ਤਾਜਾ ਖ਼ਬਰਾਂ


ਪੱਛਮੀ ਬੰਗਾਲ : ਛੇ ਬੰਬ ਬਰਾਮਦ, ਮੁਲਜ਼ਮ ਵੀ ਆਇਆ ਪੁਲਿਸ ਅੜਿੱਕੇ
. . .  2 minutes ago
ਮੁਰਸ਼ਿਦਾਬਾਦ (ਪੱਛਮੀ ਬੰਗਾਲ), 28 ਜਨਵਰੀ - ਪੱਛਮੀ ਬੰਗਾਲ ਦੇ ਸਲਾਰ ਥਾਣਾ ਅਧੀਨ ਪੈਂਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਕੰਢੀ ਸਬ-ਡਿਵੀਜ਼ਨ ਵਿਚ ਛੇ ਬੰਬ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਵਿਚ ਮੁਲਜ਼ਮ...
ਮਹਾਰਾਸ਼ਟਰ : ਫ਼ਰਨੀਚਰ ਗੁਦਾਮ ਵਿਚ ਲੱਗੀ ਭਿਆਨਕ ਅੱਗ, 3 ਹੋਰ ਗੁਦਾਮਾਂ ਵਿਚ ਫੈਲੀ
. . .  9 minutes ago
ਠਾਣੇ (ਮਹਾਰਾਸ਼ਟਰ), 28 ਜਨਵਰੀ - ਮਹਾਰਾਸ਼ਟਰ ਦੇ ਠਾਣੇ ਵਿਚ ਭਿਵੰਡੀ ਖੇਤਰ ਵਿਚ ਸੁਮਰਸ ਚਾਮੁੰਡਾ ਕੰਪਲੈਕਸ ਵਿਚ ਇਕ ਫ਼ਰਨੀਚਰ ਗੋਦਾਮ ਵਿਚ ਲੱਗੀ ਅੱਗ ਹੁਣ 3 ਹੋਰ ਗੁਦਾਮਾਂ ਵਿਚ ਫੈਲ...
⭐ਮਾਣਕ - ਮੋਤੀ⭐
. . .  26 minutes ago
⭐ਮਾਣਕ - ਮੋਤੀ⭐
ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ
. . .  1 day ago
ਚੰਡੀਗੜ੍ਹ 27 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਅੰਮ੍ਰਿਤਸਰ ਸੈਂਟਰਲ ਤੋਂ ਡਾ. ਰਾਮ ਚਾਵਲਾ, ਅੰਮ੍ਰਿਤਸਰ ਈਸਟ ਤੋਂ ਡਾ. ਜਗਮੋਹਨ ਸਿੰਘ ...
ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  1 day ago
ਸੰਗਰੂਰ ,27 ਜਨਵਰੀ (ਧੀਰਜ ਪਸ਼ੌਰੀਆ )- ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ 2017 ’ਚ ਸੰਗਰੂਰ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਅੱਜ ਅਮ੍ਰਿਤਸਰ ਵਿਖੇ ਪੰਜਾਬ ...
ਜਲਦੀ ਹੀ ਮੁੱਖ ਮੰਤਰੀ ਚਿਹਰੇ ਲਈ ਇਕ ਨਾਮ ਹੋਵੇਗਾ ਤੁਹਾਡੇ ਸਾਹਮਣੇ - ਰਾਹੁਲ ਗਾਂਧੀ
. . .  1 day ago
ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
. . .  1 day ago
ਅੰਮ੍ਰਿਤਸਰ, 27 ਜਨਵਰੀ-ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ...
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 27 ਜਨਵਰੀ- ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਢੁਕਵੀਂਆਂ ਸਾਵਧਾਨੀਆਂ..
ਚੋਣਾਂ ਤੋਂ ਪਹਿਲਾਂ ਸੀ.ਐੱਮ. ਦਾ ਚਿਹਰਾ ਕਰਾਂਗੇ ਐਲਾਨ- ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵਲੋਂ ਪੰਜਾਬ ਚੋਣਾਂ ਲਈ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ...
ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ...
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 82.62 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
. . .  1 day ago
ਚੰਡੀਗੜ੍ਹ, 27 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ 'ਚੋਂ 26 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 82.62 ਕਰੋੜ ਰੁਪਏ ਦੀ ਕੀਮਤ ਦੀਆਂ...
ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ
. . .  1 day ago
ਜਲੰਧਰ, 27 ਜਨਵਰੀ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ..
ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ..
ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ- ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ..
3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ...
ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ...
ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ...
ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ
. . .  1 day ago
ਜਲੰਧਰ, 27 ਜਨਵਰੀ-ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ..
ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ...
ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਜਨਵਰੀ- ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ....
ਗੜ੍ਹਸ਼ੰਕਰ ਹਲਕੇ ਤੋਂ 'ਆਪ' ਆਗੂ ਸੁਨੀਲ ਚੌਹਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਹਲਕੇ ਦੇ ਬੀਤ ਖੇਤਰ 'ਚ ਚੰਗਾ ਆਧਾਰ ਰੱਖਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਚੌਹਾਨ ਵਲੋਂ ਗੜ੍ਹਸ਼ੰਕਰ ਹਲਕੇ ਤੋਂ ...
ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੁੱਜੇ ਜਲੰਧਰ
. . .  1 day ago
ਜਲੰਧਰ, 27 ਜਨਵਰੀ (ਸ਼ਿਵ)-ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਲੰਧਰ ਪੁੱਜੇ ਹਨ ਅਤੇ ਵਾਈਟ ਡਾਇਮੰਡ 'ਚ ਸੰਬੋਧਨ ਕਰਨਗੇ...
ਮੋਗਾ ਹਲਕੇ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਭਰੇ ਕਾਗਜ਼
. . .  1 day ago
ਮੋਗਾ, 27 ਜਨਵਰੀ (ਗੁਰਤੇਜ ਸਿੰਘ ਬੱਬੀ) - ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ...
ਹਾਕੀ ਇੰਡੀਆ ਨੇ ਕੀਤਾ ਹਾਕੀ ਪੰਜਾਬ ਨੂੰ ਸਸਪੈਂਡ, ਬਣਾਈ ਤਿੰਨ ਮੈਂਬਰੀ ਐਡਹਾਕ ਕਮੇਟੀ
. . .  1 day ago
ਜਲੰਧਰ, 27 ਜਨਵਰੀ- ਭਾਰਤ ਵਿਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ..
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਹਿੰਦੀ ਵਿਅੰਗ

ਇਕ ਗਧਾ ਚਾਹੀਦਾ ਹੈ

ਸਮਾਂ ਬਦਲ ਗਿਆ ਹੈ। ਹੁਣ ਪਿਓ ਤੋਂ ਵੱਧ ਲੋਕਾਂ ਨੂੰ ਗਧੇ ਦੀ ਲੋੜ ਹੈ। ਗਧਾ, ਜੀਹਨੂੰ ਸਮੇਂ 'ਤੇ ਪਿਓ ਬਣਾਇਆ ਜਾ ਸਕੇ!... ਅੱਜਕਲ੍ਹ ਲੋਕਾਂ ਦੀ ਇਹੋ ਧਾਰਨਾ ਹੈ। ਕੱਲ੍ਹ ਰਾਹ ਵਿਚ ਬਾਂਕੇ ਜੀ ਮਿਲ ਗਏ। ਗੱਲਾਂ-ਗੱਲਾਂ ਵਿਚ ਮੈਂ ਉਨ੍ਹਾਂ ਨੂੰ ਆਪਣੀ ਦੁਬਿਧਾ ਦੱਸੀ। ਝੱਟ ਬੋਲੇ, 'ਕਿਸੇ ਗਧੇ ਨੂੰ ਪਿਓ ਬਣਾ।' ਮੈਂ ਕਿਹਾ, 'ਮੇਰੇ ਪਿਤਾ ਜੀ ਤਾਂ ਹਨ!' ਉਨ੍ਹਾਂ ਕਿਹਾ, 'ਤਾਂ ਮੈਂ ਕਦੋਂ ਕਿਹਾ, ਉਨ੍ਹਾਂ ਨੂੰ ਗੰਗਾ ਵਿਚ ਧੱਕਾ ਦੇ ਦੇਹ। ਹਨ ਤਾਂ, ਰੱਖ ਘਰ ਵਿਚ।' ਮੈਂ ਘਬਰਾ ਕੇ ਕਿਹਾ, 'ਦੂਜਾ ਪਿਓ?' ਉਨ੍ਹਾਂ ਕਿਹਾ, 'ਹਮੇਸ਼ਾ ਲਈ ਥੋੜ੍ਹੋ! ਬਸ ਕੰਮ ਨਿਕਲਣ ਤੱਕ। ਲੋਕ ਤਾਂ ਆਪਣੇ ਜੀਵਨ ਵਿਚ ਸੌ-ਸੌ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਤੂੰ ਹੈਂ ਕਿ ਦੂਜਾ ਬਣਾਉਣ ਤੋਂ ਹੀ ਡਰ ਰਹੀ ਹੈਂ!' ਉਨ੍ਹਾਂ ਨੇ ਮੈਨੂੰ ਲਾਹਨਤ ਦਿੱਤੀ ਅਤੇ ਮੈਂ ਸ਼ਰਮਿੰਦਾ। ਬਾਂਕੇ ਜੀ ਦੀ ਗੁਫ਼ਤਗੂ ਸੁਣ ਰਹੇ ਬਿਹਾਰੀ ਲਾਲ ਚੁੱਪਚਾਪ ਨੇੜੇ ਹੀ ਖੜ੍ਹੇ ਸਨ। ਬਾਂਕੇ ਜੀ ਦੇ ਜਾਂਦਿਆਂ ਹੀ ਉਨ੍ਹਾਂ ਨੇ ਰਾਜ਼ ਖੋਲ੍ਹਿਆ, 'ਇਨ੍ਹਾਂ ਬਾਂਕੇ ਜੀ ਦੇ ਕਈ ਪਿਓਆਂ ਨੂੰ ਮੈਂ ਜਾਣਦਾ ਹਾਂ। ਇਨ੍ਹਾਂ ਨੇ ਮੇਰੇ ਸਾਹਮਣੇ ਇਕ ਵਪਾਰੀ ਨੂੰ ਪਿਓ ਬਣਾਇਆ। ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀ

ਗੋਰਾ

ਗੋਰੇ ਨੌਜਵਾਨ ਨੇ ਇਕ ਵਾਰੀ ਵੀ ਨਾਂਹ-ਨੁੱਕਰ ਨਾ ਕੀਤੀ। 'ਬੇਸਮੈਂਟ' ਦਾ ਮੂੰਹ ਮੰਗਿਆ ਗਿਆਰਾਂ ਸੌ ਡਾਲਰ ਕਿਰਾਇਆ ਛਿਣਾਂ-ਪਲਾਂ ਵਿਚ ਮਿਸਟਰ ਸਿੰਘ ਦੀ ਤਲੀ 'ਤੇ ਰੱਖ ਦਿੱਤਾ। ਮਿਸਟਰ ਸਿੰਘ ਨੇ ਸੋਚਿਆ, ਜਿਸ ਨੇ ਕੁਝ ਕਰਕੇ ਦਿਖਾਉਣਾ ਹੋਵੇ, ਉਹ ਕਦੇ ਕਿਸੇ ਕਿਸਮ ਦੀ ਆਨਾ-ਕਾਨੀ ਨਹੀਂ ਕਰਿਆ ਕਰਦਾ। ਸਾਡੇ ਏਧਰਲੇ 'ਦੇਸੀ' ਤਾਂ ਕੈਨੇਡਾ ਵਰਗੇ ਮੁਲਕਾਂ ਵਿਚ ਜਾ ਕੇ ਵੀ ਨਹੀਂ ਬਦਲੇ। ਉਹੀ ਲੀਚੜਪੁਣਾ, ਉਹੀ ਈਰਖਾ, ਸਾੜਾ, ਜੁਗਾੜ। ਇਸ ਤੋਂ ਪਹਿਲਾਂ ਇਕ ਪੰਜਾਬੀ ਮੀਆਂ-ਬੀਵੀ, ਆਪਣੇ ਤਿੰਨ ਸਾਲ ਦੇ ਬੱਚੇ ਨਾਲ 900 ਡਾਲਰ 'ਤੇ ਰਹਿ ਰਹੇ ਸਨ। ਕਿਰਾਇਆ ਮੁਕਾ ਵੀ ਰਿਆਇਤ ਮੰਗਦੇ ਰਹਿੰਦੇ। ਉਨ੍ਹਾਂ ਦਾ 'ਲਾਡਲਾ' ਬਹੁਤ ਸ਼ਰਾਰਤੀ ਸੀ। ਗੈਰਾਜ ਵਿਚ ਜਾਂ ਬਾਹਰ ਫੁੱਟਪਾਥ 'ਤੇ ਖੇਡਦੇ, ਕਰਦੇ ਉਹ ਮਿਸਟਰ ਸਿੰਘ ਹੋਰਾਂ ਦੇ ਛੇ ਸਾਲ ਦੇ ਗੈਰੀ ਨਾਲ ਆਢਾ ਲਾਈ ਰੱਖਦਾ। ਉਸ ਦੇ ਖਿਡਾਉਣੇ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ ਲੈ ਜਾਂਦਾ ਅਤੇ ਫਿਰ ਮੋੜਨ ਦਾ ਨਾਂਅ ਹੀ ਨਾ ਲੈਂਦਾ। ਮਿਸਟਰ ਸਿੰਘ ਦਾ ਇਹ ਵੀ ਵਿਚਾਰ ਸੀ 'ਗਿਆਰਾਂ ਸੌ ਮੰਗਾਂਗੇ, ਹਜ਼ਾਰ ਤਾਂ ਦੇਵੇਗਾ ਹੀ, ਪ੍ਰੰਤੂ ਇਥੋਂ ਦੀ ਯੂਨੀਵਰਸਿਟੀ ਦੀ ਪੜ੍ਹਾਈ ਕਰਨ ...

ਪੂਰਾ ਲੇਖ ਪੜ੍ਹੋ »

ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਸਰਪ੍ਰਸਤੀ ਹੇਠ ਜਨਵਾਦੀ ਲੇਖਕ ਮੰਚ, ਪੰਜਾਬ ਵਲੋਂ ਸਾਲਾਨਾ ਸਮਾਗਮ

ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਸਰਪ੍ਰਸਤੀ ਹੇਠ ਜਨਵਾਦੀ ਲੇਖਕ ਮੰਚ, ਪੰਜਾਬ ਵਲੋਂ ਸਾਲਾਨਾ ਸਮਾਗਮ ਨਛੱਤਰ ਸਿੰਘ ਧਾਲੀਵਾਲ ਹਾਲ ਸੂਆ ਰੋਡ ਜਗਰਾਉਂ ਵਿਖੇ ਸਨਮਾਨ ਸਮਾਰੋਹ ਤੇ ਪੁਸਤਕ ਲੋਕ ਅਰਪਣ ਦੇ ਰੂਪ ਵਿਚ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ, ਭੁਪਿੰਦਰ ਸਿੰਘ, ਡਾ. ਅਰਵਿੰਦ ਕੌਰ ਕਾਕੜਾ ਅਤੇ ਸੰਧੂ ਵਰਿਆਣਵੀ ਨੇ ਕੀਤੀ। ਇਸ ਮੌਕੇ ਸਫ਼ਦਰ ਹਾਸ਼ਮੀ ਪੁਰਸਕਾਰ ਰੰਗਕਰਮੀ ਬੀਬਾ ਕੁਲਵੰਤ ਨੂੰ, ਸੰਤ ਰਾਮ ਉਦਾਸੀ ਪੁਰਸਕਾਰ ਲੋਕ ਕਵੀ ਅਵਤਾਰ ਸਿੰਘ ਸੰਧੂ ਨੂੰ, ਪਾਸ਼ ਕਵਿਤਾ ਪੁਰਸਕਾਰ ਜਨਵਾਦੀ ਕਵੀ ਅਵਤਾਰਜੀਤ ਨੂੰ, ਪੰਡਿਤ ਪਦਮਨਾਥ ਸ਼ਾਸਤਰੀ ਸ਼੍ਰੋਮਣੀ ਆਲੋਚਨਾ ਪੁਰਸਕਾਰ ਡਾ. ਅਰਵਿੰਦ ਕੌਰ ਕਾਕੜਾ ਨੂੰ, ਪੰਡਿਤ ਪਦਮਨਾਥ ਸ਼ਾਸਤਰੀ ਕਵਿਤਾ ਪੁਰਸਕਾਰ ਸੰਧੂ ਵਰਿਆਣਵੀ ਨੂੰ ਪ੍ਰਦਾਨ ਕੀਤੇ ਗਏ। ਆਜ਼ਾਦ ਰੰਗਮੰਚ ਦੇ ਅਦਾਕਾਰਾਂ ਵਲੋਂ 'ਛਿਪਣ ਤੋਂ ਪਹਿਲਾਂ' ਨਾਟਕ ਦਾ ਮੰਚਨ ਕੀਤਾ ਗਿਆ। ਕਵੀ ਦਰਬਾਰ ਵਿਚ ਅਵਤਾਰ ਸੰਧੂ, ਸੰਧੂ ਵਰਿਆਣਵੀ, ਅਵਤਾਰਜੀਤ, ਹਰਬੰਸ ਸਿੰਘ ਆਖੜਾ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਹਰਕਮਲ ਬਰਿਆਰ, ਗੁਰਜੀਤ ਸਹੋਤਾ, ਜੋਗਿੰਦਰ ਆਜ਼ਾਦ, ਡਾ. ...

ਪੂਰਾ ਲੇਖ ਪੜ੍ਹੋ »

ਲਘੂ ਕਹਾਣੀ

ਰੱਖੜੀ

ਪਿਤਾ ਜੀ ਨੂੰ ਗੁਜ਼ਰਿਆਂ ਦਸ ਸਾਲ ਤੋਂ ਉੱਪਰ ਹੋ ਗਏ ਸਨ। ਪਰ ਪਿਤਾ ਜੀ ਦੇ ਜਾਣ ਤੋਂ ਬਾਅਦ ਇਕ ਸਾਲ ਵੀ ਐਸਾ ਨਹੀਂ ਸੀ ਆਇਆ ਜਦ ਭੂਆ ਜੀ ਰੱਖੜੀ ਲੈ ਕੇ ਨਾ ਆਏ ਹੋਣ। ਉਹ ਉਸ ਤਰ੍ਹਾਂ ਹੀ ਸਭ ਕੁਝ ਲੈ ਕੇ ਆਉਂਦੇ ਜਿਵੇਂ ਪਿਤਾ ਜੀ ਦੇ ਜਿਉਂਦਿਆਂ ਲੈ ਕੇ ਆਉਂਦੇ ਸਨ। ਮੈਨੂੰ ਯਾਦ ਏ ਰੱਖੜੀ ਵਾਲਾ ਦਿਨ ਹੀ ਤਾਂ ਪਿਤਾ ਜੀ ਬਿਮਾਰ ਹੋਏ ਸਨ ਤੇ ਫਿਰ ਹਸਪਤਾਲ ਤੋਂ ਉਨ੍ਹਾਂ ਦਾ ਨਿਰਜਿੰਦ ਸਰੀਰ ਹੀ ਵਾਪਸ ਆਇਆ ਸੀ। ਭੂਆ ਜੀ ਦਾ ਪਿਤਾ ਜੀ ਨਾਲ ਬਹੁਤ ਪਿਆਰ ਸੀ। ਇੱਕੋ ਹੀ ਤਾਂ ਵੀਰ ਸੀ ਉਨ੍ਹਾਂ ਦਾ। ਬਹੁਤ ਰੋਏ ਸਨ ਉਹ ਪਰ ਫਿਰ ਪਤਾ ਨਹੀ ਆਉਂਦੇ ਸਾਲ ਰੱਖੜੀ ਲੈ ਕੇ ਆਏ, ਉਸੇ ਤਰ੍ਹਾਂ ਹੀ ਬੜੇ ਪਿਆਰ ਨਾਲ ਪਿਤਾ ਜੀ ਦੀ ਫੋਟੋ ਨਾਲ ਰੱਖੜੀ ਬੰਨ੍ਹੀ ਤੇ ਡੱਬੇ ਵਿਚੋਂ ਮਿਠਾਈ ਕੱਢ ਕੇ ਪਿਤਾ ਜੀ ਦੀ ਫੋਟੋ ਦਾ ਮੂੰਹ ਮਿੱਠਾ ਕਰਵਾਇਆ। ਫਿਰ ਪਿਆਰ ਨਾਲ ਪਿਤਾ ਜੀ ਦਾ ਮੱਥਾ ਚੁੰਮਿਆ ਤੇ ਫੇਰ ਚੁਪਚਾਪ ਵਾਪਸ ਚਲੇ ਗਏ। ਅੱਜ ਫੇਰ ਰੱਖੜੀ ਸੀ। ਅਸੀਂ ਸਾਰੇ, ਭੂਆ ਜੀ ਦੀ ਉਡੀਕ ਕਰ ਰਹੇ ਸੀ। ਬੱਚੇ ਕਾਹਲੇ ਪੈ ਰਹੇ ਸਨ। ਬੇਟਾ ਜਿਸ ਨੇ ਕਾਲਜ ਜਾਣਾ ਸੀ, ਵਾਰ-ਵਾਰ ਕਹਿ ਰਿਹਾ ਸੀ ਡੈਡੀ ਨੂਰ ਨੂੰ ਕਹੋ ਮੈਨੂੰ ਰੱਖੜੀ ਬੰਨ੍ਹੇ। ...

ਪੂਰਾ ਲੇਖ ਪੜ੍ਹੋ »

ਛੋਟੀ ਕਹਾਣੀ

ਸੰਯੋਗ

ਅੱਜ ਸਾਰਾ ਪਿੰਡ ਗੁਰਦੁਆਰਾ ਸਾਹਿਬ ਵਿਚ ਇਕੱਤਰ ਸੀ। ਹਰ ਚਿਹਰਾ ਖੁਸ਼ੀ ਵਿਚ ਫੁੱਲਾਂ ਵਾਂਗ ਖਿਲਿਆ ਹੋਇਆ ਸੀ। ਇਕ ਪਾਸੇ ਚਾਹ ਪਾਣੀ ਦਾ ਲੰਗਰ ਚੱਲ ਰਿਹਾ ਸੀ, ਦੂਜੇ ਪਾਸੇ ਸੰਗਤ ਪ੍ਰਸ਼ਾਦਾ ਛਕ ਰਹੀ ਸੀ। ਅੱਜ ਪਿੰਡ ਦੇ ਛੜੇ ਕਰਤਾਰੇ ਦੇ ਪਿੰਡ ਦੀ ਹੀ ਵਿਧਵਾ ਨੂੰਹ ਬੰਤੀ ਵਿਚੋਲਣ ਦੇ ਅਨੰਦ ਕਾਰਜ ਹੋ ਰਹੇ ਸਨ। ਹਰ ਇਕ ਸੋਚ ਰਿਹਾ ਸੀ, ਇਹ ਵੱਖਰੀ ਕਿਸਮ ਦਾ ਵਿਆਹ ਹੈ। ਕਰਤਾਰਾ ਹੁਣ ਚਾਲੀਆਂ ਸਾਲਾਂ ਦਾ ਹੋ ਚੁੱਕਿਆ ਸੀ। ਵਿਚਾਰਾ ਚੰਗਾ ਭਲਾ ਸਾਊ ਬੰਦਾ ਪੰਜ ਕਿੱਲੇ ਵਧੀਆ ਜ਼ਮੀਨ ਦਾ ਮਾਲਕ ਪਰ ਕਿਸਮਤ ਵਿਚ ਜਿਵੇਂ ਵਿਆਹ ਹੋਣਾ ਲਿਖਿਆ ਹੀ ਨਹੀਂ ਸੀ। ਕਰਤਾਰੇ ਦਾ ਬਾਪ ਬਚਪਨ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਮਾਂ ਨੇ ਦੋਜਖਾਂ ਨਾਲ ਪਾਲਿਆ। ਕਰਤਾਰਾ ਜਦੋਂ ਪੱਚੀ ਸਾਲ ਦਾ ਹੋਇਆ, ਦਸ ਸਾਲ ਮਾਂ ਨੇ ਕਰਤਾਰੇ ਦੇ ਸਾਕ ਵਾਸਤੇ ਲੋਕਾਂ ਦੇ ਬਥੇਰੇ ਤਰਲੇ ਪਾਏ ਪਰ ਕਿਸੇ ਪਾਸਿਉਂ ਕਰਤਾਰੇ ਦਾ ਸਾਕ ਨਾ ਹੋਇਆ। ਆਖਿਰ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ। ਕਰਤਾਰੇ ਨੂੰ ਰੋਟੀ ਦੀ ਵੀ ਮੁਸ਼ਕਿਲ ਆਈ। ਕਰਤਾਰੇ ਦਾ ਵੀ ਛੜਿਆਂ ਵਿਚ ਨਾਂਅ ਆਉਣ ਲੱਗ ਪਿਆ। ਉਧਰ ਬੰਤੀ ਵਿਚੋਲਣ ਨੂੰ ਜਿਵੇਂ ਰਿਸ਼ਤੇ ਕਰਾਉਣ ਦਾ ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ

ਤੂੰ ਆਪਣੀ ਜ਼ਰੂਰਤ ਦਾ ਪ੍ਰਬੰਧ ਆਪ ਕਰ ਲੈ

ਜਨਾਬ ਤਾਰਾ ਸਿੰਘ ਕਾਮਿਲ ਬਹੁਤ ਉੱਚ ਪਾਏ ਦੇ ਸ਼ਾਇਰ ਸਨ। ਉਹ ਹਮੇਸ਼ਾ ਐਸੀਆਂ ਕਵਿਤਾਵਾਂ ਹੀ ਲਿਖਦੇ ਸਨ, ਜਿਹੜੀਆਂ ਆਮ ਲੋਕਾਂ ਦੇ ਮਨ 'ਤੇ ਡੂੰਘਾ ਅਸਰ ਪਾਉਂਦੀਆਂ ਸਨ। ਜਿਸ ਕਿਸੇ ਪ੍ਰੋਗਰਾਮ ਵਿਚ ਉਨ੍ਹਾਂ ਨੇ ਸ਼ਿਰਕਤ ਕਰਨੀ ਹੁੰਦੀ ਤਾਂ ਇਹ ਸੂਚਨਾ ਲੋਕਾਂ ਦੇ ਦਿਲ ਨੂੰ ਕਿਲਕਾਰੀਆਂ ਮਾਰਨ ਲੱਗ ਜਾਂਦੀ ਸੀ। ਉਨ੍ਹਾਂ ਦੀ ਸ਼ੁਹਰਤ ਉਨ੍ਹਾਂ ਦੇ ਬੜੇ ਕੰਮ ਆਉਂਦੀ ਸੀ। ਉਹ ਸ਼ਾਇਰ ਹੋਣ ਕਰਕੇ ਬੜੇ ਭਾਵੁਕ ਵੀ ਸਨ, ਜਿਸ ਨਾਲ ਉਨ੍ਹਾਂ ਦਾ ਪਿਆਰ ਭਰਿਆ ਰਿਸ਼ਤਾ ਬਣਦਾ, ਉਹ ਪੂਰੀ ਤਨਦੇਹੀ ਨਾਲ ਨਿਭਾਉਂਦੇ। ਆਪਣੇ ਮਿੱਤਰਾਂ 'ਤੇ ਵੀ ਪੂਰਾ ਭਰੋਸਾ ਰੱਖਦੇ ਸਨ। ਇਕ ਵਾਰੀ ਕਾਮਿਲ ਸਾਹਿਬ ਨੇ ਆਪਣੇ ਬਹੁਤ ਪਿਆਰੇ ਦੋਸਤ ਜਨਾਬ ਦਲੀਪ ਸਿੰਘ ਤੋਂ ਪੰਜ ਸੌ ਰੁਪਏ ਉਧਾਰ ਮੰਗੇ। ਦਲੀਪ ਸਿੰਘ ਨੇ ਆਪਣੀ ਜੇਬ ਵਿਚੋਂ ਪੈਸੇ ਕੱਢ ਕੇ ਗਿਣੇ ਤਾਂ ਪੂਰੇ ਪੰਜ ਸੌ ਹੀ ਸਨ। ਦਲੀਪ ਸਿੰਘ ਤਿੰਨ ਸੌ ਰੁਪਏ ਕਾਮਿਲ ਸਾਹਿਬ ਨੂੰ ਦਿੰਦੇ ਹੋਏ ਕਿਹਾ, 'ਵੀਰੇ ਮੇਰੇ ਕੋਲ ਤਾਂ ਸਿਰਫ ਪੰਜ ਸੌ ਰੁਪਏ ਹੀ ਹੈਨ, ਤਿੰਨ ਸੌ ਤੁਸੀਂ ਲੈ ਲਓ ਦੋ ਸੌ ਰੁਪਏ ਮੈਂ ਆਪਣੀ ਲੋੜ ਲਈ ਰੱਖ ਲੈਂਦਾ ਹਾਂ।' ਇਹ ਸੁਣ ਕੇ ਤਾਰਾ ਸਿੰਘ ਕਾਮਿਲ ਨੇ ਆਪਣੇ ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਬਲਵਿੰਦਰ 'ਬਾਲਮ' ਗੁਰਦਾਸਪੁਰ * ਚੰਨ ਤਾਰੇ ਲੈਣੇ, ਆਫ਼ਤਾਬ ਤੈਥੋਂ ਲੈਣਾ ਏਂ। ਕੱਲੀ-ਕੱਲੀ ਗੱਲ ਦਾ ਹਿਸਾਬ ਤੈਥੋਂ ਲੈਣਾ ਏਂ। ਪੋਹ ਲਈਆਂ ਜਿਹੜੀਆਂ ਜਵਾਨ ਰੁੱਤਾਂ ਸੋਹਣੀਆਂ, ਧੁੱਪਾਂ ਅਤੇ ਛਾਵਾਂ ਦਾ ਸ਼ਬਾਬ ਤੈਥੋਂ ਲੈਣਾ ਏਂ। ਕਿੰਨੇ ਕਿੰਨੇ ਚਿਹਰੇ ਛੁਪਾਏ ਇਕ ਚਿਹਰੇ ਦੇ ਵਿਚ, ਖ਼ੂਨੀ ਕੀਤਾ ਰੰਗਲਾ ਨਕਾਬ ਤੈਥੋਂ ਲੈਣਾ ਏਂ। ਵਹਿੰਦੇ ਦਰਿਆਵਾਂ ਦੀ ਅਸੀਮਤਾ ਨੂੰ ਯਾਦ ਕਰੀਂ, ਅੱਖਾਂ ਵਿਚੋਂ ਡੁੱਲ੍ਹਿਆ ਜੋ ਆਬ ਤੈਥੋਂ ਲੈਣਾ ਏਂ। ਕੰਡਾ-ਕੰਡਾ ਵੱਢਿਆ, ਮਧੋਲੀ ਪੱਤੀ-ਪੱਤੀ ਤੂੰ, ਪੂਰਾ ਸੂਹੇ ਰੰਗ ਦਾ ਗੁਲਾਬ ਤੈਥੋਂ ਲੈਣਾ ਏਂ। ਬੁਨਕਰ ਦੀ ਸ਼ੈਲੀ ਵਿਚ ਤਾਣਾ-ਬਾਣਾ ਮਾਲਾਮਾਲ, ਵਿਚੋਂ ਤੋੜੀ ਤੰਦ ਦਾ ਹਿਸਾਬ ਤੈਥੋਂ ਲੈਣਾ ਏਂ। ਹੱਦਾਂ ਬੰਨੇ ਖੋਹ ਕੇ ਲਕੀਰ ਜਿਹੜੀ ਮਾਰੀ ਏ, ਬੇੜੀਆਂ ਦੇ ਪੁਲ ਦਾ ਝਨਾਬ ਤੈਥੋਂ ਲੈਣਾ ਏਂ। ਏਕੇ ਵਾਲੀ ਬਰਕਤ, ਸਮਾਂ ਬਹੁਤ ਦੂਰ ਨਹੀਂ ਏਂ, ਚਿੜੀਆਂ ਦੇ ਝੁੰਡ ਨੇ ਉਕਾਬ ਤੈਥੋਂ ਲੈਣਾ ਏਂ। ਹੱਦਾਂ ਬੰਨੇ ਇਕ-ਮਿੱਕ, ਸਦਾ ਖ਼ੁਸ਼ੀਆਂ ਤੇ ਹਾਸੇ, ਪੰਜਾਂ ਦਰਿਆਵਾਂ ਦਾ ਪੰਜਾਬ ਤੈਥੋਂ ਲੈਣਾ ਏਂ। -ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)। ਮੋ: 98156-25409. * ...

ਪੂਰਾ ਲੇਖ ਪੜ੍ਹੋ »

ਸ਼ਬਦਾਂ ਦੀਆਂ ਪੈੜਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਤੰਬੂ ਦਰਖ਼ਤ ਤਰਸ ਦਰਜ਼ੀ ਦਰਦ ਦੂਰਬੀਨ ਦਰਬਾਰ ਦੇਰ ਦਰਮਿਆਨ ਦੋਸਤ ਦਰਵਾਜ਼ਾ ਨਗ ਦਰਵੇਸ਼ ਨਗਾਰਾ ਦਰਿਆ ਨਜ਼ਦੀਕ ਦਰਿੰਦਾ ਨਤਾਣਾ/ਨਾਤਵਾਨਾ ਦਰੁਸਤ ਨਮਕ ਦਲੇਰ ਨਮੂਨਾ ਦਾਗ਼ ਨਰਮ ਦਾਨਾ ਨਾ ਸ਼ੁਕਰਾ ਦਾਨਾ-ਬੀਨਾ ਨਾਜ਼ਕ/ ਨਊਜ਼ਕ ਦਾਲ ਚੀਨੀ ਨਾਜਾਇਜ਼ ਦਿਲ ਨਾਨ ਦਿਲਚਸਪ ਨਿਸ਼ਾਨ ਦਿਲਜੋਈ ਨਿਸ਼ਾਨਾ ਦਿਲਾਸਾ ਨਿਹੰਗ ਦੀਵਾਰ ਨਿਹਾਲ ਦੀਦ ਨਿਗਰਾਨ ਦੁਸ਼ਮਨ ਨੁਕੀਲਾ/ ਨੋਕੀਲਾ ਦੁਕਾਨ ਨੁਮਾਇਸ਼ ਦੁਬਾਰਾ ਨੁਮਾਇੰਦਾ ਦੂਰ ਨੇਕ ਨੇਜ਼ਾ ਪਾਤਸ਼ਾਹ ਨੋਕ ਪਾਬੰਦੀ ਨੌਕਰ ਪਿਆਦਾ ਪਸੰਦ ਪਿਆਲਾ ਪਹਿਰ ਪਿਸ਼ਾਬ/ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX