਾ ਕਰਨ ਦੇ ਆਦੀ ਨੌਜਵਾਨ ਦੀ ਮੌਤ
. . .  1 day ago
ਮਮਦੋਟ, 26 ਅਕਤੂਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਦੇ ਪਿੰਡ ਸਾਹਨ ਕੇ ਵਿਖੇ ਨਸ਼ਾ ਕਰਨ ਦੇ ਆਦੀ ਇਕ ਨੌਜਵਾਨ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਦੇਸਾ...
ਕਾਂਗਰਸ ਨਾਲ ਜੁੜੇ ਲੋਕ ਕੈਪਟਨ ਨਾਲ ਨਹੀਂ ਜਾਣਗੇ - ਨਵਜੋਤ ਕੌਰ ਸਿੱਧੂ
. . .  1 day ago
ਚੰਡੀਗੜ੍ਹ, 26 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੀਆਂ ਖਬਰਾਂ 'ਤੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਕੋਈ ਵੀ ਕਾਂਗਰਸੀ ਵਿਧਾਇਕ ਕੈਪਟਨ ਦੇ ਨਾਲ ਨਹੀਂ ਜਾਵੇਗਾ | ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਲੋਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ...
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 30 ਅਕਤੂਬਰ ਨੂੰ ਗੋਆ ਜਾਣਗੇ ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ 30 ਅਕਤੂਬਰ ਨੂੰ ਰਾਜ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਲਈ ਗੋਆ ਦਾ ਦੌਰਾ ਕਰਨਗੇ। ਉੱਥੇ ਉਨ੍ਹਾਂ ਵਲੋਂ ਮਾਈਨਿੰਗ ਪਾਬੰਦੀ ਤੋਂ ਪ੍ਰਭਾਵਿਤ ਲੋਕਾਂ ਨਾਲ...
ਮਾਮਲਾ ਰਮਦਾਸ ਦੀ ਮਹਿਲਾ ਕੌਂਸਲਰ ਦੇ ਪਤੀ 'ਤੇ ਚੱਲੀ ਗੋਲੀ ਦਾ, ਰਮਦਾਸ ਪੁਲਿਸ ਵਲੋਂ 2 ਨੌਜਵਾਨ ਗ੍ਰਿਫ਼ਤਾਰ, 1 ਫ਼ਰਾਰ
. . .  1 day ago
ਅਜਨਾਲਾ, ਗੱਗੋਮਾਹਲ - 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ) - ਬੀਤੇ ਕੱਲ੍ਹ ਕਸਬਾ ਰਮਦਾਸ 'ਚ ਮਹਿਲਾ ਕੌਂਸਲਰ ਨਿਰਮਲ ਕੌਰ ਦੇ ਪਤੀ ਬੂਟਾ ਰਾਮ ਦੀ ਕਰਿਆਨੇ ਦੀ ਦੁਕਾਨ ਉੱਪਰ ਅਣਪਛਾਤੇ ਵਿਅਕਤੀਆਂ ਵਲੋਂ...
ਵਿਆਹੁਤਾ ਦੀ ਸਹੁਰੇ ਪਰਿਵਾਰ ਵਲੋਂ ਫਾਹਾ ਦੇ ਕੇ ਹੱਤਿਆ
. . .  1 day ago
ਵੇਰਕਾ, 26 ਅਕਤੂਬਰ (ਪਰਮਜੀਤ ਸਿੰਘ ਬੱਗਾ) - ਥਾਣਾ ਵੇਰਕਾ ਖੇਤਰ ਦੀ ਇੰਦਰਾ ਕਾਲੋਨੀ ਵਿਖੇ ਸਹੁਰੇ ਪਰਿਵਾਰ ਵਲੋਂ ਫਾਹਾ ਦੇ ਕੇ ਨੌਜਵਾਨ ਗਰਭਵਤੀ ਵਿਆਹੁਤਾ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ...
ਲੋਹੀਆਂ ਵਿਖੇ ਕਿਸਾਨਾਂ ਵਲੋਂ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਲਈ ਧਰਨਾ ਤੇ ਮੰਗ ਪੱਤਰ
. . .  1 day ago
ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਦਿੱਲੀ ਧਰਨਿਆਂ ਦੇ 11 ਮਹੀਨੇ ਪੂਰੇ ਹੋਣ 'ਤੇ ਸਾਂਝੇ ਕਿਸਾਨ ਮੋਰਚੇ ਵਲੋਂ ਐਲਾਨੇ ਜ਼ਿਲ੍ਹਾ ਤੇ ਤਹਿਸੀਲ ਪੱਧਰੀ ਧਰਨਿਆਂ ਦੇ ਚਲਦੇ ਲੋਹੀਆਂ ਦੀ ਸਬ ਤਹਿਸੀਲ ਵਿਖੇ ਧਰਨਾ ਦਿੱਤਾ ਗਿਆ ...
29 ਨਵੰਬਰ ਤੋਂ 23 ਦਸੰਬਰ ਤੱਕ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ: ਸੂਤਰ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਨਵੰਬਰ ਤੋਂ 23 ਦਸੰਬਰ ਤੱਕ ਸੰਸਦ ਦਾ ਸਰਦ ਰੁੱਤ ਇਜਲਾਸ ...
ਮੇਰਾ ਪਤੀ ਇਮਾਨਦਾਰ ਅਧਿਕਾਰੀ ਹੈ ਦੋਸ਼ ਝੂਠੇ ਹਨ - ਕ੍ਰਾਂਤੀ ਰੇਡਕਰ ਵਾਨਖੇੜੇ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਐਨ.ਸੀ.ਬੀ. ਦੇ ਜਾਂਚ ਅਧਿਕਾਰੀ ਸਮੀਰ ਵਾਨਖੇੜੇ ਦੀ ਪਤਨੀ ਨੇ ਕਿਹਾ ਮੇਰਾ ਪਤੀ ਇਮਾਨਦਾਰ ਅਧਿਕਾਰੀ ਹੈ ਦੋਸ਼ ਝੂਠੇ ਹਨ। ਪ੍ਰੈੱਸ ਕਾਨਫ਼ਰੰਸ 'ਚ ਸਮੀਰ ਵਾਨਖੇੜੇ ਦੀ ਪਤਨੀ ਨੇ ਕਿਹਾ ਮੇਰਾ ਪਤੀ ਝੂਠਾ ਨਹੀਂ ਹੈ। ਉਸ ਨੇ ਕਿਹਾ ਕਿ ਅਸੀਂ ਬਹੁਤ ਸਾਧਾਰਨ....
ਹੋਰ ਖ਼ਬਰਾਂ..

ਖੇਡ ਜਗਤ

ਯੂ.ਐਸ. ਓਪਨ : ਪਰੀ ਕਥਾ ਵਰਗੀ ਹੈ ਐਮਾ ਦੀ ਜਿੱਤ

''ਇਹ ਪੂਰੀ ਤਰ੍ਹਾਂ ਨਾਲ ਇਕ ਸੁਪਨੇ ਦਾ ਸੱਚ ਹੋਣ ਵਰਗਾ ਹੈ | ਮੇਰੇ ਲਈ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਮੈਂ ਆਪਣਾ ਧਿਆਨ ਬਣਾਈ ਰੱਖਿਆ ਕਿ ਆਪਣੇ ਖੇਡ ਯੋਜਨਾ ਤੋਂ ਇਲਾਵਾ ਮੈਂ ਕੁਝ ਸੋਚਿਆ ਹੀ ਨਹੀਂ, ਇਹ ਕਿ ਮੈਨੂੰ ਕੀ ਕਰਨਾ ਹੈ | ਮੈਂ ਅਸਲ ਵਿਚ ਕਿਸੇ ਹੋਰ ਚੀਜ਼ ਬਾਰੇ ਸੋਚਿਆ ਹੀ ਨਹੀਂ ਸਿਵਾਏ ਇਸ ਦੇ ਕਿ ਟੈਨਿਸ ਕੋਰਟ 'ਤੇ ਕੀ ਹੋਣਾ ਹੈ | ਬਾਹਰ ਦੀ ਹਰ ਗੱਲ ਨੂੰ ਮੈਂ ਬਾਹਰ ਹੀ ਰਹਿਣ ਦਿੱਤਾ ਅਤੇ ਆਪਣੀ ਖੇਡ 'ਤੇ ਧਿਆਨ ਕੇਂਦਰਿਤ ਕੀਤਾ |'' ਇਹ ਐਮਾ ਰਾਡੂਕਾਨੂ ਦਾ ਬਿਆਨ ਸੀ, ਯੂ. ਐਸ. ਓਪਨ 2021 ਦਾ ਮਹਿਲਾ ਏਕਲ ਪੁਰਸਕਾਰ ਜਿੱਤਣ ਤੋਂ ਬਾਅਦ | ਹੈਰਾਨੀ ਇਹ ਹੈ ਕਿ ਐਮਾ ਨੇ ਜੋ ਕੁਝ ਕਿਹਾ ਹੈ, ਉਸ ਨੂੰ ਪਿਛਲੇ ਦੋ ਹਫ਼ਤੇ ਦੌਰਾਨ ਦੁਨੀਆ ਭਰ ਦੇ ਟੈਨਿਸ ਪ੍ਰੇਮੀਆਂ ਨੇ ਕੋਰਟ 'ਤੇ ਹੁੰਦੇ ਹੋਏ ਦੇਖਿਆ | ਇਕ 18 ਸਾਲ ਦੀ ਕੁੜੀ ਨੇ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਲਿਆ? ਇਸ ਲਈ ਐਮਾ ਦੀ ਸਫ਼ਲਤਾ ਪਰੀ ਕਥਾ ਵਰਗੀ ਲਗਦੀ ਹੈ | ਫਿਲਹਾਲ, ਇਕ ਪਾਸੇ ਜਿਥੇ ਐਮਾ ਦਾ ਸੁਪਨਾ ਸਾਕਾਰ ਹੋਇਆ, ਉਥੇ ਯੂ. ਐਸ. ਓਪਨ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਦਾ ਸੁਪਨਾ ਟੁੱਟ ਗਿਆ | 2021 ਵਿਚ ਆਸਟ੍ਰੇਲੀਅਨ ਓਪਨ, ਫ੍ਰੈਂਚ ...

ਪੂਰਾ ਲੇਖ ਪੜ੍ਹੋ »

ਮਹਾਨ ਖਿਡਾਰੀਆਂ ਦੀ ਕਰਮ ਭੂਮੀ-ਇੰਗਲਿਸ਼ ਪ੍ਰੀਮੀਅਰ ਲੀਗ

ਇੰਗਲਿਸ਼ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ 13 ਅਗਸਤ ਤੋਂ ਹੋ ਚੁੱਕੀ ਹੈ। ਵਿਸ਼ਵ ਪ੍ਰਸਿੱਧੀ ਇਸ ਫੁੱਟਬਾਲ ਲੀਗ ਦੀ ਸਮਾਂ ਸੀਮਾ ਆਮ ਤੌਰ 'ਤੇ ਮੌਜੂਦਾ ਸਾਲ ਦੇ ਅਗਸਤ ਤੋਂ ਸ਼ੁਰੂ ਹੋ ਕੇ ਅਗਲੇ ਸਾਲ ਮਈ ਤੱਕ ਚਲਦੀ ਹੈ। ਇਸ ਟੂਰਨਾਮੈਂਟ ਵਿਚ 20 ਕਲੱਬਾਂ ਦੀਆਂ ਟੀਮਾਂ ਭਾਗ ਲੈਂਦੀਆਂ ਅਤੇ ਹਰੇਕ ਟੀਮ 38 ਮੈਚ ਖੇਡ ਕੇ ਆਪਣੀ ਖੇਡ-ਕਲਾ ਦਾ ਪ੍ਰਦਰਸ਼ਨ ਕਰਦੀ ਹੈ। 1992 ਤੋਂ ਲਗਾਤਾਰ ਖੇਡੀ ਜਾ ਰਹੀ ਇਸ ਹਰਮਨ ਪਿਆਰੀ ਲੀਗ ਦੀ ਮੌਜੂਦਾ ਚੈਂਪੀਅਨ ਮਾਨਚੈਸਟਰ ਸਿਟੀ ਦੀ ਟੀਮ ਹੈ ਜੋ ਕਿ ਹੁਣ ਤੱਕ ਦੀ ਪੰਜ ਵਾਰ ਦੀ ਜੇਤੂ ਟੀਮ ਹੈ। ਸੰਸਾਰ ਭਰ ਵਿਚ ਗਹਿਗੱਚ ਮੁਕਾਬਲਿਆਂ ਲਈ ਪ੍ਰਸਿੱਧ ਇਸ ਲੀਗ ਨੂੰ ਤਕਰੀਬਨ ਹਰੇਕ ਦੇਸ਼ ਦੇ ਖੇਡ ਪ੍ਰੇਮੀ ਬੜੇ ਹੀ ਚਾਅ ਨਾਲ ਵੇਖਦੇ ਹਨ। ਜ਼ਿਕਰਯੋਗ ਹੈ ਕਿ ਫੁੱਟਬਾਲ ਦੀ ਖੇਡ ਸੰਸਾਰ ਭਰ ਵਿਚ ਅਤੇ ਯੂਰਪ ਵਿਚ ਖਾਸ ਕਰਕੇ ਬੇਹੱਦ ਪਸੰਦ ਕੀਤੀ ਜਾਂਦੀ ਹੈ। ਪਿਛਲੇ ਤਕਰੀਬਨ 29 ਸਾਲਾਂ ਵਿਚ ਇਸ ਲੀਗ ਵਿਚ 50 ਦੇ ਕਰੀਬ ਕਲੱਬਾਂ ਭਾਗ ਲੈ ਚੁੱਕੀਆਂ ਹਨ ਪਰ ਲੀਗ ਦਾ ਟਾਈਟਲ ਸਿਰਫ ਸੱਤ ਟੀਮਾਂ ਨੂੰ ਹੀ ਹਾਸਲ ਹੋਇਆ ਹੈ। ਮਾਨਚੈਸਟਰ ਯੂਨਾਈਟਿਡ ਦੀ ਟੀਮ ਸਭ ਤੋਂ ਵੱਧ 13 ਵਾਰ ਜੇਤੂ ...

ਪੂਰਾ ਲੇਖ ਪੜ੍ਹੋ »

ਤਗਮਿਆਂ ਦੇ ਵਾਧੇ ਲਈ ਸਰਕਾਰਾਂ ਨੂੰ ਸਾਰੀਆਂ ਖੇਡਾਂ ਵੱਲ ਧਿਆਨ ਦੇਣ ਦੀ ਲੋੜ

ਉਲੰਪਿਕ-2020 ਵਿਚ ਭਾਰਤ ਨੇ ਜਿਸ ਤਰ੍ਹਾਂ ਸੱਤ ਤਗਮੇ ਜਿੱਤ ਕੇ ਹੁਣ ਇਹ ਆਸ ਜਗਾ ਦਿੱਤੀ ਹੈ ਕਿ ਭਾਰਤ ਦੂਸਰੇ ਖੇਡ ਖੇਤਰਾਂ ਵਿਚ ਵੀ ਤਗਮੇ ਜਿੱਤ ਸਕਦਾ ਹੈ ਜੇਕਰ ਕਿਸੇ ਯੋਜਨਾ ਅਨੁਸਾਰ ਚਲੇ | ਭਾਰਤ ਨੇ ਅਜੇ ਤੱਕ ਜਿਨ੍ਹਾਂ ਖੇਤਰਾਂ ਵਿਚ ਤਗਮੇ ਜਿੱਤੇ ਹਨ ਉਨ੍ਹਾਂ ਵਿਚ ਪੁਰਸ਼ ਹਾਕੀ, ਬੈਡਮਿੰਟਨ, ਬਾਕਸਿੰਗ, ਕੁਸ਼ਤੀ, ਜੈਵਲਿਨ, ਭਾਰ ਚੱੁਕਣ, ਜੈਵਲਿਨ ਆਦਿ ਹਨ, ਇਨ੍ਹਾਂ ਵਿਚੋਂ ਅਥਲੈਟਿਕਸ ਮੈਦਾਨ ਵਿਚ ਸਾਡਾ ਪਹਿਲਾ ਸੋਨ ਤਗਮਾ ਆਇਆ ਹੈ | ਖੇਡ ਮਾਹਰਾਂ ਦਾ ਇਹ ਕਹਿਣਾ ਹੈ ਕਿ ਸਾਡੀ ਬਹੁਤੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਉਨ੍ਹਾਂ ਖੇਤਰਾਂ ਵਿਚ ਹੋਇਆ ਹੈ, ਜਿਨ੍ਹਾਂ ਵਿਚ ਅਸੀਂ ਪਹਿਲਾਂ ਹੀ ਰਵਾਇਤੀ ਤੌਰ 'ਤੇ ਉੱਤਮ ਸੀ | ਜਿਵੇਂ ਕੁਸ਼ਤੀ ਤੇ ਹਾਕੀ ਵਿਚ ਅਸੀਂ ਕਦੇ ਸਿਖਰ ਤੱਕ ਵੀ ਗਏ | ਹੁਣ ਸਥਿਤੀ ਇਹ ਬਣ ਚੁੱਕੀ ਹੈ ਕਿ ਭਾਰਤ ਉਨ੍ਹਾਂ ਖੇਡਾਂ ਵਿਚ ਵੀ ਅੱਗੇ ਆਵੇ ਜਿਨ੍ਹਾਂ ਵਿਚ ਬਿਲਕੁਲ ਸੋਕਾ ਪਿਆ ਹੋਇਆ ਹੈ | ਸਾਨੂੰ ਇਹ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਹਾਕੀ ਸਾਡੀ ਰਾਸ਼ਟਰੀ ਖੇਡ ਹੈ ਤੇ ਇਸ ਨਾਲ ਸਾਡਾ ਕਾਫ਼ੀ ਵਿਕਾਰ ਜੁੜਿਆ ਹੋਇਆ ਹੈ ਪਰ ਇਸ ਵਿਚ ਸਾਨੂੰ ਇਕ ਤਗਮਾ ਹੀ ਮਿਲਣਾ ਹੈ | ਇਸ ਪੱਖ ...

ਪੂਰਾ ਲੇਖ ਪੜ੍ਹੋ »

ਦੇਸ਼ ਲਈ ਖੇਡਦਿਆਂ ਦਰਜਨਾਂ ਤਗਮੇ ਜੇਤੂ ਸਰਕਾਰੀ ਨੌਕਰੀ ਨੂੰ ਤਰਸ ਰਹੀ ਉਕਰਦੀਪ ਕੌਰ

ਜਦੋਂ ਉਕਰਦੀਪ ਕੌਰ ਵਰਗੀਆਂ ਅੰਤਰਰਾਸ਼ਟਰੀ ਅਤੇ ਕੌਮੀ ਖਿਡਾਰਨਾਂ ਸਰਕਾਰਾਂ ਵੱਲ ਕਿਸੇ ਭੀਖ ਮੰਗਣ ਵਾਂਗ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸਦੀਆਂ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਤਾਂ ਮਨ ਉਦਾਸ ਹੀ ਨਹੀਂ ਹੁੰਦਾ ਸਗੋਂ ਸਰਕਾਰਾਂ ਦੇ ਇਸ ਮਾੜੇ ਵਤੀਰੇ ਤੋਂ ਜ਼ਿਹਨ ਵਿਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਕਿ ਸਾਡੇ ਸੂਬੇ ਦੇ ਇਨ੍ਹਾਂ ਖਿਡਾਰੀਆਂ ਦੀ ਇਸ ਦੁਰਦਸ਼ਾ ਲਈ ਕੌਣ ਜ਼ਿੰਮੇਵਾਰ ਹੈ | ਅੱਜ ਮੈਂ ਗੱਲ ਕਰ ਰਿਹਾ ਹਾਂ ਪੰਜਾਬ ਦੀ ਉਹ ਸ਼ਾਨਾਮੱਤੀ ਕੈਕਿੰਗ ਕਨੋਇੰਗ ਜਾਣੀ ਕਿਸ਼ਤੀ ਦੌੜਾਉਣ ਵਿਚ ਦੇਸ਼ ਲਈ ਖੇਡਦਿਆਂ ਜਿਸ ਨੇ ਕਈ ਦਰਜਨਾਂ ਤੋਂ ਵੱਧ ਤਗਮੇ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂਅ ਰੁਸ਼ਨਾਇਆ ਹੈ ਅਤੇ ਅੱਜ ਇਹ ਖਿਡਾਰਨ ਆਪਣਾ ਹੱਕ ਸਮਝਦੀ ਹੋਈ ਆਪਣੀ ਜ਼ਿੰਦਗੀ ਨੂੰ ਤੋਰਨ ਲਈ ਨੌਕਰੀ ਦੀ ਭਾਲ ਵਿਚ ਠੋਕਰਾਂ ਖਾ ਰਹੀ ਹੈ | ਉਕਰਦੀਪ ਕੌਰ ਦਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਕ ਛੋਟੇ ਜਿਹੇ ਪਿੰਡ ਸ਼ੇਰਪੁਰ ਤਖ਼ਤੂਵਾਲਾ ਵਿਖੇ ਇਕ ਸਧਾਰਨ ਕਿਸਾਨ ਪਰਿਵਾਰ ਵਿਚ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੇ ਘਰ 22 ਜੁਲਾਈ, 1992 ਨੂੰ ਹੋਇਆ | ਉਕਰਦੀਪ ਕੌਰ ਨੇ ...

ਪੂਰਾ ਲੇਖ ਪੜ੍ਹੋ »

ਪੰਜਾਬ 'ਚ ਵੱਧ ਤੋਂ ਵੱਧ ਹਾਕੀ ਐਸਟਰੋਟਰਫ ਮੈਦਾਨਾਂ ਦੀ ਲੋੜ

ਐਸਟਰੋਟਰਫ ਮੈਦਾਨ ਹੁਣ ਹਾਕੀ ਦੀ ਖੇਡ ਨਾਲ ਪੂਰੀ ਤਰ੍ਹਾਂ ਜੁੜ ਚੁੱਕਾ ਹੈ ਅਤੇ ਹੁਣ ਘਾਹ ਵਾਲੇ ਮੈਦਾਨਾਂ ਤੇ ਖੇਡਣਾ ਸੰਭਵ ਨਹੀਂ ਲਗਦਾ | ਯੂਰਪੀਨ ਦੇਸ਼ਾਂ ਦੇ ਕੋਲ ਬੇਸ਼ੁਮਾਰ ਇਹੋ ਜਿਹੇ ਮੈਦਾਨ ਹਨ ਅਤੇ ਜਿਨ੍ਹਾਂ ਦੇਸ਼ਾਂ ਦਾ ਹਾਕੀ ਦੇ ਖੇਤਰ 'ਚ ਬਹੁਤ ਬੁਲੰਦ ਸਥਾਨ ਹੈ, ਉਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਹੁਣ ਜੇ ਘਾਹ ਵਾਲੇ ਮੈਦਾਨਾਂ 'ਤੇ ਹਾਕੀ ਖੇਡਣ ਲਈ ਕਿਹਾ ਜਾਵੇ ਤਾਂ ਸ਼ਾਇਦ ਹੀ ਉਹ ਕੋਈ ਅੰਤਰਰਾਸ਼ਟਰੀ ਮੈਚ, ਆਹਲਾ ਦਰਜੇ ਦੀ ਕਾਰਕਰਦਗੀ ਨਾਲ ਖੇਡ ਸਕਣ | ਯਾਦ ਰਹੇ ਕਿ 1976 'ਚ ਪਹਿਲੀ ਵਾਰ ਬਨਾਵਟੀ ਘਾਹ (ਐਸਟਰੋਟਰਫ) ਵਾਲਾ ਮੈਦਾਨ, ਹਾਕੀ ਲਈ ਤਿਆਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਹਾਕੀ ਦਾ ਸਾਰਾ ਤਸੱਵਰ ਹੀ ਬਦਲ ਗਿਆ | ਇਹੋ ਜਿਹੇ ਮੈਦਾਨ 'ਤੇ 3-4 ਕਰੋੜ ਤੋਂ ਲੈ ਕੇ 6-7 ਕਰੋੜ ਰੁਪਏ ਤੱਕ ਵੀ ਖਰਚ ਆਉਂਦਾ ਹੈ | ਅਸੀਂ ਭਾਰਤੀ ਸਿਰਫ਼ ਆਪਣੇ ਸੁਨਹਿਰੀ ਇਤਿਹਾਸ ਦੇ ਪੰਨੇ ਹੀ ਪਲਟ ਰਹੇ ਹਾਂ, ਮਜ਼ੇ ਲੈ ਰਹੇ ਹਾਂ ਅਤੇ ਆਨੰਦਿਤ ਹੋ ਰਹੇ ਹਾਂ | ਉਹ ਸੁਨਹਿਰੀ ਇਤਿਹਾਸ ਜਿਹੜਾ ਸਾਡੇ ਜਾਂਬਾਜ਼ ਹਾਕੀ ਖਿਡਾਰੀਆਂ ਨੇ ਘਾਹ ਵਾਲੇ ਮੈਦਾਨਾਂ 'ਤੇ ਖੇਡ ਕੇ ਰਚਿਆ | ਚਲੋ ਸਾਡੇ ਕੋਲ ਕੁਝ ਤਾਂ ਹੈ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX