ਤਾਜਾ ਖ਼ਬਰਾਂ


ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਮਿਲੇ ਅਰਵਿੰਦ ਕੇਜਰੀਵਾਲ ਨੂੰ
. . .  1 day ago
ਉੱਤਰਾਖੰਡ : ਚੰਪਾਵਤ ਉਪ ਚੋਣ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੀਲ, 31 ਮਈ ਨੂੰ ਵੋਟਿੰਗ
. . .  1 day ago
ਬਿਹਾਰ ਵਿਚ ਨਕਸਲੀਆਂ ਖ਼ਿਲਾਫ਼ ਮੁਹਿੰਮ ਦੌਰਾਨ 10 ਵਾਕੀ ਟਾਕੀਜ਼ ਤੇ ਡੈਟੋਨੇਟਰ ਬਰਾਮਦ
. . .  1 day ago
ਪਟਨਾ, 28 ਮਈ - ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 10 ਵਾਕੀ ਟਾਕੀਜ਼, ਡੈਟੋਨੇਟਰ, ਤਾਰਾਂ ਅਤੇ ਨਕਸਲੀ ਸਾਹਿਤ ਸਮੇਤ ਕਈ ਅਪਰਾਧਕ ਵਸਤੂਆਂ ਬਰਾਮਦ ...
ਯੋਗੀ ਸਰਕਾਰ ਦਾ ਵੱਡਾ ਹੁਕਮ, ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਕੰਮ ਨਹੀਂ ਕਰਨਗੀਆਂ
. . .  1 day ago
ਡੇਢ ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਰਾਜਪੁਰਾ 28 ਮਈ (ਰਣਜੀਤ ਸਿੰਘ) - ਸੀ.ਆਈ.ਏ ਸਟਾਫ਼ ਰਾਜਪੁਰਾ ਦੇ ਇੰਚਾਰਜ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਵਿਅਕਤੀ ਦੀ ਫੀਡ ਦੀ ਫ਼ੈਕਟਰੀ ਵਿਚੋਂ ਇਕ ਕਿੱਲੋ 700 ਗ੍ਰਾਮ ਅਫ਼ੀਮ...
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੇ ਸੋਨੂੰ ਸੂਦ
. . .  1 day ago
ਭੁਵਨੇਸ਼ਵਰ, 28 ਮਈ - ਫ਼ਿਲਮੀ ਅਦਾਕਾਰ ਸੋਨੂੰ ਸੂਦ ਨੇ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼...
ਜੈਕਲੀਨ ਫਰਨਾਂਡਿਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 28 ਮਈ - ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਦਿੱਲੀ ਦੀ ਅਦਾਲਤ ਵਲੋਂ ਆਈਫਾ ਐਵਾਰਡ 2022 ਵਿਚ ਸ਼ਾਮਿਲ ਹੋਣ ਲਈ ਆਬੂਧਾਬੀ ਜਾਣ ਦੀ ਇਜਾਜ਼ਤ ਮਿਲ...
ਪਤੀ-ਪਤਨੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮੰਡੀ ਗੋਬਿੰਦਗੜ੍ਹ 28 ਮਈ (ਮੁਕੇਸ਼ ਘਈ) - ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ ਇਲਾਕੇ ਵਿਚ ਇਕ ਪਤੀ ਪਤਨੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੌਂਗੋਵਾਲ, 28 ਮਈ (ਸ.ਸ.ਖੰਨਾ,ਵਿਨੋਦ) - ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ...
ਹਾਕੀ ਏਸ਼ੀਆ ਕੱਪ 2022 'ਚ ਭਾਰਤ ਨੇ ਹਰਾਇਆ ਜਪਾਨ
. . .  1 day ago
ਜਕਾਰਤਾ, 28 - ਇੰਡੋਨੇਸ਼ੀਆ ਦੇ ਜਕਾਰਤਾ ਵਖੇ ਚੱਲ ਰਹੇ ਹਾਕੀ ਏਸ਼ੀਆ ਕੱਪ 2022 ਦੇ ਸੁਪਰ-4 ਪੂਲ ਮੈਚ ਵਿਚ ਭਾਰਤ ਦੀ ਟੀਮ ਨੇ ਜਪਾਨ ਦੀ...
ਤੇਜ਼ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਦਰਜ
. . .  1 day ago
ਸੂਲਰ ਘਰਾਟ (ਸੰਗਰੂਰ),ਸਮਾਣਾ (ਪਟਿਆਲਾ), 28 ਮਈ (ਜਸਵੀਰ ਸਿੰਘ ਔਜਲਾ, ਸਾਹਿਬ ਸਿੰਘ) - ਸ਼ਨੀਵਾਰ ਦੀ ਸ਼ਾਮ ਚੱਲੀ ਤੇਜ਼ ਹਨੇਰੀ ਦੇ ਨਾਲ ਪਏ ਤੇਜ਼ ਮੀਂਹ ਨਾਲ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਤਾਪਮਾਨ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 28 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋ ਗਏ। ਕਸ਼ਮੀਰ ਜ਼ੋਨ ਪੁਲਿਸ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ ਸਮੇਤ ਹੋਰ...
ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
. . .  1 day ago
ਸੰਗਰੂਰ, 28 ਮਈ (ਧੀਰਜ ਪਸ਼ੋਰੀਆ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੱਸਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ...
ਤੇਜ਼ ਮੀਂਹ ਨੇ ਮੌਸਮ ਕੀਤਾ ਸੁਹਾਵਣਾ
. . .  1 day ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸ਼ਾਮ ਸਮੇਂ ਤੇਜ਼ ਹਨੇਰੀ ਝੱਖੜ ਤੋਂ ਬਾਅਦ ਆਏ ਭਰਵੇਂ ਮੀਂਹ ਨੇ ਸਰਹੱਦੀ ਖੇਤਰ ਵਿਚ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਇਸ ਮੀਂਹ ਨਾਲ ਜਿੱਥੇ ਆਮ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚੇ ਟਿਕੈਤ ਤੇ ਹੋਰ ਰਾਸ਼ਟਰੀ ਆਗੂ
. . .  1 day ago
ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚਾ (ਭਾਰਤ) ਦਾ ਹਿੱਸਾ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਮੁੱਲਾਂਪੁਰ ਗੁਰਸ਼ਰਨ ਕਲਾ ਭਵਨ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਚਾਰ...
ਜੰਗਲ ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ) - ਪਿੰਡ ਬੀਣੇਵਾਲ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲ ਵਿਚ ਪਿੰਡ ਸਿੰਗਾ (ਹਿਮਾਚਲ ਪ੍ਰਦੇਸ਼) ਨੂੰ ਜਾਂਦੀ ਸੜਕ ਨੇੜਓ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ...
ਹੁਣ ਸੰਸਦ ਤੱਕ ਪਹੁੰਚੇਗੀ ਵਾਤਾਵਰਨ ਸਮੇਤ ਪੰਜਾਬ ਦੇ ਹੋਰਨਾਂ ਮਸਲਿਆਂ ਦੀ ਆਵਾਜ਼ - ਸੰਤ ਬਲਬੀਰ ਸਿੰਘ ਸੀਚੇਵਾਲ
. . .  1 day ago
ਸੁਲਤਾਨਪੁਰ ਲੋਧੀ, 28 ਮਈ - ਆਮ ਆਦਮੀ ਪਾਰਟੀ ਵਲੋਂ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕਰਨ ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ...
ਨਿਹੰਗ ਸਿੰਘ ਦੇ ਬਾਣੇ 'ਚ ਸ਼ੱਕੀ ਕਾਬੂ
. . .  1 day ago
ਪਠਾਨਕੋਟ, 28 ਮਈ (ਸੰਧੂ) - ਪਠਾਨਕੋਟ ਦੇ ਗੁਰਦੁਆਰਾ ਰੇਲਵੇ ਰੋਡ ਤੋਂ ਨਿਹੰਗ ਸਿੰਘ ਦੇ ਬਾਣੇ 'ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਸੰਤੋਖ ਸਿੰਘ ਨੇ ਜਦੋਂ ਨਿਹੰਗ ਸਿੰਘ ਦੇ ਬਾਣੇ ਵਿਚ...
'ਆਪ' ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ
. . .  1 day ago
ਚੰਡੀਗੜ੍ਹ, 28 ਮਈ - ਆਮ ਆਦਮੀ ਪਾਰਟੀ ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕੀਤੇ ਗਏ...
ਸੜਕ ਹਾਦਸੇ 'ਚ ਪਿਤਾ ਦੀ ਮੌਤ, ਪੁੱਤਰ ਜ਼ਖਮੀ
. . .  1 day ago
ਰਾਜਪੁਰਾ, 28 ਮਈ (ਰਣਜੀਤ ਸਿੰਘ) ਰਾਜਪੁਰਾ-ਪਟਿਆਲਾ ਜੀ.ਟੀ ਰੋਡ 'ਤੇ ਪਿੰਡ ਖਡੌਲੀ ਮੋੜ ਨੇੜੇ ਸਰਕਾਰੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ 'ਚ ਜ਼ਖਮੀ...
ਸੰਤ ਸੀਚੇਵਾਲ ਜਾਣਗੇ ਰਾਜ ਸਭਾ 'ਚ ! ਫ਼ੈਸਲਾ ਤਕਰੀਬਨ ਤੈਅ
. . .  1 day ago
ਲੋਹੀਆਂ ਖਾਸ, 28 ਮਈ ( ਗੁਰਪਾਲ ਸਿੰਘ ਸ਼ਤਾਬਗੜ੍ਹ) - ਜ਼ਿਲ੍ਹਾ ਜਲੰਧਰ ਦੇ ਲੋਹੀਆਂ ਬਲਾਕ ਦੇ ਪਿੰਡ ਸੀਚੇਵਾਲ ਦੇ ਜੰਮਪਲ ਅਤੇ ਵਿਸ਼ਵ-ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ,...
ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਫ਼ਿਰੋਜ਼ਪੁਰ,ਆਰਿਫ਼ ਕੇ - 28 ਮਈ (ਬਲਬੀਰ ਸਿੰਘ ਜੋਸਨ) - ਸੂਬੇ ਵਿਚ ਨਸ਼ਿਆਂ ਦਾ ਵਗ ਰਿਹਾ ਦਰਿਆ ਥੰਮ੍ਹਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ...
ਲੁਟੇਰੇ ਆਏ ਕਾਬੂ, 32 ਬੋਰ ਦਾ ਪਿਸਤੌਲ, 2 ਜਿੰਦਾ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ
. . .  1 day ago
ਜੰਡਿਆਲਾ ਗੁਰੂ, 28 ਮਈ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ) - ਬੀਤੇ ਦਿਨ ਜੰਡਿਆਲਾ ਗੁਰੂ ਦੇ ਜੀ.ਟੀ ਰੋਡ 'ਤੇ ਸਥਿਤ ਗਿੱਲ ਐਂਡ ਕੰਪਨੀ ਦੇ ਪੈਟਰੋਲ ਪੰਪ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ...
ਈ - ਗਵਰਨੈਂਸ ਵੱਲ ਵੱਧਦਾ ਪੰਜਾਬ
. . .  1 day ago
ਚੰਡੀਗੜ੍ਹ, 28 ਮਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਸ਼ਾਸਨ ਸੁਧਾਰ ਦੇ ਅਫ਼ਸਰਾਂ ਨਾਲ ਮੀਟਿੰਗ ਦੌਰਾਨ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਕੰਪਿਊਟਰ ਦਾ ਪਹਿਲਾ ਖੋਜੀ-ਚਾਰਲਸ ਬੈਬੇਜ

 ਚਾਰਲਸ ਬੈਬੇਜ ਇਕ ਅੰਗਰੇਜ਼ ਪੌਲੀ ਮੈਥ ਹੋਇਆ ਹੈ। ਪੌਲੀ ਮੈਥ ਭਾਵ ਬਹੁਤ ਸਾਰੇ ਹੁਨਰਾਂ ਦਾ ਜਾਣਕਾਰ। ਉਸ ਦੀ ਮੁਹਾਰਤ ਗਣਿਤ, ਕੰਪਿਊਟਰ ਵਿਗਿਆਨ, ਰਾਜਨੀਤਕ, ਅਰਥ ਸ਼ਾਸਤਰ, ਮਸ਼ੀਨਾਂ ਤੇ ਯੰਤਰ ਬਣਾਉਣ ਅਤੇ ਦਰਸ਼ਨ ਆਦਿ ਖੇਤਰਾਂ ਵਿਚ ਜ਼ਿਆਦਾ ਸੀ। ਉਸ ਨੇ ਪਹਿਲੀ ਵਾਰ ਪੁਰਾਤਨ ਵਿਸ਼ਲੇਸ਼ਣੀ ਮਕੈਨੀਕਲ ਕੰਪਿਊਟਰ ਤਿਆਰ ਕੀਤਾ ਸੀ। ਇਕ ਗਣਿਤ ਖੋਜੀ ਮਹਿਲਾ ਅਡਾ ਲਵਲੇਸ ਦੀ ਸਹਾਇਤਾ ਨਾਲ ਉਸ ਨੇ ਪਹਿਲੀ ਵਾਰ ਡਿਜੀਟਲ ਪ੍ਰੋਗਰੈਮਿੰਗ ਦਾ ਸੰਕਲਪ ਸਾਹਮਣੇ ਲਿਆਂਦਾ ਸੀ। ਇਸੇ ਕਰਕੇ ਬੈਬੇਜ ਨੂੰ 'ਕੰਪਿਊਟਰ ਦਾ ਪਿਤਾਮਾ' ਵੀ ਕਿਹਾ ਜਾਂਦਾ ਹੈ। ਬੈਬੇਜ ਦਾ ਜਨਮ 26 ਦਸੰਬਰ, 1791 ਨੂੰ ਲੰਦਨ (ਇੰਗਲੈਂਡ) ਵਿਚ ਹੋਇਆ। ਬਚਪਨ ਤੋਂ ਹੀ ਉਹ ਬੜਾ ਉਤਸੁਕਤਾ ਵਾਲਾ ਬੱਚਾ ਸੀ। ਜਦ ਵੀ ਕੋਈ ਨਵਾਂ ਖਿਡੌਣਾ ਉਸ ਨੂੰ ਖੇਡਣ ਨੂੰ ਮਿਲਦਾ, ਉਹ ਝੱਟ ਆਪਣੀ ਮਾਂ ਐਲਿਜ਼ਾਬੈੱਥ ਨੂੰ ਸਵਾਲ ਕਰਦਾ, ਇਸ ਦੇ ਅੰਦਰ ਕੀ ਹੈ? ਇਹ ਚਲਦਾ ਕਿਵੇਂ ਹੈ? ਫੇਰ ਉਸ ਖਿਡੌਣੇ ਨੂੰ ਜਿਮੇਂ ਕਿਮੇਂ ਉਹ ਖੋਲ੍ਹ ਲੈਂਦਾ, ਜਾਂਚਦਾ ਪੜਤਾਲਦਾ ਕਿ ਖਿਡੌਣੇ ਅੰਦਰ ਅਜੇਹੀ ਕਿਹੜੀ ਚੀਜ਼ ਸੀ ਜੋ ਉਸ ਨੂੰ ਚਲਾਉਂਦੀ ਸੀ। ਛੋਟੇ ਹੁੰਦਿਆਂ ਉਸ ਨੂੰ ਗਣਿਤ ...

ਪੂਰਾ ਲੇਖ ਪੜ੍ਹੋ »

ਮਿਹਨਤ ਦਾ ਫਲ

ਪਿਛਲੇ ਸਾਲ ਜਦੋਂ ਸਕੂਲ ਦਾ ਨਤੀਜਾ ਬੋਲਿਆ ਜਾਣਾ ਸੀ ਹੁਸ਼ਿਆਰ ਬੱਚੇ ਗਰਾਊਂਡ ਵਿਚ ਦੜੰਗੇ ਲਾਉਂਦੇ ਫਿਰਦੇ ਸਨ, ਕਮਜ਼ੋਰ ਅਤੇ ਕੰਮਚੋਰ ਬੱਚੇ ਬੁਰੀ ਤਰ੍ਹਾਂ ਡਰੇ ਹੋਏ ਸਨ। ਅਧਿਆਪਕਾਂ ਨੇ ਸਾਰੇ ਬੱਚੇ ਇਕੱਠੇ ਕੀਤੇ ਅਤੇ ਮੁੱਖ-ਅਧਿਆਪਕ ਨੇ ਨਤੀਜਾ ਸੁਣਾਉਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ-ਜਿਵੇਂ ਨਤੀਜਾ ਬੋਲਿਆ ਜਾ ਰਿਹਾ ਸੀ ਹੁਸ਼ਿਆਰ ਬੱਚਿਆਂ ਦੇ ਚਿਹਰੇ ਗੁਲਾਬ ਦੇ ਫੁੱਲ ਵਾਂਗ ਖਿੜ ਰਹੇ ਸਨ। ਕਮਜ਼ੋਰ ਅਤੇ ਕੰਮਚੋਰ ਬੱਚੇ ਬੁਰੀ ਤਰ੍ਹਾਂ ਉਦਾਸ ਹੋ ਰਹੇ ਸਨ। ਨਤੀਜੇ ਤੋਂ ਬਾਅਦ ਜਦੋਂ ਮੁੱਖ-ਅਧਿਆਪਕ ਨੇ ਪਾਸ ਹੋਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ, ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ ਹਾਰ ਪਾ ਕੇ ਸਨਾਮਨਿਤ ਕੀਤਾ ਤਾਂ ਪੂਰਾ ਸਕੂਲ ਤਾੜੀਆਂ ਨਾਲ ਗੂੰਜ ਉਠਿਆ ਸੀ। ਜਦੋਂ ਮੁੱਖ-ਅਧਿਆਪਕ ਸਾਹਿਬ ਨੇ ਕਿਹਾ, 'ਜਾਓ ਹੁਣ ਤੁਹਾਨੂੰ ਛੁੱਟੀ ਹੈ ਤਾਂ ਪਾਸ ਹੋਣ ਵਾਲੇ ਖਾਸ ਕਰਕੇ ਹੁਸ਼ਿਆਰ ਸਨਮਾਨਿਤ ਬੱਚੇ ਦੜੰਗੇ ਲਾਉਂਦੇ ਜਾ ਰਹੇ ਸਨ ਅਤੇ ਨਾਲੇ ਉੱਚੀ-ਉੱਚੀ ਬੋਲ ਰਹੇ ਸਨ, 'ਪਾਸ ਓਏ..ਪਾਸ ਓਏ..ਕੁਝ ਕੁ ਬੱਚੇ ਪਾਸ ਹੋਣ ਦਾ ਕਹਿਣ ਦੇ ਨਾਲ-ਨਾਲ ਆਖ ਰਹੇ ਸਨ 'ਛਿੰਦਾ ਫੇਲ੍ਹ ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-46

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਇਕ ਦੋ ਵਾਰੀ ਮੈਨੂੰ ਜੇਲ੍ਹ ਵਿਚੋਂ ਮੇਰੇ ਮੋਬਾਈਲ 'ਤੇ ਕਾਲ ਆਈ। ਇਹ ਕਾਲ ਵਾਰਡਨ ਸਾਹਿਬ ਦੀ ਸੀ ਅਤੇ ਉਹ ਹਨੀ ਬਾਰੇ ਪੁੱਛ ਰਹੇ ਸਨ, 'ਦੇਖਣਾ ਕਿਤੇ ਮੁੰਡਾ ਐਧਰ ਔਧਰ ਨਾ ਹੋ ਜਾਵੇ। ਤੁਸੀਂ ਜ਼ਮਾਨਤੀ ਹੋ। ਉਸ ਦਾ ਪੂਰਾ ਖ਼ਿਆਲ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਇਹ ਨਾ ਹੋਵੇ ਕਿ ਉਹ ਫ਼ਰਾਰ ਹੋ ਜਾਵੇ ਤੇ ਤੁਸੀਂ ਵੀ ਆਪਣੀ ਨੌਕਰੀ ਨੂੰ ਖ਼ਤਰੇ ਵਿਚ ਪਾ ਲਵੋਂ....।' ਕੁਝ ਦਿਨਾਂ ਬਾਅਦ ਫਿਰ ਮੇਰੇ ਮੋਬਾਈਲ 'ਤੇ ਕਾਲ ਆਈ। ਇਹ ਜੇਲ੍ਹ ਦੇ ਮੁਲਾਜ਼ਮਾਂ ਜਾਂ ਅਫ਼ਸਰਾਂ ਦੀ ਨਹੀਂ ਸੀ ਸਗੋਂ ਸਾਡੇ ਇਲਾਕੇ ਦੇ ਇੰਸਪੈਕਟਰ ਸਾਹਿਬ ਦੀ ਸੀ। ਉਹ ਵੀ ਹਨੀ ਬਾਰੇ ਉਹਦੇ ਚਾਲ ਚਲਣ ਤੇ ਹਰਕਤਾਂ ਬਾਰੇ ਪੁੱਛ ਰਹੇ ਸਨ, ਉਹਦੀਆਂ ਹਰਕਤਾਂ ਬਾਰੇ ਪੁੱਛ ਰਹੇ ਸਨ। ਉਨ੍ਹਾਂ ਕੋਲ ਪਹਿਲਾਂ ਹੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਸੂਚਨਾ ਮਿਲ ਚੁੱਕੀ ਸੀ ਕਿ ਉਨ੍ਹਾਂ ਦੇ ਇਲਾਕੇ ਵਿਚ ਰਹਿਣ ਵਾਲੇ ਹਨੀ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਹੋਇਆ ਹੈ ਅਤੇ ਉਸ ਦੀ ਜ਼ਮਾਨਤ ਇੰਨੇ ਦਿਨਾਂ ਲਈ ਹੈ, ਵਗੈਰਾ-ਵਗੈਰਾ। ਪੁਲਿਸ ਦੀ ਅਜਿਹੀ ਪੁੱਛ ਗਿੱਛ ਕਈ ਵਾਰੀ ਮੈਨੂੰ ਐਵੇਂ ਹੀ ਚਿੰਤਾ ਵਿਚ ਪਾ ...

ਪੂਰਾ ਲੇਖ ਪੜ੍ਹੋ »

ਬਰਫ਼ ਦੇ ਗੋਲੇ ਵੇਚਣ ਵਾਲਾ

ਬਰਫ਼ ਦੇ ਗੋਲੇ ਵੇਚਣ ਵਾਲਾ, ਜਦੋਂ ਗਲੀ ਵਿਚ ਆਉਂਦਾ ਭਾਈ ਪਾ ਪੂ ਉੱਚੀ ਉੱਚੀ ਵਜਾਵੇ। ਸੁਣ ਕੇ ਮੂੰਹ ਵਿਚ ਪਾਣੀ ਆਵੇ। ਅੱਗੇ ਕਿਤੇ ਨਾ ਲੰਘ ਜਾਵੇ ਉਹ, ਕਈ ਵਾਰੀ ਅਸੀਂ ਦੌੜ ਲਗਾਈ। ਬਰਫ਼ ਦੇ ਗੋਲੇ... ... ... ...। ਸੇਵੀਆਂ ਦੀ ਵੀ ਪਲੇਟ ਬਣਾਉਂਦਾ। ਗੂੰਦ ਕਤੀਰਾ ਵਿਚ ਹੈ ਪਾਉਂਦਾ। ਮਗਜਾਂ ਵਾਲੀ ਆਈਸਕ੍ਰੀਮ ਵੀ, ਦੇਖ ਕੇ ਮਨ ਜਾਵੇ ਲਲਚਾਈ। ਬਰਫ਼ ਦੇ ਗੋਲੇ... ... ... ...। ਠੰਢੇ ਗੋਲੇ ਰੰਗ ਬਰੰਗੇ। ਹਰ ਕੋਈ ਪਹਿਲਾਂ ਪਹਿਲਾਂ ਮੰਗੇ। ਕਾਨੀ ਤੋਂ ਨਾ ਗੋਲਾ ਡਿਗ ਜੇ, ਛੇਤੀ ਛੇਤੀ ਜਾਈਏ ਖਾਈ। ਬਰਫ਼ ਦੇ ਗੋਲੇ... ... ... ...। ਗਿਲਾਸ ਵੀ ਠੰਢੇ ਠਾਰ ਪਿਆਵੇ। ਬਦਾਮ, ਚੈਰੀ ਵਿਚ ਵਾਧੂ ਪਾਵੇ। ਵੱਖਰੇ-ਵੱਖਰੇ ਰੇਟ ਸੰਧੂ ਲਿਖ, ਰੇਹੜੀ ਹੁੰਦੀ ਪੂਰੀ ਸਜਾਈ। ਬਰਫ਼ ਦੇ ਗੋਲੇ... ... ... ...। -ਹਰਭਿੰਦਰ ਸਿੰਘ ਸੰਧੂ ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਕਬੂਤਰ

ਗੁਟਕੂੰ ਗੁਟਕੂੰ ਕਰਨ ਕਬੂਤਰ, ਕੁਦਰਤ ਵਿਚ ਰੰਗ ਭਰਨ ਕਬੂਤਰ, ਕੁਝ ਕੁ ਗੋਲੇ ਕੁਝ ਕੁ ਚੀਨੇ, ਸੈਰ ਅੰਬਰ ਦੀ ਕਰਨ ਕਬੂਤਰ, ਹੱਦਾਂ ਟੱਪ ਪਹੁੰਚਾਉਣ ਸੁਨੇਹੇ, ਖ਼ਤ ਸੱਜਣਾਂ ਦੇ ਪੜ੍ਹਨ ਕਬੂਤਰ, ਕਈ ਬਨ੍ਹੇਰਿਆਂ ਦੇ ਉੱਪਰ ਬੈਠੇ, ਕੁਝ ਉਡਾਨਾਂ ਭਰਨ ਕਬੂਤਰ। ਪੁੱਠੇ ਹੋ ਹੋ ਪਾਉਣ ਬਾਜ਼ੀਆਂ ਭੋਰਾ ਵੀ ਨਾ ਡਰਨ ਕਬੂਤਰ, ਅਸਮਾਨਾਂ ਵਿਚ ਪਾਉਣ ਧਮਾਲਾਂ ਸਟੰਟ ਅਨੋਖੇ ਕਰਨ ਕਬੂਤਰ, ਸ਼ੌਕੀਨ ਕਬੂਤਰਬਾਜ਼ੀ ਦੇ ਕਈ, ਚੋਗਾ ਪਾ ਕੇ ਫੜਨ ਕਬੂਤਰ, ਛਤਰੀ ਤੇ ਜਦ ਆਣ ਬੈਠਦੇ, ਦੂਰ ਥਕੇਵਾਂ ਕਰਨ ਕਬੂਤਰ, ਕੰਕਰ ਰੋੜ ਹਜ਼ਮ ਕਰ ਜਾਂਦੇ, ਪਰ ਬਿੱਲੀ ਤੋਂ ਡਰਨ ਕਬੂਤਰ, 'ਗਿੱਲ ਮਲਕੀਤ' ਨੂੰ ਚੰਗੇ ਲਗਦੇ, ਜਦੋਂ ਹੁੰਗਾਰੇ ਭਰਨ ਕਬੂਤਰ। -ਮਲਕੀਤ ਸਿੰਘ ਗਿੱਲ ਭੱਠਲਾਂ, ਜ਼ਿਲ੍ਹਾ ਬਰਨਾਲਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਪਿਆਰਾ ਭਾਲੂ

ਇਕ ਵਾਰ ਦੀ ਗੱਲ ਹੈ। ਇਕ ਜੰਗਲ ਵਿਚ ਇਕ ਪਿਆਰਾ ਭਾਲੂ ਰਹਿੰਦਾ ਸੀ। ਜੰਗਲ ਵਿਚ ਇਕ ਸ਼ਰਾਰਤੀ ਬਾਂਦਰ ਵੀ ਰਹਿੰਦਾ ਸੀ। ਉਹ ਬਾਂਦਰ ਸ਼ਰਾਰਤਾਂ ਕਰਦਾ ਰਹਿੰਦਾ ਅਤੇ ਹੋਰ ਜਾਨਵਰਾਂ ਤੇ ਪੰਛੀਆਂ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ। ਇਕ ਦਿਨ ਦੀ ਗੱਲ ਹੈ, ਬਾਂਦਰ ਆਪਣੀ ਮਸਤੀ ਵਿਚ ਸੀ। ਬਾਂਦਰ ਇਕ ਰੁੱਖ ਉਤੇ ਚੜ੍ਹਿਆ ਹੋਇਆ ਸੀ। ਉਸ ਰੁੱਖ ਉਤੇ ਪੰਛੀ ਰਹਿੰਦੇ ਸਨ। ਬਾਂਦਰ ਨੇ ਪੰਛੀਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬਾਂਦਰ ਰੁੱਖ ਨੂੰ ਜ਼ੋਰ-ਜ਼ੋਰ ਦੀ ਹਿਲਾਉਣ ਲੱਗਾ। ਸਾਰੇ ਪੰਛੀ ਬਹੁਤ ਪ੍ਰੇਸ਼ਾਨ ਹੋਏ। ਅਚਾਨਕ ਹੀ ਬਾਂਦਰ ਹੇਠਾਂ ਡਿੱਗ ਗਿਆ। ਉਸ ਦੇ ਪੈਰ ਨੂੰ ਸੱਟ ਲੱਗ ਗਈ। ਉਧਰੋਂ ਪਿਆਰਾ ਭਾਲੂ ਵੀ ਆ ਗਿਆ। ਉਸ ਦਾ ਸੁਭਾਅ ਬਹੁਤ ਚੰਗਾ ਸੀ। ਭਾਲੂ ਹਰ ਕਿਸੇ ਦੀ ਮਦਦ ਕਰਦਾ ਸੀ। ਉਸ ਨੇ ਝਟਪਟ ਬਾਂਦਰ ਨੂੰ ਚੁੱਕਿਆ ਅਤੇ ਉਸ ਦੇ ਘਰ ਪਹੁੰਚਾ ਦਿੱਤਾ। ਬਾਂਦਰ ਦੇ ਮਾਤਾ-ਪਿਤਾ ਨੇ ਉਸ ਪਿਆਰੇ ਭਾਲੂ ਦਾ ਧੰਨਵਾਦ ਕੀਤਾ। ਹੁਣ ਸ਼ਰਾਰਤੀ ਬਾਂਦਰ ਨੂੰ ਸਮਝ ਆ ਗਈ ਸੀ ਕਿ ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਦੂਜਿਆਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। -ਸਰਕਾਰੀ ਪ੍ਰਾਇਮਰੀ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਕੁਲਫ਼ੀ ਵਾਲਾ

ਕੁਲਫ਼ੀ ਵਾਲਾ ਭਾਈ ਆਇਆ, ਕੁਲਫ਼ੀ ਵਾਲਾ ਭਾਈ। ਰੰਗ-ਬਰੰਗੀਆਂ ਖਾਓ ਕੁਲਫ਼ੀਆਂ, ਉਸ ਨੇ ਆਵਾਜ਼ ਲਗਾਈ। ਗਰਮੀ ਦੀ ਰੁੱਤ ਸ਼ੁਰੂ ਹੁੰਦਿਆਂ, ਇਹ ਭਾਈ ਨਿੱਤ ਆਵੇ। ਮਿੱਠੀ-ਮਿੱਠੀ ਬੋਲੀ ਬੋਲੇ, ਮੋਹ ਦੇ ਨਾਲ ਬੁਲਾਵੇ। ਮਾਰ ਦੁੜੰਗੇ ਬੱਚੇ ਆਉਂਦੇ, ਲੰਮੀ ਲਾਈਨ ਲਗਾਈ। ਕੁਲਫ਼ੀ ਵਾਲਾ... ... ... ... .... ...। ਲਾਲ, ਗੁਲਾਬੀ, ਦੁਧੀਆ, ਸੰਤਰੀ, ਰੰਗ ਨੇ ਬੜੇ ਪਿਆਰੇ। ਹਰ ਕੁਲਫ਼ੀ ਦਾ ਸੁਆਦ ਵੱਖਰਾ, ਖਾਈਏ ਨਾਲ ਨਜ਼ਾਰੇ। ਕਹਿਰ ਦੀ ਗਰਮੀ ਦੇ ਵਿਚ ਇਸ ਨੇ, ਠੰਢ ਕਾਲਜੇ ਪਾਈ। ਕੁਲਫ਼ੀ ਵਾਲਾ... ... ... ... .... ...। ਰੋਜ਼ ਗਲੀ ਦੇ ਬੱਚੇ ਇਸ ਤੋਂ, ਖ਼ੂਬ ਕੁਲਫ਼ੀਆਂ ਖਾਂਦੇ। ਮੌਜ ਮਸਤੀਆਂ ਕਰਦੇ-ਕਰਦੇ, ਫੇਰ ਘਰਾਂ ਨੂੰ ਜਾਂਦੇ। ਕੱਲ੍ਹ ਨੂੰ ਫੇਰ ਗਲੀ ਸਾਡੀ ਆਈ, ਲਾ ਕੇ ਜਾਂਦੇ ਸਾਈ। ਕੁਲਫ਼ੀ ਵਾਲਾ ਭਾਈ ਆਇਆ, ਕੁਲਫ਼ੀ ਵਾਲਾ ਭਾਈ। -ਮਨਜੀਤ ਸਿੰਘ ਘੜੈਲੀ ਪਿੰਡ ਘੜੈਲੀ (ਬਠਿੰਡਾ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਹਾਥੀ ਤੇ ਚੂਹਾ

ਇਕ ਦਿਨ ਹਾਥੀ ਨਹਾਈ ਜਾਵੇ ਵਿਚ ਤਲਾਬ ਦੇ ਵੜ ਕੇ। ਚੂਹੇ ਨੇ ਆਵਾਜ਼ ਸੀ ਮਾਰੀ, ਬੱਚਿਓ, ਕੰਢੇ ਉਤੇ ਖੜ੍ਹ ਕੇ। ਬਾਹਰ ਨਿਕਲ ਮੇਰੀ ਗੱਲ ਸੁਣ ਆ ਕੇ, ਨਾਲ ਰੋਹਬ ਦੇ ਬੋਲੇ। ਹਾਥੀ ਵਿਚਾਰਾ ਬਾਹਰ ਨਿਕਲਿਆ, ਆਇਆ ਚੂਹੇ ਕੋਲੇ। ਚੂਹੇ ਕਿਹਾ ਜਾ ਨਹਾ ਲੈ, ਵਿਚ ਤਲਾਬ ਦੇ ਜਾ ਕੇ। ਮੈਂ ਸਮਝਿਆ ਮੇਰਾ ਕੱਛਾ, ਤੂੰ ਆਇਆ ਅੱਜ ਪਾ ਕੇ। ਇਹ ਗੱਲ ਕਹਿ ਕੇ ਚੂਹਾ ਉਥੋਂ, ਛੂ ਮੰਤਰ ਸੀ ਹੋਇਆ। ਹਾਥੀ ਨੂੰ ਮਖੌਲ ਕਰ ਗਿਆ 'ਪੱਤੋ' ਚੂਹਾ ਜਾਂਦਾ ਹੋਇਆ। -ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ, ਮੋਗਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਪਿਆਰ ਇਕ ਦੂਜੇ ਨਾਲ ਪਾਉਂਦੇ ਚੱਲੋ

ਪਿਆਰ ਇਕ ਦੂਜੇ ਨਾਲ ਪਾਉਂਦੇ ਚੱਲੋ। ਸਾਂਝ ਵਾਲੇ ਦੀਵੇ ਜਗਾਉਂਦੇ ਚੱਲੋ। ਸਾਰਿਆਂ ਨੂੰ ਏਕਤਾ ਦੇ ਰੰਗ ਰੰਗਿਓ, ਸਾਰਿਆਂ ਦੀ ਸੁੱਖ ਰੱਬ ਕੋਲੋਂ ਮੰਗਿਓ, ਦੁੱਖ ਇਕ ਦੂਜੇ ਦੇ ਵੰਡਾਉਂਦੇ ਚੱਲੋ। ਪਿਆਰ ਇਕ ਦੂਜੇ ਨਾਲ ਪਾਉਂਦੇ ਚੱਲੋ। ਹਰ ਇਕ ਨਾਲ ਗੂੜ੍ਹੀ ਸਾਂਝ ਰੱਖਣੀ। ਪ੍ਰੇਮ-ਰਸ ਨਾਲ ਭਰੀ ਹੋਏ ਤੱਕਣੀ। ਹੱਸੋ ਆਪ ਸਭ ਨੂੰ ਹਸਾਉਂਦੇ ਚੱਲੋ। ਫੁੱਲਾਂ ਵਾਂਗੂੰ ਮਹਿਕ ਖਿਡਾਉਂਦੇ ਚੱਲੋ। ਸਭਨਾਂ 'ਚ ਹੋਵੇ ਪੂਰੀ ਸਾਂਝੀਵਾਲਤਾ ਹੋਵੇ ਇਤਫ਼ਾਕ ਮਨ 'ਚ ਦਿਆਲਤਾ। ਗਲ ਨਾਲ ਸਭ ਨੂੰ ਲਗਾਉਂਦੇ ਚੱਲੋ। ਕਰੋ ਸਤਿਕਾਰ ਕਰਵਾਉਂਦੇ ਚੱਲੋ। ਜ਼ਿੰਦਗੀ 'ਚ ਸਿੱਖੋ ਸਨਮਾਨ ਕਰਨਾ। ਵੱਡੇ-ਛੋਟੇ ਸਾਰਿਆਂ ਦਾ ਮਾਣ ਕਰਨਾ। ਤੇਹ-ਪਿਆਰ ਆਪੋ 'ਚ ਵਧਾਉਂਦੇ ਚੱਲੋ। ਮਿਠਾਸ ਬੋਲ-ਚਾਲ 'ਚ ਲਿਆਉਂਦੇ ਚੱਲੋ। -ਆਤਮਾ ਸਿੰਘ ਚਿੱਟੀ ਪਿੰਡ ਤੇ ਡਾਕ: ਚਿੱਟੀ (ਜਲੰਧਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਬਿੱਲੀ ਦੇ ਗਲ ਟੱਲੀ

ਬਿੱਲੀ ਨੇ ਇਕ ਵੇਖਿਆ ਚੂਹਾ ਦੌੜੀ ਦੌੜੀ ਆਈ ਖੁੱਡ ਦੇ ਮੂਹਰੇ ਆ ਮਾਣੋ ਨੇ ਬੈਠ ਟਿਕ-ਟਿਕੀ ਲਾਈ। ਚੂਹੇ ਨੂੰ ਵੀ ਬਿੜਕ ਸੀ ਲੱਗ ਗਈ ਕਿ ਬਾਹਰ ਹੈ ਖ਼ਤਰਾ, ਨਿਕਲ ਗਿਆ ਜੇ ਬਾਹਰ ਤਾਂ ਮੇਰਾ ਹੋਜੂ ਕਤਰਾ ਕਤਰਾ। ਬਿੰਦੇ ਬਿੰਦੇ ਬੁੱਲ੍ਹਾਂ ਉੱਤੇ ਜੀਭ ਪਈ ਬਿੱਲੀ ਫੇਰੇ, ਸ਼ਿਕਾਰ ਆਪਣਾ ਫੜਨ ਦੀ ਖ਼ਾਤਰ ਫਿਰੇ ਮਾਰਦੀ ਗੇੜੇ। ਬੈਠੀ ਬੈਠੀ ਥੱਕ ਗਈ ਮਾਣੋ ਚੂਹਾ ਬਾਹਰ ਨਾ ਆਇਆ, ਖੁੱਡ 'ਚ ਬੈਠੇ ਚੂਹੇ ਦੀ ਫਿਰ ਜਾਨ 'ਚ ਜਾਨ ਆਈ। ਬਣ ਕੇ ਸ਼ੇਰ ਫੇਰ ਸੀ ਚੂਹਾ ਬਾਹਰ ਖੁੱਡ 'ਚੋਂ ਆਇਆ, ਬਾਕੀ ਚੂਹਿਆਂ ਨਾਲ ਓਸ ਨੇ ਆ ਕੇ ਮਤਾ ਪਕਾਇਆ। ਪੰਚਾਇਤ ਚੂਹਿਆਂ ਦੀ ਇਕੱਠੀ ਹੋ ਰੱਖ ਹੌਸਲਾ ਚੱਲੀ, ਚੂਹੇ ਫਿਰਦੇ ਅੱਜ ਪਾਉਣ ਨੂੰ ਬਿੱਲੀ ਦੇ ਗਲ ਟੱਲੀ। -ਮਲਕੀਤ ਸਿੰਘ ਗਿੱਲ (ਭੱਠਲਾਂ) ਮੋ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX