ਤਾਜਾ ਖ਼ਬਰਾਂ


ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
. . .  49 minutes ago
ਕੇਰਲਾ : ਸੀ.ਪੀ.ਆਈ. (ਐਮ) ਦੇ ਆਗੂ ਪੀ.ਬੀ. ਸੰਦੀਪ ਕੁਮਾਰ ਦੀ ਤਿਰੂਵਾਲਾ ਵਿਚ ਚਾਕੂ ਮਾਰ ਕੇ ਹੱਤਿਆ
. . .  53 minutes ago
3 ਸਾਲ ਦੀ ਬੇਟੀ ਨੂੰ ਪਾਣੀ 'ਚ ਡੋਬਣ ਵਾਲੀ ਔਰਤ ਗ੍ਰਿਫਤਾਰ
. . .  about 1 hour ago
ਮੁੰਬਈ, 2 ਦਸੰਬਰ - ਮੁੰਬਈ ਪੁਲਿਸ ਨੇ ਆਪਣੀ 3 ਮਹੀਨੇ ਦੀ ਬੇਟੀ ਨੂੰ ਪਾਣੀ ਦੀ ਟੈਂਕੀ 'ਚ ਡੁਬੋ ਕੇ ਮਾਰ ਦੇਣ ਦੇ ਦੋਸ਼ 'ਚ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ...
ਕਸ਼ਮੀਰ ਪੁਲਿਸ ਨੇ ਦੋ ਗ੍ਰਨੇਡ ਕੀਤੇ ਬਰਾਮਦ
. . .  about 2 hours ago
200 ਕਰੋੜ ਰੁਪਏ ਦੀ ਜਬਰੀ ਵਸੂਲੀ ਦਾ ਮਾਮਲਾ : ਈ.ਡੀ. ਇਸ ਹਫ਼ਤੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਚਾਰਜਸ਼ੀਟ ਕਰੇਗੀ ਦਾਖ਼ਲ
. . .  about 2 hours ago
ਓਮੀਕਰੋਨ: ਸੀ. ਐੱਸ. ਏ. ਨੇ ਭਾਰਤ-ਦੱਖਣੀ ਅਫਰੀਕਾ ਸੀਰੀਜ਼ ਤੋਂ ਪਹਿਲਾਂ ਘਰੇਲੂ ਖੇਡਾਂ ਨੂੰ ਕੀਤਾ ਮੁਲਤਵੀ
. . .  about 2 hours ago
ਓਮੀਕਰੋਨ ਨੂੰ ਲੈ ਕੇ 1 ਨਵੰਬਰ ਤੋਂ ਬਾਅਦ, ਵਿਦੇਸ਼ਾਂ ਤੋਂ ਮੁੰਬਈ ਆਉਣ ਵਾਲੇ ਯਾਤਰੀਆਂ ਦਾ ਹੋਵੇਗਾ ਖੇਤਰੀ ਸਰਵੇਖਣ - ਮਹਾਰਾਸ਼ਟਰ ਸਰਕਾਰ
. . .  about 2 hours ago
ਮੁੱਖ ਮੰਤਰੀ ਦੇ ਲਾਰਿਆਂ ਦੀ ਬਲੀ ਚੜ੍ਹੀ ਚੀਮਾ ਕਲਾਂ ਦੀ ਔਰਤ
. . .  about 2 hours ago
ਨੂਰਮਹਿਲ ,2 ਦਸੰਬਰ (ਜਸਵਿੰਦਰ ਸਿੰਘ ਲਾਂਬਾ) - ਨੂਰਮਹਿਲ ਦੇ ਨਜ਼ਦੀਕੀ ਪਿੰਡ ਚੀਮਾ ਕਲਾਂ ਦੀ ਇੱਕ ਔਰਤ ਵਲੋਂ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦੇ ਸਾਹਮਣੇ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋਣ ਦਾ ਸਮਾਚਾਰ ...
ਕੇਜਰੀਵਾਲ ਜੀ , ਪੰਜਾਬ ਦੇ ਅਧਿਆਪਕਾਂ ਨੂੰ ਗਾਰੰਟੀ, ਦਿੱਲੀ ਯੂਨੀਵਰਸਿਟੀ ਦੇ 12 ਕਾਲਜਾਂ ਦੇ ਅਧਿਆਪਕਾਂ ਬਾਰੇ ਕਦੋਂ ਸੋਚੋਗੇ ? - ਸੁਭਾਸ਼ ਸ਼ਰਮਾ
. . .  about 3 hours ago
ਨਵੀਂ ਦਿੱਲੀ , 2 ਦਸੰਬਰ -ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਅਰਵਿੰਦ ਕੇਜਰੀਵਾਲ 'ਤੇ ਟਵੀਟ ਕਰਦਿਆਂ ਕਿਹਾ ਹੈ ਕਿ ਅੱਜ ਤੁਸੀਂ ਪੰਜਾਬ ਦੇ ਅਧਿਆਪਕਾਂ ਨੂੰ ਇਹ ਗਾਰੰਟੀ ਦਿੱਤੀ ਹੈ ਕਿ ਤੁਸੀਂ ਸਾਰਿਆਂ ਨੂੰ ਪੱਕਾ ...
ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਦੇ ਪ੍ਰਧਾਨ ਸ. ਨਛੱਤਰ ਸਿੰਘ ਗਿੱਲ ਵਲੋਂ ਹਲਕਾ ਆਈ.ਟੀ. ਇੰਚਾਰਜਾਂ ਦੇ ਨਾਂਅ ਦਾ ਕੀਤਾ ਐਲਾਨ
. . .  about 3 hours ago
ਚੰਡੀਗੜ੍ਹ, 2 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ-ਮਸ਼ਵਰੇ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ....
ਪਿੰਡ ਬਾਗੜੀਆਂ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ
. . .  about 4 hours ago
ਅਟਾਰੀ, 2 ਦਸੰਬਰ (ਗੁਰਦੀਪ ਸਿੰਘ ਅਟਾਰੀ) ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਬਾਗੜੀਆਂ ਵਿਖੇ ਸਾਬਕਾ ਸਰਪੰਚ ਨਿਹੰਗ ਸਕੱਤਰ ਸਿੰਘ ਬਾਗੜੀਆਂ ਵਲੋ ਕਰਵਾਇਆ 2 ....
ਮੇਰੀ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਮੱਦੇਨਜ਼ਰ ਹੁਣ ਮੈਂ ਵਿਸ਼ਵਾਸਜੀਤ ਸਿੰਘ ਵਜੋਂ ਜਾਣੇ ਜਾਣ ਦਾ ਹੱਕਦਾਰ ਹਾਂ - ਮੁੱਖ ਮੰਤਰੀ ਚੰਨੀ
. . .  about 4 hours ago
ਚੰਡੀਗੜ੍ਹ, 2 ਦਸੰਬਰ, 2021 - ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਿਛਲੇ 72 ਦਿਨਾਂ ਦੌਰਾਨ ਕੀਤੇ ਸਰਕਾਰੀ ਫ਼ੈਸਲਿਆਂ/ਐਲਾਨਾਂ ਨੂੰ ਲਾਗੂ ਕਰਨ ਦੀ ਸਥਿਤੀ ਨਾਲ ਸਬੰਧਿਤ ਆਪਣਾ ਸਰਕਾਰ ਦਾ ਰਿਪੋਰਟ ....
ਨਾਸਿਕ 'ਚ ਮੋਟਰਸਾਈਕਲ-ਟਰੱਕ ਦੀ ਟੱਕਰ 'ਚ ਤਿੰਨ ਦੀ ਮੌਤ
. . .  about 4 hours ago
ਮਹਾਰਾਸ਼ਟਰ,2 ਦਸੰਬਰ - ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਸੁਰਗਾਨਾ ਤਾਲੁਕਾ ਵਿਚ ਦੋਪਹੀਆ ਵਾਹਨ ਦੀ ਇਕ ਟਰੱਕ ਨਾਲ ਟੱਕਰ....
ਮੋਦੀ, ਪੁਤਿਨ 6 ਦਸੰਬਰ ਦੇ ਸਿਖਰ ਸੰਮੇਲਨ 'ਚ ਭਾਰਤ-ਰੂਸ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨਗੇ
. . .  about 4 hours ago
ਨਵੀਂ ਦਿੱਲੀ, 2 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 6 ਦਸੰਬਰ ਨੂੰ ਹੋਣ ਵਾਲੀ ਸਿਖਰ ਵਾਰਤਾ ਦੌਰਾਨ ਦੁਵੱਲੇ....
ਹਲ਼ਕਾ ਜਲ਼ੰਧਰ ਸੈਂਟਰਲ ਦੇ 19 ਪਰਿਵਾਰਾਂ ਦੇ ਨੌਜਵਾਨ ਸੁਖਮਿੰਦਰ ਰਾਜਪਾਲ ਦੀ ਅਗਵਾਈ 'ਚ ਯੂਥ ਅਕਾਲੀ ਦਲ 'ਚ ਸ਼ਾਮਿਲ ਹੋਏ
. . .  about 4 hours ago
ਜਲੰਧਰ , 2 ਦਸੰਬਰ - ਅੱਜ ਯੂਥ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਹਲਕਾ ਜਲੰਧਰ ਸੈਂਟਰਲ ਦੇ 19 ਪਰਿਵਾਰਾਂ ਦੇ ਨੌਜਵਾਨ ਯੂਥ ਅਕਾਲੀ ਦਲ ਵਿਚ ਸ਼ਾਮਿਲ ਹੋਏ। ਇਨ੍ਹਾਂ ਨੌਜਵਾਨਾਂ ਨੇ ਯੂਥ ਅਕਾਲੀ ਦਲ ਬਾਦਲ ਦੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ੍ਰ ਸੁਖਮਿੰਦਰ ਸਿੰਘ ਰਾਜਪਾਲ ਦੀ ....
ਮਹਾਰਾਸ਼ਟਰ ਸਰਕਾਰ ਨੇ ਪਰਮਬੀਰ ਸਿੰਘ (ਸਾਬਕਾ ਮੁੰਬਈ ਪੁਲਿਸ ਕਮਿਸ਼ਨਰ) ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕੀਤਾ
. . .  about 5 hours ago
ਮਹਾਰਾਸ਼ਟਰ,2 ਦਸੰਬਰ - ਮਹਾਰਾਸ਼ਟਰ ਸਰਕਾਰ ਨੇ ਪਰਮਬੀਰ ਸਿੰਘ (ਸਾਬਕਾ ਮੁੰਬਈ ਪੁਲਿਸ ਕਮਿਸ਼ਨਰ) ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ। ਪਰਮਬੀਰ ਸਿੰਘ ਦੇ ਨਾਲ ਠਾਣੇ ਸ਼ਹਿਰ ...
ਰਾਜ ਸਭਾ ਨੇ ਡੈਮ ਸੁਰੱਖਿਆ ਬਿੱਲ, 2019 ਕੀਤਾ ਪਾਸ
. . .  about 5 hours ago
ਨਵੀਂ ਦਿੱਲੀ, 2 ਦਸੰਬਰ - ਰਾਜ ਸਭਾ ਨੇ ਡੈਮ ਸੁਰੱਖਿਆ ਬਿੱਲ, 2019 ਪਾਸ ਕੀਤਾ....
ਬੱਸਾਂ ਨਾ ਰੁਕਣ ਦੇ ਰੋਸ ਵਜੋਂ ਆਵਾਜਾਈ ਰੋਕ ਕੇ ਧਰਨਾ ਦਿੱਤਾ
. . .  about 5 hours ago
ਲੌਂਗੋਵਾਲ, 2 ਦਸੰਬਰ (ਵਿਨੋਦ) - ਚੰਡੀਗੜ-ਬਠਿੰਡਾ ਰਾਜ ਮਾਰਗ 'ਤੇ ਪੈਂਦੇ ਪਿੰਡ ਮਾਡਲ ਟਾਊਨ ਨੰਬਰ 1 (ਸ਼ੇਰੋਂ) ਵਿਖੇ ਬੱਸਾਂ ਨਾ ਰੁਕਣ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਨੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਸੜਕ ਜਾਮ ਕਰਕੇ ਰੋਸ ਧਰਨਾ ਦਿੱਤਾ....
ਪੱਛਮੀ ਬੰਗਾਲ : ਮੁੱਖ ਮੰਤਰੀ ਮਮਤਾ ਬੈਨਰਜੀ ਤੇ ਟੀ.ਐੱਮ.ਸੀ. ਸੰਸਦ ਅਭਿਸ਼ੇਕ ਬੈਨਰਜੀ 13 ਦਸੰਬਰ ਨੂੰ ਗੋਆ ਦਾ ਦੌਰਾ ਕਰਨਗੇ
. . .  about 5 hours ago
ਪੱਛਮੀ ਬੰਗਾਲ, 2 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਟੀ.ਐੱਮ.ਸੀ. ਸੰਸਦ ਅਭਿਸ਼ੇਕ ਬੈਨਰਜੀ 13 ਦਸੰਬਰ ਨੂੰ....
ਓਮੀਕਰੋਨ ਵੈਰੀਐਂਟ ਪਹੁੰਚਿਆ ਭਾਰਤ, ਪਹਿਲੀ ਵਾਰ ਕਰਨਾਟਕ 'ਚ 2 ਲੋਕ ਮਿਲੇ ਪਾਜ਼ੀਟਿਵ
. . .  about 4 hours ago
ਕਰਨਾਟਕ, 2 ਦਸੰਬਰ - ਕਰਨਾਟਕ ਵਿਚ ਕੋਰੋਨਵਾਇਰਸ ਦੇ ਨਵੇਂ ਓਮੀਕਰੋਨ ਵੇਰੀਐਂਟ ਦੇ ਦੋ ਕੇਸਾਂ ਦਾ ਪਤਾ ਲਗਾਇਆ ਗਿਆ....
ਕਾਂਗਰਸ ਤੇ ਆਪ ਪਾਰਟੀ 'ਚ ਲੱਗੀ ਵਾਅਦਿਆਂ ਦੀ ਦੌੜ - ਅਸ਼ਵਨੀ ਸ਼ਰਮਾ
. . .  about 6 hours ago
ਗੜ੍ਹਸ਼ੰਕਰ, 2 ਦਸੰਬਰ (ਧਾਲੀਵਾਲ) - ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੜ੍ਹਸ਼ੰਕਰ ਵਿਖੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ....
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ. ਸਤਬੀਰ ਸਿੰਘ ਧਾਮੀ ਨੂੰ ਆਪਣਾ ਓ.ਐੱਸ.ਡੀ. ਲਗਾਇਆ
. . .  about 6 hours ago
ਅੰਮ੍ਰਿਤਸਰ, 2 ਦਸੰਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਸਤਬੀਰ ਸਿੰਘ ਧਾਮੀ ਨੂੰ ਆਪਣਾ ਓ.ਐੱਸ.ਡੀ. ਨਿਯੁਕਤ ਕੀਤਾ ਹੈ, ਜੋ ਆਨਰੇਰੀ ਤੌਰ 'ਤੇ ਸੇਵਾਵਾਂ ਨਿਭਾਉਣਗੇ। ਸ਼੍ਰੋਮਣੀ ਕਮੇਟੀ ਦੇ ....
ਪੰਜਾਬ 'ਚ ਇਕ ਐੱਸ.ਐੱਸ.ਪੀ. ਸਮੇਤ 11 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 6 hours ago
ਪੰਜਾਬ 'ਚ ਇਕ ਐੱਸ.ਐੱਸ.ਪੀ. ਸਮੇਤ 11 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ....
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਕੀਤੀ ਇਕੱਤਰਤਾ
. . .  about 6 hours ago
ਅੰਮ੍ਰਿਤਸਰ, 2 ਦਸੰਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰੀ ਕੰਮ-ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਕਮੇਟੀ ਦੇ ....
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਸਿਰਸਾ ਦੇ ਭਾਜਪਾ 'ਚ ਸ਼ਾਮਿਲ ਹੋਣ ਨੂੰ ਮੰਦਭਾਗਾ ਕਰਾਰ ਦਿੱਤਾ
. . .  about 7 hours ago
ਅੰਮ੍ਰਿਤਸਰ, 2 ਦਸੰਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਰੌਸ਼ਨੀ

ਨਾਂਅ ਤਾਂ ਉਸ ਦਾ ਸ਼ੀਬਾ ਸੀ, ਪਰ ਉਹ ਮੁਸਲਮਾਨ ਖਾਨਦਾਨ ਦੀ ਨਹੀਂ ਸੀ। ਉਹ ਹਿੰਦੂ ਪਰਿਵਾਰ ਦੀ ਸੀ, ਸੋਹਣੀ-ਸੁਨੱਖੀ। ਉਮਰ 22 ਸਾਲ। ਜਦੋਂ ਉਹ ਖੁੱਲ੍ਹੇ ਵਾਲਾਂ ਨਾਲ ਸਾਈਡ ਪੋਜ਼ ਦਿੰਦੀ ਤਾਂ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਸੀ ਲਗਦੀ, ਉਹ ਛੋਟੇ ਜਿਹੇ ਘਰ ਵਿਚ ਆਪਣੀ ਮਾਂ ਨਾਲ ਰਹਿੰਦੀ ਸੀ। ਉਸ ਦਾ ਇਕ ਭਰਾ ਦੁਬਈ 'ਚ ਨੌਕਰੀ ਕਰਦਾ ਸੀ। ਉਹ ਪੈਸੇ ਭੇਜਦਾ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਚਲਦਾ ਸੀ। ਉਸ ਨੂੰ ਕੋਈ ਸ਼ੌਕ ਨਹੀਂ ਸੀ। ਨਾ ਹੀ ਉਸ ਦੀ ਕੋਈ ਸਹੇਲੀ ਸੀ। ਘਰ ਵਿਚ ਇਕੱਲੀ ਰਹਿਣ ਕਾਰਨ ਉਹ ਉਦਾਸ ਰਹਿੰਦੀ ਸੀ। ਲੰਮੀ ਉਦਾਸੀ ਵੀ ਇਕ ਬਿਮਾਰੀ ਹੈ। ਉਹ ਡਿਪਰੈਸ਼ਨ ਵਿਚ ਚਲੀ ਗਈ ਸੀ। ਉਸ ਨੂੰ ਵਹਿਮ ਹੋ ਗਿਆ ਸੀ ਕਿ ਉਸ ਦੀ ਉਮਰ ਲੰਮੀ ਨਹੀਂ ਹੈ। ਉਹ ਕਿਸੇ ਵੇਲੇ ਵੀ ਮੌਤ ਦੀ ਗੋਦ ਵਿਚ ਜਾ ਸਕਦੀ ਹੈ। ਉਸ ਨੂੰ ਵਾਰ-ਵਾਰ ਆਪਣੀ ਮਾਸੀ ਦੇ ਬੱਚਿਆਂ ਦਾ ਖਿਆਲ ਆ ਰਿਹਾ ਸੀ। ਉਹ ਦੋ ਭੈਣ ਭਰਾ ਸਨ। ਇਕ ਕੁੜੀ ਤਾਂ ਕਿਸੇ ਗੰਭੀਰ ਬਿਮਾਰੀ ਦੀ ਲਪੇਟ ਵਿਚ ਆ ਗਈ ਸੀ ਤੇ ਉਸ ਦੀ ਮੌਤ ਹੋ ਗਈ ਸੀ। ਦੂਜਾ ਉਸ ਦਾ ਭਰਾ ਦਰਿਆ ਵਿਚ ਡੁੱਬ ਕੇ ਮਰ ਗਿਆ ਸੀ। ਉਸ ਨੂੰ ਆਪ ਵੀ ਲਗਦਾ ਸੀ ਕਿ ਉਸ ਦਾ ਹਾਲ ਵੀ ਉਨ੍ਹਾਂ ...

ਪੂਰਾ ਲੇਖ ਪੜ੍ਹੋ »

ਤਿੰਨ ਗ਼ਜ਼ਲਾਂ

* ਪ੍ਰਿੰ: ਹਰਬੀਰ ਲੁਧਿਆਣਵੀ * ਚੀਸ ਜਗ ਦੀ ਲੈ ਕੇ ਧੜਕਣ ਦੇ ਜ਼ਰਾ, ਦਰਦਮੰਦ ਇਸ ਦਿਲ ਨੂੰ ਤੜਫਣ ਦੇ ਜ਼ਰਾ। ਟੌਰ੍ਹ ਗੁਲ ਦੀ ਬਾਗ਼ ਵਿਚ ਹੀ ਹੁੰਦੀ ਏ, ਸ਼ਾਖ਼ ਉੱਤੇ ਫੁੱਲ ਨੂੰ ਟਹਿਕਣ ਦੇ ਜ਼ਰਾ। ਐਵੇਂ ਗ਼ਮ ਦੇ ਰੋਣੇ ਧੋਣੇ ਠੀਕ ਨਹੀਂ, ਬਣ ਕੇ ਖ਼ੁਸ਼ਬੋਅ ਗ਼ਮ ਨੂੰ ਮਹਿਕਣ ਦੇ ਜ਼ਰਾ। ਟਾਵਰਾਂ ਨੇ ਖਾ ਲਈਆਂ ਚਿੜੀਆਂ ਨੇ ਸਭ, ਚੰਬਾ ਏ ਚਿੜੀਆਂ ਦਾ ਚਹਿਕਣ ਦੇ ਜ਼ਰਾ। ਕੋਈ ਰਾਹੀ ਖੂਹ ਦੇ ਵਿਚ ਨ ਡਿੱਗ ਪਵੇ, ਦੀਵਾ ਬਾਲ਼ ਕੇ ਮੈਨੂੰ ਰੱਖਣ ਦੇ ਜ਼ਰਾ। ਲਾਸ਼ ਮੁਫ਼ਲਿਸ ਦੀ ਪਈ ਏ ਚੀਕਦੀ, ਅਰਥੀ ਨੂੰ ਮੋਢਾ ਤੇ ਖੱਫ਼ਣ ਦੇ ਜ਼ਰਾ। ਰੋਕ ਨ ਤੂੰ ਸੁਕਰਾਤ ਨੂੰ ਬਿਖ ਪੀਣ ਤੋਂ, ਉਸ ਨੂੰ ਬਿਖ਼ ਦਾ ਜਾਮ ਚੱਖਣ ਦੇ ਜ਼ਰਾ। ਮੈਨੂੰ ਬੰਨ੍ਹ ਨ ਜ਼ੁਲਫ ਦਾ ਖ਼ਮ ਖੋਲ ਕੇ, ਮੰਜ਼ਲਾਂ ਤੇ ਬਸ ਕਿ ਪੁੱਜਣ ਦੇ ਜ਼ਰਾ। ਕਿਹੜੀ ਸੁੰਨ 'ਚੋਂ ਆਏ ਕਿਸ ਵਿਚ ਜਾਣਾ ਹੈ, ਜ਼ਿੰਦਗੀ ਦਾ ਭੇਤ ਸਮਝਣ ਦੇ ਜ਼ਰਾ। ਆਦਮੀ ਆਇਆ ਲਿਖਾ ਕੇ ਕਰਮ ਕੀ, ਮੈਨੂੰ ਇਸ ਮਸਲੇ ਤੇ ਸੋਚਣ ਦੇ ਜ਼ਰਾ। ਉਸ ਦੇ ਫੈਲਾਅ ਵਿਚ ਤਾਂ ਇਕ ਜ਼ਰਰਾ ਏਂ ਤੂੰ, ਖ਼ੁਦ ਨੂੰ ਉਸ ਦੇ ਵਿਚ ਹੀ ਫੈਲਣ ਦੇ ਜ਼ਰਾ। ਜਜ਼ਬਿਆਂ ਨੂੰ ਪਾਵੇਂਗਾ ਕੀ ਬੇੜੀਆਂ, ਬਸ ਕਦੇ 'ਹਰਬੀਰ' ਭਟਕਣ ਦੇ ਜ਼ਰਾ। -ਬਰੈਂਪਟਨ, ...

ਪੂਰਾ ਲੇਖ ਪੜ੍ਹੋ »

ਵਿਅੰਗ

ਵਹੁਟੀ ਜੇ ਸੋਹਣੀ ਹੋਵੇ...

ਅੱਜਕਲ੍ਹ ਦੀ ਮਹਿੰਗਾਈ ਦੇ ਜ਼ਮਾਨੇ ਵਿਚ ਜਦ ਕਿ ਤੋਤਾ ਪਾਲਣਾ ਔਖਾ ਹੈ ਤਾਂ ਜਨਾਬ ਵਹੁਟੀ ਪਾਲਣੀ ਕਿੰਨੀ ਕੁ ਔਖੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣ ਲਈ ਕਿਸੇ ਕੈਲਕੂਲੇਟਰ ਜਾਂ ਕੰਪਿਊਟਰ ਨੂੰ ਤਕਲੀਫ਼ ਦੇਣ ਦੀ ਲੋੜ ਨਹੀਂ, ਸਭ ਜਾਣਦੇ ਨੇ ਕਿ ਵਹੁਟੀ ਖਰਚਿਆਂ ਦੀ ਪੰਡ ਹੁੰਦੀ ਹੈ ਤੇ ਜੇਕਰ ਇਸ ਨੂੰ ਵਿਵਿਧ ਭਾਰਤੀ ਦਾ 'ਫ਼ਰਮਾਇਸ਼ੀ ਪ੍ਰੋਗਰਾਮ' ਕਹਿ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਨਾਬ! ਵਹੁਟੀ ਕੋਲ ਫਰਮਾਇਸ਼ ਦਾ ਜਾਦੂਈ ਖਜ਼ਾਨਾ ਹੁੰਦਾ ਹੈ ਤੇ ਉਹ ਇਸ ਨੂੰ 'ਕਾਰੂੰ' ਵਾਂਗ ਲੁਟਾਉਂਦੀ ਹੈ। ਤੁਸੀਂ ਇਕ ਫ਼ਰਮਾਇਸ਼ ਪੂਰੀ ਕਰਦੇ ਹੋ ਤਾਂ ਦੂਜੀ ਤਿਆਰ ਹੋ ਜਾਂਦੀ ਹੈ ਤੇ ਆਦਮੀ ਵਿਚਾਰਾ ਇਹ ਫ਼ਰਮਾਇਸ਼ਾਂ ਪੂਰੀਆਂ ਕਰਦਾ-ਕਰਦਾ ਹੀ ਚੋਲ਼ਾ ਛੱਡ ਦਿੰਦਾ ਹੈ। ਸਦਕੇ ਜਾਈਏ ਮਨੁੱਖ ਦੇ, ਜੋ ਕਿ ਵਿਆਹ ਦੇ ਸਮੇਂ ਹੱਸਦਾ ਹੈ, ਖ਼ੁਸ਼ ਹੁੰਦਾ ਹੈ... ਦਾਰੂ ਪੀਂਦਾ ਹੈ... ਪਿਆਉਂਦਾ ਹੈ... ਨੱਚਦਾ ਹੈ... ਟੱਪਦਾ ਹੈ... ਖੁੱਲ੍ਹੀ ਹਵਾ ਵਿਚੋਂ ਸੰਗਲਾਂ ਦੀ ਕੈਦ ਵਿਚ ਜਾਣ ਸਮੇਂ ਕੇਵਲ ਮਨੁੱਖ ਹੀ ਖੁਸ਼ੀ ਮਨਾਉਂਦਾ ਹੈ। ਪਸ਼ੂ ਪੰਛੀ ਸਭ ਰੋਂਦੇ ਹਨ... ਕੁਰਲਾਉਂਦੇ ਹਨ, ਸੰਗਲ ਤੁੜਾ-ਤੁੜਾ ਭੱਜਦੇ ਹਨ... ਉਲਟਾ ਚੱਕਰ ਹੈ ਵਿਆਹ ...

ਪੂਰਾ ਲੇਖ ਪੜ੍ਹੋ »

ਕਹਾਣੀ

ਸੁਪਨਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਚਾਲੀ ਕੁ ਸਾਲ ਦੀ ਉਮਰ ਵਿਚ ਹੀ ਉਹ ਲੈਕਚਰਰ ਪ੍ਰੋਮੋਟ ਹੋ ਕੇ ਇਕ ਨਵੇਂ ਅਪਗ੍ਰੇਡ ਹੋਏ ਸੀਨੀਅਰ ਸੈਕੰਡਰੀ ਸਕੂਲ ਦਾ ਕਾਰਜਕਾਰੀ ਪ੍ਰਿੰਸੀਪਲ ਬਣ ਗਿਆ ਸੀ। ਉਹ ਦੋ ਐਮ. ਏ ਪਾਸ ਸੀ ਤੇ ਉਸ ਦਾ ਅਕਾਦਮਿਕ ਰਿਕਾਰਡ ਬਹੁਤ ਸ਼ਾਨਦਾਰ ਸੀ। ਉਸ ਨੂੰ ਹਰ ਵਿਸ਼ੇ ਦਾ ਗਿਆਨ ਸੀ ਤੇ ਉਹ ਕਿਸੇ ਵੀ ਵਿਸ਼ੇ 'ਤੇ ਬੋਲ ਸਕਦਾ ਸੀ। ਵਕਤਾ ਵੀ ਉਹ ਬਹੁਤ ਚੰਗਾ ਸੀ। ਰੋਜ਼ਾਨਾ ਹੀ ਉਹ ਸਵੇਰ ਦੀ ਸਭਾ ਵਿਚ ਕਿਸੇ ਵਿਦਿਆਰਥੀ ਵਲੋਂ ਪੜ੍ਹੇ ਗਏ 'ਅੱਜ ਦੇ ਵਿਚਾਰ' ਦੀ ਵਿਆਖਿਆ ਕਰਦਾ ਤੇ ਉਸ ਵਿਸ਼ੇ ਨਾਲ ਸਬੰਧਿਤ ਕੋਈ ਨਾ ਕੋਈ ਦਿਲਚਸਪ ਛੋਟੀ ਕਹਾਣੀ ਜਾਂ ਟੋਟਕਾ ਜ਼ਰੂਰ ਸੁਣਾਉਂਦਾ। ਉਸ ਦੇ ਆਉਣ ਤੋਂ ਪਹਿਲਾਂ ਘਿਸੇ ਪਿਟੇ ਰੁਟੀਨ ਵਿਚ ਚੱਲ ਰਹੀ ਸਵੇਰ ਦੀ ਸਭਾ ਹੁਣ ਰੌਚਕ ਬਣ ਗਈ ਸੀ। ਪਿਛਾਂਹ ਖੜ੍ਹੀਆਂ ਮੈਡਮਾਂ ਵਿਚੋਂ ਬਲਜੀਤ ਕੌਰ ਅੱਗੇ ਆ ਕੇ ਉਸ ਦੇ ਵਿਖਿਆਨ ਨੂੰ ਬੜੀ ਦਿਲਚਸਪੀ ਨਾਲ ਸੁਣਦੀ। ਸਕੂਲ ਦੇ ਸਟਾਫ਼ ਵਿਚੋਂ ਉਹ ਹੀ ਸਾਰਿਆਂ ਤੋਂ ਵੱਧ ਲਾਇਕ ਅਧਿਆਪਕਾ ਸੀ ਜਿਸ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉੱਚੇ ਲੰਮੇ ਕੱਦ ਕਾਠ ਵਾਲਾ ਤੇ ਪੂਰਾ ਬਣਦਾ-ਤਣਦਾ ਉਹ ਤੀਹਾਂ ਕੁ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀ

ਰਿਜ਼ਕ

ਇਲਾਕੇ ਵਿਚ ਸੀ. ਐਮ. ਨੇ ਆਉਣਾ ਸੀ। ਇਸੇ ਕਰਕੇ ਭਾਰੀ ਪੁਲਿਸ ਫੋਰਸ ਲੱਗੀ ਹੋਈ ਸੀ। ਨਵੇਂ ਭਰਤੀ ਹੋਏ ਰੰਗਰੂਟ ਵਰਦੀ 'ਚ ਫੱਬ ਰਹੇ ਸਨ। ਮੈਂ ਚਾਰੇ ਪਾਸੇ ਦੇਖਦਾ ਜਦ ਸਟੇਜ ਨੇੜੇ ਗਿਆ ਤਾਂ ਪਿੱਛਿਉਂ ਕਿਸੇ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਤੇ 'ਚਾਚਾ ਜੀ ਸਤਿ ਸ੍ਰੀ ਅਕਾਲ' ਕਹਿ ਕੇ ਬੁਲਾਇਆ। ਮੈਂ ਇਕਦਮ ਪਿੱਛੇ ਮੁੜ ਕੇ ਦੇਖਿਆ ਤਾਂ ਸਾਹਮਣੇ ਮੇਰੀ ਭੂਆ ਦਾ ਪੋਤਾ ਪੁਲਿਸ ਵਰਦੀ 'ਚ ਖੜ੍ਹਾ ਸੀ। ਉਸ ਨੂੰ ਵਰਦੀ 'ਚ ਦੇਖ ਮੈਨੂੰ ਭੂਆ ਦੇ ਮੁੰਡੇ ਦੀ ਇਕਦਮ ਯਾਦ ਆ ਗਈ। ਉਹ ਵੀ ਫ਼ੌਜ 'ਚੋਂ ਰਿਟਾਇਰ ਹੋ ਕੇ ਪੁਲਿਸ 'ਚ ਹਵਲਦਾਰ ਸੀ ਅਤੇ ਚਾਰ ਕੁ ਸਾਲ ਪਹਿਲਾਂ ਉਸ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਆਖਰੀ ਵਾਰ ਜਦ ਉਹ ਮੈਨੂੰ ਮਿਲਿਆ ਸੀ ਤਾਂ ਮੇਰੇ ਗਲ ਲੱਗ ਕੇ ਧਾਹੀਂ ਰੋ ਪਿਆ ਸੀ। ਉਹ ਆਪਣੇ ਮੁੰਡੇ ਕਰਕੇ ਕਾਫ਼ੀ ਚਿੰਤਾ 'ਚ ਸੀ। 'ਮੁੰਡਾ ਆਖੇ ਨੀ ਲਗਦਾ, ਪੜ੍ਹਣੋਂ ਵੀ ਅੱਠਵੀਂ 'ਚੋਂ ਹੱਟ ਗਿਆ। ਜੇ ਬਾਰਾਂ ਪੜ੍ਹ ਜਾਂਦਾ ਤਾਂ ਕਿਸੇ ਨੌਕਰੀ 'ਤੇ ਲਵਾ ਦਿੰਦਾ। ਰਿਜ਼ਕ ਪੈ ਜਾਂਦਾ।' ਉਹ ਇਕੋ ਸਾਹੇ ਆਪਣਾ ਦਰਦ ਬਿਆਨ ਕਰ ਗਿਆ। ਪਰ ਅੱਜ ਉਸ ਦੇ ਪੁੱਤ ਨੂੰ ਪੁਿਲਸ ਦੀ ਵਰਦੀ 'ਚ ਦੇਖ ਮੈਨੂੰ ਉਸ ਦੀ ਆਪਣੇ ਵਿਹਲੇ ਪੁੱਤਰ ...

ਪੂਰਾ ਲੇਖ ਪੜ੍ਹੋ »

ਸ਼ਬਦਾਂ ਦੀਆਂ ਪੈੜਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਅਫ਼ਰੀਕਾ ਦੀਆਂ ਬੋਲੀਆਂ ਵਿਚੋਂ ਆਏ ਸ਼ਬਦ ਕੋਲਾ ਡੇਂਗੂ ਚਿੰਪਾਜ਼ੀ ਜ਼ੈਬਰਾ ਜੰਬੋ ਚੀਨੀ ਬੋਲੀ ਵਿਚੋਂ ਆਏ ਸ਼ਬਦ ਸਿਲਕ ਤੂਫ਼ਾਨ ਕੁੰਗ-ਫੂ ਪਾਗੋਡਾ ਕੈਚਅੱਪ ਲੀਚੀ ਤਾਈਫ਼ੂਨ ਲੋਕਾਟ ਜਾਪਾਨੀ ਬੋਲੀ ਵਿਚੋਂ ਆਏ ਸ਼ਬਦ ਸਾਮੁਰਾਈ ਗੇਇਸ਼ਾ ਸੋਯਾ ਜੂਡੋ ਸੁਨਾਮੀ ਤੋਫ਼ੂ ਸੂਮੋ ਨਿੰਜ਼ਾ ਹਾਰਾਕੀਰੀ ਬੋਨਸਾਈ ਕਾਰਾਟੇ ਰਿਕਸ਼ਾ ਕਾਰਾਓਕੇ ਅਰਬੀ ਬੋਲੀ ਵਿਚੋਂ ਆਏ ਸ਼ਬਦ ਉਮਰ ਅਦਾਲਤ ਅਸਤੀਫ਼ਾ ਅਦੀਬ ਅਸਰ ਅਫ਼ਵਾਹ ਅਸਲ ਅੰਬਾਰ ਅਸਲਾ ਅਮਾਨਤ ਅਸਲੀਅਤ ਅਮੀਰ ਆਸਾਮੀ ਅਰਸ਼ ਆਸਾਰ ਅਰਸਾ ਅਸੂਲ ਅਲਵਿਦਾ ਅਹਿਸਾਸ ਆਸ਼ਕ ਅਹਿਮ ਆਖ਼ਰ ਅਹੁਦਾ ਆਦਤ ਅਕਸ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX