ਤਾਜਾ ਖ਼ਬਰਾਂ


ਵਿਧਾਇਕ ਬਲਕਾਰ ਸਿੱਧੂ ਨੇ ਏ.ਐਸ.ਆਈ. ਦੀ ਜੇਬ ’ਚੋਂ ਕਢਵਾਏ 5 ਹਜ਼ਾਰ ਰਿਸ਼ਵਤ ਦੇ ਨੋਟ
. . .  31 minutes ago
ਭਗਤਾ ਭਾਈਕਾ, 7 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਇਕ ਏਐਸਆਈ ਦੀ ਜੇਬ ਵਿਚੋਂ 5 ਹਜ਼ਾਰ ਰਿਸ਼ਵਤ ਦੇ ਨੋਟ ਕਢਵਾ ਕੇ ਨਵੀਂ ਮਿਸ਼ਾਲ ਕਾਇਮ ਕੀਤੀ ...
ਮਾਮਲਾ ਕਿਸਾਨਾਂ ਦੀ ਅਦਾਇਗੀ ਦਾ: ਕੱਲ੍ਹ ਤੋਂ ਹੋਵੇਗਾ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਹਾਈਵੇ ਜਾਮ
. . .  about 1 hour ago
ਫਗਵਾੜਾ, 7 ਅਗਸਤ (ਹਰਜੋਤ ਸਿੰਘ ਚਾਨਾ)-ਇਥੋਂ ਦੀ ਗੰਨਾ ਮਿੱਲ ਵਲੋਂ ਕਿਸਾਨਾਂ ਦੀ ਗੰਨੇ ਦੀ 72 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਕੱਲ੍ਹ ਲੁਧਿਆਣਾ-ਜਲੰਧਰ, ਜਲੰਧਰ-ਲੁਧਿਆਣਾ ਤੇ ...
ਮਾਨ ਸਰਕਾਰ ਮਾਈਨਿੰਗ ਮਾਫੀਆ ਦੇ ਖ਼ਾਤਮੇ ਲਈ ਵਚਨਬੱਧ, ਹੁਣ ਤੱਕ 306 ਐਫ.ਆਈ.ਆਰ.- ਹਰਜੋਤ ਸਿੰਘ ਬੈਂਸ
. . .  about 1 hour ago
ਏਸ਼ੀਆ ਰਗਬੀ ਸੈਵਨਸ ਟਰਾਫੀ 2022 ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ ਨੇ ਚਾਂਦੀ ਦੇ ਤਗਮੇ ਨੂੰ ਚੁੰਮਿਆ
. . .  about 1 hour ago
ਪੰਜਾਬ ਦੀ ਇਕੋ-ਇਕ ਖਿਡਾਰਨ ਰਮਣੀਕ ਕੌਰ ਵੀ ਭਾਰਤੀ ਰਗਬੀ ਟੀਮ ’ਚ ਸ਼ਾਮਿਲ ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)- ‘ਏਸ਼ੀਆ ਰਗਬੀ ਸੈਵਨਸ ਟਰਾਫੀ 2022’ ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਨੇ ਰਗਬੀ ਚੈਂਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ..
ਆਸਟ੍ਰੇਲੀਆ : ਰਾਜ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਸਿੱਖਾਂ, ਘੱਟ ਗਿਣਤੀਆਂ ਤੇ ਲੋਕ-ਕੇਂਦ੍ਰਿਤ ਸ਼ਾਸਨ ਮਾਡਲ ਨੂੰ ਦਰਸਾਉਂਦੀਆਂ 2 ਕਿਤਾਬਾਂ ਲੋਕ ਅਰਪਣ
. . .  about 1 hour ago
ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਸ਼ਰਤ ਕਮਲ ਅਤੇ ਸਾਥੀਆਨ ਨੇ ਪੁਰਸ਼ ਡਬਲਜ਼ ਟੇਬਲ ਟੈਨਿਸ ਵਿਚ ਚਾਂਦੀ ਦਾ ਤਗਮਾ ਜਿੱਤਿਆ
. . .  about 1 hour ago
ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ 48-50 ਕਿਲੋ ਫਲਾਈਵੇਟ ਵਰਗ ਵਿਚ ਸੋਨ ਤਗ਼ਮਾ ਜਿੱਤਿਆ
. . .  about 1 hour ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸਾਰੀ ਟੀਮ ਦੀ ਮਿਹਨਤ ਸਦਕਾ ਜਿੱਤਿਆ ਕਾਂਸੀ ਦਾ ਤਗ਼ਮਾ - ਗੁਰਜੀਤ ਕੌਰ ਮਿਆਦੀਆਂ
. . .  about 2 hours ago
ਅਜਨਾਲਾ ,7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੇ ਬਾਅਦ ਬਰਮਿੰਘਮ ਤੋਂ ਫੋਨ ’ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰਨ ...
ਪੰਜ ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦਾ ਉਪ ਪ੍ਰਧਾਨ ਕੀਤਾ ਨਿਯੁਕਤ
. . .  about 2 hours ago
ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਦਾ ਪਿੰਡ ਪਹੁੰਚਣ ’ਤੇ ਕੀਤਾ ਗਿਆ ਭਰਵਾਂ ਸਵਾਗਤ
. . .  about 3 hours ago
ਨਾਭਾ ,7 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਅੱਜ ਨਾਭਾ ਪਹੁੰਚਣ ’ਤੇ ਪਿੰਡ ਨਿਵਾਸੀਆਂ ਅਤੇ ਨਾਭਾ ਨਿਵਾਸੀਆਂ ਵਲੋਂ ਭਰਵਾਂ ...
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਰਾਸ਼ਟਰ-ਮੰਡਲ ਖੇਡਾਂ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ- ਭਗਵੰਤ ਮਾਨ
. . .  about 3 hours ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਦੇ ਪਸ਼ੂਆਂ ਲਈ ‘ਗੋਟ ਪੋਕਸ ਵੈਕਸੀਨ’ ਸ਼ੁਰੂ
. . .  about 3 hours ago
ਬਰਨਾਲਾ/ਰੂੜੇਕੇ ਕਲਾਂ, 7 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਦੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਜ਼ਿਲ੍ਹਿਆਂ ਦੇ ਸਮੂਹ ਡਿਪਟੀ ...
ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਅਧਿਆਪਕਾਂ ਨੇ ਡੀ.ਟੀ.ਐੱਫ਼. ਦੀ ਅਗਵਾਈ 'ਚ ਕੀਤਾ ਰੋਹ ਭਰਪੂਰ ਪ੍ਰਦਰਸ਼ਨ
. . .  about 3 hours ago
22 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਸੰਗਰੂਰ , 7 ਅਗਸਤ (ਧੀਰਜ ਪਸ਼ੌਰੀਆ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਵਿਚ ਸੂਬੇ ਦੇ ਸੈਂਕੜੇ ਅਧਿਆਪਕਾਂ ਨੇ ਜਨਤਕ ਸਿੱਖਿਆ ਤੇ ਮੁਲਾਜ਼ਮ ਵਿਰੋਧੀ ‘ਆਪ’ ਸਰਕਾਰ ਖਿਲਾਫ਼ ...
ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ
. . .  about 4 hours ago
ਅਜਨਾਲਾ , ਓਠੀਆਂ 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਖ਼ਬਰ ਮਿਲਣ ਤੋਂ ਬਾਅਦ ...
ਨੀਤੀ ਆਯੋਗ ਦੀ ਬੈਠਕ ਨਵੀਂ ਦਿੱਲੀ 'ਚ ਸਮਾਪਤ, ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  about 4 hours ago
ਰਾਸ਼ਟਰਮੰਡਲ ਖੇਡਾਂ : ਪੁਰਸ਼ਾਂ ਦੀ ਤੀਹਰੀ ਛਾਲ ਫਾਈਨਲ ’ਚ ਭਾਰਤ ਦੇ ਐਲਡੋਜ਼ ਪਾਲ ਨੇ ਸੋਨ ਅਤੇ ਭਾਰਤ ਦੇ ਅਬਦੁੱਲਾ ਅਬੂਬੈਕਰ ਨੇ ਚਾਂਦੀ ਦਾ ਤਗਮਾ ਜਿੱਤਿਆ
. . .  about 4 hours ago
ਰਾਸ਼ਟਰਮੰਡਲ ਖ਼ੇਡਾਂ: ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ ਹਰਾ ਕੇ ਜਿੱਤਿਆ ਸੋਨੇ ਦਾ ਤਗਮਾ
. . .  about 6 hours ago
ਬਰਮਿੰਘਮ, 7 ਅਗਸਤ-ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 48-51 ਕਿਲੋਗ੍ਰਾਮ ਭਾਰ ਵਰਗ 'ਚ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ 5-0 ਨਾਲ ਹਰਾ ਕੇ ਸੋਨ ਦਾ ਤਗ਼ਮਾ ਜਿੱਤਿਆ ਹੈ।
ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
. . .  about 6 hours ago
ਬਰਮਿੰਘਮ, 7 ਅਗਸਤ-ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
ਰਾਸ਼ਟਰਮੰਡਲ ਖੇਡਾਂ : ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ
. . .  about 6 hours ago
ਬਰਮਿੰਘਮ, 7 ਅਗਸਤ- ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਸ਼ੂਟਆਊਟ 'ਚ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ...
ਪਟਿਆਲਾ ਕੇਂਦਰੀ ਜੇਲ੍ਹ 'ਚ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ - ਹਰਜੋਤ ਸਿੰਘ ਬੈਂਸ
. . .  about 7 hours ago
ਚੰਡੀਗੜ੍ਹ, 7 ਅਗਸਤ - ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦੱਸਿਆ ਕਿ ਪਟਿਆਲਾ ਕੇਂਦਰੀ ਜੇਲ੍ਹ 'ਚ ਅੱਜ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ...
ਢੰਡੋਲੀ ਕਲਾ ਦੀ ਹੱਡਾ ਰੋੜੀ ਰਾਹਗੀਰਾਂ ਲਈ ਬਣੀ ਮੁਸੀਬਤ, ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਗਾਵਾਂ ਸਮੇਤ ਦੋ ਮ੍ਰਿਤਕ ਵੱਛੇ ਸੁੱਟੇ
. . .  about 7 hours ago
ਸੂਲਰ ਘਰਾਟ, 7 ਅਗਸਤ (ਜਸਵੀਰ ਸਿੰਘ ਔਜਲਾ)-ਪਸ਼ੂਆਂ 'ਚ ਪਾਈ ਜਾਣ ਵਾਲੇ 'ਲੰਪੀ ਧਫ਼ੜੀ ਰੋਗ' ਦੀ ਬਿਮਾਰੀ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਹਨ, ਉੱਥੇ ਇਹ ਬਿਮਾਰੀ ਦਿਨੋਂ ਦਿਨ ਆਪਣੇ ਪੈਰ ਪਸਾਰ ਰਹੀ ਹੈ। ਹਲਕਾ ਦਿੜ੍ਹਬੇ ਦੇ ਪਿੰਡ ਢੰਡੋਲੀ ਕਲਾਂ ਦੀ ਸੂਲਰ ਘਰਾਟ ਤੋਂ...
ਜਨਰਲ ਵਰਗ ਵਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਭੁੱਖ ਹੜਤਾਲ ਸ਼ੁਰੂ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ ਭੁੱਖ ਹੜਤਾਲ
. . .  about 7 hours ago
ਸੰਗਰੂਰ, 7 ਅਗਸਤ (ਧੀਰਜ ਪਸ਼ੋਰੀਆ)-ਜਨਰਲ ਕੈਟੇਗਰੀ ਵੈੱਲਫੇਅਰ ਫੈੱਡਰੇਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਮੂਹਰੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ...
ਸਰਹੱਦ 'ਤੇ ਦੋ ਵਾਰ ਪਾਕਿਸਤਾਨੀ ਡਰੋਨ ਵਲੋਂ ਉਲੰਘਣਾ, ਜਵਾਨਾਂ ਵਲੋਂ ਫ਼ਾਇਰਿੰਗ
. . .  about 7 hours ago
ਖੇਮਕਰਨ, 7 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੀਆਂ ਲਗਾਤਾਰ ਉਲੰਘਣਾ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ...
ਭਗਵੰਤ ਮਾਨ ਵਲੋਂ ਰਾਸ਼ਟਰਮੰਡਲ ਖੇਡਾਂ 'ਚ ਟੀ-20 ਕ੍ਰਿਕੇਟ ਦਾ ਫਾਈਨਲ ਖੇਡਣ ਜਾ ਰਹੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਸ਼ੁੱਭਕਾਮਨਾਵਾਂ
. . .  about 7 hours ago
ਚੰਡੀਗੜ੍ਹ, 7 ਅਗਸਤ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਰਾਸ਼ਟਰਮੰਡਲ ਖੇਡਾਂ 'ਚ ਟੀ-20 ਕ੍ਰਿਕੇਟ ਦਾ ਫਾਈਨਲ ਖੇਡਣ ਜਾ ਰਹੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਟਵੀਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪਰਿਵਾਰ ਦਿਵਸ 'ਤੇ ਵਿਸ਼ੇਸ਼

ਸੁਖੀ ਵਸਦੇ ਪਰਿਵਾਰਾਂ ਨਾਲ ਹੀ ਬਣਦੈ ਖੁਸ਼ਹਾਲ ਸਮਾਜ

ਪਰਿਵਾਰ ਸ਼ਬਦ ਦਾ ਘੇਰਾ ਬਹੁਤ ਵਿਸ਼ਾਲ ਹੈ। ਜਨਮ ਲੈਣ ਤੋਂ ਵੱਡੇ ਹੋਣ ਤੱਕ ਜ਼ਿੰਦਗੀ ਦੇ ਹਰ ਪੜਾਅ 'ਤੇ ਇਨਸਾਨ ਦੀ ਜ਼ਿੰਦਗੀ ਵਿਚ ਪਰਿਵਾਰ ਦੀ ਬਹੁਤ ਅਹਿਮੀਅਤ ਤੇ ਵੱਖਰਾ ਸਥਾਨ ਹੁੰਦਾ ਹੈ। ਪਰਿਵਾਰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਆਪਣੇ ਪਰਿਵਾਰ ਦੀ ਛਤਰ-ਛਾਇਆ ਤੇ ਸਹਾਰਾ ਸਾਰੀ ਜ਼ਿੰਦਗੀ ਇਕ ਵੱਖਰਾ ਨਿੱਘ ਪ੍ਰਦਾਨ ਕਰਦਾ ਹੈ। ਅੰਤਰਰਾਸ਼ਟਰੀ ਪਰਿਵਾਰ ਦਿਵਸ ਸੰਯੁਕਤ ਰਾਸ਼ਟਰ ਮਹਾਂ ਸਭਾ ਵਲੋਂ 1993 ਵਿਚ 15 ਮਈ ਨੂੰ ਮਨਾਉਣਾ ਤੈਅ ਕੀਤਾ ਗਿਆ ਸੀ ਤਾਂ ਕਿ ਅੰਤਰਾਸ਼ਟਰੀ ਪੱਧਰ 'ਤੇ ਲੋਕਾਂ ਦੀ ਜ਼ਿੰਦਗੀ ਵਿਚ ਪਰਿਵਾਰਾਂ ਦੀ ਅਹਿਮੀਅਤ ਦਰਸਾਈ ਜਾ ਸਕੇ ਤੇ ਪਰਿਵਾਰਾਂ ਨੂੰ ਵਿਕਸਿਤ ਕਰਨ ਵਿਚ ਅੰਤਰਰਾਸ਼ਟਰੀ ਭਾਈਚਾਰੇ ਦੀ ਜੋ ਭੂੁਮਿਕਾ ਹੈ, ਇਸ 'ਤੇ ਝਾਤ ਪੈ ਸਕੇ। ਪਰਿਵਾਰ ਭਾਵੇਂ ਰਵਾਇਤੀ ਹੋਣ ਜਾਂ ਗ਼ੈਰ-ਰਵਾਇਤੀ, ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪਰਿਵਾਰ ਇਕ ਕੈਨਵਸ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਸਹਾਰੇ ਇਨਸਾਨ ਉਸ 'ਤੇ ਆਪਣੀ ਜ਼ਿੰਦਗੀ ਦੇ ਰੰਗ ਭਰਦੇ ਹਨ। ਪਰਿਵਾਰ ਦੇ ਹੋਣ ਨਾਲ ਅਸੀਂ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਹਾਂ। ਇਨਸਾਨ ਭਾਵੇਂ ਇਕਹਿਰੇ ਪਰਿਵਾਰ ਵਿਚ ਪੈਦਾ ਹੋਵੇ ...

ਪੂਰਾ ਲੇਖ ਪੜ੍ਹੋ »

ਇਕ ਵੱਡੇ ਸੰਕਟ ਵੱਲ ਵਧ ਰਿਹਾ ਹੈ ਪੰਜਾਬ

ਪੰਜਾਬ ਦੇ ਭਵਿੱਖ ਨੂੰ ਲੈ ਕੇ ਰਾਜ ਨਾਲ ਪ੍ਰਤੀਬੱਧਤਾ ਰੱਖਣ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਰਾਜਨੀਤਕ ਤੌਰ 'ਤੇ ਚੇਤੰਨ ਪੰਜਾਬੀਆਂ ਵਿਚ ਗਹਿਰੀ ਚਿੰਤਾ ਪਾਈ ਜਾ ਰਹੀ ਹੈ। ਇਨ੍ਹਾਂ ਵਰਗਾਂ ਨੂੰ ਜਾਪਦਾ ਹੈ ਕਿ ਰਾਜ ਦਿਨੋ-ਦਿਨ ਬਹੁਤ ਵੱਡੇ ਸੰਕਟ ਵੱਲ ਵਧ ਰਿਹਾ ਹੈ। ਇਹ ਅਜਿਹਾ ਵੱਡਾ ਸੰਕਟ ਹੈ ਜਿਸ ਨਾਲ ਰਾਜ ਦੀ ਹੋਂਦ ਅਤੇ ਇਥੇ ਵਸਦੇ ਲੋਕਾਂ ਦੇ ਭਵਿੱਖ 'ਤੇ ਗਹਿਰਾ ਅਸਰ ਪੈ ਸਕਦਾ ਹੈ। ਇਹ ਵਰਗ ਵਿਸ਼ੇਸ਼ ਤੌਰ 'ਤੇ ਰਾਜ ਵਿਚ ਫੈਲੀ ਬੇਰੁਜ਼ਗਾਰੀ, ਨੌਜਵਾਨਾਂ ਦਾ ਪ੍ਰਵਾਸ, ਨਸ਼ੇ ਵਿਚ ਗ੍ਰਸਤ ਨੌਜਵਾਨਾਂ ਦੀਆਂ ਵਧ ਰਹੀਆਂ ਮੌਤਾਂ, ਖੇਤੀ ਸੰਕਟ ਤੇ ਕਿਸਾਨਾਂ ਦੀਆਂ ਵਧ ਰਹੀਆਂ ਖ਼ੁਦਕੁਸ਼ੀਆਂ ਅਤੇ ਧਰਤੀ ਹੇਠਲੇ ਪਾਣੀ ਦੇ ਦਿਨੋ-ਦਿਨ ਨੀਵੇਂ ਹੁੰਦੇ ਜਾ ਰਹੇ ਪੱਧਰ ਤੋਂ ਚਿੰਤਤ ਹਨ। ਬਿਨਾਂ ਸ਼ੱਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਰਵਾਇਤੀ ਰਾਜਨੀਤਕ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਰੱਦ ਕਰਕੇ ਬੜੀ ਆਸ ਨਾਲ ਇਕ ਬਿਲਕੁਲ ਨਵੀਂ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਰਾਜ ਦੀ ਵਾਗਡੋਰ ਉਸ ਨੂੰ ਸੰਭਾਲੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ...

ਪੂਰਾ ਲੇਖ ਪੜ੍ਹੋ »

ਸੰਤੂਰ ਨੂੰ ਸੰਸਾਰ ਪੱਧਰ 'ਤੇ ਪਛਾਣ ਦੇਣ ਵਾਲੇ ਪੰਡਿਤ ਸ਼ਿਵ ਕੁਮਾਰ ਸ਼ਰਮਾ

''ਸੰਗੀਤ ਸੁਣਨ ਦੀ ਨਹੀਂ, ਮਹਿਸੂਸ ਕਰਨ ਦੀ ਚੀਜ਼ ਹੈ''-ਪੰਡਿਤ ਸ਼ਿਵ ਕੁਮਾਰ ਸ਼ਰਮਾ ਸੰਗੀਤ ਦੀ ਦੁਨੀਆ ਵਿਚ ਕਲਾਕਾਰ ਆਪਣੇ ਸਾਜ਼ ਦੀ ਵਜ੍ਹਾ ਕਰਕੇ ਪਛਾਣੇ ਜਾਂਦੇ ਹਨ। ਸਾਜ਼ ਦੀ ਬਦੌਲਤ ਹੀ ਉਹ ਸ਼ੁਹਰਤ ਹਾਸਲ ਕਰਦੇ ਹਨ। ਸੰਤੂਰ ਵਾਦਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਸੰਗੀਤ ਦੀ ਦੁਨੀਆ ਦੇ ਇਸ ਰੁਖ਼ ਤੋਂ ਵੱਖਰੇ ਸਨ। ਸੱਚ ਤਾਂ ਇਹ ਹੈ ਕਿ ਉਨ੍ਹਾਂ ਦੀ ਵਜ੍ਹਾ ਕਰਕੇ ਸੰਤੂਰ ਨੂੰ ਸੰਸਾਰ ਪੱਧਰ 'ਤੇ ਪਛਾਣ ਮਿਲੀ। ਉਨ੍ਹਾਂ ਨੇ ਦੁਨੀਆ ਨੂੰ ਇਸ ਸਾਜ਼ ਤੋਂ ਜਾਣੂ ਕਰਵਾਇਆ। ਸੰਗੀਤ ਦੇ ਖੇਤਰ ਵਿਚ ਸ਼ਿਵ ਕੁਮਾਰ ਦੇ ਆਗਮਨ ਤੋਂ ਪਹਿਲਾਂ ਸੰਤੂਰ ਦਾ ਨਾਂਅ ਕਸ਼ਮੀਰ ਦੀਆਂ ਵਾਦੀਆਂ ਤਕ ਹੀ ਸੀਮਤ ਸੀ। ਆਪਣੀ ਕਲਾ ਦੇ ਦਮ 'ਤੇ ਸ਼ਿਵ ਕੁਮਾਰ ਨੇ ਸੰਤੂਰ ਦਾ ਨਾਂਅ ਦੁਨੀਆ ਦੇ ਕੋਨੇ-ਕੋਨੇ ਤੱਕ ਪੁਹੰਚਾਇਆ। ਨਾਲ ਹੀ ਸੰਤੂਰ ਦੀਆਂ ਧੁਨਾਂ ਵਿਚ ਉਹ ਸਰੋਤਿਆਂ ਨੂੰ ਬਹਾ ਕੇ ਵੀ ਲੈ ਗਏ। ਇਸ ਤਰ੍ਹਾਂ ਦੇ ਗੁਣੀ ਕਲਾਕਾਰ ਦਾ ਜਨਮ 13 ਜਨਵਰੀ 1938 ਨੂੰ ਜੰਮੂ ਵਿਚ ਹੋਇਆ ਸੀ। ਪਿਤਾ ਉਮਾ ਦੱਤ ਸ਼ਰਮਾ ਤਬਲਾ ਵਾਦਕ ਸਨ ਅਤੇ ਗਾਇਕ ਵੀ। ਘਰ ਵਿਚ ਸੰਗੀਤ ਦਾ ਮਾਹੌਲ ਸੀ। ਸੋ, ਨੰਨ੍ਹੇ ਸ਼ਿਵ 'ਤੇ ਵੀ ਇਸ ਦਾ ਅਸਰ ਤਾਂ ਹੋਣਾ ਹੀ ਸੀ। ਪੰਜ ਸਾਲ ਦੀ ...

ਪੂਰਾ ਲੇਖ ਪੜ੍ਹੋ »

ਸੰਸਾਰ ਅਮਨ ਦੂਤ

ਬਰਥਾ ਵਾਨ ਸਟਨਰ

ਅੱਜ ਸਾਰਾ ਸੰਸਾਰ ਅੰਦਰੂਨੀ ਅਤੇ ਬਾਹਰੀ ਜੰਗਾਂ ਵਿਚ ਲੂਹਿਆ ਜਾ ਰਿਹਾ ਹੈ। ਰੂਸ ਅਤੇ ਯੂਕਰੇਨ ਦੀ ਜੰਗ ਨੇ ਮਨੁੱਖਤਾ ਨੂੰ ਲਹੂ-ਲੁਹਾਣ ਕਰ ਦਿੱਤਾ ਹੈ। ਸਮੇਂ-ਸਮੇਂ ਕੁਝ ਸ਼ਖ਼ਸੀਅਤਾਂ ਨੇ ਜੰਗ ਦੇ ਭਾਂਬੜਾਂ ਉਤੇ ਸ਼ਾਂਤੀ ਦੀਆਂ ਫੁਹਾਰਾਂ ਛਿੜਕੀਆਂ। ਸੰਸਾਰ ਅਮਨ ਦੀ ਯਤਨਸ਼ੀਲਤਾ ਲਈ ਨੋਬਲ ਇਨਾਮ ਹਾਸਲ ਕਰਨ ਵਾਲੀ ਪਹਿਲੀ ਹੋਣਹਾਰ ਹਸਤੀ ਦਾ ਨਾਂਅ ਹੈ ਬਰਥਾ ਵਾਨ ਸਟਨਰ ਜਿਸ ਨੂੰ 1905 ਈ. ਵਿਚ ਇਸ ਸਨਮਾਨ ਨਾਲ ਨਿਵਾਜਿਆ ਗਿਆ। ਬਰਥਾ ਦਾ ਜਨਮ 9 ਜੂਨ, 1843 ਈ. ਨੂੰ ਇਕ ਆਸਟਰੀਅਨ ਫੀਲਡ ਮਾਰਸ਼ਲ ਦੇ ਘਰ ਹੋਇਆ। ਉਹ ਬਚਪਨ ਤੋਂ ਹੀ ਬਹੁਤ ਕੋਮਲ ਭਾਵਾਂ ਵਾਲੀ ਸੀ। ਪਸ਼ੂਆਂ, ਪੰਛੀਆਂ, ਬੂਟਿਆਂ, ਲੋੜਵੰਦਾਂ ਅਤੇ ਬਿਮਾਰਾਂ ਦੀ ਸੇਵਾ ਕਰਨ ਨਾਲ ਉਸ ਨੂੰ ਖ਼ੁਸ਼ੀ ਮਿਲਦੀ ਸੀ। ਉਸ ਨੂੰ ਲਿਖਣ ਦਾ ਕਮਾਲ ਹਾਸਲ ਸੀ। ਉਸ ਨੇ ਆਪਣੀ ਕਲਮ ਦੀ ਸ਼ਕਤੀ ਨਾਲ ਇਹੋ ਜਿਹਾ ਸਾਹਿਤ ਸਿਰਜਿਆ ਜੋ ਦਿਲਾਂ ਨੂੰ ਟੁੰਬਣ ਅਤੇ ਹਿਲਾਉਣ ਵਾਲਾ ਸੀ। ਉਨ੍ਹਾਂ ਦਿਨਾਂ ਵਿਚ ਬਹੁਤ ਅਮੀਰ ਵਿਅਕਤੀ ਅਲਫਰੈੱਡ ਨੋਬਲ ਵਿਸਫੋਟਕ ਪਦਾਰਥਾਂ ਦੀ ਖੋਜ ਵਿਚ ਲੱਗਾ ਹੋਇਆ ਸੀ। ਇਸ ਵਿਗਿਆਨੀ ਦਾ ਉਦੇਸ਼ ਤਾਂ ਭਾਵੇਂ ਵਿਸ਼ਵ ਸ਼ਾਂਤੀ ਹੀ ਸੀ, ਪਰ ਇਸ ਦਾ ...

ਪੂਰਾ ਲੇਖ ਪੜ੍ਹੋ »

ਕੀ ਤੁਹਾਡਾ ਜੀਵਨ ਸਹਿਜ ਹੈ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਕ੍ਰੋਧ ਨੂੰ ਖ਼ਤਮ ਕਰਨ ਲਈ ਕ੍ਰੋਧ ਨੂੰ ਜਾਣ ਲੈਣਾ ਹੀ ਜ਼ਰੂਰੀ ਹੁੰਦਾ ਹੈ। ਜਦੋਂ ਅਸੀਂ ਕ੍ਰੋਧ ਕਰਦੇ ਹਾਂ ਉਸ ਸਮੇਂ ਅਸੀਂ ਮੌਜੂਦ ਨਹੀਂ ਹੁੰਦੇ। ਕੀ ਕੋਈ ਸੁਚੇਤ ਹੋ ਕੇ ਕ੍ਰੋਧ ਕਰ ਸਕਦਾ ਹੈ? ਸੁਚੇਤ ਹੋ ਕ੍ਰੋਧ ਹੋ ਹੀ ਨਹੀਂ ਸਕਦਾ। ਇਸ ਕਰਕੇ ਜਦੋਂ ਅਸੀਂ ਕ੍ਰੋਧ ਕਰਦੇ ਹਾਂ ਤਾਂ ਬੇਹੋਸ਼ੀ ਦੀ ਹਾਲਤ ਵਿਚ ਹੀ ਅਸੀਂ ਬੁਰਾਈ ਵੱਲ ਜਾਂਦੇ ਹਾਂ। ਇਸ ਅਵਸਥਾ ਵਿਚ ਅਸੀਂ ਸਹਿਜ ਨਹੀਂ ਹੁੰਦੇੇ। ਸਹਿਜ ਹੋ ਕੇ ਬੁਰਾਈ ਵੱਲ ਨਹੀਂ ਜਾਇਆ ਜਾ ਸਕਦਾ। ਇਸ ਕਰਕੇ ਬਹੁਤੇ ਲੋਕ ਬੁਰਾਈ ਵੱਲ ਜਾਣ ਤੋਂ ਪਹਿਲਾਂ ਨਸ਼ਾ ਕਰ ਲੈਂਦੇ ਹਨ। ਨਸ਼ਾ ਕਰਕੇ ਬੁਰਾਈ ਵੱਲ ਜਾਣਾ ਆਸਾਨ ਹੁੰਦਾ ਹੈ। ਇਸ ਤਰ੍ਹਾਂ ਹੱਦੋਂ ਵਧਿਆ ਕਾਮ, ਕ੍ਰੋਧ ਲੋਭ, ਮੋਹ, ਹੰਕਾਰ ਮਨੁੱਖ ਨੂੰ ਅਸਹਿਜ ਕਰਦਾ ਰਹਿੰਦਾ ਹੈ। ਬਹੁਤੇ ਬਾਬਿਆਂ ਨੇ ਇਨ੍ਹਾਂ ਪੰਜਾਂ ਨੂੰ ਮਨੁੱਖ ਦੇ ਦੁਸ਼ਮਣ ਦੱਸਿਆ ਹੈ। ਇਹ ਦੁਸ਼ਮਣ ਤਾਂ ਨਹੀਂ ਹਨ ਪ੍ਰੰਤੂ ਜੇਕਰ ਇਹ ਆਪਣੀ ਸੀਮਾ ਉਲੰਘ ਜਾਣ ਤਾਂ ਜ਼ਰੂਰ ਦੁਸ਼ਮਣ ਬਣ ਜਾਂਦੇ ਹਨ। ਬਹੁਤੇ ਪ੍ਰਵਚਨਾਂ ਰਾਹੀਂ ਦੱਸਦੇ ਹਨ ਕਿ ਇਨ੍ਹਾਂ ਨਾਲ ਲੜੋ। ਇਨ੍ਹਾਂ ਨੂੰ ਮਾਰੋ, ਇਹ ਮਰੇ ...

ਪੂਰਾ ਲੇਖ ਪੜ੍ਹੋ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ

ਭਾਰਤ ਤੋਂ ਬਾਹਰ ਸਭ ਤੋਂ ਵੱਡੇ ਗੁਰੂਘਰ ਸੈਨਹੋਜ਼ੇ ਦੇ ਬਾਨੀ ਮੈਂਬਰਾਂ 'ਚੋਂ ਹਨ ਕਾਰੋਬਾਰੀ ਬੌਬ ਢਿੱਲੋਂ

ਜਿਹੜੇ ਬੰਦੇ ਜਿਊਣਾ ਚਾਹੁੰਦੇ ਨੇ ਉਹ ਕਦੇ ਵੀ ਜੀਵਨ ਚਾਲ ਨੂੰ ਰੁਕਣ ਨਹੀਂ ਦਿੰਦੇ ਤੇ ਉਨ੍ਹਾਂ ਨੂੰ ਪਤਾ ਇਹ ਵੀ ਹੁੰਦਾ ਹੈ ਕਿ ਸੌਖੇ ਰਾਹਾਂ 'ਤੇ ਚੱਲ ਕੇ ਪ੍ਰਾਪਤੀਆਂ ਵੱਡੀਆਂ ਨਹੀਂ ਕੀਤੀਆਂ ਜਾ ਸਕਦੀਆਂ। ਭੁਪਿੰਦਰ ਸਿੰਘ ਢਿੱਲੋਂ ਨੂੰ ਕੈਲੀਫੋਰਨੀਆ ਦੇ ਸਿੱਖ ਹਲਕਿਆਂ ਵਿਚ ਆਮ ਕਰ ਕੇ ਬੌਬ ਜਾਂ ਫਿਰ ਬੌਬ ਢਿੱਲੋਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਮੰਨੋਗੇ ਕਿ ਉਮਰ ਦੇ ਅੱਠ ਦਹਾਕੇ ਹੰਢਾ ਕੇ ਵੀ ਉਸ ਦੀ ਕੰਮ ਕਰਨ ਦੀ ਉਹੀ ਸਮਰੱਥਾ, ਉਹੀ ਭੱਜ ਦੌੜ, ਉਹੀ ਲਗਨ ਤੇ ਉਹੀ ਉਤਸ਼ਾਹ ਜਵਾਨਾਂ ਵਾਂਗ ਬਰਕਰਾਰ ਹੈ। 1960 'ਚ ਉਹ ਅਮਰੀਕਾ ਪੜ੍ਹਨ ਲਈ ਆਏ ਸੀ ਤੇ ਕਰੀਬ 62 ਵਰ੍ਹਿਆਂ ਦੇ ਅਮਰੀਕੀ ਜੀਵਨ ਵਿਚ ਨਾ ਸਿਰਫ ਧਾਰਮਿਕ ਖੇਤਰ ਵਿਚ ਪਹਿਚਾਣ ਬਣਾਈ ਸਗੋਂ ਕੈਲੀਫੋਰਨੀਆ ਦੀ ਰਾਜਨੀਤੀ ਵਿਚ ਦਿਲਚਸਪੀ ਰੱਖ ਕੇ ਸਰਕਾਰੇ ਦੁਆਰੇ ਵੀ ਚੰਗੀ ਪਹੁੰਚ ਬਣਾ ਕੇ ਰੱਖੀ। ਜਿਨ੍ਹਾਂ ਲੋਕਾਂ ਦੀ ਇਹ ਧਾਰਨਾ ਹੈ ਕਿ ਬੰਦੇ ਨੇ ਬੁੱਢੇ ਹੋ ਹੀ ਜਾਣਾ ਹੈ ਜਾਂ ਉਮਰ ਨੇ ਬੰਦੇ ਨੂੰ ਘੇਰ ਹੀ ਲੈਣਾ ਹੁੰਦਾ ਹੈ ਤਾਂ ਉਹ ਜਦੋਂ ਬੌਬ ਨੂੰ ਮਿਲਣਗੇ ਤਾਂ ਆਪਣੇ ਵਿਚਾਰ ਜ਼ਰੂਰ ਬਦਲ ਲੈਣਗੇ ਕਿ ਏਨੀ ਉਮਰ 'ਚ ਵੀ ਮਨੁੱਖ ਐਨਾ ਕੁਝ ...

ਪੂਰਾ ਲੇਖ ਪੜ੍ਹੋ »

ਪੰਛੀਆਂ ਦੀ ਦੁਨੀਆ

ਛੋਟਾ ਕਿਲਕਿਲਾ ਜਾਂ ਛੋਟਾ ਮਛੇਰਾ

ਮੱਧਮ ਅਕਾਰ ਦਾ ਇਹ ਆਕਰਸ਼ਕ ਪੰਛੀ ਦੂਰੋਂ ਹੀ ਆਪਣੇ ਸੋਹਣੇ ਰੂਪ ਤੇ ਰੰਗਾਂ ਕਾਰਨ ਨਜ਼ਰ ਆ ਜਾਂਦਾ ਹੈ। ਇਹ ਪੰਛੀ ਹੈ ਛੋਟਾ ਕਿਲਕਿਰਾ (3ommon k}n{f}sher)। ਚਿੜੀ ਦੇ ਅਕਾਰ ਦੇ ਇਸ ਨੀਲੇ ਤੇ ਸੰਤਰੀ ਰੰਗ ਦੇ ਪੰਛੀ ਨੂੰ ਕੁਦਰਤ ਨੇ ਦਿਲ ਖੋਲ੍ਹ ਕੇ ਰੂਪ ਦਿੱਤਾ ਹੈ। ਇਹ ਪਾਣੀ ਦੇ ਨੇੜੇ ਰਹਿਣ ਵਾਲਾ ਪੰਛੀ ਹੈ। ਅਕਸਰ ਹੀ ਇਹ ਕਿਸੇ ਦਰਿਆ, ਤਲਾਬ, ਛੱਪੜ ਜਾਂ ਕਿਸੇ ਪਾਣੀ ਦੇ ਸਰੋਤ ਦੇ ਨੇੜੇ ਕਿਸੇ ਦਰੱਖਤ ਜਾਂ ਝਾੜੀ ਉਤੇ ਬੈਠਾ ਦਿਖਾਈ ਦਿੰਦਾ ਹੈ। ਛੋਟਾ ਕਿਲਕਿਲਾ ਪੂਰੇ ਯੂਰਪ, ਏਸ਼ੀਆ ਤੇ ਉੱਤਰੀ ਅਫਰੀਕਾ ਮਹਾਂਦੀਪ 'ਚ ਪਾਇਆ ਜਾਂਦਾ ਹੈ। ਇਹ ਛੋਟੀ ਦੂਰੀ ਦਾ ਪ੍ਰਵਾਸ ਕਰਦਾ ਹੈ। ਜਦੋਂ ਠੰਢੇ ਇਲਾਕੇ 'ਚ ਝੀਲਾਂ ਜੰਮ ਜਾਂਦੀਆਂ ਹਨ ਤਾਂ ਇਹ ਕਿਸੇ ਘੱਟ ਠੰਢੇ ਇਲਾਕੇ 'ਚ ਚਲੇ ਜਾਂਦੇ ਹਨ। ਸਾਡੇ ਇਲਾਕੇ ਦਾ ਵੀ ਇਹ ਵਸਨੀਕ ਪੰਛੀ ਹੈ। ਇਹ ਪੰਛੀ ਹਮੇਸ਼ਾ ਸਾਫ਼ ਪਾਣੀ ਦੇ ਕੋਲ ਹੀ ਰਹਿੰਦਾ ਹੈ। ਇਸ ਦੀ ਕਿਸੇ ਸਰੋਤ 'ਚ ਮੌਜੂਦਗੀ ਇਸ ਗੱਲ ਨੂੰ ਤਸਦੀਕ ਕਰਦੀ ਹੈ ਕਿ ਉਸ ਜਲ ਸਰੋਤ ਦਾ ਪਾਣੀ ਸਵੱਛ ਹੈ। ਛੋਟੇ ਪਰ ਮੋਟੇ ਇਸ ਪੰਛੀ ਦਾ ਰੰਗ ਚਟਕ ਨੀਲਾ ਹੁੰਦਾ ਹੈ। ਇਸ ਦੀ ਪੂਛ ਛੋਟੀ ਹੁੰਦੀ ਹੈ ਤੇ ਸਿਰ ਵੱਡਾ ਹੁੰਦਾ ਹੈ। ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX