ਤਾਜਾ ਖ਼ਬਰਾਂ


ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ
. . .  1 day ago
ਚੰਡੀਗੜ੍ਹ 27 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਅੰਮ੍ਰਿਤਸਰ ਸੈਂਟਰਲ ਤੋਂ ਡਾ. ਰਾਮ ਚਾਵਲਾ, ਅੰਮ੍ਰਿਤਸਰ ਈਸਟ ਤੋਂ ਡਾ. ਜਗਮੋਹਨ ਸਿੰਘ ...
ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  1 day ago
ਸੰਗਰੂਰ ,27 ਜਨਵਰੀ (ਧੀਰਜ ਪਸ਼ੌਰੀਆ )- ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ 2017 ’ਚ ਸੰਗਰੂਰ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਅੱਜ ਅਮ੍ਰਿਤਸਰ ਵਿਖੇ ਪੰਜਾਬ ...
ਜਲਦੀ ਹੀ ਮੁੱਖ ਮੰਤਰੀ ਚਿਹਰੇ ਲਈ ਇਕ ਨਾਮ ਹੋਵੇਗਾ ਤੁਹਾਡੇ ਸਾਹਮਣੇ - ਰਾਹੁਲ ਗਾਂਧੀ
. . .  1 day ago
ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
. . .  1 day ago
ਅੰਮ੍ਰਿਤਸਰ, 27 ਜਨਵਰੀ-ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ...
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 27 ਜਨਵਰੀ- ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਢੁਕਵੀਂਆਂ ਸਾਵਧਾਨੀਆਂ..
ਚੋਣਾਂ ਤੋਂ ਪਹਿਲਾਂ ਸੀ.ਐੱਮ. ਦਾ ਚਿਹਰਾ ਕਰਾਂਗੇ ਐਲਾਨ- ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵਲੋਂ ਪੰਜਾਬ ਚੋਣਾਂ ਲਈ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ...
ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ...
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 82.62 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
. . .  1 day ago
ਚੰਡੀਗੜ੍ਹ, 27 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ 'ਚੋਂ 26 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 82.62 ਕਰੋੜ ਰੁਪਏ ਦੀ ਕੀਮਤ ਦੀਆਂ...
ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ
. . .  1 day ago
ਜਲੰਧਰ, 27 ਜਨਵਰੀ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ..
ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ..
ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ- ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ..
3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ...
ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ...
ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ...
ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ
. . .  1 day ago
ਜਲੰਧਰ, 27 ਜਨਵਰੀ-ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ..
ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ...
ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਜਨਵਰੀ- ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ....
ਗੜ੍ਹਸ਼ੰਕਰ ਹਲਕੇ ਤੋਂ 'ਆਪ' ਆਗੂ ਸੁਨੀਲ ਚੌਹਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਹਲਕੇ ਦੇ ਬੀਤ ਖੇਤਰ 'ਚ ਚੰਗਾ ਆਧਾਰ ਰੱਖਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਚੌਹਾਨ ਵਲੋਂ ਗੜ੍ਹਸ਼ੰਕਰ ਹਲਕੇ ਤੋਂ ...
ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੁੱਜੇ ਜਲੰਧਰ
. . .  1 day ago
ਜਲੰਧਰ, 27 ਜਨਵਰੀ (ਸ਼ਿਵ)-ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਲੰਧਰ ਪੁੱਜੇ ਹਨ ਅਤੇ ਵਾਈਟ ਡਾਇਮੰਡ 'ਚ ਸੰਬੋਧਨ ਕਰਨਗੇ...
ਮੋਗਾ ਹਲਕੇ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਭਰੇ ਕਾਗਜ਼
. . .  1 day ago
ਮੋਗਾ, 27 ਜਨਵਰੀ (ਗੁਰਤੇਜ ਸਿੰਘ ਬੱਬੀ) - ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ...
ਹਾਕੀ ਇੰਡੀਆ ਨੇ ਕੀਤਾ ਹਾਕੀ ਪੰਜਾਬ ਨੂੰ ਸਸਪੈਂਡ, ਬਣਾਈ ਤਿੰਨ ਮੈਂਬਰੀ ਐਡਹਾਕ ਕਮੇਟੀ
. . .  1 day ago
ਜਲੰਧਰ, 27 ਜਨਵਰੀ- ਭਾਰਤ ਵਿਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ..
ਅਸੀਂ ਸਾਰੇ ਅਫ਼ਗਾਨਿਸਤਾਨ ਦੇ ਵਿਕਾਸ ਨੂੰ ਲੈ ਕੇ ਚਿੰਤਤ ਹਾਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 27 ਜਨਵਰੀ - ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਸੀ ਕੀ ਖੇਤਰੀ ਸੁਰੱਖਿਆ ਦੇ ਸਬੰਧ ਵਿਚ ਸਾਡੇ ਸਾਰਿਆਂ ਦੀਆਂ ਇਕੋ ਜਿਹੀਆਂ ਚਿੰਤਾਵਾਂ ਅਤੇ ਟੀਚੇ ...
ਅਕਾਲੀ ਦਲ ਨੂੰ ਝਟਕਾ, ਪ੍ਰਦੇਸ਼ ਦੇ ਸੀਨੀਅਰ ਉਪ ਪ੍ਰਧਾਨ ਭਾਜਪਾ 'ਚ ਸ਼ਾਮਿਲ
. . .  1 day ago
ਪਠਾਨਕੋਟ, 27 ਜਨਵਰੀ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਝਟਕਾ ਲੱਗਾ ਹੈ ਜਦੋਂ ਪ੍ਰਦੇਸ਼ ਅਕਾਲੀ ਦਲ (ਬ) ਦੇ ਸੀਨੀਅਰ ਉਪ ਪ੍ਰਧਾਨ ਹਰਦੀਪ ਸਿੰਘ ਕਲੇਰ (ਸ਼੍ਰੋਮਣੀ) ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਿਲ...
ਸਿੱਖ ਜਥੇਬੰਦੀਆਂ ਨੇ ਦੋ ਘੰਟੇ ਲਈ ਹਾਈਵੇਅ ਕੀਤਾ ਜਾਮ
. . .  1 day ago
ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ,ਹਰਜੋਤ ਸਿੰਘ ਚਾਨਾ)- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਫ਼ਦ ਵਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਮੁਲਾਕਾਤ ਅਸਫ਼ਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ 2 ਘੰਟੇ ਦੇ ਲਈ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਖ਼ਲਾਅ 'ਚ ਗੂੰਜਦੀ ਰਹੇਗੀ ਗੁਰਮੀਤ ਬਾਵਾ ਦੀ ਆਵਾਜ਼

ਨੀਂ! ਮੈਂ ਵਿਰਸਾ ਸੋਹਣੇ ਪੰਜਾਬ ਦਾ, ਮੈਨੂੰ ਲਈਂ ਸੰਭਾਲ ਜ਼ਰਾ ਮੈਨੂੰ ਆਪਣੇ ਹੀ ਠੁੱਡਾਂ ਮਾਰਦੇ, ਹੁਣ ਤੂੰ ਹੀ ਹੱਥ ਵਧਾ। ਮੇਰੇ 'ਮਿਰਜ਼ੇ', 'ਹੀਰਾਂ' ਵਿਲਕਦੇ ਦੱਸ ਮੈਂ ਕੀ ਯਤਨ ਕਰਾਂ, ਨਾ ਹੀ 'ਜੁਗਨੀ' ਕੁਝ ਵੀ ਕੂਕਦੀ ਮੈਂ ਕਿੰਝ ਦਰਿਆ ਪਾਰ ਕਰਾਂ। ਨਾ ਦਿਸਣ ਟੱਪੇ ਨਾ ਸਿੱਠਣੀਆਂ ਕੀ 'ਕੱਲੀ ਕਲੋਲ ਕਰਾਂ, ਰੁੱਸ ਬੈਠੇ ਨੇ ਸੁਹਾਗ ਤੇ ਘੋੜੀਆਂ ਤੂੰ ਹੇਕ ਲਗਾ ਜ਼ਰਾ। 'ਲੰਮੀ ਹੇਕ ਦੀ ਰਾਣੀ' ਗੁਰਮੀਤ ਬਾਵਾ ਨੇ ਪੰਜਾਬੀ ਵਿਰਸੇ ਦੀ ਇਸ ਅਰਜ਼ੋਈ ਨੂੰ ਕਿੰਨੇ ਦਿਲ ਨਾਲ ਸਵੀਕਾਰ ਕੀਤਾ ਹੋਵੇਗਾ ਕਿ ਵਿਰਸੇ ਦਾ ਲਿਸ਼ਕਾਰਾ ਦੇਸ਼ 'ਚ ਹੀ ਨਹੀਂ, ਬਾਹਰਲੇ ਮੁਲਕਾਂ 'ਚ ਵੀ ਜਗਮਗ ਹੁੰਦਾ ਨਜ਼ਰ ਆਉਣ ਲੱਗਾ। ਪੰਜਾਬੀ ਬੋਲੀਆਂ, ਟੱਪੇ, ਸੁਹਾਗ, ਘੋੜੀਆਂ, ਲੋਕ-ਗੀਤਾਂ ਦੀ ਵਿਰਾਸਤ 'ਚ ਜਿਵੇਂ ਉਨ੍ਹਾਂ ਆਪਣੀ ਆਵਾਜ਼ ਦੀ ਛੋਹ ਨਾਲ ਮੁੜ ਜਾਨ ਛਿੜਕ ਦਿੱਤੀ ਹੋਵੇ। ਖੌਰੇ ਕਿੰਨੇ ਬਾਬਲਾਂ ਦੀਆਂ ਅੱਖਾਂ ਉਹ ਗੀਤ ਸੁਣ ਕੇ ਭਿੱਜੀਆਂ ਹੋਣਗੀਆਂ, ਜਿਸ 'ਚ ਵਿਆਹ ਤੋਂ ਬਾਅਦ ਵਿਦਾ ਹੋ ਰਹੀ ਧੀ ਬਸ ਕੁਝ ਪਲਾਂ ਦਾ ਇੰਤਜ਼ਾਰ ਕਰਨ ਲਈ ਕਹਿੰਦੀ ਹੈ: 'ਕਹਾਰੋ! ਡੋਲੀ ਨਾ ਚਾਇਓ ਵੇ ਮੇਰਾ ਬਾਬਲ ਆਇਆ ਨਹੀਂ। ਜਾਂ ਫਿਰ ਕਿੰਨੀਆਂ ...

ਪੂਰਾ ਲੇਖ ਪੜ੍ਹੋ »

ਬੜੇ ਵਿਸ਼ਾਲ ਮਾਇਆਜਾਲ ਵਾਲਾ ਧੰਦਾ ਹੈ ਹਵਾਲਾ

ਦੁਨੀਆ ਨੂੰ ਪੈਸਾ ਨਚਾ ਰਿਹਾ ਹੈ ਤੇ ਹਰ ਕੋਈ ਸੋਚਦਾ ਹੈ ਕਿ ਸਾਰਾ ਪੈਸਾ ਮੇਰੀ ਜੇਬ ਵਿਚ ਆ ਜਾਵੇ। ਇਸ ਨੂੰ ਹਾਸਲ ਕਰਨ ਦੀ ਦੌੜ ਵਿਚ ਭ੍ਰਿਸ਼ਟਾਚਾਰ ਫੈਲ ਰਿਹਾ ਹੈ, ਝੂਠ ਦੀਆਂ ਪੰਡਾਂ ਬੰਨ੍ਹੀਆਂ ਜਾ ਰਹੀਆਂ ਹਨ, ਇਮਾਨਦਾਰੀ ਨੂੰ ਫੂਕਿਆ ਜਾ ਰਿਹਾ ਹੈ, ਠੱਗੀਆਂ ਠੋਰੀਆਂ ਵਧ ਰਹੀਆਂ ਹਨ। ਪਹਿਲਾਂ ਕਿਹਾ ਜਾਂਦਾ ਸੀ ਕਿ 'ਦੁਨੀਆ ਪੈਸੇ ਵਰਗੀ ਗੋਲ' ਤੇ ਜਦੋਂ ਤੱਕ ਪੈਸਾ ਗੋਲ ਸੀ ਤੇ ਟਿਕਦਾ ਨਹੀਂ ਸੀ, ਜਦੋਂ ਦਾ ਨੋਟਾਂ ਵਿਚ ਬਦਲ ਗਿਆ ਹੈ, ਅਮੀਰਾਂ ਨੇ ਭੰਡਾਰ ਕਰ ਲਿਆ ਹੈ। ਸੱਚ ਇਹ ਹੈ ਕਿ ਭੈਣ-ਭਰਾ, ਮਾਂ-ਬਾਪ, ਰਿਸ਼ਤੇਦਾਰੀਆਂ ਪੈਸੇ ਦੀ ਲਪੇਟ 'ਚ ਹਨ ਤੇ ਸਾਰੇ ਦਾ ਸਾਰਾ ਮੋਹ ਪੈਸੇ ਨਾਲ ਹੋਣ ਕਰਕੇ ਮੁਹੱਬਤ ਅਤੇ ਪਿਆਰ-ਸਤਿਕਾਰ ਵਿਖਾਵੇ ਵਾਲੀ ਸ਼ੈਅ ਬਣ ਗਏ ਹਨ। ਬੈਂਕ ਪ੍ਰਣਾਲੀ ਤੋਂ ਪਹਿਲਾਂ ਕੌਮਾਂਤਰੀ ਪੱਧਰ 'ਤੇ ਪੈਸੇ ਦਾ ਲੈਣ-ਦੇਣ ਜਿਸ ਤਰੀਕੇ ਨਾਲ ਚੱਲਦਾ ਸੀ, ਉਹਦੇ 'ਚੋਂ ਹੀ ਹਵਾਲਾ ਸ਼ਬਦ ਜਾਂ ਮਨੀ ਲਾਂਡਰਿੰਗ ਲੋਕਾਂ ਦੇ ਕੰਨਾਂ ਤੱਕ ਪਹੁੰਚੇ ਹਨ। ਪਹਿਲਾਂ ਇਹ ਧੰਦਾ ਸੀ ਤੇ ਅੱਜ ਦੇ ਯੁੱਗ ਵਿਚ ਇਹ ਜੁਰਮ ਬਣ ਗਿਆ ਹੈ। ਡਿਜੀਟਲ ਤੇ ਵਿਗਿਆਨਕ ਯੁੱਗ ਵਿਚ ਵੀ ਨੋਟਾਂ ਦੀਆਂ ਥੱਦੀਆਂ ਜੇ ਬਿਨਾਂ ...

ਪੂਰਾ ਲੇਖ ਪੜ੍ਹੋ »

ਫੱਬਵੀਂ ਦਿੱਖ ਦੀ ਉਡੀਕ ਵਿਚ-ਕਲਾਨੌਰ ਦਾ ਇਤਿਹਾਸਕ ਸਥਾਨ 'ਤਖ਼ਤ-ਏ-ਅਕਬਰੀ'

ਗੁਰਦਾਸਪੁਰ ਜ਼ਿਲੇ ਦੀ ਤਹਿਸੀਲ ਕਲਾਨੌਰ 30-35 ਸਾਲ ਬਾਅਦ ਗਿਆ, ਅਕਬਰ ਦੀ ਤਾਜਪੋਸ਼ੀ ਵਾਲਾ ਇਤਿਹਾਸਕ ਸਥਾਨ ਦੁਬਾਰਾ ਦੇਖਣ ਵਾਸਤੇ। ਬੋਰਡਾਂ ਉੱਪਰ ਹੁਣ ਇਸ ਦਾ ਨਾਂਅ 'ਤਖ਼ਤ-ਏ-ਅਕਬਰੀ' ਲਿਖਿਆ ਹੋਇਆ ਹੈ। ਐਨੇੇ ਲੰਮੇ ਸਮੇਂ ਵਿਚ ਥੋੜ੍ਹਾ ਬਹੁਤਾ ਫਰਕ ਵੀ ਨਜ਼ਰ ਆਇਆ। ਉਦੋਂ ਝੋਨੇ ਦੀ ਫ਼ਸਲ ਦੇ ਦਿਨ ਸਨ ਤੇ ਐਸ ਵੇਲੇ ਕਣਕ ਪੁੰਗਰ ਰਹੀ ਸੀ। ਉਸ ਵੇਲੇ ਰਾਹ ਬਿਲਕੁਲ ਕੱਚਾ ਸੀ, ਬਲਕਿ ਤਾਜਪੋਸ਼ੀ ਵਾਲੀ ਥਾਂ ਪਹੁੰਚਣ ਲਈ ਝੋਨੇ ਦੇ ਖੇਤਾਂ ਦੀਆਂ ਵੱਟਾਂ ਉੱਪਰੋਂ ਲੰਘਣਾ ਪਿਆ। ਉਦੋਂ ਸਥਾਨ ਦੁਆਲੇ ਡੰਗਰ ਬੱਝੇ ਹੋਏ ਸਨ ਅਤੇ ਥਾਂ ਥਾਂ ਉੱਪਰ ਗੋਹਾ ਖਿਲਰਿਆ ਪਿਆ ਸੀ। ਗੰਦਗੀ ਇਤਿਹਾਸ ਨੂੰ ਮੂੰਹ ਚਿੜਾ ਰਹੀ ਸੀ। ਪਰ ਐਸ ਵਾਰ ਸਫਾਈ ਸੀ ਅਤੇ ਪੱਕੀ ਸੜਕ ਨੇ ਸੁਆਗਤ ਕੀਤਾ!ਉਦੋਂ ਕਲਾਨੌਰ ਅਜੇ ਤਹਿਸੀਲ਼ ਨਹੀਂ ਸੀ ਬਣੀ, ਸਗੋਂ ਇਕ ਗ੍ਰਾਮ ਪੰਚਾਇਤ ਹੀ ਸੀ। ਗੁਰਦਾਸਪੁਰ ਤੋਂ ਪੱਛਮ ਵੱਲ 25 ਕਿਲੋ ਮੀਟਰ ਦੀ ਦੂਰੀ 'ਤੇ ਨਵੇਂ ਬਣੇ ਰਾਸ਼ਟਰੀ ਮਾਰਗ 354 ਉੱਪਰ ਸਥਿੱਤ ਕਲਾਨੌਰ ਨੂੰ ਜਾਣ ਵਾਲੀ ਸਾਰੀ ਸੜਕ ਹੀ ਇਸ ਵਾਰ ਕਮਾਲ ਦੀ ਸੀ! ਮੁੱਖ ਸੜਕ 'ਤੇ ਸਥਾਨ ਵੱਲ ਜਾਣ ਲਈ 'ਅਕਬਰ ਦਾ ਤਖ਼ਤ ਸੜਕ' ਦਾ ਬੋਰਡ ਵੀ ਲੱਗਾ ਮਿਲਿਆ। ਪਰ ...

ਪੂਰਾ ਲੇਖ ਪੜ੍ਹੋ »

ਜਿਨ ਪ੍ਰੇਮ ਕੀਓ-17

ਭਾਈ ਮੰਝ

ਪ੍ਰੇਮ ਦਾ ਮਾਰਗ ਵਾਲ ਨਾਲੋਂ ਬਰੀਕ ਅਤੇ ਤਲਵਾਰ ਨਾਲੋਂ ਤਿੱਖਾ ਹੈ। ਫਿਰ ਵੀ ਇਸ ਦਾ ਖ਼ੁਮਾਰ ਅਤੇ ਸਰੂਰ ਆਸ਼ਕਾਂ ਨੂੰ ਇਸ 'ਤੇ ਤੋਰੀ ਰੱਖਦਾ ਹੈ। ਰੱਬੀ ਪ੍ਰੀਤ ਅਤੇ ਸੇਵਾ ਦੀ ਅਨੋਖੀ ਮਿਸਾਲ ਕਾਇਮ ਕਰਨ ਵਾਲੇ ਭਾਈ ਤੀਰਥਾ ਜੀ ਦੀ ਕਹਾਣੀ ਵੀ ਦਿਲ ਹਿਲਾ ਦੇਣ ਵਾਲੀ ਹੈ। ਮੰਝਕੀ ਪਿੰਡ ਦਾ ਚੌਧਰੀ ਹੋਣ ਕਰਕੇ ਇਨ੍ਹਾਂ ਨੂੰ ਮੰਝ ਨਾਂਅ ਨਾਲ ਵੀ ਬੁਲਾਇਆ ਜਾਂਦਾ ਸੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਭਾਈ ਮੰਝ ਅਪਾਰ ਧਨ ਦੌਲਤ ਦੇ ਮਾਲਕ ਸਨ। ਹਰ ਸਾਲ ਇਹ ਇਕ ਵੱਡਾ ਜਥਾ ਲੈ ਕੇ ਨਿਗਾਹੇ ਸਰਵਰ ਪੀਰ ਦੀ ਜ਼ਿਆਰਤ ਲਈ ਜਾਂਦੇ ਸਨ। ਘਰ ਵਿਚ ਪੀਰ ਦੀ ਕਬਰ ਵੀ ਬਣਾਈ ਹੋਈ ਸੀ ਪਰ ਦਿਲ ਖਾਲੀ ਤੇ ਸੁੰਨਾ ਸੀ। ਇਕ ਵਾਰ ਇਹ ਨਿਗਾਹੇ ਤੋਂ ਵਾਪਸ ਪਿੰਡ ਪਰਤ ਰਹੇ ਸਨ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ। ਗੁਰੂ ਸਾਹਿਬ ਜੀ ਦੇ ਨੂਰਾਨੀ ਦੀਦਾਰ, ਬਚਨਾਂ, ਕੀਰਤਨ ਦੀ ਛਹਿਬਰ ਨੇ ਉਹ ਰੰਗ ਲਾਏ ਕਿ ਆਪ ਗੁਰੂ ਚਰਨਾਂ 'ਤੇ ਡਿੱਗ ਕੇ ਸਿੱਖੀ ਦੀ ਦਾਤ ਮੰਗਣ ਲੱਗੇ। ਪਾਤਸ਼ਾਹ ਜੀ ਨੇ ਕਿਹਾ ਕਿ ਸਿੱਖੀ ਦਾ ਮਾਰਗ ਸੌਖਾ ਨਹੀਂ ਹੈ। ਕਿਸੇ ਇਕ ਦਾ ਹੋ ਕੇ ਅਤਿ ਨਿਮਰਤਾ ਵਿਚ, ...

ਪੂਰਾ ਲੇਖ ਪੜ੍ਹੋ »

ਇਸ ਵਰ੍ਹੇ ਦਾ ਸਾਹਿਤ ਦਾ ਨੋਬਲ ਪੁਰਸਕਾਰ ਜੇਤੂ

ਅਬਦੁਲ ਰਾਜ਼ਾਕ ਗੁਰਨਾਹ

ਰਾਇਲ ਸਵੀਡਿਸ਼ ਅਕਾਦਮੀ ਨੇ ਸਾਲ 2021 ਦਾ ਸਾਹਿਤ ਦਾ ਨੋਬਲ ਪੁਰਸਕਾਰ ਉੱਘੇ ਲੇਖਕ ਅਬਦੁਲ ਰਾਜ਼ਾਕ ਗੁਰਨਾਹ ਨੂੰ ਦੇਣ ਦਾ ਐਲਾਨ ਕੀਤਾ ਹੈ। ਸੰਨ 1948 ਵਿਚ ਜਨਮਿਆ ਅਬਦੁਲ ਰਾਜ਼ਾਕ ਗੁਰਨਾਹ 1960 ਦੇ ਅੰਤ ਵਿਚ,ਇਕ ਅਫਰੀਕਨ ਰਫ਼ਿਊਜੀ ਦੇ ਤੌਰ 'ਤੇ ਇੰਗਲੈਂਡ ਪਹੁੰਚਣ ਤੋਂ ਪਹਿਲਾਂ ਹਿੰਦ ਮਹਾਂਸਾਗਰ ਵਿਚਲੇ ਜਜ਼ੀਰੇ, ਜ਼ਾਂਜ਼ੀਬਾਰ ਵਿਚ ਪਲਿਆ ਅਤੇ ਵੱਡਾ ਹੋਇਆ। ਬਰਤਾਨੀਆ ਦੇ ਬਸਤੀਵਾਦੀ ਕਾਨੂੰਨ ਤੋਂ ਸ਼ਾਂਤੀ ਨਾਲ ਨਿਜਾਤ ਪਾਉਣ ਲਈ ਦਸੰਬਰ 1963 ਵਿਚ ਜ਼ਾਂਜ਼ੀਬਾਰ ਵਿਚ ਪ੍ਰੈਜ਼ੀਡੈਂਟ ਅਬੀਦ ਕਰੂਮੇ ਦੇ ਰਾਜ ਕਾਲ ਸਮੇਂ ਵਿਦਰੋਹ ਉੱਠਿਆ, ਜਿਸ ਵਿਚ ਅਰਬ ਮੂਲ ਦੇ ਲੋਕਾਂ 'ਤੇ ਤਸ਼ੱਦਦ ਹੋਇਆ ਅਤੇ ਤਸੀਹੇ ਦਿੱਤੇ ਗਏ। ਲੇਖਕ ਗੁਰਨਾਹ ਉਸ ਸਮੇਂ ਜ਼ੁਲਮ ਦਾ ਸ਼ਿਕਾਰ ਹੋਇਆ। ਉਸ ਦੀਆਂ ਕੁੱਲ ਮਿਲਾ ਕੇ ਦਸ ਨਾਵਲ ਅਤੇ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਰਾਇਲ ਅਕਾਦਮੀ ਨੇ ਦੇਖਿਆ ਕਿ ਰਫ਼ਿਊਜੀਆਂ ਦੀ ਮਨੋ-ਦਸ਼ਾ ਵਿਚ ਟੁੱਟ-ਭੱਜ, ਗੁਰਨਾਹ ਦੇ ਸਾਰੇ ਸਾਹਿਤਕ ਕਾਰਜ ਵਿਚ ਹਰ ਥਾਂ ਵਿਦਮਾਨ ਰਹੀ ਹੈ। ਗੁਰਨਾਹ ਨੇ ਇੱਕੀ ਸਾਲ ਦੀ ਉਮਰ ਵਿਚ ਅੰਗਰੇਜ਼ੀ ਤੋਂ ਬਨਵਾਸ ਮੌਕੇ ਲਿਖਣਾ ਆਰੰਭਿਆ। ਉਦੋਂ 'ਸਵਾਹਿਲੀ' ਉਸ ...

ਪੂਰਾ ਲੇਖ ਪੜ੍ਹੋ »

ਬੜਾ ਖ਼ਤਰਨਾਕ ਹੈ ਗਿਰਝਾਂ ਦਾ ਘਟਣਾ

ਇਕ ਸਮਾਂ ਸੀ ਜਦੋਂ ਅਸਮਾਨ ਵਿਚ ਚੱਕਰ ਲਗਾਉਂਦੀਆਂ ਗਿਰਝਾਂ ਦੇ ਝੁੰਡ ਨੂੰ ਕੁਸ਼ਗਨਾ ਮੰਨਿਆ ਜਾਂਦਾ ਸੀ। ਇਹ ਮਰੇ ਹੋਏ ਪਸ਼ੂਆਂ ਦਾ ਗਲਿਆ-ਸੜਿਆ ਮਾਸ ਖਾਂਦੀਆਂ ਸਨ, ਇਸ ਲਈ ਲੋਕਾਂ ਵਲੋਂ ਇਨ੍ਹਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਪਰ ਪਿਛਲੇ ਸਾਲਾਂ ਵਿਚ ਹੋਈਆਂ ਵਿਗਿਆਨਕ ਖੋਜਾਂ ਨੇ ਮਨੁੱਖ ਨੂੰ ਆਪਣੀ ਸੋਚ ਬਦਲਣ ਲਈ ਪ੍ਰੇਰਿਤ ਕੀਤਾ ਹੈ। ਇਨ੍ਹਾਂ ਖੋਜਾਂ ਨੇ ਵਾਤਾਵਰਨ ਮਾਹਿਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਮਾਸ ਖੋਰੇ ਪੰਛੀ ਸ਼ਹਿਰਾਂ ਅਤੇ ਪਿੰਡਾਂ ਦੇ ਬਾਹਰ ਖੁੱਲ੍ਹੀਆਂ ਥਾਵਾਂ ਖ਼ਾਸ ਕਰਕੇ ਹੱਡਾ-ਰੋੜੀ ਉੱਤੇ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਸਾਡੇ ਵਾਤਾਵਰਨ ਨੂੰ ਸਾਫ਼ ਹੀ ਨਹੀਂ ਕਰਦੇ ਸਗੋਂ ਕੁਦਰਤੀ ਵਿਭਿੰਨਤਾ ਦੇ ਸੰਤੁਲਨ ਨੂੰ ਵੀ ਬਣਾਈ ਰੱਖਦੇ ਹਨ। ਦੱਸਣਯੋਗ ਹੈ ਕਿ ਸੰਨ 1980 ਤੱਕ ਇਕੱਲੇ ਭਾਰਤ ਵਿਚ ਹੀ ਗਿਰਝਾਂ ਦੀ ਅੰਦਾਜ਼ਨ ਗਿਣਤੀ 40 ਮਿਲੀਅਨ ਦੇ ਕਰੀਬ ਸੀ ਜੋ ਕਿ 2007 ਵਿਚ ਘੱਟ ਕੇ ਇਕ ਲੱਖ ਦੇ ਕਰੀਬ ਰਹਿ ਗਈ ਸੀ। ਇਕ ਘਟਨਾ ਜਿਸ ਨੇ ਵਾਤਾਵਰਨ ਵਿਗਿਆਨੀਆਂ ਨੂੰ ਸੁਚੇਤ ਕੀਤਾ ਉਹ ਰਾਜਸਥਾਨ ਦੇ ਇਲਾਕੇ ਭਰਤਪੁਰ ਦੀ ਹੈ। ਇੱਥੋਂ ਦੇ ਮਸ਼ਹੂਰ ਕੀਓਲਾਡੋ ਕੌਮੀ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਛੋਟਾ ਜਲ ਬਟੇਰ

ਪਾਣੀ ਵਾਲੇ ਜਾਂ ਦਲਦਲੀ ਇਲਾਕਿਆਂ ਦਾ ਇਕ ਛੋਟਾ ਜਿਹਾ ਪੰਛੀ ਹੈ ਛੋਟਾ ਜਲ ਬਟੇਰ (Bailon’s Crake)। ਇਸ ਨੂੰ ਜਲ ਬਟੇਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪਾਣੀ ਦੇ ਨੇੜੇ-ਤੇੜੇ ਹੀ ਦਲਦਲ ਵਿਚ ਝਾੜੀਆਂ ਦੇ ਅੰਦਰ ਭੋਜਨ ਦੀ ਭਾਲ 'ਚ ਵਿਚਰਦਾ ਦਿਖਾਈ ਦਿੰਦਾ ਹੈ। ਇਹ ਪੰਛੀ ਯੂਰਪ ਤੋਂ ਲੈ ਕੇ ਏਸ਼ੀਆ ਤੇ ਆਸਟ੍ਰੇਲੀਆ ਤੱਕ ਮਿਲਦਾ ਹੈ। ਇਹ ਛੋਟਾ ਜਿਹਾ ਪੰਛੀ ਦੇਖਣ 'ਚ ਬਹੁਤ ਖ਼ੂਬਸੂਰਤ ਹੈ। ਇਸ ਦੇ ਖੰਭ ਨਿੱਕੇ ਹੁੰਦੇ ਹਨ ਤੇ ਉਨ੍ਹਾਂ ਦਾ ਰੰਗ ਚਮਕਦਾਰ ਭੂਰਾ ਹੁੰਦਾ ਹੈ। ਉਤਲੇ ਪਾਸੇ ਦੇ ਖੰਭਾਂ 'ਤੇ ਚਿੱਟੇ ਧੱਬੇ ਹੁੰਦੇ ਹਨ। ਚੁੰਝ ਨਿੱਕੀ ਹੁੰਦੀ ਹੈ, ਜਿਸ ਦਾ ਰੰਗ ਉਪਰੋਂ ਸਲੇਟੀ ਜਿਹਾ ਤੇ ਹੇਠੋਂ ਹਰਾ ਹੁੰਦਾ ਹੈ। ਇਸ ਦੇ ਹੇਠਲੇ ਪਾਸੇ ਸਲੇਟੀ ਹਲਕੇ ਰੰਗ ਦੇ ਹੁੰਦੇ ਹਨ ਤੇ ਉਸ 'ਤੇ ਧਾਰੀਆਂ ਹੁੰਦੀਆਂ ਹਨ। ਲੱਤਾਂ ਚਿੱਟੀਆਂ ਤੇ ਅੱਖਾਂ ਸੂਹੀਆਂ ਲਾਲ ਹੁੰਦੀਆਂ ਹਨ। ਨਰ ਤੇ ਮਾਦਾ ਤਕਰੀਬਨ ਇਕੋ ਜਿਹੇ ਹੀ ਦਿਖਾਈ ਦਿੰਦੇ ਹਨ। ਜਲ ਬਟੇਰ ਚਿੱਕੜ ਜਾਂ ਦਲਦਲ 'ਚੋਂ ਆਪਣੀ ਤਿੱਖੀ ਚੁੰਝ ਨਾਲ ਕੀੜੇ ਲੱਭਦਾ ਹੈ। ਇਸ ਦਾ ਮੁੱਖ ਭੋਜਨ ਕੀੜੇ, ਮੱਕੜੀਆਂ, ਸੁੰਡੀਆਂ ਜਾਂ ਲਾਰਵਾ ਹੈ, ਇਸ ਤੋਂ ਇਲਾਵਾ ਇਹ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX