ਦੀਵਾਲੀ ਦੇ ਤਿਉਹਾਰ ਵਿਚ ਚਾਰ-ਪੰਜ ਦਿਨ ਹੀ ਬਾਕੀ ਰਹਿੰਦੇ ਸਨ। ਦੀਪੂ ਕਾਫ਼ੀ ਖ਼ੁਸ਼ ਸੀ। ਦੀਵਾਲੀ ਉਸ ਦਾ ਸਭ ਤੋਂ ਪਸੰਦੀਦਾ ਤਿਉਹਾਰ ਸੀ। ਉਸ ਨੇ ਆਪਣੇ ਇਕੱਠੇ ਕੀਤੇ ਪੈਸਿਆਂ ਨਾਲ ਪਾਪਾ ਤੋਂ ਅੱਖ ਬਚਾ ਕੇ ਵੱਡੇ ਧਮਾਕੇਦਾਰ ਪਟਾਕੇ ਲਿਆ ਕੇ ਘਰ ਦੀ ਛੱਤ 'ਤੇ ਛੁਪਾ ਦਿੱਤੇ ਸਨ। ਬਸ ਇੰਤਜ਼ਾਰ ਸੀ ਤਾਂ ਰਾਤ ਦਾ ਜਦੋਂ ਉਸ ਨੇ ਇਨ੍ਹਾਂ ਪਟਾਕਿਆਂ ਨੂੰ ਚਲਾ ਕੇ ਅਨੰਦ ਮਾਣਨਾ ਸੀ। ਦੀਪੂ ਨੂੰ ਪਤਾ ਸੀ ਕਿ ਉਸ ਦੇ ਪਾਪਾ ਪਿਛਲੀ ਦੀਵਾਲੀ ਵਾਂਗ ਇਸ ਵਾਰ ਵੀ ਉਸ ਨੂੰ ਨਿੱਕੇ ਪਟਾਕਿਆਂ ਲਈ ਪੈਸੇ ਦੇਣਗੇ। ਇਸ ਲਈ ਉਸ ਨੇ ਵੱਡੇ ਪਟਾਕੇ ਚਲਾਉਣ ਦੀ ਰੀਝ ਪੂਰੀ ਕਰਨ ਲਈ ਪਹਿਲਾਂ ਤੋਂ ਇਹ ਯੋਜਨਾ ਬਣਾਈ ਸੀ।
ਸ਼ਾਮ ਸਮੇਂ ਜਦੋਂ ਮੰਮੀ ਪਾਪਾ ਲਛਮੀ ਪੂਜਾ ਵਿਚ ਬੈਠੇ ਸਨ ਤਾਂ ਦੀਪੂ ਖ਼ੁਸ਼ੀ ਨਾਲ ਉਛਲਦਾ ਹੋਇਆ ਘਰ ਦੀ ਛੱਤ 'ਤੇ ਪੁੱਜਾ। ਉਸ ਨੇ ਸੋਚਿਆ ਅਜੇ ਉਹ ਪਾਪਾ ਦੇ ਦਿੱਤੇ ਪੈਸਿਆਂ ਦੇ ਲਘੂ ਪਟਾਕੇ ਚਲਾ ਲੈਂਦਾ ਹੈ। ਇਸ ਦੌਰਾਨ ਪਾਪਾ ਛੱਤ 'ਤੇ ਆ ਕੇ ਵੇਖਣਗੇ ਵੀ ਤਾਂ ਇਤਮੀਨਾਨ ਨਾਲ ਮੁੜ ਜਾਣਗੇ। ਫਿਰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਹਰ ਪਾਸੇ ਪਟਾਕਿਆਂ ਦੀ ਆਵਾਜ਼ ਵਿਚ ਉਹ ਆਪਣੇ ਸ਼ੋਰ ਵਾਲੇ ਪਟਾਕੇ ਵੀ ਚਲਾ ...
ਰੀਵਾ ਦੇ ਸਕੂਲ ਵਿਚ ਅੱਜ ਦੀਵਾਲੀ ਤੋਂ ਪਹਿਲਾਂ ਇਕ ਵਾਤਾਵਰਨ ਮਾਹਰ ਦਾ ਭਾਸ਼ਨ ਕਰਵਾਇਆ ਜਾਣਾ ਹੈ। ਸਾਰੇ ਬੱਚੇ ਹਾਲ ਵਿਚ ਬੈਠੇ ਹਨ। ਵਾਤਾਵਰਨ ਮਾਹਰ ਭਾਸ਼ਨ ਸ਼ੁੁਰੂ ਕਰਦੇ ਹਨ।
'ਪਿਆਰੇ ਬੱਚਿਓ! ਸਾਰੀ ਸ੍ਰਿ੍ਰਸ਼ਟੀ ਸਾਡਾ ਘਰ ਹੈ। ਇਸ ਨੂੰ ਸਜਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਸਾਡੀ ਹੈ। ਅੱਜ ਅਸੀਂ ਬਹੁੁਤ ਨਾਜ਼ੁੁਕ ਦੌਰ ਵਿਚੋਂ ਗੁੁਜ਼ਰ ਰਹੇ ਹਾਂ। ਸਾਰਾ ਵਾਤਾਵਰਨ ਪ੍ਰਦੂਸ਼ਿਤ ਹੋਇਆ ਪਿਆ ਹੈ। ਇਨਸਾਨ ਦਰੱਖ਼ਤਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ। ਦਰੱਖ਼ਤਾਂ ਦੀ ਘਾਟ ਕਾਰਨ ਸਾਫ਼ ਹਵਾ ਉਪਲਬਧ ਨਹੀਂ ਹੋ ਰਹੀ। ਹਰ ਸਾਲ ਦੀਵਾਲੀ ਨੂੰ ਚਲਾਏ ਜਾਣ ਵਾਲੇ ਪਟਾਕੇ ਪ੍ਰਦੂਸ਼ਣ ਵਿਚ ਬੇਹਿਸਾਬ ਵਾਧਾ ਕਰਦੇ ਹਨ। ਦੀਵਾਲੀ ਦੀ ਰਾਤ ਸਾਹ ਦੇ ਮਰੀਜ਼ਾਂ ਦਾ ਬਹੁੁਤ ਬੁੁਰਾ ਹਾਲ ਹੁੰਦਾ ਹੈ। ਪਸ਼ੂ-ਪੰਛੀ, ਜਾਨਵਰ ਪਟਾਕਿਆਂ ਤੋਂ ਡਰਦੇ ਲੁੁਕਦੇ ਫਿਰਦੇ ਹਨ।
ਆਓ ਅਸੀਂ ਪ੍ਰਣ ਕਰੀਏ ਕਿ ਇਸ ਦੀਵਾਲੀ ਨੂੰ ਪਟਾਕੇ ਬਿਲਕੁੁਲ ਨਹੀਂ ਚਲਾਵਾਂਗੇ। ਪੌਦੇ ਲਗਾ ਕੇ ਦੀਵਾਲੀ ਮਨਾਵਾਂਗੇ।
ਭਾਸ਼ਨ ਵਿਚ ਕਹੀ ਇਕ ਗੱਲ ਰੀਵਾ ਦੇ ਮਨ ਨੂੰ ਛੂਹ ਗਈ। ਰੀਵਾ ਦੇ ਪਾਪਾ ਨੂੰ ਸਾਹ ਦੀ ਤਕਲੀਫ਼ ਹੋ ਜਾਂਦੀ ਸੀ। ਰੀਵਾ ਘਰ ਨੂੰ ...
ਪਟਾਕਿਆਂ ਤੋਂ ਬਿਨਾਂ ਜੋ
ਦੀਵਾਲੀ ਨੂੰ ਮਨਾਉਣਗੇ।
ਸਾਡੇ ਸਰ ਨੇ ਆਖਿਆ,
ਸਕੂਲੇ ਸਨਮਾਨੇ ਜਾਣਗੇ।
ਪਹਿਲਾਂ ਹੀ ਪ੍ਰਦੂਸ਼ਣ ਬੜਾ,
ਹੋਰ ਨਹੀਂ ਫੈਲਾਵਣਾ।
ਸਾਫ਼ ਸੁਥਰੀਆਂ ਚੀਜ਼ਾਂ ਨੂੰ,
ਬਾਜ਼ਾਰੋਂ ਲੈ ਕੇ ਖਾਵਣਾ।
ਉਨ੍ਹਾਂ ਹੀ ਬਿਮਾਰ ਹੋਣਾ,
ਬੇਹੀਆਂ ਵਸਤਾਂ ਜੋ ਖਾਣਗੇ।
ਸਾਡੇ ਸਰ ਨੇ ਆਖਿਆ....।
ਦੀਵਾਲੀ ਕਿਉਂ ਮਨਾਈਦੀ,
ਸਕੂਲੇ ਤੁਹਾਨੂੰ ਦੱਸਾਂਗੇ।
ਦੀਵਾਲੀ ਤੋਂ ਪਿੱਛੋਂ ਅਸੀਂ,
ਪ੍ਰਸ਼ਨ ਤੁਹਾਥੋਂ ਪੁੱਛਾਂਗੇ।
ਠੀਕ ਜਵਾਬ ਜੋ ਦੇਣਗੇ,
ਇਨਾਮ ਸਾਡੇ ਤੋਂ ਪਾਣਗੇ।
ਸਾਡੇ ਸਰ ਨੇ ਆਖਿਆ...।
ਸਨਮਾਨ ਲਈ 'ਤਲਵੰਡੀ',
ਕਿਤਾਬਾਂ ਚੰਗੀਆਂ ਲਿਆਣਗੇ।
ਸਾਡੇ ਸਰ ਨੇ ਆਖਿਆ...।
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ)।
ਮੋਬਾਈਲ : ...
ਆਈ ਹੈ ਦੀਵਾਲੀ, ਦੀਵੇ ਸਭ ਨੇ ਜਗਾਏ,
ਸਾਡੇ ਭਾਪਾ ਜੀ ਪਟਾਕੇ ਤੇ ਮਠਿਆਈ ਵੀ ਲਿਆਏ।
ਕਿੰਨੀ ਜਗਮਗ ਹੋਈ, ਵਿਚ ਗਲੀਆਂ ਬਾਜ਼ਾਰਾਂ,
ਅਸੀਂ ਮਿਲ ਕੇ ਮਨੌਣੀ ਹੈ, ਦੀਵਾਲੀ ਸਭ ਯਾਰਾਂ।
ਦਈਏ ਸਭ ਨੂੰ ਵਧਾਈ, ਗਿਲੇ ਸ਼ਿਕਵੇ ਭੁਲਾਏ।
ਆਈ ਹੈ ਦੀਵਾਲੀ.. ... ... ... ... ... ...।
'ਵਿਆਨ, ਕਹਿੰਦਾ ਰਾਕਟ ਨੂੰ ਕੌਣ ਪਹਿਲਾਂ ਛੱਡੂ।
ਫੁੱਲਝੜੀ ਦੇ ਚਿੰਗਾਰੇ, ਨਾਲ ਸੱਪ ਕੌਣ ਕੱਢੂ।
ਰੱਖ ਵਿਹੜੇ 'ਚ ਅਨਾਰ, ਅੰਕਿਤ, ਰਿਸ਼ੂ ਨੇ ਚਲਾਏ।
ਆਈ ਹੈ ਦੀਵਾਲੀ.. ... ... ... ... ... ...।
ਪੰਮੀ ਦੀਦੀ ਨੇ ਦਿਖਾਈ, ਤੀਲੀ ਬਾਲ ਕੇ ਮਤਾਬੀ।
ਪੂਰਾ ਆ ਗਿਆ ਨਜ਼ਾਰਾ, ਹੋਈ ਰੌਸ਼ਨੀ ਗੁਲਾਬੀ।
ਕੁੱਕੜ ਮਾਰਕਾ ਪਟਾਕੇ, ਹੈਰੀ ਗੈਰੀ ਨੇ ਵਜਾਏ।
ਆਈ ਹੈ ਦੀਵਾਲੀ.. ... ... ... ... ... ...।
ਲੱਖਾਂ ਖ਼ੁਸ਼ੀਆਂ ਲਿਆਵੇ, ਇਹ ਦੀਵਾਲੀ ਦਾ ਤਿਉਹਾਰ।
ਦੇਈਏ ਤੋਹਫ਼ੇ ਇਕ ਦੂਜੇ ਨੂੰ, ਤੇ ਵੰਡੀਏ ਪਿਆਰ।
'ਮਾਣਕ' ਹਰ ਵਿਹੜਾ, ਰੌਸ਼ਨੀ ਦੇ ਨਾਲ ਜਗਮਗਾਏ।
ਆਈ ਹੈ ਦੀਵਾਲੀ.. ... ... ... ... ... ...।
-ਬਿੱਕਰ ਸਿੰਘ ਮਾਣਕ
ਗਿੱਦੜਬਾਹਾ।
ਮੋਬਾ : ...
ਰਲ ਮਿਲ ਗਰੀਨ ਦੀਵਾਲੀ ਮਨਾਵਾਂਗੇ, ਬੰਬ ਪਟਾਕੇ ਐਤਕੀਂ ਘੱਟ ਚਲਾਵਾਂਗੇ। ਦੁੱਧ ਤੋਂ ਮਠਿਆਈ ਘਰੇ ਬਣਾਉਣੀ ਆ, ਬਾਜ਼ਾਰੋਂ ਮੁੱਲ ਘੱਟ ਲਿਆਉਣੀ ਆ। ਕੇਲੇ ਸੇਬ ਸ਼ਹਿਰੋਂ ਅਸੀਂ ਮੰਗਵਾਵਾਂਗੇ। ਰਲ ਮਿਲ... ... ... ... ... ਆਲੇ ਦੁਆਲੇ ਦਾ ਵੀ ਰੱਖਣਾ ਖਿਆਲ ਸਾਰੇ ਲਵਾਂਗੇ ਫੁੱਲਝੜੀਆਂ, ਚਰਖੀ ਨਾਲ। ਬੁੱਢੇ ਠੇਰੇ, ਬਿਮਾਰਾਂ ਨੂੰ ਸ਼ੋਰ ਕੋਲੋਂ ਬਚਾਵਾਂਗੇ, ਰਲ ਮਿਲ... ... ... ... ... ਸੋਹਣੇ ਬੂਟ ਤੇ ਮੰਗਵਾਉਣੀ ਨਵੀਂ ਵਰਦੀ, ਤੰਗ ਕਰੇ ਨਾ ਐਵੇਂ ਫਿਰ ਚੜ੍ਹਦੀ ਸਰਦੀ। ਕਿਤਾਬਾਂ ਕਾਪੀਆਂ 'ਤੇ ਜਿਲਦਾਂ ਚੜ੍ਹਾਵਾਂਗੇ, ਰਲ ਮਿਲ... ... ... ... ... ਕੰਮਕਾਰ ਮਾਪਿਆਂ ਦੇ ਵਧਦੇ ਫੁੱਲਦੇ ਰਹਿਣ, ਦੀਵੇ ਦੀਵਾਲੀ ਦੇ ਘਰਾਂ ਵਿਚ ਮਘਦੇ ਰਹਿਣ। ਜਸਵਿੰਦਰ, ਜੀ ਜ਼ਿਦ ਨਾ ਕਦੇ ਪੁਗਾਵਾਂਗੇ। ਰਲ ਮਿਲ... ... ... ... ... -ਜਸਵਿੰਦਰ ਸਿੰਘ ਲਹਿਰਾਗਾਗਾ, ਸੰਗਰੂਰ। ਮੋਬਾਈਲ : ...
ਮਿਹਨਤ ਦੇ ਪੈਸੇ ਸਾਡੇ ਧੂੰਆਂ ਨੀ ਬਣਾਉਣੇ,
ਲੈਣੀਆਂ ਕਿਤਾਬਾਂ ਮੈਂ ਪਟਾਕੇ ਨਹੀਂ ਚਲਾਉਣੇ।
ਜਖ਼ਮੀ ਨੇ ਹੋਏ ਲੋਕੀ
ਹਸਪਤਾਲ ਆਉਂਦੇ ਨੇ
ਮਾਪਿਆਂ ਨੂੰ ਬੱਚੇ ਕਿੰਨੀ
ਬਿਪਤਾ 'ਚ ਪਾਉਂਦੇ ਨੇ
ਪੈਂਦੇ ਸਾਰਿਆਂ ਨੂੰ ਕਿੰਨੇ ਕਸ਼ਟ ਉਠਾਉਣੇ
ਲੈਣੀਆਂ ਕਿਤਾਬਾਂ...
ਰੁੱਸ ਰੁੱਸ ਮਾਪਿਆਂ ਦੇ ਨਾਲ
ਅੜ ਅੜ ਕੇ
ਪਟਾਕੇ ਨੇ ਚਲਾਉਂਦੇ ਕਈ
ਹੱਥਾਂ ਵਿਚ ਫੜ ਕੇ
ਜ਼ਿੱਦ ਨਹੀਓਂ ਚੰਗੀ ਸਭ ਹਾਣੀ ਸਮਝਾਉਣੇ
ਲੈਣੀਆਂ ਕਿਤਾਬਾਂ...
ਖ਼ੂਨ 'ਤੇ ਪਸੀਨੇ ਦੀ
ਕਮਾਈ ਨਹੀਂ ਸੰਭਾਲਦੇ
ਅਰਬਾਂ ਰੁਪਈਆਂ ਜੋ ਨੇ
ਰਾਤੋ-ਰਾਤ ਸਾੜਦੇ
ਕਦਰ ਕਮਾਈਆਂ ਦੀ ਉਹ ਕਰਨੀ ਸਿਖਾਉਣੇ
ਲੈਣੀਆਂ ਕਿਤਾਬਾਂ...
ਪੈਸੇ ਨੂੰ ਬਚਾ ਕੇ ਮੈਂ
ਕਿਤਾਬਾਂ ਜੋ ਲਿਆਉਂਗਾ
ਆਪ ਵੀ ਮੈਂ ਪੜੂੰਗਾ ਨਾਲ
ਹੋਰਾਂ ਨੂੰ ਪੜ੍ਹਾਊਂਗਾ
ਦੀਵੇ ਜੋ ਗਿਆਨ ਵਾਲੇ ਜਿਨ੍ਹਾਂ ਨੇ ਜਗਾਉਣੇ
ਸੁਹਣੀਆਂ ਲੱਗਣਗੀਆਂ
ਸ਼ਾਨ ਕਰ ਦੇਣੀਆਂ
ਫੇਰ ਲਾਇਬ੍ਰੇਰੀ ਨੂੰ ਮੈਂ
ਦਾਨ ਕਰ ਦੇਣੀਆਂ
ਨੀਲੋਂ ਵਾਂਗੂੰ ਹੋਰ ਜ਼ਿਆਦਾ ਪਾਠਕ ਬੁਣਾਉਣੇ
ਲੈਣੀਆਂ ਕਿਤਾਬਾਂ ਮੈਂ ਪਟਾਕੇ ਨਹੀਂ ਚਲਾਉਣੇ।
-ਕਮਲਜੀਤ ...
ਆਓ ਬੱਚਿਓ ਸੈਰ ਕਰਾਵਾਂ,
ਅੱਜ ਵਧੀਏ ਸਜੇ ਬਾਜ਼ਾਰਾਂ ਦੀ
ਦੀਵਾਲੀ ਦਾ ਦਿਨ ਹੈ ਆਇਆ
ਗੱਲ ਕਰੀਏ ਮੌਜ ਬਹਾਰਾਂ ਦੀ।
ਦੇਖੋ ਕਿੰਨੀ ਹੋਈ ਸਜਾਵਟ
ਹਰ ਸ਼ੈ ਰੰਗ-ਬਰੰਗੀ ਹੈ,
ਚੀਨੀ ਲੜੀਆਂ, ਖੰਡ ਖਿਡਾਉਣੇ,
ਔਹ ਹੱਟੀ ਬੇਬੀ ਕਾਰਾਂ ਦੀ।
ਪੇਠਾ, ਲੱਡੂ, ਪਿੰਨੀ, ਜਲੇਬੀ,
ਕੇਕ ਪੇਸਟਰੀ ਵਧੀਆ ਨੇ,
ਖੋਆ, ਬਰਫ਼ੀ, ਨਾ ਹੀ ਖਾਣਾ
ਅੱਜ ਮੰਨੋ ਗੱਲ ਅਖ਼ਬਾਰਾਂ ਦੀ।
ਕੇਲੇ, ਸੇਬ, ਮੁਸੰਮੀ, ਚੀਕੂ,
ਅਨਾਨਾਸ ਵੀ ਮਿੱਠਾ ਹੈ,
ਗ੍ਰਿਫ਼ਤ ਵਾਸਤੇ ਲਓ ਟੋਕਰੀ,
ਵੱਡੇ ਲਾਲ ਅਨਾਰਾਂ ਦੀ।
ਬੰਬ, ਪਟਾਕੇ, ਆਤਿਸ਼ਬਾਜ਼ੀ
ਆਪਾਂ ਬਹੁਤ ਚਲਾਉਣੀ ਨੀ,
ਆਪਾਂ ਤਾਂ ਬਸ ਫੁਲਝੜੀਆਂ ਹੀ
ਤੇ ਮੁਛੀ ਇਕ ਚਾਨਣ ਤਾਰਾਂ ਦੀ।
ਪ੍ਰਦੂਸ਼ਣ, ਧੂੰਆਂ, ਠਾਹ-ਠਾਹ ਗੋਲੇ,
ਅੰਨ੍ਹਾ, ਬੋਲ਼ਾ, ਕਰਦੇ ਨੇ,
ਕੋਈ ਰੋਕ ਨੀ ਕੋਈਟੋਕ ਨੀ,
ਨਾ ਮੰਨਦੀ ਗੱਲ ਸਰਕਾਰਾਂ ਦੀ।
ਛੱਡ ਲੜੀਆਂ, ਲਾਟੂ, ਮੋਮਬੱਤੀਆਂ,
ਆਪਾਂ ਤਾਂ ਦੀਵੇ ਲੈਣੇ ਨੇ,
ਪਤਾ ਹੈ ਕਿੰਨੇ ਔਖੇ ਬਣਦੇ?
ਕੁਝ ਮਦਦ ਹੋਊ ਘੁਮਿਆਰਾਂ ਦੀ।
ਰਾਤ ਪੈ ਰਹੀ, ਹੁਣ ਘਰ ਚੱਲੀਏ,
ਨਾਲੇ ਭੀੜ ਭੜੱਕਾ ਹੈ,
ਉਂਗਲ ਫੜ ਲੈ ਘੁੱਟ ਕੇ ਸਾਰੇ
ਆਪੋ-ਆਪਣੇ ਯਾਰਾਂ ਦੀ।
-ਜੋਧ ਸਿੰਘ ਮੋਗਾ
ਮੋਬਾਈਲ : ...
ਆਓ ਬੱਚਿਓ, ਇੰਟਰਨੈੱਟ ਅਤੇ ਪੁਲਾੜ ਵਿਗਿਆਨ ਸੰਬੰਧੀ ਕੁਝ ਦਿਲਚਪਸ ਗੱਲਾਂ ਜਾਣੀਏ। ਅਗਲੇ ਸਾਲ ਦੇ ਅੰਤ ਤੱਕ ਇੰਟਰਨੈੱਟ ਸੰਸਾਰ ਦੇ ਦੂਰ ਦੁਰਾਡੇ ਭਾਵ ਹਰ ਨੁੱਕਰ-ਕੋਨੇ ਵਿਚ ਪੁੱਜ ਜਾਵੇਗਾ ਅਤੇ ਉਹ ਵੀ ਹਾਈ ਸਪੀਡ ਇੰਟਰਨੈਟ। ਇਹ ਸਭ ਕਰਨ ਜਾ ਰਹੀ ਹੈ ਅਮਰੀਕਾ ਦੀ ਪੁਲਾੜ ਵਿਗਿਆਨ ਸੰਬੰਧੀ ਪ੍ਰਾਈਵੇਟ ਕੰਪਨੀ ਜਿਸ ਦਾ ਨਾਂਅ ਹੈ ਸਪੇਸ ਐਕਸ ਜਿਸ ਨੇ ਸਟਾਰ ਲਿੰਕ ਨਾਂਅ ਦਾ ਪ੍ਰੋਜੈਕਟ ਤਿਆਰ ਕੀਤਾ ਹੈ। ਸਟਾਰ ਲਿੰਕ ਨੇ ਦਸ ਬਿਲੀਅਨ ਡਾਲਰ ਖਰਚ ਕਰਕੇ 12 ਹਜ਼ਾਰ ਦੇ ਕਰੀਬ ਛੋਟੇ ਸੈਟੇਲਾਈਟ ਭਾਵ ਉਪਗ੍ਰਹਿ ਪੁਲਾੜ ਵਿਚ ਭੇਜਣ ਦਾ ਟੀਚਾ ਮਿੱਥਿਆ ਹੈ ਜੋ ਕਿ ਸੰਨ 2021 ਦੇ ਆਖਿਰ ਤੱਕ ਪੂਰਾ ਕਰ ਲਿਆ ਜਾਵੇਗਾ। ਕੰਪਨੀ ਹੁਣ ਤੱਕ ਪੰਜ ਸੌ ਸੈਟੇਲਾਈਟ ਪੁਲਾੜ ਵਿਚ ਭੇਜ ਚੁੱਕੀ ਹੈ। ਬੱਚਿਓ, ਬਨਾਉਟੀ ਸੈਟੇਲਾਈਟ ਮਨੁੱਖ ਦੁਆਰਾ ਤਿਆਰ ਕੀਤੀ ਉੱਚ ਤਕਨੀਕੀ ਮਸ਼ੀਨ ਹੁੰਦੀ ਹੈ ਜੋ ਧਰਤੀ ਦੁਆਲੇ ਘੁੰਮਦੀ ਹੈ ਅਤੇ ਅਹਿਮ ਵਿਗਿਆਨਿਕ ਜਾਣਕਾਰੀਆਂ ਭੇਜਦੀ ਹੈ। ਸਪੇਸ ਐਕਸ ਦੇ ਮਾਲਕ ਇਲਾਨ ਮਸਕ ਕੰਪਨੀ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਤੋਂ ਬੇਹੱਦ ਉਤਸ਼ਾਹਿਤ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਕ ਜੀ.ਬੀ. ...
(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਅਗਲੇ ਦਿਨ ਬਿੱਲੀ ਫਿਰ ਥੈਲਿਓਂ ਬਾਹਰ ਆ ਗਈ। ਮਤਲਬ ਅਸਲੀਅਤ ਤੋਂ ਪਰਦਾ ਚੁੱਕਿਆ ਗਿਆ। ਪਾਲੀ ਹਨੀ ਦਾ ਦੋਸਤ ਸੀ। ਉਹ ਵੀ ਅਕਸਰ ਆਪਣੇ ਸਕੂਲ ਵਿਚੋਂ ਭਗੌੜਾ ਹੀ ਰਹਿੰਦਾ ਸੀ। ਦੋ ਵਾਰ ਫੇਲ੍ਹ ਹੋ ਚੁੱਕਾ ਸੀ ਤੇ ਪੁੱਜ ਕੇ ਸ਼ਰਾਰਤੀ ਸੀ। ਉਸ ਦੀਆਂ ਵੀ ਕਿੰਨੀਆਂ ਸ਼ਿਕਾਇਤਾਂ ਘਰ ਪੁੱਜਦੀਆਂ ਰਹਿੰਦੀਆਂ ਸਨ। ਉਹ ਅਕਸਰ ਸਕੂਲ ਦੀ ਬਗ਼ੀਚੀ ਵਿਚੋਂ ਫੁੱਲ ਤੋੜ ਕੇ ਲੈ ਜਾਂਦਾ ਸੀ। ਫਿਰ ਉਨ੍ਹਾਂ ਫੁੱਲਾਂ ਦੀਆਂ ਪੱਤੀਆਂ ਤੋੜ ਕੇ ਆਪਣੀਆਂ ਕਾਪੀਆਂ ਕਿਤਾਬਾਂ ਵਿਚ ਰੱਖਦਾ ਰਹਿੰਦਾ ਸੀ। ਪਤਾ ਨਹੀਂ ਕੀਹਨੇ ਉਸ ਨੂੰ ਇਹ ਸਿੱਖਿਆ ਦਿੱਤੀ ਸੀ ਕਿ ਫੁੱਲਾਂ ਦੀਆਂ ਪੱਤੀਆਂ ਆਪਣੀਆਂ ਕਿਤਾਬਾਂ ਕਾਪੀਆਂ ਵਿਚ ਰੱਖਣ ਨਾਲ ਵਿੱਦਿਆ ਦੀ ਦੇਵੀ ਸਰਸਵਤੀ ਖ਼ੁਸ਼ ਹੋ ਜਾਂਦੀ ਹੈ ਅਤੇ ਪੜ੍ਹਾਈ ਆਪਣੇ ਆਪ ਆਉਣ ਲੱਗਦੀ ਹੈ। ਪੜ੍ਹਨ ਦੀ ਲੋੜ ਨਹੀਂ ਰਹਿੰਦੀ। ਪੇਪਰਾਂ ਵਿਚ ਬਹੁਤ ਚੰਗੇ ਨੰਬਰ ਆਉਂਦੇ ਹਨ।
ਮੈਂ ਇਹ ਗੱਲ ਪਹਿਲੀ ਵਾਰੀ ਸੁਣੀ ਸੀ। ਇਕ ਵਾਰ ਤਾਂ ਮੈਨੂੰ ਹਾਸੀ ਆ ਗਈ। ਮੈਂ ਸੋਚਣ ਲੱਗਾ ਕਿ ਜੇ ਇੰਜ ਹੀ ਹੋਣ ਲੱਗ ਪਿਆ ਤਾਂ ਪੜ੍ਹਨ ਦੀ ਕੀ ਲੋੜ ਹੈ? ਸਾਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX