ਤਾਜਾ ਖ਼ਬਰਾਂ


ਮਾਨ ਸਰਕਾਰ ਮਾਈਨਿੰਗ ਮਾਫੀਆ ਦੇ ਖ਼ਾਤਮੇ ਲਈ ਵਚਨਬੱਧ, ਹੁਣ ਤੱਕ 306 ਐਫ.ਆਈ.ਆਰ.- ਹਰਜੋਤ ਸਿੰਘ ਬੈਂਸ
. . .  13 minutes ago
ਏਸ਼ੀਆ ਰਗਬੀ ਸੈਵਨਸ ਟਰਾਫੀ 2022 ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ ਨੇ ਚਾਂਦੀ ਦੇ ਤਗਮੇ ਨੂੰ ਚੁੰਮਿਆ
. . .  18 minutes ago
ਪੰਜਾਬ ਦੀ ਇਕੋ-ਇਕ ਖਿਡਾਰਨ ਰਮਣੀਕ ਕੌਰ ਵੀ ਭਾਰਤੀ ਰਗਬੀ ਟੀਮ ’ਚ ਸ਼ਾਮਿਲ ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)- ‘ਏਸ਼ੀਆ ਰਗਬੀ ਸੈਵਨਸ ਟਰਾਫੀ 2022’ ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਨੇ ਰਗਬੀ ਚੈਂਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ..
ਆਸਟ੍ਰੇਲੀਆ : ਰਾਜ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਸਿੱਖਾਂ, ਘੱਟ ਗਿਣਤੀਆਂ ਤੇ ਲੋਕ-ਕੇਂਦ੍ਰਿਤ ਸ਼ਾਸਨ ਮਾਡਲ ਨੂੰ ਦਰਸਾਉਂਦੀਆਂ 2 ਕਿਤਾਬਾਂ ਲੋਕ ਅਰਪਣ
. . .  32 minutes ago
ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਸ਼ਰਤ ਕਮਲ ਅਤੇ ਸਾਥੀਆਨ ਨੇ ਪੁਰਸ਼ ਡਬਲਜ਼ ਟੇਬਲ ਟੈਨਿਸ ਵਿਚ ਚਾਂਦੀ ਦਾ ਤਗਮਾ ਜਿੱਤਿਆ
. . .  37 minutes ago
ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ 48-50 ਕਿਲੋ ਫਲਾਈਵੇਟ ਵਰਗ ਵਿਚ ਸੋਨ ਤਗ਼ਮਾ ਜਿੱਤਿਆ
. . .  39 minutes ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  41 minutes ago
ਸਾਰੀ ਟੀਮ ਦੀ ਮਿਹਨਤ ਸਦਕਾ ਜਿੱਤਿਆ ਕਾਂਸੀ ਦਾ ਤਗ਼ਮਾ - ਗੁਰਜੀਤ ਕੌਰ ਮਿਆਦੀਆਂ
. . .  about 1 hour ago
ਅਜਨਾਲਾ ,7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੇ ਬਾਅਦ ਬਰਮਿੰਘਮ ਤੋਂ ਫੋਨ ’ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰਨ ...
ਪੰਜ ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦਾ ਉਪ ਪ੍ਰਧਾਨ ਕੀਤਾ ਨਿਯੁਕਤ
. . .  about 1 hour ago
ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਦਾ ਪਿੰਡ ਪਹੁੰਚਣ ’ਤੇ ਕੀਤਾ ਗਿਆ ਭਰਵਾਂ ਸਵਾਗਤ
. . .  about 1 hour ago
ਨਾਭਾ ,7 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਅੱਜ ਨਾਭਾ ਪਹੁੰਚਣ ’ਤੇ ਪਿੰਡ ਨਿਵਾਸੀਆਂ ਅਤੇ ਨਾਭਾ ਨਿਵਾਸੀਆਂ ਵਲੋਂ ਭਰਵਾਂ ...
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਰਾਸ਼ਟਰ-ਮੰਡਲ ਖੇਡਾਂ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ- ਭਗਵੰਤ ਮਾਨ
. . .  about 2 hours ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਦੇ ਪਸ਼ੂਆਂ ਲਈ ‘ਗੋਟ ਪੋਕਸ ਵੈਕਸੀਨ’ ਸ਼ੁਰੂ
. . .  about 2 hours ago
ਬਰਨਾਲਾ/ਰੂੜੇਕੇ ਕਲਾਂ, 7 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਦੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਜ਼ਿਲ੍ਹਿਆਂ ਦੇ ਸਮੂਹ ਡਿਪਟੀ ...
ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਅਧਿਆਪਕਾਂ ਨੇ ਡੀ.ਟੀ.ਐੱਫ਼. ਦੀ ਅਗਵਾਈ 'ਚ ਕੀਤਾ ਰੋਹ ਭਰਪੂਰ ਪ੍ਰਦਰਸ਼ਨ
. . .  about 2 hours ago
22 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਸੰਗਰੂਰ , 7 ਅਗਸਤ (ਧੀਰਜ ਪਸ਼ੌਰੀਆ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਵਿਚ ਸੂਬੇ ਦੇ ਸੈਂਕੜੇ ਅਧਿਆਪਕਾਂ ਨੇ ਜਨਤਕ ਸਿੱਖਿਆ ਤੇ ਮੁਲਾਜ਼ਮ ਵਿਰੋਧੀ ‘ਆਪ’ ਸਰਕਾਰ ਖਿਲਾਫ਼ ...
ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ
. . .  about 3 hours ago
ਅਜਨਾਲਾ , ਓਠੀਆਂ 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਖ਼ਬਰ ਮਿਲਣ ਤੋਂ ਬਾਅਦ ...
ਨੀਤੀ ਆਯੋਗ ਦੀ ਬੈਠਕ ਨਵੀਂ ਦਿੱਲੀ 'ਚ ਸਮਾਪਤ, ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  about 3 hours ago
ਰਾਸ਼ਟਰਮੰਡਲ ਖੇਡਾਂ : ਪੁਰਸ਼ਾਂ ਦੀ ਤੀਹਰੀ ਛਾਲ ਫਾਈਨਲ ’ਚ ਭਾਰਤ ਦੇ ਐਲਡੋਜ਼ ਪਾਲ ਨੇ ਸੋਨ ਅਤੇ ਭਾਰਤ ਦੇ ਅਬਦੁੱਲਾ ਅਬੂਬੈਕਰ ਨੇ ਚਾਂਦੀ ਦਾ ਤਗਮਾ ਜਿੱਤਿਆ
. . .  about 3 hours ago
ਰਾਸ਼ਟਰਮੰਡਲ ਖ਼ੇਡਾਂ: ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ ਹਰਾ ਕੇ ਜਿੱਤਿਆ ਸੋਨੇ ਦਾ ਤਗਮਾ
. . .  about 4 hours ago
ਬਰਮਿੰਘਮ, 7 ਅਗਸਤ-ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 48-51 ਕਿਲੋਗ੍ਰਾਮ ਭਾਰ ਵਰਗ 'ਚ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ 5-0 ਨਾਲ ਹਰਾ ਕੇ ਸੋਨ ਦਾ ਤਗ਼ਮਾ ਜਿੱਤਿਆ ਹੈ।
ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
. . .  about 5 hours ago
ਬਰਮਿੰਘਮ, 7 ਅਗਸਤ-ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
ਰਾਸ਼ਟਰਮੰਡਲ ਖੇਡਾਂ : ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ
. . .  about 5 hours ago
ਬਰਮਿੰਘਮ, 7 ਅਗਸਤ- ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਸ਼ੂਟਆਊਟ 'ਚ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ...
ਪਟਿਆਲਾ ਕੇਂਦਰੀ ਜੇਲ੍ਹ 'ਚ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ - ਹਰਜੋਤ ਸਿੰਘ ਬੈਂਸ
. . .  about 5 hours ago
ਚੰਡੀਗੜ੍ਹ, 7 ਅਗਸਤ - ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦੱਸਿਆ ਕਿ ਪਟਿਆਲਾ ਕੇਂਦਰੀ ਜੇਲ੍ਹ 'ਚ ਅੱਜ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ...
ਢੰਡੋਲੀ ਕਲਾ ਦੀ ਹੱਡਾ ਰੋੜੀ ਰਾਹਗੀਰਾਂ ਲਈ ਬਣੀ ਮੁਸੀਬਤ, ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਗਾਵਾਂ ਸਮੇਤ ਦੋ ਮ੍ਰਿਤਕ ਵੱਛੇ ਸੁੱਟੇ
. . .  about 5 hours ago
ਸੂਲਰ ਘਰਾਟ, 7 ਅਗਸਤ (ਜਸਵੀਰ ਸਿੰਘ ਔਜਲਾ)-ਪਸ਼ੂਆਂ 'ਚ ਪਾਈ ਜਾਣ ਵਾਲੇ 'ਲੰਪੀ ਧਫ਼ੜੀ ਰੋਗ' ਦੀ ਬਿਮਾਰੀ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਹਨ, ਉੱਥੇ ਇਹ ਬਿਮਾਰੀ ਦਿਨੋਂ ਦਿਨ ਆਪਣੇ ਪੈਰ ਪਸਾਰ ਰਹੀ ਹੈ। ਹਲਕਾ ਦਿੜ੍ਹਬੇ ਦੇ ਪਿੰਡ ਢੰਡੋਲੀ ਕਲਾਂ ਦੀ ਸੂਲਰ ਘਰਾਟ ਤੋਂ...
ਜਨਰਲ ਵਰਗ ਵਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਭੁੱਖ ਹੜਤਾਲ ਸ਼ੁਰੂ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ ਭੁੱਖ ਹੜਤਾਲ
. . .  about 6 hours ago
ਸੰਗਰੂਰ, 7 ਅਗਸਤ (ਧੀਰਜ ਪਸ਼ੋਰੀਆ)-ਜਨਰਲ ਕੈਟੇਗਰੀ ਵੈੱਲਫੇਅਰ ਫੈੱਡਰੇਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਮੂਹਰੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ...
ਸਰਹੱਦ 'ਤੇ ਦੋ ਵਾਰ ਪਾਕਿਸਤਾਨੀ ਡਰੋਨ ਵਲੋਂ ਉਲੰਘਣਾ, ਜਵਾਨਾਂ ਵਲੋਂ ਫ਼ਾਇਰਿੰਗ
. . .  about 6 hours ago
ਖੇਮਕਰਨ, 7 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੀਆਂ ਲਗਾਤਾਰ ਉਲੰਘਣਾ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ...
ਭਗਵੰਤ ਮਾਨ ਵਲੋਂ ਰਾਸ਼ਟਰਮੰਡਲ ਖੇਡਾਂ 'ਚ ਟੀ-20 ਕ੍ਰਿਕੇਟ ਦਾ ਫਾਈਨਲ ਖੇਡਣ ਜਾ ਰਹੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਸ਼ੁੱਭਕਾਮਨਾਵਾਂ
. . .  about 6 hours ago
ਚੰਡੀਗੜ੍ਹ, 7 ਅਗਸਤ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਰਾਸ਼ਟਰਮੰਡਲ ਖੇਡਾਂ 'ਚ ਟੀ-20 ਕ੍ਰਿਕੇਟ ਦਾ ਫਾਈਨਲ ਖੇਡਣ ਜਾ ਰਹੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਟਵੀਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ...
ਚੱਲਦੀ ਕਾਰ 'ਚ ਵਿਆਹੁਤਾ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ ਚਾਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ
. . .  about 7 hours ago
ਲੁਧਿਆਣਾ, 7 ਅਗਸਤ (ਪਰਮਿੰਦਰ ਸਿੰਘ ਆਹੂਜਾ)-ਚੱਲਦੀ ਕਾਰ 'ਚ ਵਿਆਹੁਤਾ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ ਚਾਰ ਨੌਜਵਾਨਾਂ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ...
ਰਾਘਵ ਚੱਢਾ ਨੇ ਜਾਰੀ ਕੀਤਾ ਮੋਬਾਈਲ ਨੰਬਰ, ਪੰਜਾਬੀਆਂ ਨੂੰ ਸੁਝਾਅ ਦੇਣ ਦੀ ਕੀਤੀ ਅਪੀਲ
. . .  about 7 hours ago
ਚੰਡੀਗੜ੍ਹ, 7 ਅਗਸਤ-ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਅਨੋਖੀ ਪਹਿਲ ਕਰਦਿਆਂ ਹੋਇਆ, ਪੰਜਾਬੀਆਂ ਕੋਲੋਂ ਸੁਝਾਅ ਲੈਣ ਲਈ ਮੋਬਾਈਲ ਨੰਬਰ 99109 44444 ਜਾਰੀ ਕੀਤਾ ਹੈ...
ਹੋਰ ਖ਼ਬਰਾਂ..

ਦਿਲਚਸਪੀਆਂ

ਜਦੋਂ ਮੈਂ ਪਿੰਡ ਗਈ

ਅਸੀਂ ਜਦੋਂ ਵੀ ਗੁਰਦਾਸਪੁਰ ਜਾਂਦੇ ਤਾਂ ਰਸਤੇ ਵਿਚ ਮੇੇਰੇ ਪਿੰਡ ਦੇ ਨੇੜੇ ਪਹੁੰਚ ਕੇ ਮੈਂ ਕਹਿੰਦੀ, ਇਧਰ ਸੱਜੇ ਹੱਥ ਸਾਡਾ ਪਿੰਡ ਐ। ਸਾਡਾ ਘਰ ਟਿੱਬੇ ਦੇ ਉੱਪਰ ਹੁੰਦਾ ਸੀ। ਮੈਂ ਤਾਂ ਚੌਥੀ ਜਮਾਤ ਵਿਚ ਵਿਚ ਸੀ ਜਦੋਂ ਅਸੀਂ ਗੁਰਦਾਸਪੁਰ ਆ ਗਏ ਸੀ। ਹੁਣ ਤਾਂ ਪਤਾ ਨੀ ਬਚਪਨ ਦੀਆਂ ਉਹ ਚੀਜ਼ਾਂ ਹੋਣੀਆਂ ਵੀ ਕਿ ਨਹੀਂ। ਇਸ ਵਾਰ ਅਸੀਂ ਜਦੋਂ ਗੁਰਦਾਸਪੁਰ ਤੋਂ ਵਾਪਸ ਆ ਰਹੇ ਸੀ ਤਾਂ ਇਨ੍ਹਾਂ ਨੇ ਗੱਡੀ ਮੇਰੇ ਪਿੰਡ ਵੱਲ ਮੋੜ ਦਿੱਤੀ। ਮੈਂ ਬੜੀ ਹੈਰਾਨੀ ਨਾਲ ਪੁੱਛਿਆ ਇਧਰ ਕਿਧਰ? ਤਾਂ ਬੱਚੇ ਕਹਿੰਦੇ ਮੰਮੀ ਅਸੀਂ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਸਾਰੇ ਇਸ ਵਾਰ ਤੁਹਾਡੇ ਪਿੰਡ ਜਾ ਕੇ ਆਈਏ। ਅੱਛਾ... ਸੱਚੀਂ... ਆ...ਹਾ.. ਬੜਾ ਮਜ਼ਾ ਆਉਗਾ। ਮੈਂ ਰਸਤਾ ਦਸਦੀ ਜਾ ਰਹੀ ਸੀ, ਇਉਂ ਲੱਗ ਰਿਹਾ ਸੀ ਜਿਵੇਂ ਪਿੰਡ ਆਉਣ 'ਚ ਈ ਨਹੀਂ ਸੀ ਆ ਰਿਹਾ। ਪਿੰਡ ਪਹੁੰਚ ਕੇ ਮੈਂ ਪਹਿਲਾਂ ਹੀ ਉਤਰ ਗਈ ਤੇ ਕਿਹਾ ਉਹ ਟਿੱਬੇ 'ਤੇ ਸਾਡਾ ਘਰ ਸੀ... ਲੈ ਹੁਣ ਤਾਂ ਇਥੇ ਇਕ ਵੀ ਘਰ ਨਹੀਂ, ਪੁੱਛਣ 'ਤੇ ਪਤਾ ਲੱਗਿਆ ਕਿ ਕਈ ਤਾਂ ਸ਼ਹਿਰ ਚਲੇ ਗਏ ਤੇ ਕੁਝ ਕੁ ਨੇ ਟਿੱਬੇ ਤੋਂ ਥੱਲੇ ਘਰ ਪਾ ਲਏ। ਇਥੇ ਸਾਡਾ ਛੋਟਾ ਸਕੂਲ ਹੁੰਦਾ ਸੀ। ਇਕ ਦਿਨ ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਮਾਂਗਵੇ ਖੰਭ

* ਨਵਰਾਹੀ ਘੁਗਿਆਣਵੀ *

ਤੁਸੀਂ ਕਹੋ 'ਹਟਵਾਣੀਆ, ਤੋਲ ਪੂਰਾ', ਪਰ ਉਹ ਆਖਦਾ 'ਥੜ੍ਹੇ ਨਾ ਚੜ੍ਹੀਂ ਭਾਊ।' ਕਿੱਦਾਂ ਹੋਵੇਗਾ ਫ਼ੈਸਲਾ, ਤੁਸੀਂ ਦੱਸੋ, ਔਖੀ ਲਿਖਤ ਨੂੰ ਫੇਰ ਤੋਂ ਪੜ੍ਹੀਂ ਭਾਊ। ਹਕ ਮੰਗਿਆਂ ਨਹੀਂ ਵਸੂਲ ਹੁੰਦੇ, ਹੱਕ ਲੈਣੇ ਤਾਂ ਨਿੱਠ ਕੇ ਲੜੀਂ ਭਾਊ। ਖੰਭ ਮਾਂਗਵੇੇ ਨਿਭਣਗੇ ਕਦੋਂ ਤਾਈਂ, ਐਵੇਂ ਢਾਕ ਬਿਗਾਨੀ ਨਾ ਚੜ੍ਹੀਂ ਭਾਊ। -ਫ਼ਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਛੱਡ ਦੇ ਭੈੜੇ ਕਾਰੇ ਕਰਨੇ

* ਯਸ਼ਪਾਲ ਮਿੱਤਵਾ *

ਛੱਡ ਦੇ ਭੈੜੇ ਕਾਰੇ ਕਰਨੇ, ਏਦਾਂ ਕਿੱਦਾਂ ਗੱਲੇ ਭਰਨੇ? ਜਦ ਤੱਕ ਇਹ ਨਾ ਆਕੜ ਭੱਜੀ, ਚਲਦੇ ਚੱਲਣਗੇ ਹੁਣ ਧਰਨੇ। ਅੱਖਾਂ ਵਿਚ ਸੀ ਖੁਆਬ ਸੁਨਹਿਰੀ, ਅੱਜ ਕੱਲ੍ਹ ਪਰ ਵਹਿੰਦੇ ਨੇ ਝਰਨੇ। ਹਉਮੈ ਲਾਲਚ ਸੀਨਾ ਜ਼ੋਰੀ, ਕੋਲ ਰਹੀ ਤਾਂ ਫਿਰ ਸਭ ਹਰਨੇ। ਬਹੁਤ ਡਰਾ ਕੇ ਵੇਖ ਲਿਆ ਹੈ, ਇਹ ਸਾਹਸੀ ਨੇ ਕਿੱਥੇ ਡਰਨੇ? ਸੱਚੇ ਆਸ਼ਿਕ ਨੂੰ ਪੈਂਦੇ ਨੇ, ਦੁੱਖ ਤੇ ਤਾਹਨੇ-ਮਿਹਣੇ ਜ਼ਰਨੇ। ਜ਼ਿੰਦਾਦਿਲ ਅਣਖੀ ਤੇ ਸਿਦਕੀ, ਫੋਕੇ ਦਬਕੇ ਨਾਲ ਨਈ ਮਰਨੇ। 'ਮਿੱਤਵਾ' ਸ਼ਾਹੀ ਫ਼ਰਮਾਨਾਂ ਵਿਚ, ਸਭ ਡੁੱਬ ਜਾਣੇ ਨਾ ਮੁੜ ਤਰਨੇ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਤਲਖ ਤਜਰਬਾ

ਮੈਂ, ਜੋ ਕਦੀ ਮਾਂ ਤੋਂ ਬਗੈਰ ਨਾਨਕੇ ਵੀ ਨਹੀਂ ਸਾਂ ਗਿਆ, ਦਿੱਲੀ 'ਚ ਨੌਕਰੀ ਨਾ ਮਿਲਣ ਕਰਕੇ ਅਟੈਚੀ ਤੇ ਬਿਸਤਰੇ ਸਮੇਤ ਘੰਟਿਆਂਬੱਧੀ ਸਫ਼ਰ ਕਰਕੇ ਦਾਰਜੀਲਿੰਗ ਨੇੜੇ ਸਿਲੀਗੁੜੀ ਦੇ ਸਟੇਸ਼ਨ 'ਤੇ ਉੱਤਰ ਗਿਆ ਸਾਂ। ਉਥੋਂ ਰਿਕਸ਼ਾ ਲਿਆ ਤੇ ਸਾਮਾਨ ਸਮੇਤ ਦਰਿਆ ਮਹਾਂਨੰਦਾ ਕੰਢੇ ਨਵੇਂ ਸਥਾਪਤ ਹੋਏ ਦਫ਼ਤਰ ਪਹੁੰਚ ਗਿਆ ਸਾਂ। ਪਹਿਲੀ ਨੌਕਰੀ, ਪਹਿਲਾ ਦਿਨ ਸੀ। ਜੁਆਨਿੰਗ ਰਿਪੋਰਟ ਦਿੱਤੀ। ਮੇਰੇ ਤੋਂ 10 ਕੁ ਦਿਨ ਪਹਿਲਾਂ ਇਕ ਰੋਹਤਕ ਦਾ ਰਹਿਣ ਵਾਲਾ ਲੜਕਾ ਓਥੇ ਪੁੱਜਾ ਹੋਇਆ ਸੀ। ਉਸ ਨਾਲ ਸਾਂਝ ਬਣੀ, ਬਾਕੀ ਤਕਰੀਬਨ ਬੰਗਾਲੀ ਕਰਮਚਾਰੀ ਹੀ ਸਨ। ਤਿੰਨ ਮੰਜ਼ਲਾ ਦਫ਼ਤਰ ਸੀ। ਪਹਿਲੀ ਮੰਜ਼ਲ ਤੇ ਇੰਜੀਨੀਅਰ ਇੰਚਾਰਜ ਫੈਮਿਲੀ ਸਮੇਤ ਰਹਿੰਦਾ ਸੀ। ਅਸੀਂ ਗਰਾਊਂਡ ਫਲੋਰ ਨੂੰ ਰੈਸਟ ਹਾਊਸ ਬਣਾ ਲਿਆ। ਰੋਹਤਕੀ ਮੁੰਡੇ ਦਾ ਨਾਮ ਸੁਭਾਸ਼ ਸੀ। ਪੰਜ ਵਜੇ ਤੱਕ ਤੇ ਸਮਾਂ ਬੀਤ ਗਿਆ। ਫਿਰ ਸੁਭਾਸ਼ ਨੇ ਦੱਸਿਆ ਕਿ ਇਥੇ ਲੱਕੜੀ ਦੇ ਬਣੇ ਮਕਾਨ ਹੀ ਆਮ ਮਿਲਦੇ ਹਨ। ਇਕ ਨੇੜੇ ਦੀ ਬਸਤੀ ਵਿਚ ਕੁਝ ਕੁ ਪੱਕੇ ਕੁਆਰਟਰ ਬਣੇ ਹੋਏ ਹਨ ਅਤੇ ਉਨ੍ਹਾਂ ਕੁਆਰਟਰਾਂ 'ਚ ਇਕ ਸਰਦਾਰ ਜੀ ਵੀ ਰਹਿੰਦੇ ਹਨ। ਆਓ, ਓਧਰ ਨਿਕਲਦੇ ਹਾਂ। ...

ਪੂਰਾ ਲੇਖ ਪੜ੍ਹੋ »

ਮਾਵਾਂ ਦੇ ਕਰਜ਼ੇ

'ਆਹ ਫੜ ਪੁੱਤ ਪੈਸੇ ਮੇਰੇ ਪੁੱਤ ਨੂੰ ਠੀਕ ਕਰਦੇ' ਮਾਤਾ ਚਿੰਤੋ ਨੇ ਮੈਨੂੰ ਕਿਹਾ। 'ਕੋਈ ਨਾ ਮਾਤਾ ਜੀ ਤੁਹਾਡਾ ਪੁੱਤ ਬਿਲਕੁੱਲ ਠੀਕ ਏ, ਤੁਸੀਂ ਘਬਰਾਉ ਨਾ।' 'ਚੰਗਾ ਪੁੱਤ ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ।' ਇਹ ਕਹਿ ਕੇ ਮਾਤਾ ਉੱਥੋਂ ਚਲੀ ਗਈ। ਮਨ ਬੜਾ ਖ਼ੁਸ਼ ਹੋਇਆ ਕੇ ਵਾਕਿਆ ਹੀ ਮਾਂਵਾਂ ਰੱਬ ਦਾ ਰੂਪ ਹੁੰਦੀਆਂ ਨੇ, ਕਾਫੀ ਦਿਨ ਲੰਘ ਗਏ ਕੇ ਅਚਾਨਕ ਮਾਤਾ ਚਿੰਤੋ ਬਿਮਾਰ ਰਹਿਣ ਲੱਗੀ। ਮਾਤਾ ਮੇਰੇ ਕੋਲੋਂ ਦਵਾਈ ਲੈ ਕੇ ਜਾਂਦੀ ਤਾਂ ਮੈਂ ਮਾਤਾ ਤੋਂ ਪੈਸੇ ਬਹੁਤ ਘੱਟ ਹੀ ਲੈਂਦਾ । ਮੈਨੂੰ ਪਤਾ ਸੀ ਕਿ ਮਾਤਾ ਦੇ ਤਿੰਨ ਪੁੱਤ ਹਨ ਪਰ ਉਹ ਉਸ ਦੀ ਪ੍ਰਵਾਹ ਬਹੁਤ ਘੱਟ ਹੀ ਕਰਦੇ ਨੇ। ਉਹ ਆਪਣੀ ਬੁਢੇਪਾ ਪੈਨਸ਼ਨ 'ਚੋਂ ਹੀ ਗੁਜ਼ਾਰਾ ਕਰਦੀ ਏ। ਪਰ ਮਾਤਾ ਆਪ ਬਹੁਤ ਖੁੱਲ੍ਹੇ ਦਿਲ ਵਾਲੀ ਸੀ, ਉਸ ਨੇ ਬਾਹਰ ਲੋਕਾਂ ਵਿਚੇ ਆਪਣੇ ਨੂੰਹਾਂ ਪੁੱਤਾ ਨੂੰ ਕਦੇ ਵੀ ਮਾੜਾ ਨਹੀਂ ਸੀ ਕਿਹਾ। ਜੇਕਰ ਮਾਤਾ ਕੋਲ ਪੈਸੇ ਹੋਣੇ ਤਾਂ ਉਸ ਨੇ ਖੁਸ਼ ਹੋ ਮੈਨੂੰ ਕਹਿ ਦੇਣਾ 'ਪੁੱਤ ਆਹ ਥੋੜ੍ਹੇ ਜਿਹੇ ਪੈਸੇ ਨੇ ਮੇਰੇ ਕੋਲ ਤੂੰ ਰੱਖ ਲੈ ਦਵਾਈਆਂ ਕਿਹੜਾ ਮੁਫ਼ਤ ਆਉਂਦੀਆਂ ਨੇ। ਜੇਕਰ ਨਾ ਹੋਣੇ ਤਾਂ ਉਸ ...

ਪੂਰਾ ਲੇਖ ਪੜ੍ਹੋ »

ਇਮਾਨਦਾਰ ਸਰਕਾਰ

ਸਾਧੂ ਰਾਮ ਆਪਣੀ ਦੁਕਾਨ ਲਈ ਸਾਮਾਨ ਖ਼ਰੀਦ ਕੇ ਦੁਕਾਨ 'ਤੇ ਜਾ ਰਿਹਾ ਸੀ ਕਿ ਸੇਲ ਟੈਕਸ ਇੰਸਪੈਕਟਰ ਨੇ ਰਸਤੇ ਵਿਚ ਸਾਮਾਨ ਨਾਲ ਲੱਦਿਆ ਰਿਕਸ਼ਾ ਰੋਕ ਲਿਆ ਤੇ ਸਾਧੂ ਰਾਮ ਨੂੰ ਸਾਮਾਨ ਦਾ ਬਿੱਲ ਦਿਖਾਉਣ ਲਈ ਕਿਹਾ। ਸਾਧੂ ਰਾਮ ਇਕਦਮ ਘਬਰਾ ਗਿਆ। ਉਸ ਦੀ ਧੜਕਣ ਵਧ ਗਈ। ਉਸ ਦੇ ਮੂੰਹ 'ਚੋਂ ਬੋਲ ਵੀ ਨਹੀਂ ਸੀ ਨਿਕਲ ਰਿਹਾ। ਸਾਧੂ ਰਾਮ ਨੇ ਚਪੜਾਸੀ ਨਾਲ ਵੀ ਗੱਲ ਕਰਨੀ ਚਾਹੀ ਪਰ ਸਾਹਿਬ ਕੋਲ ਖੜ੍ਹੇ ਕਰਕੇ ਗੱਲ ਨਹੀਂ ਹੋ ਸਕੀ। ਅਖੀਰ ਉਸ ਨੇ ਹੌਸਲਾ ਜਿਹਾ ਕਰਕੇ 500 ਰੁਪਏ ਜੇਬ ਵਿਚੋਂ ਕੱਢ ਕੇ ਇੰਸਪੈਕਟਰ ਸਾਹਿਬ ਨੂੰ ਦੇਣੇ ਚਾਹੇ ਪਰ ਇੰਸਪੈਕਟਰ ਸਾਹਿਬ ਨੇ ਕਿਹਾ, 'ਉਹ ਦਿਨ ਗਏ ਜਦ ਅਸੀਂ ਪਰ੍ਹਾਂ ਕਰਕੇ 500 ਰੁਪਏ ਲੈਂਦੇ ਹੁੰਦੇ ਸੀ, ਹੁਣ ਸਰਕਾਰ ਬਦਲ ਗਈ ਹੈ। ਇਕ ਇਮਾਨਦਾਰ ਸਰਕਾਰ ਆ ਗਈ ਹੈ। ਸਾਡਾ ਵੀ ਪਰ੍ਹਾਂ ਹੋ ਕੇ ਰੁਪਏ ਲੈਣ ਦਾ ਕੰਮ ਔਖਾ ਹੋ ਗਿਆ ਹੈ। ਹੁਣ ਤਾਂ ਬਸ ਬਿੱਲ ਦਿਖਾਓ ਜਾਂ ਜੁਰਮਾਨਾ ਭਰੋ।' ਇਹ ਸੁਣ ਕੇ ਸਾਧੂ ਰਾਮ ਨੇ ਜੁਰਮਾਨੇ ਦੀ ਰਸੀਦ ਕਟਾਈ ਤੇ ਦੁਕਾਨ 'ਤੇ ਚਲਾ ਗਿਆ। -102, ਵਿਜੈ ਨਗਰ, ਜਗਰਾਉਂ। ਮੋਬ: ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX