ਤਾਜਾ ਖ਼ਬਰਾਂ


ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . .  53 minutes ago
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . .  about 1 hour ago
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  about 1 hour ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  about 1 hour ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  about 2 hours ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  about 2 hours ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  about 2 hours ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 2 hours ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  about 2 hours ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  about 3 hours ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 2 hours ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 4 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  about 2 hours ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  about 2 hours ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 5 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 5 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 6 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 6 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 6 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਹੋਰ ਖ਼ਬਰਾਂ..

ਸਾਡੀ ਸਿਹਤ

ਸੁਖ ਦਾ ਆਧਾਰ ਹੈ ਭਰਪੂਰ ਰੁਝੇਵਾਂ

ਅੱਜ ਦੀ ਅੰਨ੍ਹੀ ਦੌੜ ਵਿਚ ਆਮ ਜੀਵਨ ਏਨਾ ਰੁਝੇਵੇਂ ਵਾਲਾ ਹੋ ਗਿਆ ਹੈ ਕਿ ਆਦਮੀ ਦਾ ਚੈਨ ਗਵਾਚ ਗਿਆ ਹੈ ਅਤੇ ਨੀਂਦ ਉਡ ਗਈ ਹੈ। ਕੁਦਰਤ ਨਾਲ ਸੰਬੰਧ ਨਾਮਾਤਰ ਦਾ ਰਹਿ ਗਿਆ ਹੈ ਅਤੇ ਰੁਟੀਨ ਦਾ ਕੰਮ ਅਸਤ-ਵਿਅਸਤ ਹੋ ਗਿਆ ਹੈ। ਆਦਮੀ ਦੇਰ ਰਾਤ ਤੱਕ ਜਾਗਦਾ ਹੈ ਅਤੇ ਦਿਨ ਚੜ੍ਹਨ ਤੋਂ ਬਾਅਦ ਉੱਠਦਾ ਹੈ। ਰੋਜ਼ਮਰ੍ਹਾ ਦੇ ਕੰਮ ਨੂੰ ਰੁਝੇਵੇਂ ਭਰਪੂਰ ਬਣਾਉਣ ਦੇ ਕਈ ਲਾਭ ਹਨਸਿਹਤਮੰਦ ਅਤੇ ਨਿਰੋਗਤਾ, ਮਾਨਸਿਕ ਖ਼ੁਸ਼ੀ, ਉਤਸ਼ਾਹ ਅਤੇ ਫੁਰਤੀ, ਸਫਲਤਾ ਦਾ ਸੰਤੋਖ, ਆਤਮ ਗੌਰਵ ਦਾ ਅਹਿਸਾਸ, ਚਿੰਤਾ ਰਹਿਤ ਨੀਂਦ, ਸਰਬਗੁਣਾਂ ਦਾ ਵਿਕਾਸ ਅਤੇ ਬੁਰੇ ਕੰਮਾਂ ਤੋਂ ਮੁਕਤੀ। ਸਾਰੇ ਲੋਕ ਜਾਣਨਾ ਚਾਹੁਣਗੇ ਕਿ ਰੋਜ਼ਮਰ੍ਹਾ ਦਾ ਜੀਵਨ ਕਿਵੇਂ ਰੁਝੇਵਿਆਂ ਭਰਪੂਰ ਬਣੇ? ਇਸ ਲਈ ਸਾਨੂੰ ਕੁਝ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ:- ਸੂਰਜ ਚੜ੍ਹਨ ਤੋਂ ਪਹਿਲਾਂ ਜਾਗੋ : ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣ ਦਾ ਲਾਭ ਇਹ ਹੈ ਕਿ ਇਸ ਨਾਲ ਆਲਸ ਦੂਰ ਹੋਵੇਗੀ, ਸਰੀਰ ਅਤੇ ਮਨ ਤਾਜ਼ਗੀ ਨਾਲ ਭਰ ਜਾਵੇਗਾ ਅਤੇ ਦਿਨ ਫੁਰਤੀ ਅਤੇ ਉਤਸ਼ਾਹ ਨਾਲ ਭਰਿਆ ਰਹੇਗਾ। ਜੋ ਲੋਕ ਜਲਦੀ ਉੱਠਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰਾਤ 10 ਵਜੇ ਤੱਕ ਜ਼ਰੂਰ ...

ਪੂਰਾ ਲੇਖ ਪੜ੍ਹੋ »

ਮਾਸਾਹਾਰੀ ਭੋਜਨ ਵਧੇਰੇ ਹਾਨੀਕਾਰਕ

ਮਾਹਰਾਂ ਨੇ ਮਾਸਾਹਾਰੀ ਭੋਜਨ ਨੂੰ ਰੋਗ ਵਾਲਾ ਅਤੇ ਸਿਹਤ ਲਈ ਹਾਨੀਕਾਰਕ ਦੱਸਿਆ ਹੈ। ਮਾਹਰਾਂ ਅਨੁਸਾਰ ਮਾਸ ਕਈ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਜਿਹੜੇ ਵਿਅਕਤੀ ਜ਼ਿਆਦਾ ਮਾਸ ਖਾਂਦੇ ਹਨ, ਉਨ੍ਹਾਂ ਦੇ ਸ਼ੁਕਰਾਣੂਆਂ 'ਚ ਕਈ ਤਰ੍ਹਾਂ ਦੇ ਵੱਕਾਰ ਪੈਦਾ ਹੁੰਦੇ ਹਨ। ਮਾਸਾਹਾਰੀ ਹੋਣ ਕਾਰਨ ਔਰਤਾਂ 'ਚ ਮਾਸਕ ਧਰਮ ਦੀ ਗੜਬੜੀ ਅਤੇ ਗਰਭ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਸ਼ਾਕਾਹਾਰੀ ਭੋਜਨ 'ਤੇ ਜ਼ਿਆਦਾ ਨਿਰਭਰ ਕਰਨਾ ਚਾਹੀਦਾ ...

ਪੂਰਾ ਲੇਖ ਪੜ੍ਹੋ »

ਕੈਂਸਰ ਤੋਂ ਬਚਾਅ ਲਈ ਕੀ ਖਾਈਏ?

ਇਸ ਸੰਸਾਰ ਵਿਚਲੀਆਂ ਸਾਰੀਆਂ ਆਧੁਨਿਕ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈਪਰਟੈਨਸ਼ਨ ਅਤੇ ਇਥੋਂ ਤੱਕ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਮਨੁੱਖ ਵਲੋਂ ਖੁਦ ਪੈਦਾ ਕੀਤੀਆਂ ਗਈਆਂ ਹਨ। ਪਰਮਾਤਮਾ ਦੀ ਇਸ ਵਿਚ ਕੋਈ ਸ਼ਮੂਲੀਅਤ ਨਾ ਹੁੰਦੇ ਹੋਏ ਵੀ ਪਰਮਾਤਮਾ ਨੇ ਕੁਦਰਤੀ ਭੋਜਨ ਜਿਵੇਂ ਕਿ ਸਬਜ਼ੀਆਂ, ਜੜੀਆਂ-ਬੂਟੀਆਂ ਅਤੇ ਫਲਾਂ ਵਿਚ ਉਹ ਪੌਸ਼ਟਿਕ ਤੱਤ ਪਾਏ ਹਨ ਜੋ ਇਨ੍ਹਾਂ ਸਾਰੀਆਂ ਬਿਮਾਰੀਆਂ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਨ। ਵਿਗਿਆਨੀਆਂ ਨੇ ਸਾਬਤ ਕੀਤਾ ਹੈ ਕਿ ਕੈਂਸਰ ਦੇ ਵਿਕਾਸ ਨੂੰ ਵੀ ਰੋਕਿਆ ਜਾ ਸਕਦਾ ਹੈ ਜੇ ਭੋਜਨ ਨੂੰ ਦਵਾਈ ਦੇ ਤੌਰ 'ਤੇ ਖਾਧਾ ਜਾਵੇ। 2019 ਵਿਚ ਨੋਬਲ ਪੁਰਸਕਾਰ ਜਿੱਤਣ ਵਾਲੀ ਖੋਜ ਵਿਚ ਇਹ ਸਾਬਤ ਹੋਇਆ ਹੈ ਕਿ ਸਰੀਰ ਦੇ ਅੰਦਰ ਕੈਂਸਰ ਸੈੱਲਾਂ ਦੀ ਮੌਜੂਦਗੀ ਉਦੋਂ ਤੱਕ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਜਦ ਤੱਕ ਉਹ ਸਰੀਰ ਵਿਚ ਫੈਲਣਾ ਸ਼ੁਰੂ ਨਹੀਂ ਕਰਦੇ। ਕੈਂਸਰ ਸੈੱਲਾਂ ਦੇ ਵਧਣ ਅਤੇ ਫੈਲਣ ਲਈ ਲੋੜੀਂਦਾ ਭੋਜਨ ਅਤੇ ਹਵਾ/ਆਕਸੀਜਨ ਦੀ ਸਪਲਾਈ ਜ਼ਰੂਰੀ ਹੁੰਦੀ ਹੈ। ਇਹ ਪੂਰੀ ਤਰ੍ਹਾਂ ਇਕ ਵਿਅਕਤੀ ਦੇ ਖੁਦ ਦੇ ਹੱਥ ਵਿਚ ਹੁੰਦਾ ਹੈ ਕਿ ਉਹ ਕੈਂਸਰ ...

ਪੂਰਾ ਲੇਖ ਪੜ੍ਹੋ »

ਜਦੋਂ ਪਿੱਤ ਕਰੇ ਪ੍ਰੇਸ਼ਾਨ

ਤੇਜ਼ ਧੁੱਪ ਕਾਰਨ ਗਰਮੀ ਦੇ ਮੌਸਮ ਵਿਚ ਪਿੱਤ ਦੇ ਦਾਣਿਆਂ (ਘਮੌਰੀਆਂ) ਦਾ ਨਿਕਲਣਾ ਆਮ ਗੱਲ ਹੈ। ਪਿੱਤ ਨਾ ਹੋਵੇ ਜਾਂ ਹੋਣ ਤੋਂ ਬਾਅਦ ਇਸ ਨਾਲ ਕਸ਼ਟ ਨਾ ਹੋਵੇ, ਇਸ ਲਈ ਛੋਟੇ-ਮੋਟੇ ਉਪਾਅ ਬਹੁਤ ਹੀ ਕਾਰਗਰ ਸਿੱਧ ਹੁੰਦੇ ਹਨ। ਗਰਮੀ ਦੇ ਮੌਸਮ ਵਿਚ ਨਹਾਉਂਦੇ ਸਮੇਂ ਹਮੇਸ਼ਾ ਕੋਮਲ ਸਾਬਣ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਜੇ ਸੰਭਵ ਹੋਵੇ ਤਾਂ ਗਰਮੀ ਦੇ ਦਿਨਾਂ ਵਿਚ ਘੱਟ ਤੋਂ ਘੱਟ ਦੋ-ਤਿੰਨ ਵਾਰ ਇਸ਼ਨਾਨ ਕਰੋ ਅਤੇ ਕੱਪੜੇ ਬਦਲੋ। ਤਿੱਖੀਆਂ ਚੀਜ਼ਾਂ, ਮਿਰਚ ਮਸਾਲਾ ਅਤੇ ਗਰਮ-ਗਰਮ ਚੀਜ਼ਾਂ ਖਾਣ ਨਾਲ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਸਰੀਰ 'ਤੇ ਪਿੱਤ ਦੇ ਦਾਣੇ ਨਿਕਲ ਆਉਂਦੇ ਹਨ। ਪਿੱਤ ਤੋਂ ਪੈਦਾ ਹੋਈ ਜਲਣ ਅਤੇ ਖਾਰਸ਼ ਦੂਰ ਕਰਨ ਲਈ ਸਰੀਰ 'ਤੇ ਤਿੰਨ-ਚਾਰ ਵਾਰ 'ਕੈਲਾਮਾਈਨ ਲੋਸ਼ਨ' ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਇਸ ਲੋਸ਼ਨ ਨੂੰ ਕਿਸੇ ਵੀ ਦੁਕਾਨ ਤੋਂ ਖ਼ਰੀਦਿਆ ਜਾ ਸਕਦਾ ਹੈ। ਗਰਮੀ ਦੇ ਮੌਸਮ ਵਿਚ ਮੁਲਾਇਮ ਸੂਤੀ, ਹਲਕੇ ਰੰਗ ਦੇ ਢਿੱਲੇ ਕੱਪੜੇ ਨਾ ਸਿਰਫ ਪਸੀਨੇ ਨੂੰ ਆਸਾਨੀ ਨਾਲ ਸੋਖ ਲੈਂਦੇ ਹਨ ਸਗੋਂ ਸਰੀਰ ਨੂੰ ਠੰਢਕ ਵੀ ਪਹੁੰਚਾਉਂਦੇ ਹਨ। ਭਾਰਤੀ ...

ਪੂਰਾ ਲੇਖ ਪੜ੍ਹੋ »

ਗੁਣਾਂ ਭਰਪੂਰ ਫਲ ਹੈ ਫਾਲਸਾ

ਕੁਦਰਤ ਨੇ ਮਨੁੱਖ ਨੂੰ ਏਨੇ ਫਲ, ਫੁੱਲ ਦਿੱਤੇ ਹਨ ਕਿ ਜੇਕਰ ਅਸੀਂ ਲਗਾਤਾਰ ਇਨ੍ਹਾਂ ਦੀ ਵਰਤੋਂ ਕਰੀਏ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਫਲਾਂ ਨੂੰ ਜੇਕਰ ਭੋਜਨ ਤੋਂ ਪਹਿਲਾਂ ਖਾਧਾ ਜਾਵੇ ਤਾਂ ਖਣਿਜ ਅਤੇ ਵਿਟਾਮਿਨ ਆਸਾਨੀ ਨਾਲ ਹਾਸਲ ਹੋ ਸਕਦੇ ਹਨ। ਫਾਲਸਾ ਇਕ ਇਸ ਤਰ੍ਹਾਂ ਦਾ ਫਲ ਹੈ ਜਿਸ ਨੇ ਕਈ ਖਣਿਜ ਆਪਣੇ ਵਿਚ ਸਮੇਟੇ ਹੋਏ ਹਨ। ਫਾਲਸਾ ਬਹੁਤ ਹੀ ਛੋਟਾ ਮਟਰ ਦੇ ਦਾਣੇ ਵਰਗਾ ਲਾਲ, ਬੈਂਗਨੀ ਫਲ ਹੈ ਜੋ ਬਹੁਤ ਘੱਟ ਪ੍ਰਚੱਲਿਤ ਹੈ। ਇਸ ਦਾ ਕੱਚਾ ਫਲ ਹਰਾ ਹੁੰਦਾ ਹੈ ਅਤੇ ਪੱਕਿਆ ਫਲ ਖੱਟਾ ਮਿੱਠਾ ਹੁੰਦਾ ਹੈ। ਠੰਢਕ ਅਤੇ ਸਕੂਨ ਦੇਣ ਵਾਲਾ ਇਹ ਕੁਦਰਤੀ ਫਲ ਸਵਾਦੀ ਅਤੇ ਹਾਜ਼ਮਾ ਸ਼ਕਤੀ ਵਿਚ ਵਾਧਾ ਕਰਨ ਵਾਲਾ ਹੁੰਦਾ ਹੈ। ਇਹ ਗਰਮੀਆਂ ਵਿਚ ਪਿੱਤਨਾਸ਼ਕ ਅਤੇ ਗਰਮੀਨਾਸ਼ਕ ਮੰਨਿਆ ਜਾਂਦਾ ਹੈ। ਫਾਲਸਾ ਖਾਣ ਨਾਲ ਫੁਰਤੀ ਬਣੀ ਰਹਿੰਦੀ ਹੈ। ਇਹ ਪਿਸ਼ਾਬ ਦੀ ਜਲਣ ਮਿਟਾਉਣ ਵਿਚ ਸਹਾਇਕ ਹੁੰਦਾ ਹੈ ਅਤੇ ਦਿਲ ਦੀ ਕੰਮ ਕਰਨ ਦੀ ਸ਼ਕਤੀ ਨੂੰ ਵਧਾਉਣ ਦੀ ਤਾਕਤ ਰੱਖਦਾ ਹੈ। ਖੂਨ ਦੇ ਦਬਾਅ ਨੂੰ ਸਾਧਾਰਨ ਰੱਖਣ ਵਿਚ ਸਹਾਇਕ ਰਹਿੰਦਾ ਹੈ। ਮਨ, ਦਿਮਾਗ਼ ਨੂੰ ਮਜ਼ਬੂਤ ਬਣਾਉਂਦਾ ਹੈ। ਪਿਸ਼ਾਬ ...

ਪੂਰਾ ਲੇਖ ਪੜ੍ਹੋ »

ਬਰਫ਼ ਵੀ ਹੈ ਗੁਣਕਾਰੀ

ਗਰਮੀ ਦੇ ਮੌਸਮ ਵਿਚ ਠੰਢੀ ਲੱਸੀ, ਠੰਢੇ ਸ਼ਰਬਤ, ਠੰਢਾ ਜੂਸ, ਕੋਲਡ ਕਾਫ਼ੀ, ਠੰਢਾ ਪਾਣੀ, ਸ਼ਿਕੰਜਵੀ ਪੀਣਾ ਸਾਰਿਆਂ ਨੂੰ ਚੰਗਾ ਲਗਦਾ ਹੈ। ਜੇਕਰ ਉਸ ਵਿਚ ਬਰਫ਼ ਚੂਰਾ ਕਰਕੇ ਪਾ ਕੇ ਪੀਤੀ ਜਾਵੇ ਤਾਂ ਸਵਾਦ ਕੁਝ ਹੋਰ ਹੀ ਹੁੰਦਾ ਹੈ। ਗਰਮੀਆਂ ਵਿਚ ਬਰਫ਼ ਦਾ ਗੋਲਾ ਖਾਣ ਦਾ ਵੀ ਆਪਣਾ ਹੀ ਮਜ਼ਾ ਹੁੰਦਾ ਹੈ। ਉਂਜ ਇਹ ਨੁਕਸਾਨ ਵੀ ਕਰ ਸਕਦਾ ਹੈ ਪਰ ਮਿਲਣ 'ਤੇ ਇਕ ਵਾਰ ਤਾਂ ਖਾਣ ਨੂੰ ਦਿਲ ਕਰਦਾ ਹੈ। ਬਰਫ਼ ਦੀ ਕੇਵਲ ਇਨ੍ਹਾਂ ਰੂਪਾਂ ਵਿਚ ਹੀ ਵਰਤੋਂ ਨਹੀਂ ਹੁੰਦੀ ਬਲਕਿ ਹੋਰ ਵੀ ਕਈ ਤਰ੍ਹਾਂ ਦੇ ਇਲਾਜ ਦੌਰਾਨ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਆਓ, ਇਸ ਦੇ ਕਈ ਗੁਣਾਂ ਬਾਰੇ ਜਾਣੀਏ ਤੇ ਲਾਭ ਉਠਾਈਏ: * ਸਬਜ਼ੀ ਕੱਟਦੇ ਸਮੇਂ ਜੇਕਰ ਗ਼ਲਤੀ ਨਾਲ ਕੱਟ ਲਾਗੇ ਜਾਵੇ ਤਾਂ ਉਸ ਜਗ੍ਹਾ 'ਤੇ ਬਰਫ਼ ਦਾ ਟੁਕੜਾ ਰੱਖਣ ਨਾਲ ਖ਼ੂਨ ਦਾ ਵਗਣਾ ਛੇਤੀ ਰੁਕ ਜਾਂਦਾ ਹੈ। * ਦੰਦ ਦਰਦ ਹੋਣ 'ਤੇ ਬਰਫ਼ ਦੇ ਪਾਣੀ ਦਾ ਕੁਰਲਾ ਕਰੋ ਜਾਂ ਬਰਫ਼ ਦੇ ਟੁਕੜੇ ਨਾਲ ਟਕੋਰ ਕਰੋ, ਆਰਾਮ ਮਿਲੇਗਾ। * ਪੈਰਾਂ ਦੀਆਂ ਤਲੀਆਂ 'ਚ ਜਲਣ ਹੋਣ 'ਤੇ ਮੋਟੇ ਤੌਲੀਏ 'ਚ ਬਰਫ਼ ਨੂੰ ਰੱਖ ਕੇ ਤਲੀਆਂ 'ਤੇ ਰੱਖਣ ਨਾਲ ਰਾਹਤ ਮਿਲਦੀ ਹੈ। * ਡਾਕਟਰ ਇਸ ਨੂੰ ਸਸਤਾ ਦਰਦ ਨਿਵਾਰਕ ...

ਪੂਰਾ ਲੇਖ ਪੜ੍ਹੋ »

ਤਣਾਅ ਤੋਂ ਬਚਾਉਂਦੀਆਂ ਹਨ ਸਟ੍ਰਾਬੇਰੀ ਅਤੇ ਰਸਭਰੀ

ਮਾਹਰਾਂ ਅਨੁਸਾਰ ਸਟ੍ਰਾਬੇਰੀ, ਰਸਭਰੀ ਅਤੇ ਬਲੈਕਬੇਰੀ ਆਦਿ ਨਾ ਸਿਰਫ ਸਵਾਦ ਭਰਪੂਰ ਹੁੰਦੀਆਂ ਹਨ ਸਗੋਂ ਇਨ੍ਹਾਂ ਨਾਲ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਵੀ ਮਿਲਦੇ ਹਨ। ਇਨ੍ਹਾਂ ਸਾਰੀਆਂ ਵਿਚ ਅਜਿਹੇ ਐਂਟੀਬਾਇਓਟਿਕ ਪਾਏ ਜਾਂਦੇ ਹਨ ਜੋ ਫ੍ਰੀ ਰੈਡੀਕਲਜ਼ ਤੋਂ ਰਾਖੀ ਕਰਦੇ ਹਨ। ਰਸਭਰੀ, ਸਟ੍ਰਾਬੇਰੀ ਅਤੇ ਬਲੈਕਬੇਰੀ ਵਿਚ ਐਲਾਜਿਕ ਐਸਿਡ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਅਤੇ ਮਾਹਰ ਇਸ ਨੂੰ 'ਕੈਂਸਰ ਫਾਈਟਰ' ਦੇ ਰੂਪ ਵਿਚ ਮੰਨਦੇ ਹਨ ਕਿਉਂਕਿ ਕਈ ਖੋਜਾਂ ਵਿਚ ਇਹ ਪਤਾ ਲੱਗਾ ਹੈ ਕਿ ਐਲਾਜਿਕ ਐਸਿਡ ਛਾਤੀ, ਅੰਤੜੀਆਂ ਆਦਿ ਦੇ ਕੈਂਸਰ ਤੋਂ ਰਾਖੀ ਕਰਦੇ ਹਨ। ਮਾਹਰਾਂ ਨੇ ਆਪਣੀ ਇਕ ਖੋਜ ਵਿਚ ਦੱਸਿਆ ਹੈ ਕਿ ਬੇਰੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਤਣਾਅ ਵਿਚ ਵੀ ਲਾਭ ਪਹੁੰਚਾਉਂਦੀਆਂ ਹਨ। ਇਸ ਖੋਜ ਵਿਚ 3000 ਮਰਦ ਅਤੇ ਔਰਤਾਂ ਦੇ ਖੂਨ ਦੇ ਨਮੂਨੇ ਜਾਂਚ ਕਰਨ 'ਤੇ ਪਾਇਆ ਗਿਆ ਕਿ ਤਣਾਅ ਤੋਂ ਪੀੜਤ ਵਿਅਕਤੀਆਂ ਵਿਚ ਫੋਲੇਟ ਦੀ ਕਮੀ ਪਾਈ ਗਈ। ਬੇਰੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਫੋਲੇਟ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ ਜੋ ਤਣਾਅ ਦੇ ਰੋਗੀਆਂ ਵਿਚ ਪਾਈ ਜਾਣ ਵਾਲੀ ਇਸ ਕਮੀ ਨੂੰ ਦੂਰ ਕਰਦੀ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਦਿਲ ਦੇ ਮਰੀਜ਼ ਹੋ ਤਾਂ ਹੱਸੋ

ਮਨੋਰੰਜਕ ਪ੍ਰਸੰਗ ਆਉਣ 'ਤੇ ਹੱਸਣਾ ਇਕ ਸੁਭਾਵਿਕ ਪ੍ਰਕਿਰਿਆ ਹੈ। ਹੱਸਣ ਨਾਲ ਸਰੀਰ ਦੀਆਂ ਅੰਦਰੂਨੀ ਮਾਸਪੇਸ਼ੀਆਂ 'ਚ ਹਲਚਲ ਪੈਦਾ ਹੁੰਦੀ ਹੈ ਜੋ ਦਿਲ ਦੇ ਰੋਗੀਆਂ ਨੂੰ ਲਾਭ ਪਹੁੰਚਾਉਂਦੀ ਹੈ। ਹੱਸਣ ਨਾਲ ਸਰੀਰ ਕਈ ਤਰ੍ਹਾਂ ਦੇ ਰੋਗਾਂ ਤੋਂ ਮੁਕਤ ਹੁੰਦਾ ਹੈ। ਖ਼ੂਨ ਦਾ ਵਹਾਅ ਠੀਕ ਰਹਿੰਦਾ ਹੈ। ਪਾਚਣਤੰਤਰ ਠੀਕ ਰਹਿੰਦਾ ਹੈ। ਖਾਧੇ ਗਏ ਪਦਾਰਥ ਤੋਂ ਪੌਸ਼ਕ ਤੱਤਾਂ ਦਾ ਸਰੀਰ ਨੂੰ ਭਰਪੂਰ ਲਾਭ ਮਿਲਦਾ ਹੈ। ਇਹ ਲਾਭ ਤਾਂ ਹੀ ਮਿਲਦਾ ਹੈ ਜੇ ਹਾਸਾ ਸੁਭਾਵਿਕ ਹੋਵੇ। ਬਨਾਉਟੀ ਹਾਸੇ ਦੀ ਬਜਾਏ ਕੁਦਰਤੀ ਹਾਸਾ ਆਉਣ ਨਾਲ ਜ਼ਿਆਦਾ ਲਾਭ ਮਿਲਦਾ ਹੈ। ਦਿਲ ਦੇ ਰੋਗੀ ਜੇਕਰ ਅਜਿਹੇ ਸੁਭਾਵਿਕ ਹਾਸੇ ਦਾ ਲਾਭ ਲੈਣ ਅਤੇ ਹਾਸੇ ਦੇ ਮੌਕਿਆਂ ਦੀ ਭਰਪੂਰ ਵਰਤੋਂ ਕਰਨ ਤਾਂ ਰੋਗ ਤੋਂ ਰਾਹਤ ਮਿਲੇਗੀ। ਦਿਲ ਦੇ ਦੌਰੇ ਦੀ ਸੰਭਾਵਨਾ ਵੀ ਘੱਟ ਹੋ ਜਾਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਟੀ.ਵੀ. ਅਤੇ ਹੱਸਣ-ਹਸਾਉਣ ਵਾਲੇ ਪ੍ਰੋਗਰਾਮ ਹਰ ਰੋਜ਼ ਦੇਖਦੇ ਹਨ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਬਹੁਤ ਘੱਟ ਹੁੰਦੀ ਹੈ। ਹਸਮੁਖ ਵਿਅਕਤੀ ਛੇਤੀ ਕਿਤੇ ਦਿਲ ਦੀ ਬਿਮਾਰੀ ਦੀ ਜਕੜ ਵਿਚ ਨਹੀਂ ਆਉਂਦਾ। ਜੇਕਰ ਕੋਈ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX