ਤਾਜਾ ਖ਼ਬਰਾਂ


ਦੱਖਣ ਵਿਚ ਭਾਰੀ ਮੀਂਹ ਕਾਰਨ ਚੇਨਈ ਸਮੇਤ ਸੱਤ ਜ਼ਿਲ੍ਹਿਆਂ ‘ਚ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ‘ਚ ਛੁੱਟੀ ਦਾ ਐਲਾਨ
. . .  about 1 hour ago
ਮੁੰਬਈ ਹਵਾਈ ਅੱਡੇ 'ਤੇ 3,646 ਆਈਫੋਨ-13 ਸਮਾਰਟ ਫ਼ੋਨ ਲਗਭਗ 42.86 ਕਰੋੜ ਰੁਪਏ ਕੀਮਤ ਦੇ ਫੜੇ
. . .  about 3 hours ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਿਸ਼ੀਕੇਸ਼ 'ਚ ਕੀਤੀ ' ਗੰਗਾ ਆਰਤੀ '
. . .  about 3 hours ago
ਰਿਸ਼ੀਕੇਸ਼, 28 ਨਵੰਬਰ - ਉੱਤਰਾਖੰਡ ਦੇ ਰਿਸ਼ੀਕੇਸ਼ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 'ਗੰਗਾ ਆਰਤੀ' ਕੀਤੀ। ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ...
ਗੁਆਂਢੀਆਂ ਦੀ ਢਾਈ ਸਾਲ ਦੀ ਬੱਚੀ ਨੂੰ ਕਤਲ ਕਰਨ ਵਾਲੀ ਔਰਤ ਗ੍ਰਿਫ਼ਤਾਰ
. . .  about 3 hours ago
ਲੁਧਿਆਣਾ ,28 ਨਵੰਬਰ (ਪਰਮਿੰਦਰ ਸਿੰਘ ਆਹੂਜਾ) -ਸਥਾਨਕ ਸ਼ਿਮਲਾਪੁਰੀ ਇਲਾਕੇ ਵਿਚ ਗੁਆਂਢੀ ਦੀ ਢਾਈ ਸਾਲ ਦੀ ਬੱਚੀ ਨੂੰ ਕਤਲ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ...
ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ, ਪਰ ਸਰਕਾਰ ਨਹੀਂ ਬਣਾ ਰਹੀ ਐਮ.ਐਸ.ਪੀ. ਕਾਨੂੰਨ - ਰਾਕੇਸ਼ ਟਿਕੈਤ
. . .  about 4 hours ago
ਮੁੰਬਈ, 28 ਨਵੰਬਰ - ਮੁੰਬਈ, ਮਹਾਰਾਸ਼ਟਰ 'ਚ ਭਾਰਤੀ ਕਿਸਾਨ ਸੰਘ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਇਕ ਸਾਲ ਤੋਂ ਬਹੁਤ ਨੁਕਸਾਨ ਝੱਲਣਾ ਪਿਆ ਹੈ। ਸਰਕਾਰ ਐਮ.ਐਸ.ਪੀ. ...
ਗੋਆ ਵਿਚ ਆਯੋਜਿਤ 52ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਸਮਾਪਤੀ ਸਮਾਰੋਹ
. . .  about 4 hours ago
ਜਦੋਂ ਮੁੱਖ ਮੰਤਰੀ ਚੰਨੀ ਨੇ ਬੱਚਿਆਂ ਨੂੰ ਹੈਲੀਕਾਪਟਰ 'ਚ ਝੂਟੇ ਦਿੱਤੇ
. . .  about 4 hours ago
ਸੰਘੋਲ (ਫ਼ਤਿਹਗੜ੍ਹ ਸਾਹਿਬ) , 28 ਨਵੰਬਰ (ਗੁਰਨਾਮ ਸਿੰਘ ਚੀਨਾ,,ਮਨਮੋਹਣ ਸਿੰਘ ਕਲੇਰ) -ਨਜ਼ਦੀਕੀ ਪਿੰਡ ਖੰਟ ਦੇ ਖੇਡ ਗਰਾਊਂਡ ਵਿਖੇ ਫੁਟਬਾਲ ਦੇ ਚੱਲ ਰਹੇ ਮੁਕਾਬਲਿਆਂ ਦੌਰਾਨ ਅਚਾਨਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ...
ਅਸ਼ਵਨੀ ਸੇਖੜੀ ਮੇਰੇ 'ਤੇ ਲਗਾਏ ਜਾ ਰਹੇ ਇਲਜ਼ਾਮਾਂ ਦਾ ਹਲਫ਼ੀਆ ਬਿਆਨ ਦੇਣ : ਕੈਬਨਿਟ ਮੰਤਰੀ ਬਾਜਵਾ
. . .  about 5 hours ago
ਬਟਾਲਾ, 28 ਨਵੰਬਰ (ਕਾਹਲੋਂ)-ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਸ਼ਵਨੀ ਸੇਖੜੀ ਵਲੋਂ ਉਨ੍ਹਾਂ ਉੱਪਰ ਜੋ ਵੀ ਇਲਜ਼ਾਮ ਲਗਾ ਰਹੇ ਹਨ, ਉਹ ਬਿਲਕੁੱਲ ਝੂਠੇ ਤੇ ਬੇਬੁਨਿਆਦ ਹਨ। ..
ਭਲਕੇ ਹੋਵੇਗੀ ਮੰਤਰੀ ਪ੍ਰੀਸ਼ਦ ਦੀ ਬੈਠਕ
. . .  about 5 hours ago
ਚੰਡੀਗੜ੍ਹ, 28 ਨਵੰਬਰ-ਭਲਕੇ ਹੋਵੇਗੀ ਮੰਤਰੀ ਪ੍ਰੀਸ਼ਦ ਦੀ ਬੈਠਕ..
ਲੋਹੀਆਂ 'ਚ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਚਲਾਈ ਗੋਲੀ, 1 ਵਿਅਕਤੀ ਜ਼ਖ਼ਮੀ
. . .  about 5 hours ago
ਲੋਹੀਆਂ ਖਾਸ, 28 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਨੈਸ਼ਨਲ ਹਾਈਵੇ 'ਤੇ ਪੈਂਦੀ ਲੋਹੀਆਂ-ਮੱਖੂ ਸੜਕ 'ਤੇ ਪਿੰਡ ਮਾਣਕ ਨੇੜੇ ਜਾ ਰਹੇ ਮੋਟਰਸਾਈਕਲ ਸਵਾਰ ਜੋੜੇ 'ਤੇ ਪਿੱਛਿਓਂ ਆ ਰਹੇ ਨਕਾਬਪੋਸ਼..
ਸਨਬੋਨੀਫਾਚੋ ਵਿਖੇ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
. . .  about 5 hours ago
ਵੈਨਿਸ/ਇਟਲੀ, 28 ਨਵੰਬਰ (ਹਰਦੀਪ ਸਿੰਘ ਕੰਗ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨਾਲ ਸਬੰਧਿਤ ਵਿਦੇਸ਼ਾਂ 'ਚ ਹੋਏ ਸਮਾਗਮਾਂ ਦੀ ਲੜੀ ਤਹਿਤ ਇਟਲੀ ਦੇ ਵੈਰੋਨਾ ਜ਼ਿਲ੍ਹੇ..
ਸੀ.ਆਈ.ਐੱਸ.ਐੱਫ. ਨੇ ਮੈਟਰੋ ਸਟੇਸ਼ਨ ਤੋਂ ਇਕ ਯਾਤਰੀ ਨੂੰ ਦੇਸੀ ਪਿਸਤੌਲ ਤੇ ਹੋਰ ਸਾਮਾਨ ਸਮੇਤ ਫੜਿਆ
. . .  about 6 hours ago
ਨਵੀਂ ਦਿੱਲੀ, 28 ਨਵੰਬਰ- ਸੀ.ਆਈ.ਐੱਸ.ਐੱਫ. ਨੇ ਕੱਲ੍ਹ ਦਿੱਲੀ ਦੇ ਕਸ਼ਮੀਰੀ ਗੇਟ ਮੈਟਰੋ ਸਟੇਸ਼ਨ 'ਤੇ ਇੱਕ ਯਾਤਰੀ ਨੂੰ ਦੇਸੀ ਬਣੀ ਪਿਸਤੌਲ ਅਤੇ 8 ਮਿਮੀ ਕੈਲੀਬਰ ਦੇ ਲਾਈਵ ਰਾਉਂਡ ਨਾਲ ਫੜਿਆ..
ਪੱਛਮੀ ਬੰਗਾਲ ਸੜਕ ਹਾਦਸਾ: ਪੀ.ਐੱਮ. ਮੋਦੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2-2 ਲੱਖ ਰੁਪਏ ਦੇਣ ਦੀ ਕੀਤੀ ਘੋਸ਼ਣਾ
. . .  about 6 hours ago
ਨਵੀਂ ਦਿੱਲੀ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਨਾਦੀਆ 'ਚ ਹੋਈ ਸੜਕ ਦੁਰਘਟਨਾ 'ਚ ਜਾਨ ਗੁਆਉਣ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ ਤੋਂ 2-2 ਲੱਖ ਰੁਪਏ...
ਸਰਕਾਰ ਧੋਖਾ ਕਰ ਰਹੀ ਹੈ, ਤੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ: ਰਾਕੇਸ਼ ਟਿਕੈਤ
. . .  about 6 hours ago
ਨਵੀਂ ਦਿੱਲੀ, 28 ਨਵੰਬਰ-ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਸੰਬੋਧਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਧੋਖਾ ਕਰ ਰਹੀ ਹੈ, ਸੁਚੇਤ ਰਹਿਣ ਦੀ..
ਸਾਡੀ ਸਰਕਾਰ ਆਉਣ 'ਤੇ ਇੰਡਸਟਰੀ ਅਤੇ ਛੋਟੇ ਦੁਕਾਨਦਾਰਾਂ ਨੂੰ ਦਿੱਤੀ ਜਾਵੇਗੀ 5 ਰੁਪਏ ਯੂਨਿਟ ਬਿਜਲੀ: ਸੁਖਬੀਰ ਸਿੰਘ ਬਾਦਲ
. . .  about 7 hours ago
ਲੁਧਿਆਣਾ, 28ਨਵੰਬਰ (ਕਵਿਤਾ ਖੁੱਲਰ, ਅਮਰੀਕ ਸਿੰਘ ਬਤਰਾ)- ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਬਸਪਾ ਦੀ ਸਰਕਾਰ ਆਉਣ 'ਤੇ ਇੰਡਸਟਰੀ ਅਤੇ ਛੋਟੇ ਦੁਕਾਨਦਾਰਾਂ..
ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ
. . .  about 7 hours ago
ਚੰਡੀਗੜ੍ਹ, 28 ਨਵੰਬਰ-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਲੇਰਕੋਟਲਾ ਤੋਂ ਨੁਸਰਤ ਅਲੀ ਖ਼ਾਨ, ਫ਼ਿਰੋਜ਼ਪੁਰ ਤੋਂ ਰੋਹਿਤ ਵੋਹਰਾ, ਕਾਦੀਆਂ ਤੋਂ ਗੁਰ ਇਕਬਾਲ ਐੱਸ ਮਾਹਲ ਅਤੇ ਸ੍ਰੀ ਹਰਗੋਬਿੰਦਪੁਰ..
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਫ਼ਾਜ਼ਿਲਕਾ ਨੇ ਫੜੇ ਦੋ ਜ਼ਿੰਦਾ ਹੈਂਡ ਗਰਨੇਡ
. . .  about 7 hours ago
ਫ਼ਾਜ਼ਿਲਕਾ, 28 ਨਵੰਬਰ (ਪ੍ਰਦੀਪ ਕੁਮਾਰ)- ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਫ਼ਾਜ਼ਿਲਕਾ ਵਲੋਂ ਨਾਕੇਬੰਦੀ ਦੌਰਾਨ ਦੋ ਜ਼ਿੰਦਾ ਹੈਂਡ ਗਰਨੇਡ ਫੜੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਮਲੋਟ ਬਠਿੰਡਾ ਰਿੰਗ ਰੋਡ 'ਤੇ ਸਟੇਟ...
ਸੰਸਦ ਦੀ ਪ੍ਰੈੱਸ ਗੈਲਰੀ 'ਚ ਮੀਡੀਆ ਕਰਮਚਾਰੀਆਂ ਦੇ ਦਾਖ਼ਲ ਹੋਣ 'ਤੇ ਪਾਬੰਦੀ ਹਟਾਉਣ ਦੀ ਮੰਗ: ਰੰਜਨ ਚੌਧਰੀ
. . .  about 8 hours ago
ਨਵੀਂ ਦਿੱਲੀ, 28 ਨਵੰਬਰ- ਕਾਂਗਰਸ ਨੇਤਾ ਰੰਜਨ ਚੌਧਰੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੰਸਦ ਦੀ ਪ੍ਰੈੱਸ ਗੈਲਰੀ 'ਚ ਮੀਡੀਆ ਕਰਮਚਾਰੀਆਂ ਦੇ ਦਾਖ਼ਲ ਹੋਣ 'ਤੇ ਪਾਬੰਦੀ ਹਟਾਉਣ ਦੀ..
ਸਨਅਤਕਾਰਾਂ ਨਾਲ ਸੁਖਬੀਰ ਸਿੰਘ ਬਾਦਲ ਦਾ ਸੰਵਾਦ,ਅਸੀਂ ਵਪਾਰੀਆਂ ਲਈ ਵਪਾਰ ਕਰਾਂਗੇ ਆਸਾਨ
. . .  about 8 hours ago
ਲੁਧਿਆਣਾ, 28 ਨਵੰਬਰ- ਸਨਅਤਕਾਰਾਂ ਨਾਲ ਸੁਖਬੀਰ ਸਿੰਘ ਬਾਦਲ ਦਾ ਸੰਵਾਦ,ਅਸੀਂ ਵਪਾਰੀਆਂ ਲਈ ਵਪਾਰ ਕਰਾਂਗੇ ਆਸਾਨ..
ਕੋਰੋਨਾ ਦੇ ਨਵੇਂ ਵੈਰੀਏਂਟ ਨਾਲ ਦਹਿਸ਼ਤ, ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਲਿਖੀ ਚਿੱਠੀ
. . .  about 8 hours ago
ਨਵੀਂ ਦਿੱਲੀ, 28 ਨਵੰਬਰ- ਦੱਖਣੀ ਅਫ਼ਰੀਕਾ 'ਚ ਕੋਰੋਨਾ ਦਾ ਨਵਾਂ ਵੇਰੀਏਂਟ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ 'ਚ ਹਲਚਲ ਮੱਚ ਗਈ ਹੈ। ਇਸ ਸੰਬੰਧੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਨਵੇਂ ਵੇਰੀਏਂਟ...
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਹੋਈ ਰੈਲੀ ਨੁਮਾ ਵਰਕਰ ਮੀਟਿੰਗ
. . .  about 8 hours ago
ਚਮਿਆਰੀ ਅਜਨਾਲਾ,28 ਨਵੰਬਰ (ਜਗਪ੍ਰੀਤ ਸਿੰਘ ਜੌਹਲ ਗੁਰਪ੍ਰੀਤ ਸਿੰਘ ਢਿੱਲੋਂ) - 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਹਲਕੇ ਦੇ.....
ਮੈਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇਸ਼ਾਂ ਦੀਆਂ ਉਡਾਣਾਂ ਨੂੰ ਤੁਰੰਤ ਬੰਦ ਕਰਨ ਦੀ ਕੀਤੀ ਬੇਨਤੀ ਜੋ ਕੋਵਿਡ ਦੇ ਨਵੇਂ ਰੂਪ ਤੋਂ ਪ੍ਰਭਾਵਿਤ ਹਨ - ਕੇਜਰੀਵਾਲ
. . .  about 7 hours ago
ਨਵੀਂ ਦਿੱਲੀ, 28 ਨਵੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇਸ਼ਾਂ ਦੀਆਂ ਉਡਾਣਾਂ ਨੂੰ ਤੁਰੰਤ ਬੰਦ ਕਰਨ ਦੀ ਬੇਨਤੀ ਕੀਤੀ ਹੈ ਜੋ ....
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਬਠਿੰਡਾ ਵਿਚ ਰੋਸ ਮਾਰਚ
. . .  about 9 hours ago
ਬਠਿੰਡਾ, 28 ਨਵੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬੈਨਰ ਹੇਠ ਅੱਜ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ..
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਵਾਨ ਪਰਸ਼ੂਰਾਮ ਜੀ ਦੀ ਤਪੋਭੂਮੀ ਖਾਟੀ ਧਾਮ ਫ਼ਗਵਾੜਾ ਦੇ ਨਵੀਨੀਕਰਨ ਲਈ ਦਿੱਤੇ 10 ਕਰੋੜ
. . .  about 6 hours ago
ਜਲੰਧਰ, 28 ਨਵੰਬਰ (ਚਿਰਾਗ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਵਾਨ ਪਰਸ਼ੂਰਾਮ ਜੀ ਦੀ ਤਪੋਭੂਮੀ ਖਾਟੀ ਧਾਮ ਫ਼ਗਵਾੜਾ ਦੇ ਨਵੀਨੀਕਰਨ ਲਈ ਦਿੱਤੇ 10 ਕਰੋੜ...
ਮੈਂ ਸੰਸਕ੍ਰਿਤ ਭਾਸ਼ਾ ਸਿੱਖ ਕੇ ਮਹਾਭਾਰਤ 'ਤੇ ਪੀ.ਐੱਚ.ਡੀ. ਕਰਨੀ ਹੈ : ਚਰਨਜੀਤ ਸਿੰਘ ਚੰਨੀ
. . .  about 9 hours ago
ਜਲੰਧਰ, 28 ਨਵੰਬਰ (ਚਿਰਾਗ)-ਮੈਂ ਸੰਸਕ੍ਰਿਤ ਭਾਸ਼ਾ ਸਿੱਖ ਕੇ ਮਹਾਭਾਰਤ 'ਤੇ ਪੀ.ਐੱਚ.ਡੀ. ਕਰਨੀ ਹੈ : ਚਰਨਜੀਤ ਸਿੰਘ ਚੰਨੀ..
ਹੋਰ ਖ਼ਬਰਾਂ..

ਸਾਡੀ ਸਿਹਤ

ਯੋਗ ਅਭਿਆਸ ਰਾਹੀਂ ਦਮੇ 'ਤੇ ਪਾਓ ਕਾਬੂ

ਦਮਾ ਸਾਹ ਦੀ ਇਕ ਤਕਲੀਫ਼ਦੇਹ ਬਿਮਾਰੀ ਹੈ ਜੋ ਹਵਾ ਦੇ ਪ੍ਰਭਾਵ ਰਾਹੀਂ ਹੁੰਦੀ ਹੈ। ਸਰਦੀ ਵਿਚ ਹਮੇਸ਼ਾ ਦਮੇ ਦਾ ਰੋਗ ਜ਼ਿਆਦਾ ਵਧ ਜਾਂਦਾ ਹੈ। ਦਮੇ ਦਾ ਪ੍ਰਭਾਵ ਅਕਸਰ ਰਾਤ ਨੂੰ ਜ਼ਿਆਦਾ ਹੁੰਦਾ ਹੈ ਤੇ ਉਹ ਵੀ ਰਾਤ ਦੇ ਦੂਜੇ ਜਾਂ ਤੀਜੇ ਪਹਿਰ 'ਚ। ਯੋਗ ਕਿਰਿਆ ਤੋਂ ਪਹਿਲਾਂ : ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉੱਠ ਕੇ ਘੱਟ ਤੋਂ ਘੱਟ ਇਕ ਘੰਟੇ ਤੱਕ ਘੁੰਮੋ। ਘੁੰਮਦੇ ਸਮੇਂ ਲਗਾਤਾਰ ਨੱਕ ਰਾਹੀਂ ਸਾਹ ਲੈਣ ਦੀ ਕੋਸ਼ਿਸ਼ ਕਰੋ। ਸੈਰ ਕਰਨ ਤੋਂ ਪਹਿਲਾਂ ਪਖਾਨੇ ਤੋਂ ਨਿਜ਼ਾਤ ਪਾ ਲਓ। ਸੈਰ ਕਰਨ ਉਪਰੰਤ ਆਸਣ, ਪ੍ਰਾਣਾਯਾਮ ਦਾ ਅਭਿਆਸ ਕਰੋ। ਯੋਗ ਕਿਰਿਆ : ਸੂਰਿਆ ਨਮਸਕਾਰ ਆਸਣ ਚਾਰ ਵਾਰ, ਪਵਨ ਮੁਕਤ ਆਸਣ ਚਾਰ ਵਾਰ, ਏਕਪਾਦ ਆਸਣ ਚਾਰ ਵਾਰ, ਤਾੜ ਆਸਣ ਚਾਰ ਵਾਰ, ਭੁਜੰਗ ਆਸਣ ਚਾਰ ਵਾਰ, ਪਸ਼ਚਮੋਤਾਨ ਆਸਣ ਚਾਰ ਵਾਰ, ਪਦਮਨ ਆਸਣ 2 ਮਿੰਟ, ਸ਼ਵ ਆਸਣ 4 ਮਿੰਟ ਕਰੋ। ਉਪਰੋਕਤ ਆਸਣਾਂ ਨੂੰ ਲਗਾਤਾਰ ਲੜੀਵਾਰ ਕਰਦੇ ਰਹਿਣ ਨਾਲ ਸਰਦੀ, ਖੰਘ ਅਤੇ ਦਮੇ ਦੀ ਸ਼ਿਕਾਇਤ ਵਾਲੇ ਰੋਗੀਆਂ ਨੂੰ ਬੜਾ ਲਾਭ ਹੁੰਦਾ ਹੈ। ਜੇਕਰ ਲਗਾਤਾਰ ਉਪਰੋਕਤ ਯੋਗਾ ਅਭਿਆਸ ਪਰਹੇਜ਼ ਨਾਲ ਕੀਤੇ ਜਾਣ ਤਾਂ ਦਮੇ ਵਰਗੇ ਲਾ-ਇਲਾਜ ਰੋਗ ਦਾ ਖ਼ੁਦ ਇਲਾਜ ਹੋ ...

ਪੂਰਾ ਲੇਖ ਪੜ੍ਹੋ »

ਸੰਤਰੇ ਨਾਲ ਸਿਹਤ ਦੀ ਦੇਖਭਾਲ

ਤਾਜ਼ੇ ਸੰਤਰੇ ਦੇ ਛਿਲਕਿਆਂ ਨੂੰ ਚਿਹਰੇ 'ਤੇ ਰਗੜਨ ਨਾਲ ਸੁੰਦਰਤਾ 'ਚ ਵਾਧਾ ਹੁੰਦਾ ਹੈ ਅਤੇ ਚਮੜੀ 'ਚ ਨਿਖਾਰ ਆਉਂਦਾ ਹੈ। ਭਾਰਤ ਵਿਚ ਸੰਤਰੇ ਦੀ ਵਧੇਰੇ ਪੈਦਾਵਾਰ ਨਾਗਪੁਰ ਅਤੇ ਦਾਰਜੀਲਿੰਗ ਵਿਚ ਹੁੰਦੀ ਹੈ। ਸਿਹਤ ਲਈ ਤਾਕਤ ਭਰਪੂਰ ਸੰਤਰੇ ਸਖ਼ਤ ਅਤੇ ਨਰਮ ਛਿਲਕੇ ਵਾਲੇ ਭਾਵ ਦੋਵਾਂ ਕਿਸਮਾਂ ਦੇ ਹੁੰਦੇ ਹਨ। ਸੰਤਰਾ ਖਾਣ ਨਾਲ ਜਿਥੇ ਸਰੀਰ ਵਿਚ ਚੁਸਤੀ-ਫੁਰਤੀ ਵਧਦੀ ਹੈ, ਉਥੇ ਕਈ ਰੋਗਾਂ, ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ। ਸੰਤਰੇ ਦੀ ਵਰਤੋਂ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਅਤੇ ਸੁੰਦਰਤਾ 'ਚ ਵਾਧਾ ਹੁੰਦਾ ਹੈ। ਸੰਤਰੇ 'ਚ ਵਿਟਾਮਿਨ 'ਸੀ' ਦੀ ਭਰਪੂਰ ਮਾਤਰਾ ਹੁੰਦੀ ਹੈ। ਵਿਟਾਮਿਨ 'ਏ', ਸੋਡੀਅਮ, ਕੈਲਸ਼ੀਅਮ, ਲੋਹਾ, ਪ੍ਰੋਟੀਨ, ਕਾਰਬੋਹਾਈਡ੍ਰੇਟ ਆਦਿ ਦੀ ਵੀ ਭਰਪੂਰ ਮਾਤਰਾ ਸੰਤਰੇ 'ਚ ਪਾਈ ਜਾਂਦੀ ਹੈ। ਸੰਤਰੇ ਦੇ ਲਾਭ * ਬਦਹਜ਼ਮੀ ਹੋਣ 'ਤੇ ਸੰਤਰੇ ਦੇ ਰਸ ਵਿਚ ਭੁੰਨਿਆ ਜ਼ੀਰਾ ਮਿਲਾ ਕੇ ਪੀਓ। * ਜ਼ਿਆਦਾ ਪਿਆਸ ਲਗਦੀ ਹੋਵੇ ਤਾਂ ਸੰਤਰੇ ਦਾ ਇਕ ਗਿਲਾਸ ਰਸ ਜ਼ਰੂਰ ਪੀਓ। ਇਸ ਨਾਲ ਪਿਆਸ ਵੀ ਜ਼ਿਆਦਾ ਨਹੀਂ ਲੱਗੇਗੀ ਅਤੇ ਤਨ, ਮਨ ਤਰੋਤਾਜ਼ਾ ਵੀ ਰਹੇਗਾ। ਨਾਲ ਹੀ ਨਾਲ ਥਕਾਵਟ ਅਤੇ ਤਣਾਅ ਵੀ ...

ਪੂਰਾ ਲੇਖ ਪੜ੍ਹੋ »

ਸਾਹ ਦੀ ਬਦਬੂ ਕਿਉਂ ਕਰੇ ਪ੍ਰੇਸ਼ਾਨ?

ਖਾਣਾ ਖਾਂਦੇ ਸਮੇਂ ਜ਼ਿਆਦਾ ਹਿੱਸਾ ਚਬਾਉਣ ਦੀ ਪ੍ਰਕਿਰਿਆ ਕਾਰਨ ਪੇਟ ਵਿਚ ਚਲਾ ਜਾਂਦਾ ਹੈ ਪਰ ਇਸ ਦੀ ਹਲਕੀ ਜਿਹੀ ਪਰਤ ਜੀਭ 'ਤੇ ਚਿਪਕੀ ਰਹਿ ਜਾਂਦੀ ਹੈ। ਇਸੇ ਵਜ੍ਹਾ ਕਰਕੇ ਜੀਭ ਦਾ ਰੰਗ ਦੂਧੀਆ ਦਿਖਾਈ ਦਿੰਦਾ ਹੈ। ਇਸ ਨੂੰ ਰੋਜ਼ਾਨਾ ਸਾਫ਼ ਕਰਨਾ ਜ਼ਰੂਰੀ ਹੈ। ਕੀ ਤੁਹਾਡੇ ਮਿੱਤਰ, ਤੁਹਾਡੇ ਕੋਲ ਬੈਠਣ ਤੋਂ ਕਤਰਾਉਂਦੇ ਹਨ? ਸਫ਼ਰ ਕਰਦੇ ਸਮੇਂ ਆਸੇ-ਪਾਸੇ ਬੈਠੇ ਲੋਕ ਨੱਕ 'ਤੇ ਰੁਮਾਲ ਰੱਖ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਨ? ਲੋਕਾਂ ਦੇ ਇਸ ਵਿਹਾਰ ਨੂੰ ਚਿਤਾਵਨੀ ਸਮਝੋ। ਜ਼ਰੂਰ ਇਹ ਸਭ ਕੁਝ ਤੁਹਾਡੇ ਮੂੰਹ ਵਿਚੋਂ ਬਦਬੂ ਆਉਣ ਦੀ ਵਜ੍ਹਾ ਕਰਕੇ ਹੈ। ਤੁਸੀਂ ਚਾਹੋ ਤਾਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਆਪਣੀ ਜੀਭ ਰੋਜ਼ ਸਾਫ਼ ਕਰੋ : ਖਾਣਾ ਖਾਂਦੇ ਸਮੇਂ ਜ਼ਿਆਦਾ ਹਿੱਸਾ ਚਬਾਉਣ ਦੀ ਪ੍ਰਕਿਰਿਆ ਕਾਰਨ ਪੇਟ ਵਿਚ ਚਲਾ ਜਾਂਦਾ ਹੈ ਪਰ ਇਸ ਦੀ ਹਲਕੀ ਜਿਹੀ ਪਰਤ ਜੀਭ 'ਤੇ ਚਿਪਕੀ ਰਹਿ ਜਾਂਦੀ ਹੈ। ਇਸੇ ਵਜ੍ਹਾ ਕਰਕੇ ਜੀਭ ਦਾ ਰੰਗ ਦੂਧੀਆ ਦਿਖਾਈ ਦਿੰਦਾ ਹੈ। ਇਸ ਨੂੰ ਰੋਜ਼ਾਨਾ ਸਾਫ਼ ਕਰਨਾ ਜ਼ਰੂਰੀ ਹੈ। ਮੂੰਹ ਦੀ ਬਾਹਰੀ ਅਤੇ ਅੰਦਰਲੀ ਸਫ਼ਾਈ ਵੱਲ ਧਿਆਨ ਦਿਓ : ਸਵੇਰ ਦੀ ਚਾਹ, ਨਾਸ਼ਤਾ, ਦੁਪਹਿਰ ਅਤੇ ਰਾਤ ਦੇ ...

ਪੂਰਾ ਲੇਖ ਪੜ੍ਹੋ »

ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਂਦਾ ਹੈ ਦੁੱਧ

ਭਵਿੱਖ 'ਚ ਮਾਂ ਦਾ ਦੁੱਧ ਹੀ ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਬੱਚਿਆਂ 'ਚ ਵਧਦੇ ਕੁਪੋਸ਼ਣ ਨੂੰ ਦੂਰ ਕਰਨਾ ਸੰਭਵ ਹੈ। ਮਾਂ ਦੇ ਦੁੱਧ ਨਾਲ ਬੱਚਿਆਂ 'ਚ ਰੋਗ ਰੋਕੂ ਸਮਰੱਥਾ ਦਾ ਵਿਕਾਸ ਹੁੰਦਾ ਹੈ। ਇਸ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਚਾਹੇ ਪੜ੍ਹਿਆ-ਲਿਖਿਆ ਵਿਅਕਤੀ ਹੋਵੇ ਜਾਂ ਅਨਪੜ੍ਹ, ਉਸ ਦੇ ਘਰ ਵਿਚ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਲੋਕ ਆਪਣੇ ਬੱਚੇ ਦੇ ਮੂੰਹ 'ਚ ਮਾਂ ਦਾ ਦੁੱਧ ਨਾ ਦੇ ਕੇ ਆਪਣੇ ਸੱਭਿਆਚਾਰਕ ਰੀਤੀ-ਰਿਵਾਜਾਂ ਦੇ ਮੁਤਾਬਿਕ ਜਿਵੇਂ ਰਾਜਸਥਾਨ ਵਿਚ ਪਾਣੀ 'ਚ ਸ਼ਹਿਦ ਮਿਲਾ ਕੇ ਵੱਡੇ ਬਜ਼ੁਰਗਾਂ ਦੇ ਹੱਥੋਂ ਬੱਚੇ ਦੇ ਮੂੰਹ 'ਚ ਪਹਿਲੀ ਖੁਰਾਕ ਦਿੰਦੇ ਹਨ, ਇਸੇ ਤਰ੍ਹਾਂ ਬਿਹਾਰ ਵਿਚ ਬੱਚੇ ਨੂੰ ਬੱਕਰੀ ਦਾ ਦੁੱਧ ਜਾਂ ਗਾਂ ਦਾ ਦੁੱਧ ਪਿਲਾਇਆ ਜਾਂਦਾ ਹੈ। ਜੇਕਰ ਇਸ ਦੇ ਬਦਲੇ ਬੱਚੇ ਦੇ ਪੈਦਾ ਹੋਣ ਤੋਂ ਕੁਝ ਘੰਟੇ ਦੇ ਅੰਦਰ-ਅੰਦਰ ਮਾਂ ਦਾ ਗਾੜ੍ਹਾ ਅਤੇ ਪੀਲਾ ਦੁੱਧ ਪਿਲਾਇਆ ਜਾਵੇ ਤਾਂ ਬੱਚਿਆਂ 'ਚ ਵਧਦੇ ਕੁਪੋਸ਼ਣ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇਸ਼ ਵਿਚ ਬਹੁਤ ਸਾਰੇ ਭਾਈਚਾਰੇ ਅਜਿਹੇ ਹਨ ਜਿਹੜੇ ਲੋਕ ਮਾਂ ਦੇ ਪਹਿਲੇ ਦੁੱਧ ਨੂੰ ਅਸ਼ੁੱਧ ਮੰਨ ਕੇ ਬੱਚੇ ਨੂੰ ਨਹੀਂ ਪਿਲਾਉਂਦੇ ...

ਪੂਰਾ ਲੇਖ ਪੜ੍ਹੋ »

ਕੀ ਕਰੀਏ ਜੇ ਅੱਡੀਆਂ ਫਟ ਜਾਣ?

ਸਰੀਰ ਦੀ ਚਮੜੀ ਲਈ ਕੈਲਸ਼ੀਅਮ ਅਤੇ ਚਿਕਨਾਈ ਦੀ ਜ਼ਰੂਰਤ ਹੁੰਦੀ ਹੈ। ਪਰ ਸਰਦੀਆਂ ਵਿਚ ਅਕਸਰ ਇਨ੍ਹਾਂ ਦੀ ਕਮੀ ਹੋ ਜਾਂਦੀ ਹੈ, ਨਤੀਜੇ ਵਜੋਂ ਚਮੜੀ ਖੁਰਦਰੀ ਹੋ ਕੇ ਫਟਣ ਲਗਦੀ ਹੈ। ਕੈਲਸ਼ੀਅਮ ਤੇ ਚਿਕਨਾਈ ਵਾਲੇ ਭੋਜਨ ਕਰਨਾ ਅਤੇ ਝਾਵੇਂ ਨਾਲ ਪੈਰਾਂ ਨੂੰ ਸਾਫ਼ ਕਰਨਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਰਾਤ ਨੂੰ ਸੌਂਦੇ ਸਮੇਂ ਜੇਕਰ ਘਰੇਲੂ ਕ੍ਰੀਮ ਦੀ ਵਰਤੋਂ ਕੀਤੀ ਜਾਵੇ ਤਾਂ ਚੰਗਾ ਹੁੰਦਾ ਹੈ। ਅੱਡੀਆਂ ਦੇ ਫਟਣ ਤੋਂ ਪਹਿਲਾਂ : ਸਰਦੀ ਦਾ ਮੌਸਮ ਆਉਂਦਿਆਂ ਹੀ ਜਿਨ੍ਹਾਂ ਦੀਆਂ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮਧੂਮੱਖੀ ਦੇ ਛੱਤੇ ਵਾਲੀ ਮੋਮ ਨੂੰ ਪਿਘਲਾ ਕੇ ਉਸ ਵਿਚ ਵੈਸਲੀਨ ਮਿਲਾ ਲੈਣ ਅਤੇ ਉਸ ਵਿਚ ਥੋੜ੍ਹਾ ਜਿਹਾ ਟੈਲਕਮ ਪਾਊਡਰ ਵੀ ਮਿਲਾ ਕੇ ਇਕ ਮੱਲ੍ਹਮ ਤਿਆਰ ਕਰ ਕੇ ਰੱਖ ਲੈਣ। ਇਸ ਮੱਲ੍ਹਮ ਨੂੰ ਰਾਤ ਨੂੰ ਸੌਂਦੇ ਸਮੇਂ ਅੱਡੀਆਂ 'ਤੇ ਚੰਗੀ ਤਰ੍ਹਾਂ ਮਲੋ। ਇਸ ਨਾਲ ਬਿਆਈਆਂ ਦੇ ਫਟਣ ਦਾ ਡਰ ਨਹੀਂ ਰਹਿੰਦਾ। ਅੱਡੀਆਂ ਦੇ ਫਟਣ 'ਤੇ ਇਲਾਜ : ਸਾਰੀ ਦੇਖਭਾਲ ਕਰਨ ਤੋਂ ਬਾਅਦ ਵੀ ਜੇਕਰ ਅੱਡੀਆਂ ਫਟ ਗਈਆਂ ਹੋਣ ਤਾਂ ਹੇਠ ਲਿਖੇ ਉਪਾਅ ਕਰਨ ਨਾਲ ...

ਪੂਰਾ ਲੇਖ ਪੜ੍ਹੋ »

ਹੋਮਿਓਪੈਥੀ ਦੇ ਝਰੋਖੇ 'ਚੋਂ ਸਰਦੀ ਦੇ ਮੌਸਮ ਵਿਚ ਦਿਲ ਦੀ ਸੰਭਾਲ

ਬਦਲਦੇ ਮੌਸਮ ਵਿਚ ਖ਼ਾਸ ਕਰ ਸਰਦੀਆਂ ਵਿਚ ਦਿਲ ਦੀਆਂ ਨਾੜੀਆਂ ਵਿਚ ਰੁਕਾਵਟ ਵਧਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਦੇਸੀ ਘਿਓ, ਸਾਗ, ਪਨੀਰ, ਤਲੀਆਂ ਚੀਜ਼ਾਂ, ਫਾਸਟ ਫੂਡਜ਼, ਕੇਕ, ਪੇਸਟਰੀ, ਆਈਸਕ੍ਰੀਮ, ਜੰਕ ਫੂਡਜ਼ ਆਦਿ ਦੀ ਵਰਤੋਂ ਨਾਲ ਖ਼ੂਨ ਵਿਚ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ ਅਤੇ ਖ਼ੂਨ ਗਾੜ੍ਹਾ ਹੋ ਜਾਂਦਾ ਹੈ। ਗਾੜ੍ਹੇ ਖ਼ੂਨ ਦਾ ਨਾੜਾਂ ਵਿਚ ਪ੍ਰਵਾਹ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਦਿਲ (ਹਾਰਟ) ਜੋ ਕਿ ਇਕ ਪੰਪ ਦੀ ਤਰ੍ਹਾਂ ਕੰਮ ਕਰਦਾ ਹੈ, ਨੂੰ ਵਧੇਰੇ ਜ਼ੋਰ ਲਗਾਉਣਾ ਪੈਂਦਾ ਹੈ ਤੇ ਹਾਰਟ ਮਸਲ 'ਤੇ ਸੋਜ਼ ਆ ਜਾਂਦੀ ਹੈ ਅਤੇ ਨਾੜੀਆਂ ਵੀ ਬੰਦ ਹੋ ਜਾਂਦੀਆਂ ਹਨ। ਹਾਰਟ ਮਸਲ ਵਿਚ ਸੋਜ਼ ਆ ਜਾਂਦੀ ਹੈ, ਦਿਲ ਦਾ ਕੰਮ ਕਰਨ ਦੀ ਸਮਰੱਥਾ ਜਾਂ ਐਲ.ਈ.ਈ.ਐਫ. ਘਟ ਜਾਂਦੀ ਹੈ ਪਰ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਕਰਕੇ ਅਤੇ ਖੁਰਾਕ ਨੂੰ ਕੰਟਰੋਲ ਕਰਕੇ ਕੋਲੈਸਟਰੋਲ ਦਾ ਪੱਕੇ ਤੌਰ 'ਤੇ ਇਲਾਜ ਕਰਨ ਨਾਲ ਦਿਲ ਦੀ ਕੰਮ ਕਰਨ ਦੀ ਸਮਰੱਥਾ ਜਾਂ ਐਲ.ਵੀ.ਈ.ਐਫ. ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੰਕ ਫੂਡਜ਼ ਦਾ ਇਸਤੇਮਾਲ ਕਰਨ ਨਾਲ ਜਾਂ ਉਮਰ ਦੇ ਹਿਸਾਬ ਨਾਲ ਵੀ ਨਾੜਾਂ ਵਿਚ ਰੁਕਾਵਟ ਆ ਜਾਂਦੀ ਹੈ, ਜਿਸ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਖ਼ਤਰਨਾਕ ਹੈ ਠੰਢੇ ਪਦਾਰਥ ਪੀਣ ਦੀ ਆਦਤ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਜ਼ਿਆਦਾ ਪਸੰਦ ਕੋਲਡ ਡਰਿੰਕ (ਠੰਢੇ ਪਦਾਰਥ) ਹਨ ਪਰ ਇਨ੍ਹਾਂ 'ਚ ਮੌਜੂਦ ਕੈਫੀਨ ਦੀ ਮਾਤਰਾ ਹੌਲੀ-ਹੌਲੀ ਨੌਜਵਾਨਾਂ ਨੂੰ ਇਸ ਦਾ ਆਦੀ ਬਣਾ ਦਿੰਦੀ ਹੈ। ਇਸ ਲਈ ਨੌਜਵਾਨ ਪੀੜ੍ਹੀ ਕੁਝ ਖਾਵੇ ਜਾਂ ਨਾ ਖਾਵੇ, ਪਰ ਕੋਲਡ ਡਰਿੰਕ ਨੂੰ ਛੱਡਣ ਲਈ ਰਾਜ਼ੀ ਨਹੀਂ ਹੁੰਦੀ। ਮੈਡੀਕਲ ਖੇਤਰ ਦੇ ਸੂਤਰਾਂ ਅਨੁਸਾਰ ਕੋਲਡ ਡਰਿੰਕਸ ਦੀ ਵਰਤੋਂ ਨਾਲ ਉਨੀਂਦਰਾ, ਚਿੜਚਿੜਾਪਨ ਅਤੇ ਉਦਾਸੀ ਵਰਗੇ ਮਾਨਸਿਕ ਰੋਗਾਂ ਨਾਲ ਗ੍ਰਸੇ ਨੌਜਵਾਨ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੌਜੂਦਾ ਸਮੇਂ ਕੋਲਡ ਡਰਿੰਕ 'ਚ 3.2 ਮਿਲੀਗ੍ਰਾਮ ਤੋਂ 45 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਇਸ ਲਈ ਕੈਫੀਨ ਦੇ ਕਾਰਨ ਹੀ ਕੋਲਡ ਡਰਿੰਕਸ ਦੀ ਆਦਤ ਪੈਂਦੀ ਹੈ। ਧਿਆਨ ਰਹੇ ਕਿ ਕੈਫੀਨ ਦੁਨੀਆ 'ਚ ਸਭ ਤੋਂ ਜ਼ਿਆਦਾ ਵਰਤੋਂ 'ਚ ਆਉਣ ਵਾਲਾ ਨਸ਼ਾ ਹੈ ਜੋ ਕੇਂਦਰੀ ਨਾੜੀ ਤੰਤਰ ਨੂੰ ਵਧੇਰੇ ਉਤੇਜਿਤ ਕਰਦਾ ਹੈ। ਕੈਫੀਨ ਨਾਲ ਪਹਿਲਾਂ ਨਾੜੀ ਤੰਤਰ 'ਚ ਚੁਸਤੀ ਮਹਿਸੂਸ ਹੁੰਦੀ ਹੈ ਜੋ ਬਾਅਦ ਵਿਚ ਉਤੇਜਨਾ ਅਤੇ ਉਦਾਸੀ ਵਿਚ ਬਦਲ ਜਾਂਦੀ ਹੈ। ਵਿਦੇਸ਼ਾਂ ਵਿਚ ਤਾਂ ਕੋਲਡ ਡਰਿੰਕ ਬਹੁਤ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX