ਮਹਾਤਮਾ ਬੁੱਧ ਦਾ ਜਨਮ 567 ਈ: ਪੂ: ਵਿਚ ਕਪਿਲਵਸਤੂ ਦੇ ਨਜ਼ਦੀਕ ਲੁੰਬਿਨੀ (ਨਿਪਾਲ) ਵਿਖੇ ਹੋਇਆ। ਉਨ੍ਹਾਂ ਦੀ ਜੈਅੰਤੀ 16 ਮਈ ਨੂੰ ਮਨਾਈ ਜਾਂਦੀ ਹੈ। ਉਨ੍ਹਾਂ ਦਾ ਮੁਢਲਾ ਨਾਂਅ ਸਿਧਾਰਥ ਗੌਤਮ ਸੀ। ਉਨ੍ਹਾਂ ਦੀ ਮਾਤਾ ਦਾ ਨਾਂਅ ਮਹਾਮਾਇਆ ਤੇ ਪਿਤਾ ਸਧੋਦਨ ਇਕ ਰਾਜਾ ਸਨ। ਉਨ੍ਹਾਂ ਦੀ ਮਾਂ ਜਨਮ ਦੇਣ ਮਗਰੋਂ ਇਕ ਹਫ਼ਤੇ ਬਾਅਦ ਮਰ ਗਈ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੀ ਮਾਸੀ ਗੌਤਮੀ ਨੇ ਕੀਤਾ। ਉਨ੍ਹਾਂ ਨੇ ਉੱਚ-ਪਾਏ ਦੀ ਵਿੱਦਿਆ ਗ੍ਰਹਿਣ ਕੀਤੀ ਅਤੇ ਉਹ ਗੁਣੀ, ਗਿਆਨੀ ਤੇ ਰੌਸ਼ਨ ਖਿਆਲਾਂ ਵਾਲੇ ਹੋਣ ਕਰਕੇ 'ਬੁੱਧ' ਜਾਣੇ ਜਾਣ ਲੱਗੇ।
ਉਸ ਸਮੇਂ ਰੂੜ੍ਹੀਵਾਦੀ ਸੋਚ ਨੇ ਮਨੁੱਖ ਜਾਤੀ ਨੂੰ ਚਾਰ ਹਿੱਸਿਆਂ (ਵਰਣ ਵੰਡ) ਵਿਚ ਵੰਡਿਆ ਹੋਇਆ ਸੀ। ਬ੍ਰਾਹਮਣ ਸਭ ਤੋਂ ਉੱਚੇ ਗਿਣੇ ਜਾਂਦੇ ਤੇ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਵੀ ਸਿਰਫ ਉਨਾਂ ਨੂੰ ਸੀ। ਕਸ਼ੱਤਰੀ ਸਮਾਜ ਦੇ ਰਾਖੇ ਭਾਵ ਸੈਨਿਕ ਦਾ ਕੰਮ ਕਰਦੇ। ਵੈਸ਼ ਖੇਤੀਬਾੜੀ ਦਾ ਧੰਦਾ ਕਰਦੇ ਅਤੇ ਸ਼ੂਦਰ ਸਭ ਤੋਂ ਨੀਵੀਂ ਜਾਤ ਗਿਣੀ ਜਾਂਦੀ। ਸ਼ੂਦਰਾਂ ਨੂੰ ਛੋਹਣ ਵਾਲਾ ਮਨੁੱਖ ਵੀ ਭ੍ਰਿਸ਼ਟ ਹੋ ਜਾਂਦਾ ਸੀ।
ਬੁੱਧ ਨੂੰ ਵੀ ਕਸ਼ੱਤਰੀ ਜਾਤ ਦਾ ਹੋਣ ਕਰਕੇ ...
ਗੁਰਦੁਆਰੇ ਦੀ ਪਰਿਭਾਸ਼ਾ ਕਰਦਿਆਂ ਮਹਾਨ ਕੋਸ਼ 'ਚ ਕਰਤਾ ਨੇ ਲਿਖਿਆ ਹੈ ਕਿ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਵਾਲਿਆਂ ਲਈ ਗਿਆਨ, ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ (ਪੰਨੇ : 416-17) ਇਸ ਪਰਿਭਾਸ਼ਾ ਵਿਚੋਂ ਅਸੀਂ ਅੱਜ ਦੀ ਚਰਚਾ ਲਈ ਕੇਵਲ ਭੁੱਖਿਆਂ ਲਈ ਅੰਨਪੂਰਨਾ ਜਾਂ ਆਮ ਜ਼ਬਾਨ ਵਿਚ ਵਰਤਿਆ ਜਾਣ ਵਾਲਾ ਸ਼ਬਦ ਲੰਗਰ ਹੀ ਚੁਣਿਆ ਹੈ। ਇਸ ਦਾ ਪਿਛੋਕੜ ਕੀ ਸੀ? ਇਹ ਕਿਸ ਲੋੜ ਵਿਚੋਂ ਪੈਦਾ ਹੋਇਆ ਜਾਂ ਇਸ ਦਾ ਕੋਈ ਵਿਚਾਰ ਧਰਾਈ ਆਧਾਰ ਵੀ ਹੈ, ਅੱਜ ਇਸ ਦਾ ਕੀ ਰੂਪ ਹੈ? ਅਜਿਹੇ ਕੁਝ ਪ੍ਰਸ਼ਨ ਹਨ ਜੋ ਲੰਗਰ ਨਾਲ ਜੁੜੇ ਹੋਏ ਹਨ। ਮੱਧਕਾਲ ਵਿਚ ਗੁਰਦੁਆਰੇ ਲਈ ਧਰਮਸਾਲ ਜਾਂ ਧਰਮਸ਼ਾਲਾ ਸ਼ਬਦ ਵੀ ਵਰਤਿਆ ਜਾਂਦਾ ਸੀ।
ਲੰਗਰ ਫ਼ਾਰਸੀ ਦਾ ਸ਼ਬਦ ਹੈ,ਜਿਸ ਦਾ ਇਕ ਅਰਥ ਉਹ ਥਾਂ ਜਿਥੇ ਫ਼ਕੀਰਾਂ, ਗ਼ਰੀਬਾਂ ਅਤੇ ਮੁਥਾਜਾਂ ਨੂੰ ਖਾਣਾ ਵੰਡਿਆ ਜਾਂਦਾ ਹੈ। ਗ਼ਰੀਬਾਂ-ਮੁਥਾਜਾਂ ਵਿਚ ਵੰਡਿਆ ਜਾਣ ਵਾਲਾ ਖਾਣਾ (ਫ਼ਾਰਸੀ-ਪੰਜਾਬੀ ਕੋਸ਼, ਪੰਨਾ : 605) ਮਹਾਨ ਕੋਸ਼ ਵਿਚ ਵੀ ਅਜਿਹੇ ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਤਿਲਕ ਅਤੇ ਜੰਝੂ ਦੇ ਧਾਰਨੀ ਨਾ ਹੋਣ ਦੇ ਬਾਵਜੂਦ, ਗੁਰੂ ਤੇਗ ਬਹਾਦਰ ਜੀ ਨੇ ਤਿਲਕ ਅਤੇ ਜੰਝੂ ਦੀ ਰਾਖੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਇਹ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਮਤ ਦੇ ਉਸਰੇ ਹੋਏ ਭਵਨ ਦਾ ਵਿਸ਼ਾਲ ਵਿਹੜਾ, ਜਿਥੇ ਹਰ ਇਕ ਦੀ ਪਤ ਅਥਵਾ ਇਜ਼ਤ ਦੀ ਰਾਖੀ ਕੀਤੀ ਜਾਂਦੀ ਹੈ।
ਨੌਵੇਂ ਗੁਰਦੇਵ ਦੀ ਮਹਿਮਾ ਅਪਰ ਅਪਾਰ ਹੈ। ਹਿੰਦ ਦੀ ਨਈਆ ਨੂੰ ਡੁਬਣ ਤੋਂ ਬਚਾਉਣ ਲਈ, ਐਨੀ ਤਪੱਸਿਆ ਕਰਨ ਅਤੇ ਸਭ ਕੁਝ ਲੋਕਾਈ 'ਤੇ ਨਿਛਾਵਰ ਕਰਨ 'ਤੇ ਵੀ, ਆਪ ਜੀ ਆਪਣੇ ਮੁਖਾਰਬਿੰਦ ਤੋਂ ਇਹ ਉਚਾਰ ਰਹੇ ਹਨ ਕਿ 'ਹੇ ਪ੍ਰਭੂ, ਮੈਂ ਨਾ ਕੋਈ ਚੰਗਾ ਕਰਮ ਕੀਤਾ ਹੈ ਅਤੇ ਨਾ ਹੀ ਤੇਰੀ ਮਹਿਮਾ ਦੇ ਗੁਣ ਗਾਏ ਹਨ।'
ਇਸੇ ਤਰ੍ਹਾਂ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਜੋ ਰਿਸ਼ਤੇ ਵਜੋਂ ਆਪ ਜੀ ਦੇ ਦਾਦਾ ਜੀ ਸਨ, ਰਾਗੁ ਬਿਲਾਵਲੁ ਵਿਚ ਪ੍ਰਭੂ ਗੁਰੂ ਅੱਗੇ ਅਰਜੋਈ ਕਰ ਰਹੇ ਹਨ ਕਿ ਹੇ ਪ੍ਰਭੂ, ਮੈਨੂੰ ਨੀਵੇਂ ਜੀਵਨ ਵਾਲੇ ਨੂੰ ਆਪਣੀ ਸ਼ਰਨ ਵਿਚ ਰੱਖੋ। ਮੈਨੂੰ ਮੂਰਖ ਨੂੰ ਤੇਰੀ ਸੇਵਾ ਭਗਤੀ ਕਰਨ ਦੀ ਜਾਚ ਨਹੀਂ ਹੈ:
ਰਾਖਹੁ ਅਪਨੀ ਸਰਣਿ ਪ੍ਰਭ
ਮੋਹਿ ...
ਇਕ ਸੀ ਮੁੰਡਾ। ਉਸ ਦੇ ਹੱਥ ਕਿਤਿਉਂ ਇਕ ਢੋਲ ਲੱਗ ਗਿਆ। ਲੱਗਾ ਵਜਾਉਣ। ਨਾ ਦਿਨ ਦੇਖੇ, ਨਾ ਰਾਤ, ਢੋਲ ਵਜਾਉਂਦਾ ਰਹੇ। ਲੋਕ ਸਮਝਾ, ਸਮਝਾ ਕੇ ਥੱਕ ਗਏ, ਮੁੰਡਾ ਰੁਕਣ ਤੋਂ ਨਾ ਰਿਹਾ। ਪੂਰਾ ਮੁਹੱਲਾ ਪ੍ਰੇਸ਼ਾਨ। ਹੁਣ ਕੀ ਕੀਤਾ ਜਾਵੇ?
ਮੁਹੱਲੇ ਵਾਲਿਆਂ ਨੇ ਕੁਝ ਸਮਝਦਾਰਾਂ ਨੂੰ ਬੁਲਾਇਆ। ਉਨ੍ਹਾਂ ਵਿਚ ਕੁਝ ਸੂਫ਼ੀ ਵੀ ਸ਼ਾਮਿਲ ਸਨ। ਉਨ੍ਹਾਂ ਦੀ ਵਾਰੀ ਆਈ। ਪਹਿਲੇ ਸੂਫ਼ੀ ਨੇ ਕਿਹਾ, 'ਏਨਾ ਢੋਲ ਕੁੱਟੇਗਾ, ਤਾਂ ਕੰਨਾਂ ਦੇ ਪਰਦੇ ਫਟ ਜਾਣਗੇ... ਤੈਨੂੰ ਸੁਣਨਾ ਬੰਦ ਹੋ ਜਾਵੇਗਾ।' ਇਹ ਤਰਕ ਬੁੱਧੀ ਮੁੰਡੇ ਨੂੰ ਰਾਸ ਨਾ ਆਈ। ਨਤੀਜਾ ਸਿਫ਼ਰ। ਢੋਲ ਵਜਾਉਂਦਾ ਰਿਹਾ। ਦੂਜੇ ਸੂਫ਼ੀ ਨੇ ਕਿਹਾ, 'ਢੋਲ ਬੜੀ ਪਵਿੱਤਰ ਚੀਜ਼ ਹੈ। ਇਸ ਨੂੰ ਖਾਸ ਮੌਕਿਆਂ 'ਤੇ ਹੀ ਵਜਾਉਣਾ ਚਾਹੀਦਾ ਹੈ।' ਮੁੰਡੇ ਦੇ ਪੱਲੇ ਕੁਝ ਨਹੀਂ ਪਿਆ। ਉਹ ਢੋਲ ਵਜਾਉਂਦਾ ਰਿਹਾ। ਤੀਜੇ ਸੂਫ਼ੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕੰਨਾਂ ਵਿਚ ਰੂੰ ਤੁੰਨ ਲੈਣ। ਚੌਥੇ ਸੂਫ਼ੀ ਨੇ ਮੁੰਡੇ ਨੂੰ ਇਕ ਕਿਤਾਬ ਦੇ ਕੇ ਵਰਾਉਣ ਦੀ ਕੋਸ਼ਿਸ਼ ਕੀਤੀ। ਪੰਜਵੇਂ ਸੂਫ਼ੀ ਨੇ ਮੁਹੱਲੇ ਵਾਲਿਆਂ ਨੂੰ ਕਿਤਾਬ ਦਿੱਤੀ, ਜਿਸ ਵਿਚ ਉਲਟ ਪ੍ਰਸਥਿਤੀਆਂ ਵਿਚ ਕ੍ਰੋਧ 'ਤੇ ...
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਸਮੁੱਚੇ ਅਕਾਲੀ ਨੇਤਾ ਜੇਲ੍ਹਾਂ ਵਿਚ ਬੰਦ ਸਨ। ਸ: ਤੇਜਾ ਸਿੰਘ ਸਮੁੰਦਰੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਿਚੋਂ ਸਨ ਅਤੇ ਸ: ਸਮੁੰਦਰੀ ਵੀ ਬਾਕੀ ਅਕਾਲੀ ਨੇਤਾਵਾਂ ਨਾਲ ਲਾਹੌਰ ਜੇਲ੍ਹ 'ਚ ਨਜ਼ਰਬੰਦ ਸਨ, ਜਿਸ ਸਮੇਂ 1 ਨਵੰਬਰ, 1925 ਈ: ਨੂੰ ਗੁਰਦੁਆਰਾ ਐਕਟ ਬਣਿਆ ਤਾਂ ਸਰ ਮੈਲਕਮ ਹੇਲੀ ਗਵਰਨਰ ਪੰਜਾਬ ਨੇ ਕੁਟਲ ਨੀਤੀ ਤਿਆਰ ਕੀਤੀ। ਉਸ ਨੇ ਕਿਹਾ ਕਿ ਜਿਹੜਾ ਅਕਾਲੀ ਗੁਰਦੁਆਰਾ ਐਕਟ ਮੰਨੇਗਾ, ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਸਿੱਖ ਸੰਗਤਾਂ ਅਤੇ ਅਕਾਲੀ ਨੇਤਾਵਾਂ ਵਿਚ ਦੋ ਵਿਚਾਰ ਪੈਦਾ ਹੋ ਗਏ। ਜੇਲ੍ਹ ਵਿਚਲੇ ਅਕਾਲੀ ਨੇਤਾ ਵੀ ਦੋ ਗਰੁੱਪਾਂ ਵਿਚ ਵੰਡੇ ਗਏ। ਸਰਦਾਰ ਬਹਾਦਰ ਮਹਿਤਾਬ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਦੁਆਰਾ ਐਕਟ ਦੀ ਵਰਤੋਂ ਕਰਨ ਦੀ ਸ਼ਰਤ ਮਨਜ਼ੂਰ ਕਰ ਲਈ ਅਤੇ ਸਰਕਾਰ ਨੇ ਸ: ਮਹਿਤਾਬ ਸਿੰਘ ਸਮੇਤ 20 ਸਿੰਘਾਂ ਨੂੰ ਰਿਹਾਅ ਕਰ ਦਿੱਤਾ। ਜੇਲ੍ਹ ਵਿਚੋਂ 20 ਸਿੰਘਾਂ ਦੇ ਸ਼ਰਤ ਮੰਨ ਕੇ ਰਿਹਾਅ ਹੋਣ ਨਾਲ ਸ: ਤੇਜਾ ਸਿੰਘ ਸਮੁੰਦਰੀ ਦੇ ਦਿਲ 'ਤੇ ਬਹੁਤ ਸੱਟ ਵੱਜੀ। ਸ: ਸਮੁੰਦਰੀ ਦਾ ਵਿਚਾਰ ਸੀ ਕਿ ਜੇ ਉਹ ਦੋ ਤਿੰਨ ਮਹੀਨੇ ਜੇਲ੍ਹ ਵਿਚ ...
ਭਾਈ ਸੰਤੋਖ ਸਿੰਘ ਧਰਦਿਓ 1913 ਵਿਚ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਹੋਂਦ ਵਿਚ ਆਈ ਦੇਸ਼ ਭਗਤ ਭਾਰਤੀਆਂ ਦੀ ਇਨਕਲਾਬੀ ਜਥੇਬੰਦੀ 'ਇੰਡੀਅਨ ਐਸੋਸੀਏਸ਼ਨ ਆਫ਼ ਦਾ ਪੈਸੇਫਿਕ ਕੋਸਟ' ਦਾ ਬਾਨੀ ਮੈਂਬਰ ਸੀ, ਜੋ ਬਾਅਦ ਵਿਚ 'ਹਿੰਦੀ ਐਸੋਸੀਏਸ਼ਨ' ਦੇ ਨਾਂਅ ਨਾਲ ਤੇ ਉਸ ਤੋਂ ਉਪਰੰਤ ਗ਼ਦਰ ਪਾਰਟੀ ਦੇ ਨਾਂਅ ਨਾਲ ਜਗਤ ਪ੍ਰਸਿੱਧ ਹੋਈ। ਇਸ ਦੇ ਪਹਿਲੇ ਜਨਰਲ ਸਕੱਤਰ ਲਾਲਾ ਹਰਦਿਆਲ ਦੇ ਅਮਰੀਕਾ ਛੱਡ ਦੇਣ ਨਾਲ ਸੰਤੋਖ ਸਿੰਘ ਧਰਦਿਓ ਨੂੰ ਬਤੌਰ ਜਨਰਲ ਸਕੱਤਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਵਡੇਰੀ ਜ਼ਿੰਮੇਵਾਰੀ ਸੰਭਾਲਣੀ ਪਈ। ਭਾਈ ਸੰਤੋਖ ਦੇ ਪਿਤਾ ਸ. ਜਵਾਲਾ ਸਿੰਘ ਰੰਧਾਵਾ ਪਿੰਡ ਧਰਦਿਓ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ ਪਰ ਉਹ ਸਿੰਘਾਪੁਰ ਵਿਖੇ ਹਾਰਬਰ ਪੁਲਿਸ ਦੇ ਮੁਲਾਜ਼ਮ ਹੋਣ ਕਾਰਨ ਉਥੇ ਪਰਿਵਾਰ ਸਹਿਤ ਰਹਿੰਦੇ ਸਨ। ਸਿੰਘਾਪੁਰ ਵਿਖੇ ਹੀ 1892 ਈ. ਨੂੰ ਭਾਈ ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਉਥੇ ਹੀ ਭਾਈ ਸਾਹਿਬ ਨੇ ਮੁੱਢਲੀ ਤਾਲੀਮ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਤੋਂ ਹਾਸਲ ...
ਨਾਮ ਵਿਚ ਰੰਗੀ ਰੂਹ ਸੰਤ ਵਰਿਆਮ ਸਿੰਘ ਧੂਰਕੋਟ ਜ਼ਿਲ੍ਹਾ ਬਰਨਾਲਾ ਵਾਲੇ ਮਾਲਵੇ ਦੇ ਦਰਵੇਸ਼ ਸੰਤ ਅਤਰ ਸਿੰਘ ਘੁੰਨਸਾ ਵਾਲਿਆਂ ਦੇ ਸੇਵਕ ਸਨ। ਆਪ ਜੀ ਦਾ ਜਨਮ ਸੰਨ 1911 ਈ. ਵਿਚ ਭਾਈ ਦੁੱਲਾ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਅਮਰ ਕੌਰ ਦੀ ਕੁੱਖੋਂ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੇ ਗਿਆਨੀ ਠਾਕਰ ਸਿੰਘ ਤੋਂ ਪ੍ਰਾਪਤ ਕੀਤੀ ਅਤੇ ਸਿੱਖ ਸਿਧਾਤਾਂ ਬਾਰੇ ਗੂੜ੍ਹਾ ਗਿਆਨ ਪ੍ਰਾਪਤ ਕੀਤਾ। ਆਪ ਜੀ ਦੀ ਪ੍ਰਭੂ ਭਗਤੀ ਬਿਰਤੀ ਕਾਰਨ ਆਪ ਪਿੰਡ ਘੁੰਨਸਾਂ ਵਿਖੇ ਸੰਤ ਅਤਰ ਸਿੰਘ ਕੋਲ ਆ ਗਏ। ਆਪ ਜੀ ਨੂੰ ਧਾਰਮਿਕ ਵਿੱਦਿਆ ਵਿਚ ਨਿਪੁੰਨਤਾ ਲਈ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਦਿਲਵਾਰ ਸਿੰਘ ਅਤੇ ਗਿਆਨੀ ਅਮੀਰ ਸਿੰਘ ਕੋਲ ਭੇਜ ਦਿੱਤਾ। ਕਈ ਸਾਲ ਦੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ ਵਿਖੇ ਨਿਰਮਲੇ ਸੰਪਰਦਾਇ ਨਾਲ ਸਬੰਧਿਤ ਡੇਰੇ ਦੀ ਸੇਵਾ ਸੰਭਾਲ ਲਈ। ਜਿੱਥੇ ਅੱਜ ਕੱਲ੍ਹ ਉਨ੍ਹਾਂ ਦੀ ਯਾਦ ਵਿਚ ਆਲੀਸਾਨ ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ 'ਤੇ ਅਨੇਕਾਂ ਲਾਵਾਰਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX