ਤਾਜਾ ਖ਼ਬਰਾਂ


ਚੰਡੀਗੜ੍ਹ :ਪੰਜਾਬ ਕੈਬਨਿਟ ਦੀ ਮੀਟਿੰਗ 11 ਅਗਸਤ ਨੂੰ ਹੋਵੇਗੀ , ਪੰਜਾਬ ਦੇ ਅਹਿਮ ਮੁੱਦਿਆ 'ਤੇ ਹੋ ਸਕਦੀ ਹੈ ਚਰਚਾ
. . .  2 minutes ago
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਤੇ ਕੇ.ਕੇ. ਬਿਰਲਾ ਸੋਸਾਇਟੀ ਦਾ 'ਪ੍ਰਾਜੈਕਟ ਭੂਮੀ' ਲਾਂਚ
. . .  43 minutes ago
ਪਟਿਆਲਾ, 8 ਅਗਸਤ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ...
ਰਾਸ਼ਟਰਮੰਡਲ ਖੇਡਾਂ: ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿਚ ਸੋਨ ਤਗ਼ਮਾ ਜਿੱਤਿਆ, ਮਲੇਸ਼ੀਆ ਦੇ ਯੋਂਗ ਨੂੰ ਹਰਾਇਆ
. . .  47 minutes ago
ਰਾਸ਼ਟਰਮੰਡਲ ਖੇਡਾਂ: ਗਿਆਨਸੇਕਰਨ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਗਮਾ ਜਿੱਤਿਆ
. . .  51 minutes ago
ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
. . .  55 minutes ago
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ...
ਲਖਬੀਰ ਕੌਰ ਭੁੱਲਰ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਚੁਣੇ ਗਏ
. . .  about 1 hour ago
ਪੱਟੀ ,8 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) -ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਵਿਚ ਲਖਬੀਰ ਕੌਰ ਭੁੱਲਰ ਪ੍ਰਧਾਨ ਚੁਣੇ ਗਏ ਜਦਕਿ ਬਲਕਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਖ਼ਰਚੇ ’ਚੋਂ ਹਸਪਤਾਲ ’ਚ ਭੇਜੇ 200 ਗੱਦੇ
. . .  about 2 hours ago
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਤੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ ’ਚ ਆ ਗਏ ਸਨ। ਹਸਪਤਾਲ ਦੇ ਚਮੜੀ ਵਿਭਾਗ ਦੇ ਵਾਰਡ ਵਿਚ ਬੈੱਡਾਂ ’ਤੇ ਵਿਛੇ ਗੱਦਿਆਂ...
ਪ੍ਰਧਾਨ ਮੰਤਰੀ ਨੇ ਸੋਨ ਤਗਮਾ ਜਿੱਤਣ 'ਤੇ ਪੀ.ਵੀ. ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  about 2 hours ago
ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ 'ਤੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਮੁਬਾਰਕਬਾਦ ਦਿੱਤੀ...
ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  about 2 hours ago
ਚੰਡੀਗੜ੍ਹ, 8 ਅਗਸਤ (ਸੁਰਿੰਦਰਪਾਲ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 'ਤੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ...
ਸਕੂਲੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ, ਗੰਭੀਰ ਜ਼ਖਮੀ ਬੱਚਿਆਂ ਨੂੰ ਲੁਧਿਆਣਾ ਕੀਤਾ ਗਿਆ ਰੈਫਰ
. . .  about 1 hour ago
ਦੋਰਾਹਾ, 8 ਅਗਸਤ (ਜਸਵੀਰ ਝੱਜ)- ਜੀ.ਟੀ. ਰੋਡ ਮੱਲੀਪੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਦੋਰਾਹਾ ਸਕੂਲ ਨਾਲ ਸੰਬੰਧਿਤ ਕਰੀਬ ਇਕ ਦਰਜਨ ਬੱਚੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨਿੱਜੀ ਸਕੂਲ ਦੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ...
ਹਲਕਾ ਅਮਲੋਹ 'ਚ ਕਾਂਗਰਸ ਵਲੋਂ 10 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ - ਜਗਬੀਰ ਸਲਾਣਾ
. . .  about 2 hours ago
ਅਮਲੋਹ, 8 ਅਗਸਤ, (ਕੇਵਲ ਸਿੰਘ) - ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਦੇ ਉੱਪਰ ਹਲਕਾ ਅਮਲੋਹ ਵਿਚ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 10 ਅਗਸਤ ਨੂੰ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਸੰਬੰਧੀ ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ...
ਰਾਸ਼ਟਰਮੰਡਲ ਖੇਡਾਂ : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਸੋਨ ਤਗਮਾ
. . .  about 2 hours ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੇ ਬੈਡਮਿੰਟਨ 'ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਫਾਈਨਲ 'ਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਪੀ.ਵੀ. ਸਿੰਧੂ ਨੇ ਸੋਨ...
ਉਮੀਦ ਹੈ, ਵਾਪਸ ਲੈ ਲਿਆ ਜਾਵੇਗਾ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 8 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਚਾਰੇ ਪਾਸਿਓਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ।ਉਮੀਦ ਹੈ ਉੱਥੇ ਵੱਖ-ਵੱਖ...
ਰਾਘਵ ਚੱਢਾ ਵਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ
. . .  about 3 hours ago
ਨਵੀਂ ਦਿੱਲੀ, 8 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਮਨਦੀਪ ਕੌਰ ਨੇ 3 ਅਗਸਤ ਨੂੰ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ...
ਆਲ ਇੰਡੀਆ ਬਾਰ ਐਸੋਸੀਏਸ਼ਨ ਵਲੋਂ ਕਪਿਲ ਸਿੱਬਲ ਦਾ ਬਿਆਨ ਅਪਮਾਨਜਨਕ ਕਰਾਰ
. . .  about 3 hours ago
ਨਵੀਂ ਦਿੱਲੀ, 8 ਅਗਸਤ - ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਪਿਲ ਸਿੱਬਲ ਦੇ ਉਸ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ, ਜਿਸ ਵਿਚ ਕਪਿਲ ਸਿੱਬਲ ਨੇ ਕਿਹਾ ਹੈ ਕਿ ਉਹ ਭਾਰਤੀ ਨਿਆਂਪਾਲਿਕਾ ਤੋਂ ਉਮੀਦ ਗੁਆ...
'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ
. . .  about 3 hours ago
ਗੁਰੂ ਕਾ ਬਾਗ਼ (ਅੰਮ੍ਰਿਤਸਰ) - 8 ਅਗਸਤ (ਸ਼ਰਨਜੀਤ ਸਿੰਘ ਗਿੱਲ) 'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ
. . .  about 4 hours ago
ਨਵੀਂ ਦਿੱਲੀ, 8 ਅਗਸਤ - ਦਿੱਲੀ ਦੀ ਇਕ ਅਦਾਲਤ ਨੇ ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ ਸੁਣਾਈ...
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੂੰ ਭੇਜਿਆ 22 ਅਗਸਤ ਤੱਕ ਨਿਆਂਇਕ ਹਿਰਾਸਤ 'ਚ
. . .  about 4 hours ago
ਮੁੰਬਈ, 8 ਅਗਸਤ - ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੂੰ ਹਵਾਲਾ ਰਾਸ਼ੀ ਮਾਮਲੇ 'ਚ ਅਦਾਲਤ ਨੇ 22 ਅਗਸਤ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ...
ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਦੇ ਭਾਸ਼ਣਾਂ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ ਕਰ ਦਿੱਤੀ...
ਡੀ.ਸੀ. ਦਫ਼ਤਰ ਬਠਿੰਡਾ ਅੱਗੇ ਗਰਜੇ ਖੇਤ ਮਜ਼ਦੂਰ
. . .  about 4 hours ago
ਬਠਿੰਡਾ, 8 ਅਗਸਤ (ਅੰਮਿ੍ਤਪਾਲ ਸਿੰਘ ਵਲਾਣ) - ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮਜ਼ਦੂਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਧਰਨਾ ਮਾਰ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ...
ਹਿਮਾਚਲ ਪ੍ਰਦੇਸ਼ : ਢਿਗਾਂ ਡਿੱਗਣ ਕਾਰਨ ਕੌਮੀ ਮਾਰਗ ਬੰਦ
. . .  about 4 hours ago
ਸ਼ਿਮਲਾ, 8 ਅਗਸਤ - ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਭਾਵਨਗਰ ਨੇੜੇ ਅਚਾਨਕ ਢਿਗਾਂ ਡਿੱਗਣ ਕਾਰਨ ਕੌਮੀ ਮਾਰ 45 ਬੰਦ ਹੋ ਗਿਆ ਹੈ। ਮਲਬੇ ਨੂੰ ਹਟਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ...।
ਤੇਲੰਗਾਨਾ : ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੇ ਵਿਧਾਇਕ ਰਾਜਗੋਪਾਲ ਰੈੱਡੀ ਨੇ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਅਸਤੀਫ਼ਾ
. . .  about 5 hours ago
ਹੈਦਰਾਬਾਦ, 8 ਅਗਸਤ - ਕੋਮਾਟਿਰੈੱਡੀ ਰਾਜਗੋਪਾਲ ਰੈੱਡੀ ਨੇ ਵਿਧਾਇਕ ਵਜੋਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ 3 ਅਗਸਤ ਨੂੰ ਕਾਂਗਰਸ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਘੋਸ਼ਣਾ ਕੀਤੀ...
ਦਿੱਲੀ 'ਚ ਡੇਂਗੂ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੋਈ 174 - ਦਿੱਲੀ ਨਗਰ ਨਿਗਮ
. . .  about 4 hours ago
ਨਵੀਂ ਦਿੱਲੀ, 8 ਅਗਸਤ - ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ ਅਗਸਤ ਮਹੀਨੇ 'ਚ ਦਿੱਲੀ 'ਚ ਡੇਂਗੂ ਦੇ 5 ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ 174 ਹੋ ਗਈ ਹੈ। ਇਸੇ ਤਰਾਂ ਇਸ ਸਾਲ ਦਿੱਲੀ 'ਚ...
ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਬੋਲੇ ਮਲਿਕ ਅਰਜੁਨ ਖੜਗੇ
. . .  about 5 hours ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ 'ਤੇ ਰਾਜ ਸਭਾ 'ਚ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਵੱਖ-ਵੱਖ ਵਿਚਾਰਧਾਰਾ ਦੇ ਲੋਕ ਹੋ ਸਕਦੇ ਹਾਂ। ਮੈਨੂੰ ਤੁਹਾਡੇ ਨਾਲ ਕੁਝ...
ਬਿਹਾਰ 'ਚ ਅਸਥਿਰਤਾ ਨਹੀਂ ਦੇਖ ਸਕਦੇ - ਮਨੋਜ ਕੁਮਾਰ ਝਾਅ (ਆਰ.ਜੇ.ਡੀ. ਸੰਸਦ ਮੈਂਬਰ)
. . .  about 5 hours ago
ਨਵੀਂ ਦਿੱਲੀ, 8 ਅਗਸਤ - ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਅਸੀਂ ਬਿਹਾਰ ਵਿਚ ਸਭ ਤੋਂ ਵੱਡੀ ਪਾਰਟੀ ਹਾਂ ਤੇ ਅਸੀ ਬਿਹਾਰ 'ਚ ਅਸਥਿਰਤਾ ਨਹੀਂ ਦੇਖ ਸਕਦੇ। ਬਿਹਾਰ ਫ਼ੈਸਲਾ ਕਰੇਗਾ ਕਿ ਇਸ ਲਈ ਸਭ ਤੋਂ ਵਧੀਆ...
ਹੋਰ ਖ਼ਬਰਾਂ..

ਬਹੁਰੰਗ

ਤਮੰਨਾ ਭਾਟੀਆ ਕਰੇਗੀ ਪਲਾਨ 'ਏ', ਪਲਾਨ 'ਬੀ'

'ਮਿੱਡੀ ਡਰੈੱਸ' ਨੀਲੇ ਰੰਗ ਦੀ ਪਹਿਨ ਕੇ ਅਕਸਰ ਪਾਰਟੀਆਂ 'ਚ ਨਜ਼ਰ ਆ ਰਹੀ ਤਮੰਨਾ ਭਾਟੀਆ ਨੇ ਆਪਣਾ ਹੇਅਰ ਸਟਾਈਲ ਵੀ ਬਦਲਿਆ ਹੈ। ਉਸ ਨੇ ਨਿੱਕੇ-ਨਿੱਕੇ ਸੁਨਹਿਰੀ ਰੰਗ ਦੇ ਪਟੇ ਕਰਵਾ ਲਏ ਹਨ। ਹਾਂ, ਥੋੜ੍ਹੀ ਬੇਸ਼ਰਮੀ ਵਾਲੀ ਗੱਲ ਇਹ ਹੈ ਕਿ ਇਹ ਪਹਿਰਾਵਾ ਤਮੰਨਾ ਦਾ ਜਿਸਮ ਕਾਫ਼ੀ ਹਦ ਤੱਕ ਦਿਖਾ ਰਿਹਾ ਹੈ। ਉਹ ਉੱਚੀ ਅੱਡੀ ਦੇ ਸੈਂਡਲ ਵੀ ਨੀਲੇ ਰੰਗ ਦੇ ਹੀ ਪਹਿਨ ਰਹੀ। ਬੀ-ਟਾਊਨ ਦੇ ਚਰਚਿਤ ਗਾਇਕ ਬਾਦਸ਼ਾਹ ਦੇ ਨਵੇਂ ਗੀਤ 'ਤਬਾਹੀ' 'ਚ ਤਮੰਨਾ ਹੀ ਹੈ। 'ਚਲੋ ਥੋੜ੍ਹੀ ਤਬਾਹੀ ਮਚਾ ਲਈਏ' ਇਹ ਪੋਸਟ ਉਸ ਨੇ ਸੋਸ਼ਲ ਮੀਡੀਆ 'ਤੇ ਪਾਈ ਹੈ। 'ਪਲਾਨ ਏ ਪਲਾਨ ਬੀ' ਉਸ ਦੀ ਆ ਰਹੀ ਇਕ ਖ਼ਾਸ ਫ਼ਿਲਮ ਹੈ। 'ਭੋਲਾ ਸ਼ੰਕਰ' ਤੇ 'ਸਿਰ ਕਲਮ' ਵੀ ਉਹ ਕਰ ਰਹੀ ਹੈ। ਪਲਾਨ 'ਏ' ਦੱਖਣ ਤੇ ਪਲਾਨ 'ਬੀ' ਬੀ-ਟਾਊਨ ਸ਼ਾਇਦ ਆਪਣੀ ਨਵੀਂ ਫ਼ਿਲਮ ਦੇ ਟਾਈਟਲ ਅਨੁਸਾਰ ਤਮੰਨਾ ਕੈਰੀਅਰ ਦੀ ਗੱਡੀ ਚਲਾ ਰਹੀ ਹੈ। 'ਬਬਲੀ ਬਾਊਂਸਰ' ਤਮੰਨਾ ਦੀ ਮਧੁਰ ਭੰਡਾਰਕਾਰ ਨਾਲ ਆ ਰਹੀ ਫ਼ਿਲਮ ਹੈ। 'ਬਬਲੀ ਬਾਊਂਸਰ' ਦਾ ਟਾਈਟਲ ਕਿਰਦਾਰ ਉਹ ਨਿਭਾਅ ਰਹੀ ਹੈ। ਸਦਗੁਰੂ ਜੱਗੀ ਦੀ ਚੇਲੀ ਉਹ ਬਣ ਗਈ ਹੈ। 'ਮਿੱਟੀ ਬਚਾਓ' ਪਹਿਲ ਲਹਿਰ ਲਈ ਵੀ ਤਮੰਨਾ ਅੱਗੇ ਆਈ ਹੈ। ...

ਪੂਰਾ ਲੇਖ ਪੜ੍ਹੋ »

ਰਾਧਾ ਦਾ ਕਿਰਦਾਰ ਨਿਭਾਅ ਕੇ ਖ਼ੁਸ਼ ਹੈ ਮਨੁਲ ਚੁਡਾਸਮਾ

ਕਾਲਜ ਦੇ ਦਿਨਾਂ ਵਿਚ ਮਾਡਲਿੰਗ ਕਰਦੀ ਮਨੁਲ ਨੂੰ ਅਭਿਨੈ ਵਿਚ ਪਹਿਲਾ ਮੌਕਾ ਲੜੀਵਾਰ 'ਏਕ ਥੀ ਰਾਨੀ ਏਕ ਥਾ ਰਾਵਨ' ਰਾਹੀਂ ਮਿਲਿਆ ਸੀ। ਇਸ ਵਿਚ ਅੱਜ ਦੇ ਜ਼ਮਾਨੇ ਦੀ ਕਹਾਣੀ ਪੇਸ਼ ਕੀਤੀ ਗਈ ਸੀ ਅਤੇ ਕਹਾਣੀ ਇਹ ਸੀ ਕਿ ਇਕ ਮੁੰਡਾ ਇਕ ਕੁੜੀ ਦਾ ਦੀਵਾਨਾ ਹੋ ਜਾਂਦਾ ਹੈ ਅਤੇ ਹਰ ਵੇਲੇ ਉਸ ਦੇ ਪਿੱਛੇ-ਪਿੱਛੇ ਘੁੰਮਦਾ ਰਹਿੰਦਾ ਹੈ। ਬਾਅਦ ਵਿਚ ਮਨੁਲ ਨੂੰ ਇਹ ਕਹਿ ਕੇ ਇਸ ਲੜੀਵਾਰ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਕਿ ਉਸ ਵਿਚ ਜ਼ਿਆਦਾ ਅਪੀਲ ਨਹੀਂ ਹੈ ਅਤੇ ਬਹੁਤ ਸਾਦੀ ਦਿਸਦੀ ਹੈ। ਸਾਦੀ ਦਿਸਣ ਵਾਲੀ ਮਨੁਲ ਨੇ ਫਿਰ 'ਤੇਨਾਲੀ ਰਾਮਾ' ਲੜੀਵਾਰ ਵਿਚ ਕੰਮ ਕੀਤਾ ਅਤੇ ਇਸੇ ਸਾਦਗੀਪਨ ਦੀ ਵਜ੍ਹਾ ਕਰਕੇ ਉਸ ਨੂੰ ਲੜੀਵਾਰ 'ਬ੍ਰਿਜ ਕੇ ਗੋਪਾਲ' ਵਿਚ ਰਾਧਾ ਦੀ ਭੂਮਿਕਾ ਲਈ ਕਾਸਟ ਕੀਤਾ ਗਿਆ ਅਤੇ ਇਸ ਲੜੀਵਾਰ ਦਾ ਪ੍ਰਸਾਰਨ ਦੰਗਲ ਚੈਨਲ 'ਤੇ ਚੱਲ ਰਿਹਾ ਹੈ। ਰਾਧਾ ਦੀ ਭੂਮਿਕਾ ਬਾਰੇ ਸਿੱਧੀ-ਸਾਦੀ ਮਨੁਲ ਕਹਿੰਦੀ ਹੈ, 'ਮੈਂ ਕੈਮਰੇ ਸਾਹਮਣੇ ਊਟ-ਪਟਾਂਗ ਦ੍ਰਿਸ਼ ਦੇਣ ਵਿਚ ਵਿਸ਼ਵਾਸ ਨਹੀਂ ਰੱਖਦੀ। ਮੈਂ ਇਸ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਕਰਾਂਗੀ ਜਿਸ ਵਿਚ ਮੇਰੇ ਮਾਂ-ਬਾਪ ਨੂੰ ਸ਼ਰਮਿੰਦਗੀ ਹੋਵੇ। ਜਦੋਂ ਰਾਧਾ ...

ਪੂਰਾ ਲੇਖ ਪੜ੍ਹੋ »

ਡੱਬਿਓਂ ਬਾਹਰ ਆਈ ਅਜੈ ਦੇਵਗਨ ਦੀ 'ਨਾਮ'

ਨਿਰਦੇਸ਼ਕ ਅਨੀਸ ਬਜ਼ਮੀ ਨੇ ਜਦੋਂ ਅਜੈ ਦੇਵਗਨ ਨੂੰ ਲੈ ਕੇ 'ਨਾਮ' ਬਣਾਉਣੀ ਸ਼ੁਰੂ ਕੀਤੀ ਸੀ ਤਾਂ ਉਦੋਂ ਸੋਚਿਆ ਨਹੀਂ ਸੀ ਕਿ ਇਸ ਫ਼ਿਲਮ ਨੂੰ 18 ਸਾਲ ਬਾਅਦ ਵੱਡਾ ਪਰਦਾ ਨਸੀਬ ਹੋਵੇਗਾ। ਹੋਇਆ ਇਹ ਕਿ 'ਪਿਆਰ ਤੋ ਹੋਨਾ ਹੀ ਥਾ', 'ਦੀਵਾਨਗੀ' ਅਤੇ 'ਹਲਚਲ' ਵਿਚ ਅਜੈ ਦੇਵਗਨ ਨੂੰ ਨਿਰਦੇਸ਼ਿਤ ਕਰਨ ਤੋਂ ਬਾਅਦ ਸਾਲ 2004 ਵਿਚ ਅਨੀਸ ਨੇ ਅਜੈ ਨੂੰ ਹੀ ਲੈ ਕੇ ਫ਼ਿਲਮ 'ਬੇਨਾਮ' ਬਣਾਉਣੀ ਸ਼ੁਰੂ ਕੀਤੀ। ਫ਼ਿਲਮ ਵਿਚ ਸਮੀਰਾ ਰੈਡੀ ਅਤੇ ਭੂਮਿਕਾ ਚਾਵਲਾ ਨੂੰ ਵੀ ਕਾਸਟ ਕੀਤਾ ਗਿਆ। ਇਹ ਰੋਮਾਂਚਕ ਫ਼ਿਲਮ ਸੀ। ਮੁੰਬਈ ਤੇ ਸਵਿਟਜ਼ਰਲੈਂਡ ਵਿਚ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ ਅਤੇ ਫ਼ਿਲਮ ਪੂਰੀ ਵੀ ਹੋ ਗਈ ਪਰ ਫਿਰ ਇਸ ਦੀ ਰਿਲੀਜ਼ ਅੱਗੇ ਰੋੜੇ ਆਉਣ ਲੱਗੇ। ਨਿਰਮਾਤਾ ਦਿਨੇਸ਼ ਪਟੇਲ ਨੇ ਕਾਫ਼ੀ ਕੋਸ਼ਿਸ਼ ਕੀਤੀ ਕਿ ਫ਼ਿਲਮ ਰਿਲੀਜ਼ ਹੋਵੇ ਪਰ ਅਖ਼ੀਰ ਉਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਅਤੇ ਫ਼ਿਲਮ ਡੱਬਾ ਬੰਦ ਹੋ ਗਈ। ਹੁਣ ਗੁਜਰਾਤ ਦੇ ਇਕ ਕਾਰੋਬਾਰੀ ਅਨਿਲ ਰੂੰਗਟਾ ਨੇ ਇਸ ਫ਼ਿਲਮ ਦੇ ਹੱਕ ਖ਼ਰੀਦ ਲਏ ਹਨ ਅਤੇ ਉਨ੍ਹਾਂ ਨੇ ਇਸ ਨੂੰ ਰਿਲੀਜ਼ ਕਰਨ ਦਾ ਬੀੜਾ ਚੁੱਕਿਆ ਹੈ। ਸੰਭਵ ਹੈ ਇਹ ਫ਼ਿਲਮ ਓ.ਟੀ.ਟੀ. 'ਤੇ ਪ੍ਰਦਰਸ਼ਿਤ ਹੋਵੇਗੀ। ਫ਼ਿਲਮ ਦਾ ਨਾਂਅ ...

ਪੂਰਾ ਲੇਖ ਪੜ੍ਹੋ »

ਹਿਚਕਿਚਾਹਟ ਪੀਆ ਬਾਜਪੇਈ ਦੀ

ਮੁੰਬਈ ਵਰਗੇ ਮਹਿੰਗੇ ਸ਼ਹਿਰ ਵਿਚ ਜੀਵਨ ਗੁਜ਼ਾਰਨ ਲਈ ਪੀਆ ਨੇ ਕੁਝ ਲੜੀਵਾਰਾਂ ਵਿਚ ਡਬਿੰਗ ਕਲਾਕਾਰ ਦੇ ਤੌਰ 'ਤੇ ਕੰਮ ਕੀਤਾ ਸੀ ਅਤੇ ਉਸ ਤੋਂ ਬਾਅਦ ਮਾਡਲਿੰਗ ਸ਼ੁਰੂ ਕਰ ਦਿੱਤੀ। ਮਾਡਲਿੰਗ ਦੌਰਾਨ ਪੀਆ ਨੂੰ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਕ ਚਾਕਲੇਟ ਬ੍ਰਾਂਡ ਵਾਲੀ ਐਡ ਫ਼ਿਲਮ ਵਿਚ ਉਹ ਅਮਿਤਾਭ ਬੱਚਨ ਨਾਲ ਨਜ਼ਰ ਆਈ ਸੀ। ਮਾਡਲਿੰਗ ਦੌਰਾਨ ਉਸ ਨੂੰ ਤਾਮਿਲ ਭਾਸ਼ਾ ਦੀ ਇਕ ਕਾਮੇਡੀ ਫ਼ਿਲਮ 'ਪਾਈ ਸੋਲਾ ਪੂਰਮ' ਦੀ ਪੇਸ਼ਕਸ਼ ਮਿਲੀ। ਹੁਣ ਤੱਕ ਉਹ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਵਿਚ 15 ਤੋਂ ਜ਼ਿਆਾਦ ਫ਼ਿਲਮਾਂ ਕਰ ਚੁੱਕੀ ਹੈ। ਪੀਆ ਦੀਆਂ ਖ਼ਾਸ ਫ਼ਿਲਮਾਂ ਵਿਚ 'ਲਾਲ ਰੰਗ' (2016) ਅਤੇ 'ਮਿਰਜ਼ਾ ਜੂਲੀਅਟ' (2017) ਸ਼ਾਮਿਲ ਹਨ। 'ਮਿਰਜ਼ਾ ਜੂਲੀਅਟ' (2017) ਵਿਚ ਉਸ ਦੇ ਉਲਟ ਨਾਇਕ ਦਰਸ਼ਨ ਕੁਮਾਰ ਸੀ। ਇਸ ਫ਼ਿਲਮ ਨੇ ਕਾਫੀ ਚੰਗਾ ਕਾਰੋਬਾਰ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਪੀਆ ਦਾ ਕਰੀਅਰ ਚਮਕ ਉੱਠਿਆ। ਪੀਆ ਦੀ ਫ਼ਿਲਮ 'ਅਭਿਮਾਨਿਊ ਅਨੁਦੁਮ' ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਫ਼ਿਲਮ ਸੀ। ਇਸ ਤੋਂ ਇਲਾਵਾ ਆਕਰਸ਼ਕ ਲਘੂ ਫ਼ਿਲਮ 'ਦ ਵਰਜਿਨ' ਵਿਚ ਵੀ ਉਸ ਨੇ ਆਪਣੀ ਮੌਜੂਦਗੀ ਨਾਲ ਦਰਸ਼ਕਾਂ ਨੂੰ ...

ਪੂਰਾ ਲੇਖ ਪੜ੍ਹੋ »

ਯਸ਼ ਰਾਜ ਸਟੂਡੀਓ ਵਿਚ ਕਿਉਂ ਭਾਵੁਕ ਹੋ ਜਾਂਦਾ ਹੈ ਰਣਵੀਰ ਸਿੰਘ

ਯਸ਼ ਰਾਜ ਬੈਨਰ ਵਲੋਂ ਬਣਾਈ ਗਈ ਫ਼ਿਲਮ 'ਜਯੇਸ਼ਭਾਈ ਜ਼ੋਰਦਾਰ' ਦੇ ਪ੍ਰਮੋਸ਼ਨ ਮੌਕੇ ਰਣਵੀਰ ਸਿੰਘ ਨੇ ਇਸ ਬੈਨਰ ਨਾਲ ਆਪਣੇ ਸੰਬੰਧ ਦੀ ਗੱਲ ਵਿਸਤਾਰ ਨਾਲ ਕੀਤੀ ਸੀ। ਇਸ ਬੈਨਰ ਨੇ 'ਬੈਂਡ ਬਾਜਾ ਬਾਰਾਤ' ਵਾਂਗ ਰਣਵੀਰ ਸਿੰਘ ਨੂੰ ਪਹਿਲਾ ਮੌਕਾ ਦਿੱਤਾ ਸੀ। ਰਣਵੀਰ ਵਲੋਂ ਇਸ ਵਿਚ ਬਿੱਟੂ ਸ਼ਰਮਾ ਦੀ ਭੂਮਿਕਾ ਨਿਭਾਈ ਗਈ ਸੀ। ਆਪਣੇ ਪਹਿਲੇ ਮੌਕੇ ਬਾਰੇ ਉਨ੍ਹਾਂ ਨੇ ਕਿਹਾ, 'ਮੈਂ ਜਦੋਂ ਕਦੀ ਯਸ਼ ਰਾਜ ਸਟੂਡੀਓ ਵਿਚ ਆਉਂਦਾ ਹਾਂ ਤਾਂ ਭਾਵੁਕ ਹੋ ਜਾਂਦਾ ਹੈ। ਮੈਨੂੰ ਯਾਦ ਹੈ ਉਹ ਦਿਨ ਜਦੋਂ ਮੈਂ ਕੁਝ ਨਹੀਂ ਸੀ ਅਤੇ ਇਥੇ ਆਡੀਸ਼ਨ ਦੇਣ ਆਇਆ ਸੀ। ਮੇਰਾ ਆਡੀਸ਼ਨ ਸਟੇਜ ਨੰ: 3 ਵਿਚ ਲਿਆ ਗਿਆ ਸੀ। ਉਥੇ ਲਾਈਟਾਂ ਸਜਾਈਆਂ ਗਈਆਂ ਸਨ ਅਤੇ ਆਡੀਸ਼ਨ ਲਈ ਆਦਿੱਤਿਆ ਚੋਪੜਾ ਤੇ ਮਨੀਸ਼ ਸ਼ਰਮਾ ਮੌਜੂਦ ਸਨ। ਉਦੋਂ ਆਡੀਸ਼ਨ ਲੈਣ ਤੋਂ ਪਹਿਲਾਂ ਆਦਿੱਤਿਆ ਜੀ ਵਲੋਂ ਬੋਲਿਆ ਗਿਆ ਇਕ-ਇਕ ਸ਼ਬਦ ਮੈਨੂੰ ਯਾਦ ਹੈ। ਉਨ੍ਹਾਂ ਨੇ ਕਿਹਾ ਸੀ, 'ਰਣਵੀਰ, ਤੂੰ ਕਲਪਨਾ ਕਰ ਕੇ ਤੂੰ ਫੁੱਟਬਾਲ ਵਰਲਡ ਕੱਪ ਦਾ ਫਾਈਨਲ ਖੇਡ ਰਿਹਾ ਹੈਂ, ਤੈਨੂੰ ਪੈਨੇਲਟੀ ਕਿੱਕ ਮਾਰਨ ਦਾ ਮੌਕਾ ਮਿਲਿਆ ਹੈ। ਗੋਲ ਮਾਰ ਦਿਓ ਤੇ ਹੀਰੋ ਬਣ ਜਾਓ, ਨਹੀਂ ਤਾਂ ਖ਼ਾਲੀ ਹੱਥ ...

ਪੂਰਾ ਲੇਖ ਪੜ੍ਹੋ »

ਜਦੋਂ ਦਿਲੀਪ ਕੁਮਾਰ ਬਣੇ ਸਨ ਚਾਣਕਿਆ

ਬਾਲੀਵੁੱਡ ਦੇ ਇਤਿਹਾਸ ਵਿਚ ਕਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਹਨ ਜੋ ਪਰਦੇ 'ਤੇ ਨਾ ਪਹੁੰਚਣ ਦੇ ਬਾਵਜੂਦ ਆਪਣਾ ਨਾਂਅ ਸਿਨੇਮਾਈ ਇਤਿਹਾਸ ਵਿਚ ਦਰਜ ਕਰ ਗਈਆਂ। ਇਸ ਤਰ੍ਹਾਂ ਦੀ ਹੀ ਇਕ ਫ਼ਿਲਮ ਹੈ 'ਚਾਣਕਿਆ ਚੰਦਰਗੁਪਤ' ਅਤੇ ਇਹ ਫ਼ਿਲਮ ਅੱਜ ਵੀ ਇਸ ਲਈ ਯਾਦ ਕੀਤੀ ਜਾਂਦੀ ਹੈ ਕਿਉਂਕਿ ਅਭਿਨੈ ਸਮਰਾਟ ਦਿਲੀਪ ਕੁਮਾਰ ਵਲੋਂ ਇਸ ਵਿਚ ਚਾਣਕਿਆ ਦੀ ਭੂਮਿਕਾ ਨਿਭਾਈ ਜਾਣੀ ਸੀ। ਸਾਲ 1976 ਵਿਚ ਨਿਰਦੇਸ਼ਕ ਬੀ.ਆਰ. ਚੋਪੜਾ ਇਹ ਫ਼ਿਲਮ ਬਣਾਉਣ ਵਾਲੇ ਸਨ ਅਤੇ ਇਸ ਦੇ ਨਿਰਮਾਤਾ ਸਨ ਕਿਸ਼ੋਰ ਸ਼ਰਮਾ ਜੋ ਇਤਿਹਾਸ ਦੇ ਸਕਾਲਰ ਸਨ ਅਤੇ ਇਤਿਹਾਸ 'ਤੇ ਇਨ੍ਹਾਂ ਨੇ ਕਾਫ਼ੀ ਖੋਜ ਕੀਤੀ ਸੀ। ਫ਼ਿਲਮ ਵਿਚ ਦਿਲੀਪ ਕੁਮਾਰ ਜਿਥੇ ਚਾਣਕਿਆ ਦੀ ਭੂਮਿਕਾ ਨਿਭਾਉਣ ਵਾਲੇ ਸਨ, ਉਥੇ ਚੰਦਰਗੁਪਤ ਮੌਰਿਆ ਦੀ ਭੂਮਿਕਾ ਲਈ ਧਰਮਿੰਦਰ ਨੂੰ ਲਿਆ ਗਿਆ ਸੀ। ਦਿਲੀਪ ਕੁਮਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਧਰਮਿੰਦਰ ਬਹੁਤ ਖ਼ੁਸ਼ ਸਨ। ਚਾਣਕਿਆ ਦੇ ਕਿਰਦਾਰ ਲਈ ਜਦੋਂ ਦਿੱਖ ਜਾਂਚੀ ਤੇ ਗੈੱਟਅਪ ਦੀ ਵਾਰੀ ਆਈ ਤਾਂ ਦਿਲੀਪ ਕੁਮਾਰ ਨੇ ਸਾਫ਼ ਮਨ੍ਹਾਂ ਕਰ ਦਿੱਤਾ ਸੀ ਕਿ ਉਹ ਆਪਣਾ ਸਿਰ ਨਹੀਂ ਮੁਨਵਾਉਣਗੇ। ਇਸੇ ਵਜ੍ਹਾ ਕਰਕੇ ਇਹ ਰਸਤਾ ...

ਪੂਰਾ ਲੇਖ ਪੜ੍ਹੋ »

ਬਹੁਪੱਖੀ ਕਲਾ ਦਾ ਸੋਮਾ ਹੈ ਰਣਜੀਤ ਬਿੱਟਾ

ਬਾਬਾ ਫ਼ਰੀਦ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਫਰੀਦਕੋਟ ਦਾ ਜੰਮਪਲ ਰਣਜੀਤ ਬਿੱਟਾ ਬਹੁਪੱਖੀ ਕਲਾ ਦਾ ਸੋਮਾ ਹੈ। ਉਸ ਨੇ ਆਪਣੀ ਮਿਹਨਤ, ਲਗਨ ਦੇ ਬਲਬੂਤੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਵਜੋਂ ਜਾਣਿਆ ਜਾਂਦਾ ਰਹੇਗਾ। ਬਰਜਿੰਦਰਾ ਕਾਲਜ ਫ਼ਰੀਦਕੋਟ ਦੀਆਂ ਸਟੇਜਾਂ ਤੋਂ ਨਾਟਕਾਂ ਵਿਚ ਆਪਣਾ ਸਫ਼ਰ ਸ਼ੁਰੂ ਕਰ ਕੇ ਉਸ ਨੇ ਯੂਥ ਫੈਸਟੀਵਲਾਂ 'ਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਦਿਆਂ ਪੰਜਾਬੀ ਦੀਆਂ ਬਹੁਤ ਸਾਰੀਆਂ ਟੈਲੀਫ਼ਿਲਮਾਂ ਵਿਚ ਕੰਮ ਕੀਤਾ, ਜਿਨ੍ਹਾਂ ਵਿਚ 'ਕਾਲੇ ਮੈਂਡੇ ਕੱਪੜੇ', 'ਖ਼ੁਦਕਸ਼ੀ', 'ਧੀ ਰਾਣੀ', 'ਕੁਰਬਾਨੀ ਫ਼ੌਜੀ ਦੀ', 'ਸਿੱਖੀ ਮਾਰਗ', 'ਅਸ਼ੀਰਵਾਦ', 'ਜੱਗ ਜਨਣੀ' ਆਦਿ ਪ੍ਰਮੁੱਖ ਹਨ। ਅਦਾਕਾਰ ਤੇ ਰੰਗਕਰਮੀ ਦੇ ਤੌਰ 'ਤੇ ਕੈਨੇਡਾ, ਸਿੰਘਾਪੁਰ, ਮਲੇਸ਼ੀਆ, ਨਿਪਾਲ ਅਤੇ ਭਾਰਤ ਦੀ ਹਰ ਸਟੇਟ ਵਿਚ ਸ਼ੋਅ ਕੀਤੇ। ਇਸ ਤੋਂ ਇਲਾਵਾ ਦੇਵ ਖਰੌੜ ਨਾਲ 'ਬਲੈਕੀਆ' ਫ਼ਿਲਮ ਵਿਚ ਵੀ ਕੰਮ ਕੀਤਾ ਅਤੇ ਆਪਣੀ ਪਛਾਣ ਰੰਗਕਰਮੀ, ਫ਼ਿਲਮੀ ਅਦਾਕਾਰ, ਮੰਚ ਸੰਚਾਲਕ ਦੇ ਤੌਰ 'ਤੇ ਅੰਤਰਰਾਸ਼ਟਰੀ ਪੱਧਰ ਤੱਕ ਬਣਾਈ। ਬਹੁਤ ਸਾਰੇ ਗੀਤਾਂ ਦੀਆਂ ਵੀਡੀਓ, ਕੈਨੇਡਾ ਦੀ ਧਰਤੀ 'ਤੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX