ਤਾਜਾ ਖ਼ਬਰਾਂ


ਬਿਕਰਮ ਸਿੰਘ ਮਜੀਠੀਆ ਦੇ ਦੋਸ਼ਾਂ ਤੋਂ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਜਵਾਬ
. . .  7 minutes ago
ਚੰਡੀਗੜ੍ਹ, 26 ਜਨਵਰੀ- ਬਿਕਰਮ ਸਿੰਘ ਮਜੀਠੀਆ ਦੇ ਦੋਸ਼ਾਂ ਤੋਂ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ। ਜਵਾਬ ਦਿੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਆਈ.ਐੱਸ.ਆਈ ਪੰਜਾਬ 'ਚ ਨਸ਼ੇ ਭੇਜਦੀ ਹੈ..
ਪੁਰਾਣੇ ਕਮਿਊਨਿਸਟ ਆਗੂ ਕਾਮਰੇਡ ਗੁਰਸੇਵਕ ਸਿੰਘ ਮਹਿਲ ਖ਼ੁਰਦ ਦਾ ਦਿਹਾਂਤ
. . .  19 minutes ago
ਮਹਿਲ ਕਲਾਂ, 26 ਜਨਵਰੀ (ਅਵਤਾਰ ਸਿੰਘ ਅਣਖੀ)-ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਲੋਕ ਪੱਖੀ ਲਹਿਰਾਂ, ਜਬਰ, ਜ਼ੁਲਮ ਖ਼ਿਲਾਫ਼ ਸੰਘਰਸ਼ਾਂ ਅਤੇ ਸਮਾਜ ਸੇਵਾ ਲੇਖੇ ਲਾਉਣ ਵਾਲੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਗੁਰਸੇਵਕ ਸਿੰਘ ਮਹਿਲ ਖ਼ੁਰਦ (98) ਸਦੀਵੀ ਵਿਛੋੜਾ...
ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣੀ ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਲੜਾਕੂ ਜੈੱਟ ਪਾਇਲਟ ਸ਼ਿਵਾਂਗੀ ਸਿੰਘ
. . .  29 minutes ago
ਨਵੀਂ ਦਿੱਲੀ, 26 ਜਨਵਰੀ - ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਲੜਾਕੂ ਜੈੱਟ ਪਾਇਲਟ ਸ਼ਿਵਾਂਗੀ ਸਿੰਘ ਬੁੱਧਵਾਰ ਨੂੰ ਗਣਤੰਤਰ ਦਿਵਸ ਪਰੇਡ ਵਿਚ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਬਣੀ | ਉਹ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਬਣਨ ਵਾਲੀ...
73ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  56 minutes ago
ਪਟਿਆਲਾ, 26 ਜਨਵਰੀ- 73ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਹਿਰਾਇਆ ਰਾਸ਼ਟਰੀ ਝੰਡਾ...
ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ - ਬਿਕਰਮ ਸਿੰਘ ਮਜੀਠੀਆ
. . .  1 minute ago
ਚੰਡੀਗੜ੍ਹ, 26 ਜਨਵਰੀ - ਹਾਈਕੋਰਟ ਵਲੋਂ ਰਾਹਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ...
ਗਣਤੰਤਰ ਦਿਵਸ ਮੌਕੇ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਮਠਿਆਈ
. . .  about 1 hour ago
ਅਟਾਰੀ, 26 ਜਨਵਰੀ - ( ਗੁਰਦੀਪ ਸਿੰਘ ਅਟਾਰੀ ) - 26 ਜਨਵਰੀ 73 ਵੇਂ ਗਣਤੰਤਰ ਦਿਵਸ ਮੌਕੇ ਪਾਕਿਸਤਾਨ ਨੇ ਭਾਰਤ ਤੇ ਭਾਰਤ ਨੇ ਪਾਕਿਸਤਾਨ ਨੂੰ ਮਠਿਆਈ ਦਿੰਦੇ ਹੋਏ ਵਧਾਈਆਂ ਦਿੱਤੀਆਂ ਹਨ। ....
ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਬੋਲੇ ਬਿਕਰਮ ਸਿੰਘ ਮਜੀਠੀਆ, ਚਟੋਪਾਧਿਆਏ 'ਤੇ ਲਾਏ ਗੰਭੀਰ ਦੋਸ਼
. . .  about 1 hour ago
ਚੰਡੀਗੜ੍ਹ, 26 ਜਨਵਰੀ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਡੀ.ਜੀ.ਪੀ. ਚਟੋਪਾਧਿਆਏ 'ਤੇ ਗੰਭੀਰ ਇਲਜ਼ਾਮ ਲਗਾਏ। ਇਲਜ਼ਾਮ ਲਗਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਚਟੋਪਾਧਿਆਏ ਦੇ ਨਿਰਦੇਸ਼...
73ਵੇਂ ਗਣਤੰਤਰ ਦਿਵਸ ਮੌਕੇ ਗੜ੍ਹਸ਼ੰਕਰ ਵਿਖੇ ਐੱਸ.ਡੀ.ਐਮ. ਅਰਵਿੰਦ ਕੁਮਾਰ ਨੇ ਲਹਿਰਾਇਆ ਤਿਰੰਗਾ ਝੰਡਾ
. . .  about 1 hour ago
ਗੜ੍ਹਸ਼ੰਕਰ, 26 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਵਿਖੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਸਬਡਵੀਜ਼ਨ ਪੱਧਰੀ 73ਵੇਂ ਗਣਤੰਤਰ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਐੱਸ.ਡੀ.ਐਮ. ਅਰਵਿੰਦ ਕੁਮਾਰ ਨੇ...
ਹਾਈਕੋਰਟ ਵਲੋਂ ਰਾਹਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਪ੍ਰੈੱਸ ਵਾਰਤਾ, ਚੁੱਕੇ ਕਈ ਸਵਾਲ
. . .  about 1 hour ago
ਚੰਡੀਗੜ੍ਹ, 26 ਜਨਵਰੀ - ਹਾਈਕੋਰਟ ਵਲੋਂ ਰਾਹਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਚੰਨੀ ਸਾਬ੍ਹ ਦੱਸਣ ਕਿ ਮਜੀਠੀਆ ਅਤੇ ਖਹਿਰਾ ਲਈ ....
ਘਰ ਵਿਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜਿਆ
. . .  about 1 hour ago
ਸੰਧਵਾਂ, 26 ਜਨਵਰੀ (ਪ੍ਰੇਮੀ ਸੰਧਵਾਂ ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਆਉਂਦੇ ਪਿੰਡ ਬਾਲੋਂ ਵਿਖੇ ਇਕ ਘਰ ਵਿਚ ਅੱਗ ਲੱਗਣ ਦੇ ਕਾਰਨ ਲੱਖਾਂ ਦਾ ਸਮਾਨ ਸੜ...
ਬਰਨਾਲਾ ਵਿਖੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਲਹਿਰਾਇਆ ਤਿਰੰਗਾ ਝੰਡਾ
. . .  about 1 hour ago
ਬਰਨਾਲਾ, 26 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-73ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ...
ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਪੱਧਰ 'ਤੇ ਐੱਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  about 1 hour ago
ਬਾਬਾ ਬਕਾਲਾ ਸਾਹਿਬ, 26 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ 26 ਜਨਵਰੀ ਨੂੰ ਸਥਾਨਕ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਦੇਸ਼ ਦਾ ਕੌਮੀ ਦਿਹਾੜਾ ਗਣਤੰਤਰ ਦਿਵਸ...
ਗਣਤੰਤਰ ਦਿਵਸ 'ਤੇ ਛਿੱਡਣ ਟੋਲ ਪਲਾਜ਼ਾ 'ਤੇ ਲਹਿਰਾਇਆ ਤਿਰੰਗਾ
. . .  about 1 hour ago
ਅਟਾਰੀ, 26 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ) - ਗਣਤੰਤਰ ਦਿਵਸ 'ਤੇ ਛਿੱਡਣ ਟੋਲ ਪਲਾਜ਼ਾ 'ਤੇ ਟੋਲ ਪਲਾਜ਼ਾ ਦੇ ਸਟਾਫ਼ ਤੇ ਇਲਾਕਾ ਨਿਵਾਸੀਆਂ ਵਲੋਂ ਮਿਲ ਕੇ ਤਿਰੰਗਾ...
ਖਟਕੜ ਕਲਾਂ ਵਿਖੇ ਗਣਤੰਤਰ ਦਿਵਸ 'ਤੇ ਡਿਪਟੀ ਕਮਿਸ਼ਨਰ ਵਲੋਂ ਸ਼ਹੀਦਾਂ ਨੂੰ ਸਿਜਦਾ
. . .  about 1 hour ago
ਬੰਗਾ, 26 ਜਨਵਰੀ (ਜਸਬੀਰ ਸਿੰਘ ਨੂਰਪੁਰ) - ਗਣਤੰਤਰ ਦਿਵਸ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ...
ਅਟਾਰੀ-ਵਾਹਗਾ ਸਰਹੱਦ 'ਤੇ ਬੀ.ਐੱਸ.ਐਫ. ਦੇ ਡੀ.ਆਈ.ਜੀ. ਭੁਪਿੰਦਰ ਸਿੰਘ ਨੇ ਲਹਿਰਾਇਆ ਤਿਰੰਗਾ
. . .  about 1 hour ago
ਅਟਾਰੀ, 26 ਜਨਵਰੀ -( ਗੁਰਦੀਪ ਸਿੰਘ ਅਟਾਰੀ ) - ਦੇਸ਼ ਦੇ 73 ਵੇਂ ਗਣਤੰਤਰ ਦਿਵਸ ਦੇ ਸ਼ੁੱਭ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜੇ. ਸੀ. ਪੀ. ਵਿਖੇ ਡੀ.ਆਈ.ਜੀ. ਬੀ.ਐੱਸ.ਐੱਫ. ਭੁਪਿੰਦਰ ਸਿੰਘ ਵਲੋਂ ਦੇਸ਼ ਦੀ ਸ਼ਾਨ ਤਿਰੰਗਾ...
ਰਾਜਪਥ 'ਤੇ ਪੰਜਾਬ ਦੀ ਝਾਕੀ ਜੰਗ-ਏ-ਆਜ਼ਾਦੀ ਯਾਦਗਾਰ ਬਣੀ ਖਿੱਚ ਦਾ ਕੇਂਦਰ
. . .  about 2 hours ago
ਨਵੀਂ ਦਿੱਲੀ, 26 ਜਨਵਰੀ - 73 ਵੇਂ ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਪੰਜਾਬ ਦੀ ਝਾਕੀ ਜੰਗ-ਏ-ਆਜ਼ਾਦੀ ਯਾਦਗਾਰ ਖਿੱਚ ਦਾ ...
73ਵੇਂ ਗਣਤੰਤਰ ਦਿਵਸ ਪਰੇਡ ਵਿਚ ਉਤਰਾਖੰਡ ਦੀ ਝਾਕੀ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਦਰਸਾਇਆ
. . .  about 2 hours ago
ਨਵੀਂ ਦਿੱਲੀ, 26 ਜਨਵਰੀ - 73ਵੇਂ ਗਣਤੰਤਰ ਦਿਵਸ ਪਰੇਡ ਵਿਚ ਉਤਰਾਖੰਡ ਦੀ ਝਾਕੀ ਵਿਚ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ, ਡੋਬਰਾ-ਚਾਂਤੀ ਪੁਲ ਅਤੇ ਬਦਰੀਨਾਥ ਮੰਦਰ ਨੂੰ....
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਹਿਰਾਇਆ ਗਿਆ ਰਾਸ਼ਟਰੀ ਝੰਡਾ
. . .  about 2 hours ago
ਜਲੰਧਰ, 26 ਜਨਵਰੀ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ....
ਬ੍ਰਹਮ ਮਹਿੰਦਰਾ ਨੇ ਲਹਿਰਾਇਆ ਕੌਮੀ ਤਿਰੰਗਾ ਝੰਡਾ
. . .  about 2 hours ago
ਸ੍ਰੀ ਫ਼ਤਹਿਗੜ੍ਹ ਸਾਹਿਬ, 26 ਜਨਵਰੀ (ਜਤਿੰਦਰ ਸਿੰਘ ਰਾਠੌਰ) - ਸ੍ਰੀ ਫ਼ਤਹਿਗੜ੍ਹ ਸਾਹਿਬ 'ਚ 73ਵਾਂ ਗਣਤੰਤਰ ਦਿਵਸ ਜ਼ਿਲ੍ਹਾ ਪੱਧਰੀ ਸਮਾਰੋਹ ਖੇਡ ਸਟੇਡੀਅਮ ਸਰਹਿੰਦ ਵਿਖੇ ਮਨਾਇਆ ਗਿਆ ਇਸ ਮੌਕੇ...
ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 2 hours ago
ਫ਼ਿਰੋਜ਼ਪੁਰ, 26 ਜਨਵਰੀ (ਜਸਵਿੰਦਰ ਸਿੰਘ ਸੰਧੂ ) - ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਫ਼ਿਰੋਜ਼ਪੁਰ ਅੰਦਰ ਜ਼ਿਲ੍ਹਾ ਪੱਧਰੀ ਸਮਾਗਮ 'ਚ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ...
ਗੁਰੂ ਹਰਸਹਾਏ ਵਿਚ ਗਣਤੰਤਰ ਦਿਵਸ ਦੇ ਮੌਕੇ ਐੱਸ.ਡੀ.ਐੱਮ. ਬਬਨਦੀਪ ਸਿੰਘ ਨੇ ਲਹਿਰਾਇਆ ਤਿਰੰਗਾ ਝੰਡਾ
. . .  about 2 hours ago
ਗੁਰੂ ਹਰਸਹਾਏ, 26 ਜਨਵਰੀ (ਕਪਿਲ ਕੰਧਾਰੀ) - 73ਵੇਂ ਗਣਤੰਤਰ ਦਿਵਸ ਮੌਕੇ ਗੁਰੂ ਹਰਸਹਾਏ ਦੀ ਦਾਣਾ ਮੰਡੀ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਐੱਸ.ਡੀ. ਐੱਮ. ਸਰਦਾਰ ਬਬਨਦੀਪ ਸਿੰਘ ਵਾਲੀਆ ...
ਅੰਮ੍ਰਿਤਸਰ ਵਿਖੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 2 hours ago
ਅੰਮ੍ਰਿਤਸਰ, 26 ਜਨਵਰੀ ( ਰੇਸ਼ਮ ਸਿੰਘ ) - ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਗਣਤੰਤਰ ਦਿਵਸ...
ਜ਼ਿਲ੍ਹਾ ਗੁਰਦਾਸਪੁਰ ਵਿਖੇ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲਹਿਰਾਇਆ ਤਿਰੰਗਾ ਝੰਡਾ
. . .  about 2 hours ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਸਮਾਗਮ ਦੌਰਾਨ ...
ਲੁਧਿਆਣਾ ਦੇ ਗੁਰੂਨਾਨਕ ਸਟੇਡੀਅਮ ਵਿਖੇ ਲਹਿਰਾਇਆ ਗਿਆ ਰਾਸ਼ਟਰੀ ਝੰਡਾ
. . .  about 3 hours ago
ਲੁਧਿਆਣਾ, 26 ਜਨਵਰੀ - (ਰੂਪੇਸ਼ ਕੁਮਾਰ) - ਲੁਧਿਆਣਾ ਦੇ ਗੁਰੂਨਾਨਕ ਸਟੇਡੀਅਮ ਵਿਖੇ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ...
ਤਪਾ 'ਚ ਐਸ.ਡੀ.ਐਮ ਸਿਮਰਪ੍ਰੀਤ ਕੌਰ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਤਪਾ ਮੰਡੀ, 26 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ ) - 73ਵੇਂ ਗਣਤੰਤਰ ਦਿਵਸ ਮੌਕੇ ਤਪਾ 'ਚ ਐਸ.ਡੀ.ਐਮ ਸਿਮਰਪ੍ਰੀਤ ਕੌਰ ਨੇ ਕੌਮੀ ਝੰਡਾ...
ਹੋਰ ਖ਼ਬਰਾਂ..

ਬਹੁਰੰਗ

ਅਲਾਯਾ ਫਰਨੀਚਰਵਾਲਾ ਦੁਚਿੱਤੀ ਵਿਚ

ਪੂਜਾ ਬੇਦੀ ਦੀ ਧੀ ਅਲਾਯਾ ਫਰਨੀਚਰਵਾਲਾ 'ਜਵਾਨੀ ਜਾਨੇਮਨ' ਨਾਲ ਦਰਸ਼ਕਾਂ ਨੂੰ ਪਰਦੇ 'ਤੇ ਦੀਦਾਰ ਦੇ ਚੁੱਕੀ ਹੈ। ਅਲਾਯਾ ਉਰਫ਼ ਆਲੀਆ ਦੀ ਗੱਲ ਇਸ ਕਰਕੇ ਵੀ ਜ਼ਿਆਦਾ ਹੋ ਰਹੀ ਹੈ ਕਿਉਂਕਿ ਸ਼ਿਵ ਸੈਨਾ ਪ੍ਰਮੁੱਖ ਰਹੇ ਬਾਲ ਠਾਕਰੇ ਦੇ ਪੋਤਰੇ ਐਸ਼ਵਰਿਆ ਠਾਕਰੇ ਨਾਲ ਪਿਆਰ ਚਰਚਾਵਾਂ ਉਸ ਦੀਆਂ ਬਹੁਤ ਹਨ। ਹੋਰ ਤਾਂ ਹੋਰ ਡੁਬਈ ਵਿਖੇ ਬਾਲ ਠਾਕਰੇ ਦੇ ਬੇਟੇ ਸਮਿਤ ਠਾਕਰੇ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਆਲੀਆ (ਅਲਾਯਾ) ਦਾ ਲਿਆਂਦਾ 'ਬਰਥ ਡੇ ਕੇਕ' ਰੀਝਾਂ ਨਾਲ ਸਵੀਕਾਰ ਕੀਤਾ ਤੇ ਆਪ ਅਲਾਯਾ ਫਰਨੀਚਰਵਾਲਾ ਦੀਆਂ ਤਸਵੀਰਾਂ 'ਹੈਸ਼ਟੈਗ' ਵਰਤ ਕੇ ਅਪਲੋਡ ਕੀਤੀਆਂ। ਉਧਰ ਆਲੀਆ ਨੇ ਸਿਰਫ਼ 'ਦੋਸਤ' ਕਹਿ ਕੇ ਗੱਲ ਟਾਲ ਦਿੱਤੀ। ਮਿਸ ਫਰਨੀਚਰਵਾਲਾ 66ਵਾਂ 'ਫ਼ਿਲਮਫੇਅਰ ਐਵਾਰਡ' ਪ੍ਰਾਪਤ ਕਰ ਕੇ ਬਹੁਤ ਸਾਰੀਆਂ ਹੀਰੋਇਨਾਂ ਨੂੰ ਪਛਾੜਨ 'ਚ ਕਾਮਯਾਬ ਰਹੀ ਹੈ। ਹਾਂ, ਇਹ ਜ਼ਰੂਰ ਹੈ ਕਿ ਇਸ ਐਵਾਰਡ ਨੇ ਉਸ ਨੂੰ ਵਧਾਈਆਂ ਘੱਟ ਤੇ ਆਲੋਚਨਾਵਾਂ ਜ਼ਿਆਦਾ ਦਿਵਾਈਆਂ। ਅਲਾਯਾ ਉਸ ਦਾ ਅਸਲੀ ਨਾਂਅ ਹੈ ਤੇ ਫ਼ਿਲਮੀ ਨਾਂਅ ਆਲੀਆ ਫਰਨੀਚਰਵਾਲਾ ਹੈ। ਨਿਊਯਾਰਕ 'ਚ ਇਸ ਸਾਲ ਅਭਿਨੈ ਜਮਾਤਾਂ ਲਾ ਕੇ ਮਿਸ ਫਰਨੀਚਰਵਾਲਾ ਨੇ ...

ਪੂਰਾ ਲੇਖ ਪੜ੍ਹੋ »

ਇਰਫ਼ਾਨ ਦੀ ਵਜ੍ਹਾ ਕਰਕੇ ਦੁੱਗਣੀ ਮਿਹਨਤ ਕਰਨੀ ਪਈ : ਵਿੱਕੀ ਕੌਸ਼ਲ

ਸ਼ੂਜਿਤ ਸਰਕਾਰ ਵਲੋਂ ਸ਼ਹੀਦ ਊਧਮ ਸਿੰਘ 'ਤੇ ਫ਼ਿਲਮ ਬਣਾਈ ਗਈ ਹੈ ਅਤੇ ਵਿੱਕੀ ਕੌਸ਼ਲ ਵਲੋਂ ਇਸ ਵਿਚ ਊਧਮ ਸਿੰਘ ਦੀ ਭੂਮਿਕਾ ਨਿਭਾਈ ਗਈ ਹੈ। ਇਹ ਫ਼ਿਲਮ ਬਣਾਉਣ ਦਾ ਸ਼ੂਜਿਤ ਸਰਕਾਰ ਦਾ ਪੁਰਾਣਾ ਸੁਪਨਾ ਸੀ ਜੋ ਹੁਣ ਪੂਰਾ ਹੋਇਆ ਹੈ। ਫ਼ਿਲਮ ਦੇ ਨਿਰਮਾਣ ਦੀ ਜਦੋਂ ਯੋਜਨਾ ਬਣ ਰਹੀ ਸੀ ਉਦੋਂ ਇਰਫ਼ਾਨ ਖਾਨ ਨੂੰ ਫਾਈਨਲ ਕੀਤਾ ਗਿਆ ਸੀ। ਉਹ ਇਸ ਵਿਚ ਸ਼ਹੀਦ ਊਧਮ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਸਨ ਪਰ ਉਨ੍ਹਾਂ ਦੀ ਮੌਤ ਹੋ ਗਈ ਅਤੇ ਇੰਜ ਵਿੱਕੀ ਕੌਸ਼ਲ ਨੂੰ ਇਹ ਫ਼ਿਲਮ ਮਿਲੀ। ਇਰਫ਼ਾਨ ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਨੂੰ ਹਾਸਲ ਕਰਨ ਬਾਰੇ ਵਿੱਕੀ ਕਹਿੰਦੇ ਹਨ, 'ਮੈਂ ਇਸ ਨੂੰ ਆਪਣਾ ਸਨਮਾਨ ਮੰਨਦਾ ਹਾਂ ਕਿ ਇਰਫ਼ਾਨ ਖ਼ਾਨ ਵਰਗੇ ਅਦਾਕਾਰ ਦੀ ਫ਼ਿਲਮ ਮੈਨੂੰ ਮਿਲੀ ਹੈ। ਉਹ ਉੱਚ ਕੋਟੀ ਦੇ ਕਲਾਕਾਰ ਸਨ ਅਤੇ ਉਨ੍ਹਾਂ ਨੂੰ ਬਦਲਣਾ ਅਸੰਭਵ ਹੈ। ਜਦੋਂ ਇਹ ਫ਼ਿਲਮ ਮਿਲੀ ਉਦੋਂ ਅਹਿਸਾਸ ਹੋ ਗਿਆ ਸੀ ਕਿ ਮੈਂ ਇਕ ਬਹੁਤ ਵੱਡੀ ਜ਼ਿੰਮੇਦਾਰੀ ਲੈ ਰਿਹਾ ਹਾਂ। ਇਸ ਫ਼ਿਲਮ ਲਈ ਮੈਨੂੰ ਇਰਫ਼ਾਨ ਦੀ ਵਜ੍ਹਾ ਕਰਕੇ ਦੁੱਗਣੀ ਮਿਹਨਤ ਕਰਨੀ ਪਈ ਸੀ। ਇਹ ਮਿਹਨਤ ਇਸ ਲਈ ਵੀ ਕਰਨੀ ਪਈ ਕਿਉਂਕਿ ਇਥੇ ਮੈਨੂੰ ਵੀਹ ਸਾਲ ਦੇ ਊਧਮ ਸਿੰਘ ਦੇ ...

ਪੂਰਾ ਲੇਖ ਪੜ੍ਹੋ »

ਫਿਰ ਰੁੱਝ ਗਏ ਗੈਵੀ ਚਾਹਲ

ਪਿਛਲੇ ਸਾਲ ਜਦੋਂ ਕੋਰੋਨਾ ਨੇ ਆਪਣਾ ਕਹਿਰ ਢਾਹਿਆ ਸੀ ਅਤੇ ਸਰਕਾਰ ਵਲੋਂ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਤਾਂ ਦੇਸ਼ ਦੇ ਕਰੋੜਾਂ ਕੰਮਕਾਜ਼ੀ ਲੋਕਾਂ ਦੇ ਨਾਲ ਗੈਵੀ ਚਾਹਲ ਨੂੰ ਵੀ ਘਰ ਬੈਠਣਾ ਪਿਆ ਸੀ। ਉਸ ਦੌਰਾਨ ਉਨ੍ਹਾਂ ਨੂੰ 'ਬਿੱਗ ਬੌਸ' ਦੇ ਪ੍ਰਤੀਯੋਗੀ ਬਣਨ ਦੀ ਪੇਸ਼ਕਸ਼ ਆਈ ਅਤੇ ਗੈਵੀ ਨੇ ਸੋਚਿਆ ਕਿ ਸਹੀ ਸਮੇਂ 'ਤੇ ਇਹ ਪੇਸ਼ਕਸ਼ ਆਈ ਹੈ। ਗੈਵੀ ਨੇ ਹਾਂ ਕਹਿ ਦਿੱਤੀ। ਇਸ ਤੋਂ ਪਹਿਲਾਂ ਵੀ ਗੈਵੀ ਨੂੰ 'ਬਿੱਗ ਬੌਸ' ਦੇ ਘਰ ਦਾ ਸੱਦਾ ਆਇਆ ਸੀ ਪਰ ਆਪਣੇ ਰੁਝੇਵਿਆਂ ਕਾਰਨ ਉਨ੍ਹਾਂ ਨੇ ਨਾਂਹ ਕਹਿ ਦਿੱਤੀ ਸੀ, ਉਦੋਂ ਉਨ੍ਹਾਂ ਨੂੰ ਅੱਖਾਂ ਦੀ ਤਕਲੀਫ਼ ਸੀ। ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਵਲੋਂ ਦੋ ਮਹੀਨੇ ਪੂਰੀ ਤਰ੍ਹਾਂ ਅਰਾਮ ਕਰਨ ਨੂੰ ਵੀ ਕਿਹਾ। ਭਾਰੀ ਮਨ ਨਾਲ ਗੈਵੀ ਨੂੰ ਬਿੱਗ ਬੌਸ ਲਈ ਨਾਂਹ ਕਹਿਣੀ ਪਈ। ਇਸੇ ਸਮੇਂ ਦੌਰਾਨ ਉਨ੍ਹਾਂ ਨੂੰ ਇਕ ਵੱਡੇ ਬਜਟ ਦੀ ਵੈੱਬ ਸੀਰੀਜ਼ ਵਿਚ ਪੁਲਿਸ ਅਫ਼ਸਰ ਦੀ ਭੂਮਿਕਾ ਦੀ ਪੇਸ਼ਕਸ਼ ਹੋਈ। ਉਹ ਵੀ ਨਕਾਰਨੀ ਪਈ। ਆਪ੍ਰੇਸ਼ਨ ਕਰਾਉਣ ਤੇ ਪੂਰਾ ਅਰਾਮ ਕਰਨ ਤੋਂ ਬਾਅਦ ਸਿਹਤਮੰਦ ਹੋਏ ਤਾਂ ਤਾਲਾਬੰਦੀ ਦੀ ਵਜ੍ਹਾ ਕਰਕੇ ਫ਼ਿਲਮ ਸਨਅਤ ਦੀਆਂ ਸਾਰੀਆਂ ...

ਪੂਰਾ ਲੇਖ ਪੜ੍ਹੋ »

ਮੈਂ ਵੀ ਹੁਸੀਨ ਸੁਪਨੇ ਦੇਖੇ ਸਨ : ਸ਼ਰੂਤੀ ਆਨੰਦ

ਦੰਗਲ ਚੈਨਲ 'ਤੇ ਲੜੀਵਾਰ 'ਮਨਸੁੰਦਰ' ਦਾ ਪ੍ਰਸਾਰਨ ਸ਼ੁਰੂ ਹੋਇਆ ਹੈ ਅਤੇ ਇਸ ਪਰਿਵਾਰਿਕ ਲੜੀਵਾਰ ਵਿਚ ਸ਼ਰੂਤੀ ਆਨੰਦ ਵਲੋਂ ਰੁਚਿਤਾ ਮਿੱਤਲ ਦਾ ਕਿਰਦਾਰ ਨਿਭਾਇਆ ਗਿਆ ਹੈ। ਇਥੇ ਰੁਚਿਤਾ ਜੈਪੁਰ ਦੀ ਵਾਸੀ ਹੈ ਜਦ ਕਿ ਸ਼ਰੂਤੀ ਖ਼ੁਦ ਬਿਹਾਰ ਦੇ ਮੁੰਗੇਰ ਤੋਂ ਹੈ। ਆਪਣੀ ਪਛਾਣ ਵਿਚ ਉਹ ਕਹਿੰਦੀ ਹੈ, 'ਇਥੇ ਬਾਲੀਵੁੱਡ ਵਿਚ ਜਦੋਂ ਮੈਂ ਕਿਸੇ ਨੂੰ ਕਹਿੰਦੀ ਹਾਂ ਕਿ ਮੈਂ ਮੁੰਗੇਰ ਤੋਂ ਹਾਂ ਤਾਂ ਅਕਸਰ ਇਹੀ ਸੁਣਨ ਨੂੰ ਮਿਲਦਾ ਹੈ ਕਿ 'ਮੁੰਗੇਰੀਲਾਲ ਕੇ ਹਸੀਨ ਸੁਪਨੇ' ਵਾਲਾ ਮੁੰਗੇਰ। ਹਾਂ, ਮੁੰਗੇਰੀਲਾਲ ਦੀ ਤਰ੍ਹਾਂ ਮੈਂ ਵੀ ਹਸੀਨ ਸੁਪਨੇ ਦੇਖੇ ਸਨ। ਮੈਂ ਅਭਿਨੈ ਦੇ ਖੇਤਰ ਵਿਚ ਆਉਣਾ ਚਾਹੁੰਦੀ ਸੀ ਪਰ ਗ਼ੈਰ-ਫ਼ਿਲਮੀ ਪਰਿਵਾਰ ਤੋਂ ਹੋਣ ਕਰਕੇ ਘਰ ਵਾਲਿਆਂ ਨੂੰ ਮਨਾਉਣ ਲਈ ਕਾਫ਼ੀ ਮਿੰਨਤਾਂ ਕਰਨੀਆਂ ਪਈਆਂ। ਮੈਂ ਇਕ ਸਾਲ ਤੋਂ ਮੁੰਬਈ ਵਿਚ ਹਾਂ ਅਤੇ 'ਮੰਨਸੁੰਦਰ' ਮੇਰਾ ਚੌਥਾ ਪ੍ਰਾਜੈਕਟ ਹੈ। ਹੁਣ ਬਦਲਾਅ ਇਹ ਆਇਆ ਹੈ ਕਿ ਮੇਰੇ ਘਰਵਾਲੇ ਦੂਜਿਆਂ ਨੂੰ ਫੋਨ ਕਰਕੇ ਮੇਰੇ ਲੜੀਵਾਰ ਬਾਰੇ ਜਾਣਕਾਰੀ ਦਿੰਦੇ ਹਨ। 'ਮਨਸੁੰਦਰ' ਵਿਚ ਮੇਰਾ ਕਿਰਦਾਰ ਕਾਫ਼ੀ ਹੱਦ ਤੱਕ ਮੇਰੇ ਵਰਗਾ ਹੀ ਹੈ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਖ਼ੁਦ ਨੂੰ ਖ਼ੁਸ਼ਨਸੀਬ ਮੰਨਦੀ ਹੈ ਛਵੀ ਪਾਂਡੇ

ਸੋਨੀ ਸਬ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਸ਼ੁੱਭ ਲਾਭ-ਆਪ ਕੇ ਘਰ ਮੇਂ' ਵਿਚ ਛਵੀ ਪਾਂਡੇ ਵਲੋਂ ਮਾਂ ਲਕਸ਼ਮੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਧਾਰਮਿਕ ਖਿਆਲਾਂ ਵਾਲੀ ਛਵੀ ਖ਼ੁਦ ਨੂੰ ਖੁਸ਼ਨਸੀਬ ਮੰਨਦੀ ਹੈ ਕਿ ਇਸ ਭੂਮਿਕਾ ਲਈ ਉਸ ਦੀ ਚੋਣ ਕੀਤੀ ਗਈ ਹੈ। ਇਸ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਜਦੋਂ ਇਹ ਲੜੀਵਾਰ ਦੀ ਪੇਸ਼ਕਸ਼ ਹੋਈ ਤਾਂ ਸੋਚਿਆ ਕਿ ਇਸ ਦੀ ਜ਼ਿਆਦਾਤਰ ਸ਼ੂਟਿੰਗ ਸਵਰਗ ਦੇ ਸੈੱਟ 'ਤੇ ਹੋਵੇਗੀ ਅਤੇ ਧੁੰਦ ਦੀ ਵਰਤੋਂ ਕਰਕੇ ਬੱਦਲਾਂ ਦਾ ਇਫੈਕਟ ਬਣਾਇਆ ਜਾਵੇਗਾ। ਪਰ ਇਥੇ ਤਾਂ ਮਾਮਲਾ ਵੱਖਰਾ ਹੀ ਨਿਕਲਿਆ। ਕਹਾਣੀ ਅਨੁਸਾਰ ਮਾਂ ਲਕਸ਼ਮੀ ਇਕ ਆਮ ਔਰਤ ਦਾ ਰੂਪ ਲੈ ਕੇ ਧਰਤੀ 'ਤੇ ਆਉਂਦੀ ਹੈ। ਭਾਵ ਕਹਿਣ ਨੂੰ ਤਾਂ ਇਥੇ ਮੈਂ ਲਕਸ਼ਮੀ ਜੀ ਦੀ ਭੂਮਿਕਾ ਵਿਚ ਹਾਂ ਪਰ ਉਂਜ ਇਹ ਆਮ ਔਰਤ ਹੈ। ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ ਆਮ ਔਰਤ ਬਣ ਜਾਣ ਦੇ ਬਾਵਜੂਦ ਦਰਸ਼ਕ ਮੈਨੂੰ ਲਕਸ਼ਮੀ ਮਾਂ ਦੇ ਰੂਪ ਵਿਚ ਦੇਖਦੇ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਮਾਣ ਰੱਖ ਕੇ ਅਭਿਨੈ ਕਰਨਾ ਪੈਂਦਾ ਹੈ। ਹੁਣ ਜਦੋਂ ਦੀਵਾਲੀ ਆ ਰਹੀ ਹੈ ਤਾਂ ਲਕਸ਼ਮੀ ਪੂਜਾ ਦੀ ...

ਪੂਰਾ ਲੇਖ ਪੜ੍ਹੋ »

ਇਮਰਾਨ ਹਾਸ਼ਮੀ ਦੀ ਇਕ ਹੋਰ ਡਰਾਉਣੀ ਫ਼ਿਲਮ 'ਡਿੱਬੁਕ'

'ਏਕ ਥੀ ਡਾਇਨ', 'ਰਾਜ਼ ਰੀਬੂਟ', 'ਰਾਜ਼-ਥ੍ਰੀਡੀ' ਆਦਿ ਡਰਾਉਣੀਆਂ ਫ਼ਿਲਮਾਂ ਕਰਨ ਵਾਲੇ ਇਮਰਾਨ ਹਾਸ਼ਮੀ ਨੇ ਇਕ ਹੋਰ ਡਰਾਉਣੀ ਫ਼ਿਲਮ 'ਡਿੱਬੁਕ' ਵਿਚ ਕੰਮ ਕੀਤਾ ਹੈ। ਡਿੱਬੁਕ ਯਹੂਦੀ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਭੂਤ-ਪ੍ਰੇਤ ਨਾਲ ਸੰਬੰਧਿਤ ਹੈ। ਇਕ ਜ਼ਮਾਨਾ ਸੀ ਜਦੋਂ ਡਰਾਉਣੀਆਂ ਫ਼ਿਲਮਾਂ ਪੁਰਾਣੀਆਂ ਖੰਡਰ ਜਿਹੀਆਂ ਹਵੇਲੀਆਂ ਜਾਂ ਮਹੱਲਾਂ ਵਿਚ ਸ਼ੂਟ ਕੀਤੀਆਂ ਜਾਂਦੀਆਂ ਸਨ ਪਰ ਇਸ ਫ਼ਿਲਮ ਦੀ ਸ਼ੂਟਿੰਗ ਮੋਰੇਸ਼ੀਅਸ ਵਿਚ ਕੀਤੀ ਗਈ ਹੈ ਅਤੇ ਇਸ ਵਿਚ ਇਮਰਾਨ ਦੇ ਨਾਲ ਨਿਕਿਤਾ ਦੱਤਾ, ਮਾਨਵ ਕੌਲ, ਡੇਂਜਿਲ ਸਮਿਥ ਨੇ ਕੰਮ ਕੀਤਾ ਹੈ। ਡਰਾਉਣੀਆਂ ਫ਼ਿਲਮਾਂ ਨੂੰ ਆਪਣੀ ਪਸੰਦ ਦੱਸਦੇ ਹੋਏ ਇਮਰਾਨ ਹਾਸ਼ਮੀ ਕਹਿੰਦੇ ਹਨ, 'ਇਸ ਤਰ੍ਹਾਂ ਦੀਆਂ ਫ਼ਿਲਮਾਂ ਦਾ ਆਪਣਾ ਦਰਸ਼ਕ ਵਰਗ ਹੁੰਦਾ ਹੈ। ਉਹ ਇਹ ਸੋਚ ਕੇ ਥੀਏਟਰ ਵਿਚ ਆਉਂਦੇ ਹਨ ਕਿ ਇਹ ਫ਼ਿਲਮ ਉਨ੍ਹਾਂ ਨੂੰ ਡਰਾਏਗੀ। ਉਨ੍ਹਾਂ ਨੂੰ ਫ਼ਿਲਮ ਦੇਖਦੇ ਸਮੇਂ ਡਰਨ ਵਿਚ ਵੀ ਮਜ਼ਾ ਆਉਂਦਾ ਹੈ। ਅਹਿਮ ਗੱਲ ਇਹ ਵੀ ਹੈ ਕਿ ਡਰਾਉਣੀਆਂ ਫ਼ਿਲਮਾਂ ਦੀ ਸਫਲਤਾ ਦਾ ਅਨੁਪਾਤ ਕਾਫ਼ੀ ਉੱਚਾ ਹੈ। ਭਾਵ ਇਸ ਤਰ੍ਹਾਂ ਦੀਆਂ ਫ਼ਿਲਮਾਂ ਘੱਟ ਹੀ ਫਲਾਪ ਹੁੰਦੀਆਂ ਹਨ। ਬਾਲੀਵੁੱਡ ਵਿਚ ਪਿਛਲੇ ਕੁਝ ...

ਪੂਰਾ ਲੇਖ ਪੜ੍ਹੋ »

ਸੰਭਾਵਨਾ - ਅਵਿਨਾਸ਼ ਦਾ ਗੀਤ 'ਚਾਂਦ'

ਭੋਜਪੁਰੀ ਫ਼ਿਲਮਾਂ ਦੀ ਨਾਮੀ ਅਦਾਕਾਰਾ ਸੰਭਾਵਨਾ ਸੇਠ ਨੇ ਹੁਣ ਆਪਣੇ ਪਤੀ ਅਵਿਨਾਸ਼ ਦਿਵੇਦੀ ਨਾਲ ਇਕ ਵੀਡੀਓ ਐਲਬਮ ਵਿਚ ਕੰਮ ਕੀਤਾ ਹੈ ਅਤੇ ਇਸ ਦਾ ਨਾਂਅ ਹੈ 'ਚਾਂਦ'। ਇਹ ਪਹਿਲਾ ਮੌਕਾ ਹੈ ਜਦੋਂ ਪਤੀ-ਪਤਨੀ ਨੇ ਇਕੱਠਿਆਂ ਕੰਮ ਕੀਤਾ ਹੈ। ਕਿਉਂਕਿ ਇਸ ਵੀਡੀਓ ਦਾ ਗੀਤ ਕਰਵਾ ਚੌਥ 'ਤੇ ਆਧਾਰਿਤ ਹੈ, ਇਸ ਵਜ੍ਹਾ ਕਰਕੇ ਨਿਰਦੇਸ਼ਕ ਅਮਿਤ ਕੇ. ਸ਼ਿਵਾ ਨੂੰ ਲੱਗਿਆ ਕਿ ਇਸ ਵਿਚ ਅਸਲ ਜ਼ਿੰਦਗੀ ਵਿਚ ਪਤੀ-ਪਤਨੀ ਦੇ ਜੋੜੇ ਨੂੰ ਚਮਕਾਉਣਾ ਸਹੀ ਰਹੇਗਾ। ਆਪਣੇ ਪਤੀ ਦੇ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਸੰਭਾਵਨਾ ਕਹਿੰਦੀ ਹੈ, 'ਮੈਂ ਭੋਜਪੁਰੀ ਫ਼ਿਲਮਾਂ ਵਿਚ ਸਾਢੇ ਤਿੰਨ ਸੌ ਤੋਂ ਜ਼ਿਆਦਾ ਆਈਟਮ ਗੀਤ ਕੀਤੇ ਹਨ ਤੇ ਹਿੰਦੀ ਫ਼ਿਲਮਾਂ ਤੇ ਵੀਡੀਓ ਐਲਬਮ ਦੇ ਗੀਤ ਵੱਖਰੇ। ਪਰ 'ਚਾਂਦ' ਦਾ ਵੀਡੀਓ ਮੇਰੇ ਲਈ ਖ਼ਾਸ ਰਿਹਾ ਅਤੇ ਰਹੇਗਾ ਕਿਉਂਕਿ ਮੈਂ ਪਹਿਲੀ ਵਾਰ ਆਪਣੇ ਪਤੀ ਨਾਲ ਕੈਮਰੇ ਸਾਹਮਣੇ ਸੀ। ਅਸੀਂ ਦੋਵਾਂ ਨੇ ਇਸ ਵੀਡੀਓ ਨੂੰ ਲੈ ਕੇ ਕੋਈ ਰੀਹਰਸਲ ਨਹੀਂ ਕੀਤੀ ਸੀ। ਜੇਕਰ ਰੀਹਰਸਲ ਕਰ ਕੇ ਕੈਮਰੇ ਸਾਹਮਣੇ ਆਉਂਦੇ ਤਾਂ ਕਿਤੇ ਕਿਤੇ ਨਕਲੀਪਨ ਜ਼ਰੂਰ ਝਲਕਦਾ। ਸਾਡੀ ਕੋਸ਼ਿਸ਼ ਇਹੀ ਰਹੀ ਸੀ ਕਿ ਵੀਡੀਓ ਵਿਚ ਸਾਡੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX