ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਇਕ ਸ਼ਬਦ ਬੋਲਿਆ ਜਾਂਦਾ ਹੈ 'ਦਾਵਾਨਲ'। ਇਸ ਸ਼ਬਦ ਦਾ ਅਰਥ ਹੈ ਜੰਗਲਾਂ ਵਿਚ ਸੁੱਕੇ ਰੁੱਖਾਂ ਦੀਆਂ ਟਹਿਣੀਆਂ ਜਾਂ ਬਾਂਸਾਂ ਦੀ ਰਗੜ ਨਾਲ ਪੈਦਾ ਹੋਈ ਅੱਗ ਦੇ ਵਿਸ਼ਾਲ ਭਾਂਬੜ ਜੋ ਮੀਲਾਂ ਤੱਕ ਫੈਲ ਕੇ ਜੰਗਲੀ ਜਨ ਜੀਵਨ ਨੂੰ ਸੁਆਹ ਕਰ ਦਿੰਦੇ ਹਨ। ਪੁਰਾਣੇ ਵੇਲਿਆਂ ਵਿਚ ਦਾਵਾਨਲ ਨਾਲ ਜੰਗਲੀ ਵਣ, ਪੌਦੇ, ਬਨਸਪਤੀਆਂ, ਜੀਵ-ਜੰਤੂ, ਜਾਨਵਰ, ਪੰਛੀ ਤਾਂ ਮਰਦੇ ਹੀ ਸਨ ਪਰ ਕਦੇ-ਕਦੇ ਮਨੁੱਖੀ ਟੋਲੇ ਵੀ ਇਸ ਦੀ ਲਪੇਟ ਵਿਚ ਆ ਕੇ ਝੁਲਸ ਕੇ ਮਾਰੇ ਜਾਂਦੇ ਸਨ। ਸਦੀਆਂ ਤੱਕ ਮਨੁੱਖ ਦਾਵਾਨਲ ਤੋਂ ਡਰਦਾ ਤ੍ਰਹਿੰਦਾ ਰਿਹਾ ਹੈ। ਦਾਵਾਨਲ ਤਾਂ ਇਕ ਕੁਦਰਤੀ ਵਰਤਾਰਾ ਹੈ ਜੋ ਸਖ਼ਤ ਗਰਮੀ ਦੇ ਦਿਨਾਂ ਦੌਰਾਨ ਵਾਪਰਦਾ ਸੀ ਪਰ ਅੱਜ ਦੇ ਦੌਰ ਦੇ ਉਸ ਦਾਵਾਨਲ ਬਾਰੇ ਕੀ ਕਹੋਗੇ ਜੋ ਮਨੁੱਖ ਆਪ ਪੈਦਾ ਕਰ ਰਿਹਾ ਹੈ?
ਪਿਛਲੇ ਦਿਨੀਂ ਪੰਜਾਬ ਵਿਚ ਬੜੀਆਂ ਭਿਆਨਕ ਤੇ ਰੂਹ ਨੂੰ ਕੰਬਾਉਣ ਵਾਲੀਆਂ ਘਟਨਾਵਾਂ ਵਾਪਰੀਆਂ। ਕੁਝ ਦਿਨ ਪਹਿਲਾਂ ਇਕ ਸਕੂਲ ਵੈਨ ਅੱਗ ਦੀ ਲਪੇਟ ਵਿਚ ਆ ਗਈ ਅਤੇ ਮਾਸੂਮ ਬੱਚੇ ਝੁਲਸ ਗਏ ਪਰ ਜਾਨੋਂ ਬਚ ਗਏ। ਦੂਜੀ ਵੱਡੀ ਹੌਲਨਾਕ ਘਟਨਾ ਡੇਰਾ ਬਸੀ ਦੇ ਪਿੰਡ ਕੋਲ ...
ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ 34 ਸਾਲ ਪੁਰਾਣੇ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਕੇਸ ਵਿਚ ਸਰਬਉੱਚ ਅਦਾਲਤ ਵਲੋਂ ਆਪਣਾ ਫ਼ੈਸਲਾ ਬਦਲ ਦਿੱਤਾ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਵੀਰਵਾਰ 19 ਮਈ, 2022 ਨੂੰ ਇਸ ਮਾਮਲੇ ਵਿਚ ਸਿੱਧੂ ਨੂੰ ਇਕ ਸਾਲ ਬਾਮੁਸ਼ਕਤ ਸਜ਼ਾ ਸੁਣਾਈ ਹੈ ਜਦ ਕਿ ਸਾਲ 2018 ਵਿਚ ਸਰਬਉੱਚ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਸਿਰਫ਼ 1000 ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਸੰਜੈ ਕਿਸ਼ਨ ਕੌਲ ਦੇ ਬੈਂਚ ਨੇ ਪਹਿਲਾਂ ਦੇ ਫ਼ੈਸਲੇ ਨੂੰ ਬਦਲਦੇ ਹੋਏ ਕਿਹਾ ਹੈ ਕਿ ਸਾਲ 2018 ਦੇ ਫ਼ੈਸਲੇ ਵਿਚ ਇਕ ਗ਼ਲਤੀ ਹੈ, ਜਿਸ ਨੂੰ ਸੁਧਾਰਨ ਦੀ ਜ਼ਰੂਰਤ ਹੈ। ਵਰਨਣਯੋਗ ਹੈ ਕਿ ਇਹ ਮਾਮਲਾ ਸਾਲ 1988 ਦਾ ਹੈ। ਉਦੋਂ ਤੱਕ ਨਵਜੋਤ ਸਿੰਘ ਸਿੱਧੂ ਕੌਮਾਂਤਰੀ ਕ੍ਰਿਕਟ ਵਿਚ ਨਾ ਸਿਰਫ਼ ਆ ਚੁੱਕੇ ਸਨ, ਸਗੋਂ ਇਕ ਸਾਲ ਖੇਡ ਵੀ ਚੁੱਕੇ ਸਨ। ਉਨ੍ਹੀਂ ਦਿਨੀਂ ਉਹ ਇਕ ਦਿਨ ਆਪਣੇ ਦੋਸਤ ਰੁਪਿੰਦਰ ਸਿੰਘ ਸਿੱਧੂ ਨਾਲ ਪਟਿਆਲਾ ਦੀ ਸ਼ੇਰਾਂਵਾਲੇ ਗੇਟ ਮਾਰਕੀਟ ਵਿਚ ਗਏ ਸਨ। ਇਹ ਮਾਰਕੀਟ ਉਨ੍ਹਾਂ ਦੇ ਘਰ ਤੋਂ ਕੋਈ ਇਕ ...
ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਝਾਂਸੀ ਵਾਲੀ ਰਾਣੀ ਲਕਸ਼ਮੀ ਬਾਈ ਦਾ ਨਾਂਅ ਸਿਤਾਰੇ ਵਾਂਗ ਚਮਕਦਾ ਹੈ। ਛੋਟੀ ਉਮਰ ਦੀ ਇਸ ਸ਼ਹੀਦ ਸੁੰਦਰੀ ਦੀ ਸਮਾਧ ਕੋਟਾ ਦੇ ਸਰਾਏ ਅਤੇ ਗਵਾਲੀਅਰ ਦੇ ਦਰਮਿਆਨ ਪਹਾੜੀ ਇਲਾਕੇ ਵਿਚ ਬਣੀ ਹੋਈ ਹੈ। ਇਸ ਦਾ ਜਨਮ ਨਵੰਬਰ, 1835 ਨੂੰ ਪਿਤਾ ਬਲਵੰਤ ਰਾਓ ਦੇ ਘਰ ਬਨਾਰਸ ਵਿਖੇ ਹੋਇਆ। ਇਸ ਸੁੰਦਰ ਕੰਨਿਆ ਦਾ ਨਾਂਅ ਮਨੂੰ ਬਾਈ ਰੱਖਿਆ ਗਿਆ। ਕੁਝ ਸਮੇਂ ਬਾਅਦ ਇਸ ਦਾ ਪਿਤਾ ਬੇਫੂਰ ਜਾ ਕੇ ਪੇਸ਼ਵਾ ਕੋਲ ਨੌਕਰੀ ਕਰਨ ਲੱਗ ਪਿਆ। ਪੇਸ਼ਵਾ ਦਾ ਪੁੱਤਰ ਨਾਨਾ ਸਾਹਿਬ ਅਤੇ ਉਸ ਦਾ ਭਤੀਜਾ ਰਾਓ ਸਾਹਿਬ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਲੈ ਰਹੇ ਸਨ। ਛੋਟੀ ਜਿਹੀ ਮਨੂੰ ਬਾਈ ਵੀ ਮੁੰਡਿਆਂ ਵਾਂਗੂੰ ਸਿਖਲਾਈ ਲੈਣ ਲੱਗੀ। ਇਹ ਤਿੰਨੇ ਬਾਲ ਸਾਥੀ ਹਰ ਰੋਜ਼ ਘੋੜਿਆਂ 'ਤੇ ਚੜ੍ਹ ਕੇ ਜੰਗਲਾਂ ਨੂੰ ਨਿਕਲ ਜਾਂਦੇ ਸਨ ਅਤੇ ਸ਼ਸਤਰ ਅਭਿਆਸ ਕਰਦੇ ਸਨ। ਮਨੂੰ ਬਾਈ ਆਪਣੇ ਸਾਥੀਆਂ ਨਾਲੋਂ ਵੀ ਵੱਧ ਹੁਸ਼ਿਆਰ ਅਤੇ ਤੇਜ਼ ਘੋੜ ਸਵਾਰ ਸੀ। ਖੁੱਲ੍ਹੀਆਂ ਹਵਾਵਾਂ ਅਤੇ ਫ਼ਿਜ਼ਾਵਾਂ ਵਿਚ ਪਲੀ ਮਨੂੰ ਬਹੁਤ ਬਹਾਦਰ ਅਤੇ ਦਲੇਰ ਸੀ। ਝਾਂਸੀ ਦੇ ਮਹਾਰਾਜੇ ਗੰਗਾਧਰ ਰਾਓ ਨੇ ਮਨੂੰ ਨਾਲ ਸ਼ਾਦੀ ਕਰ ਲਈ। ...
ਵਿਸ਼ਵ ਭਰ ਵਿਚਲੇ ਸੱਤ ਅਜੂਬਿਆਂ ਵਿਚੋਂ ਭਾਰਤ ਵਿਚਲਾ ਤਾਜ ਮਹੱਲ ਹੀ ਇਕ ਅਜਿਹਾ ਅਜੂਬਾ ਹੈ ਜਿਸ ਬਾਰੇ ਹਰ ਚੜ੍ਹੀ ਸਵੇਰ ਕੋਈ ਨਾ ਕੋਈ ਸੱਜਰਾ ਵਿਵਾਦ ਛਿੜਿਆ ਰਹਿੰਦਾ ਹੈ। ਮੁਹੱਬਤ ਦੀ ਇਸ ਮੁਕੱਦਸ ਜ਼ਿਆਰਤਗਾਹ ਨੂੰ ਮੰਦਿਰ-ਮਸਜਿਦ ਦੇ ਵਿਵਾਦ ਵਿਚ ਘੜੀਸਿਆ ਜਾ ਰਿਹਾ ਹੈ।
ਅਯੁੱਧਿਆ ਦੇ ਭਾਜਪਾ ਮੀਡੀਆ ਇੰਚਾਰਜ ਡਾ. ਰਜਨੀਸ਼ ਸਿੰਘ ਨੇ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਵਿਚਲੇ 2-ਮੈਂਬਰੀ ਡਿਵੀਜ਼ਨ ਬੈਂਚ ਅੱਗੇ ਇਕ ਜਨਹਿੱਤ ਯਾਚਿਕਾ (ਪੁਟੀਸ਼ਨ) ਵਿਚ ਮੰਗ ਕੀਤੀ ਕਿ ਤਾਜ ਮਹੱਲ ਦੇ ਤਹਿਖਾਨੇ ਵਿਚਲੇ 22 ਬੰਦ ਕਮਰੇ ਖੁੱਲ੍ਹਵਾਏ ਜਾਣ ਤਾਂ ਕਿ ਸੱਚ ਦਾ ਪਤਾ ਲੱਗ ਸਕੇ। ਕਈ ਜਥੇਬੰਦੀਆਂ ਇਹ ਦਾਅਵਾ ਕਰਦੀਆਂ ਹਨ ਕਿ ਤਾਜ ਮਹੱਲ ਇਕ ਸ਼ਿਵ ਮੰਦਿਰ ਹੁੰਦਾ ਸੀ ਜਿਸ ਦਾ ਨਾਂਅ 'ਤੇਜੋ ਮਹਲਿਆ' ਸੀ ਅਤੇ ਇਸ ਦੇ ਬੰਦ ਕਮਰਿਆਂ ਵਿਚ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹੋ ਸਕਦੀਆਂ ਹਨ। ਅਰਜ਼ੀਕਾਰ ਨੇ ਇਸ ਸੰਬੰਧੀ ਇਕ ਤੱਥ-ਖੋਜ ਕਮੇਟੀ ਬਣਾਏ ਜਾਣ ਦੀ ਮੰਗ ਕੀਤੀ ਤਾਂ ਕਿ ਅਸਲੀਅਤ ਦਾ ਪਤਾ ਲੱਗ ਸਕੇ।
ਪਰ ਡਿਵੀਜ਼ਨ ਬੈਂਚ, ਜਿਸ ਦੇ ਮੈਂਬਰ ਜਸਟਿਸ ਦਵੇਂਦਰਾ ਕੁਮਾਰ ਉਪਾਧਿਆਏ ਅਤੇ ...
ਮਿਹਨਤੀ ਬੰਦੇ ਨੂੰ ਰੱਬ ਨਾਲੋਂ ਵੀ ਵੱਧ ਇਸ ਗੱਲ 'ਤੇ ਯਕੀਨ ਹੁੰਦਾ ਹੈ ਕਿ ਮਿਹਨਤ ਨਾਲ ਅਮੀਰੀ ਭਾਵੇਂ ਨਾ ਵੀ ਆਵੇ ਪਰ ਗ਼ਰੀਬੀ ਨਹੀਂ ਰਹੇਗੀ। ਅਮੋਲਕ ਸਿੰਘ ਗੁਣਾਚੌਰ ਨੇ ਪਿਛਲੇ ਕੁਝ ਸਾਲਾਂ ਵਿਚ ਚੰਗੀ ਪੈੜ ਪਾਈ ਹੈ। ਵਧੀਆ ਕਾਰੋਬਾਰ ਸਥਾਪਤ ਕਰ ਲਿਆ ਹੈ। ਨਾਂਅ ਕਮਾਇਆ ਹੈ। ਅਮਰੀਕਾ ਆਉਣ ਵਾਲੀਆਂ ਕਈ ਧਾਰਮਿਕ ਸ਼ਖ਼ਸੀਅਤਾਂ 'ਚ ਹਰਮਨ-ਪਿਆਰਾ ਬਣ ਗਿਆ ਹੈ। ਅਕਸਰ ਸੋਸ਼ਲ ਮੀਡੀਆ 'ਤੇ ਉਹ ਤਰਕ ਅਤੇ ਦਲੀਲ ਨਾਲ ਕਈ ਚੰਗੇ ਭਲਿਆਂ ਨੂੰ ਪਸੀਨੇ ਲਿਆ ਦਿੰਦਾ ਹੈ। ਪਰ ਫਿਲਹਾਲ ਉਹ ਸਫਲ ਕਾਰੋਬਾਰੀ ਜ਼ਰੂਰ ਹੈ। ਕੰਮਕਾਰ ਵਜੋਂ ਤਾਂ ਉਹ ਟਰਾਂਸਪੋਰਟ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ ਤੇ ਪੰਜਾਬੀਆਂ ਵਾਂਗ ਲੀਹ ਵੀ ਚੰਗੀ ਪਾ ਲਈ ਹੈ। ਪਰ ਉਹ ਆਪਣੇ ਇਸ ਕੰਮ ਧੰਦੇ ਨੂੰ ਮਾਪਦਾ ਤੋਲਦਾ ਵੀ ਕਈ ਵਾਰ ਸੁਆਦ ਲਿਆ ਦਿੰਦਾ ਹੈ। ਉਹ ਮਜ਼ਾਕ ਨਾਲ ਕਹੇਗਾ ਕਿ ਤੀਹ ਕਿੱਲੇ ਝੋਨਾ ਲਾਉਣ ਵਾਲੇ ਨਾਲੋਂ ਚਾਰ ਕਿੱਲਿਆਂ 'ਚ ਸਬਜ਼ੀ ਲਗਾਉਣ ਵਾਲਾ ਕਮਾਈ ਵੱਧ ਕਰ ਰਿਹਾ ਹੁੰਦਾ ਹੈ?' ਇਹ ਉਹਦੇ ਕੰਮ ਕਰਨ ਅਤੇ ਕਾਰੋਬਾਰ ਦਾ ਸਿਧਾਂਤ ਹੈ।
ਪਿੰਡ ਗੁਣਾਚੌਰ ਬੰਗਾ ਤੋਂ ਮੁਕੰਦਪੁਰ ਵੱਲ ਜਾਂਦੀ ਸੜਕ 'ਤੇ ਖੱਬੇ ਹੱਥ ਉੱਚੇ ਟਿੱਲੇ ...
ਗੱਲ 1968-69 ਦੀ ਹੈ ਜਦੋਂ ਮੈਂ ਮਿਡਲ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ ਮਾਣਕ ਮਾਜਰਾ ਲੁਧਿਆਣਾ) ਵਿਚ ਬਤੌਰ ਸ. ਸ. ਮਾਸਟਰ ਕਾਰਜਸ਼ੀਲ ਸਾਂ ।
ਅੱਧੀ ਛੁੱਟੀ ਦਾ ਸਮਾਂ ਸੀ ਜਦੋਂ ਬਲਾਕ ਸਿੱਖਿਆ ਅਫ਼ਸਰ ਸ: ਅਜੀਤ ਸਿੰਘ ਮਾਂਗਟ, ਜ਼ਿਲ੍ਹੇ ਤੋਂ ਨਿਯੁਕਤੀ ਪੱਤਰ ਲੈ ਕੇ ਸਾਡੇ ਸਕੂਲ ਵਿਚ ਪੁੱਜੇ। ਉਨ੍ਹਾਂ ਦਫ਼ਤਰ ਵਿਚ ਜਾ ਕੇ, ਸਕੂਲ ਮੁਖੀ ਸ: ਰਣਧੀਰ ਸਿੰਘ ਭੰਡਾਲ ਨੂੰ ਮੇਰਾ ਨਿਯੁਕਤੀ ਪੱਤਰ ਸੌਂਪਿਆ ਤੇ ਉਸੇ ਦਿਨ ਲੁਧਿਆਣੇ ਜਾ ਕੇ ਪ੍ਰੀਖਿਆ ਸਮੱਗਰੀ ਤੇ ਹੋਰ ਜ਼ਰੂਰੀ ਕਾਗਜ਼ਾਤ ਲੈਣ ਦੀ ਹਦਾਇਤ ਕੀਤੀ। ਸ: ਰਣਧੀਰ ਸਿੰਘ ਨੇ ਮੈਨੂੰ ਤੁਰੰਤ ਬੁਲਾ ਕੇ ਉਹ ਨਿਯੁਕਤੀ ਪੱਤਰ ਮੇਰੇ ਹਵਾਲੇ ਕਰ ਦਿੱਤਾ। ਸ. ਅਜੀਤ ਸਿੰਘ ਮਾਂਗਟ ਮੈਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਤੇ ਨਿਯੁਕਤੀ ਲਈ ਵਧਾਈ ਵੀ ਦਿੱਤੀ।
ਪਰ ਮੇਰੇ ਲਈ ਇਹ ਸਭ ਕੁਝ ਨਵਾਂ ਸੀ। ਕੋਈ ਖ਼ਾਸ ਤਜਰਬਾ ਵੀ ਨਹੀਂ ਸੀ। ਦਿਲ ਉੱਤੇ ਮਣਾਂ-ਮੂੰਹੀਂ ਭਾਰ ਆ ਪਿਆ ਸੀ।
ਫਿਰ ਵੀ ਮੈਂ ਮਨ ਤਕੜਾ ਕਰ ਕੇ ਦੱਸੇ ਪਤੇ ਉੱਤੇ, ਸਮੱਗਰੀ ਲੈਣ ਲਈ ਪੁੱਜ ਗਿਆ ਸਾਂ। ਪੀ੍ਰਖਿਆ ਸੰਬੰਧੀ ਸਾਰੀ ਸਮੱਗਰੀ ਲੈ ਕੇ ਜਦੋਂ ਮੈਂ ਖੰਨੇ ਪੁੱਜਿਆ ਤੇ ਮਿੱਤਰ ਸੁਖਦੇਵ ਮਾਦਪੁਰੀ ਦੇ ਘਰ ...
ਪੰਜਾਬੀ ਫ਼ਿਲਮ ਸਨਅਤ ਲਈ ਇਕ ਚੰਗੀ ਤੇ ਉਤਸ਼ਾਹਪੂਰਨ ਖ਼ਬਰ ਆਈ ਹੈ। ਇਸ ਖ਼ਬਰ ਦਾ ਸਿਹਰਾ ਜਾਂਦਾ ਹੈ ਯੂ.ਕੇ. ਵਾਸੀ ਡਾ. ਚਾਨਣ ਸਿੰਘ ਸਿੱਧੂ ਨੂੰ। ਉਹ ਹੁਣ ਨਿਰਮਾਤਾ ਬਣ ਕੇ ਮੀਲ ਦਾ ਪੱਥਰ ਨੁਮਾ ਪੰਜਾਬੀ ਫ਼ਿਲਮ 'ਚੰਨ ਪ੍ਰਦੇਸੀ' ਨੂੰ ਨਵੀਂ ਸਜਾਵਟ ਨਾਲ ਲੈ ਕੇ ਆਏ ਹਨ। ਡਿਜੀਟਲ ਤਕਨੀਕ ਦਾ ਸਹਾਰਾ ਲੈ ਕੇ ਫ਼ਿਲਮ ਦੇ ਤਕਨੀਕੀ ਭਾਗਾਂ ਵਿਚ ਸੁਧਾਰ ਕਰਕੇ ਫ਼ਿਲਮ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਸਾਲ 1981 ਵਿਚ ਜਦੋਂ ਇਹ ਫ਼ਿਲਮ ਪ੍ਰਦਰਸ਼ਿਤ ਹੋਈ ਸੀ ਉਦੋਂ ਬਹੁਤ ਹਰਮਨ ਪਿਆਰਤਾ ਹਾਸਲ ਕੀਤੀ ਸੀ ਅਤੇ ਇਹ ਰਾਸ਼ਟਰੀ ਪੁਰਸਕਾਰ ਜਿੱਤਣ ਵਿਚ ਵੀ ਕਾਮਯਾਬ ਰਹੀ ਸੀ।
ਇਹ ਫ਼ਿਲਮ ਚਿਤਰਾਰਥ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ। ਰਿਲੀਜ਼ ਦੇ 41 ਸਾਲਾਂ ਬਾਅਦ ਜਦੋਂ ਇਹ ਨਵਾਂ ਤਕਨੀਕੀ ਜਾਮਾ ਪਾ ਕੇ ਆ ਰਹੀ ਹੈ ਉਦੋਂ ਚਿਤਰਾਰਥ ਸਿੰਘ ਦੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਉੱਭਰ ਆਉਂਦੇ ਹਨ ਜਦੋਂ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਕੀਤੀ ਸੀ। ਅਤੀਤ ਦੇ ਸਮੁੰਦਰ ਵਿਚ ਡੁਬਕੀ ਲਗਾਉਂਦੇ ਹੋਏ ਉਹ ਕਹਿੰਦੇ ਹਨ, 'ਮੈਨੂੰ ਅੱਜ ਵੀ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਦਿਨ ਬਰਾਬਰ ਯਾਦ ਹੈ। ਉਹ ਤਰੀਕ ਸੀ 4 ਅਪ੍ਰੈਲ, 1979 ਅਤੇ ਪਹਿਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX