ਤਾਜਾ ਖ਼ਬਰਾਂ


ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ 5 ਵਜੇ ਦੀ ਕਰੀਬ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  10 minutes ago
ਐਸ.ਏ.ਐਸ.ਨਗਰ, 25 ਜੂਨ (ਜਸਬੀਰ ਸਿੰਘ ਜੱਸੀ) - ਰਿਸ਼ਵਤ ਮੰਗਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਅੱਜ ਸ਼ਾਮ 5 ਵਜੇ ਦੇ ਕਰੀਬ ਅਦਾਲਤ...
ਅਸੀਂ ਦੇਸ਼ 'ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਲਿਆ ਹੈ ਸੰਕਲਪ - ਕੁੱਲੂ ਰੋਡ ਸ਼ੋਅ 'ਚ ਬੋਲੇ ਕੇਜਰੀਵਾਲ
. . .  14 minutes ago
ਕੁੱਲੂ, 25 ਜੂਨ - ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਰੋਡ ਸ਼ੋਅ ਕੀਤਾ ਗਿਆ। ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਮੌਜੂਦ ਸਨ। ਇਸ ਮੌਕੇ ਅਰਵਿੰਦ ਕੇਜਰੀਵਾਲ...
ਸੰਗਰੂਰ ਜ਼ਿਮਨੀ ਚੋਣ: ਵੋਟ ਫ਼ੀਸਦੀ ਘਟਣ ਦਾ ਕਾਰਨ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੋਣਾ- ਸ਼ਮਸ਼ੇਰ ਸਿੰਘ ਦੂਲੋ
. . .  50 minutes ago
ਅਮਲੋਹ, 25 ਜੂਨ (ਕੇਵਲ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੋਟ ਫ਼ੀਸਦੀ ਘਟਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਅੱਜ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੁੰਦਾ...
‘ਆਪ’ ਦੇ ਸੀਨੀਅਰ ਆਗੂ ਨੇ ਲਗਾਇਆ ਮੌਤ ਨੂੰ ਗਲੇ, ਅਜੇ ਦੋ ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਚੇਅਰਮੈਨ
. . .  43 minutes ago
ਮਾਛੀਵਾੜਾ ਸਾਹਿਬ, 25 ਜੂਨ (ਮਨੋਜ ਕੁਮਾਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਖੇਤੀਬਾੜੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਚੇਅਰਮੈਨ ਡਾ. ਅਜੇ ਪਾਲ ਸਿੰਘ ਨੇ ਆਪਣੀ ਮਾਛੀਵਾੜਾ ਸਥਿਤ ਰਿਹਾਇਸ਼ 'ਚ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੂੰ ਅਜੇ ਦੋ ਦਿਨ ਪਹਿਲਾਂ ਹੀ ਖੇਤੀਬਾੜੀ ਸਹਿਕਾਰੀ...
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
. . .  about 1 hour ago
ਅੰਮ੍ਰਿਤਸਰ, 25 ਜੂਨ (ਜਸਵੰਤ ਸਿੰਘ ਜੱਸ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ...
ਚੰਡੀਗੜ੍ਹ ਤੋਂ ਵੱਡੀ ਖ਼ਬਰ:ਸੰਜੈ ਪੋਪਲੀ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗੋਲੀ,ਮੌਤ
. . .  52 minutes ago
ਚੰਡੀਗੜ੍ਹ, 25 ਜੂਨ-ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਆਈ.ਏ.ਐੱਸ. ਸੰਜੈ ਪੋਪਲੀ ਦੇ ਘਰ 'ਤੇ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਅੱਜ ਸੰਜੈ ਪੋਪਲੀ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਤੇ ਇਸ ਦੌਰਾਨ ਵਿਜੀਲੈਂਸ ਟੀਮ ਤੇ ਉਸ ਦੇ ਪੁੱਤਰ...
ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
. . .  about 2 hours ago
ਮੁੰਬਈ, 25 ਜੂਨ-ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਕੁੱਲੂ ਹਵਾਈ ਅੱਡੇ
. . .  about 2 hours ago
ਕੁੱਲੂ, 25 ਜੂਨ-ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁੱਲੂ ਹਵਾਈ ਅੱਡੇ 'ਤੇ ਪਹੁੰਚੇ ਹਨ।
ਮਹਾਰਾਸ਼ਟਰ 'ਚ ਸਿਆਸੀ ਬਵਾਲ 'ਤੇ ਸਾਂਸਦ ਨਵਨੀਤ ਰਾਣਾ ਦੀ ਅਮਿਤ ਸ਼ਾਹ ਨੂੰ ਅਪੀਲ
. . .  about 2 hours ago
ਮੁੰਬਈ, 25 ਜੂਨ- ਮਹਾਰਾਸ਼ਟਰ 'ਚ ਸਿਆਸੀ ਗਰਮਾਈ ਹੋਈ ਹੈ। ਉੱਥੇ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਇਹ ਗੁੰਡਾਗਰਦੀ ਬੰਦ ਕੀਤੀ ਜਾਵੇ, ਮਹਾਰਾਸ਼ਟਰ 'ਚ ਊਧਵ ਠਾਕਰੇ ਗੁੰਡਾਗਰਦੀ, ਪਾਵਰ ਦਾ ਇਸਤੇਮਾਲ, ਸੰਵਿਧਾਨ ਨੂੰ ਖ਼ਤਮ ਕਰਨ ਵਾਲਾ ਨਿਯਮ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 25 ਜੂਨ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਅੱਜ ਦੁਪਹਿਰ ਸਮੇਂ ਸੁਨਾਮ-ਪਟਿਆਲਾ ਸੜਕ 'ਤੇ ਹੋਏ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਹਰਚੇਤਨ ਸਿੰਘ ਨੇ ਦੱਸਿਆ...
ਮੋਗਾ ਤੋਂ ਵੱਡੀ ਖ਼ਬਰ: ਪਿੰਡ ਡਾਲਾ ਵਿਖੇ ਅਣਪਛਾਤੇ ਨੌਜਵਾਨਾਂ ਨੇ ਘਰ ਤੇ ਚਲਾਈਆਂ ਗੋਲੀਆਂ
. . .  about 3 hours ago
ਮੋਗਾ, 25 ਜੂਨ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰੇ ਕੋਈ ਪੌਣੇ ਕੁ ਅੱਠ ਵਜੇ ਦੇ ਕਰੀਬ ਪਿੰਡ ਦੇ ਹੀ ਪੰਚਾਇਤ ਸਕੱਤਰ ਅਤੇ ਆੜ੍ਹਤੀਆ ਸੁਖਵੀਰ ਸਿੰਘ ਦੇ ਘਰ ਅੱਗੇ ਮੋਟਰਸਾਈਕਲ ਤੇ ਸਵਾਰ ਮੂੰਹ ਬੰਨੇ ਦੋ ਨੌਜਵਾਨ ਆਏ...
ਰਾਸ਼ਟਰਪਤੀ ਚੋਣ: ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਵੇਗੀ ਬਸਪਾ
. . .  about 4 hours ago
ਨਵੀਂ ਦਿੱਲੀ, 25 ਜੂਨ-ਬਸਪਾ ਮੁਖੀ ਮਾਇਆਵਤੀ ਨੇ ਰਾਸ਼ਟਰਪਤੀ ਚੋਣ 'ਚ ਐੱਨ.ਡੀ.ਏ. ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਦਰੋਪਦੀ ਮੁਰਮੂ ਦਾ ਸਮਰਥਨ ਕਰ ਰਹੇ ਹਨ।
ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
. . .  about 4 hours ago
ਚੰਡੀਗੜ੍ਹ, 25 ਜੂਨ-ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
ਜਾਣੋ ਵਿਧਾਨ ਸਭਾ 'ਚ ਕੀ-ਕੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਬੋਧਨ ਕੀਤਾ ਗਿਆ।
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਿੰਨ੍ਹੇ ਨਿਸ਼ਾਨੇ
. . .  about 4 hours ago
ਚੰਡੀਗੜ੍ਹ, 25 ਜੂਨ-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ 'ਤੇ ਨਿਸ਼ਾਨੇ ਵਿੰਨ੍ਹੇ ਹਨ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਗਵੰਤ ਮਾਨ ਅਤੇ 'ਆਪ' ਸਰਕਾਰ ਇਹ ਸਵੀਕਾਰ ਨਹੀਂ ਕਰ ਰਹੀ...
ਜੈਮਲ ਸਿੰਘ ਟੈਕਨੀਕਲ ਸਰਵਿਸਜ ਯੂਨੀਅਨ ਡਵੀਜ਼ਨ ਜੰਡਿਆਲਾ ਗੁਰੂ ਦੇ ਮੁੜ ਬਣੇ ਪ੍ਰਧਾਨ
. . .  about 4 hours ago
ਜੰਡਿਆਲਾ ਗੁਰੂ, 25 ਜੂਨ (ਰਣਜੀਤ ਸਿੰਘ ਜੋਸਨ)- ਟੈਕਨੀਕਲ ਸਰਵਿਸਜ ਯੂਨੀਅਨ ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਸਾਥੀ ਕੁਲਦੀਪ ਸਿੰਘ ਉਦੋਕੇ ਦੀ ਅਗਵਾਈ ਹੇਠ ਡਵੀਜ਼ਨ ਜੰਡਿਆਲਾ ਗੁਰੂ ਦੇ ਸਾਥੀਆਂ ਵਲੋਂ ਪੰਜ ਮੈਂਬਰੀ...
ਪੰਜਾਬ ਵਿਧਾਨ ਸਭਾ ਸੈਸ਼ਨ, ਇਕ ਵਿਧਾਇਕ ਇਕ ਪੈਨਸ਼ਨ ਅਸੀਂ ਮਿਸਾਲੀ ਕਦਮ ਚੁੱਕਿਆ: ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 25 ਜੂਨ(ਵਿਕਰਮਜੀਤ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਹਰ ਉਸ ਉਮੀਦ 'ਤੇ ਖੜ੍ਹਾ ਉਤਰੇਗੀ...
ਬਜਟ ਇਜਲਾਸ: ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਮੁੱਖ ਮੰਤਰੀ ਨੇ ਕੁੱਲੂ ਜਾਣਾ ਸੀ, ਇਸ ਲਈ ਸੈਸ਼ਨ ਨੂੰ ਤਵੱਜੋਂ ਨਹੀਂ ਦਿੱਤੀ ਗਈ
. . .  about 1 hour ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ...
ਵਿਧਾਨ ਸਭਾ ਸੈਸ਼ਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਔਰਤਾਂ ਦੇ ਮੁੱਦੇ 'ਤੇ ਘੇਰੀ 'ਆਪ' ਸਰਕਾਰ
. . .  about 5 hours ago
ਚੰਡੀਗੜ੍ਹ, 25 ਜੂਨ (ਵਿਕਰਮਜੀਤ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਵਲੋਂ ਔਰਤਾਂ ਨੂੰ ਇਕ-ਇਕ ਹਜ਼ਾਰ ਦੇਣ ਦਾ ਮਸਲਾ ਚੁੱਕਿਆ ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਇਹ ਵਾਅਦਾ ਪੂਰਾ ਕੀਤਾ ਜਾਵੇਗਾ ਪਰ ਇਹ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਨਾਲ ਦੁਰਵਿਵਹਾਰ ਕਰਨ ਦੀ ਜਥੇਬੰਦੀ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ
. . .  about 6 hours ago
ਲੁਧਿਆਣਾ, 25 ਜੂਨ (ਪਰਮਿੰਦਰ ਸਿੰਘ ਆਹੂਜਾ)-ਮਾਲ ਅਧਿਕਾਰੀਆਂ ਵਲੋਂ ਮਾਲ ਜਥੇਬੰਦੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਚੰਨੀ ਨਾਲ ਵਿੱਤ ਕਮਿਸ਼ਨਰ ਮਾਲ ਵਲੋਂ ਕੀਤੇ ਗਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ। ਅੱਜ ਮਾਲ ਅਧਿਕਾਰੀਆਂ ਦੀ ਮੀਟਿੰਗ...
ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ ਦਾ ਬਕਾਇਆ ਦੇਵਾਂਗੇ-ਹਰਪਾਲ ਸਿੰਘ ਚੀਮਾ
. . .  about 6 hours ago
ਚੰਡੀਗੜ੍ਹ, 25 ਜੂਨ (ਵਿਕਰਮਜੀਤ)- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ...
ਸਸਤੀ ਰੇਤ ਬਜਰੀ ਦੇਣਾ ਮਾਨ ਸਰਕਾਰ ਦੀ ਜ਼ਿੰਮੇਵਾਰੀ: ਹਰਜੋਤ ਸਿੰਘ ਬੈਂਸ
. . .  1 minute ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਰੇਤ ਬਜਰੀ ਦੇ ਰੇਟਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ...
ਮਾਈਨਿੰਗ ਮਾਮਲੇ ਤੇ ਸਦਨ 'ਚ ਭਖਿਆ ਮਾਮਲਾ, ਆਹਮੋ-ਸਾਹਮਣੇ ਹੋਏ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ
. . .  about 6 hours ago
ਚੰਡੀਗੜ੍ਹ, 25 ਜੂਨ-ਮਾਈਨਿੰਗ ਮਾਮਲੇ ਤੇ ਸਦਨ 'ਚ ਭਖਿਆ ਮਾਮਲਾ, ਆਹਮੋ-ਸਾਹਮਣੇ ਹੋਏ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
. . .  about 6 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
ਜਥੇਦਾਰ ਦਾਦੂਵਾਲ ਨੇ ਸਰਕਾਰ ਨੂੰ ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰੇ ਦੀ ਮੁਰੰਮਤ ਲਈ ਵਫ਼ਦ ਭੇਜਣ ਦੀ ਕੀਤੀ ਅਪੀਲ
. . .  1 minute ago
ਚੰਡੀਗੜ੍ਹ, 25 ਜੂਨ-ਜਥੇਦਾਰ ਦਾਦੂਵਾਲ ਨੇ ਸਰਕਾਰ ਨੂੰ ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰੇ ਦੀ ਮੁਰੰਮਤ ਲਈ ਵਫ਼ਦ ਭੇਜਣ ਦੀ ਕੀਤੀ ਅਪੀਲ
ਹੋਰ ਖ਼ਬਰਾਂ..

ਲੋਕ ਮੰਚ

ਰੁੱਖਾਂ ਦੀ ਕਟਾਈ ਸੰਬੰਧੀ ਕੁੰਭਕਰਨੀ ਨੀਂਦ ਸੁੱਤਾ ਵਣ-ਵਿਭਾਗ

ਰੁੱਖਾਂ ਬਿਨਾਂ ਜ਼ਿੰਦਗੀ ਅਧੂਰੀ ਹੈ। ਇਨ੍ਹਾਂ ਬਿਨਾਂ ਤਾਂ ਸਾਹ ਵੀ ਨਹੀਂ ਲਿਆ ਜਾ ਸਕਦਾ। ਦੇਸ਼ ਅੰਦਰ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ 50 ਰੁੱਖਾਂ ਦੀ ਲੋੜ ਹੈ। ਪੰਜਾਬ ਵਿਚ ਤਕਰੀਬਨ 86 ਲੱਖ ਰੁੱਖ ਹਨ। ਸਰਕਾਰੀ ਜ਼ਮੀਨਾਂ, ਨਾਲਿਆਂ, ਬੀੜਾਂ ਆਦਿ 'ਚ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਛੋਟੇ-ਵੱਡੇ ਰੁੱਖ ਲੱਗੇ ਹਨ ਪਰ ਬਹੁਮਾਰਗੀ ਸੜਕਾਂ ਦੇ ਨਾਂਅ ਸਰਕਾਰੀ ਪੱਧਰ 'ਤੇ ਅੰਨ੍ਹੇਵਾਹ ਰੁੱਖ ਕੱਟੇ ਜਾਂਦੇ ਹਨ। ਚੋਰ ਕਿਸਮ ਦੇ ਲੋਕਾਂ ਵਲੋਂ ਵੀ ਲੱਕੜੀ ਦੀ ਚੋਰੀ ਸ਼ਰ੍ਹੇਆਮ ਕੀਤੀ ਜਾਂਦੀ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਉਂਦੇ ਭਾਵੇਂ ਪੰਜੇ ਉਂਗਲਾਂ ਇਕ ਸਾਰ ਨਹੀਂ ਹੁੰਦੀਆਂ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧੂਰੀ ਹਲਕੇ ਦੇ ਪਿੰਡ ਰੁਲਦੂ ਸਿੰਘ ਵਾਲਾ ਅਤੇ ਬੰਗਾਂਵਾਲੀ ਦੇ ਐਨ ਵਿਚਕਾਰ ਡਰੇਨ ਤੇ ਹਨੇਰੀਆਂ ਨਾਲ ਡਿੱਗੇ ਲੱਖਾਂ ਦੇ ਰੁੱਖਾਂ ਦੀ ਚੋਰੀ ਕਈ ਮਹੀਨਿਆਂ ਤੋਂ ਹੋ ਰਹੀ ਹੈ। ਪਰ ਸੰਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਮੈਂ ਆਪਣੇ ਸਾਥੀਆਂ ਸਮੇਤ ਰੋਜ਼ਾਨਾ ਸੈਰ ਕਰਦਾ, ਇਸ ਡਰੇਨ ਨੇੜੇ ਦੀ ਲੰਘਦਾ ...

ਪੂਰਾ ਲੇਖ ਪੜ੍ਹੋ »

ਅਜੋਕੇ ਸਮੇਂ ਵਿਚ ਵਧ ਰਹੇ ਤਲਾਕ ਚਿੰਤਾਜਨਕ

ਵਿਆਹ ਇਕ ਪਵਿੱਤਰ ਬੰਧਨ ਹੈ ਜੋ ਕਿ ਯੁੱਗਾਂ ਤੋਂ ਚਲ ਰਿਹਾ ਹੈ ਪਰ ਇਸ ਪਵਿੱਤਰ ਬੰਧਨ ਵਿਚ ਅਜੋਕੇ ਸਮੇਂ ਦੌਰਾਨ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਜੋ ਕਿ ਕੁਝ ਮਹੀਨਿਆਂ ਵਿਚ ਤਲਾਕ ਦੀ ਨੌਬਤ ਤੱਕ ਪਹੁੰਚ ਜਾਂਦੀਆਂ ਹਨ। ਆਉਣ ਵਾਲੇ ਸਮੇਂ ਵਿਚ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਹਿਲੇ ਸਮੇਂ ਵਿਚ ਸਾਂਝੇ ਪਰਿਵਾਰ ਹੁੰਦੇ ਸਨ। ਲੋਕਾਂ ਵਿਚ ਸਹਿਣਸ਼ੀਲਤਾ ਹੁੰਦੀ ਸੀ, ਇਕ ਵਿਅਕਤੀ ਬੋਲ-ਕਬੋਲ ਬੋਲਦਾ ਸੀ, ਦੂਜਾ ਪਰਿਵਾਰ ਦਾ ਮੈਂਬਰ ਸਮਝਾ ਕੇ ਲੜਾਈ ਦੀ ਰਫ਼ਤਾਰ ਨੂੰ ਮੱਠੀ ਕਰ ਦਿੰਦਾ ਸੀ। ਪਹਿਲੇ ਸਮੇਂ ਦੌਰਾਨ ਤਲਾਕ ਦੀ ਨੌਬਤ ਸਿਰਫ਼ ਇਕ ਪਹਿਲੂ 'ਤੇ ਆਉਂਦੀ ਸੀ ਉਹ ਪਹਿਲੂ ਸੀ ਕਿ ਜੇਕਰ ਵਿਆਹ ਕੇ ਲਿਆਂਦੀ ਹੋਈ ਔਰਤ ਦੇ ਕਾਫ਼ੀ ਸਾਲ ਬੀਤਣ 'ਤੇ ਔਲਾਦ ਸੁੱਖ ਨਾ ਪ੍ਰਾਪਤ ਹੋਵੇ ਤਾਂ ਪਰਿਵਾਰ ਦੇ ਵਡੇਰੀ ਉਮਰ ਦੇ ਸਿਆਣੇ ਬੰਦੇ ਆਪਣੀ ਸੂਝ-ਬੂਝ ਨਾਲ ਔਰਤ ਨੂੰ ਸਮਝਾ ਕੇ ਉਸ ਨੂੰ ਬਣਦਾ ਮਾਣ-ਸਤਿਕਾਰ ਦੇ ਕੇ ਉਸ ਦੇ ਪਤੀ ਨੂੰ ਦੂਜਾ ਵਿਆਹ ਕਰਵਾਉਣ ਲਈ ਪ੍ਰੇਰਿਤ ਕਰ ਲੈਂਦੇ ਸਨ। ਇਹ ਵੀ ਇਕ ਤਲਾਕ ਦਾ ਰੂਪ ਸੀ ਜੋ ਕਿ ਜ਼ਬਾਨਾਂ ਦੇ ਆਧਾਰ 'ਤੇ ਹੋ ਜਾਂਦਾ ਸੀ। ਪਰ ਜਿਵੇਂ-ਜਿਵੇਂ ਸੋਸ਼ਲ ...

ਪੂਰਾ ਲੇਖ ਪੜ੍ਹੋ »

ਅੱਗ ਦੀਆਂ ਲਪਟਾਂ ਪਾ ਰਹੀਆਂ ਨਸਲਾਂ ਨੂੰ ਝਪਟਾਂ

ਪੰਜਾਬ ਅਗਨ ਭੇਟ ਹੋ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਇਸ ਅੱਗ ਨੇ ਸਾਨੂੰ ਸਭ ਨੂੰ ਆਪਣੀ ਲਪੇਟ ਵਿਚ ਲੈ ਲੈਣਾ ਹੈ। ਵਧ ਰਹੀ ਗਰਮੀ ਜੋ ਰਿਕਾਰਡ ਤੋੜ ਚੁੱਕੀ ਹੈ। ਉਤੋਂ ਅੱਗ ਦੀਆਂ ਨਿੱਤ ਵਾਪਰ ਰਹੀਆਂ ਘਟਨਾਵਾਂ ਜਿਨ੍ਹਾਂ ਨੇ ਸਾਡੇ ਮਨਾਂ ਨੂੰ ਵੀ ਸਾੜ ਕੇ ਸੁਆਹ ਕਰ ਦਿੱਤਾ ਹੈ। ਇਸ ਅੱਗ 'ਤੇ ਕੁਝ ਤਾਂ ਸਾਨੂੰ ਸੋਚਣਾ ਪਵੇਗਾ। ਅਜਿਹਾ ਅਸੀਂ ਕਦੋਂ ਤੱਕ ਕਰਦੇ ਰਹਾਂਗੇ, ਕੀ ਅਸੀਂ ਅੱਗ ਤੋਂ ਬਿਨਾਂ ਕੋਈ ਹੋਰ ਬਦਲਾਅ ਨਹੀਂ ਕਰ ਸਕਦੇ। ਜਿਸ ਨਾਲ ਇਨ੍ਹਾਂ ਦੁਰਘਟਨਾਵਾਂ ਨੂੰ ਟਾਲਿਆ ਜਾ ਸਕੇ। ਸਾਡੀ ਕਿਸਾਨੀ ਅਜਿਹੀ ਤਾਂ ਨਹੀਂ ਸੀ। ਸਾਡਾ ਕਿਸਾਨ ਤਾਂ ਉਹ ਪ੍ਰਾਣੀ ਹੈ ਜਿਸ ਨੇ ਪੂਰੇ ਵਿਸ਼ਵ ਦਾ ਪੇਟ ਭਰਿਆ ਹੈ। ਫਿਰ ਇਹ ਕਦੋਂ ਤੋਂ ਹੋਣ ਲੱਗਾ ਸਾਡੇ ਖੇਤਾਂ ਵਿਚ ਲੱਗੀ ਅੱਗ ਮਾਸੂਮਾਂ ਦੀ ਜਾਨ ਵੀ ਲੈਣ ਲੱਗ ਪਈ। ਨਹੀਂ ਏਨੇ ਨਿਰਦਈ ਅਸੀਂ ਨਹੀਂ ਹੋ ਸਕਦੇ। ਅੱਗ ਲਗਾਉਣਾ ਬਹੁਤ ਗ਼ਲਤ ਹੈ। ਕਿਉਂ ਅਸੀਂ ਸਿਰਫ ਅੱਗ ਲਗਾਉਣ ਤੱਕ ਹੀ ਸੋਚਣ ਲੱਗ ਪਏ ਹਾਂ। ਸਾਡੀ ਲਗਾਈ ਅੱਗ ਪਹਿਲਾਂ ਤਾਂ ਬੇਜ਼ੁਬਾਨਾਂ ਦਰੱਖਤਾਂ, ਪੰਛੀਆਂ ਤੱਕ ਹੀ ਪਹੁੰਚਦੀ ਸੀ, ਪਰ ਅੱਜ ਤਾਂ ਇਸ ਦੀ ਲਪੇਟ ਵਿਚ ਸਾਡੇ ਬੱਚੇ ਵੀ ਆਉਣ ...

ਪੂਰਾ ਲੇਖ ਪੜ੍ਹੋ »

ਅਸਲੀ ਮੁੱਦਿਆਂ ਤੋਂ ਭਟਕ ਰਿਹਾ ਦੇਸ਼

ਗਊ ਹੱਤਿਆ, ਬੇਅਦਬੀ ਦੀਆਂ ਘਟਨਾਵਾਂ, ਕਤਲਾਂ ਦੀਆਂ ਹੋ ਰਹੀਆਂ ਘਟਨਾਵਾਂ ਕਰਕੇ ਅਸਲੀ ਮੁੱਦੇ ਦੱਬ ਕੇ ਰਹਿ ਜਾਂਦੇ ਹਨ। ਫ਼ਰਜ਼ੀ ਮੁੱਦੇ ਉਭਾਰ ਕੇ ਮਹਿੰਗੀ ਹੀ ਰਹੀ ਸਿੱਖਿਆ, ਬੇਰੁਜ਼ਗਾਰੀ ਆਦਿ ਜਿਹੇ ਮੁੱਦਿਆਂ ਤੋਂ ਧਿਆਨ ਹਟਾਇਆ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਚ ਬੇਰੁਜ਼ਗਾਰਾਂ ਦਾ ਇਕ ਸਮੁੰਦਰ ਹੈ। ਸਮੇਂ-ਸਮੇਂ 'ਤੇ ਜਾਰੀ ਹੁੰਦੇ ਅੰਕੜੇ ਵੀ ਇਸ ਤੱਥ ਨੂੰ ਹੋਰ ਪੁਖਤਾ ਕਰ ਦਿੰਦੇ ਹਨ। ਨਵੀਂ ਰੁਜ਼ਗਾਰ-ਬੇਰੁਜ਼ਗਾਰੀ ਸਰਵੇਖਣ ਰਿਪੋਰਟ ਮੁਤਾਬਿਕ ਬੇਰੁਜ਼ਗਾਰੀ ਪਿਛਲੇ 5 ਸਾਲਾਂ ਤੋਂ ਸਿਖਰ 'ਤੇ ਹੈ। ਬੇਰੁਜ਼ਗਾਰੀ ਦੀ ਦਰ 2011 ਵਿਚ 3.8 ਫ਼ੀਸਦੀ, 2013 ਵਿਚ 4.9 ਫ਼ੀਸਦੀ ਅਤੇ 2015-16 ਵਿਚ ਵਧ ਕੇ 7.3 ਫ਼ੀਸਦੀ 'ਤੇ ਪਹੁੰਚ ਗਈ ਹੈ। ਸਰਕਾਰ 2021-22 ਵਿਚ ਤਾਂ ਰੱਬ ਹੀ ਰਾਖਾ ਹੈ। ਰੁਜ਼ਗਾਰ ਹਾਸਲ ਵਿਅਕਤੀਆਂ ਵਿਚੋਂ ਵੀ ਤੀਜਾ ਹਿੱਸਾ (1/3) ਨੂੰ ਪੂਰਾ ਸਾਲ ਕੰਮ ਨਹੀਂ ਮਿਲਦਾ ਜਦਕਿ ਕੁੱਲ ਪਰਿਵਾਰਾਂ ਵਿਚੋਂ 68 ਫ਼ੀਸਦੀ ਪਰਿਵਾਰਾਂ ਦੀ ਆਮਦਨ 10,000 ਰੁਪਏ ਮਹੀਨਾ ਤੋਂ ਵੀ ਘੱਟ ਹੈ। ਪੇਂਡੂ ਖੇਤਰਾਂ ਵਿਚ ਹਾਲਤ ਹੋਰ ਵੀ ਖ਼ਰਾਬ ਹੈ। ਇਥੇ 42 ਫ਼ੀਸਦੀ ਵਿਅਕਤੀਆਂ ਨੂੰ ਸਾਲ ਦੇ ਪੂਰੇ 12 ਮਹੀਨੇ ਕੰਮ ਨਹੀਂ ਮਿਲਦਾ। ਪੇਂਡੂ ...

ਪੂਰਾ ਲੇਖ ਪੜ੍ਹੋ »

ਨੌਕਰੀ ਪ੍ਰੀਖਿਆਵਾਂ ਲਈ ਬਣਾਇਆ ਜਾਵੇ ਪਾਰਦਰਸ਼ੀ ਕਾਨੂੰਨ

ਜਿਸ ਤਰ੍ਹਾਂ ਬਿਨਾਂ ਕਿਸੇ ਵਿੱਦਿਅਕ ਯੋਗਤਾ, ਕੋਈ ਉੱਪਰਲੀ ਉਮਰ ਦਰ, ਬਿਨਾਂ ਇੰਟਰਵਿਊ, ਬਿਨਾਂ ਕੋਈ ਪੇਪਰ ਦਿੱਤੇ ਬਣੇ ਐੱਮ.ਐੱਲ.ਏ. 10 ਮਾਰਚ ਨੂੰ ਜਿੱਤ ਕੇ, 3-4 ਦਿਨ ਵਿਚ ਹੀ ਸਾਰੀਆਂ ਸੁਵਿਧਾਵਾਂ ਲੈਣ ਲੱਗ ਪਏ, ਪਰ ਇਸ ਦੇ ਉਲਟ ਦਿਨ ਰਾਤ ਮਿਹਨਤ ਕਰਕੇ ਪੜ੍ਹਨ ਵਾਲੇ, ਕਿਤਾਬਾਂ, ਕੋਚਿੰਗਾਂ ਤੇ ਪੈਸਾ ਖ਼ਰਚ ਕਰਕੇ, ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਵਾਲੇ ਉਮੀਦਵਾਰ ਨਤੀਜੇ ਆਉਣ ਤੋਂ ਬਾਅਦ ਵੀ ਅਨਪੜ੍ਹ ਮੰਤਰੀਆਂ ਅਤੇ ਰਿਸ਼ਵਤਖੋਰ ਸੱਪ ਮੂੰਹੀ ਅਫ਼ਸਰਾਂ ਦੁਆਰਾ ਜ਼ਲੀਲ ਹੁੰਦੇ ਰਹਿੰਦੇ ਹਨ। ਮੇਰਾ ਖ਼ੁਦ (ਲੇਖਕ) ਦਾ ਵੇਅਰਹਾਊਸ ਦੀ ਟੈਕਨੀਕਲ ਅਸਿਸਟੈਂਟ ਦੀ ਪ੍ਰੀਖਿਆ ਵਿਚ ਰੈਂਕ ਹਾਸਲ ਕਰਨ ਤੋਂ ਬਾਅਦ ਵੀ 6 ਮਹੀਨੇ ਤੋਂ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ, ਸ਼ਾਇਦ ਇਸ ਲਈ ਕਿ ਮੈਂ ਰਿਸ਼ਵਤ ਨਹੀਂ ਦੇ ਸਕਦਾ। ਪ੍ਰੀਖਿਆ ਕਲੀਅਰ ਕਰਨ, ਕਾਉਂਸਲਿੰਗ ਕਲੀਅਰ ਕਰਨ ਤੋਂ ਬਾਅਦ ਵੀ ਬਿਨਾਂ ਕੋਈ ਕਾਰਨ ਦੱਸੇ ਨਿਯੁਕਤੀ ਲੈਟਰ ਰੋਕ ਦਿੱਤਾ। ਅਖੌਤੀ ਅਫ਼ਸਰਾਂ ਨੂੰ ਲੋੜੀਂਦੀ ਵਿੱਦਿਅਕ ਯੋਗਤਾ ਬਾਰੇ ਹੀ ਨਹੀਂ ਪਤਾ, ਨਾ ਹੀ ਉਹ ਗਰੈਜੂਏਸ਼ਨ ਦੀ ਪਰਿਭਾਸ਼ਾ ਦੱਸਣ ਦੇ ਯੋਗ ਨੇ। ਪੰਜਾਬ ਟੈਕਨੀਕਲ ਯੂਨੀਵਰਸਿਟੀ ...

ਪੂਰਾ ਲੇਖ ਪੜ੍ਹੋ »

ਭਾਰਤ ਵਿਚ ਕੰਮਕਾਜੀ ਔਰਤਾਂ ਤੇ ਕੰਮ ਵਾਲੀਆਂ ਥਾਵਾਂ

ਭਾਰਤ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੰਮ ਵਾਲੀ ਥਾਂ 'ਤੇ ਦੁਨੀਆ ਭਰ ਦੇ ਆਪਣੇ ਸਾਥੀਆਂ ਨਾਲੋਂ ਬਹੁਤ ਜ਼ਿਆਦਾ ਤੰਗ, ਘੱਟ ਤਨਖ਼ਾਹ ਅਤੇ ਤਣਾਅ ਮਹਿਸੂਸ ਕਰਨ ਦੀ ਸੰਭਾਵਨਾ ਹੈ, ਭਾਵੇਂ ਉਹ ਵਧ ਰਹੇ ਹਾਈਬ੍ਰਿਡ ਵਰਕ ਕਲਚਰ ਦੇ ਅਨੁਕੂਲ ਹੋਣ, ਮਹਾਂਮਾਰੀ ਦੇ ਹੱਲ ਦਾ ਸਿੱਧਾ ਪ੍ਰਭਾਵ। ਹੁਣ ਸਲਾਹਕਾਰ ਡੇਲੋਇਟ ਦੁਆਰਾ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਦੁਨੀਆ ਭਰ ਵਿਚ ਔਰਤਾਂ ਨੂੰ ਬਹੁਤ ਜ਼ਿਆਦਾ 'ਬਰਨਆਊਟ' ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ। '2022ਵੂਮੈਨ0ਵਰਕ' ਅਨੁਸਾਰ ਜੇਕਰ ਉਹ ਪੂਰੀ ਤਰ੍ਹਾਂ ਰਿਮੋਟ ਜਾਂ ਹਾਈਬ੍ਰਿਡ ਸੈੱਟਅਪਾਂ ਵਿਚ ਕੰਮ ਕਰਦੀਆਂ ਹਨ ਤਾਂ ਭਾਰਤੀ ਔਰਤਾਂ ਨੂੰ ਸਹਿਕਰਮੀਆਂ ਦੇ ਸੂਖਮ ਹਮਲੇ ਦਾ ਸਾਹਮਣਾ ਕਰਨ ਲਈ ਦੂਜਿਆਂ ਨਾਲੋਂ ਕਾਫ਼ੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਹਾਈਬ੍ਰਿਡ ਵਰਕ ਕਲਚਰ ਵਿਚ ਵਾਧੇ ਦੇ ਬਾਵਜੂਦ ਜੋ ਕਿ ਆਮ ਤੌਰ 'ਤੇ ਪੇਸ਼ੇਵਰ ਕੰਮ ਕਰਨ ਵਾਲੇ ਮਾਹੌਲ ਵਿਚ ਬਿਹਤਰ ਸਮਾਯੋਜਨ ਦੀ ਲੋੜ ਹੁੰਦੀ ਹੈ। ਨੌਕਰੀਆਂ, ਰਿਪੋਰਟ ਸੁਝਾਅ ਦਿੰਦੀ ਹੈ ਕਿ ਕੰਮ ਕਰਨ ਵਾਲੀਆਂ ਔਰਤਾਂ ਦੀ ਵਧਦੀ ਗਿਣਤੀ ਵਿਚ ਬਰਾਬਰੀ ਦੀ ਭਾਵਨਾ ਨੇ ਉਨ੍ਹਾਂ ਦੀ ਮਾਨਸਿਕ ...

ਪੂਰਾ ਲੇਖ ਪੜ੍ਹੋ »

ਲੇਖਕ ਬਨਾਮ ਪਾਠਕ

ਹਰ ਲੇਖਕ ਆਪਣੀ ਲਿਖਤ ਨੂੰ ਇਸ ਕਦਰ ਧਿਆਨ ਵਿਚ ਰੱਖ ਕੇ ਲਿਖਦਾ ਹੈ ਕਿ ਉਹ ਪਾਠਕ ਨੂੰ ਪੜ੍ਹਨ ਲਈ ਅੱਗੇ ਤੋਂ ਅੱਗੇ ਰੌਚਿਕਤਾ ਪ੍ਰਦਾਨ ਕਰੇ ਪਰ ਅਜੋਕੇ ਸਮੇਂ ਬੜੇ ਅਫ਼ਸੋਸ ਦੀ ਗੱਲ ਹੈ ਕਿ ਲੇਖਕਾਂ ਦੀਆਂ ਲਿਖਤਾਂ ਨੂੰ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਜੋ ਵਰਤਮਾਨ ਸਮੇਂ ਸਾਡੇ ਸਮਾਜ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਕ ਸਮਾਂ ਸੀ ਜਦੋਂ ਸਵੇਰ ਦੀ ਸ਼ੁਰੂਅਤ ਅਖ਼ਬਾਰ ਪੜ੍ਹਨ ਦੇ ਨਾਲ ਹੁੰਦੀ ਸੀ ਅਤੇ ਸੌਣ ਦੇ ਸਮੇਂ ਕਿਸੇ ਮਨਪਸੰਦ ਕਿਤਾਬ ਦਾ ਅਧਿਐਨ ਕੀਤਾ ਜਾਂਦਾ ਸੀ ਪਰ ਵਰਤਮਾਨ ਸਮਾਂ ਇਸ ਦੇ ਬਿਲਕੁਲ ਉਲਟ ਚੱਲ ਰਿਹਾ ਜਾਪਦਾ ਹੈ ਕਿਉਂਕਿ ਹੁਣ ਸਵੇਰ ਦੀ ਸ਼ੁਰੂਆਤ ਇਨਸਾਨ ਮੋਬਾਈਲ ਨਾਲ ਕਰਦਾ ਹੈ ਅਤੇ ਦੇਰ ਰਾਤ ਜਦੋਂ ਤੱਕ ਨੀਂਦ ਨਾ ਆਵੇ ਮੋਬਾਈਲ ਹੱਥਾਂ ਵਿਚ ਰਹਿੰਦਾ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਪਿੰਡਾਂ ਅੰਦਰ ਬਣੀਆਂ ਲਾਇਬਰੇਰੀਆਂ ਵਿਚ ਪਾਠਕਾਂ ਦੀ ਗਿਣਤੀ ਅਸੀਂ ਅੱਜ ਦੇਖ ਸਕਦੇ ਹਾਂ ਜੋ ਨਾਂਹ ਦੇ ਬਰਾਬਰ ਹੈ। ਚੰਗੀਆਂ ਕਿਤਾਬਾਂ ਇਨਸਾਨ ਅੰਦਰ ਚੰਗੀਆਂ ਭਾਵਨਾਵਾਂ ਅਤੇ ਚੰਗੇ ਸਰੋਕਾਰਾਂ ਨੂੰ ਉਤਪੰਨ ਕਰਦੀਆਂ ਹਨ ਪਰ ਇਹ ਤਦ ਹੀ ਸੰਭਵ ਹੋ ...

ਪੂਰਾ ਲੇਖ ਪੜ੍ਹੋ »

ਬੱਚੇ ਦਾ ਪੁਰਾਣਾ ਜਨਮ ਸਰਟੀਫ਼ਿਕੇਟ ਬਣਵਾਉਣਾ ਗੁੰਝਲਦਾਰ ਮਸਲਾ

ਮੈਂ ਆਪਣੀ ਬੇਟੀ ਦਾ ਜਨਮ ਸਰਟੀਫ਼ਿਕੇਟ ਬਣਵਾਉਣਾ ਸੀ ਜੋ ਪਿਛਲੇ ਕਈ ਮਹੀਨਿਆਂ ਤੋਂ ਦਫ਼ਤਰਾਂ ਦੇ ਧੱਕੇ ਖਾ ਕੇ ਬਣਵਾਇਆ ਹੈ। ਮੈਂ ਪਹਿਲਾਂ ਸਰਟੀਫ਼ਿਕੇਟ ਲੈਣ ਲਈ ਬੇਨਤੀ ਪੱਤਰ ਪਿੰਡ ਦੇ ਸਰਪੰਚ ਅਤੇ ਦੋ ਮੈਂਬਰਾਂ ਤੋਂ ਤਸਦੀਕ ਕਰਵਾ ਕੇ ਸੇਵਾ ਕੇਂਦਰ ਲੁਧਿਆਣੇ ਦਿੱਤਾ ਸੀ। ਸੇਵਾ ਕੇਂਦਰ ਵਾਲਿਆਂ ਨੇ ਸੀ.ਐਮ.ਓ. ਦਫਤਰ ਲੁਧਿਆਣਾ ਭੇਜ ਦਿੱਤਾ ਸੀ। ਉਥੇ ਲਗਭਗ ਬੇਨਤੀ ਪੱਤਰ ਇਕ ਮਹੀਨਾ ਪਿਆ ਰਿਹਾ ਸੀ। ਉਨ੍ਹਾਂ ਨੇ ਛੋਟਾ ਜਿਹਾ ਇਤਰਾਜ਼ ਲਾ ਕੇ ਵਾਪਸ ਸੇਵਾ ਕੇਂਦਰ ਵਿਚ ਭੇਜ ਦਿੱਤਾ ਸੀ। ਉਹ ਇਤਰਾਜ਼ ਵੀ ਮੈਂ ਦੂਰ ਕਰਕੇ ਦੁਬਾਰਾ ਫਿਰ ਸੀ.ਐਮ.ਓ. ਦੇ ਦਫ਼ਤਰ ਭੇਜਿਆ ਸੀ, ਉਥੇ ਫਿਰ ਕਾਫ਼ੀ ਦਿਨ ਬਿਨਾਂ ਕਿਸੇ ਕਾਰਵਾਈ ਦੇ ਦਫ਼ਤਰ ਵਿਚ ਪਿਆ ਰਿਹਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਅਤੇ ਜਗਰਾਉਂ ਤੋਂ ਐਮ. ਐਲ. ਏ. ਸਰਵਜੀਤ ਕੌਰ ਮਾਣੂਕੇ ਦੇ ਪੀ. ਏ. ਤੋਂ ਟੈਲੀਫੋਨ ਕਰਵਾਇਆ ਸੀ। ਉਸ ਦਾ ਵੀ ਸੀ. ਐਮ. ਓ. ਦਫ਼ਤਰ ਵਾਲਿਆਂ 'ਤੇ ਕੋਈ ਅਸਰ ਨਾ ਹੋਇਆ। ਫਿਰ ਮੈਂ ਆਪਣੇ ਇਲਾਕੇ ਦੇ ਐਮ. ਐਲ. ਏ. ਮਨਪ੍ਰੀਤ ਸਿੰਘ ਇਆਲੀ ਦੇ ਪੀ. ਏ. ਤੋਂ ਵੀ ਟੈਲੀਫੋਨ ਕਰਵਾਇਆ, ਉਹ ਉਨ੍ਹਾਂ ਨੇ ਚੁੱਕਿਆ ਹੀ ਨਹੀਂ। ...

ਪੂਰਾ ਲੇਖ ਪੜ੍ਹੋ »

ਠੱਗਾਂ ਤੋਂ ਬਚਣ ਲਈ ਸਾਨੂੰ ਹੁਣ ਆਪ ਹੀ ਹੁਸ਼ਿਆਰ ਹੋਣਾ ਪਵੇਗਾ

ਅੱਜ ਇੰਟਰਨੈੱਟ ਦੇ ਯੁੱਗ ਵਿਚ ਹਰ ਇਨਸਾਨ ਨੂੰ ਜ਼ਿੰਦਗੀ ਬਹੁਤ ਹੀ ਸੁਖਾਲੀ ਲਗਦੀ ਹੈ ਕਿਉਂਕਿ ਅਨੇਕਾਂ ਕੰਮਾਂ-ਕਾਰਾਂ ਜਿਵੇਂ ਪੈਸੇ ਇਧਰੋਂ ਉਧਰ ਭੇਜਣੇ, ਕਿਸੇ ਬਿੱਲ ਦੀ ਆਨਲਾਈਨ ਪੇਮੈਂਟ ਕਰਨੀ, ਮੋਬਾਈਲ ਰੀਚਾਰਜ ਕਰਨਾ, ਆਨਲਾਈਨ ਖ਼ਰੀਦਦਾਰੀ 'ਤੇ ਹੋਰ ਬਹੁਤ ਸਾਰੇ ਪੈਸੇ ਦਾ ਲੈਣ-ਦੇਣ ਅਸੀਂ ਬਹੁਤ ਹੀ ਸੌਖੇ ਢੰਗ ਨਾਲ ਘਰ ਬੈਠੇ ਹੀ ਕਰ ਸਕਦੇ ਹਾਂ। ਇਸ ਸੁਵਿਧਾ ਨਾਲ ਸਾਡੀ ਜ਼ਿੰਦਗੀ ਤਾਂ ਸੁਖਾਲੀ ਹੋਈ ਹੀ ਹੈ ਪਰ ਨਾਲ ਹੀ ਅੱਜ ਦੇ ਸਮੇਂ ਸਾਡੇ ਦੇਸ਼ ਦੇ ਭੋਲੇ-ਭਾਲੇ ਲੋਕ ਇਸ ਨਾਲ ਠੱਗੇ ਵੀ ਜਾ ਰਹੇ ਹਨ। ਇਨ੍ਹਾਂ ਠੱਗਾਂ ਤੋਂ ਬਚਣ ਲਈ ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਸਮੱਸਿਆ ਦਾ ਹੱਲ ਅਸੀਂ ਆਪ ਹੀ ਕਰ ਸਕਦੇ ਹਾਂ। ਵਟਸਐਪ 'ਤੇ ਕਿਸੇ ਅਣਜਾਣ ਨੰਬਰ ਤੋਂ ਆਇਆ ਮੈਸਿਜ, ਫੇਸਬੁੱਕ 'ਤੇ ਕਿਸੇ ਅਣਜਾਣ ਵਿਅਕਤੀ ਦੀ ਆਈ.ਡੀ. ਤੋਂ ਆਈ ਰਿਕਵੈਸਟ ਜਾਂ ਮੈਸਿਜ, ਕੋਈ ਅਣਜਾਣ ਈ.ਮੇਲ ਦਾ ਕਦੇ ਜਵਾਬ ਨਾ ਦਿਓ। ਇਹੋ ਹੀ ਇਨ੍ਹਾਂ ਠੱਗਾਂ ਤੋਂ ਬਚਣ ਦਾ ਸਹੀ ਤਰੀਕਾ ਹੈ। ਆਪਣੇ ਮੋਬਾਈਲ 'ਤੇ ਆਇਆ ਓ.ਟੀ.ਪੀ. ਸਾਨੂੰ ਭੁੱਲ ਕੇ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਵਟਸਐਪ 'ਤੇ ਜੇਕਰ ਕੋਈ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX