ਤਾਜਾ ਖ਼ਬਰਾਂ


ਸਰਕਾਰੀ ਸਕੂਲਾਂ 'ਚ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਰਹੀ ਘੱਟ
. . .  4 minutes ago
ਸੰਧਵਾਂ, 1 ਜੁਲਾਈ (ਪ੍ਰੇਮੀ ਸੰਧਵਾਂ) - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਇਲਾਕੇ ਦੇ ਖੁੱਲ੍ਹੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ। ਅਧਿਆਪਕਾਂ ਨੇ ਕਿਹਾ ਕਿ ਇਕ ਅੱਧੇ ਦਿਨ...
ਅੱਜ ਤੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ - ਹਰਜੋਤ ਬੈਂਸ
. . .  10 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਪੰਜਾਬ ਵਾਸੀਆਂ ਨੂੰ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ...
ਬੱਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ 'ਚ ਇਕ ਦੀ ਮੌਤ, 5 ਜ਼ਖ਼ਮੀ
. . .  21 minutes ago
ਮਹਿਲ ਕਲਾਂ, 30 ਜੂਨ - (ਅਵਤਾਰ ਸਿੰਘ ਅਣਖੀ) - ਲੁਧਿਆਣਾ ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਬੱਸ ਅਤੇ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ...
ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
. . .  36 minutes ago
ਓਠੀਆਂ 1 ਜੁਲਾਈ (ਗੁਰਵਿੰਦਰ ਸਿੰਘ ਛੀਨਾ) ਪੰਜਾਬ ਭਰ ਵਿਚ ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੀ ਫ਼ਸਲ ਲਵਾਈ ਦੋ ਜ਼ੋਰ ਫੜਨ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ...
ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ ਉੱਪਰ ਅੱਜ ਤੋਂ ਪੂਰਨ ਤੌਰ 'ਤੇ ਪਾਬੰਦੀ
. . .  53 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਵਿੱਕਰੀ ਅਤੇ ਉਪਯੋਗ ਉੱਪਰ ਪੂਰਨ ਤੌਰ 'ਤੇ ਪਾਬੰਦੀ ਲੱਗ ਗਈ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ iਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਐਲਾਨ...
ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 14
. . .  41 minutes ago
ਇੰਫਾਲ, 1 ਜੁਲਾਈ - ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਦੀ ਰਾਤ ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਡੀ.ਜੀ.ਪੀ. ਪੀ. ਡੌਂਗੇਲ ਨੇ ਦੱਸਿਆ...
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਪੰਜਾਬ ਦੇ ਸਕੂਲ
. . .  55 minutes ago
ਚੰਡੀਗੜ੍ਹ, 1 ਜੁਲਾਈ - ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਬੰਦ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਪੰਜਾਬ 'ਚ ਸਾਰੇ ਸਕੂਲਾਂ ਦਾ...
ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਜਿੱਤਿਆ ਚਾਂਦੀ ਦਾ ਤਮਗ਼ਾ
. . .  about 1 hour ago
ਨਵੀਂ ਦਿੱਲੀ, 1 ਜੁਲਾਈ - ਜੈਵਲਿਨ ਥਰੋ ਖਿਡਾਰੀ ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਸ ਦੇ ਨਾਲ ਨੀਰਜ ਚੋਪੜਾ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ...
ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟੀਆਂ
. . .  about 1 hour ago
ਨਵੀਂ ਦਿੱਲੀ, 1 ਜੁਲਾਈ - 19 ਕਿੱਲੋਗਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ਹੁਣ ਵਪਾਰਕ ਐਲ.ਪੀ.ਜੀ. ਸਿਲੰਡਰ 2219 ਰੁਪਏ ਤੋਂ ਘੱਟ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਸ਼੍ਰੀਨਗਰ ਪੁਲਿਸ ਨੇ ਖ਼ਾਸ ਇਨਪੁਟਸ ਦੇ ਆਧਾਰ 'ਤੇ ਲਸ਼ਕਰ-ਏ- ਤਾਇਬਾ ਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਸਾਮ : ਹੜ੍ਹ ਦੀ ਸਥਿਤੀ ਨਾਜ਼ੁਕ,8 ਹੋਰ ਮਾਰੇ ਗਏ, 29 ਲੱਖ ਲੋਕ ਪ੍ਰਭਾਵਿਤ
. . .  1 day ago
ਤਖ਼ਤ ਸੱਚਖੰਡ ਬੋਰਡ ਨਾਂਦੇੜ ਨੂੰ ਕੀਤਾ ਬਰਖ਼ਾਸਤ -ਡਾ. ਪੀ. ਐਸ. ਪਸਰੀਚਾ ਹੋਣਗੇ ਮੁੱਖ ਪ੍ਰਬੰਧਕ
. . .  1 day ago
ਹਰਸਾ ਛੀਨਾ, 30 ਜੂਨ (ਕੜਿਆਲ)-ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੀ ਸੇਵਾ ਸੰਭਾਲ ਕਰਦੇ ਆ ਰਹੇ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ...
ਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਬੰਬ ਹੋਣ ਦਾ ਆਇਆ ਫੋਨ, ਹਰਕਤ 'ਚ ਆਏ ਸੁਰੱਖਿਆ ਦਸਤੇ
. . .  1 day ago
ਅੰਮ੍ਰਿਤਸਰ ,30 ਜੂਨ (ਰੇਸ਼ਮ ਸਿੰਘ )-ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ ,ਜਿਸ ਉਪਰੰਤ ਸੀ.ਆਈ.ਐਸ.ਐਫ. ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ...
ਤੇਜ਼ ਰਫ਼ਤਾਰ ਬੱਸ ਨੇ ਪੈਦਲ ਯਾਤਰੂਆਂ ਨੂੰ ਕੁਚਲਿਆ, ਇਕ ਦੀ ਮੌਤ ,ਇਕ ਗੰਭੀਰ ਜ਼ਖਮੀ
. . .  1 day ago
ਜਖਵਾਲੀ, 30 ਜੂਨ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਪਿੰਡ ਆਦਮਪੁਰ ਨਜ਼ਦੀਕ ਪੈਦਲ ਯਾਤਰਾ ਕਰਕੇ ਜਾ ਰਹੇ 3 ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ ਟੱਕਰ ਮਾਰੇ ...
ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਕ੍ਰਿਪਟੋਕਰੰਸੀ ਇਕ ਸਪੱਸ਼ਟ ਖ਼ਤਰਾ ਹੈ, ਵਿੱਤੀ ਸਥਿਰਤਾ ਵਿਚ ਕਿਸੇ ਵੀ ਵਿਘਨ ਤੋਂ ਬਚਣ ਦੀ ਲੋੜ : ਆਰ.ਬੀ.ਆਈ. ਗਵਰਨਰ
. . .  1 day ago
ਇਸਰੋ ਦਾ ਪੀ.ਐੱਸ.ਐੱਲ.ਵੀ –ਸੀ. 53/ਡੀ.ਐਸ.ਈ.ਓ. ਮਿਸ਼ਨ ਸਫਲਤਾਪੂਰਵਕ ਲਾਂਚ ਕੀਤਾ ਗਿਆ
. . .  1 day ago
ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਿਵੇਕ ਫਾਂਸਾਲਕਰ ਨੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
. . .  1 day ago
ਨਿਕਾਸੀ ਥਾਵਾਂ 'ਤੇ ਭੂ-ਮਾਫ਼ੀਆ ਦਾ ਕਬਜ਼ਾ ਹੋਣ ਕਾਰਨ ਸੜਕਾਂ ਹੋਈਆਂ ਜਲ-ਥਲ
. . .  1 day ago
ਜ਼ੀਰਕਪੁਰ,30 ਜੂਨ, (ਹੈਪੀ ਪੰਡਵਾਲਾ)- ਅੱਜ ਸਵੇਰ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ। ਪ੍ਰਸ਼ਾਸਨ ਦੀ ਬਦ-ਇੰਤਜ਼ਾਮੀ ਸਦਕਾ ਬਰਸਾਤੀ ਪਾਣੀ ਦਾ ਪੂਰਨ ਨਿਕਾਸ ਨਾ ਹੋਣ ...
ਹੌਜ਼ਰੀ ਵਪਾਰੀ ਪਾਸੋਂ 3 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀ ਗ੍ਰਿਫ਼ਤਾਰ
. . .  1 day ago
ਲੁਧਿਆਣਾ ,30 ਜੂਨ (ਪਰਮਿੰਦਰ ਸਿੰਘ ਆਹੂਜਾ)- -ਲੁਧਿਆਣਾ ਪੁਲਿਸ ਨੇ ਹੌਜ਼ਰੀ ਵਪਾਰੀ ਤੋਂ 3 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਖ਼ਤਰਨਾਕ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ...
ਭਾਜਪਾ ਨੇ ਐਨ.ਡੀ.ਏ. ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਤੀ ਮੁਰਮੂ ਲਈ ਸਮਰਥਨ ਮੰਗਣ ਲਈ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕੋਲ ਕੀਤੀ ਪਹੁੰਚ
. . .  1 day ago
ਮਹਾਰਾਸ਼ਟਰ : ਦੇਵੇਂਦਰ ਫੜਨਵੀਸ ਨੇ ਕੀਤਾ ਐਲਾਨ, ਏਕਨਾਥ ਸ਼ਿੰਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  1 day ago
3 ਚੀਫ ਇੰਜੀਨੀਅਰਾਂ,ਐਸ.ਈ. ਇੰਜੀਨੀਅਰਾਂ ਦੀਆਂ ਬਦਲੀਆਂ
. . .  1 day ago
ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਯਾਦ ’ਚ 4 ਜੁਲਾਈ ਨੂੰ ਹੋਵੇਗਾ ਸਮਾਗਮ-ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 30 ਜੂਨ (ਜਸਵੰਤ ਸਿੰਘ ਜੱਸ)-ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਚਿੱਟੇ ਚੌਲ

ਡੀ. ਜੇ. ਵਾਲਿਆਂ ਨੇ ਬੜਾ ਖੌਰੂ ਪਾਇਆ। ਕੁੜੀਆਂ ਨੱਚੀਆਂ, ਮੁੰਡੇ ਨੱਚੇ, ਜੱਫੀਆਂ ਪਾਈਆਂ, ਇਕ-ਦੂਜੇ ਦੇ ਨੇੜੇ ਹੋਏ। ਲੱਕ ਟਵੰਟੀ ਏਟ ਮਿਣਿਆ ਗਿਆ। ਬਲਗਰ ਗਾਣੇ ਸੁਣੇ ਗਏ। ਹੇਠਾਂ ਬਰਾਤੀ ਨੱਚੇ। ਕੁੜੀਆਂ ਦੇ ਘਰ ਦੇ ਨੱਚੇ, ਵਿਆਹ ਵਾਲਾ ਮੁੰਡਾ ਤੇ ਕੁੜੀ ਨੱਚੇ। ਡੀ.ਜੇ. ਦੀ ਉੱਚੀ ਆਵਾਜ਼ ਸੁਣ ਬਿਰਧ ਅਵਸਥਾ ਅਤੇ ਦਿਲ ਦੇ ਮਰੀਜ਼ ਉਠ-ਉਠ ਬਾਹਰ ਜਾਣ ਲੱਗੇ। 'ਰੋਟੀ', 'ਰੋਟੀ', 'ਰੋਟੀ! ਲੱਗ ਗਈ ਰੋਟੀ' ਪਲੇਟਾਂ ਖੜਕਣ ਲੱਗ ਪਈਆਂ। ਵਿਆਹ 'ਚ ਸ਼ਾਮਿਲ ਬਰਾਤੀ ਤੇ ਹੋਰ ਮਹਿਮਾਨ ਦੌੜ ਕੇ 'ਰੋਟੀ' ਵੱਲ ਹੋ ਗਏ। ਬੱਸ ਨੱਚਣ ਵਾਲਿਆਂ 'ਚ ਵਿਆਹ ਵਾਲਾ ਲਾੜਾ ਤੇ ਲਾੜੀ ਦੋਵੇਂ ਹੀ ਬਚੇ, ਉਹ ਸੰਗਦੇ ਸੰਗਦੇ ਇਕ-ਦੂਜੇ ਵੱਲ ਵੇਖਦੇ। ਪੈਰ ਅੱਗੇ ਪਿਛੇ ਕਰਦੇ ਰਹੇ। ਡੀ.ਜੇ. ਵੱਜਦਾ ਰਿਹਾ। ਡੀ.ਜੇ. ਵਾਲਿਆਂ ਦੀ ਸੁਰ ਮੱਧਮ ਪੈ ਗਈ। ਮੱਧਮ ਸੁਰ ਵਿਚ ਗੀਤ ਵੱਜਣ ਲੱਗਾ, 'ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ', 'ਬਈ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ...' ਸੁਰ ਉਦਾਸ ਹੋਣ ਲੱਗੀ। 'ਕਿਆ ਜੋੜੀ ਹੈ, ਦੂਹਲਾ ਸਾਹਿਬ-ਅਮਰੀਕਾ ਤੋਂ ਆਏ ਹਨ, 'ਦੁਲਹਨ' ਵੀ ਅਮਰੀਕਾ ਚਲੀ ...

ਪੂਰਾ ਲੇਖ ਪੜ੍ਹੋ »

ਕਹਾਣੀ

ਜੇ ਮੇਰੀ ਵੀ ਵੋਟ ਹੁੰਦੀ...

ਸਰਕਟ ਹਾਊਸ ਦੇ ਸਾਹਮਣੇ ਅਰਬਾਂ ਰੁਪਏ ਦੇ ਓਵਰ ਬ੍ਰਿਜ ਦਾ ਪ੍ਰੋਜੈਕਟ ਪਾਸ ਹੋ ਗਿਆ ਤਾਂ ਜੋ ਕੀੜੀਆਂ ਵਾਗੂੰ ਵਧਦੀਆਂ ਹੋਈਆਂ ਕਾਰਾਂ ਨੂੰ ਕੋਈ ਤਕਲੀਫ਼ ਨਾ ਹੋਵੇ। ਇਸ ਦੇ ਨਾਲ ਹੀ ਸਰਕਟ ਹਾਊਸ ਸਾਹਮਣੇ ਖੜ੍ਹੇ ਬਰੋਟੇ ਹੇਠ ਸਰਕਾਰੀ ਅਧਿਕਾਰੀਆਂ ਦੀ ਗਹਿਮਾ-ਗਹਿਮੀ ਵਧਣ ਲੱਗੀ। ਬਰੋਟਾ ਸੋਚਦਾ, ਮੇਰਾ ਵੀ ਹੈ ਕੋਈ ਰਿਸ਼ਤਾ ਇਸ ਓਵਰ ਬ੍ਰਿਜ ਨਾਲ...। ਚਲੋ ਰਿਸ਼ਤਾ ਕੀ ਹੋ ਸਕਦਾ ਹੈ? ਉਹ ਆਪਣੀ ਡਿਊਟੀ ਨਿਭਾਊ, ਮੈਂ ਆਪਣੀ। ਫਿਰ ਬਰੋਟੇ ਦਾ ਧਿਆਨ ਥੱਲੇ ਬੈਠੇ ਰਿਕਸ਼ਾ ਚਾਲਕ ਵੱਲ ਗਿਆ। ਪੁੱਛਣ ਲੱਗਾ, ਰਾਮੂ ਅੱਜ ਲੇਟ ਈ ਆਇਆਂ, ਕੀ ਗੱਲ ਸੁੱਖ ਤਾਂ ਹੈ ? ਕੋਈ ਜਵਾਬ ਨਾ ਮਿਲਿਆ। ਫਿਰ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ, ਕੀ ਕਰੇ ਵਿਚਾਰਾ... ਰਾਤ ਗਰਮੀ ਵੀ ਬਹੁਤ ਸੀ। ਇਹਦੇ ਘਰ ਕਿਹੜਾ ਏ. ਸੀ. ਲੱਗਿਐ। ਇਨ੍ਹਾਂ ਗ਼ਰੀਬਾਂ ਦਾ ਏ.ਸੀ. ਤਾਂ ਮੈਂ ਹੀ ਹਾਂ । ਬਰੋਟੇ ਨੇ ਦੇਖਿਆ ਖੱਬੇ ਪਾਸੇ ਉਹਦੀਆਂ ਜੜ੍ਹਾਂ ਵਿਚ ਮੀਆਂ-ਬੀਵੀ ਬੈਠੇ ਕੀੜੀਆਂ ਨੂੰ ਤਿਲਚੌਲੀ ਪਾ ਰਹੇ ਸਨ। ਬਰੋਟੇ ਦੇ ਆਸਰੇ ਲੱਖਾਂ ਹੀ ਕੀੜੇ-ਕੀੜੀਆਂ ਨੂੰ ਆਪਣੀ ਜ਼ਿੰਦਗੀ ਦੇ ਗੁਜ਼ਾਰੇ ਦਾ ਕੋਈ ਫਿਕਰ ਨਹੀਂ ਸੀ। ਜਦੋਂ ਕੀੜੇ-ਕੀੜੀਆਂ ਉਸ ਦੇ ਸਰੀਰ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਪਾਪੀ ਦੇਵਤਾ

ਕੁੜੀ ਜੰਮਣ ਦੇ ਦੁੱਖ ਵਿਚ ਕੋਈ ਅਗਿਆਤ ਬੰਦਾ ਇਸ ਨਵਜਨਮੇ ਬੱਚੇ ਨੂੰ ਸੁੰਨਸਾਨ ਥਾਂ 'ਤੇ ਵਿਲਕਦਾ ਛੱਡ ਕੇ ਹਨੇਰੇ ਵਿਚ ਅਲੋਪ ਹੋ ਗਿਆ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਬੇਔਲਾਦ ਚੌਕੀਦਾਰ ਸੇਵਕ ਰਾਮ ਦੇ ਕੰਨੀਂ ਪਈ ਤਾਂ ਉਹ ਬੱਚੇ ਨੂੰ ਗਲ ਨਾਲ ਲਾਉਂਦਿਆਂ ਖ਼ੁਸ਼ੀ 'ਚ ਖੀਵਾ ਹੋਇਆ ਬੋਲਿਆ 'ਲੱਖ ਸ਼ੁਕਰਾਨਾ ਰੱਬਾ ਤੇਰਾ, ਤੂੰ ਇਸ ਗ਼ਰੀਬ ਨੂੰ ਅਮੁੱਲ ਦਾਤ ਬਖਸ਼ੀ'। ਫਲ ਡੇਰੇ ਦੇ ਸੰਤ ਨੂੰ ਮੱਥਾ ਟੇਕਦਿਆਂ ਅੱਕੀ ਦੀ ਸੱਸ ਆਖਣ ਲੱਗੀ, 'ਬਾਬਾ ਜੀ ਮੇਰੀ ਨੂੰਹ ਪੜ੍ਹੀ-ਲਿਖੀ ਐ, ਹੁਣ ਤਾਂ ਇਹਨੂੰ ਨੌਕਰੀ ਵੀ ਮਿਲ ਗਈ,ਕਿਰਪਾ ਕਰੋ ਇਸਦੀ ਝੋਲੀ ਪੁੱਤਰ ਦਾ ਫਲ ਪਾ ਦਿਓ । ਸੰਤਾਂ ਨੇ ਅੱਕੀ ਦੇ ਹੱਥਾਂ 'ਤੇ ਇਕ ਸੇਬ ਰੱਖ ਕੇ ਇਕਵੰਜਾ ਸੌ ਦਾ ਦਾਨ ਡੇਰੇ ਨੂੰ ਦੇਣ ਦਾ ਵਚਨ ਕੀਤਾ ਤਾਂ ਬੇਬੇ ਨੇ ਚਾਈਂ-ਚਾਈਂ ਦਾਨ ਭੇਟਾ ਕਰ ਦਿੱਤੀ। ਸਾਲ ਕੁ ਮਗਰੋਂ ਅੱਕੀ ਦੇ ਘਰ ਕੁੜੀ ਜੰਮ ਪਈ। ਅੱਕੀ ਦੀ ਸੱਸ ਆਪਣੀ ਗੁਆਂਢਣ ਦੇ ਘਰ ਜਨਮੇ ਪੋਤੇ ਦੀ ਵਧਾਈ ਦਿੰਦਿਆਂ ਪੁੱਛਣ ਲੱਗੀ, 'ਭੈਣੇ ਮੈਂ ਤਾਂ ਫਲਾਣੈ ਬਾਬਾ ਜੀ ਕੋਲੋਂ ਨੂੰਹ ਦੀ ਝੋਲੀ ਫਲ ਪੁਆਇਆ ਸੀ, ਪਰ ਤੂੰ ਕਿਹੜੇ ਸੰਤਾਂ ਕੋਲ ਗਈ ਸੀ?' ਖੁਸ਼ੀ ਭਰੇ ਲਹਿਜੇ ਨਾਲ ਗੁਆਂਢਣ ...

ਪੂਰਾ ਲੇਖ ਪੜ੍ਹੋ »

ਸੋਚ

'ਡਾਕਟਰ ਸਾਹਿਬ ਮੈਨੂੰ ਦੱਸੋ ਕਿੰਨੇ ਕੁ ਦਿਨ ਹੋਰ ਉਡੀਕ ਕਰਨੀ ਪਵੇਗੀ?' ਹਸਪਤਾਲ ਵਿਚ ਡਾਕਟਰ ਦੀ ਸਲਾਹ ਨਾਲ ਨਵੀਂ ਅੱਖ ਬਣਵਾਉਣ ਦੀ ਖ਼ਾਹਸ਼ ਨਾਲ ਦਾਖ਼ਲ ਹੋਏ ਮਰੀਜ਼ ਨੇ ਅੱਕ ਕੇ ਪੁੱਛਿਆ? ਡਾਕਟਰ ਸਾਹਿਬ ਕਹਿੰਦੇ, 'ਤੂੰ ਪਰਮਾਤਮਾ ਅੱਗੇ ਦੁਆ ਕਰ ਸਵੈਇੱਛਤ ਅੱਖਾਂ ਦਾਨ ਕਰਨ ਵਾਲੇ ਕਿਸੇ ਵਿਅਕਤੀ ਦੀ ਜਲਦੀ ਮੌਤ ਹੋ ਜਾਵੇ'? 'ਨਾ ਡਾਕਟਰ ਸਾਹਿਬ ਜੀ ਨਾ,ਮੈਂ ਇਹੋ ਜਹੀ ਦੁਆ ਕਰਨ ਨਾਲੋਂ ਅੰਨ੍ਹਾਂ ਹੀ ਚੰਗਾ ਹਾਂ'। ਡਾਕਟਰ ਸਾਹਿਬ ਕਹਿੰਦੇ , 'ਸ਼ਾਬਾਸ਼! ਮੈਂ ਤੇਰੀ ਸੋਚ ਹੀ ਵੇਖਣੀ ਸੀ,ਤੂੰ ਬੜੀ ਉੱਚੀ ਸੁੱਚੀ ਸੋਚ ਦਾ ਮਾਲਕ ਆਦਮੀ ਏਂ'। ਪੀੜ੍ਹੀ ਉਹ ਹਰ ਰੋਜ਼ ਸਵੇਰੇ-ਸਵੇਰੇ ਪਾਣੀ ਵਾਲਾ ਪਾਈਪ ਹੱਥ ਵਿਚ ਫੜ ਕੇ ਗਲੀ ਵਿਚ ਲੰਬਾ ਸਮਾਂ ਛਿੜਕਾਅ ਕਰਦਾ ਰਹਿੰਦਾ ਸੀ। ਉਸ ਦੇ ਗੁਆਂਢੀ ਨੇ ਕਈ ਦਿਨ ਦੇਖਣ ਤੋਂ ਬਾਅਦ ਹੌਸਲਾ ਜਿਹਾ ਕਰਕੇ ਕਹਿ ਹੀ ਦਿੱਤਾ, ' ਭਰਾ ਜੀ! ਪਾਣੀ ਸੀਮਿਤ ਹੈ ਦਿਨੋ-ਦਿਨ ਥੱਲੇ ਜਾ ਰਿਹਾ ਹੈ, ਜੋ ਬਚਿਆ ਹੈ ਉਹ ਅਸੀਂ ਜ਼ਹਿਰੀਲਾ ਕਰ ਦਿੱਤਾ ਹੈ। ਇੰਝ ਨਾ ਕਰੋ, ਇਹ ਜਲਦੀ ਮੁੱਕ ਜਾਵੇਗਾ। ਇਸ ਤਰ੍ਹਾਂ ਅਜਾਈਂ ਪਾਣੀ ਗਵਾਉਣਾ ਆਉਣ ਵਾਲੀਆਂ ਪੀੜ੍ਹੀਆਂ ਨਾਲ ਬੜਾ ਵੱਡਾ ਧ੍ਰੋਹ ਕਮਾਉਣਾ ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ

ਉਰਦੂ ਮੇਰੀ ਸਮਝ 'ਚ ਨਹੀਂ ਆਉਂਦੀ

ਅੱਜ ਦੇ ਦੌਰ ਵਿਚ ਉਰਦੂ ਜ਼ਬਾਨ ਵਿਚ ਸ਼ਾਇਰੀ ਕਰਨ ਵਾਲੀਆਂ ਅਖੌਤੀ ਸ਼ਾਇਰਾਤ ਦੀ ਕਮੀ ਨਹੀਂ। ਇਹ ਦੂਜੇ ਸ਼ਾਇਰਾਂ ਕੋਲੋਂ ਗ਼ਜ਼ਲਾਂ, ਨਜ਼ਮਾਂ ਲਿਖਵਾ ਲੈਂਦੀਆਂ ਹਨ ਅਤੇ ਮੁਸ਼ਾਇਰਿਆਂ ਵਿਚ ਆਪਣੇ ਹੁਸਨ, ਆਵਾਜ਼ ਦੇ ਸਹਾਰੇ ਕਾਮਯਾਬ ਸ਼ਾਇਰਾਤ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੀਆਂ ਕਿਤਾਬਾਂ ਵੀ ਛਪ ਜਾਂਦੀਆਂ ਹਨ ਅਤੇ ਇਨਾਮ ਵੀ ਮਿਲ ਜਾਂਦੇ ਹਨ। ਇਨ੍ਹਾਂ ਵਿਚ ਉਹ ਸ਼ਾਇਰਾਤ ਚੋਖੀ ਕਮਾਈ ਕਰ ਲੈਂਦੀਆਂ ਹਨ ਜੋ ਗ਼ਜ਼ਲ, ਗੀਤ ਤਰੰਨੁਮ ਵਿਚ ਪੇਸ਼ ਕਰਦੀਆਂ ਹਨ। ਫਿਰ ਵੀ ਮੁਸ਼ਾਇਰਾ ਸੁਣਨ ਆਏ ਸ਼ਾਇਰੀ ਦੇ ਸ਼ੌਕੀਨ ਤੇ ਉਰਦੂ ਜ਼ਬਾਨ ਦੇ ਜਾਣਕਾਰ ਇਨ੍ਹਾਂ ਦੇ ਉਚਾਰਨ ਤੋਂ ਇਨ੍ਹਾਂ ਦੀ ਅਸਲੀਅਤ ਦਾ ਪਤਾ ਲਗਾ ਲੈਂਦੇ ਹਨ। ਇਕ ਵਾਰੀ ਜਨਾਬ ਨਾਰੰਗ ਸਾਕੀ ਸਾਹਿਬ ਨੇ ਉਰਦੂ ਵਿਚ ਖ਼ਤ ਲਿਖ ਕੇ ਕਈ ਸ਼ਾਇਰਾਤ (ਕਵਿੱਤਰੀਆਂ) ਨੂੰ ਹਾਸ-ਵਿਅੰਗ ਚੁਟਕਲੇ ਭੇਜਣ ਲਈ ਕਿਹਾ। ਉਨ੍ਹਾਂ ਦਾ ਉਰਦੂ ਵਿਚ ਲਿਖਿਆ ਪੱਤਰ ਇਕ ਸ਼ਾਇਰਾ (ਕਵਿੱਤਰੀ) ਨੂੰ ਮਿਲਿਆ, ਜਿਸ ਦੀਆਂ ਉਰਦੂ ਸ਼ਾਇਰੀ ਦੀਆਂ ਚਾਰ ਕਿਤਾਬਾਂ ਛਪ ਚੁੱਕੀਆਂ ਸਨ। ਉਸ ਕਵਿੱਤਰੀ ਨੇ ਫ਼ੋਨ ਕਰਕੇ ਪੁੱਛਿਆ ਤੁਸਾਂ ਉਰਦੂ ਵਿਚ ਜੋ ਚਿੱਠੀ ਭੇਜੀ ਹੈ, ਮੇਰੀ ਸਮਝ ਵਿਚ ਨਹੀਂ ਆਈ। ਇਸ ...

ਪੂਰਾ ਲੇਖ ਪੜ੍ਹੋ »

ਪਵਿੱਤਰ ਹੱਥ

ਭੋਲਾ ਸ਼ਰਮਾ ਨੇ ਨਵੀਂ ਕੋਠੀ ਬਣਵਾਈ ਤਾਂ ਉਸ ਦਾ ਦੋਸਤ ਜੱਸਾ ਉਸ ਨੂੰ ਵਧਾਈ ਦੇਣ ਲਈ ਉਸ ਦੇ ਘਰ ਚਲਾ ਗਿਆ। ਘਰ ਜਾ ਕੇ ਉਸ ਨੇ ਦੇਖਿਆ ਕਿ ਉਨ੍ਹਾਂ ਨੇ ਹਾਲੇ ਇਕ ਪੁਰਾਣੇ ਕਮਰੇ ਵਿਚ ਹੀ ਰਿਹਾਇਸ਼ ਰੱਖੀ ਹੋਈ ਹੈ। ਵਧਾਈ ਦੇਣ ਉਪਰੰਤ ਜੱਸੇ ਨੇ ਭੋਲੇ ਨੂੰ ਪੁੱਛਿਆ ਕਿ, 'ਨਵੀਂ ਕੋਠੀ ਵਿਚ ਰਿਹਾਇਸ਼ ਕਿਉਂ ਨੀਂ ਕੀਤੀ।' ਅੱਗੋਂ ਭੋਲੇ ਦਾ ਉੱਤਰ ਸੀ, 'ਮਹੂਰਤ ਦਾ ਦਿਨ ਪੂਰਨਮਾਸ਼ੀ ਦਾ ਨਿਕਲਿਆ ਸੀ। ਉਸ ਦਿਨ ਹਵਨ ਕਰਵਾ ਕੇ ਘਰ ਪਵਿੱਤਰ ਕਰਕੇ ਹੀ ਰਿਹਾਇਸ਼ ਕਰਾਂਗੇ।' ਜੱਸੇ ਨੇ ਭੋਲੇ ਦੀ ਗੱਲ ਸੁਣ ਕੇ ਆਪਣਾ ਤਰਕ ਦਿੰਦਿਆਂ ਕਿਹਾ, 'ਸ਼ਰਮਾ ਜੀ ਧਰਤੀ ਦੇ ਆਪਣੇ ਧੁਰੇ ਦੁਆਲੇ ਘੁੰਮਣ ਨਾਲ ਦਿਨ-ਰਾਤ ਬਣਦੇ ਹਨ, ਜੋ ਸਾਰੇ ਇਕੋ ਜਿਹੇ ਹੁੰਦੇ ਹਨ। ਰਹੀ ਗੱਲ ਪਵਿੱਤਰ ਹੋਣ ਦੀ, ਤੁਹਾਡੀ ਕੋਠੀ ਤਾਂ ਬਣਨ ਵੇਲੇ ਨਾਲੋ-ਨਾਲ ਪਵਿੱਤਰ ਹੋ ਗਈ ਸੀ। ਜਦ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਮਜ਼ਦੂਰਾਂ ਦੇ ਪਸੀਨੇ ਨਾਲ ਇੱਟਾਂ ਤਰ ਹੋ ਰਹੀਆਂ ਸਨ ਅਤੇ ਭਾਈ ਲਾਲੋ ਦੇ ਵਾਰਿਸ ਮਿਸਤਰੀ ਸਿੰਘਾਂ ਦੇ ਇੱਟਾਂ ਨਾਲ ਛਿੱਲੇ ਹੋਏ ਹੱਥਾਂ ਵਿਚੋਂ ਇਕ-ਇਕ ਇੱਟ ਨਿਕਲ ਕੇ ਲੱਗ ਰਹੀ ਸੀ। ਜੱਸੇ ਦੀ ਗੱਲ ਮੰਨ ਕੇ ਭੋਲੇ ਨੇ ਉਸੇ ਵੇਲੇ ਨਵੀਂ ...

ਪੂਰਾ ਲੇਖ ਪੜ੍ਹੋ »

ਦੋ ਗ਼ਜ਼ਲਾਂ

* ਬਲਵਿੰਦਰ 'ਬਾਲਮ' ਗੁਰਦਾਸਪੁਰ *

ਦੇਸ਼ ਮਿਰਾ ਖ਼ੁਸ਼ਹਾਲ ਰਵੇ ਮੈਂ ਚਾਹੁੰਦਾ ਹਾਂ, ਫੁੱਲਾਂ ਲੱਦੀ ਡਾਲ ਰਵੇ ਮੈਂ ਚਾਹੁੰਦਾ ਹਾਂ। ਸਭ ਧਰਮਾਂ ਦਾ ਸਾਂਝਾ ਇਕ ਸੰਗੀਤ ਸੁਣਾਂ, ਬਣਿਆ ਇਕ ਸੁਲਤਾਲ ਰਵੇ, ਮੈਂ ਚਾਹੁੰਦਾ ਹਾਂ। ਅੰਬਰ ਦੇ ਵਿਚ ਜਿੱਦਾਂ ਚੰਨ ਸਿਤਾਰੇ ਇਉਂ, ਪਿਆਰ ਰਵੇ ਹਰ ਹਾਲ ਰਵੇ ਮੈਂ ਚਾਹੁੰਦਾ ਹਾਂ। ਘਰ ਘਰ ਦੇ ਵਿਚ ਸੁੱਖ ਸਹੂਲਤ ਦੇ ਦਾਤਾ, ਕੁਦਰਤ ਬਣ ਕੇ ਢਾਲ ਰਵੇ ਮੈਂ ਚਾਹੁੰਦਾ ਹਾਂ। ਬੰਦਾ ਰੱਬ ਦਾ ਰੂਪ ਬਣੇ ਇਨਸਾਨ ਬਣੇ, ਦੀਨ ਦੁਖੀ ਦਾ ਖਿਆਲ ਰਵੇ ਮੈਂ ਚਾਹੁੰਦਾ ਹਾਂ। ਸੁੰਦਰਤਾ ਵਿਚ ਹਰ ਇਕ ਨਰ ਹਰ ਨਾਰੀ ਦੀ, ਮੋਰਾਂ ਵਰਗੀ ਚਾਲ ਰਵੇ ਮੈਂ ਚਾਹੁੰਦਾ ਹਾਂ। ਸ਼ੁੱਭ ਅਸੀਸਾਂ, ਕਿਲਕਾਰੀ, ਗਲਵਕੜੀ ਵਿਚ, ਘਰ ਘਰ ਦੇ ਵਿਚ ਬਾਲ ਰਵੇ ਮੈਂ ਚਾਹੁੰਦਾ ਹਾਂ। ਚੁੱਲ੍ਹੇ ਦੀ ਅੱਗ ਹਰ ਝੌਂਪੜ ਵਿਚ ਰੋਜ਼ ਬਲੇ, ਨਾ ਕੋਈ ਫਿਰ ਕੰਗਾਲ ਰਵੇ ਮੈਂ ਚਾਹੁੰਦਾ ਹਾਂ। 'ਬਾਲਮ' ਜਿਥੇ ਵੀ ਨੇ ਪਿੰਜਰੇ ਤੋੜ ਦਵੋ, ਨਾ ਸ਼ਿਕਾਰੀ, ਨਾ ਜਾਲ ਰਵੇ ਮੈਂ ਚਾਹੁੰਦਾ ਹਾਂ। -ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

* ਪ੍ਰਤਾਪ 'ਪਾਰਸ' ਗੁਰਦਾਸਪੁਰੀ *

ਮੁੱਠੀਆਂ ਦੇ ਵਿਚ ਬੰਦ ਨਾ ਹੋਵਣ ਰੁਮਕਣ ਜਦੋਂ ਹਵਾਵਾਂ, ਆਪਣੀ ਮੰਜ਼ਿਲ ਆਪਣੇ ਟੀਚੇ ਖ਼ੁਦ ਤੈਅ ਕਰਦੀਆਂ ਰਾਵ੍ਹਾਂ। ਪੈਰ ਅਗਾਂਹ ਨੂੰ ਪੁੱਟ ਕੇ ਵੇਖੀਂ ਹਿੰਮਤ ਦੇ ਪਰ ਉੱਗਣੇ, ਬਿਖੜੇ ਪੈਂਡੇ ਸਰ ਹੋਵਣਗੇ ਪਰਬਤ ਦੇਣਗੇ ਛਾਵਾਂ। ਅੰਬਰ ਤੇਰਾ ਧਰਤੀ ਤੇਰੀ ਕਿਉਂ ਨਾ ਭਰੇਂ ਉਡਾਰੀ, ਕਿਉਂ ਨਾ ਇਕ ਉਮੰਗ ਉਪਜਦੀ ਤੇਰੇ ਅੰਦਰ ਸਾਹਵਾਂ। ਭੀੜ ਓਸ ਨੂੰ ਮੰਨਦੀ ਰਹਿਬਰ ਤੇ ਸੱਜਦੇ ਵੀ ਹੁੰਦੇ, ਚੋਟੀ ਉੱਤੇ ਲਿਖ ਕੇ ਆਉਂਦੇ ਜੋ ਆਪਣਾ ਸਿਰਨਾਵਾਂ। ਪੈਰਾਂ ਦੇ ਵਿਚ ਜੰਨਤ ਵੱਸੇ ਹੱਥ ਦਾਤੇ ਦੀਆਂ ਰੱਖਾਂ, ਲੈਣਾ ਕਦੇ ਨਾ ਭੁੱਲੀਂ ਬੰਦਿਆ ਮਾਵਾਂ ਦੀਆਂ ਦੁਆਵਾਂ। ਕੀਤੀ ਹੋਏ ਮੁਸ਼ੱਕਤ ਦਿਲ ਤੋਂ ਕਦੇ ਨਾ ਬਿਰਥਾ ਜਾਂਦੀ, ਸੂਰਜ ਆਖਿਰ ਚੜ੍ਹ ਹੀ ਜਾਂਦਾ ਚੀਰ ਕੇ ਘੋਰ ਘਟਾਵਾਂ। 'ਪਾਰਸ' ਸੋਨ ਸੁਨਹਿਰੀ ਸੁਪਨੇ ਜਾਗਦਿਆਂ ਹੀ ਵੇਖੀਂ, ਸੁੱਤਿਆਂ ਸੁਪਨੇ ਵੇਖੇ ਕਰਦੇ ਪੂਰੀਆਂ ਨਹੀਂ ਇਛਾਵਾਂ। -ਹਰਦੋਛੰਨੀ ਰੋਡ, ਗੁਰਦਾਸਪੁਰ। ਫੋਨ : ...

ਪੂਰਾ ਲੇਖ ਪੜ੍ਹੋ »

ਵਿਅੰਗ

ਭਖਦੇ ਮਸਲੇ

'ਹੈਲੋ... ਤਾਇਆ ਜੀ, ਸਤਿ ਸ੍ਰੀ ਅਕਾਲ...।' 'ਉਹ ਬੱਲੇ-ਬੱਲੇ ਸੁਣਾ ਬਈ ਭਤੀਜ, ਸਤਿ ਸ੍ਰੀ ਅਕਾਲ... ਹੋਰ ਕੀ ਹਾਲ ਐ ਤੇਰਾ...।' 'ਤਾਇਆ ਜੀ ਸਭ ਠੀਕ-ਠਾਕ ਹਨ। ਤੁਸੀਂ ਸੁਣਾਓ ਸਿਹਤ ਦਾ ਕੀ ਹਾਲ ਐ, ਅੱਜ ਇਧਰ ਸਾਡੇ ਕੈਨੇਡਾ ਵਿਚ ਤਾਂ ਸਨੋਅ ਬਹੁਤ ਜ਼ਿਆਦਾ ਪਈ ਹੋਈ ਹੈ। ਕੰਮ ਤੋਂ ਛੁੱਟੀ ਸੀ, ਮੈਂ ਸੋਚਿਆ ਕਿ ਘਰੇ ਫੋਨ ਹੀ ਕਰ ਲਵਾਂ...। ਤੁਸੀਂ ਕੀ ਕਰ ਰਹੇ ਹੋ...?' ਭਤੀਜ ਮੈਂ ਰੋਜ਼ਾਨਾ ਦੀ ਤਰ੍ਹਾਂ ਟੀ.ਵੀ. ਮੂਹਰੇ ਬੈਠ ਕੇ ਪੈਟਰੋਲ ਅਤੇ ਰਸੋਈ ਗੈਸ ਦੇ ਲਗਾਤਾਰ ਵਧ ਰਹੇ ਭਾਅ ਸੰਬੰਧੀ ਖ਼ਬਰਾਂ ਸੁਣ ਰਿਹਾ ਸਾਂ। 'ਤਾਇਆ ਜੀ ਮੇਰੇ ਮਾਤਾ ਜੀ ਕਿੱਥੇ ਨੇ...?' ਭਤੀਜ ਤੇਰੇ ਮਾਤਾ ਜੀ ਤਾਂ ਆਪਣੇ ਬਾਹਰਲੇ ਘਰ ਵਿਚ ਲੱਗੇ ਹੋਏ ਨਿੰਬੂਆਂ ਦੇ ਬੂਟੇ ਕੋਲ 24 ਘੰਟੇ ਮੰਜੀ ਡਾਹ ਕੇ ਰਾਖੀ ਬੈਠੇ ਹੁੰਦੇ ਨੇ ਕਿਉਂਕਿ ਆਪਣੇ ਮੁਲਕ ਵਿਚ ਨਿੰਬੂ ਤਿੰਨ ਸੌ ਰੁਪਏ ਕਿਲੋ ਤੋਂ ਉੱਪਰ ਪੁੱਜ ਗਏ ਹਨ। ਹੱਛਾ ਤਾਇਆ ਜੀ... ਤੇ ਬਾਪੂ ਜੀ ਕਿੱਥੇ ਨੇ...? ਭਤੀਜ ਉਹ ਆਪਣੇ ਗੇਟ ਦੇ ਬਾਹਰ ਗਲੀ ਵਿਚ ਲੱਗੇ ਹੋਏ ਬਿਜਲੀ ਦੇ ਮੀਟਰ ਕੋਲ ਇਸ ਕਰਕੇ ਮੰਜੀ ਡਾਹ ਕੇ ਰਾਖੀ ਬੈਠੇ ਹੋਏ ਹਨ ਕਿ ਮੀਟਰ ਕਿਤੇ ਤਿੰਨ ਸੌ ਤੋਂ ਉੱਪਰ ਯੂਨਿਟਾਂ ਨਾ ਕੱਢ ਜਾਵੇ। ਮੈਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX