ਤਾਜਾ ਖ਼ਬਰਾਂ


ਪਾਕਿ ਹਿੰਦੂ ਬੱਚੇ ਬਾਰਡਰ ਦੀ ਮਦਦ ਲਈ ਵਕੀਲ ਨਵਜੋਤ ਕੌਰ ਚੱਬਾ ਆਏ ਅੱਗੇ
. . .  11 minutes ago
ਅਟਾਰੀ, 7 ਦਸੰਬਰ ( ਗੁਰਦੀਪ ਸਿੰਘ ਅਟਾਰੀ )-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ’ਤੇ ਜਨਮੇ ਬੱਚੇ ਬਾਰਡਰ ਨੂੰ ਪਾਕਿਸਤਾਨ ਭੇਜਣ ਲਈ ਵਕੀਲ ਨਵਜੋਤ ਕੌਰ ਚੱਬਾ ਅੱਗੇ ਆਏ ਹਨ। ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ...
ਨਵੀਂ ਦਿੱਲੀ: 7 ਦਸੰਬਰ - ਲੋਕ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  23 minutes ago
ਸਿਹਤ ਮਾਹਿਰ ਦਾ ਬਿਆਨ, ਜ਼ਰੂਰ ਲਗਵਾਓ ਬੱਚਿਆਂ ਨੂੰ ਵੈਕਸੀਨ
. . .  about 1 hour ago
ਨਵੀਂ ਦਿੱਲੀ, 7 ਦਸੰਬਰ-ਸਿਹਤ ਮਾਹਿਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਬੱਚਿਆਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ..
ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਦੱਸਾਂਗੇ ਤਾਂ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋਣਗੇ : ਹਰਮੀਤ ਸਿੰਘ ਕਾਲਕਾ
. . .  about 1 hour ago
ਨਵੀਂ ਦਿੱਲੀ, 7 ਦਸੰਬਰ : ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾਈਏ ਤਾਂ ਯਕੀਨੀ ਤੌਰ 'ਤੇ ਸਾਡੇ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ...
ਅਜੇ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਲਨ: ਰਾਕੇਸ਼ ਟਿਕੈਤ
. . .  about 1 hour ago
ਨਵੀਂ ਦਿੱਲੀ, 7 ਦਸੰਬਰ- ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਾਰੀਆਂ ਗੱਲਾਂ ਮੰਨ ਲਈਆਂ ਜਾਣਗੀਆਂ ਤੁਸੀਂ ਉੱਠ ਜਾਓ। ਐੱਮ.ਐੱਸ.ਪੀ. 'ਤੇ ਕਮੇਟੀ ਬਣਾਉਣਗੇ। ਪਰ ਕੁੱਝ ਸਪੱਸ਼ਟ ਨਹੀਂ ਹੈ..
ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ, 10 ਪਾਏ ਗਏ ਓਮੀਕਰੋਨ ਪਾਜ਼ੀਟਿਵ: ਡਾ. ਪ੍ਰਦੀਪ ਆਵਟੇ
. . .  about 2 hours ago
ਪੁਣੇ, 7 ਦਸੰਬਰ- ਮਹਾਰਾਸ਼ਟਰ ਦੇ ਪੁਣੇ ਤੋਂ ਕੋਵਿਡ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ. ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਹੁਣ ਤੱਕ ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ ਹੈ...
ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰਲ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਕਰੇਗੀ ਸੰਬੋਧਿਤ
. . .  about 2 hours ago
ਨਵੀਂ ਦਿੱਲੀ, 7 ਦਸੰਬਰ-ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ...
ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  about 2 hours ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  about 3 hours ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  about 3 hours ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  about 3 hours ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  about 3 hours ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  about 3 hours ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  about 3 hours ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  about 5 hours ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  about 5 hours ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  about 5 hours ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  about 5 hours ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  about 5 hours ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  about 5 hours ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  about 5 hours ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  about 6 hours ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  about 6 hours ago
ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਭਰ ਦੀਆਂ ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਜਾਮ ਕਰ ਦਿੱਤਾ। ਇਸ ਸੜਕ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਮੁੜਦੀ ਸੜਕ ਤੇ ਰੋਸ ..
ਪੰਜਾਬ ਦਾ ਮੁੱਖ ਮੰਤਰੀ ਚੰਨੀ ਝੂਠ ਬੋਲ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਹੈ: ਸੁਖਬੀਰ ਸਿੰਘ ਬਾਦਲ
. . .  about 6 hours ago
ਰੂੜੇਕੇ ਕਲਾ/ਬਰਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ...
ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ
. . .  about 6 hours ago
ਚੰਡੀਗੜ੍ਹ, 7 ਦਸੰਬਰ- ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ..
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿੱਥੋਂ ਤੱਕ ਸਹੀ ਹੈ ਇਤਿਹਾਸਕ ਧਰੋਹਰ ਜਲ੍ਹਿਆਂਵਾਲਾ ਬਾਗ਼ ਨਾਲ ਛੇੜਛਾੜ

ਜਲ੍ਹਿਆਂਵਾਲਾ ਬਾਗ਼ ਮਹਿਜ਼ ਸੈਰਗਾਹ ਨਹੀਂ, ਜਿਵੇਂ ਇਹ ਹੁਣ ਜਾਪਣ ਲੱਗ ਪਈ ਹੈ। ਇਹ ਉਹ ਜਗ੍ਹਾ ਹੈ ਜਿਸ ਨੂੰ ਬਰਤਾਨਵੀਂ ਸਾਮਰਾਜ ਨੇ ਕਤਲਗਾਹ ਵਿਚ ਤਬਦੀਲ ਕਰ ਦਿੱਤਾ ਸੀ। ਇਹ ਸਾਡੀ ਜ਼ਿਆਰਤ ਹੈ। ਇਥੇ ਲੋਕ ਦੇਸ਼ ਭਗਤਾਂ ਅਤੇ ਕੌਮੀ ਸ਼ਹੀਦਾਂ ਨੂੰ ਸਿਜਦਾ ਕਰਨ ਆਉਂਦੇ ਹਨ। ਹੁਣ; ਬਹੁਤੇ, ਮਨੋਰੰਜਨੀ ਵੀ ਆਇਆ ਕਰਨਗੇ, ਕਿਉਂਕਿ ਸਰਕਾਰਾਂ ਨੇ ਭਾਰੂ ਦਿੱਖ ਹੀ ਅਜਿਹੀ ਬਣਾ ਦਿੱਤੀ ਹੈ। ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਜੰਗੇ-ਆਜ਼ਾਦੀ ਨਾਲ ਸੰਬੰਧਿਤ ਜਿਹੜੀ ਇਤਿਹਾਸਕ ਧਰੋਹਰ ਨਿਰੋਲ ਲੋਕਾਂ ਦੇ ਧਨ ਨਾਲ ਖੜ੍ਹੀ ਕੀਤੀ ਗਈ ਸੀ, ਉਸ ਨਾਲ ਸਰਕਾਰਾਂ ਵਲੋਂ ਆਧੁਨਿਕੀਕਰਨ ਦੇ ਨਾਂਅ 'ਤੇ ਗਾਹੇ-ਬਗਾਹੇ ਆਪਣੇ-ਮੇਚਵੀਂ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਲੋਕਾਂ ਅਤੇ ਇਤਿਹਾਸਕਾਰਾਂ ਤੋਂ ਮੁਕੰਮਲ ਓਹਲਾ ਰੱਖ ਕੇ ਕਰ ਦਿੱਤੀ ਗਈ ਹੈ। ਜਿਸ ਸਰਕਾਰ ਦਾ ਫ਼ਰਜ਼ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣਾ ਹੈ, ਉਹ ਹੀ ਆਪਣੇ ਹੱਥੀਂ ਇਸ ਨੂੰ ਮੇਟਣ ਤੁਰ ਪਈ ਹੈ। ਭਾਵ ਸਾਂਭ-ਸੰਭਾਲ, ਸੁੰਦਰਤਾ ਅਤੇ ਨਵੀਨੀਕਰਨ ਦੇ ਨਾਂਅ 'ਤੇ ਲੁਕਵੇਂ ਰੂਪ 'ਚ ਜਾਂ ਟੇਢੇ ਢੰਗ ਨਾਲ ਇਤਿਹਾਸ ਨੂੰ ਆਪਣੇ ...

ਪੂਰਾ ਲੇਖ ਪੜ੍ਹੋ »

ਰਿਸ਼ਤਿਆਂ ਦਾ ਨਿੱਘ ਤੇ ਚੀਸ

ਸੰਬੰਧ, ਸੁਪਨਿਆਂ, ਸੰਭਾਵਨਾਵਾਂ, ਸਫ਼ਲਤਾਵਾਂ, ਸਰੋਕਾਰਾਂ, ਸਿਖਿਆਵਾਂ, ਸਾਧਨਾਂ, ਸਮਰਪਿਤਾਵਾਂ ਅਤੇ ਸਾਹ-ਸੁਰੰਗੀਆਂ ਦੇ ਹੁੰਦੇ ਹਨ। ਸੰਬੰਧ, ਸੰਪੂਰਨਤਾ, ਸੁੰਨਤਾ, ਸੂਖ਼ਮਤਾ, ਸਦਾਕਤ, ਸੁੱਚਮਤਾ, ਸਾਦਗੀ, ਸੁੰਦਰਤਾ, ਸਹਿਯੋਗਤਾ ਅਤੇ ਸਮਰਪਣ ਦੇ ਹੁੰਦੇ ਹਨ। ਸੰਬੰਧ, ਕਰੂਪਤਾ, ਕੁੜੱਤਣ, ਕੁਸੰਗਤਾ, ਕੁਸੈਲਾਪਣ, ਕਮੀਨਗੀ, ਕਰੂਰਤਾ, ਕੰਜੂਸੀ ਅਤੇ ਕੁਕਰਮਾਂ ਦੇ ਵੀ ਹੁੰਦੇ ਹਨ। ਸੰਬੰਧ, ਸਮਾਜ, ਸਰਕਾਰ, ਸੰਸਥਾਈ, ਸਹਿਕਾਰਤਾ, ਸਾਥਪੁਣਾ, ਸਫ਼ਰ, ਸਮਝੌਤਿਆਂ ਅਤੇ ਸਦਭਾਵਨਾ ਦੇ ਵੀ ਹੁੰਦੇ ਹਨ। ਸੰਬੰਧ, ਕੁਰੁੱਤੇ, ਕੁਆਸੇ, ਕੁਲਹਿਣੇ, ਕੁਰੰਗਤ, ਕਮੀਨੇ, ਕੁਪੋਸ਼ਣੇ ਅਤੇ ਕੁਰੱਖਤਾ ਭਰਪੂਰ ਵੀ ਹੁੰਦੇ ਹਨ। ਸੰਬੰਧ, ਸਹਿਚਾਰਤਾ, ਸੁੰਦਰਤਾ, ਸੁਹਜਮਈ, ਸਹਿਜਭਾਵੀ, ਸਕੂਨਮਈ ਅਤੇ ਸੁਖਨ-ਸਬੂਰੀ ਨਾਲ ਲਬਰੇਜ਼ ਹੁੰਦੇ ਹਨ। ਸੰਬੰਧ, ਸਾਹਾਂ 'ਚ ਘੁਲੀ ਮਹਿਕ, ਲਹਿਰਾਂ ਸੰਗ ਲਹਿਰਾਂ ਦਾ ਮਿਲਾਪ, ਪਾਣੀ ਵਿਚ ਘੁਲਿਆ ਦੁੱਧ, ਹਵਾ ਵਿਚ ਸਮਾਈ ਸੁਗੰਧੀ ਅਤੇ ਇਕ ਦੇ ਬੋਲਾਂ ਨੂੰ ਮਿਲਿਆ ਦੂਸਰੇ ਦਾ ਹੁੰਗਾਰਾ ਵੀ ਹੁੰਦੇ ਹਨ। ਸੰਬੰਧ, ਨੈਣਾਂ ਵਿਚ ਉੱਗੀਆਂ ਬਹਾਰਾਂ, ਕਲਮਾਂ ਵਿਚ ਸ਼ਬਦ-ਗੁਲਜ਼ਾਰਾਂ, ਵਰਕਿਆਂ 'ਤੇ ...

ਪੂਰਾ ਲੇਖ ਪੜ੍ਹੋ »

ਜਿਨ ਪ੍ਰੇਮ ਕੀਓ-12

ਭਾਈ ਮਰਦਾਨਾ

ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ, ਰਬਾਬੀ, ਪਹਿਲੇ ਪਾਤਸ਼ਾਹ ਜੀ ਦੇ ਨਿਕਟਵਰਤੀ ਭਾਈ ਮਰਦਾਨਾ ਜੀ ਉਹ ਸੁਭਾਗੀ ਰੂਹ ਸਨ, ਜਿਨ੍ਹਾਂ ਨੇ 54 ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੱਘ ਨੇੜਤਾ ਮਾਣੀ। ਆਪ ਜੀ ਦਾ ਜਨਮ ਫੱਗਣ ਦੇ ਮਹੀਨੇ ਸੰਨ 1459 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਮਾਤਾ ਲੱਖੋ ਅਤੇ ਪਿਤਾ ਮੀਰ ਬਦਰ ਦੇ ਘਰ ਹੋਇਆ। ਆਪ ਆਪਣੇ ਮਾਤਾ-ਪਿਤਾ ਦੀ ਸੱਤਵੀਂ ਸੰਤਾਨ ਸਨ। ਇਨ੍ਹਾਂ ਦੇ ਜਨਮ ਤੋਂ ਪਹਿਲਾਂ ਪੈਦਾ ਹੋਏ ਛੇ ਬੱਚੇ ਮਰ ਚੁੱਕੇ ਸਨ। ਇਨ੍ਹਾਂ ਦੀ ਮਾਤਾ ਇਨ੍ਹਾਂ ਨੂੰ ਮਰਜਾਣਾ ਕਹਿ ਕੇ ਹੀ ਬੁਲਾਉਂਦੀ ਸੀ ਕਿ ਇਹਨੇ ਵੀ ਆਖਿਰ ਮਰ ਹੀ ਜਾਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੀ ਮਾਤਾ ਨੂੰ ਕਿਹਾ ਕਿ ਇਹਦਾ ਨਾਂਅ ਤਾਂ ਅਮਰ ਹੋ ਜਾਣਾ ਹੈ, ਸੋ ਇਸ ਨੂੰ ਮਰਦਾਨਾ ਕਹਿ ਕੇ ਬੁਲਾਇਆ ਕਰੋ। ਇਕੋ ਪਿੰਡ ਦੇ ਹੋਣ ਕਰਕੇ ਪਹਿਲੇ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਦੀ ਬਚਪਨ ਦੀ ਦੋਸਤੀ ਸੀ ਜੋ ਅੰਤ ਕਾਲ ਤੱਕ ਨਿਭੀ। ਉਦਾਸੀਆਂ 'ਤੇ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਮਰਦਾਨਾ ਜੀ ਨੂੰ ਤਾਰ ਦਾ ਗੁਣ ਦੇ ਕੇ ਰਬਾਬੀ ਥਾਪਿਆ ਅਤੇ ਆਪਣਾ ਸਾਥੀ ਚੁਣ ਲਿਆ। ਭਾਈ ਗੁਰਦਾਸ ਜੀ ...

ਪੂਰਾ ਲੇਖ ਪੜ੍ਹੋ »

ਲਗਾਤਾਰ ਛੋਟੇ ਯਤਨਾਂ ਦੀਆਂ ਵੱਡੀਆਂ ਜਿੱਤਾਂ

ਪ੍ਰਸਿੱਧ ਚੀਨੀ ਕਹਾਵਤ ਅਨੁਸਾਰ ਹਜ਼ਾਰਾਂ ਮੀਲ ਦੀ ਯਾਤਰਾ ਵੀ ਛੋਟੇ ਕਦਮ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਜੋ ਲੋਕ ਮੰਜ਼ਿਲ ਵੱਲ ਨਹੀਂ ਤੁਰਦੇ ਉਹ ਕਦੇ ਵੀ ਨਿਸ਼ਾਨੇ 'ਤੇ ਨਹੀਂ ਪਹੁੰਚਦੇ। ਅਜਿਹੇ ਲੋਕ ਮਿਸ਼ਨ ਪ੍ਰਾਪਤੀ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੇ ਮੁਸ਼ਕਿਲਾਂ ਤੋਂ ਪਹਿਲਾਂ ਹੀ ਡਰ ਜਾਂਦੇ ਹਨ, ਜਿਸ ਕਰਕੇ ਉਹ ਕੋਈ ਵੀ ਕਾਰਜ ਸ਼ੁਰੂ ਨਹੀਂ ਕਰ ਸਕਦੇ। ਪਹਿਲਾ ਯਤਨ ਕਈ ਵਾਰ ਕਾਮਯਾਬ ਨਹੀਂ ਹੁੰਦਾ। ਹਾਰਾਂ ਸਾਨੂੰ ਨਿਰਾਸ਼ ਹੀ ਨਹੀਂ ਕਰਦੀਆਂ ਸਗੋਂ ਮੰਜ਼ਿਲ ਵੱਲ ਵਧਣ ਤੋਂ ਰੋਕ ਵੀ ਦਿੰਦੀਆਂ ਹਨ। ਹਾਰ ਜਾਣ 'ਤੇ ਅਸੀਂ ਖ਼ੁਦ ਨੂੰ ਅਪਮਾਨਿਤ ਹੋਇਆ ਮਹਿਸੂਸ ਕਰਦੇ ਹਾਂ ਤੇ ਇਸ ਅਪਮਾਨ ਦੀ ਪੀੜ ਨਾਲ ਸਾਡੇ ਮਨ ਦੇ ਧਰਾਤਲ 'ਤੇ ਨਿਰਾਸ਼ਾਵਾਦੀ ਕੰਡਿਆਲੀ ਥੋਹਰ ਉੱਗ ਪੈਂਦੀ ਹੈ ਜਿਸ ਨਾਲ ਸਾਡੀ ਚੇਤਨਾ ਜ਼ਖ਼ਮੀ ਹੋ ਜਾਂਦੀ ਹੈ ਤੇ ਸਾਡਾ ਅੰਦਰ ਵਲੂੰਧਰਿਆ ਜਾਂਦਾ ਹੈ। ਅਸੀਂ ਹਾਰ ਕੇ ਘਰ ਬੈਠ ਜਾਂਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਨੈਪੋਲੀਅਨ ਬੋਨਾਪਾਰਟ ਦੀ ਉਦਾਹਰਨ ਨੂੰ, ਜਿਸ ਨੇ ਮਕੜੀ ਤੋਂ ਪ੍ਰੇਰਿਤ ਹੋ ਕੇ ਦੁਬਾਰਾ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ...

ਪੂਰਾ ਲੇਖ ਪੜ੍ਹੋ »

ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ-2021

ਸਾਲ 2021 ਦਾ ਨੋਬਲ ਪੁਰਸਕਾਰ ਦੋ ਰਸਾਇਣ ਵਿਗਿਆਨੀਆਂ ਬੈਂਜਾਮਿਨ ਲਿਸਟ ਅਤੇ ਡੇਵਿਡ ਡਬਲਿਊ.ਸੀ. ਮੈਕਮਿਲਨ ਨੂੰ ਉਨ੍ਹਾਂ ਦੀ ਖੋਜ- ਅਸਿੱਮੀਟਰਿਕ ਓਰਗੈਨੋ ਕੈਟਾਲਿਸਿਸ (Asymmetric Organo Catalysis) ਨੂੰ ਵਿਕਸਿਤ ਕਰਨ ਲਈ, ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਉਤਪ੍ਰੇਰਨ (Catalysis) ਦਾ ਇਹ ਨਵਾਂ ਢੰਗ ਪਹਿਲਾਂ ਹੀ ਸੰਨ 2000 ਵਿਚ ਹੀ ਸੁਤੰਤਰ ਤੌਰ 'ਤੇ ਵਿਕਸਿਤ ਕਰ ਲਿਆ ਸੀ। ਇਸ ਸਮੇਂ ਤਾਂ ਲੋਕ ਇਸ ਨੂੰ ਵਰਤੋਂ ਵਿਚ ਵੀ ਲਿਆਉਣ ਲੱਗੇ ਹਨ। ਆਓ, ਇਨ੍ਹਾਂ ਨੋਬਲ ਪੁਰਸਕਾਰ ਜੇਤੂਆਂ ਨਾਲ ਤੁਹਾਡੀ ਜਾਣ-ਪਛਾਣ ਕਰਾਈਏ ਅਤੇ ਉਨ੍ਹਾਂ ਦੀ ਖੋਜ 'ਤੇ ਸੰਖੇਪ ਜਿਹੀ ਝਾਤ ਮਾਰੀਏ। ਬੈਂਜਾਮਿਨ ਲਿਸਟ ਮੈਕਸ ਤੇ ਡੇਵਿਡ ਡਬਲਿਊ.ਸੀ. ਮੈਕਮਿਲਨ ਬੈਂਜਾਮਿਨ ਲਿਸਟ ਮੈਕਸ ਪਲਾਂਕ ਇੰਸਟੀਚਿਊਟ ਜਰਮਨੀ ਦਾ ਡਾਇਰੈਕਟਰ ਹੈ। ਉਹ ਫਰੈਂਕਫਰਟ ਜਰਮਨੀ ਵਿਚ ਸੰਨ 1968 ਵਿਚ ਜਨਮਿਆਂ। ਉਸ ਨੇ ਗੋਇਟੇ ਯੂਨੀਵਰਸਿਟੀ ਫਰੈਂਕਫਰਟ ਤੋਂ ਸੰਨ 1997 ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੀ। ਡੇਵਿਡ ਡਬਲਿਊ. ਸੀ. ਮੈਕਮਿਲਨ 'ਪ੍ਰਿੰਸਟਨ ਯੂਨੀਵਰਸਿਟੀ' ਸੰਯੁਕਤ ਰਾਜ ਅਮਰੀਕਾ ਵਿਚ ਪ੍ਰੋਫੈਸਰ ਹੈ। ...

ਪੂਰਾ ਲੇਖ ਪੜ੍ਹੋ »

ਖਾਲੀ ਹੱਥ ਗਿਆ ਸਿਕੰਦਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਸਿਕੰਦਰ ਦੇ ਮਨ ਵਿਚ ਭਾਰਤ ਦੀ ਬੇਮਿਸਾਲ ਦੌਲਤ ਅਤੇ ਸ਼ਾਨ ਪ੍ਰਤੀ ਖਿੱਚ ਅਤੇ ਲਾਲਚ ਦੀ ਭਾਵਨਾ ਸੀ। ਇਸ ਲਈ, 327 ਬੀ.ਸੀ. ਵਿਚ ਕਾਬੁਲ ਨੂੰ ਜਿੱਤਣ ਤੋਂ ਬਾਅਦ ਉਸ ਨੇ ਭਾਰਤ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ। ਆਪਣੇ ਦੋ ਮੁੱਖ ਜਰਨੈਲਾਂ ਦੀ ਅਗਵਾਈ ਵਿਚ ਫ਼ੌਜ ਨੂੰ ਉਸ ਨੇ ਪੂਰਬ ਵੱਲ ਸਿੰਧ ਨਦੀ ਨੂੰ ਜਿੱਤਣ ਲਈ ਭੇਜਿਆ ਅਤੇ ਖ਼ੁਦ ਕਾਬੁਲ ਦੇ ਉੱਤਰੀ ਪਹਾੜੀ ਰਾਜ ਵੱਲ ਚਲਾ ਗਿਆ। ਆਸਾਮ ਦੇ ਰਾਜ ਉੱਤੇ ਜਿੱਤ ਪ੍ਰਾਪਤ ਕਰਦਿਆਂ, ਉਸ ਨੇ 40 ਹਜ਼ਾਰ ਬੰਦਿਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ 2 ਲੱਖ 30 ਹਜ਼ਾਰ ਬਲਦਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਉਸ ਨੇ ਹੋਰ ਪਹਾੜੀ ਰਾਜਾਂ ਜਿਵੇਂ ਨਿਸਾ ਅਤੇ ਅਸ਼ਵਾਕਯਾਂ ਨੂੰ ਵੀ ਜਿੱਤਿਆ। ਜਦੋਂ ਉਹ 326 ਬੀ.ਸੀ. ਵਿਚ ਸਿੰਧ ਨਦੀ ਪਾਰ ਕਰਕੇ ਤਕਸ਼ਿਲਾ ਪਹੁੰਚਿਆ ਤਾਂ ਰਾਜਾ ਅੰਭੀ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਬਿਨਾਂ ਮੁਕਾਬਲਾ ਉਸ ਦੀ ਅਧੀਨਗੀ ਨੂੰ ਸਵੀਕਾਰ ਕਰ ਲਿਆ। ਜਦੋਂ ਸਿਕੰਦਰ ਨੇ ਰਾਜਾ ਪੋਰਸ ਦੇ ਰਾਜ ਉੱਤੇ ਹਮਲਾ ਕੀਤਾ ਤਾਂ ਪੋਰਸ ਨੇ ਉਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਪੋਰਸ ਨਾਲ ਦੋਸਤੀ ਦੀ ਸੰਧੀ ਕਰ ...

ਪੂਰਾ ਲੇਖ ਪੜ੍ਹੋ »

ਕਦੇ ਸੱਭਿਆਚਾਰ ਦਾ ਅਹਿਮ ਹਿੱਸਾ ਹੁੰਦਾ ਸੀ ਗੱਡਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜੂਲੇ ਦੀਆਂ ਅਰਲੀਆਂ ਨਾਲ ਦੋ ਪਟੇਦਾਰ ਰੱਸੀਆਂ ਬੰਨ੍ਹੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਜੋਤਾਂ ਆਖਦੇ ਸਨ। ਜੋ ਪਸ਼ੂਆਂ ਦੀਆਂ ਧੌਣਾਂ ਦੇ ਥੱਲਿਉਂ ਦੀ ਲੰਘਾ ਕੇ ਅਰਲੀਆਂ ਦੀਆਂ ਚਿੜੀਆਂ ਨਾਲ ਬੰਨ੍ਹੀਆਂ ਜਾਂਦੀਆਂ, ਇਹ ਪਸ਼ੂਆਂ ਨੂੰ ਬਾਹਰ ਨਿਕਲਣ ਤੋਂ ਬਚਾਉਂਦੀਆਂ ਸਨ। ਜੂਲੇ ਦੇ ਵਿਚਕਾਰ ਥੱਲੜੇ ਪਾਸੇ ਇਕ ਲੱਕੜ ਦੀ ਮੁੜੀ ਹੋਈ ਥੰਮ੍ਹੀ/ਠੁੰਮ੍ਹਣਾ ਬਣਾ ਕੇ ਜੋੜਿਆ ਜਾਂਦਾ ਸੀ, ਜਿਸ ਨੂੰ ਊਠਣਾ ਆਖਦੇ ਸਨ। ਇਸ ਦੀ ਲੰਬਾਈ ਢਾਈ ਫੁੱਟ ਹੁੰਦੀ ਸੀ। ਗੱਡੇ 'ਤੇ ਚੜ੍ਹਨ ਲਈ ਊਠਣੇ ਦੇ ਹੇਠਲੇ ਪਾਸੇ ਥੋੜ੍ਹਾ ਘੱਟ ਕਰ ਕੇ ਪੈਰ ਰੱਖ ਕੇ ਗੱਡੇ 'ਤੇ ਚੜ੍ਹਨ ਲਈ ਕੱਟੇ ਹੋਏ ਹਿੱਸੇ ਨੂੰ ਠੋਡ ਆਖਦੇ ਸਨ। ਗੱਡੇ ਦੀ ਛੱਤ ਦੇ ਚਾਰ ਸੱਜੇ ਅਤੇ ਚਾਰ ਖੱਬੇ ਪਾਸੇ ਤਿੰਨ ਤਿੰਨ ਫੁੱਟ ਦੀ ਵਿੱਥ/ਵਿਰਲ ਨਾਲ ਢਾਈ-ਢਾਈ ਫੁੱਟ ਦੇ ਡੰਡੇ ਅੜਾਏ ਹੁੰਦੇ ਹਨ, ਜਿਨ੍ਹਾਂ ਨੂੰ ਮੋਹਲੀਆਂ/ਮੁੰਨੀਆਂ/ਹੌਰੇ ਕਹਿੰਦੇ ਸਨ। ਜੋ ਕਿ ਗੱਡੇ ਦੀ ਛੱਤ 'ਚ ਮੋਰੀਆਂ/ਸੁਰਾਖ ਕੱਢ ਕੇ ਫਸਾਈਆਂ ਜਾਂਦੀਆਂ ਸਨ। ਇਹ ਗੱਡੇ 'ਤੇ ਲੱਦੇ ਸਮਾਨ ਨੂੰ ਡਿਗਣ ਤੋਂ ਬਚਾਉਣ ਲਈ ਢਾਲ ਹੁੰਦੀਆਂ ਸਨ। ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX