ਤਾਜਾ ਖ਼ਬਰਾਂ


ਜਸਪ੍ਰੀਤ ਸਿੰਘ ਹੋਣਗੇ ਘਨਸ਼ਿਆਮ ਥੋਰੀ ਦੀ ਥਾਂ 'ਤੇ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ
. . .  7 minutes ago
ਰਾਜ ਬੱਬਰ ਨੂੰ ਅਦਾਲਤ ਨੇ ਪੋਲਿੰਗ ਅਧਿਕਾਰੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਦੋ ਸਾਲ ਦੀ ਸੁਣਾਈ ਸਜ਼ਾ
. . .  about 1 hour ago
ਲਖਨਊ , 7 ਜੁਲਾਈ-ਕਾਂਗਰਸ ਨੇਤਾ ਰਾਜ ਬੱਬਰ ਨੂੰ ਲਖਨਊ ਦੇ ਸੰਸਦ ਮੈਂਬਰ ਵਿਧਾਇਕ ਦੀ ਅਦਾਲਤ ਨੇ ਪੋਲਿੰਗ ਅਧਿਕਾਰੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ 'ਤੇ 8500 ਰੁਪਏ ਦਾ ...
ਅਸਮ: ਮੋਰੀਗਾਂਓ ਦੇ ਕੁਝ ਹਿੱਸਿਆਂ ਵਿਚ ਹੜ੍ਹ ਦੀ ਸਥਿਤੀ ਵਿਚ ਹੋਇਆ ਸੁਧਾਰ
. . .  about 1 hour ago
ਟਰਸੱਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਅਦਾਲਤ ’ਚ ਪੇਸ਼
. . .  about 2 hours ago
ਅੰਮ੍ਰਿਤਸਰ, 7 ਜੁਲਾਈ (ਗਗਨਦੀਪ ਸ਼ਰਮਾ)-ਨਗਰ ਸੁਧਾਰ ਟਰਸੱਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਦਿੱਤਾ ਅਸਤੀਫਾ
. . .  about 1 hour ago
ਲੰਡਨ , 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਰਦਿਆਂ ਕਿਹਾ ਕਿ ...
ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਬਣੇ ਹਨ ਉਦੋਂ ਤੋਂ ਬੇਅਦਬੀ ਦੇ ਕੇਸਾਂ 'ਚ ਤੇਜ਼ੀ ਆਈ ਹੈ - ਹਰਪਾਲ ਚੀਮਾ
. . .  about 2 hours ago
ਚੰਡੀਗੜ੍ਹ, 7 ਜੁਲਾਈ-ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 2017 ਤੋਂ ਪਹਿਲਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਜਿਸ ਵਿਚ ਜਿੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ, ਉੱਥੇ ਹੀ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
. . .  about 3 hours ago
ਮਹਾਰਾਸ਼ਟਰ : ਮੁੱਖ ਮੰਤਰੀ ਸ਼ਿੰਦੇ ਨੇ ਅਹੁਦਾ ਸੰਭਾਲਿਆ
. . .  about 3 hours ago
ਮੁੰਬਈ, 7 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ 'ਚ ਰਸਮੀ ਤੌਰ 'ਤੇ ਮੁੱਖ ਮੰਤਰੀ ਦਫ਼ਤਰ ਦਾ ਚਾਰਜ ਸੰਭਾਲ ਲਿਆ ਹੈ |
ਭਾਰਤ ਨਾ ਸਿਰਫ ਕੋਵਿਡ ਮਹਾਂਮਾਰੀ ਤੋਂ ਤੇਜ਼ੀ ਨਾਲ ਉਭਰਿਆ, ਸਗੋਂ ਇਹ ਦੁਨੀਆ ਦੀ ਸਭ ਵੱਡੀ ਅਰਥਵਿਵਸਥਾ ’ਚੋਂ ਇਕ ਬਣ ਗਿਆ-ਪ੍ਰਧਾਨ ਮੰਤਰੀ ਮੋਦੀ
. . .  about 3 hours ago
ਜੁਗ-ਜੁਗ ਜੀਵੇ ਲਾਲ ਮੇਰਾ , ਮਾਂ ਨੇ ਦਿੱਤੀਆਂ ਦੁਆਵਾਂ
. . .  about 3 hours ago
ਪਾਵਰਕਾਮ ਦਾ ਅਧਿਕਾਰੀ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
. . .  about 3 hours ago
ਲੁਧਿਆਣਾ ,5 ਜੁਲਾਈ (ਪਰਮਿੰਦਰ ਸਿੰਘ ਆਹੂਜਾ )- ਵਿਜੀਲੈਂਸ ਬਿਊਰੋ ਵਲੋਂ ਪਾਵਰਕਾਮ ਦੇ ਇਕ ਅਧਿਕਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਕੇਜਰੀਵਾਲ ਨੇ ਨਵ-ਵਿਆਹੀ ਜੋੜੀ ਨੂੰ ਭੇਟ ਕੀਤਾ ਕੀਮਤੀ ਤੋਹਫ਼ਾ
. . .  about 4 hours ago
ਚੰਡੀਗੜ੍ਹ, 7 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਵਿਆਹ ਮੌਕੇ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਰਿਹਾਇਸ਼ ...
ਅਮਨ ਅਰੋੜਾ ਨੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ
. . .  about 4 hours ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ...
ਰਾਘਵ ਚੱਢਾ ਨੇ ਸੀ.ਐੱਮ.ਮਾਨ ਦੇ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕੀਤੀ ਕਾਮਨਾ
. . .  about 4 hours ago
ਚੰਡੀਗੜ੍ਹ, 7 ਜੁਲਾਈ-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਆਪਣੀ ਮਾਤਾ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਪਹੁੰਚੇ ਹੋਏ ਸਨ, ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਸਮੇਂ ਦੀ ਫੋਟੋ ਟਵਿੱਟਰ 'ਤੇ ਸਾਂਝੀ ਕੀਤੀ ਹੈ...
ਬੇਅਦਬੀ ਦੇ ਮਾਮਲੇ 'ਚ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
. . .  about 4 hours ago
ਮੋਗਾ, 7 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿਖੇ ਸਾਲ 2015 'ਚ ਸਵੇਰ ਵੇਲੇ ਪਿੰਡ ਦੀਆਂ ਗਲੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਅੰਗ ਖਿਲਰੇ ਹੋਏ ਮਿਲੇ ਸਨ ਅਤੇ ਇਸ ਬੇਅਦਬੀ ਦੇ ਮਾਮਲੇ 'ਚ ਐੱਸ.ਆਈ.ਟੀ. ਵਲੋਂ ਕੀਤੀ ਜਾਂਚ 'ਚ ਪੰਜ...
ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
. . .  about 4 hours ago
ਖੇਮਕਰਨ, 7ਜੁਲਾਈ (ਬਿੱਲਾ, ਭੱਟੀ)-ਬੀਤੇ ਦਿਨੀਂ ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਹੋਣ ਦੀ ਘਟਨਾ ਨੂੰ ਪੁਲਿਸ ਨੇ 48 ਘੰਟਿਆਂ 'ਚ ਹੱਲ ਕਰਨ ਦਾ ਦਾਅਵਾ ਕੀਤਾ ਸੀ। ਸੰਬੰਧਿਤ ਥਾਣਾ ਵਲਟੋਹਾ ਪੁਲਿਸ ਨੇ ਇਸ ਸੰਬੰਧ 'ਚ ਕੁੱਲ ਚਾਰ ਦੋਸ਼ੀਆਂ ਵਿਰੁੱਧ ਕੇਸ ਦਰਜ...
ਸੀ.ਐੱਮ. ਭਗਵੰਤ ਮਾਨ ਦੀ ਮਾਤਾ ਨੇ ਦਿੱਤਾ ਜੋੜੀ ਨੂੰ ਆਸ਼ੀਰਵਾਦ
. . .  about 5 hours ago
ਚੰਡੀਗੜ੍ਹ, 7 ਜੁਲਾਈ-ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵਲੋਂ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਸੰਨ 2015 'ਚ ਮਾਨ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ...
ਅਗਵਾ ਹੋਇਆ ਸਕੂਲੀ ਬੱਚਾ ਬਰਾਮਦ
. . .  about 5 hours ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਖਡੌਲੀ ਵਾਸੀ ਸਕੂਲ ਦਾ ਬੱਚਾ ਅਗਵਾ ਕਰ ਲਿਆ ਗਿਆ ਸੀ। ਇਸ ਸੰਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਖ ਨੇ ਦੱਸਿਆ ਕਿ ਬੱਚਾ ਬਰਾਮਦ ਕਰ ਲਿਆ ਗਿਆ ਹੈ। ਭਾਵੇਂ ਇਸ ਸੰਬੰਧ 'ਚ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ।
ਸੀ.ਐਮ. ਭਗਵੰਤ ਮਾਨ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ
. . .  about 5 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਗ੍ਰੰਥੀ ਸਿੰਘਾਂ ਵਲੋਂ ਆਨੰਦ ਕਾਰਜ ਦੀ ਰਸਮ ਸੰਪੂਰਨ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ...
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਦੇਣਗੇ ਅਸਤੀਫ਼ਾ
. . .  about 5 hours ago
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਸੂਤਰਾਂ ਅਨੁਸਾਰ ਨਵੀਂ ਬਣੀ ਸਿੱਖਿਆ ਮੰਤਰੀ ਮਿਸ਼ੇਲ ਡੋਨੇਲਨ ਵਲੋਂ 36 ਘੰਟਿਆਂ ਬਾਅਦ ਹੀ ਅਸਤੀਫ਼ਾ...
ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
. . .  about 6 hours ago
ਚੰਡੀਗੜ੍ਹ, 7 ਜੁਲਾਈ-ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
ਪਾਕਿਸਤਾਨ 'ਚ ਕਬੱਡੀ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ
. . .  about 6 hours ago
ਅਟਾਰੀ, 7 ਜੁਲਾਈ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ 'ਚ ਲਾਹੌਰ ਸਥਿਤ ਪਿੰਡ ਪੰਜੂ ਵਿਖੇ ਕਬੱਡੀ ਟੀਮ ਦੇ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਪਤਾਨ ਵਿਕਾਸ ਗੁੱਜਰ ਦੇ ਸਿਰ 'ਚ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਹੋਈਆਂ ਪੂਰੀਆਂ
. . .  about 7 hours ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਪੂਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੇ ਦੂਸਰੀ ਪਤਨੀ ਬਣ ਗਏ...
ਲੁਟੇਰਿਆਂ ਵਲੋਂ ਪਿੰਡ ਠਠਾ ਦੇ ਨੇੜੇ ਪੈਟਰੋਲ ਪੰਪ 'ਤੇ ਮਾਰਿਆ ਡਾਕਾ, ਲੁੱਟੀ ਨਕਦੀ
. . .  about 7 hours ago
ਫ਼ਤਿਹਗੜ੍ਹ ਚੂੜੀਆ, 7 ਜੁਲਾਈ (ਧਰਮਿੰਦਰ ਸਿੰਘ ਬਾਠ)-ਫ਼ਤਿਹਗੜ੍ਹ ਚੂੜੀਆ ਦੇ ਨਜ਼ਦੀਕੀ ਪਿੰਡ ਠੱਠਾ ਵਿਖੇ ਇਕ ਪੈਟਰੋਲ ਪੰਪ ਤੋਂ ਲੁਟੇਰਿਆਂ ਦੇ ਇਕ ਗਰੁੱਪ ਵਲੋਂ ਬੀਤੀ ਅੱਧੀ ਰਾਤ ਨੂੰ ਡਾਕਾ ਮਾਰ ਕੇ ਦੋ ਮੁਲਜ਼ਮਾਂ ਨੂੰ ਜ਼ਖ਼ਮੀ ਕਰਕੇ ਨਕਦੀ ਲੁੱਟ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ 'ਚ ਵਿਆਹ ਸਮਾਰੋਹ ਸ਼ੁਰੂ ਹੁੰਦਿਆਂ ਹੀ ਸੰਗਰੂਰ 'ਚ ਲੱਡੂ ਵੰਡਣੇ ਸ਼ੁਰੂ
. . .  about 7 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ)-ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਸਮਾਰੋਹ ਸ਼ੁਰੂ ਹੁੰਦਿਆਂ ਹੀ ਸੰਗਰੂਰ 'ਚ ਖ਼ੁਸ਼ੀਆਂ ਮਨਾਉਣ ਲਈ ਪਾਰਟੀ ਦੇ ਵਲੰਟੀਅਰਾਂ ਵਲੋਂ ਲੱਡੂ ਵੰਡਣੇ ਸ਼ੁਰੂ ਹੋ ਗਏ ਹਨ ਅਤੇ ਢੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਹਨ।
ਹੋਰ ਖ਼ਬਰਾਂ..

ਬਹੁਰੰਗ

ਮਿਥਿਲਾ ਪਾਲਕਰ ਕਾਜੋਲ ਦੀ ਅਹਿਸਾਨਮੰਦ

ਵੈੱਬ ਸੀਰੀਜ਼ 'ਲਿਟਿਲ ਥਿੰਗਜ਼-4' ਨੇ ਇੰਟਰਨੈੱਟ ਦੇ ਓ.ਟੀ.ਟੀ. ਮੰਚ 'ਤੇ ਕਾਫ਼ੀ ਚਰਚਾ ਹਾਸਲ ਕੀਤੀ ਸੀ ਤੇ ਇਸ ਸੀਰੀਜ਼ ਦੀ 'ਕਾਵਿਆ' ਬਣੀ ਮਿਥਿਲਾ ਪਾਲਕਰ ਨੂੰ ਯਾਦ ਹੈ ਕਿ ਅਭਿਨੇਤਰੀ ਕਾਜੋਲ ਨੇ ਜਿਹੜੇ ਅਭਿਨੈ ਦੇ ਗੁਰ ਉਸ ਨੂੰ ਸਮਝਾਏ ਸਨ, ਉਨ੍ਹਾਂ ਦੀ ਬਦੌਲਤ ਉਸ ਦਾ ਕਲਾਕਾਰੀ ਜੀਵਨ ਸੌਖਾ ਹੋ ਗਿਆ ਵਰਨਾ ਕਈ ਵਾਰ ਕੈਮਰਾਮੈਨ ਤੱਕ ਉਸ ਦੀ ਅਭਿਨੈ ਪ੍ਰਤੀ ਸਮਰਪਣ ਸ਼ੈਲੀ ਤੋਂ ਦੁਖੀ ਹੋ ਜਾਂਦੇ ਸਨ। ਮਿਥਿਲਾ ਨੇ ਕਾਜੋਲ ਦੀ ਬਣਾਈ ਵੈੱਬ ਸੀਰੀਜ਼ 'ਤ੍ਰਿਭੰਗਾ' ਵੀ ਕੀਤੀ ਹੈ ਜਿਸ 'ਚ ਕਾਜੋਲ ਤੇ ਤਨਵੀ ਨਾਲ ਉਸ ਦੇ ਕੰਮ ਦੀ ਵੀ ਚਰਚਾ ਹੋਈ ਸੀ। ਫ਼ਿਲਮ 'ਕਾਰਵਾਂ' 'ਚ ਕੰਮ ਕਰ ਚੁੱਕੀ ਮਿਥਿਲਾ ਨੂੰ 'ਟਿਕਟਾਕ' ਦੇ ਭਾਰਤ 'ਚ ਬੰਦ ਹੋਣ ਦਾ ਦੁੱਖ ਹੈ। 'ਦੇਸ਼ ਪਹਿਲਾਂ, ਇਹ ਚੀਜ਼ਾਂ ਬਾਅਦ 'ਚ' ਉਹ ਕਹਿੰਦੀ ਹੈ। ਪਰ ਦੱਬੀ ਜ਼ਬਾਨ 'ਚ ਉਸ ਨੇ ਕਿਹਾ ਕਿ 'ਐਪਸ' ਦੀ ਥਾਂ 'ਸੁਰੱਖਿਆ ਢਾਂਚਾ' ਮਜ਼ਬੂਤ ਕਰੋ। ਮਿਥਿਲਾ ਦਾ ਕੰਮ ਪ੍ਰਤੀ ਜਨੂੰਨ ਇਸ ਹੱਦ ਤੱਕ ਹੈ ਕਿ ਉਸ ਨੇ ਡਾਂਸ ਕਿਸੇ ਵਿਅਕਤੀ ਤੋਂ ਨਹੀਂ ਸਗੋਂ ਯੂ-ਟਿਊਬ ਤੋਂ ਵੀਡੀਓ ਦੇਖ-ਦੇਖ ਕੇ ਸਿੱਖਿਆ ਹੈ। ਯੂ-ਟਿਊਬ ਦੀ ਮਲਿਕਾ ਦਾ ਖਿਤਾਬ ਉਸ ਕੋਲ ਹੈ। ਆਪਣੇ ਨਾਨਾ-ਨਾਨੀ ਦਾ ...

ਪੂਰਾ ਲੇਖ ਪੜ੍ਹੋ »

'ਗੁਮਰਾਹ' ਵਿਚ ਆਦਿੱਤਿਆ ਰਾਏ-ਮ੍ਰਿਣਾਲ ਠਾਕੁਰ

ਮ੍ਰਿਣਾਲ ਠਾਕੁਰ ਦੀ 'ਜਰਸੀ' ਭਾਵੇਂ ਫਲਾਪ ਰਹੀ ਹੋਵੇ ਪਰ ਉੱਪਰ ਵਾਲੇ ਦੀ ਕ੍ਰਿਪਾ ਨਾਲ ਉਸ ਕੋਲ ਕੰਮ ਦੀ ਕਮੀ ਨਹੀਂ ਹੈ। ਮ੍ਰਿਣਾਲ ਦੀ ਫ਼ਿਲਮ 'ਪੀਪਾ' ਫਲੋਰ 'ਤੇ ਹੈ ਤੇ 'ਆਂਖ ਮਿਚੌਲੀ' ਵੀ ਉਸ ਦੇ ਖਾਤੇ ਵਿਚ ਹੈ। ਆਦਿੱਤਿਆ ਰਾਏ ਕਪੂਰ ਨੂੰ ਦੋਹਰੀ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ 'ਗੁਮਰਾਹ' ਦੀ ਵੀ ਉਹ ਨਾਇਕਾ ਹੈ। 'ਗੁਮਰਾਹ' ਜਦੋਂ ਸ਼ੁਰੂ ਹੋਈ ਸੀ ਤਾਂ ਕਾਫ਼ੀ ਦਿਨਾਂ ਤੱਕ ਇਸ ਦੇ ਨਾਂਅ ਰੱਖਣ ਨੂੰ ਲੈ ਕੇ ਮੰਥਨ ਚਲਦਾ ਰਿਹਾ। ਫ਼ਿਲਮ ਵਿਚ ਆਦਿੱਤਿਆ ਰਾਏ ਦੋਹਰੀ ਭੂਮਿਕਾ ਵਿਚ ਹੈ ਅਤੇ ਦੋਵੇਂ ਭੂਮਿਕਾਵਾਂ ਇਕ-ਦੂਜੇ ਤੋਂ ਉਲਟ ਹਨ। ਉਥੇ ਮ੍ਰਿਣਾਲ ਇਸ ਵਿਚ ਪੁਲਿਸ ਅਫ਼ਸਰ ਬਣੀ ਹੈ। ਇਹ ਰੋਮਾਂਚਕ ਫ਼ਿਲਮ ਹੈ ਅਤੇ ਇਸ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਫ਼ਿਲਮ ਦੇ ਨਿਰਦੇਸ਼ਕ ਵਰਧਨ ਕੇਤਕਰ ਇਕ ਇਸ ਤਰ੍ਹਾਂ ਦਾ ਟਾਈਟਲ ਚਾਹੁੰਦੇ ਸਨ, ਜਿਸ ਵਿਚ ਇਹ ਰੋਮਾਂਚਕ ਫ਼ਿਲਮ ਹੋਣ ਦਾ ਅਹਿਸਾਸ ਹੋਵੇ ਅਤੇ ਅਖ਼ੀਰ ਫ਼ਿਲਮ ਦਾ ਨਾਂਅ 'ਗੁਮਰਾਹ' ਰੱਖਿਆ ...

ਪੂਰਾ ਲੇਖ ਪੜ੍ਹੋ »

ਹਨੇਰੇ ਤੋਂ ਡਰਦਾ ਹੈ ਕਾਰਤਿਕ ਆਰੀਅਨ

ਕਾਰਤਿਕ ਆਰੀਅਨ ਹੁਣ ਤੱਕ ਦਸ ਤੋਂ ਜ਼ਿਆਦਾ ਫ਼ਿਲਮਾਂ ਕਰ ਚੁੱਕੇ ਹਨ। ਹੁਣ ਉਨ੍ਹਾਂ ਦੀ 'ਭੂਲ ਭੁਲੱਈਆ-2' ਆ ਰਹੀ ਹੈ। ਕਾਰਤਿਕ ਦੇ ਕਰੀਅਰ ਦੀ ਇਹ ਪਹਿਲੀ ਇਸ ਤਰ੍ਹਾਂ ਦੀ ਫ਼ਿਲਮ ਹੈ, ਜਿਸ ਵਿਚ ਡਰਾਉਣੇ ਤੱਤ ਵੀ ਸ਼ਾਮਿਲ ਕੀਤੇ ਗਏ ਹਨ। ਹੁਣ ਤੱਕ ਕਾਰਤਿਕ ਨੇ ਨੌਜਵਾਨ ਤੇ ਹਮਉਮਰ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। 'ਭੂਲ ਭੁਲੱਈਆ-2' ਰਾਹੀਂ ਉਨ੍ਹਾਂ ਨੂੰ ਪਹਿਲੀ ਵਾਰ ਅਨੀਸ ਬਜ਼ਮੀ ਵਰਗੇ ਸੀਨੀਅਰ ਲੇਖਕ-ਨਿਰਦੇਸ਼ਕ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਡਰਾਉਣੀ ਫ਼ਿਲਮ ਤੇ ਸੀਨੀਅਰ ਨਿਰਦੇਸ਼ਕ ਦੇ ਨਾਲ ਕੰਮ ਕਰਨ ਦਾ ਅਨੁਭਵ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ, 'ਮੈਨੂੰ ਡਰਾਉਣੀਆਂ ਫ਼ਿਲਮਾਂ ਦੇਖਣਾ ਪਸੰਦ ਹੈ। ਦੇਖਦੇ ਸਮੇਂ ਡਰ ਦਾ ਅਹਿਸਾਸ ਵੀ ਹੁੰਦਾ ਹੈ। ਫਿਰ ਜਦੋਂ ਸੌਣ ਜਾਂਦਾ ਹਾਂ, ਉਦੋਂ ਇਸ ਗੱਲ ਦਾ ਖਿਆਲ ਰੱਖਦਾ ਹਾਂ ਕਿ ਲਾਈਟ ਜਗਦੀ ਰਹੇ। ਹਨੇਰੇ ਵਿਚ ਹੋਰ ਡਰ ਲਗਦਾ ਹੈ। ਇਸ ਫ਼ਿਲਮ ਰਾਹੀਂ ਅਨੀਸ਼ ਸਰ ਵੀ ਪਹਿਲੀ ਵਾਰ ਡਰਾਉਣੇ ਵਿਸ਼ੇ 'ਤੇ ਹੱਥ ਅਜ਼ਮਾ ਰਹੇ ਹਨ। ਉਨ੍ਹਾਂ ਨੂੰ ਕਾਮੇਡੀ ਵਿਚ ਮੁਹਾਰਤ ਹਾਸਲ ਹੈ। ਸੋ, ਇਥੇ ਕਾਮੇਡੀ ਵੀ ਹੈ। ਭਾਵ ਇਹ ਫ਼ਿਲਮ ਹਸਾਏਗੀ ਵੀ ਅਤੇ ਡਰਾਏਗੀ ਵੀ। ਦਰਸ਼ਕਾਂ ...

ਪੂਰਾ ਲੇਖ ਪੜ੍ਹੋ »

ਅਕਸ਼ੈ ਤੇ ਮਾਨੁਸ਼ੀ ਦੀ ਇਤਿਹਾਸਕ ਫ਼ਿਲਮ 'ਪ੍ਰਿਥਵੀਰਾਜ'

ਸੰਨ 1970 ਵਿਚ ਨਿਰਮਾਤਾ ਯਸ਼ ਚੋਪੜਾ ਨੇ ਆਪਣੇ ਫ਼ਿਲਮ ਨਿਰਮਾਣ ਬੈਨਰ 'ਯਸ਼ ਰਾਜ ਫ਼ਿਲਮਜ਼' ਦੀ ਸਥਾਪਨਾ ਕੀਤੀ ਸੀ। ਯਸ਼ ਜੀ ਨੂੰ ਰੋਮਾਂਟਿਕ ਫ਼ਿਲਮਾਂ ਬਣਾਉਣਾ ਪਸੰਦ ਸੀ ਅਤੇ ਆਪਣੇ ਇਸ ਬੈਨਰ ਹੇਠ ਉਨ੍ਹਾਂ ਨੇ ਕਈ ਰੋਮਾਂਟਿਕ ਫ਼ਿਲਮਾਂ ਬਣਾਈਆਂ ਅਤੇ ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਕਿੰਗ ਆਫ਼ ਰੋਮਾਂਸ ਵੀ ਕਿਹਾ ਜਾਂਦਾ ਰਿਹਾ। ਇਸ ਬੈਨਰ ਦੀ ਸਥਾਪਨਾ ਨੂੰ ਪੰਜਾਹ ਤੋਂ ਜ਼ਿਆਦਾ ਸਾਲ ਹੋ ਗਏ ਹਨ ਪਰ ਕਦੀ ਇਤਿਹਾਸਕ ਫ਼ਿਲਮ ਦਾ ਨਿਰਮਾਣ ਨਹੀਂ ਕੀਤਾ ਗਿਆ। ਹਾਂ, ਇਕ ਫ਼ਿਲਮ 'ਔਰੰਗਜ਼ੇਬ' ਜ਼ਰੂਰ ਬਣਾਈ ਗਈ ਪਰ ਇਸ ਦਾ ਇਤਿਹਾਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਹੁਣ ਇਸ ਬੈਨਰ ਹੇਠ ਪਹਿਲੀ ਵਾਰ ਇਤਿਹਾਸਕ ਫ਼ਿਲਮ ਦੇ ਰੂਪ ਵਿਚ 'ਪ੍ਰਿਥਵੀਰਾਜ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਹ ਫ਼ਿਲਮ ਨਿਰਦੇਸ਼ਿਤ ਕੀਤੀ ਗਈ ਹੈ ਡਾ. ਚੰਦਰ ਪ੍ਰਕਾਸ਼ ਦਿਵੇਦੀ ਵਲੋਂ ਜੋ 'ਚਾਣਕਿਆ', 'ਮ੍ਰਿਤੁੰਜੈ', 'ਏਕ ਔਰ ਮਹਾਭਾਰਤ', 'ਉਪਨਿਸ਼ਦ ਗੰਗਾ' ਆਦਿ ਲੜੀਵਾਰਾਂ ਵਿਚ ਪੌਰਾਣਿਕ ਤੇ ਇਤਿਹਾਸਕ ਵਿਸ਼ਿਆਂ 'ਤੇ ਆਪਣੀ ਕਾਬਲੀਅਤ ਪੇਸ਼ ਕਰ ਚੁੱਕੇ ਹਨ। ਅਕਸ਼ੈ ਕੁਮਾਰ ਵਲੋਂ ਇਸ ਵਿਚ ਸਮਰਾਟ ਪ੍ਰਿਥਵੀਰਾਜ ਚੌਹਾਨ ਦੀ ਭੂਮਿਕਾ ਨਿਭਾਈ ਗਈ ਹੈ ਤੇ ਵਿਸ਼ਵ ...

ਪੂਰਾ ਲੇਖ ਪੜ੍ਹੋ »

11 ਸਾਲਾਂ ਬਾਅਦ ਸ਼ਰਮੀਲਾ ਟੈਗੋਰ ਦੀ ਵਾਪਸੀ

ਸਾਲ 2010 ਵਿਚ 'ਬ੍ਰੋੇਕ ਕੇ ਬਾਦ' ਵਿਚ ਕੈਮਰੇ ਦਾ ਸਾਹਮਣਾ ਕਰਨ ਤੋਂ ਬਾਅਦ ਸ਼ਰਮੀਲਾ ਟੈਗੋਰ ਨੇ ਲੰਬਾ ਬ੍ਰੇਕ ਲੈ ਲਿਆ ਅਤੇ ਹੁਣ 11 ਸਾਲ ਬਾਅਦ ਉਹ ਅਭਿਨੈ ਵਿਚ ਵਾਪਸ ਆਈ ਹੈ। ਸ਼ਰਮੀਲਾ ਦੀ ਵਾਪਸੀ ਦਾ ਸਿਹਰਾ ਫ਼ਿਲਮ 'ਗੁਲਮੋਹਰ' ਨੂੰ ਜਾਂਦਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਰਾਹੁਲ ਚਿਤੈਲਾ। ਫ਼ਿਲਮ ਵਿਚ ਮਨੋਜ ਵਾਜਪਾਈ, ਅਮੋਲ ਪਾਲੇਕਰ, ਸਿਮਰਨ ਬੱਗਾ, ਸੂਰਜ ਸ਼ਰਮਾ ਆਦਿ ਅਭਿਨੈ ਕਰ ਰਹੇ ਹਨ। 'ਗੁਲਮੋਹਰ' ਪਰਿਵਾਰਕ ਫ਼ਿਲਮ ਹੈ ਅਤੇ ਇਸ ਵਿਚ ਬੱਗਾ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਇਹ ਪਰਿਵਾਰ ਦੇ ਮੈਂਬਰਾਂ ਨਾਲ ਰਹਿ ਰਹੇ ਹੁੰਦੇ ਹਨ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਪਰਿਵਾਰ ਵਾਲਿਆਂ ਨੂੰ ਇਕ-ਦੂਜੇ ਦਾ ਸਾਥ ਛੱਡਣਾ ਪੈਂਦਾ ਹੈ। ਇਨ੍ਹਾਂ ਪਰਿਵਾਰ ਵਾਲਿਆਂ ਦੇ ਹਾਲਾਤ ਇਥੇ ਦਿਖਾਏ ਗਏ ਹਨ। ਸ਼ਰਮੀਲਾ ਅਨੁਸਾਰ ਫ਼ਿਲਮ ਵਿਚ ਪਰਿਵਾਰਕ ਅਪੀਲ ਦੇਖ ਕੇ ਉਹ ਇਸ ਵਿਚ ਕੰਮ ਕਰਨ ਨੂੰ ਤਿਆਰ ਹੋ ਗਈ। ਜਦੋਂ ਉਹ ਸੈਂਸਰ ਬੋਰਡ ਦੀ ਚੀਫ਼ ਸੀ, ਉਦੋਂ ਅਕਸਰ ਨਿਰਮਾਤਾਵਾਂ ਨੂੰ ਪਰਿਵਾਰਿਕ ਫ਼ਿਲਮ ਬਣਾਉਣ ਨੂੰ ਕਿਹਾ ਕਰਦੀ ਸੀ ਅਤੇ ਜਦੋਂ ਉਨ੍ਹਾਂ ਨੂੰ ਪਰਿਵਾਰਕ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਤਾਂ ...

ਪੂਰਾ ਲੇਖ ਪੜ੍ਹੋ »

ਆਯੁਸ਼ਮਾਨ ਖੁਰਾਣਾ ਨਵੇਂ ਪ੍ਰਯੋਗ ਜਾਰੀ ਹਨ

ਟੀ.ਵੀ. ਰਾਹੀਂ ਫ਼ਿਲਮਾਂ ਵਿਚ ਆਏ ਆਯੁਸ਼ਮਾਨ ਖੁਰਾਣਾ ਨੇ ਆਪਣੀ ਪਹਿਲੀ ਫ਼ਿਲਮ 'ਵਿੱਕੀ ਡੋਨਰ' ਰਾਹੀਂ ਇਹ ਸੰਦੇਸ਼ ਦੇ ਦਿੱਤਾ ਸੀ ਕਿ ਉਹ ਰੁਟੀਨ ਫ਼ਿਲਮਾਂ ਕਰਨ ਲਈ ਇਥੇ ਨਹੀਂ ਆਏ ਹਨ। ਉਨ੍ਹਾਂ ਦੀ ਇਸੇ ਨੀਅਤ ਦੀ ਵਜ੍ਹਾ ਕਰਕੇ ਦਰਸ਼ਕਾਂ ਨੂੰ 'ਦਮ ਲਗਾ ਕੇ ਹਈਸ਼ਾ', 'ਡ੍ਰੀਮ ਗਰਲ', 'ਗੁਲਾਬੋ ਸਿਤਾਬੋ', 'ਅੰਧਾਧੁੰਨ', 'ਚੰਡੀਗੜ੍ਹ ਕਰੇ ਆਸ਼ਿਕੀ' ਸਮੇਤ ਹੋਰ ਕਈ ਫ਼ਿਲਮਾਂ ਵਿਚ ਨਵੇਂਪਨ ਵਾਲੀ ਗੱਲ ਦੇਖਣ ਨੂੰ ਮਿਲੀ। ਆਯੁਸ਼ਮਾਨ ਨੇ ਹੁਣ ਵੀ ਆਪਣੀ ਇਹ ਪ੍ਰਥਾ ਬਰਕਰਾਰ ਰੱਖੀ ਹੈ ਅਤੇ ਇਸੇ ਵਜ੍ਹਾ ਕਰਕੇ ਉਨ੍ਹਾਂ ਦੀ ਅਗਲੀ ਫ਼ਿਲਮ ਵੀ ਨਵਾਂਪਨ ਦੇ ਟਚ ਵਾਲੀ ਹੈ। ਉਨ੍ਹਾਂ ਦੀ ਫ਼ਿਲਮ 'ਅਨੇਕ' ਜਲਦੀ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਅਨੁਭਵ ਸਿਨਹਾ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਵਿਚ ਕਹਾਣੀ ਦਾ ਕੇਂਦਰ ਪੂਰਬਉੱਤਰ ਭਾਰਤ ਰੱਖਿਆ ਗਿਆ ਹੈ। ਉਥੇ ਦੇ ਸੱਤ ਰਾਜਾਂ ਦੀ ਆਪਣੀ ਵੱਖਰੀ ਪਛਾਣ ਤੇ ਸੱਭਿਆਚਾਰ ਹੈ ਅਤੇ ਉਥੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਵੱਖਰੀਆਂ ਹਨ। ਉਨ੍ਹਾਂ ਸਮੱਸਿਆਵਾਂ ਦਾ ਤਾਣਾ-ਬਾਣਾ ਬੁਣਦੀ ਇਸ ਫ਼ਿਲਮ ਵਿਚ ਆਯੁਸ਼ਮਾਨ ਵਲੋਂ ਗੁਪਤਚਰ ਸੰਸਥਾ ਦੇ ਜਾਸੂਸ ਦੀ ਭੂਮਿਕਾ ਨਿਭਾਈ ਗਈ ਹੈ ਅਤੇ ...

ਪੂਰਾ ਲੇਖ ਪੜ੍ਹੋ »

ਅਮੀਰ ਆਦਮੀ ਵਾਲੀ ਭੂਮਿਕਾ ਦੀ ਹੀ ਪੇਸ਼ਕਸ਼ ਹੁੰਦੀ ਹੈ ਚੇਤਨ ਹੰਸਰਾਜ

ਦੰਗਲ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਸ਼ੁਭ ਸ਼ਗੁਨ' ਵਿਚ ਚੇਤਨ ਹੰਸਰਾਜ ਵਲੋਂ ਬ੍ਰਿਜੇਸ਼ ਤਿਆਗੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਥੇ ਉਹ ਅਮੀਰ ਪਰਿਵਾਰ ਦੇ ਘਰ-ਜਵਾਈ ਬਣੇ ਹਨ ਅਤੇ ਉਨ੍ਹਾਂ ਨੂੰ ਅਮੀਰ ਆਦਮੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਪਹਿਲਾਂ ਕਈ ਲੜੀਵਾਰਾਂ ਵਿਚ ਅਮੀਰ ਸ਼ਖ਼ਸੀਅਤ ਦਾ ਕਿਰਦਾਰ ਨਿਭਾਉਣ ਵਾਲੇ ਚੇਤਨ ਲਈ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਨਵੀਂ ਗੱਲ ਨਹੀਂ ਹੈ। ਇਸ ਬਾਰੇ ਉਹ ਕਹਿੰਦੇ ਹਨ, 'ਮੈਨੂੰ ਅਮੀਰ ਆਦਮੀ ਵਾਲੀ ਭੂਮਿਕਾ ਦੀ ਹੀ ਪੇਸ਼ਕਸ਼ ਹੁੰਦੀ ਹੈ। ਫ਼ੋਨ ਆਉਂਦਾ ਹੈ ਅਤੇ ਕੋਈ ਇਹ ਕਹਿੰਦਾ ਹੈ ਕਿ ਤੁਹਾਡੇ ਲਈ ਧਾਂਸੂ ਭੂਮਿਕਾ ਹੈ ਤੇ ਸਮਝ ਜਾਂਦਾ ਹਾਂ ਕਿ ਅਮੀਰ ਆਦਮੀ ਦੀ ਭੂਮਿਕਾ ਹੈ। ਮੇਰੀ ਦਿੱਖ ਦੀ ਵਜ੍ਹਾ ਕਰਕੇ ਮੈਨੂੰ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਦੀ ਪੇਸ਼ਕਸ਼ ਆਉਂਦੀ ਹੈ। ਡਾਇਰੈਕਟਰ ਅਨੁਸਾਰ ਮੈਨੂੰ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਲੈਣ 'ਤੇ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਪਰਦੇ 'ਤੇ ਮੇਰੇ ਦਾਖ਼ਲੇ ਦੌਰਾਨ ਮੈਨੂੰ ਮਹਿੰਗੀ ਕਾਰ ਤੋਂ ਉੱਤਰਦੇ ਦਿਖਾਇਆ ਜਾਂਦਾ ਹੈ ਅਤੇ ਦਰਸ਼ਕ ਸਮਝ ਜਾਂਦੇ ਹਨ ਕਿ ਇਹ ਕਿਰਦਾਰ ਬਹੁਤ ਅਮੀਰ ਆਦਮੀ ਦਾ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX