ਤਾਜਾ ਖ਼ਬਰਾਂ


ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  1 day ago
ਪੰਜਾਬ ਵਿਧਾਨ ਸਭਾ ਚੋਣਾਂ 2022 : ਪੰਜਾਬ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ ਵੈਬਕਾਸਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਰੋਕਣ ਲਈ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਮੁੱਖ ਚੋਣ ...
ਕੇਰਲ 'ਚ ਟਮਾਟਰ ਦੀ ਕੀਮਤ 150 ਰੁਪਏ ਤੋਂ ਉਪਰ
. . .  1 day ago
ਤਿਰੂਵਨੰਤਪੁਰਮ, 7 ਦਸੰਬਰ - ਟਮਾਟਰ ਦੀਆਂ ਕੀਮਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਖਣੀ ਭਾਰਤ ਦੇ ਕੁਝ ਹਿੱਸਿਆਂ 'ਚ ਟਮਾਟਰ ਦੀ ਪ੍ਰਚੂਨ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਕੇਰਲ 'ਚ ਟਮਾਟਰ 140 ਤੋਂ ...
ਪਾਕਿ ਹਿੰਦੂ ਬੱਚੇ ਬਾਰਡਰ ਦੀ ਮਦਦ ਲਈ ਵਕੀਲ ਨਵਜੋਤ ਕੌਰ ਚੱਬਾ ਆਏ ਅੱਗੇ
. . .  1 day ago
ਅਟਾਰੀ, 7 ਦਸੰਬਰ ( ਗੁਰਦੀਪ ਸਿੰਘ ਅਟਾਰੀ )-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ’ਤੇ ਜਨਮੇ ਬੱਚੇ ਬਾਰਡਰ ਨੂੰ ਪਾਕਿਸਤਾਨ ਭੇਜਣ ਲਈ ਵਕੀਲ ਨਵਜੋਤ ਕੌਰ ਚੱਬਾ ਅੱਗੇ ਆਏ ਹਨ। ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ...
ਨਵੀਂ ਦਿੱਲੀ: 7 ਦਸੰਬਰ - ਲੋਕ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਸਿਹਤ ਮਾਹਿਰ ਦਾ ਬਿਆਨ, ਜ਼ਰੂਰ ਲਗਵਾਓ ਬੱਚਿਆਂ ਨੂੰ ਵੈਕਸੀਨ
. . .  1 day ago
ਨਵੀਂ ਦਿੱਲੀ, 7 ਦਸੰਬਰ-ਸਿਹਤ ਮਾਹਿਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਬੱਚਿਆਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ..
ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਦੱਸਾਂਗੇ ਤਾਂ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋਣਗੇ : ਹਰਮੀਤ ਸਿੰਘ ਕਾਲਕਾ
. . .  1 day ago
ਨਵੀਂ ਦਿੱਲੀ, 7 ਦਸੰਬਰ : ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾਈਏ ਤਾਂ ਯਕੀਨੀ ਤੌਰ 'ਤੇ ਸਾਡੇ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ...
ਅਜੇ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਲਨ: ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 7 ਦਸੰਬਰ- ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਾਰੀਆਂ ਗੱਲਾਂ ਮੰਨ ਲਈਆਂ ਜਾਣਗੀਆਂ ਤੁਸੀਂ ਉੱਠ ਜਾਓ। ਐੱਮ.ਐੱਸ.ਪੀ. 'ਤੇ ਕਮੇਟੀ ਬਣਾਉਣਗੇ। ਪਰ ਕੁੱਝ ਸਪੱਸ਼ਟ ਨਹੀਂ ਹੈ..
ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ, 10 ਪਾਏ ਗਏ ਓਮੀਕਰੋਨ ਪਾਜ਼ੀਟਿਵ: ਡਾ. ਪ੍ਰਦੀਪ ਆਵਟੇ
. . .  1 day ago
ਪੁਣੇ, 7 ਦਸੰਬਰ- ਮਹਾਰਾਸ਼ਟਰ ਦੇ ਪੁਣੇ ਤੋਂ ਕੋਵਿਡ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ. ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਹੁਣ ਤੱਕ ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ ਹੈ...
ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰਲ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਕਰੇਗੀ ਸੰਬੋਧਿਤ
. . .  1 day ago
ਨਵੀਂ ਦਿੱਲੀ, 7 ਦਸੰਬਰ-ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ...
ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  1 day ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  1 day ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  1 day ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  1 day ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਸੁਪਨਾ

'ਸਰ, ਤੁਸੀਂ ਮੈਨੂੰ ਹੁਣ ਕਦੇ ਦਫ਼ਤਰ ਵਿਚ ਬੁਲਾਇਆ ਹੀ ਨਹੀਂ?' ਦਫ਼ਤਰ ਦੇ ਬਾਰ ਵਿਚ ਖਲੋਤੀ ਬਲਜੀਤ ਧੌਣ ਟੇਢੀ ਕਰ ਕੇ ਮੁਸਕਰਾਉਂਦੀ ਹੋਈ ਬੜੀ ਹੀ ਅਦਾ ਨਾਲ ਪੁੱਛ ਰਹੀ ਸੀ...?' ਐਨ ਉਸੇ ਵਕਤ ਹੀ ਉਸ ਨੂੰ ਜਾਗ ਆ ਗਈ। ਏਨਾ ਵਧੀਆ ਸੁਪਨਾ! ਉਹ ਜਾਗਣਾ ਨਹੀਂ ਚਾਹੁੰਦਾ ਸੀ ਤੇ ਚਾਹੁੰਦਾ ਸੀ ਕਿ ਉਸੇ ਤਰ੍ਹਾਂ ਹੀ ਨੀਂਦ ਦੀ ਅਵਸਥਾ ਵਿਚ ਚਲਾ ਜਾਵੇ ਤਾਂ ਕਿ ਆ ਰਿਹਾ ਸੁਪਨਾ ਉਥੋਂ ਹੀ ਜੁੜ ਜਾਵੇ ਜਿੱਥੋਂ ਟੁੱਟਿਆ ਸੀ ਤੇ ਸੁਪਨਾ ਚਲਦਾ ਰਹੇ ਪਰ ਸੁਪਨਾ ਤਾਂ ਸੁਪਨਾ ਹੀ ਸੀ ਤੇ ਸੁਪਨੇ ਟੁੱਟ ਕੇ ਦੁਬਾਰਾ ਨਹੀਂ ਜੁੜਦੇ ਹੁੰਦੇ! ਉਹ ਫਿਰ ਵੀ ਅੱਖਾਂ ਬੰਦ ਕਰ ਕੇ ਪਿਆ ਰਿਹਾ ਤੇ ਵਾਰ-ਵਾਰ ਉਸ ਸੁਪਨੇ ਵਿਚ ਆਏ ਦ੍ਰਿਸ਼ ਨੂੰ ਯਾਦ ਕਰਨ ਲੱਗਿਆ- ਦ੍ਰਿਸ਼ ਜਿਸ ਵਿਚ ਬਲਜੀਤ ਕਹਿ ਰਹੀ ਹੈ ਕਿ ਸਰ ਤੁਸੀਂ ਮੈਨੂੰ ਹੁਣ ਕਦੇ ਦਫ਼ਤਰ ਵਿਚ ਬੁਲਾਇਆ ਹੀ ਨਹੀਂ। ਦਫ਼ਤਰ ਦੇ ਬਾਰ ਵਿਚ ਥੋੜ੍ਹੀ ਜਿਹੀ ਟੇਢੀ ਧੌਣ ਕਰ ਕੇ ਖੜ੍ਹੀ ਮੁਸਕਰਾਉਂਦੀ ਹੋਈ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ...। ....... ਹਰਦੇਵ ਸਿੰਘ ਬਰਾੜ ਬਹੁਤ ਹੀ ਹੱਸਮੁੱਖ ਸੁਭਾਅ ਦਾ ਰਲੌਟਾ ਤੇ ਰੰਗੀਲਾ ਬੰਦਾ ਸੀ। ਜਿੱਥੇ ਵੀ ਉਹ ਬੈਠ ਜਾਂਦਾ ਸੀ ਉਥੇ ਹੀ ਹਾਸਿਆਂ ਦੇ ਅਨਾਰ ...

ਪੂਰਾ ਲੇਖ ਪੜ੍ਹੋ »

ਦੋ ਗ਼ਜ਼ਲਾਂ

* ਪ੍ਰਤਾਪ 'ਪਾਰਸ' ਗੁਰਦਾਸਪੁਰੀ * ਉੱਠਣ ਨਾ ਜੋ ਹੱਥ ਇਹ ਕਦੇ ਦੁਆਵਾਂ ਲਈ। ਕਰ ਸਕਦੇ ਕੀ ਹੋਰ ਕਿਸੇ ਦਿਆਂ ਚਾਵਾਂ ਲਈ। ਆਉਂਦਾ ਵੇਖੀਂ ਵੱਖਰਾ ਇਕ ਸਕੂਨ ਜਿਹਾ, ਕਰਕੇ ਕੁਝ ਤਾਂ ਵੇਖ ਕਿਸੇ ਦੇ ਸਾਹਵਾਂ ਲਈ। ਇਕਲਾਪੇ ਦੀ ਧੁੱਪ 'ਚ ਸੜਨੋਂ ਬਚਣੈ ਜੇ, ਹੱਥੀਂ ਬੂਟਾ ਲਾ ਛੱਡ ਅੱਜ ਹੀ ਛਾਵਾਂ ਲਈ। ਸੌ ਵਾਰੀ ਇਸ ਜੀਵਨ ਵਿਚ ਮਸਰੂਫ਼ ਰਹੋ, ਵਕਤ ਕਦੇ ਨਾ ਭੁੱਲਿਓ ਕੱਢਣਾ ਮਾਵਾਂ ਲਈ। ਜੇ ਮਾਲਕ ਨੇ ਬਖ਼ਸ਼ੀ ਕੁਝ ਤੌਫੀਕ ਕਿਤੇ, ਰਾਹਾਂ ਖੋਲ੍ਹੋ ਹਰ ਦਿਨ ਕਿਸੇ ਦੇ ਰਾਹਵਾਂ ਲਈ। ਚਿੜੀਆਂ ਨੂੰ ਵੀ ਬਣਦਾ ਹਿੱਸਾ ਪਾਇਆ ਕਰ, ਚੂਰੀ ਕੁੱਟ ਕੇ ਰੱਖਦਾ ਏਂ ਜੇ ਕਾਵਾਂ ਲਈ। ਜਾਂਚ ਪਰਖ ਵੀ ਵਿਚ ਵਿਚਾਲੇ ਕਰਿਆ ਕਰ, 'ਪਾਰਸ' ਜੋ ਤੂੰ ਰੱਖੇ ਯਾਰ ਸਲਾਹਵਾਂ ਲਈ। -ਗੁਰਦਾਸਪੁਰ। ਮੋਬਾਈਲ : 99888-11681. * ਬਿਸ਼ੰਬਰ ਅਵਾਂਖੀਆ * ਚਿਹਰੇ ਉਤੇ ਚਿਹਰਾ ਲੋਕੀਂ ਧਰ ਕੇ ਬੈਠੇ ਨੇ, ਮਿੱਠੀ ਬੋਲੀ ਵਾਲਾ ਖੰਜਰ ਫੜ ਕੇ ਬੈਠੇ ਨੇ। ਇਸ਼ਕ ਤਿਜ਼ਾਰਤ ਦੇ ਵਿਚ ਘਾਟੇ ਕਿਥੋਂ ਖਾਵਣ ਉਹ, ਝੂਠੇ ਹੰਝੂ ਜਿਹੜੇ ਅੱਖੀਂ ਭਰ ਕੇ ਬੈਠੇ ਨੇ। ਚੱਲਣ ਚਾਲਾਂ ਢੇਰਾਂ ਕਿੰਨੇ ਮਾਹਿਰ ਖੇਡਾਂ ਦੇ, ਵਾਂਗ ਸ਼ਕੂਨੀ ਨਿੱਤ ਤਿਆਰੀ ਕਰਕੇ ਬੈਠੇ ...

ਪੂਰਾ ਲੇਖ ਪੜ੍ਹੋ »

ਯਾਦਾਂ ਦੇ ਝਰੋਖੇ 'ਚੋਂ

ਮਾਂ ਦੀਆਂ ਆਂਦਰਾਂ ਦਾ ਦਰਦ

9 ਕੁ ਵਜੇ ਇੰਸਟੀਚਿਊਟ ਖੁੱਲ੍ਹਦਿਆਂ ਹੀ ਮੈਨੂੰ ਸੁਨੇਹਾ ਮਿਲਿਆ ਕਿ ਬਾਹਰ ਕੋਈ ਮਾਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਮੈਂ ਉਤਸੁਕਤਾ ਨਾਲ ਬਾਹਰ ਆਇਆ ਤਾਂ ਮੇਰੀ ਮਾਂ ਹੀ ਸਾਹਮਣੇ ਖੜ੍ਹੀ ਸੀ। 'ਮਾਂ! ਤੂੰ ਐਡੇ ਸਾਝਰੇ ਕਿਵੇਂ? ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ, ਕਿਉਂ ਜੋ ਮੈਂ ਅਜੇ ਕੱਲ੍ਹ ਸ਼ਾਮੀਂ ਹੀ ਤਾਂ ਪਿੰਡੋਂ ਪਰਤਿਆ ਸੀ। ਮਾਂ ਨੇ ਅੱਗੇ ਵਧਦਿਆਂ ਮੈਨੂੰ ਗਲਵਕੜੀ 'ਚ ਲੈ ਸੀਨੇ ਲਾ ਲਿਆ, ਜਿਵੇਂ ਮੈਂ ਮੁੱਦਤਾਂ ਬਾਅਦ ਮਿਲਿਆ ਹੋਵਾਂ। ਭਾਵੇਂ ਮੈਂ ਮਾਂ ਦੇ ਸੀਨੇ ਦੀ ਛੋਹ ਦਾ ਜੰਨਤ ਵਰਗਾ ਸਕੂਨ ਮਹਿਸੂਸ ਕਰ ਰਿਹਾ ਸੀ ਪਰ ਮਾਂ ਦੇ ਦਿਲ ਦੀ ਤੇਜ਼ ਹੋਈ ਧੜਕਣ ਮੇਰੇ ਲਈ ਇਕ ਬੁਝਾਰਤ ਬਣ ਅਣਸੁਲਝਿਆ ਸਵਾਲ ਪੈਦਾ ਕਰ ਰਹੀ ਸੀ। ਮੈਂ ਮਾਂ ਨੂੰ ਬਾਂਹ ਦੇ ਸਹਾਰੇ ਪ੍ਰਦੇਸੀ ਦੇ ਢਾਬੇ ਲਿਜਾ ਪੱਖੇ ਹੇਠ ਬਿਠਾ ਦਿੱਤਾ ਤਾਂ ਜੋ ਠੰਢੀ ਲੱਸੀ ਪਿਲਾ ਕੇ ਮਾਂ ਦਾ ਚਿੱਤ ਸ਼ਾਂਤ ਕੀਤਾ ਜਾ ਸਕੇ। ਪਰ ਹੁਣ ਮਾਂ ਦਾ ਖਿੜਿਆ ਚਿਹਰਾ ਉਸ ਦੀ ਸਹਿਜ ਅਵਸਥਾ ਦੀ ਹਾਮੀ ਭਰ ਰਿਹਾ ਸੀ। ਮੈਂ ਮਾਂ ਨੂੰ ਪਈ ਬਿਪਤਾ ਦਾ ਮਾਜਰਾ ਜਾਨਣ ਲਈ ਕਾਹਲਾ ਪੈ ਰਿਹਾ ਸੀ ਤਾਂ ਉਦੋਂ ਹੀ ਮਾਂ ਨੇ ਇਸ ਦੁਖਦ ਘਟਨਾ ਦੇ ਬਖੀਏ ਉਧੇੜਨੇ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀ

ਗੁਆਚਿਆ ਪਿਆਰ

ਪਹਿਲੇ ਬੱਚੇ ਦਾ ਜਨਮ ਸਭ ਲਈ ਖ਼ੁਸ਼ੀਆਂ ਭਰਿਆ ਹੁੰਦਾ ਹੈ, ਘਰ ਵਿਚ ਦਰਵਾਜ਼ੇ ਅੱਗੇ ਨਿੰਮ ਬੰਨ੍ਹਿਆ ਗਿਆ ਤੇ ਰੰਗ-ਬਰੰਗੀਆਂ ਝੰਡੀਆਂ ਲਾ ਦਿੱਤੀਆਂ ਗਈਆਂ। ਸਾਰੇ ਪਿੰਡ ਵਿਚ ਗੁੜ ਵੰਡਿਆ ਗਿਆ। ਆਂਢੀਆਂ-ਗੁਆਂਢੀਆਂ ਨੇ ਸਾਨੂੰ ਵਧਾਈ ਦਿੱਤੀ। ਇਸ ਖ਼ੁਸ਼ੀ ਦੇ ਮਾਹੌਲ ਵਿਚ ਖ਼ੁਸ਼ੀ ਦੇ ਰੰਗ ਥੋੜ੍ਹਾ ਫਿੱਕਾ ਪੈ ਗਿਆ ਜਦੋਂ ਡਾਕਟਰ ਨੇ ਦੱਸਿਆ ਕਿ ਦੂਸਰਾ ਬੱਚਾ ਪੈਦਾ ਨਹੀਂ ਹੋਵੇਗਾ। ਖ਼ੈਰ, ਅਸੀਂ ਸਾਰਾ ਪਿਆਰ ਆਪਣੀ ਬੇਟੀ 'ਤੇ ਲਾ 'ਤਾ। ਦਫਤਰ ਵਲੋਂ ਜਲਦੀਆ ਕੇ ਕੁੜੀ ਜਿਸ ਦਾ ਨਾਂਅ ਅਸੀਂ ਰਾਜਵੰਤ (ਰੱਜੋ) ਰੱਖਿਆ ਸੀ, ਉਠਾਣਾ, ਲੋਰੀਆਂ ਦੇਣੀਆਂ, ਰੱਜੋ ਵੀ ਮੇਰਾ ਇੰਤਜ਼ਾਰ ਕਰਦੀ ਰਹਿੰਦੀ। ਉਸ ਦੀ ਮੰਮੀ ਪਹਿਲੇ ਦਿਨ ਤੋਂ ਹੀ ਕੋਸਦੀ ਰਹਿੰਦੀ ਕਿ ਮੁੰਡਾ ਹੋਣਾ ਚਾਹੀਦਾ ਸੀ। ਬਥੇਰਾ ਸਮਝਾਇਆ ਕਿ ਅੱਜਕਲ੍ਹ ਜ਼ਮਾਨਾ ਬਦਲ ਗਿਆ ਹੈ, ਕੋਈ ਫ਼ਰਕ ਨਹੀਂ। ਇਕ ਪਾਸੇ ਧਿਆਨ ਦੇਣ ਦੇ ਨਾਤੇ ਮੰਮੀ ਦਾ ਦਿਮਾਗ਼ ਸਹੀ ਲਾਈਨ 'ਤੇ ਮੁਸ਼ਕਿਲ ਨਾਲ ਹੀ ਆਇਆ। ਗੁਆਂਢੀਆਂ ਦੇ ਨੇੜੇ-ਤੇੜੇ ਕਿਸੇ ਘਰ ਬੱਚਾ ਨਹੀਂ ਸੀ। ਰੱਜੋ ਵਿਚਾਰੀ ਇਕੱਲੀ ਚੁੱਪ-ਚਾਪ ਰਹਿਣ ਲੱਗ ਪਈ। ਕੋਈ ਬਿਮਾਰੀ ਤਾਂ ਨਹੀਂ, ਪਿੰਡ ਦੇ ਵੈਦ ਨੇ ਬਥੇਰੀਆਂ ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ

ਖ਼ੂਨ ਪਸੀਨੇ ਦੀ ਕਮਾਈ, ਸੱਚੀ ਕਮਾਈ

ਕੁੰਵਰ ਮਹਿੰਦਰ ਸਿੰਘ ਬੇਦੀ ਜਦੋਂ ਦਿੱਲੀ ਵਿਖੇ ਮੈਜਿਸਟ੍ਰੇਟ ਹੁੰਦੇ ਸਨ, ਤਾਂ ਉਨ੍ਹਾਂ ਦੇ ਸਬੰਧ ਸ਼ਾਇਰਾਂ ਨਾਲ ਤਾਂ ਹੋਏ ਹੀ ਸਨ ਕਿਉਂਕਿ ਉਹ ਆਪ ਉਰਦੂ ਦੇ ਕੋਹਨਾ ਮਸ਼ਕ ਸ਼ਾਇਰ ਸਨ। ਇਸ ਦੇ ਨਾਲ-ਨਾਲ ਉਹ ਆਮ ਲੋਕਾਂ ਨੂੰ ਮਿਲ ਕੇ ਦਿਲੀ ਸਕੂਨ ਮਹਿਸੂਸ ਕਰਦੇ ਸਨ। ਇਕ ਵਾਰੀ ਉਹ ਦਵਾ ਲੈਣ ਲਈ ਕਨਾਟ ਪਲੇਸ ਗਏ। ਆਪਣੀ ਕਾਰ ਉਹ ਆਪ ਚਲਾ ਰਹੇ ਸਨ। ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਕਿਸੇ ਕੰਮ ਕਿਤੇ ਭੇਜਿਆ ਹੋਇਆ ਸੀ ਜੋ ਅਜੇ ਤੱਕ ਵਾਪਸ ਨਹੀਂ ਸੀ ਆਇਆ। ਉਨ੍ਹਾਂ ਨੇ ਘਰੋਂ ਤੁਰਨ ਲੱਗਿਆਂ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਕਾਰ ਸਟਾਰਟ ਹੋਣ ਵਿਚ ਬੜੀ ਦੇਰ ਲਾਉਂਦੀ ਹੈ। ਇਸ ਲਈ ਉਨ੍ਹਾਂ ਨੇ ਕਾਰ ਚੱਲਦੀ ਰਹਿਣ ਦਿੱਤੀ ਅਤੇ ਲਾਗੇ ਸੜਕ ਦੇ ਇਕ ਪਾਸੇ ਬੈਠੇ ਮੁੰਡੇ ਨੂੰ ਕਿਹਾ, 'ਬੇਟੇ ਮੇਰੀ ਕਾਰ ਦਾ ਧਿਆਨ ਰੱਖੀਂ।' ਇਹ ਆਖ ਕੇ ਉਹ ਦਵਾਈਆਂ ਵਾਲੀ ਦੁਕਾਨ ਵੱਲ ਚਲੇ ਗਏ। ਦੋ-ਚਾਰ ਮਿੰਟ ਬਾਅਦ ਉਹ ਦਵਾਈ ਲੈ ਕੇ ਵਾਪਸ ਆ ਗਏ ਤਾਂ ਉਹ ਮੁੰਡਾ ਉਥੇ ਬੈਠਾ ਸੀ। ਉਨ੍ਹਾਂ ਨੇ ਚਾਰ ਆਨੇ ਇਨਾਮ ਦੇ ਰੂਪ ਵਿਚ ਉਸ ਮੁੰਡੇ ਨੂੰ ਦੇਣੇ ਚਾਹੇ ਪ੍ਰੰਤੂ ਉਸ ਮੁੰਡੇ ਨੇ ਪੈਸੇ ਲੈਣ ਤੋਂ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਇਹ ਤਾਂ ...

ਪੂਰਾ ਲੇਖ ਪੜ੍ਹੋ »

ਸ਼ਬਦਾਂ ਦੀਆਂ ਪੈੜਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਫਰਾਂਸੀਸੀ ਬੋਲੀ ਵਿਚੋਂ ਆਏ ਸ਼ਬਦ ਅਲਾਰਮ ਪੁਲੀਸ ਅਲਮਾਰੀ (1rmo}re) ਬਿਸਕੁਟ ਆਰਟ ਬਿਊਰੋਕੇਸੀ ਆਮਲੇਟ ਬੁਟੀਕ ਐਸਿਡ ਮੈਨਿਊ ਐਕਸੀਡੈਂਟ ਲੈਫਟੀਨੈਂਟ ਐਡਵੋਕੇਟ ਰੈਸਟੋਰੈਂਟ ਐਂਬੂਲੈਂਸ ਰਾਈਫਲ ਸਾਬੋਤਾਜ ਰੂਟ ਸਿਨੇਮਾ ਵੀਜ਼ਾ ਕਾਰਟੂਨ ਕੂਪਨ ਕੋਲਾਜ਼ ਕੋਰੀਅਰ ਕੈਵੇ ਚੈਂਪੀਅਨ ਗਰਾਸ ਗਾਰਡ ਡਿਪਲੋਮੇਟ ਡੀਲਕਸ ਪਲਟੂਨ ਅਮਰੀਕਾ ਦੇ ਮੂਲ-ਵਾਸੀਆਂ ਦੀ ਬੋਲੀ ਵਿਚੋਂ ਆਏ ਸ਼ਬਦ ਆਵਾਕਾਦੋ (ਇਕ ਫਲ) ਚਾਕਲੇਟ ਐਸਕਿਮੋ ਚਿੱਲੀ (ਮਿਰਚ) ਇਗਲੂ ਟਮਾਟਰ ਸੁਕੈਸ਼ ਬਾਰਬਿਕਿਊ ਕੋਕੀਨ ਸਪੇਨੀ ਬੋਲੀ ਵਿਚੋਂ ਆਏ ਸ਼ਬਦ ਸਿਗਾਰ ਜੂੰਟਾ ਕੈਫੇਟੇਰੀਆ ਵਨੀਲਾ ਗੁਰੀਲਾ ਡੱਚ ਬੋਲੀ ਵਿਚੋਂ ਆਏ ਸ਼ਬਦ ਸਮਗਲਰ ਕੁੱਕੀ ਯੈਂਕੀ/ਜੈਂਕੀ ਜਰਮਨ ਬੋਲੀ ਵਿਚੋਂ ਆਏ ਸ਼ਬਦ ਐਸਪਰਿਨ ਡੀਜ਼ਲ ਹੈਮਬਰਗਰ ਨਾਜ਼ੀ ਕਿੰਡਾਗਾਰਡਨ ਨੂਡਲ ਡਾਲਰ ਰੁੱਕਸੈਕ (ਬਾਕੀ ਅਗਲੇ ਐਤਵਾਰ ਦੇ ਅੰਕ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX