ਤਾਜਾ ਖ਼ਬਰਾਂ


ਚੰਡੀਗੜ੍ਹ : 68 ਆਈ.ਏ.ਐਸ., ਪੀ.ਸੀ.ਐਸ. ਅਫ਼ਸਰਾਂ ਦੀਆਂ ਬਦਲੀਆਂ
. . .  20 minutes ago
ਜਸਪ੍ਰੀਤ ਸਿੰਘ ਹੋਣਗੇ ਘਨਸ਼ਿਆਮ ਥੋਰੀ ਦੀ ਥਾਂ 'ਤੇ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ
. . .  33 minutes ago
ਰਾਜ ਬੱਬਰ ਨੂੰ ਅਦਾਲਤ ਨੇ ਪੋਲਿੰਗ ਅਧਿਕਾਰੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਦੋ ਸਾਲ ਦੀ ਸੁਣਾਈ ਸਜ਼ਾ
. . .  about 1 hour ago
ਲਖਨਊ , 7 ਜੁਲਾਈ-ਕਾਂਗਰਸ ਨੇਤਾ ਰਾਜ ਬੱਬਰ ਨੂੰ ਲਖਨਊ ਦੇ ਸੰਸਦ ਮੈਂਬਰ ਵਿਧਾਇਕ ਦੀ ਅਦਾਲਤ ਨੇ ਪੋਲਿੰਗ ਅਧਿਕਾਰੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ 'ਤੇ 8500 ਰੁਪਏ ਦਾ ...
ਅਸਮ: ਮੋਰੀਗਾਂਓ ਦੇ ਕੁਝ ਹਿੱਸਿਆਂ ਵਿਚ ਹੜ੍ਹ ਦੀ ਸਥਿਤੀ ਵਿਚ ਹੋਇਆ ਸੁਧਾਰ
. . .  about 2 hours ago
ਟਰਸੱਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਅਦਾਲਤ ’ਚ ਪੇਸ਼
. . .  about 2 hours ago
ਅੰਮ੍ਰਿਤਸਰ, 7 ਜੁਲਾਈ (ਗਗਨਦੀਪ ਸ਼ਰਮਾ)-ਨਗਰ ਸੁਧਾਰ ਟਰਸੱਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਦਿੱਤਾ ਅਸਤੀਫਾ
. . .  about 1 hour ago
ਲੰਡਨ , 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਰਦਿਆਂ ਕਿਹਾ ਕਿ ...
ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਬਣੇ ਹਨ ਉਦੋਂ ਤੋਂ ਬੇਅਦਬੀ ਦੇ ਕੇਸਾਂ 'ਚ ਤੇਜ਼ੀ ਆਈ ਹੈ - ਹਰਪਾਲ ਚੀਮਾ
. . .  about 2 hours ago
ਚੰਡੀਗੜ੍ਹ, 7 ਜੁਲਾਈ-ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 2017 ਤੋਂ ਪਹਿਲਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਜਿਸ ਵਿਚ ਜਿੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ, ਉੱਥੇ ਹੀ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
. . .  about 3 hours ago
ਮਹਾਰਾਸ਼ਟਰ : ਮੁੱਖ ਮੰਤਰੀ ਸ਼ਿੰਦੇ ਨੇ ਅਹੁਦਾ ਸੰਭਾਲਿਆ
. . .  about 3 hours ago
ਮੁੰਬਈ, 7 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ 'ਚ ਰਸਮੀ ਤੌਰ 'ਤੇ ਮੁੱਖ ਮੰਤਰੀ ਦਫ਼ਤਰ ਦਾ ਚਾਰਜ ਸੰਭਾਲ ਲਿਆ ਹੈ |
ਭਾਰਤ ਨਾ ਸਿਰਫ ਕੋਵਿਡ ਮਹਾਂਮਾਰੀ ਤੋਂ ਤੇਜ਼ੀ ਨਾਲ ਉਭਰਿਆ, ਸਗੋਂ ਇਹ ਦੁਨੀਆ ਦੀ ਸਭ ਵੱਡੀ ਅਰਥਵਿਵਸਥਾ ’ਚੋਂ ਇਕ ਬਣ ਗਿਆ-ਪ੍ਰਧਾਨ ਮੰਤਰੀ ਮੋਦੀ
. . .  about 3 hours ago
ਜੁਗ-ਜੁਗ ਜੀਵੇ ਲਾਲ ਮੇਰਾ , ਮਾਂ ਨੇ ਦਿੱਤੀਆਂ ਦੁਆਵਾਂ
. . .  about 4 hours ago
ਪਾਵਰਕਾਮ ਦਾ ਅਧਿਕਾਰੀ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ ,5 ਜੁਲਾਈ (ਪਰਮਿੰਦਰ ਸਿੰਘ ਆਹੂਜਾ )- ਵਿਜੀਲੈਂਸ ਬਿਊਰੋ ਵਲੋਂ ਪਾਵਰਕਾਮ ਦੇ ਇਕ ਅਧਿਕਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਕੇਜਰੀਵਾਲ ਨੇ ਨਵ-ਵਿਆਹੀ ਜੋੜੀ ਨੂੰ ਭੇਟ ਕੀਤਾ ਕੀਮਤੀ ਤੋਹਫ਼ਾ
. . .  about 4 hours ago
ਚੰਡੀਗੜ੍ਹ, 7 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਵਿਆਹ ਮੌਕੇ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਰਿਹਾਇਸ਼ ...
ਅਮਨ ਅਰੋੜਾ ਨੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ
. . .  about 4 hours ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ...
ਰਾਘਵ ਚੱਢਾ ਨੇ ਸੀ.ਐੱਮ.ਮਾਨ ਦੇ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕੀਤੀ ਕਾਮਨਾ
. . .  about 5 hours ago
ਚੰਡੀਗੜ੍ਹ, 7 ਜੁਲਾਈ-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਆਪਣੀ ਮਾਤਾ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਪਹੁੰਚੇ ਹੋਏ ਸਨ, ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਸਮੇਂ ਦੀ ਫੋਟੋ ਟਵਿੱਟਰ 'ਤੇ ਸਾਂਝੀ ਕੀਤੀ ਹੈ...
ਬੇਅਦਬੀ ਦੇ ਮਾਮਲੇ 'ਚ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
. . .  about 4 hours ago
ਮੋਗਾ, 7 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿਖੇ ਸਾਲ 2015 'ਚ ਸਵੇਰ ਵੇਲੇ ਪਿੰਡ ਦੀਆਂ ਗਲੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਅੰਗ ਖਿਲਰੇ ਹੋਏ ਮਿਲੇ ਸਨ ਅਤੇ ਇਸ ਬੇਅਦਬੀ ਦੇ ਮਾਮਲੇ 'ਚ ਐੱਸ.ਆਈ.ਟੀ. ਵਲੋਂ ਕੀਤੀ ਜਾਂਚ 'ਚ ਪੰਜ...
ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
. . .  about 5 hours ago
ਖੇਮਕਰਨ, 7ਜੁਲਾਈ (ਬਿੱਲਾ, ਭੱਟੀ)-ਬੀਤੇ ਦਿਨੀਂ ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਹੋਣ ਦੀ ਘਟਨਾ ਨੂੰ ਪੁਲਿਸ ਨੇ 48 ਘੰਟਿਆਂ 'ਚ ਹੱਲ ਕਰਨ ਦਾ ਦਾਅਵਾ ਕੀਤਾ ਸੀ। ਸੰਬੰਧਿਤ ਥਾਣਾ ਵਲਟੋਹਾ ਪੁਲਿਸ ਨੇ ਇਸ ਸੰਬੰਧ 'ਚ ਕੁੱਲ ਚਾਰ ਦੋਸ਼ੀਆਂ ਵਿਰੁੱਧ ਕੇਸ ਦਰਜ...
ਸੀ.ਐੱਮ. ਭਗਵੰਤ ਮਾਨ ਦੀ ਮਾਤਾ ਨੇ ਦਿੱਤਾ ਜੋੜੀ ਨੂੰ ਆਸ਼ੀਰਵਾਦ
. . .  about 5 hours ago
ਚੰਡੀਗੜ੍ਹ, 7 ਜੁਲਾਈ-ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵਲੋਂ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਸੰਨ 2015 'ਚ ਮਾਨ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ...
ਅਗਵਾ ਹੋਇਆ ਸਕੂਲੀ ਬੱਚਾ ਬਰਾਮਦ
. . .  about 6 hours ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਖਡੌਲੀ ਵਾਸੀ ਸਕੂਲ ਦਾ ਬੱਚਾ ਅਗਵਾ ਕਰ ਲਿਆ ਗਿਆ ਸੀ। ਇਸ ਸੰਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਖ ਨੇ ਦੱਸਿਆ ਕਿ ਬੱਚਾ ਬਰਾਮਦ ਕਰ ਲਿਆ ਗਿਆ ਹੈ। ਭਾਵੇਂ ਇਸ ਸੰਬੰਧ 'ਚ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ।
ਸੀ.ਐਮ. ਭਗਵੰਤ ਮਾਨ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ
. . .  about 6 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਗ੍ਰੰਥੀ ਸਿੰਘਾਂ ਵਲੋਂ ਆਨੰਦ ਕਾਰਜ ਦੀ ਰਸਮ ਸੰਪੂਰਨ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ...
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਦੇਣਗੇ ਅਸਤੀਫ਼ਾ
. . .  about 6 hours ago
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਸੂਤਰਾਂ ਅਨੁਸਾਰ ਨਵੀਂ ਬਣੀ ਸਿੱਖਿਆ ਮੰਤਰੀ ਮਿਸ਼ੇਲ ਡੋਨੇਲਨ ਵਲੋਂ 36 ਘੰਟਿਆਂ ਬਾਅਦ ਹੀ ਅਸਤੀਫ਼ਾ...
ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
. . .  about 6 hours ago
ਚੰਡੀਗੜ੍ਹ, 7 ਜੁਲਾਈ-ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
ਪਾਕਿਸਤਾਨ 'ਚ ਕਬੱਡੀ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ
. . .  about 7 hours ago
ਅਟਾਰੀ, 7 ਜੁਲਾਈ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ 'ਚ ਲਾਹੌਰ ਸਥਿਤ ਪਿੰਡ ਪੰਜੂ ਵਿਖੇ ਕਬੱਡੀ ਟੀਮ ਦੇ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਪਤਾਨ ਵਿਕਾਸ ਗੁੱਜਰ ਦੇ ਸਿਰ 'ਚ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਹੋਈਆਂ ਪੂਰੀਆਂ
. . .  about 7 hours ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਪੂਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੇ ਦੂਸਰੀ ਪਤਨੀ ਬਣ ਗਏ...
ਲੁਟੇਰਿਆਂ ਵਲੋਂ ਪਿੰਡ ਠਠਾ ਦੇ ਨੇੜੇ ਪੈਟਰੋਲ ਪੰਪ 'ਤੇ ਮਾਰਿਆ ਡਾਕਾ, ਲੁੱਟੀ ਨਕਦੀ
. . .  about 7 hours ago
ਫ਼ਤਿਹਗੜ੍ਹ ਚੂੜੀਆ, 7 ਜੁਲਾਈ (ਧਰਮਿੰਦਰ ਸਿੰਘ ਬਾਠ)-ਫ਼ਤਿਹਗੜ੍ਹ ਚੂੜੀਆ ਦੇ ਨਜ਼ਦੀਕੀ ਪਿੰਡ ਠੱਠਾ ਵਿਖੇ ਇਕ ਪੈਟਰੋਲ ਪੰਪ ਤੋਂ ਲੁਟੇਰਿਆਂ ਦੇ ਇਕ ਗਰੁੱਪ ਵਲੋਂ ਬੀਤੀ ਅੱਧੀ ਰਾਤ ਨੂੰ ਡਾਕਾ ਮਾਰ ਕੇ ਦੋ ਮੁਲਜ਼ਮਾਂ ਨੂੰ ਜ਼ਖ਼ਮੀ ਕਰਕੇ ਨਕਦੀ ਲੁੱਟ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖ਼ਬਰਾਂ..

ਖੇਡ ਜਗਤ

ਟੈਨਿਸ ਦੀ ਗੋਲਡਨ ਗਰਲ ਸਟੈਫੀ ਗਰਾਫ

80 ਅਤੇ 90 ਦੇ ਦਹਾਕਿਆਂ ਦੌਰਾਨ ਟੈਨਿਸ ਜਗਤ ਦੀਆਂ ਬੁਲੰਦੀਆਂ 'ਤੇ ਛਾਈ ਰਹੀ ਗੋਲਡਨ ਗਰਲ ਸਟੈਫੀ ਗਰਾਫ ਦਾ ਜਨਮ 14 ਜੂਨ 1969 ਨੂੰ ਪੱਛਮੀ ਜਰਮਨੀ ਦੇ ਮੈਨਹੇਮ ਵਿਖੇ ਮਾਤਾ ਹੇਦੀ ਸ਼ਾਲਕ ਅਤੇ ਪਿਤਾ ਪੀਟਰ ਗਰਾਫ ਦੇ ਘਰ ਹੋਇਆ। ਸਟੈਫੀ ਗਰਾਫ ਨੇ ਆਪਣੇ ਪ੍ਰੋਫੈਸ਼ਨਲ ਟੈਨਿਸ ਕਰੀਅਰ ਦੀ ਸ਼ੁਰੂਆਤ 1988 ਵਿਚ ਕੀਤੀ ਸੀ। ਸਟੈਫੀ ਗਰਾਫ ਨੇ ਸਿਰਫ 19 ਸਾਲ ਦੀ ਉਮਰ ਵਿਚ 1988 ਦੇ ਸਾਲ ਦੌਰਾਨ ਉਲਪਿੰਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਦੇ ਨਾਲ 4 ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੀ ਪਹਿਲੀ ਟੈਨਿਸ ਖਿਡਾਰਨ ਬਣ ਕੇ ਪੂਰੀ ਦੁਨੀਆ ਵਿਚ ਆਪਣੀ ਸਫਲਤਾ ਦਾ ਝੰਡਾ ਬੁਲੰਦ ਕਰ ਦਿੱਤਾ ਸੀ। ਇਕ ਹੀ ਸਾਲ ਵਿਚ ਚਾਰ ਗ੍ਰੈਂਡ ਸਲੈਮ ਅਤੇ ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਉਹ ਇਕਲੌਤੀ ਟੈਨਿਸ ਖਿਡਾਰਨ ਹੈ ਅਤੇ ਉਸ ਦਾ ਇਹ ਰਿਕਾਰਡ ਅਜੇ ਤਕ ਕੋਈ ਵੀ ਟੈਨਿਸ ਖਿਡਾਰਨ ਨਹੀਂ ਤੋੜ ਸਕੀ। ਸਟੈਫੀ ਗਰਾਫ ਨੇ ਪੂਰੇ 377 ਹਫਤਿਆਂ ਤੱਕ ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਰਹਿ ਕੇ ਨਵਾਂ ਰਿਕਾਰਡ ਕਾਇਮ ਕਰ ਦਿਤਾ। ਸਟੈਫੀ ਗਰਾਫ ਨੇ ਆਪਣੇ ਪੂਰੇ ਟੈਨਿਸ ਕਰੀਅਰ ਵਿਚ 31 ਗ੍ਰੈਂਡ ਸਲੈਮ ਸਿੰਗਲ ਟਾਈਟਲ ਮੁਕਾਬਲੇ ਖੇਡੇ ਸਨ, ...

ਪੂਰਾ ਲੇਖ ਪੜ੍ਹੋ »

ਐਫ. ਏ. ਕੱਪ : ਸਖ਼ਤ ਮੁਕਾਬਲੇ 'ਚ ਲਿਵਰਪੂਲ ਨੇ ਫਾਈਨਲ ਜਿੱਤਿਆ

ਪਹਿਲੇ ਅੱਧ ਸਮੇਂ ਤੱਕ ਲਿਵਰਪੂਲ ਦੀ ਟੀਮ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅਨੇਕਾਂ ਵਾਰ ਚੈਲਸੀਆ ਟੀਮ ਦੀ ਬਚਾਓ ਟੋਲੀ ਨੂੰ ਚੀਰਦਿਆਂ ਉਸ ਉੱਤੇ ਗੋਲ ਕਰਨ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਪਰ ਗੋਲ ਕਰਨ ਵਿਚ ਸਫਲ ਨਾ ਹੋ ਸਕੇ। ਬੀਤੇ ਦਿਨੀਂ 2022 ਦੇ ਐਫ. ਏ. ਕੱਪ ਦਾ ਫਾਈਨਲ ਮੈਚ ਚੈਲਸੀਆ ਅਤੇ ਲਿਵਰਪੂਲ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇੰਗਲੈਂਡ ਦੇ ਸ਼ਹਿਰ ਲੰਡਨ ਦੇ ਵੈਂਬਾਲੇ ਸਟੇਡੀਅਮ ਵਿਖੇ ਖੇਡੇ ਗਏ ਮੈਚ ਵਿਚ ਗਹਿਗੱਚ ਮੁਕਾਬਲਾ ਵੇਖਣ ਨੂੰ ਮਿਲਿਆ। ਜਦੋਂ ਦੋਵੇਂ ਟੀਮਾਂ ਵਲੋਂ ਆਖ਼ਰੀ ਸਮੇਂ ਤੱਕ ਕੋਈ ਗੋਲ ਨਾ ਹੋ ਸਕਿਆ। ਇਸ ਮੈਚ ਨੇ ਦਰਸ਼ਕਾਂ ਨੂੰ ਫਰਵਰੀ, 2022 ਵਿਚ ਖੇਡੇ ਗਏ ਈ. ਐਫ. ਐਲ. ਫਾਈਨਲ ਮੈਚ ਦੀ ਯਾਦ ਤਾਜ਼ਾ ਕਰਵਾ ਦਿੱਤੀ। ਈ. ਐਫ. ਐਲ. ਦੇ ਫਾਈਨਲ ਦੀ ਤਰ੍ਹਾਂ ਐਫ. ਏ. ਕੱਪ ਦੇ ਫਾਈਨਲ ਵਿਚ ਵੀ ਦੋਵਾਂ ਟੀਮਾਂ ਵਲੋਂ ਵਾਧੂ ਸਮਾਂ ਦੇਣ 'ਤੇ ਕੋਈ ਗੋਲ ਨਾ ਹੋ ਸਕਿਆ ਅਤੇ ਜੇਤੂ ਟੀਮ ਦਾ ਫ਼ੈਸਲਾ ਪੈਨਲਟੀ ਸ਼ੂਟ-ਆਊਟ ਦੁਆਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਫ. ਏ. ਕੱਪ ਇੰਗਲੈਂਡ ਦੇ ਫੁੱਟਬਾਲ ਦਾ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਅਤੇ ਇਸ ਸਾਲ ਉਕਤ ਕੱਪ ਦੀ 150ਵੀਂ ਵਰ੍ਹੇਗੰਢ ...

ਪੂਰਾ ਲੇਖ ਪੜ੍ਹੋ »

ਖੇਡ ਸੰਸਥਾਵਾਂ ਦੇ ਮੁਖੀ ਦੂਰਦ੍ਰਿਸ਼ਟੀ ਵਾਲੇ ਹੋਣੇ ਜ਼ਰੂਰੀ

ਖੇਡਾਂ ਦੀ ਦੁਨੀਆ 'ਚ ਵਿਚਰਨ ਵਾਲਾ ਆਦਮੀ ਅਕਸਰ ਇਸ ਜਗਤ ਦੇ ਵੱਖ-ਵੱਖ ਪੱਖਾਂ, ਵੱਖ-ਵੱਖ ਪਾਸਾਰਾਂ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਵੇਖਦਾ ਰਹਿੰਦਾ ਹੈ ਤੇ ਵਿਚਾਰਦਾ ਵੀ ਹੈ। ਸਾਡੀ ਜਾਚੇ ਖੇਡ ਜਗਤ 'ਚ ਜਦੋਂ ਅਸੀਂ ਸੁਧਾਰ ਲਿਆਉਣ ਦੀ ਗੱਲ ਕਰਦੇ ਹਾਂ ਤਾਂ ਇਕ ਵੱਡਾ ਮੁੱਦਾ ਜੋ ਸਾਡੇ ਰੂਬਰੂ ਆਉਂਦਾ ਹੈ, ਉਹ ਚੰਗੇ ਖੇਡ ਪ੍ਰਬੰਧਕਾਂ ਦੀ ਘਾਟ। ਇਹ ਉਹ ਕਮੀ ਹੈ, ਜੋ ਚੰਗੀਆਂ ਸਹੂਲਤਾਂ ਹੋਣ ਦੇ ਬਾਵਜੂਦ ਖੇਡਾਂ ਦੇ ਸਹੀ ਵਿਕਾਸ ਦੇ ਰਾਹ 'ਚ ਰੁਕਾਵਟ ਹੈ। ਜਦੋਂ ਅਸੀਂ ਪ੍ਰਬੰਧਕ ਦੀ ਗੱਲ ਕਰਦੇ ਹਾਂ ਤਾਂ ਸਾਡੀ ਮੁਰਾਦ ਸਕੂਲਾਂ, ਕਾਲਜਾਂ ਦੇ ਖੇਡ ਵਿਭਾਗ, ਖੇਡ ਕਲੱਬ, ਖੇਡ ਅਕੈਡਮੀਆਂ, ਜ਼ਿਲ੍ਹਾ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ 'ਤੇ ਖੇਡਾਂ ਨੂੰ ਚਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਤੋਂ ਹੈ। ਸਾਨੂੰ ਇਨ੍ਹਾਂ ਸਭਨਾਂ ਖੇਡ ਇਕਾਈਆਂ 'ਚ ਕੁਝ ਕਮੀਆਂ ਨਜ਼ਰ ਆਉਂਦੀਆਂ ਹਨ, ਇਥੋਂ ਤੱਕ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਆਯੋਜਕਾਂ ਦਾ ਸੁਮਾਰ ਵੀ ਅਸੀਂ ਖੇਡ ਪ੍ਰਬੰਧਕਾਂ 'ਚ ਹੀ ਕਰਦੇ ਹਾਂ। ਸਾਡੇ ਖੇਡ ਪ੍ਰਬੰਧਕ ਜਦ ਤੱਕ ਖੇਡਾਂ ਨੂੰ ਸਮਰਪਿਤ ਨਹੀਂ ਹੁੰਦੇ ਤਦ ਤੱਕ ਉਨ੍ਹਾਂ ਦੇ ਮਾਰਗ ਦਰਸ਼ਨ 'ਚ ਚਲ ...

ਪੂਰਾ ਲੇਖ ਪੜ੍ਹੋ »

ਕਬੱਡੀ ਨੂੰ ਡੋਪੀ ਕੈਂਚੀ

ਕਬੱਡੀ ਡਰੱਗ ਤੋਂ ਗੁੰਡਾਗਰਦੀ ਦੇ ਜੱਫੇ ਤੱਕ-7

ਕੁਝ ਖਿਡਾਰੀ ਸਰੀਰਕ ਤਾਕਤ ਵਧਾਉਣ ਵਾਲੀਆਂ ਦਵਾਈਆਂ ਪੀਈਡੀ (ਪ੍ਰਫਾਰਮੈਂਸ ਐਨਹਾਂਸਿਕ ਡਰੱਗਜ਼) ਦੀ ਵਰਤੋਂ ਕਰਨ ਲੱਗ ਪਏ ਹਨ। ਇਹ ਦਵਾਈਆਂ ਆਰਜ਼ੀ ਤੌਰ 'ਤੇ ਤਾਕਤ ਵਧਾਉਂਦੀਆਂ ਹਨ ਪਰ ਬਾਅਦ ਵਿਚ ਸਰੀਰ ਦੇ ਅੰਗਾਂ ਦਾ ਬੁਰੀ ਤਰ੍ਹਾਂ ਨੁਕਸਾਨ ਕਰਦੀਆਂ ਹਨ ਕਿ ਕਈ ਵਾਰ ਖਿਡਾਰੀ ਦੀ ਅਚਾਨਕ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਹਨ। ਇਨ੍ਹਾਂ ਪੀਈਡੀ ਦਵਾਈਆਂ ਨਾਲ ਥੋੜ੍ਹ-ਸਮੇਂ ਲਈ ਵਧਾਈ ਗਈ ਪੱਠਿਆਂ ਦੀ ਤਾਕਤ ਵੱਡੇ ਮਸਕੁਲਰ ਡੌਲ਼ੇ, ਸੀਨੇ, ਪੱਟ, ਪਿੰਨੀਆਂ ਤੇ ਵਜ਼ਨ ਵਿਚ ਤਾਂ ਵਾਧਾ ਕਰਦੀਆਂ ਹਨ ਪਰ ਇਹ ਮਸਨੂਈ ਤਾਕਤ ਪੱਕੇ ਤੌਰ 'ਤੇ ਕਾਇਮ ਨਹੀਂ ਰਹਿੰਦੀ। ਬੇਸ਼ਕ ਉਲੰਪਿਕ ਖੇਡਾਂ ਦੇ ਮੈਡੀਕਲ ਕਮਿਸ਼ਨ ਵੱਲੋਂ ਖਿਡਾਰੀਆਂ ਨੂੰ ਅਜਿਹੀਆਂ ਦਵਾਈਆਂ ਲੈਣੀਆਂ ਵਰਜਿਤ ਹਨ, ਫਿਰ ਵੀ ਕੁਝ ਖਿਡਾਰੀ ਲੁਕਵੇਂ ਢੰਗ ਨਾਲ ਇਨ੍ਹਾਂ ਦੀ ਵਰਤੋਂ ਕਰਨੋਂ ਨਹੀਂ ਹਟਦੇ ਅਤੇ ਆਪਣੀ ਸਿਹਤ ਦਾ ਭੱਠਾ ਬਿਠਾ ਬੈਠਦੇ ਹਨ। ਜੁੱਸਾ ਤਕੜਾ ਕਰਨ ਦੇ ਨਾਂ 'ਤੇ ਸਟੀਰੌਇਡਜ਼ ਲੈਣ ਦਾ ਇਹ ਕੋਹੜ ਪੰਜਾਬ ਵਿਚੋਂ ਹੀ ਲੱਗਾ ਸੀ ਜਿਥੇ ਅਨੇਕ ਕਬੱਡੀ ਕਲੱਬ ਤੇ ਦਰਜਨਾਂ ਕਬੱਡੀ ਅਕੈਡਮੀਆਂ ਚੱਲ ਰਹੀਆਂ ਹਨ। ਉਨ੍ਹਾਂ ਦੇ ਤਿੰਨ ਗੁੱਟ ...

ਪੂਰਾ ਲੇਖ ਪੜ੍ਹੋ »

ਖੱਬੀ ਲੱਤ ਨੂੰ ਪੋਲੀਓ ਫਿਰ ਵੀ 'ਲਾਂਗ ਜੰਪ' ਦਾ ਨੈਸ਼ਨਲ ਖਿਡਾਰੀ ਮੁਨੀਸ਼ ਕੁਮਾਰ ਉੱਤਰ ਪ੍ਰਦੇਸ਼

ਮੁਨੀਸ਼ ਕੁਮਾਰ ਬਚਪਨ ਤੋਂ ਹੀ ਖੱਬੀ ਲੱਤ ਤੋਂ ਪੋਲੀਓ ਦਾ ਸ਼ਿਕਾਰ ਹੈ ਪਰ ਉਸ ਨੇ ਹਿੰਮਤ ਨਹੀਂ ਹਾਰੀ ਸਗੋਂ ਛੋਟੀ ਉਮਰੇ ਹੀ ਆਪਣੀਆਂ ਮਾਣ-ਮੱਤੀਆਂ ਪ੍ਰਾਪਤੀਆਂ ਸਦਕਾ ਉਹ ਇਕ ਜ਼ਿਕਰਯੋਗ ਨਾਂਅ ਹੈ ਅਤੇ ਉਹ ਲਾਂਗ ਜੰਪ ਦਾ ਨੈਸ਼ਨਲ ਖਿਡਾਰੀ ਹੈ। ਉਸ ਦਾ ਜਨਮ 7 ਅਕਤੂਬਰ, 1995 ਨੂੰ ਪਿਤਾ ਜਗਪ੍ਰਵੇਸ਼ ਕੁਮਾਰ ਦੇ ਘਰ ਮਾਤਾ ਸੰਤੋਸ਼ ਕੁਮਾਰੀ ਦੀ ਕੁੱਖੋਂ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਅਧੀਨ ਪੈਂਦੇ ਪਿੰਡ ਗਾਂਧੀ ਵਿਚ ਹੋਇਆ। ਮੁਨੀਸ਼ ਕੁਮਾਰ ਜਦ ਬਹੁਤ ਹੀ ਛੋਟਾ ਸੀ ਤਾਂ ਉਸ ਨੂੰ ਤੇਜ਼ ਬੁਖਾਰ ਹੋਇਆ ਜਿਸ ਦੌਰਾਨ ਉਸ ਦੀ ਖੱਬੀ ਲੱਤ ਪੋਲੀਓ-ਗ੍ਰਸਤ ਹੋ ਗਈ। ਖੇਡਾਂ ਦਾ ਸ਼ੌਕ ਸੀ ਅਤੇ ਉਸ ਨੂੰ ਪਤਾ ਲੱਗਿਆ ਕਿ ਅਪਾਹਜ ਖਿਡਾਰੀਆਂ ਦੀਆਂ ਵੀ ਪੈਰਾ ਖੇਡਾਂ ਹੁੰਦੀਆਂ ਹਨ ਅਤੇ ਉਹ ਬਹੁਤ ਹੀ ਮੇਹਨਤੀ ਕੋਚ ਅਤੇ ਪ੍ਰਸਿੱਧ ਖਿਡਾਰੀ ਅਮਿਤ ਖੰਨਾ ਦੇ ਸੰਪਰਕ ਵਿਚ ਆਇਆ ਅਤੇ ਉਨ੍ਹਾਂ ਦੀ ਹੀ ਰਹਿੁਨਮਾਈ ਹੇਠ ਪੈਰਾ ਖੇਡਾਂ ਦੀ ਤਿਆਰੀ ਕਰਨ ਲੱਗਾ, ਉਹ ਕਈ ਸਾਲਾਂ ਤੋਂ ਪੈਰਾ ਖੇਡਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਰਿਹਾ ਹੈ। ਸਾਲ 2021 ਵਿਚ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਉਸ ਨੇ ਖੇਡਦਿਆਂ ਸ਼ਾਟ ਪੁੱਟ ਵਿਚ ਸਿਲਵਰ ...

ਪੂਰਾ ਲੇਖ ਪੜ੍ਹੋ »

ਨਵੀਂ ਸਰਕਾਰ ਦੀਆਂ ਬਜਟ ਵਿਚ ਖੇਡ ਤਰਜੀਹਾਂ ਕੀ ਹੋਣ

ਪੰਜਾਬ ਸਰਕਾਰ ਨੇ ਆਪਣਾ ਪਲੇਠਾ ਬਜਟ ਪੇਸ਼ ਕਰਨ ਲਈ ਸੂਬੇ ਦੇ ਲੋਕਾਂ ਤੋਂ ਸੁਝਾਅ ਮੰਗੇ ਹਨ। ਉਸ ਦੇ ਅਨੁਸਾਰ ਹੀ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਨਵੀਂ ਸਰਕਾਰ ਦਾ ਇਹ ਉਪਰਾਲਾ ਸਲਾਹੁਣਯੋਗ ਹੈ। ਸਾਲ 2021-22 ਵਿਚ ਪੰਜਾਬ ਸਰਕਾਰ ਨੇ 147 ਕਰੋੜ ਦਾ ਨਿਗੁਣਾ ਜਿਹਾ ਬਜਟ ਪੰਜਾਬ ਦੀਆਂ ਖੇਡਾਂ ਲਈ ਰੱਖਿਆ ਸੀ ਅਤੇ ਨਾਲ ਹੀ ਇਹ ਕਿਹਾ ਸੀ ਇਸ ਵਿਚ ਪਿਛਲੇ ਬਜਟ ਨਾਲੋਂ 20 ਫ਼ੀਸਦੀ ਵਾਧਾ ਕੀਤਾ ਗਿਆ ਹੈ। ਇਸ ਨਾਲ 56 ਖੇਡ ਪ੍ਰਾਜੈਕਟ ਸਿਰੇ ਚਾੜ੍ਹੇ ਜਾਣਗੇ। ਇਸ ਨਾਲ ਹੀ ਵੱਖਰੇ ਤੌਰ 'ਤੇ 15 ਕਰੋੜ ਰੁਪਏ ਨਵੀਂ ਬਣਾਈ ਜਾ ਰਹੀ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਨੂੰ ਅਲਾਟ ਕੀਤੇ ਗਏ ਸਨ। ਪਰ ਫਿਰ ਵੀ ਪੰਜਾਬ ਦੀਆਂ ਖੇਡਾਂ ਦੀ ਤਕਦੀਰ ਨਹੀਂ ਬਦਲੀ ਤੇ ਪਰਨਾਲਾ ਉਥੇ ਦਾ ਉਥੇ ਹੀ ਹੈ। ਜੇ ਪੰਜਾਬ ਸਰਕਾਰ ਦੇ ਖੇਡ ਬਜਟ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਨਾਲ ਪੰਜਾਬ ਖੇਡ ਵਿਭਾਗ ਦਾ ਹੀ ਕੇਵਲ ਢਿੱਡ ਭਰਦਾ ਹੈ। ਉਸ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਹੋਰ ਖਰਚੇ ਹੀ ਇਸ ਨਾਲ ਪੂਰੇ ਕੀਤੇ ਜਾਂਦੇ ਹਨ। ਪੰਜਾਬ ਦੇ ਸਕੂਲਾਂ ਨੂੰ ਇਸ ਵਿਚੋਂ ਇਕ ਵੀ ਧੇਲਾ ਨਹੀਂ ਮਿਲਦਾ। ਸਕੂਲਾਂ ਦੀਆਂ ਖੇਡਾਂ ਵਿਦਿਆਰਥੀਆਂ ਤੋਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX