ਤਾਜਾ ਖ਼ਬਰਾਂ


ਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰ
. . .  1 day ago
ਸੁਲਤਾਨਪੁਰ ਲੋਧੀ ,27 ਨਵੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਦੀ ਪੁੱਡਾ ਕਾਲੋਨੀ ‌ਵਿਚ ਅੱਜ ਦੇਰ ਸ਼ਾਮ 8 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ...
ਦੱਖਣੀ ਅਫਰੀਕਾ ਦੇ 2 ਲੋਕ ਕੋਰੋਨਾ ਪਾਜ਼ੀਟਿਵ, ਨਵੇਂ ਵੇਰੀਐਂਟ ਨੇ ਵਧਾਇਆ ਖਤਰਾ, ਸਕ੍ਰੀਨਿੰਗ ਤੇਜ਼
. . .  1 day ago
ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੂੰ ਮਰਦੇ ਦਮ ਨਹੀਂ ਛੱਡਾਂਗਾ: ਸਿੱਧੂ
. . .  1 day ago
ਵੇਰਕਾ, 27 ਨਵੰਬਰ (ਪਰਮਜੀਤ ਸਿੰਘ ਬੱਗਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕਾ ਪੂਰਬੀ ਦੇ ਵੇਰਕਾ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ...
ਪਿੰਡ ਹੇਰ ਵਿਖੇ ਰਾਕੇਸ਼ ਟਿਕੈਤ ਦਾ ਨਿੱਘਾ ਸਵਾਗਤ
. . .  1 day ago
ਰਾਜਾਸਾਂਸੀ, 27 ਨਵੰਬਰ (ਹੇਰ)-ਕਿਸਾਨ ਸੰਯੁਕਤ ਮੋਰਚਾ ਦੇ ਸੀਨੀਅਰ ਨੇਤਾ ਰਾਕੇਸ਼ ਟਿਕੈਤ ਦੀ ਅੰਮ੍ਰਿਤਸਰ ਫੇਰੀ ਦੌਰਾਨ ਪਿੰਡ ਹੇਰ ਵਿਖੇ ਸੁਖਦੇਵ ਸਿੰਘ ਹੇਰ ਦੇ ਗ੍ਰਹਿ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਵਲੋਂ ਢੋਲ- ਢਮੱਕੇ ਨਾਲ ਨਿੱਘਾ ਸਵਾਗਤ ...
ਬਿਜਲੀ ਮੁਲਾਜ਼ਮਾਂ ਦੀ ਲਗਾਤਾਰ ਹੜਤਾਲ ਕਾਰਨ ਸਪਲਾਈ ਪ੍ਰਭਾਵਿਤ ਹੋਣ ਲੱਗੀ
. . .  1 day ago
ਖੇਮਕਰਨ, 27 ਨਵੰਬਰ(ਰਾਕੇਸ਼ ਬਿੱਲਾ)- ਪੰਜਾਬ ਪਾਵਰਕਾਮ ਦੇ ਸਮੂਹ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਚੱਲ ਰਹੀ ਹੜਤਾਲ ਦਾ ਅਸਰ ਦਿੱਖਣ ਲੱਗ ਪਿਆ ਹੈ । ਅੱਜ ਸਰਹੱਦੀ ਖੇਤਰ ਅੰਦਰ ਪਿਛਲੇ ਕਾਫੀ ਸਮੇਂ ਤੋਂ ਕੋਈ ਨੁਕਸ ਪੈਣ ਕਾਰਨ ਸਪਲਾਈ ਠੱਪ ਹੈ, ਪਰ ਮੁਰੰਮਤ ਕਰਨ ਲਈ ਮੁਲਾਜ਼ਮ ...
ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਸਾਧੇ ਨਿਸ਼ਾਨੇ, ਕਿਹਾ ਫਾਸਟ ਵੇ ਦੇ ਨਾਮ 'ਤੇ ਸਰਕਾਰ ਦਾ ਖਾਧਾ ਪੈਸਾ
. . .  1 day ago
ਚੰਡੀਗੜ੍ਹ, 27 ਨਵੰਬਰ-ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਫਾਸਟ ਵੇ ਦੀ ਮਿਲੀਭੁਗਤ..
ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਲੌਦ/ਲੁਧਿਆਣਾ, 27 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਅਸਤੀਫ਼ਾ ਘਰੇਲੂ..
ਆਮ ਆਦਮੀ ਪਾਰਟੀ ਨੇ ਅਟਾਰੀ ਵਿਖੇ ਕੀਤੀ ਰੈਲੀ
. . .  1 day ago
ਅਟਾਰੀ, 27 ਨਵੰਬਰ (ਗੁਰਦੀਪ ਸਿੰਘ ਅਟਾਰੀ )-ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਇੰਚਾਰਜ ਜਸਵਿੰਦਰ ਸਿੰਘ ਰੰਗਰੇਟਾ ਦੀ ਅਗਵਾਈ ਹੇਠ ਬੱਸ ਸਟੈਂਡ ਅਟਾਰੀ ਨੇੜੇ ਰੈਲੀ ਕੀਤੀ ਗਈ, ਜਿਸ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਪ੍ਰਧਾਨ ਅਤੇ ਚੰਡੀਗੜ੍ਹ ਦੇ ਆਬਜ਼ਰਵਰ ਡਾ.ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ...
ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਫ਼ਤਿਹਗੜ੍ਹ ਸਾਹਿਬ, 27 ਨਵੰਬਰ (ਰਵਿੰਦਰ ਮੌਦਗਿੱਲ)-ਪੰਜਾਬ ਦੇ ਮਾਣਯੋਗ ਗਵਰਨਰ ਸ੍ਰੀઠਬਨਵਾਰੀ ਲਾਲ ਪ੍ਰੋਹਿਤઠਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਰਬਾਰ ਸਾਹਿਬ...
ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ ਅਗਲੀ ਰਣਨੀਤੀ 4 ਦਸੰਬਰ ਨੂੰ ਬੈਠਕ ਦੇ ਬਾਅਦ ਹੋਵੇਗੀ ਘੋਸ਼ਿਤ
. . .  1 day ago
ਅੰਮ੍ਰਿਤਸਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ। ਉੱਥੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਸ਼ੱਕ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ...
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
. . .  1 day ago
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ: ਚੰਨੀ
. . .  1 day ago
ਤਪਾ ਮੰਡੀ,27 ਨਵੰਬਰ (ਪ੍ਰਵੀਨ ਗਰਗ)-ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਪਾ ...
ਏਅਰਸੈੱਲ ਮੈਕਸਿਸ ਕੇਸ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਨੂੰ ਸੰਮਨ ਜਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਏਅਰਸੈੱਲ ਮੈਕਸਿਸ ਕੇਸ 'ਚ ਦਿੱਲੀ ਦੀ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਅਤੇ ਹੋਰਾਂ ਨੂੰ ਈ.ਡੀ. ਅਤੇ ਸੀ.ਬੀ.ਆਈ. ਮਾਮਲਿਆਂ ਵਿਚ ਸੰਮਨ ਜਾਰੀ..
ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਪੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 2021 ਰੱਦ: ਆਈ.ਸੀ.ਸੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਸੀ. ਮਹਿਲਾ ਕ੍ਰਿਕਟ ਕੁਆਲੀਫਾਇਰ 2021 ਨੂੰ ਰੱਦ ਕਰ ਦਿੱਤਾ ਗਿਆ ਹੈ...
ਮਿਜ਼ੋਰਮ ਦੇ ਚੰਫਾਈ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਨਵੀਂ ਦਿੱਲੀ, 27 ਨਵੰਬਰ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਦੇ ਮੁਤਾਬਿਕ, ਮਿਜ਼ੋਰਮ ਦੇ ਚੰਫਾਈ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੱਧਰ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ।..
ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ-ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ...
ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ- ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ...
ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ
. . .  1 day ago
ਮੁਹਾਲੀ,27 ਨਵੰਬਰ- ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ...
ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੇ ਚੀਨ ਦੇ ਸ਼ੇਨ ਸ਼ਿਵੇਈ ਨੇ ਦਿੱਤੀ ਪ੍ਰਤੀਕਿਰਿਆ
. . .  1 day ago
ਬੀਜਿੰਗ,27 ਨਵੰਬਰ- ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਭਾਜਪਾ ਦੇ ਨੇਤਾ ਭਾਰਤ 'ਚ ਟਰੋਲ ਹੋਏ, ਉੱਥੇ ਹੀ ਚੀਨ ਵਲੋਂ ਪ੍ਰਤੀਕਿਰਿਆ ਆਈ ਹੈ। ਇਸ ਸੰਬੰਧੀ ਚੀਨ ਦੇ...
ਬੇਅਦਬੀ, ਨਸ਼ਿਆਂ ਅਤੇ ਲੁੱਟ-ਖਸੁੱਟ ਦਾ ਪੂਰਾ ਹਿਸਾਬ ਕਰਾਂਗੇ-ਚੰਨੀ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਵਿਖੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਅਰਵਿੰਦ ਕੇਜਰੀਵਾਲ...
ਭਗਵੰਤ ਮਾਨ ਸਮੇਤ ਕਈ ਆਪ ਵਿਧਾਇਕ ਕਾਂਗਰਸ 'ਚ ਸ਼ਾਮਿਲ ਹੋਣ ਲਈ ਉਤਾਵਲੇ - ਬਲਬੀਰ ਸਿੰਘ ਸਿੱਧੂ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ) - ਬਰਨਾਲਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ.....
ਛੱਪੜ ਵਿਚ ਡੁੱਬਣ ਕਾਰਨ ਨੌਜਵਾਨ ਦੀ ਮੌਤ
. . .  1 day ago
ਓਠੀਆਂ 27 ਨਵੰਬਰ/ਗੁਰਵਿੰਦਰ ਸਿੰਘ ਛੀਨਾ- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਾਨਾਂਵਾਲਾ ਦਾ ਨੌਜਵਾਨ ਬੂਟਾ ਪੁੱਤਰ ਸੈਦੂ ਉਮਰ 35 ਸਾਲ ਦੀ ਬੀਤੀ..
ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, 29 ਨਵੰਬਰ ਨੂੰ ਸੰਸਦ ’ਚ ਨਹੀਂ ਕੀਤਾ ਜਾਵੇਗਾ ਕੂਚ
. . .  1 day ago
ਸਿੰਘੂ ਬਾਰਡਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਮੋਰਚੇ ਦੇ ਆਗੂਆਂ ਮੁਤਾਬਿਕ 29 ਨਵੰਬਰ (ਸੋਮਵਾਰ) ਨੂੰ ਸੰਸਦ ’ਚ ਕੂਚ...
ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
. . .  1 day ago
ਨਵੀਂ ਦਿੱਲੀ, 27 ਨਵੰਬਰ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਜਾਣਕਾਰੀ ਮੁਤਾਬਿਕ ਮੁਕੇਸ਼ ਗੋਇਲ 5 ਵਾਰ ..
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਰਮ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਨਿਰਸੰਦੇਹ ਭਾਵੇਂ ਦੇਰ ਨਾਲ ਹੀ ਸਹੀ, ਧਰਮ ਪ੍ਰਚਾਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਤੀ ਸਿੱਖ ਜਗਤ ਅੰਦਰ ਬਣੀ ਉਦਾਸੀਨਤਾ ਨੂੰ ਤੋੜਣ ਲਈ ਇਹ ਲਹਿਰ ਚੰਗਾ ਉਦਮ ਸਾਬਤ ਹੋ ਸਕਦੀ ਹੈ ਪਰ ਧਰਮ ਪ੍ਰਚਾਰ ਲਹਿਰ ਨੂੰ ਹੋਰ ਜ਼ਿਆਦਾ ਪ੍ਰਚੰਡ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਮਾਜਿਕ ਪੱਧਰ 'ਤੇ ਨਿੱਠ ਕੇ ਕੰਮ ਕਰਨ ਦੀ ਲੋੜ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਮਰਹੂਮ ਸ: ਜੋਗਿੰਦਰ ਸਿੰਘ ਮਾਨ ਪੜ੍ਹਾਈ ਦੌਰਾਨ ਜਦੋਂ ਇੰਗਲੈਂਡ ਯਾਤਰਾ 'ਤੇ ਗਏ ਸਨ ਤਾਂ ਉੱਥੇ ਉਨ੍ਹਾਂ ਨੂੰ ਇਕ ਪਾਦਰੀ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਹੈ, ਕਿਸੇ ਧਰਮ ਕੋਲ ਇਕ ਤੇ ਕਿਸੇ ਕੋਲ ਦੋ ਸ਼ਹੀਦ ਹਨ ਪਰ ਤੁਹਾਡੇ ਕੋਲ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰਾਂ, ਸ਼ਹੀਦਾਂ ਅਤੇ ਬਲੀਦਾਨੀਆਂ ਦੀ ਮਹਾਨ ਵਿਰਾਸਤ ਹੈ ਪਰ ਤੁਸੀਂ ਦੁਨੀਆ ਨੂੰ ਤਾਂ ਕੀ, ਆਪਣੀ ਨਵੀਂ ਪੀੜ੍ਹੀ ਨੂੰ ਹੀ ਇਸ ਮਹਾਨ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਸਕੇ ਜੇਕਰ ਸਾਡੇ ਕੋਲ ਤੁਹਾਡੇ ਵਰਗਾ ਮਹਾਨ ਇਤਿਹਾਸ ਹੁੰਦਾ ਤਾਂ ਸ਼ਾਇਦ ਸਾਡਾ ਧਰਮ ਅੱਜ ਦੁਨੀਆ ਦਾ ਸਭ ਤੋਂ ਵੱਧ ਗਿਣਤੀ ਵਾਲਾ ਧਰਮ ਹੁੰਦਾ ਧਰਮ ਪ੍ਰਚਾਰ ਲਈ ਗੁਰੂ ਸਾਹਿਬਾਨ ਦੇ ...

ਪੂਰਾ ਲੇਖ ਪੜ੍ਹੋ »

ਕਤਿਕਿ ਮਹੀਨੇ ਰਾਹੀਂ ਗੁਰ ਉਪਦੇਸ਼

'ਕਤਿਕਿ' ਦਾ ਮਹੀਨਾ 12 ਮਹੀਨਿਆਂ ਵਿਚੋਂ 8ਵੇਂ ਸਥਾਨ 'ਤੇ ਹੈ ਅਤੇ ਭਾਰਤੀ 6 ਰੁੱਤਾਂ ਅਨੁਸਾਰ ਸਰਦ ਰੁੱਤ ਦਾ ਮਹੀਨਾ ਹੈ। ਪੰਚਮ ਪਾਤਸ਼ਾਹ ਜੀ ਨੇ ਰਾਮਕਲੀ ਰੁਤੀ ਸਲੋਕ ਵਿਚ ਅੱਸੂ-ਕੱਤਕ ਦੇ ਮਹੀਨੇ ਨੂੰ ਸਰਦ ਰੁੱਤ ਦਾ ਆਰੰਭ ਕਿਹਾ ਹੈ। ਫੁਰਮਾਨ ਹੈ:- ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ (ਅੰਗ : 928) ਜੇਕਰ ਇਸ ਮਹੀਨੇ ਦੇ ਨਾਮਕਰਨ ਬਾਰੇ ਜਾਣੀਏ ਤਾਂ 'ਸੰਖਿਆ ਕੋਸ਼' ਅਨੁਸਾਰ 27 ਨਛੱਤਰਾਂ ਵਿਚੋਂ ਤੀਜਾ ਨਛੱਤਰ ਕ੍ਰਿੱਤਿਕਾ ਹੈ ਅਤੇ ਕ੍ਰਿੱਤਿਕਾ ਨਛੱਤਰ ਤੋਂ ਇਸ ਮਹੀਨੇ ਦਾ ਨਾਂਅ ਕਤਿਕਿ ਪ੍ਰਚੱਲਤ ਹੋਇਆ। ਸਮ ਅਰਥ ਕੋਸ਼' ਵਿਚ ਕਤਿਕਿ ਦੇ ਸਮਾਨ ਅਰਥੀ ਸ਼ਬਦ- ਉਰਜ, ਊਰਜ, ਕੱਤਾ, ਕੱਤਿਅ, ਕਾਤਿਕ, ਕਾਰਤਿਕ, ਕਾਰਤਿਕਕ ਤੇ ਬਾਹੁਲ ਆਦਿ ਹਨ। 'ਸ੍ਰੀ ਗੁਰੂ ਗ੍ਰੰਥ ਕੋਸ਼' ਅਨੁਸਾਰ-ਸੰਸਕ੍ਰਿਤ ਕਾਰਤਕ ਤੇ ਪੰਜਾਬੀ ਕੱਤਕ, ਕੱਤੇ, ਕੱਤਕ ਦਾ ਮਹੀਨਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰਹ ਮਾਹਾ ਤੁਖਾਰੀ ਵਿਚ ਕਤਿਕਿ ਮਹੀਨੇ ਰਾਹੀਂ ਉਪਦੇਸ਼ ਬਖ਼ਸ਼ਿਸ ਕਰਦਿਆਂ ਫੁਰਮਾਇਆ ਹੈ: ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ਦੀਪਕੁ ਸਹਜਿ ਬਲੈ ਤਤਿ ਜਲਾਇਆ (ਅੰਗ : ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ

ਸੋਰਠਿ ਮਹਲਾ ੯ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ੧ ਰਹਾਓ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ੧ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ੨ ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ੩੪ (ਅੰਗ : 632) ਪਦ ਅਰਥ : ਸਰਨਿ-ਸਰਨੀ ਲੱਗ ਕੇ। ਬਿਚਾਰੋ-ਵਿਚਾਰ ਕਰੋ, ਨਾਮ ਦਾ ਸਿਮਰਨ ਕਰੋ। ਜਿਹ ਸਿਮਰਤ-ਜਿਸ (ਪ੍ਰਭੂ ਨੂੰ) ਸਿਮਰਨ ਨਾਲ। ਗਨਕਾ-ਗਨਿਕਾ ਨਾਮੀ ਵੇਸਵਾ। ਸੀ ਉਧਰੀ-ਉਧਾਰ ਹੋ ਗਿਆ ਸੀ, ਬਚ ਗਈ ਸੀ। ਜਸੁ ਉਰ ਧਾਰੋ-ਸਿਫ਼ਤ ਸਾਲਾਹ ਹਿਰਦੇ ਵਿਚ ਵਸਾਈ ਰੱਖ। ਅਟਲ ਭਇਓ-ਸਦਾ ਲਈ ਅਮਰ ਹੋ ਗਿਆ। ਧ੍ਰੂਅ (ਧਰੂ ਭਗਤ)। ਜਾ ਕੈ-ਜਿਸ ਦੇ। ਅਰੁ-ਅਤੇ। ਨਿਰਭੈ ਪਦੁ-ਨਿਰਭੈਤਾ ਦਾ ਆਤਮਿਕ ਦਰਜਾ। ਦੁਖ ਹਰਤਾ-ਦੁੱਖਾਂ ਦਾ ਨਾਸ (ਦੂਰ) ਕਰਨ ਵਾਲਾ। ਇਹ ਬਿਧਿ-ਇਸ ਤਰ੍ਹਾਂ। ਕੋ-ਦਾ। ਸੁਆਮੀ-ਪਰਮਾਤਮਾ। ਤੈ ਕਾਹੇ-ਤੂੰ ਕਿਉਂ। ਬਿਸਰਾਇਆ-ਵਿਸਾਰਿਆ ਹੋਇਆ ਹੈ, ...

ਪੂਰਾ ਲੇਖ ਪੜ੍ਹੋ »

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -59

ਨਨਕਾਣਾ ਸਾਹਿਬ ਦਾ ਸਾਕਾ ਸਮਕਾਲੀ ਕਵੀਆਂ ਦੀ ਕਲਮ ਤੋਂ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਅਕਾਲੀ ਦਲ ਵਲੋਂ ਜੋ ਮੋਰਚੇ ਲੱਗੇ ਅਤੇ ਉਸ ਸਮੇਂ ਦੇ ਹਾਲਾਤ ਨੂੰ ਜਿਨ੍ਹਾਂ ਕਵੀਆਂ ਨੇ ਕਲਮਬੰਦ ਕੀਤਾ, ਉਨ੍ਹਾਂ ਵਿਚ ਗਿ: ਹੀਰਾ ਸਿੰਘ 'ਦਰਦ', ਸ: ਅਵਤਾਰ ਸਿੰਘ ਆਜ਼ਾਦ, ਫ਼ਿਰੋਜ਼ਦੀਨ ਸ਼ਰਫ਼, ਦਰਸ਼ਨ ਸਿੰਘ ਦਲਜੀਤ, ਹਰਨਾਮ ਸਿੰਘ ਮਸਤ ਪੰਛੀ, ਮਧੂ ਸੂਦਨ ਸਿੰਘ ਬ੍ਰਿਹੋਂ, ਭਾਈ ਨਿਧਾਨ ਸਿੰਘ ਆਲਮ, ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ, ਭਾਈ ਮੇਹਰ ਸਿੰਘ ਕਵੀਸ਼ਰ, ਭਾਈ ਸੋਹਣ ਸਿੰਘ ਕਵੀਸ਼ਰ, ਸ: ਗੁਰਦਿੱਤ ਸਿੰਘ ਓਵਰਸੀਅਰ (ਰੰਗੂਨ), ਸਰਦੂਲ ਸਿੰਘ ਕਵੀਸ਼ਰ, ਲਾਲ ਚੰਦ ਗੁਜਰਾਤੀ, ਰਾਮ ਲਾਲ, ਭਾਈ ਮੇਹਰ ਸਿੰਘ ਮੇਹਰ, ਭਾਈ ਨਰਾਤਾ ਸਿੰਘ ਰਮਤਾ, ਭਾਈ ਨਾਹਰ ਸਿੰਘ ਧੱਲੇਕੇ, ਭਾਈ ਜਵੰਦ ਸਿੰਘ ਲਾਇਲਪੁਰ, ਭਾਈ ਨਾਨਕ ਸਿੰਘ ਪਿਸ਼ਾਵਰ, ਸ: ਬਿਸ਼ਨ ਸਿੰਘ ਚੱਕਵਾਲ, ਸ: ਸੰਤੋਖ ਸਿੰਘ, ਭਾਈ ਕਰਮ ਸਿੰਘ ਪਰਦੇਸੀ ਖ਼ਾਲਸਾ ਮਲੇਸ਼ੀਆ, ਬੀਬੀ ਗੁਰਬੁਧ ਕੌਰ, ਸਾਧੂ ਸਿੰਘ ਗਿਆਨੀ, ਬੀਬੀ ਮਹਿੰਦਰ ਕੌਰ ਡੇਰਾ ਬਾਬਾ ਨਾਨਕ, ਸ. ਚਰਨ ਸਿੰਘ ਸ਼ਹੀਦ, ਸ. ਅਮਰ ਸਿੰਘ ਸਫ਼ਦਰ, ਸੰਤ ਸੂਰਜ ਸਿੰਘ, ਗੁਰਮੁਖ ਸਿੰਘ ਮੁਸਾਫ਼ਿਰ, ਰਣਜੀਤ ਸਿੰਘ ਤਾਜਵਰ, ਰਘਬੀਰ ...

ਪੂਰਾ ਲੇਖ ਪੜ੍ਹੋ »

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਖੂਨੀ ਦਾਸਤਾਨ ਚਿੱਤਰਾਂ ਦੀ ਜ਼ਬਾਨੀ-12

ਗੁਰੂ ਕੇ ਬਾਗ਼ ਦਾ ਮੋਰਚਾ ਜਾਰੀ ਸੀ। ਅਕਾਲੀ ਸਿੰਘਾਂ ਦੇ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਗੁਰੂ ਕੇ ਬਾਗ਼ ਦੇ ਮੋਰਚੇ ਲਈ ਚਾਲੇ ਪਾ ਰਹੇ ਸਨ। ਬੀ.ਟੀ. ਦੀ ਪੁਲਿਸ ਸਿੰਘਾਂ ਨੂੰ ਰੋਕ ਕੇ ਉਨ੍ਹਾਂ ਉੱਪਰ ਅੰਨ੍ਹਾ ਤਸ਼ੱਦਦ ਕਰ ਰਹੀ ਸੀ ਅਤੇ ਜਿਸ ਦੀ ਚਰਚਾ ਸੰਸਾਰ ਭਰ ਵਿਚ ਹੋ ਰਹੀ ਸੀ। ਭਾਰਤ ਦੇ ਕੌਮੀ ਨੇਤਾਵਾਂ ਨੇ ਆਪਣੇ ਅੱਖੀਂ ਦੇਖਿਆ ਕਿ ਪੁਲਿਸ ਨਿਹੱਥੇ ਸਿੰਘਾਂ ਉੱਪਰ ਕਿਸ ਤਰ੍ਹਾਂ ਅੰਨ੍ਹਾ ਤਸ਼ੱਦਦ ਕਰ ਰਹੀ ਹੈ ਅਤੇ ਸਿੰਘ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਤਸ਼ੱਦਦ ਸਹਿ ਰਹੇ ਸਨ। ਪੰਡਿਤ ਮੋਤੀ ਲਾਲ ਨਹਿਰੂ ਨੇ ਗੁਰੂ ਕੇ ਬਾਗ਼ ਵਿਚ ਸਿੰਘਾਂ 'ਤੇ ਹੋ ਰਹੇ ਤਸ਼ੱਦਦ ਨੂੰ ਦੇਖ ਕੇ ਕਿਹਾ ਕਿ 'ਮੇਰੇ ਮਨ ਉੱਪਰ ਬਹਾਦਰ ਅਕਾਲੀਆਂ ਦੀਆਂ ਕੁਰਬਾਨੀਆਂ ਦਾ ਏਨਾ ਸਤਿਕਾਰ ਪੈਦਾ ਹੋਇਆ ਕਿ ਸ਼ਰਧਾ ਨਾਲ ਮੇਰਾ ਸਿਰ ਉਨ੍ਹਾਂ ਅੱਗੇ ਝੁਕਦਾ ਹੈ। ਦੁਨੀਆ ਭਰ ਦੀ ਸਮੁੱਚੀ ਮਨੁੱਖ ਵਸੋਂ ਅਤੇ ਦੇਸ਼ਾਂ ਅੰਦਰ ਇਨ੍ਹਾਂ ਜਿਹੇ ਚੰਗੇ ਬੰਦੇ ਕਦੇ ਨਹੀਂ ਹੋਏ ਹੋਣੇ।' ਇਹ ਚਿੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਈ ਗਈ ਚਿੱਤਰਕਲਾ ਵਰਕਸ਼ਾਪ ਵਿਚ ਸ: ਹਰਪ੍ਰੀਤ ਸਿੰਘ 'ਨਾਜ਼' ...

ਪੂਰਾ ਲੇਖ ਪੜ੍ਹੋ »

ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਢਿਲਵਾਂ (ਬਰਨਾਲਾ)

ਮਾਲਵਾ ਫੇਰੀ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਤੋਂ ਗੁਰਦੁਆਰਾ ਸੋਹੀਆਣਾ ਸਾਹਿਬ ਧੌਲਾ ਤੋਂ ਹੁੰਦੇ ਹੋਏ ਪਿੰਡ ਢਿਲਵਾਂ ਵਿਖੇ ਪਾਵਨ ਚਰਨ ਪਾ ਕੇ ਇੱਥੋਂ ਦੀ ਧਰਤੀ ਨੂੰ ਭਾਗ ਲਾਏ। ਗੁਰੂ ਜੀ ਪਹਿਲਾਂ ਪਿੰਡ ਕੈਲੋਂ ਸਾਹਿਬ ਵਿਖੇ ਠਹਿਰੇ, ਜਿੱਥੇ ਸੰਗਤਾਂ ਨੇ ਸੇਵਾ ਨਾ ਕੀਤੀ ਤਾਂ ਗੁਰੂ ਜੀ ਸ਼ਾਮ ਨੂੰ ਪਿੰਡ ਢਿਲਵਾਂ ਵਿਖੇ ਕਲਯੁਗੀ ਜੀਵਾਂ ਨੂੰ ਤਾਰਨ ਲਈ 2 ਮਾਘ ਬਿਕਰਮੀ 1722, 1665 ਈਸਵੀ ਨੂੰ ਪੁੱਜੇ। ਗੁਰੂ ਜੀ ਨੇ ਮਾਲਵੇ ਫੇਰੀ ਦੌਰਾਨ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਖੂਹ ਲਗਵਾਏ, ਨਸ਼ਿਆਂ ਤੋਂ ਮੁਕਤੀ ਦਿਵਾਉਣ ਲਈ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਗੁਰਸਿੱਖੀ ਨਾਲ ਜੋੜਨ ਲਈ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਇੱਥੇ ਗੁਰੂ ਜੀ ਕਈ ਮਹੀਨੇ ਰਹੇ ਅਤੇ ਸੰਗਤਾਂ ਜੋ ਵਹਿਮਾਂ-ਭਰਮਾਂ ਵਿਚ ਫਸੀਆਂ ਹੋਈਆਂ ਸਨ ਤਾਂ ਗੁਰੂ ਜੀ ਨੇ ਕਿਹਾ ਕਿ ਸੂਰਜ ਗ੍ਰਹਿਣ ਮੌਕੇ ਦਿੱਤੇ ਦਾਨ ਦਾ ਕੋਈ ਲਾਭ ਨਹੀਂ ਹੁੰਦਾ, ਸਗੋਂ ਲੋੜਵੰਦਾਂ ਦੀ ਹਮੇਸ਼ਾ ਸਹਾਇਤਾ ਕਰਨੀ ਚਾਹੀਦੀ ਹੈ। ਇਸ ਅਸਥਾਨ 'ਤੇ 100 ਗਊਆਂ ਦਾਨ ਕੀਤੀਆਂ। ਇਸ ...

ਪੂਰਾ ਲੇਖ ਪੜ੍ਹੋ »

ਗੁ: ਨਵੀਂ ਨਿਰਮਲ ਕੁਟੀਆ ਅਟਾਰੀ ਦਾ ਕੀਰਤਨੀ ਜਥਾ

ਗੁਰਦੁਆਰਾ ਨਵੀਂ ਨਿਰਮਲ ਕੁਟੀਆ ਪਿੰਡ ਅਟਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਕੀਰਤਨੀ ਜਥਾ ਆਪਣੀ ਪ੍ਰਭਾਵਸ਼ਾਲੀ ਕੀਰਤਨ ਸ਼ੈਲੀ, ਰੂਹਾਨੀ ਰਸ ਵਿਚ ਰਸੀ ਹੋਈ ਆਵਾਜ਼ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਸਤਿਕਾਰ ਭਰੀ ਜਗ੍ਹਾ ਹਾਸਲ ਕਰ ਚੁੱਕਾ ਹੈ। ਜਥੇ ਵਿਚ ਗੁਰਬਾਣੀ ਗਾਇਨ ਦੁਆਰਾ ਆਪਣੀ ਆਵਾਜ਼ ਦਾ ਸੁਰੀਲਾ ਤੇ ਪ੍ਰਭਾਵਸ਼ਾਲੀ ਅਸਰ ਬਿਖੇਰਨ ਵਾਲੇ ਭਾਈ ਜੀਤ ਸਿੰਘ ਦਾ ਜਨਮ ਪਿੰਡ ਹੀਉਂ (ਜ਼ਿਲ੍ਹਾ ਸ਼. ਭ. ਸ. ਨਗਰ) ਵਿਖੇ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਡਾ. ਜਸਵੰਤ ਸਿੰਘ ਦੇ ਘਰ 7 ਜਨਵਰੀ, 1985 ਨੂੰ ਹੋਇਆ। ਉਨ੍ਹਾਂ ਦੀ ਦੂਜੀ ਸਾਈਡ ਵਾਲੇ ਗਾਇਕ ਸਾਥੀ ਅਤੇ ਪ੍ਰਭਾਵਸ਼ਾਲੀ ਕਥਾਵਾਚਕ ਦੀ ਸੇਵਾ ਨਿਭਾਉਣ ਵਾਲੇ ਸਾਥੀ ਭਾਈ ਹਰਜਿੰਦਰ ਸਿੰਘ ਸਪੁੱਤਰ ਸ. ਲਖਵਿੰਦਰ ਅਤੇ ਮਾਤਾ ਪਰਮਜੀਤ ਕੌਰ ਦਾ ਜਨਮ 22 ਸਤੰਬਰ 1993 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੰਡਵੀ ਵਿਖੇ ਹੋਇਆ। ਜਥੇ ਦੇ ਤੀਜੇ ਮੈਂਬਰ ਤਬਲਾਵਾਦਕ ਦੀਆਂ ਕਠਿਨ ਕਲਾਵਾਂ ਦੇ ਗਿਆਤਾ ਤਬਲਾ ਵਾਦਕ ਭਾਈ ਅਸ਼ੋਕ ਸਿੰਘ ਦਾ ਜਨਮ 15 ਜਨਵਰੀ, 1990 ਨੂੰ ਪਿੰਡ ਖਮੇੜਾ ਨੇੜੇ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪ ਨਗਰ (ਰੋਪੜ) ਵਿਖੇ ਪਿਤਾ ਸ. ਮਲਕੀਤ ਸਿੰਘ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX