'ਗੁਰੂ ਨਾਨਕ ਨਾਮ ਲੇਵਾ' ਸਮੂਹ ਭਾਈਚਾਰਿਆਂ ਨੇ ਪਿਛਲੇ 550 ਸਾਲਾਂ 'ਚ ਆਪਣੇ ਅਕੀਦੇ ਨੂੰ ਨਿਭਾਉਂਦਿਆਂ ਅਨੇਕਾਂ ਦੁਸ਼ਵਾਰੀਆਂ, ਸਮੱਸਿਆਵਾਂ ਅਤੇ ਔਕੜਾਂ ਦਾ ਸਿਦਕਦਿਲੀ ਨਾਲ ਸਾਹਮਣਾ ਵੀ ਕੀਤਾ ਪਰ ਇਹ ਸਿੱਖ ਪੰਥ ਦੀ ਮੁੱਖ ਧਾਰਾ ਤੋਂ ਅਣਗੌਲੇ ਹੀ ਰਹੇ ਹਨ। ਇਨ੍ਹਾਂ ਨੂੰ ਸਿੱਖ ਸਮਾਜ ਦਾ ਅੰਗ ਹੋਣ ਦਾ ਮਾਣ ਦਿਵਾਉਣ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਦੇ ਹੱਲ ਲਈ ਹੁਣ ਤੱਕ ਦੋ ਵਾਰ ਵਿਸ਼ਵ ਕਾਨਫ਼ਰੰਸਾਂ ਬੁਲਾ ਕੇ ਸਿਦਕੀ ਯਤਨ ਤਾਂ ਕੀਤੇ ਗਏ ਪਰ ਇਨ੍ਹਾਂ ਯਤਨਾਂ ਨੂੰ ਪੂਰੀ ਤਰ੍ਹਾਂ ਅਮਲੀ ਬੂਰ ਨਹੀਂ ਪੈ ਸਕਿਆ।
14-15 ਅਕਤੂਬਰ, 1934 ਨੂੰ ਲੁਧਿਆਣਾ ਜ਼ਿਲ੍ਹੇ ਦੇ ਭੈਣੀ ਵਿਖੇ 'ਗੁਰੂ ਨਾਨਕ ਨਾਮ ਲੇਵਾ' ਦੀ ਪਹਿਲੀ ਵਿਸ਼ਵ ਕਾਨਫ਼ਰੰਸ ਕਰਵਾਈ ਗਈ ਸੀ। ਇਸ ਕਾਨਫ਼ਰੰਸ 'ਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ. ਅਰਜਨ ਸਿੰਘ ਬਾਗੜੀਆਂ, ਭਾਈ ਕਾਨ੍ਹ ਸਿੰਘ ਨਾਭਾ, ਪ੍ਰਿੰ. ਤੇਜਾ ਸਿੰਘ, ਪ੍ਰਿੰ. ਗੰਗਾ ਸਿੰਘ, ਸ. ਸੁੰਦਰ ਸਿੰਘ ਮਜੀਠੀਆ, ਗਿਆਨੀ ਸ਼ੇਰ ਸਿੰਘ, ਭਾਈ ਜੋਧ ਸਿੰਘ, ਸ਼੍ਰੋਮਣੀ ਅਕਾਲੀ ਦਲ, ਚੀਫ਼ ਖ਼ਾਲਸਾ ਦੀਵਾਨ ਅਤੇ ਬੁੱਢਾ ਦਲ ਵਰਗੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ ...
ਇਤਿਹਾਸ ਲੇਖਣ ਕਦੀ ਵੀ ਮੁਕੰਮਲ ਨਹੀਂ ਹੁੰਦਾ ਅਤੇ ਇਸ ਵਿਚ ਹਰ ਸਮੇਂ ਖੋਜ ਅਤੇ ਨਵੀਆਂ ਲੱਭਤਾਂ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਇਹ ਗੱਲ ਪੰਜਾਬ ਦੇ ਇਤਿਹਾਸ ਬਾਰੇ ਵੀ ਓਨੀ ਹੀ ਸੱਚ ਹੈ। ਸਿੱਖ ਇਤਿਹਾਸ ਵਿਚ ਦੋ ਮੁਲਾਕਾਤਾਂ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ। ਪਹਿਲੀ ਮੁਲਾਕਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਾਈ ਲਹਿਣਾ ਜੀ ਨਾਲ ਹੈ ਅਤੇ ਦੂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਾ ਬਹਾਦਰ ਨਾਲ ਹੈ। ਇਨ੍ਹਾਂ ਦੋਵਾਂ ਮੁਲਾਕਾਤਾਂ ਵਿਚ ਇਕ ਗੱਲ ਸਾਂਝੀ ਹੈ ਕਿ ਗੁਰੂ ਸਾਹਿਬਾਨ ਦੀ ਪ੍ਰੇਰਨਾ ਜਾਂ ਸਿੱਖਿਆ ਨਾਲ ਦੂਜੀਆਂ ਦੋਹਾਂ ਸ਼ਖ਼ਸੀਅਤਾਂ ਦੀ ਮੁਕੰਮਲ ਤੌਰ 'ਤੇ ਕਾਇਆ ਕਲਪ ਹੋ ਗਈ। ਅੱਜ ਅਸੀਂ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਾ ਬਹਾਦਰ ਨਾਲ ਮੁਲਾਕਾਤ ਬਾਰੇ ਕੁਝ ਗੱਲਾਂ ਕਰਾਂਗੇ।
ਬੰਦਾ ਸਿੰਘ ਬਹਾਦਰ ਦਾ ਜੀਵਨ ਬਿਰਤਾਂਤ ਬੜਾ ਵਚਿੱਤਰ ਪਰ ਘਟਨਾਵਾਂ ਭਰਪੂਰ ਹੈ। ਜੰਮੂ-ਕਸ਼ਮੀਰ ਪ੍ਰਾਂਤ ਦੇ ਇਕ ਛੋਟੇ ਜਿਹੇ ਪਿੰਡ ਵਿਚ ਜਨਮ ਲੈ ਕੇ ਅਤੇ ਕਈ ਤਰ੍ਹਾਂ ਦੀਆਂ ਧਾਰਮਿਕ ਅਤੇ ਰਾਜਨੀਤਕ ਤਬਦੀਲੀਆਂ ਵਿਚ ਦੀ ਗੁਜ਼ਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਨਾ ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਏਕ ਸਰੇਵੈ-ਇਕ ਪਰਮਾਤਮਾ ਨੂੰ ਸਿਮਰਦਾ ਹੈ। ਗਤਿ ਮਿਤਿ-ਗੁਣਾਂ ਦੀ ਸੋਝੀ। ਆਵਣੁ ਜਾਣੁ-ਜੰਮਣ-ਮਰਨ ਦਾ ਗੇੜ। ਰਹਾਈ-ਮੁੱਕ ਜਾਂਦਾ ਹੈ, ਛੁਟਕਾਰਾ ਮਿਲ ਜਾਂਦਾ ਹੈ।
ਪੰਚਮ ਗੁਰਦੇਵ ਰਾਗੁ ਪ੍ਰਭਾਤੀ ਵਿਚ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਮਾਤਾ-ਪਿਤਾ, ਭਰਾ, ਪੁੱਤਰ, ਇਸਤਰੀ ਇਹ ਸਭ ਖ਼ੁਸ਼ੀ-ਖ਼ੁਸ਼ੀ (ਵੱਖ-ਵੱਖ) ਢੰਗ-ਤਰੀਕਿਆਂ ਨਾਲ ਮਾਇਆ ਦੇ ਅਨੰਦ ਨੂੰ ਭੋਗਦੇ ਅਰਥਾਤ ਮਾਣਦੇ ਰਹਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਸਭਨਾਂ ਦੇ ਮਨ ਮਾਇਆ ਰੂਪੀ ਮੋਹ ਦੀ ਮਿਠਾਸ ਵਿਚ ਗ੍ਰਹਿਸਤ ਰਹਿੰਦੇ ਹਨ:
ਮਾਤ ਪਿਤਾ ਭਾਈ ਸੁਤੁ ਬਨਿਤਾ
ਚੂਗਹਿ ਚੋਗ ਅਨੰਦ ਸਿਉ ਜੁਗਤਾ
ਉਰਝਿ ਪਰਿਓ ਮਨ ਮੀਠ ਮੁੋਹਾਰਾ
(ਅੰਗ : 1347)
ਚੂਗਹਿ ਚੋਗ-ਚੋਗ ਚੁਗਦੇ ਹਨ ਅਰਥਾਤ ਭੋਗਦੇ ਰਹਿੰਦੇ ਹਨ। ਸੁਤੁ-ਪੁੱਤਰ। ਬਨਿਤਾ-ਇਸਤਰੀ, ਘਰਵਾਲੀ। ਅਨੰਦ ਸਿਉ-ਖ਼ੁਸ਼ੀ ਨਾਲ। ਉਰਝਿ ਪਰਿਓ-ਗ੍ਰਹਿਸਤ ਰਹਿੰਦੇ ਹਨ, ਫਸੇ ਰਹਿੰਦੇ ਹਨ। ਮੀਠ-ਮਿਠਾਸ। ਮੋੁਹਾਰਾ-ਮੋਹ ਦੀ। ਮੀਠ ਮੋਹਾਰਾਮੋਹ ਦੀ ਮਿਠਾਸ ਵਿਚ।
ਵਾਸਤਵ ਵਿਚ ਧਨ, ਜਵਾਨੀ, ਲੋਭ, ਹੰਕਾਰ ਨੇ ਸਾਰੇ ਜਗਤ ਨੂੰ ਠੱਗ ਰੱਖਿਆ ਹੈ। ਮੋਹ ਰੂਪੀ ਠਗਬੂਟੀ ਸਾਰੇ ...
ਇਕ ਰਾਜੇ ਦੇ ਦੋ ਪੁੱਤਰ ਸਨ। ਵੱਡਾ ਸਿਆਣਾ, ਹਰਫਨਮੌਲਾ ਪਰਜਾ ਦੀ ਨਬਜ਼ ਸਮਝ ਕੇ ਤੁਰਦਾ। ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ। ਥੋੜ੍ਹੇ ਹੀ ਦਿਨਾਂ ਵਿਚ ਮੁਲਕ ਭਰ ਵਿਚ ਉਸ ਦਾ ਨਾਂਅ ਹੋ ਗਿਆ।
ਦੂਜਾ ਘੋਰ ਆਲਸੀ ਸੀ। ਉਸ ਨੂੰ ਕਿਸੇ ਕਾਰੀਗਰ ਨੇ ਲੱਕੜੀ ਦਾ ਘੋੜਾ ਬਣਾ ਕੇ ਦਿੱਤਾ। ਉਹ ਉਸੇ 'ਤੇ ਬੈਠਾ ਰਹਿੰਦਾ। ਦਰਅਸਲ ਇਹ ਜਾਦੂਈ ਘੋੜਾ ਸੀ। ਜੇ ਸਵਾਰ ਨੂੰ ਪਤਾ ਹੋਵੇ ਤਾਂ ਇਹ ਉਸ ਨੂੰ ਦਿਲ ਦੀ ਖਾਹਿਸ਼ ਤੱਕ ਪਹੁੰਚਾ ਸਕਦਾ ਸੀ। ਇਕ ਦਿਨ ਬਾਦਸ਼ਾਹ ਦਾ ਆਲਸੀ ਪੁੱਤਰ ਘੋੜੇ 'ਤੇ ਬੈਠਾ-ਬੈਠਾ ਗਾਇਬ ਹੋ ਗਿਆ। ਅਰਸਾ ਲੰਘ ਗਿਆ, ਉਹ ਕਿਸੇ ਨੂੰ ਦਿਖਾਈ ਨਾ ਦਿੱਤਾ। ਫਿਰ ਅਚਾਨਕ ਇਕ ਦਿਨ ਉਹ ਮੁੜ ਆਇਆ। ਉਸ ਦੇ ਨਾਲ ਉਸ ਦੇ ਸੁਪਨਿਆਂ ਦੇ ਦੇਸ਼ ਦੀ ਰਾਜਕੁਮਾਰੀ ਵੀ ਸੀ। ਬਹੁਤ ਸੋਹਣੀ। ਬਾਦਸ਼ਾਹ ਪੁੱਤਰ ਦੀ ਸਲਾਮਤ ਵਾਪਸੀ ਨਾਲ ਬੜਾ ਖੁਸ਼ ਹੋਇਆ। ਜਾਦੂਈ ਘੋੜੇ ਦੀ ਕਰਾਮਾਤ ਸੁਣ ਕੇ ਉਹ ਹੈਰਾਨ ਹੀ ਰਹਿ ਗਿਆ।
ਬਾਦਸ਼ਾਹ ਨੇ ਆਪਣੇ ਮੁਲਕ ਦੇ ਹਰ ਆਦਮੀ ਨੂੰ ਜਾਦੂਈ ਘੋੜੇ 'ਤੇ ਬੈਠਣ ਦਾ ਮੌਕਾ ਦਿੱਤਾ। ਲੋਕਾਂ ਨੇ ਇਸ ਨੂੰ ਖਿਲਵਾੜ ਸਮਝਿਆ। ਉਹ ਉਨ੍ਹਾਂ ਨਿੱਕੀਆਂ-ਨਿੱਕੀਆਂ ਖਾਹਿਸ਼ਾਂ ਤੋਂ ਅੱਗੇ ...
ਭਾਈ ਕਨੱਈਆ ਰਾਮ ਜੀ ਤੋਂ ਪ੍ਰਚੱਲਿਤ ਸੇਵਾਪੰਥੀ ਸੰਪਰਦਾਇ ਵਿਚ ਅਨੇਕਾਂ ਸੰਤ-ਮਹਾਤਮਾ ਹੋਏ, ਉਨ੍ਹਾਂ ਵਿਚੋਂ ਹੀ ਪਰਉਪਕਾਰੀ ਮਹੰਤ ਗੁਲਾਬ ਸਿੰਘ ਤੇ ਸੰਤ ਭੁਪਿੰਦਰ ਸਿੰਘ 'ਸੇਵਾਪੰਥੀ' ਸਨ।
ਮਹੰਤ ਗੁਲਾਬ ਸਿੰਘ : ਮਹੰਤ ਗੁਲਾਬ ਸਿੰਘ ਦਾ ਜਨਮ 1871 ਈ. ਸੰਮਤ 1928 ਬਿਕਰਮੀ ਵਿਚ ਪਿਤਾ ਭਾਈ ਖਜ਼ਾਨ ਸਿੰਘ ਦੇ ਘਰ ਮਾਤਾ ਸੇਵਾ ਬਾਈ ਦੀ ਕੁੱਖ ਤੋਂ ਪਿੰਡ ਫਾਜ਼ਲ, ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਖੇ ਹੋਇਆ। ਆਪ ਦੇ ਪਿਤਾ ਭਾਈ ਜਗਤਾ ਰਾਮ ਦੇ ਡੇਰੇ ਦੇ ਸ਼ਰਧਾਲੂ ਸਨ। 12 ਸਾਲ ਦੀ ਉਮਰ ਵਿਚ ਮਾਤਾ-ਪਿਤਾ ਨੇ ਗੁਲਾਬ ਸਿੰਘ ਨੂੰ ਨੂਰਪੁਰ ਥਲ ਮਹੰਤ ਲਖਮੀ ਦਾਸ ਕੋਲ ਡੇਰੇ 'ਤੇ ਸੌਂਪ ਦਿੱਤਾ।
ਮਹੰਤ ਗੁਲਾਬ ਸਿੰਘ ਨੇ ਸੇਵਾ ਸੰਭਾਲਦਿਆਂ ਹੀ ਟਿਕਾਣੇ ਨੂੰ ਨਵੇਂ ਸਿਰਿਉਂ ਬਣਾਉਣਾ ਸ਼ੁਰੂ ਕੀਤਾ। ਥੋੜ੍ਹੇ ਦਿਨਾਂ ਵਿਚ ਹੀ ਕੱਚੇ ਕੋਠੇ ਪੱਕੇ ਮਕਾਨਾਂ ਵਿਚ ਬਦਲ ਗਏ। ਸ੍ਰੀ ਹਰਿਮੰਦਰ ਸਾਹਿਬ ਬਹੁਤ ਸੁੰਦਰ ਤਿਆਰ ਕਰਵਾਇਆ। ਸੰਤਾਂ ਵਾਸਤੇ ਕੋਠੜੀਆਂ ਤੇ ਚੁਬਾਰੇ, ਸੰਗਤਾਂ ਦੇ ਵਾਸਤੇ ਸਰਾਵਾਂ, ਮਾਲ ਡੰਗਰ ਲਈ ਹਵੇਲੀ ਤੇ ਹੋਰ ਬੇਅੰਤ ਇਮਾਰਤਾਂ ਬਣਾਈਆਂ। ਮਿੱਠੇ ਟਿਵਾਣੇ ਦੇ ਸਕੂਲ ਤੇ ਗੁਰਦੁਆਰਾ ਮੋਹਨਪੁਰ ...
ਸਿੱਖ ਰਾਜ ਚਲੇ ਜਾਣ ਤੋਂ ਬਾਅਦ ਅੰਗਰੇਜ਼ ਹਾਕਮਾਂ ਨੇ ਸਿੱਖਾਂ ਤੋਂ ਕਿਰਪਾਨ ਵੀ ਖੋਹ ਲਈ। ਕਿਰਪਾਨ ਨੂੰ ਗਾਤਰੇ ਪਾਉਣਾ ਜਾਂ ਆਪਣੇ ਕੋਲ ਰੱਖਣਾ ਜੁਰਮ ਕਰਾਰ ਦੇ ਦਿੱਤਾ ਗਿਆ। ਕਿਰਪਾਨ ਨੂੰ ਉਸੇ ਕਾਨੂੰਨ ਦੀ ਧਾਰਾ ਵਿਚ ਲੈ ਲਿਆ ਗਿਆ ਜਿਸ ਧਾਰਾ ਅਧੀਨ ਬੰਦੂਕ, ਪਿਸਤੌਲ ਆਉਂਦੇ ਸਨ। ਪਰ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ ਧਾਰਮਿਕ ਕਕਾਰ ਵਿਚ ਆਉਂਦੀ ਸੀ ਅਤੇ ਅੰਮ੍ਰਿਤਧਾਰੀ ਸਿੱਖਾਂ ਲਈ ਗਾਤਰੇ ਕਿਰਪਾਨ ਜ਼ਰੂਰੀ ਸੀ। ਅੰਗਰੇਜ਼ ਹਾਕਮਾਂ ਨੇ ਕਦੇ ਕਿਰਪਾਨ 'ਤੇ ਪਾਬੰਦੀ ਲਗਾ ਦੇਣੀ, ਕਦੇ ਪਾਬੰਦੀ ਚੁੱਕ ਦੇਣੀ, ਇਹ ਇਕ ਮਜ਼ਾਕ ਬਣਾ ਰੱਖਿਆ ਸੀ। ਇਕ ਸਮਾਂ ਇਹੋ ਜਿਹਾ ਵੀ ਆਇਆ ਕਿ ਕਿਰਪਾਨ ਕੰਘੇ ਤੱਕ ਸੀਮਿਤ ਰਹਿ ਗਈ ਅਤੇ ਨੌਂ ਇੰਚੀ ਕਿਰਪਾਨਾਂ ਗੁਰਦੁਆਰਿਆਂ ਵਿਚ ਅੰਮ੍ਰਿਤ ਛਕਾਉਣ ਵਾਸਤੇ ਰਹਿ ਗਈਆਂ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੋਂ ਪਹਿਲਾਂ ਗੁਰੂ ਦੇ ਸੂਰਬੀਰ ਸਿੰਘਾਂ ਨੂੰ ਲੰਮੀਆਂ ਸਜ਼ਾਵਾਂ ਭੁਗਤਣੀਆਂ ਪਈਆਂ। ਅੰਗਰੇਜ਼ ਰਾਜ ਸਮੇਂ ਫ਼ੌਜ ਵਿਚ ਭਰਤੀ ਫ਼ੌਜੀ ਸਿੰਘਾਂ ਨੂੰ ਬਹੁਤ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ, ਗੁਰੂ ਦੁਲਾਰਿਆਂ ਨੇ ਹੱਸ-ਹੱਸ ਕੇ ਸਜ਼ਾਵਾਂ ਭੁਗਤੀਆਂ।
ਅੰਗਰੇਜ਼ ...
14 ਅਪ੍ਰੈਲ ਨੂੰ ਛਪੇ 'ਵਿਸਾਖੀ ਵਿਸ਼ੇਸ਼ ਅੰਕ' 'ਚ ਡਾ. ਇੰਦਰਜੀਤ ਸਿੰਘ ਵਾਸੂ ਦੇ ਲੇਖ 'ਜਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਕਤਲੇਆਮ ਤੇ ਦੂਰਗਾਮੀ ਸਿੱਟੇ' 'ਚ ਸੰਨ '1999 ਈ: ਨੂੰ ਇਕੱਠੇ ਹੋਏ ਪੰਜਾਬੀਆਂ' ਦੀ ਥਾਂ 'ਤੇ ਸੰਨ 1919 ਪੜ੍ਹਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX