ਕਾਫੀ ਸਮਾਂ ਪਹਿਲਾਂ ਮਿਸ਼ਰ ਵਿਚ ਕਾਗਜ਼ ਬਣਾਉਣ ਲਈ ਨੀਲ ਨਦੀ ਦੇ ਕਿਨਾਰੇ ਉੱਗਦੇ ਪਪਇਰਜ਼ ਨਾਂਅ ਦੇ ਘਾਹ ਨੂੰ ਵਰਤਿਆ ਜਾਂਦਾ ਸੀ। ਇਸ ਪੌਦੇ ਤੋਂ ਤਿਆਰ ਕੀਤੇ ਜਾਂਦੇ ਮਿਸ਼ਰਨ ਤੋਂ ਕਾਗਜ਼ ਦੇ ਪੰਨੇ ਬਣਾਏ ਜਾਂਦੇ ਸਨ। ਸੁੱਕਣ 'ਤੇ ਇਸ ਨੂੰ ਲਿਖਣ ਲਈ ਉਪਯੋਗ ਕੀਤਾ ਜਾਂਦਾ ਸੀ। ਅਜਿਹਾ ਹੋਣ ਕਾਰਨ ਕਾਗਜ਼ ਦਾ ਨਾਂਅ ਪੇਪਰ ਪਿਆ ਮੰਨਿਆ ਜਾਂਦਾ ਹੈ। ਕਾਗਜ਼ ਸ਼ਬਦ ਸੰਸਕ੍ਰਿਤ ਦੇ ਸ਼ਬਦ 'ਕਾਗਦ' ਤੋਂ ਬਣਿਆ ਹੈ।
ਦੁਨੀਆ ਵਿਚੋਂ ਸਭ ਤੋਂ ਪਹਿਲਾਂ ਕਾਗਜ਼ ਦੀ ਖੋਜ਼ ਚੀਨ ਵਿਚ ਹੋਈ ਮੰਨੀ ਜਾਂਦੀ ਹੈ। ਹਾਨ ਰਾਜਵੰਸ਼ ਦੇ ਸ਼ਾਸਨ ਸਮੇਂ 202 ਈ. ਪੂ. ਕਾਗਜ਼ ਦੀ ਖੋਜ ਕਾਈ ਲੂਨ ਨਾਂਅ ਦੇ ਵਿਅਕਤੀ ਨੇ ਕੀਤੀ। ਲੋਕ ਇਸ ਤੋਂ ਬਹੁਤ ਸਮਾਂ ਪਹਿਲਾਂ ਲਿਪੀ ਤੇ ਲਿਖਣ ਕਲਾ ਤੋਂ ਵਾਕਫ਼ ਸਨ। ਇਸ ਦੇ ਲਈ ਭਾਰਤ ਸਮੇਤ ਦੁਨੀਆ ਦੇ ਦੂਸਰੇ ਹਿੱਸਿਆਂ ਵਿਚ ਲਿਖਣ ਲਈ ਪੱਥਰ, ਪੌਦਿਆਂ ਦੀ ਛਿੱਲ, ਪੱਤੇ ਆਦਿ ਦੀ ਵਰਤੋਂ ਕੀਤੀ ਜਾ ਰਹੀ ਸੀ। ਚੀਨ ਵਿਚ ਮਿਲੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਕਾਗਜ਼ ਦੀ ਖੋਜ ਤੋਂ ਪਹਿਲਾਂ ਇੱਥੇ ਵੀ ਬਾਂਸ ਦੇ ਗੋਲਿਆਂ ਜਾਂ ਫੱਟੀਆਂ, ਹੱਡੀਆਂ ਆਦਿ ਨੂੰ ਲਿਖਣ ਲਈ ਉਪਯੋਗ ਕੀਤਾ ਜਾਂਦਾ ਸੀ। ਬਾਅਦ ਵਿਚ ਰੇਸ਼ਮ ਦੇ ...
ਰਾਜਸਥਾਨ ਇਕ ਖ਼ੁਸ਼ਕ ਰਾਜ ਹੈ, ਜਿਸ ਦੀ ਜ਼ਿਆਦਾਤਰ ਮਿੱਟੀ ਰੇਤਲੀ ਹੈ। ਜਿਥੇ ਪਾਣੀ ਬਹੁਤ ਘੱਟ ਮਿਲਦਾ ਹੈ। ਰਾਜਸਥਾਨ ਦੇ ਜਹਾਜ਼ ਕਹੇ ਜਾਣ ਵਾਲੇ ਊਠਾਂ ਦਾ ਇਕ ਮੇਲਾ ਲਗਦਾ ਹੈ ਜਿਸ ਨੂੰ ਪੁਸ਼ਕਰ ਦਾ ਮੇਲਾ ਕਹਿੰਦੇ ਹਨ। ਇਹ ਮੇਲਾ 'ਪੁਸ਼ਕਰ ਊਠ ਮੇਲੇ' ਦੇ ਨਾਂਅ ਨਾਲ ਪ੍ਰਚੱਲਿਤ ਹੈ। ਇਹ ਮੇਲਾ ਪੁਸ਼ਕਰ ਸ਼ਹਿਰ ਵਿਚ ਕਾਰਤਿਕ ਮੇਲਾ ਵੀ ਕਿਹਾ ਜਾਂਦਾ ਹੈ।
ਮੇਲਾ ਹਿੰਦੂ ਕੈਲੰਡਰ ਦੇ ਮਹੀਨੇ ਨਾਲ ਸ਼ੁਰੂ ਹੁੰਦਾ ਹੈ ਅਤੇ ਕਾਰਤਿਕ ਪੂਰਨਿਮਾ 'ਤੇ ਖ਼ਤਮ ਹੁੰਦਾ ਹੈ। ਇਸ ਮੇਲੇ ਦੀ ਵਿਸ਼ੇਸ਼ਤਾ ਰੰਗ-ਬਿਰੰਗੇ ਕੱਪੜੇ ਰਾਜਸਥਾਨੀ ਪਹਿਰਾਵੇ ਨੂੰ ਦਰਸਾਉਂਦੇ ਹਨ। ਉਥੋਂ ਦੇ ਗਹਿਣੇ, ਜੁੱਤੀਆਂ, ਉਥੋਂ ਦਾ ਸੰਗੀਤ ਤੇ ਨਚਾਰ ਉਥੋਂ ਦਾ ਲੋਕ ਨਾਚ ਪੇਸ਼ ਕਰਕੇ ਵਧੀਆ ਪ੍ਰਦਰਸ਼ਨ ਕਰਦੇ ਹਨ। ਊਠਾਂ ਦੀਆਂ ਦੌੜਾਂ, ਗਰਮ ਹਵਾ ਦੇ ਗੁਬਾਰੇ ਲੋਕਾਂ ਦੇ ਖਿੱਚ ਦਾ ਕੇਂਦਰ ਬਣਦੇ ਹਨ।
ਲੋਕ ਊਠ ਦੀ ਸਵਾਰੀ ਕਰਕੇ ਆਪਣੇ-ਆਪ ਨੂੰ ਕਿਸੇ ਰਾਜੇ ਤੋਂ ਘੱਟ ਨਹੀਂ ਸਮਝਦੇ। ਪੁਸ਼ਕਰ ਮੇਲਾ ਝੀਲ ਦੇ ਕੰਢੇ ਹੁੰਦਾ ਹੈ। ਲੋਕ ਉਸ ਦਿਨ ਉਸ ਝੀਲ ਵਿਚ ਇਸ਼ਨਾਨ ਵੀ ਕਰਦੇ ਹਨ। ਇਸ ਮੇਲੇ ਵਿਚ ਪਸ਼ੂ ਮੰਡੀ ਵੀ ਲਗਦੀ ਹੈ। ਉਸ ਵਿਚ ਸਭ ਤੋਂ ਵਧੀਆ ਪਸ਼ੂਆਂ ...
(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਮੈਂ ਉਠ ਕੇ ਬਾਹਰ ਗਿਆ।
ਮੈਂ ਵੇਖਿਆ ਤਾਂ ਹੈਰਾਨ ਰਹਿ ਗਿਆ। ਇਹ ਮੇਰੇ ਲਈ ਖ਼ੁਸ਼ੀ ਵਾਲਾ ਦ੍ਰਿਸ਼ ਸੀ। ਹਨੀ ਨੇ ਐਕਟਿਵਾ 'ਤੇ ਪੈਰ ਰੱਖਣ ਵਾਲੀ ਥਾਂ 'ਤੇ ਇਕ ਵੱਡਾ ਬੈਗ ਰੱਖਿਆ ਹੋਇਆ ਸੀ ਜਿਸ ਵਿਚ ਦਸ-ਪੰਦਰਾਂ ਭਾਂਤ-ਭਾਂਤ ਦੇ ਬੂਟੇ ਲੱਦੇ ਹੋਏ ਸਨ। ਇਨ੍ਹਾਂ ਵਿਚ ਚੀਕੂ, ਅਮਰੂਦ, ਜਾਮਣ ਅਤੇ ਅੰਬ ਆਦਿ ਤੋਂ ਇਲਾਵਾ ਕੁਝ ਵੇਲਾਂ ਦੇ ਬੂਟੇ ਸਨ ਅਤੇ ਪੌਦ ਵੀ। ਇਨ੍ਹਾਂ ਵਿਚ ਕਈ ਬੂਟੇ ਬੌਨਸਾਈ ਕਿਸਮ ਦੇ ਸਨ। ਇਸ ਤੋਂ ਇਲਾਵਾ ਦੋ ਹੋਰ ਬੈਗ ਪਿਛਲੇ ਪਾਸੇ ਖੱਬੇ ਤੇ ਸੱਜੇ ਪਾਸੇ ਬੰਨ੍ਹੇ ਹੋਏ ਸਨ। ਉਸ ਨੇ ਐਕਟਿਵਾ ਨੂੰ ਸਟੈਂਡ 'ਤੇ ਲਗਾ ਦਿੱਤਾ।
ਮੈਂ ਹਨੀ ਨੂੰ ਤਪਾਕ ਨਾਲ ਮਿਲਿਆ ਤੇ ਉਸ ਨੂੰ ਜੱਫੀ ਪਾਉਂਦਾ ਹੋਇਆ ਬੋਲਿਆ, 'ਵਾਹ! ਕਿਆ ਬਾਤ ਐ ਹਨੀ...। ਕਮਾਲ ਐ।' ਮੈਂ ਉਸ ਨਾਲ ਬੂਟਿਆਂ ਵਾਲੇ ਬੈਗ ਖੁਲ੍ਹਵਾਉਣ ਲੱਗ ਪਿਆ।
ਹਨੀ ਨੇ ਮੈਨੂੰ ਆਪਣੇ ਪਿੱਛੇ ਆਉਣ ਲਈ ਕਿਹਾ। ਮੈਂ ਘਰ ਦੇ ਪਿਛਵਾੜੇ ਜਾ ਕੇ ਵੇਖਿਆ। ਜਿਹੜੀ ਥਾਂ ਉਜਾੜ ਜਿਹੀ ਪਈ ਰਹਿੰਦੀ ਸੀ, ਉਸ ਸੁੰਨ ਮਸਾਣ ਥਾਂ ਦਾ ਦ੍ਰਿਸ਼ ਵੇਖਣ ਵਾਲਾ ਸੀ। ਹਨੀ ਨੇ ਉਸ ਥਾਂ ਨੂੰ ਦੋ ਤਿੰਨ ਦਿਨਾਂ ਵਿਚ ਕਹੀ ਨਾਲ ...
ਗਰਮੀਆਂ ਦੀਆਂ ਛੁੱਟੀਆਂ ਵਿਚ ਗੁਰਸੇਵਕ ਆਪਣੇ ਮਾਸੀ ਜੀ ਕੋਲ ਸ਼ਹਿਰ ਕੁਝ ਦਿਨ ਰਹਿਣ ਆਇਆ ਹੋਇਆ ਸੀ। ਉਸ ਦਾ ਆਪਣੇ ਮਾਸੀ ਜੀ ਦੇ ਲੜਕਿਆਂ ਬਲਜੀਤ ਤੇ ਦਲਜੀਤ ਨਾਲ ਬੜਾ ਜੀਅ ਲਗਦਾ ਸੀ।
ਇਕ ਦਿਨ ਤਿੰਨੇ ਭਰਾ ਖੇਡਦੇ-ਖੇਡਦੇ ਇਕ ਨੇੜੇ ਦੇ ਬਗੀਚੇ ਵਿਚ ਚਲੇ ਗਏ। ਬਗੀਚੇ ਵਿਚ ਕਾਫੀ ਸਾਰੇ ਅੰਬਾਂ ਦੇ ਰੁੱਖ ਸਨ। ਗੁਰਸੇਵਕ ਨੇ ਆਪਣੇ ਮਾਸੀ ਦੇ ਲੜਕੇ ਬਲਜੀਤ ਨੂੰ ਕਿਹਾ, 'ਚਲੋ ਅੰਬ ਤੋੜੀਏ...। '
'ਨਾ ਗੁਰਸੇਵਕ, ਇਸ ਬਗੀਚੇ ਦਾ ਮਾਲੀ ਬੜਾ ਗੁੱਸੇਖੋਰ ਐ। ਜੇ ਉਹਨੇ ਦੇਖ ਲਿਆ ਤਾਂ ਆਪਣੀ ਖ਼ੈਰ ਨਹੀਂ...। ' ਬਲਜੀਤ ਨੇ ਗੁਰਸੇਵਕ ਨੂੰ ਸਮਝਾਉਂਦੇ ਕਿਹਾ। ਪਰ ਗੁਰਸੇਵਕ ਬੋਲਿਆ, 'ਕਮਾਲ ਐ ਯਾਰ, ਸਾਡੇ ਪਿੰਡ ਤਾਂ ਕਿੰਨੇ ਹੀ ਅੰਬਾਂ ਤੇ ਹੋਰ ਫਲਾਂ ਦੇ ਬਗੀਚੇ ਨੇ। ਉੱਥੇ ਤਾਂ ਕੋਈ ਮਨਾਹੀ ਨਹੀਂ। ਪਰ ਆਪਾਂ ਦੋ-ਚਾਰ ਅੰਬ ਜ਼ਰੂਰ ਤੋੜਾਂਗੇ, ਕਿਹੜਾ ਮਾਲੀ ਨੂੰ ਲੱਖਾਂ ਦਾ ਘਾਟਾ ਪੈ ਜੂ ?' ਗੁਰਸੇਵਕ ਨੇ ਕਿਹਾ ਤੇ ਫਿਰ ਰੁੱਖ 'ਤੇ ਚੜ੍ਹ ਗਿਆ।
ਤਦੇ ਉਧਰ ਮਾਲੀ ਆ ਗਿਆ ਤੇ ਰੋਹ ਵਿਚ ਬੋਲਿਆ, ' ਤੁਹਾਡੀ ਹਿੰਮਤ ਕਿਵੇਂ ਹੋਈ ਇਸ ਬਗੀਚੇ ਵਿਚ ਵੜਨ ਦੀ...ਚਲੋ ਨਿਕਲੋ ਇੱਥੋਂ ਨਹੀਂ ਤਾਂ ਖੂਬ ਮੁਰੰਮਤ ਹੋਵੇਗੀ...। ...
ਗਰਮੀ ਕੋਲੋਂ ਬਚੋ ਬੱਚਿਓ
ਤੰਦਰੁਸਤ ਜੇ ਰਹਿਣਾ ਏ।
ਲੱਗ ਗਈ ਜੇ ਗਰਮੀ ਤੁਹਾਨੂੰ,
ਦੁਖੜਾ ਸਹਿਣਾ ਪੈਣਾ ਏ।
ਪੂਰਾ ਸਰੀਰ ਢਕ ਕੇ ਤੁਸੀਂ,
ਆਪਣੇ ਸਕੂਲ ਆਵਣਾ ਹੈ।
ਸਾਫ਼ ਪਾਣੀ ਦੀ ਬੋਤਲ ਨੂੰ,
ਤੁਸਾਂ ਨਾਲ ਲਿਆਵਣਾ ਹੈ।
ਧੁੱਪ ਵਿਚ ਵੀ ਖੇਡਣਾ ਨਹੀਂ,
ਸਭ ਨੂੰ ਸਾਡਾ ਕਹਿਣਾ ਏ।
ਲੱਗ ਗਈ ਜੇ ਗਰਮੀ ਤੁਹਾਨੂੰ....।
ਲਾਪ੍ਰਵਾਹੀ ਕਰੂਗਾ ਜਿਹੜਾ
ਡਾਕਟਰਾਂ ਕੋਲੇ ਉਹ ਜਾਵੇਗਾ।
ਕੌੜੀ ਦਵਾਈ ਖਾਵੇਗਾ ਉਹ,
ਟੀਕਾ ਵੀ ਤਿੱਖਾ ਲਗਾਵੇਗਾ।
ਪੜ੍ਹਾਈ ਵਿਚ ਸਾਥੀਆਂ ਤੋਂ,
ਪਿੱਛੇ ਉਸ ਨੇ ਰਹਿਣਾ ਏ।
ਲੱਗ ਗਈ ਜੇ ਗਰਮੀ ਤੁਹਾਨੂੰ....।
'ਤਲਵੰਡੀ' ਸਰ ਤੁਹਾਨੂੰ ਬੱਚਿਓ,
ਕਿੰਨਾ ਰੋਜ਼ ਸਮਝਾਉਂਦੇ ਨੇ।
ਸਾਰੇ ਬੱਚੇ ਸਿਹਤਮੰਦ ਰਹਿਣ,
ਉਹ ਤਾਂ ਸਦਾ ਹੀ ਚਾਹੁੰਦੇ ਨੇ।
ਨਿੰਬੂ ਪਾਣੀ ਦਿਨ ਦੇ ਵਿਚ,
ਕੇਰਾਂ ਤਾਂ ਜ਼ਰੂਰ ਹੀ ਲੈਣਾ ਏ।
ਲੱਗ ਗਈ ਜੇ ਗਰਮੀ ਤੁਹਾਨੂੰ.....।
-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 3, ਮੁੱਲਾਂਪੁਰ ਦਾਖ਼ਾ (ਲੁਧਿਆਣਾ)
ਮੋਬਾਈਲ : ...
ਦੱਸੋ ਕਿੱਥੇ ਉੱਡ-ਪੁੱਡ ਗਈਆਂ ਤੁਸੀਂ ਚਿੜੀਓ? ਸਾਡੇ ਕਦੇ ਨਜ਼ਰੀਂ ਨਾ ਪਈਆਂ ਤੁਸੀਂ ਚਿੜੀਓ। ਛਿੜਦੀਆਂ ਨੇ ਰੋਜ਼ ਗੱਲਾਂ, ਕਿੱਥੇ ਲੁੱਕ ਚੱਲੀਆਂ? ਜ਼ਹਿਰੀਲੀ ਹਵਾ ਟਾਵਰਾਂ ਦੀ, ਤੁਸੀਂ ਮੁੱਕ ਚੱਲੀਆਂ। ਉਡਾਣਾਂ ਕਿਤੇ ਦੂਰ ਦੀਆਂ ਲਈਆਂ ਤੁਸੀਂ ਚਿੜੀਓ। ਸਾਡੇ ਕਦੇ ਨਜ਼ਰੀਂ ਨਾ ਪਈਆਂ ਤੁਸੀਂ ਚਿੜੀਓ। ਤੁਹਾਡਾ ਸਭ ਚਿੜੀਆਂ ਦਾ, ਜੀਣਾ ਦੁਸ਼ਵਾਰ ਹੁਣ। ਦੂਸ਼ਿਤ ਵਾਤਾਵਰਨ ਵਿਚ, ਰਹਿਣਾ ਬੇਕਾਰ ਹੁਣ। ਪੈਂਦੀਆਂ ਨਹੀਂ ਲੈ ਕੇ ਕਦੇ ਝਈਆਂ ਤੁਸੀਂ ਚਿੜੀਓ। ਦੱਸੋ ਕਿੱਥੇ ਉੱਡ-ਪੁੱਡ ਗਈਆਂ ਤੁਸੀਂ ਚਿੜੀਓ? ਨਾ ਕੋਈ ਛੱਤ, ਢਾਰਾ, ਆਲ੍ਹਣਾ ਬਣਾਈਏ ਕਿੱਥੇ? ਕੱਖ-ਕਾਨ ਆਲ੍ਹਣੇ ਲਈ, ਦੱਸੋ ਖਾਂ ਲਿਆਈਏ ਕਿੱਥੇ? ਧੀਆਂ ਦੀਆਂ ਗੂੜ੍ਹੀਆਂ ਹੋ ਸਈਆਂ ਤੁਸੀਂ ਚਿੜੀਓ। ਸਾਡੇ ਕਦੇ ਨਜ਼ਰੀਂ ਨਾ ਪਈਆਂ ਤੁਸੀਂ ਚਿੜੀਓ। ਗੀਤ ਸੁਣੇ ਹੋਏ ਮੂੰਹੋਂ ਕਈਆਂ ਤੁਸੀਂ ਚਿੜੀਓ। ਦੱਸੋ ਕਿੱਥੇ ਉੱਡ-ਪੁੱਡ ਗਈਆਂ ਤੁਸੀਂ ਚਿੜੀਓ। -ਆਤਮਾ ਸਿੰਘ ਚਿੱਟੀ ਪਿੰਡ ਤੇ ਡਾਕ: ਚਿੱਟੀ (ਜਲੰਧਰ)। ਮੋਬਾਈਲ : ...
ਜੱਗ ਕਹਿੰਦਾ ਸਾਰਾ ਹੈ,
ਇਹ ਹੀਰਾ ਸੋਨਾ ਹੈ,
ਇਹ ਨਿਰਮਲ ਧਾਰਾ ਹੈ,
ਵੱਖੋ-ਵੱਖ ਹਨ ਲੋਕ ਇਥੇ,
ਵੱਖ-ਵੱਖ ਨੇ ਪਹਿਰਾਵੇ,
ਕਲਕਲ ਜਿਥੇ ਝਰਨੇ ਵਹਿੰਦੇ,
ਪੌਣ ਰੁਮਕਦੀ ਗਾਵੇ,
ਬੜਾ ਦ੍ਰਿਸ਼ ਨਿਆਰਾ ਹੈ,
ਖੇਤਾਂ ਦੇ ਵਿਚ ਲਵੇ ਹੁਲਾਰੇ,
ਕਣਕ, ਬਾਜਰਾ, ਮੱਕੀ,
ਇੱਜ਼ਤ ਸਦਾ ਰਸੂਖਾਂ ਵਾਲੀ,
ਹਰ ਵਾਸੀ ਨੇ ਰੱਖੀ,
ਉੱਚੀ ਸਰ੍ਹੋਂ ਗਵਾਰਾ ਹੈ,
ਇਹ ਫੁੱਲਾਂ ਦੀ ਵਾਦੀ 'ਭੱਟੀ',
ਮਹਿਕਾਂ ਦੀ ਫੁਲਵਾੜੀ,
ਇਤਫ਼ਾਕ ਦੀ ਵਿਚ ਘਰਾਂ ਦੇ,
ਵੱਜੇ ਦਸੂਹੀਏ ਤਾੜੀ,
ਅੰਬਰਾਂ ਦਾ ਤਾਰਾ ਹੈ,
ਮੇਰਾ ਦੇਸ਼ ਪਿਆਰਾ ਹੈ।
-ਕੁੰਦਨ ਲਾਲ ਭੱਟੀ
ਮੋਬਾਈਲ : ...
ਦਾਦਾ ਜੀ ਨੇ ਮੱਛਰ ਦਾ ਕੀਤਾ ਪੱਕਾ ਹੱਲ, ਸ਼ਹਿਰੋਂ ਜਾ ਕੇ ਮੱਛਰਦਾਨੀ ਲੈ ਆਏ ਕੱਲ੍ਹ। ਘਰ ਆ ਕੇ ਮੇਰੀ ਮੰਮੀ ਤੋਂ ਕਰਵਾਈ ਸਿਲਾਈ, ਚਾਰੋਂ ਖੂੰਜਿਆਂ ਵਿਚ ਇਕ ਇਕ ਸੋਟੀ ਪਾਈ। ਪਾਣੀ ਛਿੜਕ ਵਿਹੜੇ 'ਚ ਮੰਜਾ ਡਾਹ ਲਿਆ, ਦਰੀ ਚਾਦਰ ਝਾੜ ਬਿਸਤਰ ਵਿਛਾ ਲਿਆ। ਦਾਦਾ ਜੀ ਨੇ ਮੰਜੇ ਉੱਤੇ ਮੱਛਰਦਾਨੀ ਲਗਾਈ, ਨਾਲ ਪੈ ਗਿਆ ਮੈਂ ਨੀਂਦ ਬੜੀ ਗੂੜ੍ਹੀ ਆਈ। 'ਬਲਜੀਤ' ਭੌਰਾ ਨਾ ਰਾਤ ਨੂੰ ਮੱਛਰ ਲੜਿਆ, ਅੱਖ ਖੁੱਲ੍ਹੀ ਤਾਂ ਦੇਖਿਆ ਕਿੱਡਾ ਦਿਨ ਚੜ੍ਹਿਆ। -ਬਲਜੀਤ ਸਿੰਘ ਅਕਲੀਆ ਪੰਜਾਬੀ ਮਾਸਟਰ, ਸ.ਹ.ਸ. ਕੁਤਬਾ (ਬਰਨਾਲਾ)। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX