ਪੰਜਾਬ ਵਿਚ ਇਸ ਸਮੇਂ ਹਾੜ੍ਹੀ ਦਾ ਸੀਜ਼ਨ ਚੱਲ ਰਿਹਾ ਹੈ ਕਿਸਾਨ ਵੀਰ ਕਣਕ ਦੀ ਵਾਢੀ ਵਿਚ ਰੁੱਝੇ ਹੋਏ ਹਨ ਕਾਫੀ ਹੱਦ ਤੱਕ ਵਾਢੀ ਹੋ ਚੁੱਕੀ ਹੈ। ਕਿਸਾਨਾਂ ਦੀ ਬਹੁਗਿਣਤੀ ਕਣਕ ਦੀ ਕਟਾਈ ਕੰਬਾਈਨਾਂ ਰਾਹੀਂ ਕਰਦੀ ਹੈ ਅਤੇ ਕਟਾਈ ਤੋਂ ਬਾਅਦ ਤੂੜੀ ਬਣਾਉਣ ਉਪਰੰਤ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਜਿਹੜਾ ਕਿ ਨਿਹਾਇਤ ਹੀ ਗ਼ੈਰ-ਜ਼ਿੰਮੇਵਾਰਾਨਾ ਤੇ ਨਿਰਦਈ ਵਰਤਾਰਾ ਹੈ। ਪਰ ਕੁਝ ਕਿਸਾਨਾਂ ਵਲੋਂ ਬੀਤੇ ਦਿਨੀਂ ਪੰਜਾਬ, ਹਰਿਆਣਾ, ਦਿੱਲੀ ਅਤੇ ਪੂਰੇ ਉੱਤਰੀ ਭਾਰਤ ਵਿਚ ਨਾੜ ਨੂੰ ਅੱਗ ਲਗਾਉਣ ਨਾਲ ਕਿੰਨਾ ਜ਼ਿਆਦਾ ਵਾਤਾਵਰਨ ਪ੍ਰਦੂਸ਼ਿਤ ਰਿਹਾ, ਕਈ ਦਰੱਖਤ ਸਾੜ ਦਿੱਤੇ ਗਏ ਤੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ, ਕਈ ਦੁਰਘਟਨਾਵਾਂ ਵਾਪਰੀਆਂ ਤੇ ਕੀਮਤੀ ਜਾਨਾਂ ਗਈਆਂ, ਹਜ਼ਾਰਾਂ ਲੋਕ ਸਾਹ, ਦਮੇ, ਖੰਘ, ਬੁਖਾਰ ਆਦਿ ਬਿਮਾਰੀਆਂ ਦੇ ਸ਼ਿਕਾਰ ਹੋਏ । ਖੇਤੀ ਤੇ ਵਾਤਾਵਰਨ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ। ਸੜਕਾਂ ਦੇ ਕਿਨਾਰੇ ਖੇਤਾਂ ਦੇ ਰਾਹਾਂ ਨਾਲ ਲਗਾਈ ਅੱਗ ਤੋਂ ਪੈਦਾ ਹੋਇਆ ਸਫੈਦ ਧੂੰਆਂ ਚਾਰ-ਪੰਜ ਕਿਲੋਮੀਟਰ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ...
ਪੰਜਾਬ ਦਾ ਕੰਢੀ ਖੇਤਰ ਮੱਕੀ ਦਾ ਵੱਡਾ ਉਤਪਾਦਕ ਹੈ। ਇਹ ਖੇਤਰ ਆਪਣੀ ਵੱਖਰੀ ਭੂਗੋਲਿਕ ਸਥਿਤੀ, ਆਬੋ-ਹਵਾ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵੱਖਰੇਪਨ ਕਾਰਨ ਸੂਬੇ ਭਰ ਵਿਚ ਨਿਵੇਕਲੀ ਪਛਾਣ ਰੱਖਦਾ ਹੈ। ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਅਧੀਨ ਆਉਂਦੇ ਹਨ। ਇਹ ਖੇਤਰ ਸ਼ਿਵਾਲਕ ਪਹਾੜੀਆਂ ਦੇ ਕੰਢੇ-ਕੰਢੇ ਪਠਾਨਕੋਟ ਤੋਂ ਚੰਡੀਗੜ੍ਹ ਮੁੱਖ ਸੜਕ ਦੇ ਚੜ੍ਹਦੇ ਪਾਸੇ ਵਸਿਆ ਹੋਇਆ ਹੈ। ਕੰਢੀ ਖੇਤਰ ਜਿਲ੍ਹਾ ਪਠਾਨਕੋਟ ਦੀਆਂ ਹੱਦਾਂ ਤੋਂ ਸ਼ੁਰੂ ਹੋ ਕੇ ਮੁਹਾਲੀ ਜ਼ਿਲ੍ਹੇ ਨਾਲ ਲਗਦੇ ਹਰਿਆਣਾ ਸੂਬੇ ਨਾਲ ਜਾ ਲਗਦਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਨਵਾਂਸ਼ਹਿਰ ਅਤੇ ਮੁਹਾਲੀ ਜ਼ਿਲ੍ਹਿਆਂ ਅਧੀਨ ਪੈਂਦੇ ਕੰਢੀ ਖੇਤਰ ਦੀ ਸਥਿਤੀ ਬੜੀ ਭਿੰਨ ਹੈ। ਇਨ੍ਹਾਂ ਜ਼ਿਲ੍ਹਿਆਂ ਅਧੀਨ ਧਾਰ, ਚੰਗਰ, ਘਾੜ, ਦੂਣ ਅਤੇ ਬੀਤ ਵਰਗੇ ਨੀਮ-ਪਹਾੜੀ ਉਪ-ਖੇਤਰ ਆਉਂਦੇ ਹਨ। ਕੰਢੀ ਖੇਤਰ ਕਰੀਬ 250 ਕਿਲੋਮੀਟਰ ਲੰਬਾ ਅਤੇ 8 ਤੋਂ 35 ਕਿਲੋਮੀਟਰ ਦੀ ਚੌੜਾਈ ਤੱਕ ਫੈਲਿਆ ਹੋਇਆ ਹੈ। ਪੰਜਾਬ ਦੀ ਵਸੋਂ ਦਾ 6 ਫੀਸਦੀ ਅਤੇ ਖੇਤਰਫਲ ਦਾ 9 ਫੀਸਦੀ ਇਸ ਖੇਤਰ ਅਧੀਨ ਆਉਂਦਾ ਹੈ।
ਕਿਸਾਨਾਂ ਦੀ ਸਭ ਤੋਂ ਵੱਡੀ ...
ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਇਸ ਸਾਲ ਪੜਾਵਾਂ 'ਚ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਬਿਜਲੀ ਦੀ ਖਪਤ ਅਤੇ ਜ਼ਮੀਨ ਥੱਲਿਉਂ ਪਾਣੀ ਦਾ ਨਿਕਾਲ ਘਟਾਇਆ ਜਾਵੇ। ਸੰਗਰੂਰ, ਬਰਨਾਲਾ, ਮਲੇਰਕੋਟਲਾ, ਲੁਧਿਆਣਾ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ 'ਚ ਝੋਨੇ ਦੀ ਲਵਾਈ 18 ਜੂਨ ਤੋਂ ਸ਼ੁਰੂ ਕੀਤੀ ਜਾ ਸਕੇਗੀ। ਬਠਿੰਡਾ, ਮਾਨਸਾ, ਮੋਗਾ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ 'ਚ ਲਵਾਈ ਸ਼ੁਰੂ ਕਰਨ ਦਾ ਸਮਾਂ 22 ਜੂਨ ਨਿਯਤ ਕੀਤਾ ਗਿਆ ਹੈ। ਮੁਹਾਲੀ, ਐਸ. ਬੀ. ਐਸ. ਨਗਰ, ਕਪੂਰਥਲਾ, ਮੁਕਤਸਰ ਜ਼ਿਲ੍ਹਿਆਂ ਵਿਚ ਲਵਾਈ 24 ਜੂਨ ਤੋਂ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ 'ਚ ਲਵਾਈ 26 ਜੂਨ ਤੋਂ ਸ਼ੁਰੂ ਹੋ ਸਕੇਗੀ।
ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ- ਸੁਆਇਲ ਵਾਟਰ ਐਕਟ, 2009 ਦੇ ਤਹਿਤ ਪਿਛਲੇ ਸਾਲਾਂ ਵਿਚ ਝੋਨੇ ਦੀ ਲਵਾਈ ਲਗਭਗ 10 ਜੂਨ ਤੋਂ ਸ਼ੁਰੂ ਕੀਤੀ ਜਾਂਦੀ ਰਹੀ ਹੈ। ਕਿਸਾਨਾਂ ਦੀ ਜਥੇਬੰਦੀ ਜਿਸ ਵਿਚ 16 ਕਿਸਾਨ ਯੂਨੀਅਨਾਂ ਸ਼ਾਮਿਲ ਹਨ, ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਮੈਨੇਜਿੰਗ ...
ਬੇਬੀਕੌਰਨ ਦੀ ਕਾਸ਼ਤ ਦੇ ਨਤੀਜੇ ਵਜੋਂ ਹੁਨਰਮੰਦ ਅਤੇ ਗ਼ੈਰ-ਹੁਨਰਮੰਦ ਕਾਮਿਆਂ ਦੋਵਾਂ ਲਈ ਰੁਜ਼ਗਾਰ ਪੈਦਾ ਹੁੰਦਾ ਹੈ। ਬੇਬੀਕੌਰਨ ਮੱਕੀ ਦੀ ਉਪਜ ਦੀ ਕਟਾਈ ਅਤੇ ਉਸ ਤੋਂ ਬਾਅਦ ਰੱਖ-ਰਖਾਓ ਕਰਨ ਲਈ ਬਹੁਤ ਜ਼ਿਆਦਾ ਕਾਮਿਆਂ ਦੀ ਲੋੜ ਹੁੰਦੀ ਹੈ। ਬੇਬੀਕੌਰਨ ਦੀ ਕਾਸ਼ਤ ਨਾਲ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਇਸ ਨਾਲ ਡੱਬਾਬੰਦ ਉਤਪਾਦ ਅਤੇ ਪੈਕਿੰਗ, ਕੈਨਿੰਗ, ਪ੍ਰੋਸੈਸਿੰਗ, ਟ੍ਰਾਂਸਪੋਰਟੇਸ਼ਨ ਅਤੇ ਸਟੋਰੇਜ ਲਈ ਉਦਯੋਗ ਵੀ ਵਿਕਸਿਤ ਹੋਣਗੇ।
ਡੇਅਰੀ ਫਾਰਮਿੰਗ ਨੂੰ ਹੁਲਾਰਾ : ਬੇਬੀਕੌਰਨ ਦੀ ਕਾਸ਼ਤ ਦਾ ਲਾਭ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਵਿਚ ਵੀ ਮਦਦ ਕਰੇਗਾ। ਬੇਬੀਕੌਰਨ ਨੂੰ ਤੋੜਨ ਤੋਂ ਬਾਅਦ, ਕਿਸਾਨਾਂ ਨੂੰ ਡੇਅਰੀ ਪਸ਼ੂਆਂ ਲਈ ਤਾਜ਼ਾ ਹਰਾ ਅਤੇ ਪੌਸ਼ਟਿਕ ਚਾਰਾ ਵੀ ਮਿਲੇਗਾ।
ਕਿਸਮਾਂ ਦੀ ਚੋਣ : ਬੇਬੀਕੌਰਨ ਦੀ ਕਾਸ਼ਤ ਲਈ ਜਲਦੀ ਪੱਕਣ ਵਾਲੀ ਇਕ ਨਵੀਂ ਦੋਗਲੀ ਕਿਸਮ ਪੰਜਾਬ ਬੇਬੀਕੌਰਨ 1 ਅਤੇ ਪ੍ਰਕਾਸ਼ ਦੀ ਸਿਫ਼ਾਰਸ਼ ਕੀਤੀ ਗਈ ਹੈ। ਦੋਗਲੀ ਕਿਸਮ ਢੁਕਵੀਆਂ ਹਨ, ਕਿਉਂਕਿ ਇਹ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਦਿੰਦੀਆਂ ਹਨ। ਇਨ੍ਹਾਂ ਦੇ ਬੇਬੀਕੌਰਨ ਇਕਸਾਰ ਆਕਾਰ ਦੇ ਹੁੰਦੇ ਹਨ। ...
ਸੋਚ ਹੀ ਸਾਇੰਸ ਹੁੰਦੀ ਹੈ। ਸਾਇੰਸ ਕੋਈ ਵਸਤੂ ਨਹੀਂ। ਇਹ ਕੁਦਰਤ ਵਿਚ ਨੇਮ ਨਾਲ ਵਾਰ ਵਾਰ ਵਰਤ ਰਹੇ ਵਰਤਾਰੇ ਹੁੰਦੇ ਹਨ। ਕੁਦਰਤ ਕਿਸੇ ਵੀ ਜੀਵ ਜਾਂ ਬਨਸਪਤੀ ਨੂੰ ਧਰਤੀ 'ਤੇ ਭਾਰ ਨਹੀਂ ਬਣਾਉਂਦੀ। ਇਹ ਮਨੁੱਖ ਹੀ ਹੈ ਜੋ ਉਸਦੇ ਵਰਤਾਰਿਆਂ ਨੂੰ ਕਦੇ ਗ਼ਲਤ ਤੇ ਕਦੇ ਠੀਕ ਸਮਝ ਲੈਂਦਾ ਹੈ। ਧਰਤੀ 'ਤੇ ਖੋਜੀ ਬਿਰਤੀ ਦੇ ਲੋਕ ਪੈਦਾ ਹੁੰਦੇ ਰਹਿੰਦੇ ਹਨ। ਪਿਛਲੇ ਸੱਤ ਕੁ ਦਹਾਕਿਆਂ ਵਿਚ ਖੇਤੀ ਖੋਜਾਂ ਦਾ ਹਿਸਾਬ ਹੀ ਦੇਖ ਲਓ। ਇਹ ਮੰਨਿਆ ਜਾਂਦਾ ਹੈ ਕਿ ਡਾ. ਕੇ ਕਿਰਪਾਲ ਸਿੰਘ ਆਸਟਰੇਲੀਆ ਤੋਂ ਸਫੈਦੇ ਪੰਜਾਬ ਲੈ ਕੇ ਆਏ ਸਨ। ਇਸੇ ਤਰ੍ਹਾਂ ਡਾ. ਖ਼ੁਸ਼ ਨੂੰ ਇੰਡੋਨੇਸ਼ੀਆ ਤੋਂ ਝੋਨਾ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਝੋਨਾ ਪਾਣੀ ਦੀ ਫ਼ਸਲ ਕਹਿ, ਖੇਤੀ ਅਦਾਰੇ ਕਿੱਲੀ ਨੱਪੀ ਗਏ। ਦੋ ਦਹਾਕੇ ਪਹਿਲੋਂ ਦਲੇਰ ਸਿੰਘ ਖੋਜੀ ਨੇ ਇਹ ਧਾਰਨਾ ਬਦਲੀ ਤੇ ਸਿੱਧੀ ਬਿਜਾਈ, ਵੱਟਾਂ ਜਾਂ ਬੈੱਡਾਂ 'ਤੇ ਬਿਜਾਈ ਨਾਲ ਝੋਨੇ 'ਚੋਂ ਪਾਣੀ ਬਾਹਰ ਕੱਢਿਆ। ਅਦਾਰਿਆਂ ਨੇ ਵਿਰੋਧਤਾ ਬਹੁਤ ਕੀਤੀ, ਪਰ ਆਖ਼ਿਰ ਇਸ ਨੂੰ ਅੱਧੇ ਅਧੂਰੇ ਮਨ ਨਾਲ ਮੰਨਣਾ ਪਿਆ। ਅਦਾਰੇ ਤੇ ਸਰਕਾਰਾਂ ਹਾਲੇ ਇੱਥੇ ਹੀ ਖੜ੍ਹੇ ਹਨ , ਪਰ ਖੋਜੀ ਸੋਚ ...
ਪਸ਼ੂਆਂ ਵਿਚ ਅਫਾਰੇ/ ਅਫਰੇਵੇਂ ਦਾ ਮਤਲਬ ਹੈ ਕਿ ਉਂਝਰੀ (ਰਿਉਮਨ) ਦਾ ਫੈਲਾਵ ਜੋ ਕਿ ਵਾਧੂ ਪੈਦਾ ਹੋਈਆ ਗੈਸਾਂ ਕਾਰਨ ਜਾਂ ਫਿਰ ਪਚੇ ਹੋਏ ਚਾਰੇ ਵਿਚ ਵਾਧੂ ਗੈਸਾਂ ਦੇ ਭਰਨ ਕਾਰਨ ਹੁੰਦਾ ਹੈ।
ਅਚਾਨਕ ਹੋਣ ਵਾਲਾ ਅਫਾਰਾ: ਇਹ ਅਫਾਰਾ ਅਚਾਨਕ ਹੁੰਦਾ ਹੈ ਅਤੇ ਸਿੱਟੇ ਵਜੋਂ ਜਾਨਵਰ ਦੀ ਸਾਹ ਘੁੱਟਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਸਕਦੀ ਹੈ।
ਕਾਰਨ: ਅਫਾਰੇ ਦਾ ਮੁੱਖ ਕਾਰਨ ਤੇਲਿਆ ਹੋਇਆ ਵਾਧੂ ਹਰਾ ਫਲੀਦਾਰ ਚਾਰਾ ਜਿਵੇਂ ਕਿ ਬਰਸੀਮ, ਲੂਸਣ ਅਤੇ ਸੇਂਜੀ ਖਾਣ ਨਾਲ ਹੁੰਦਾ ਹੈ। ਜੇਕਰ ਆਸਾਨੀ ਨਾਲ ਪਚਣ ਵਾਲੇ ਅਨਾਜ ਲੋੜ ਤੋਂ ਜ਼ਿਆਦਾ ਜਾਨਵਰ ਖਾ ਲਵੇ ਤਾਂ ਅਚਾਨਕ ਵਾਧੂ ਗੈਸ ਵਾਲਾ ਅਫ਼ਾਰਾ ਹੋ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਉਂਝਰੀ ਵਿਚ ਤੇਜ਼ਾਬੀ ਪ੍ਰਭਾਵ ਪੈਂਦਾ ਹੋ ਜਾਂਦਾ ਹੈ ਅਤੇ ਪਾਚਣ ਕਿਰਿਆ ਬੰਦ ਹੋ ਜਾਂਦੀ ਹੈ। ਜਾਨਵਰ ਦੇ ਪੇਟ ਵਿਚੋਂ ਗੈਸ ਘੱਟ ਬਾਹਰ ਨਿਕਲਣ ਦਾ ਇਕ ਹੋਰ ਕਾਰਨ, ਭੋਜਨ ਨਲੀ ਵਿਚ ਰੁਕਾਵਟ ਵੀ ਹੋ ਸਕਦੀ ਹੈ।
ਲੱਛਣ: ਪਸ਼ੂਆਂ ਵਿਚ ਖੱਬੀ ਕੁੱਖ ਅਫ਼ਾਰੇ ਦੇ ਪੈਦਾ ਹੋਣ 'ਤੇ 15-30 ਮਿੰਟਾਂ ਵਿਚ ਫੁੱਲਣੀ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾ ਅਫ਼ਾਰਾ ਹੋਣ ਉੱਤੇ ਸਾਹ ਆਉਣਾ ਔਖਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX