ਤਾਜਾ ਖ਼ਬਰਾਂ


ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਐਲਾਨਿਆ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
. . .  14 minutes ago
ਐੱਸ.ਏ.ਐੱਸ. ਨਗਰ, 5 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ 'ਚ ਕੁਲ ਨਤੀਜਾ 97.94...
ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ.ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
. . .  41 minutes ago
ਚੰਡੀਗੜ੍ਹ, 5 ਜੁਲਾਈ-ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
ਸਾਬਕਾ ਅਕਾਲੀ ਵਿਧਾਇਕ ਪ੍ਰੋ: ਵਲਟੋਹਾ ਵਲੋਂ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੇ ਵਲੋਂ ਹੋਈ ਭੁੱਲ ਬਖ਼ਸ਼ਾਉਣ ਦੀ ਮੰਗ
. . .  34 minutes ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ: ਵਿਰਸਾ ਸਿੰਘ ਵਲਟੋਹਾ ਅੱਜ ਜਥੇਦਾਰ ਅਕਾਲ ਤਖ਼ਤ ਦੇ ਨਾਂਅ ਪੱਤਰ ਲਿਖ ਕੇ ਆਪਣੇ ਵਲੋਂ 2004 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਦੀ...
ਮਹਾਰਾਸ਼ਟਰ ਦੇ ਘਾਟਕੋਪਰ 'ਚ ਲੈਂਡਸਲਾਈਡ, ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ
. . .  about 1 hour ago
ਮੁੰਬਈ, 5 ਜੁਲਾਈ-ਮਹਾਰਾਸ਼ਟਰ 'ਚ ਭਾਰੀ ਮੀਂਹ ਦੌਰਾਨ ਮੁੰਬਈ ਦੇ ਘਾਟਕੋਪਰ ਪੰਚਸ਼ੀਲ ਨਗਰ 'ਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ
. . .  about 1 hour ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਤੋਂ ਲਿਆਂਦੇ ਗਏ ਸ਼ਾਰਪ ਸ਼ੂਟਰ ਪ੍ਰਿਯਵਰਤ ਫ਼ੌਜੀ, ਕੇਸ਼ਵ ਕੁਮਾਰ, ਕਸ਼ਿਸ਼ ਕੁਮਾਰ ਅਤੇ ਦੀਪਕ ਟੀਨੂੰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ਅੱਠ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ...
ਕਰਨਾਟਕ: ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ
. . .  about 2 hours ago
ਨਵੀਂ ਦਿੱਲੀ, 5 ਜੁਲਾਈ-ਕਰਨਾਟਕ 'ਚ ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 5 ਜੁਲਾਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਸਾਹਮਣੇ ਆਏ ਹਨ। 12,456 ਰਿਕਵਰੀ ਅਤੇ 24 ਮੌਤਾਂ ਹੋਈਆਂ ਹਨ।
ਮੂਸੇਵਾਲਾ ਕਤਲ : ਦੋ ਸ਼ੂਟਰ ਸਮੇਤ ਚਾਰ ਮੁਲਜ਼ਮਾਂ ਨੂੰ ਮਾਨਸਾ ਲਿਆਂਦਾ, ਅੱਜ 5 ਜੁਲਾਈ ਹੋਵੇਗੀ ਅਦਾਲਤ ’ਚ ਪੇਸ਼ੀ
. . .  about 3 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਅੱਜ ਮਾਨਸਾ ਪੁਲਿਸ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਸ਼ੂਟਰ ਪਰੀਏ ਵਰਤ ਕਸ਼ਿਸ਼ ਕੇਸ਼ਵ ਅਤੇ ਦੀਪਕ ਟੀਨੂੰ ਨੂੰ ਦਿੱਲੀ ਦੀ ਪਟਿਆਲਾ ਹਾਊਸ ਤੋਂ ਟਰਾਂਜ਼ਿਟ ਰਿਮਾਂਡ ਤੇ ਲੈ ਕੇ...
ਹਿਮਾਚਲ ਪ੍ਰਦੇਸ਼: ਮੰਡੀ ਇਲਾਕੇ 'ਚ ਘਰ 'ਚ ਵੜਿਆ ਬੇਕਾਬੂ ਟਰੱਕ, 3 ਲੋਕਾਂ ਦੀ ਮੌਤ
. . .  about 4 hours ago
ਮੰਡੀ, 5 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਅੱਜ ਤੜਕੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਮੰਡੀ ਜ਼ਿਲ੍ਹੇ 'ਚ ਤੇਜ਼ ਰਫ਼ਤਾਰ 'ਚ ਆ ਰਿਹਾ ਬੇਕਾਬੂ ਟਰੱਕ ਇਕ ਘਰ 'ਚ ਵੜ ਗਿਆ। ਘਰ 'ਚ ਟਰੱਕ ਦੀ ਟੱਕਰ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਐੱਸ.ਐੱਸ.ਪੀ. ਆਸ਼ੀਸ਼ ਸ਼ਰਮਾ ਨੇ ਦਿੱਤੀ ਹੈ।
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਵਿੱਦਿਅਕ ਅਦਾਰਿਆਂ ਦੇ ਬਾਹਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 4 ਜੁਲਾਈ (ਗੁਰਮੀਤ ਸਿੰਘ ਸੱਗੂ )- ਬੀਤੀ 20 ਜੂਨ ਦੀ ਅੱਧੀ ਰਾਤ ਨੂੰ ਸੀ.ਐਮ.ਸਿਟੀ ਹਰਿਆਣਾ ਕਰਨਾਲ ਦੇ ਦੋ ਵਿੱਦਿਅਕ ਅਦਾਰਿਆਂ ਦੀ ਬਾਹਰਲੀਆਂ ਕੰਧਾਂ ਤੇ ਖ਼ਾਲਿਸਤਾਨ ਦੇ ਸਮਰਥਨ ਵਿਚ ਲਿਖੇ ਗਏ ਨਾਅਰਿਆਂ ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਜੁਲਾਈ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  1 day ago
ਐੱਸ.ਏ.ਐੱਸ. ਨਗਰ, 4 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ...
ਕੱਲ੍ਹ ਨੂੰ ਹੋਣ ਵਾਲੀ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਹੁਣ 6 ਨੂੰ
. . .  1 day ago
ਬੁਢਲਾਡਾ, 4 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਮੰਤਰੀ ਪ੍ਰੀਸ਼ਦ ਦੀ ਕੱਲ੍ਹ 5 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਦਿਨ ਤਬਦੀਲ ਕਰ ਦਿੱਤਾ ਗਿਆ ਹੈ । ਇਹ ਮੀਟਿੰਗ ਹੁਣ 5 ਜੁਲਾਈ ਦੀ ...
ਅਮਨ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ
. . .  1 day ago
ਸੁਨਾਮ ਊਧਮ ਸਿੰਘ ਵਾਲਾ,4 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਪੰਜਾਬ ਭਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ...
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਅਜਨਾਲਾ ਵਾਸੀਆਂ ਨੇ ਵੰਡੇ ਲੱਡੂ
. . .  1 day ago
ਅਜਨਾਲਾ , 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਜੰਪਪਲ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ ਅਜਨਾਲਾ ਸ਼ਹਿਰ 'ਚ ਸਥਿਤ ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 5 ਜੁਲਾਈ ਨੂੰ
. . .  1 day ago
ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ਪਹੁੰਚੀਆਂ ਰਾਜ ਭਵਨ
. . .  1 day ago
ਪੰਜਾਬ ਕੈਬਨਿਟ ਦਾ ਵਿਸਥਾਰ
. . .  1 day ago
ਜਸਕੀਰਤ ਸਿੰਘ ਉਰਫ਼ ਜੱਸੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਤਾਅ ਉਮਰ ਦੀ ਕੈਦ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਅੱਜ ਸ਼ਹਿਰ ਦੇ ਇਕ ਸਨਅਤਕਾਰ ਦੇ 14 ਸਾਲਾ ਪੁੱਤਰ ਜਸਕੀਰਤ ਸਿੰਘ ਉਰਫ਼ ਜੱਸੀ ਦੀ ਬੇਰਹਿਮੀ ਨਾਲ ਹੱਤਿਆ ...
ਰਾਜਸਥਾਨ : ਅਲਵਰ ਬੈਂਕ 'ਚ ਦਿਨ-ਦਿਹਾੜੇ ਲੁੱਟ, 1 ਕਰੋੜ ਦੀ ਨਕਦੀ ਤੇ ਸੋਨਾ ਲੈ ਕੇ 6 ਵਿਅਕਤੀ ਫ਼ਰਾਰ
. . .  1 day ago
ਬੈਂਸ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ਦੋਸ਼ੀ ਸੁਖਚੈਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ
. . .  1 day ago
ਲੁਧਿਆਣਾ ,4 ਜੁਲਾਈ (ਰੁਪੇਸ਼ ਕੁਮਾਰ) -ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ...
ਫੌਜਾ ਸਿੰਘ ਸਰਾਰੀ ਬਣੇ ਕੈਬਨਿਟ ਮੰਤਰੀ
. . .  1 day ago
ਹੋਰ ਖ਼ਬਰਾਂ..

ਬਹੁਰੰਗ

ਕ੍ਰਿਤੀ ਸੈਨਨ ਹੁਣ ਵਪਾਰ ਵੀ ਕਰੇਗੀ

ਬਾਲੀਵੁੱਡ ਵਿਚ ਫ਼ਿਲਮ 'ਹੀਰੋਪੰਤੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ 'ਬਚਨ ਪਾਂਡੇ' ਦੀ ਅਭਿਨੇਤਰੀ ਕ੍ਰਿਤੀ ਸੈਨਨ ਨੇ ਫ਼ਿਲਮ ਸਨਅਤ ਵਿਚ 8 ਸਾਲ ਪੂਰੇ ਕਰ ਲਏ ਹਨ। ਆਪਣੇ 8 ਸਾਲ ਦੇ ਫ਼ਿਲਮੀ ਕਰੀਅਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਇਸ ਅਭਿਨੇਤਰੀ ਨੇ ਹੁਣ ਬਿਜਨੈਸ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਅੱਠ ਸਾਲ ਪਹਿਲਾਂ ਮੈਂ ਆਪਣੀ ਫ਼ਿਲਮੀ ਯਾਤਰਾ ਉਨ੍ਹਾਂ ਲੋਕਾਂ ਦੀ ਮਦਦ ਨਾਲ ਕੀਤੀ ਸੀ, ਜਿਨ੍ਹਾਂ ਨੇ ਮੇਰੇ ਉਤੇ ਵਿਸ਼ਵਾਸ ਕੀਤਾ ਤੇ ਮੈਨੂੰ ਉਡਣ ਲਈ ਖੰਭ ਦਿੱਤੇ। ਹੁਣ ਮੈਂ ਤਿੰਨ ਅਹਿਮ ਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ ਅਨੁਸ਼ਕਾ ਨੰਦਿਨੀ, ਕਰਣ ਸਾਹਨੀ ਅਤੇ ਰਾਬਿਨ ਬਹਿਲ ਦੇ ਨਾਲ ਮਿਲ ਕੇ ਇਕ ਉੱਦਮੀ ਦੇ ਤੌਰ 'ਤੇ ਆਪਣੀ ਨਵੀਂ ਯਾਤਰਾ ਦਾ ਐਲਾਨ ਕਰਦਿਆਂ ਖ਼ੁਸ਼ੀ ਮਹਿਸੂਸ ਕਰ ਰਹੀ ਹਾਂ। ਇਸ ਤੋਂ ਇਲਾਵਾ ਆਪਣੇ ਪ੍ਰਾਜੈਕਟ 'ਮਿਮੀ' ਦੇ ਫ਼ਿਲਮਾਂਕਣ ਦੌਰਾਨ ਫਿਟਨੈੱਸ ਪ੍ਰਤੀ ਉਸ ਦੀ ਚਾਹਤ ਜਨੂੰਨ ਦੀ ਹੱਦ ਤੱਕ ਵਧ ਗਈ ਸੀ। ਇਸ ਲਈ ਉਹ ਹੁਣ ਸਾਲ ਦੇ ਅਖੀਰ ਤੱਕ ਇਕ ਫਿਟਨੈਸ ਐਪ 'ਦ ਟਰਾਈਬ' ਵੀ ਲਾਂਚ ਕਰੇਗੀ ਜੋ ਫਿਟਨੈੱਸ ਅਤੇ ਸਿਹਤ ਬਾਰੇ ਹੋਰ ਵੀ ਬੁਹਤ ਕੁਝ ਜਾਣਕਾਰੀਆਂ ਦੇਵੇਗਾ। ਉਂਜ ...

ਪੂਰਾ ਲੇਖ ਪੜ੍ਹੋ »

ਇੰਤਜ਼ਾਰ ਖ਼ਤਮ ਹੋਇਆ ਕਿਆਰਾ ਅਡਵਾਨੀ

'ਭੂਲ ਭਲੱਈਆ-2' ਨੂੰ ਲੈ ਕੇ ਜਿਥੇ ਕਾਰਤਿਕ ਆਰੀਅਨ ਉਤਸ਼ਾਹੀ ਹੈ ਕਿ ਇਸ ਫ਼ਿਲਮ ਰਾਹੀਂ ਉਹ ਬਾਲੀਵੁੱਡ ਵਿਚ ਆਪਣਾ ਨਾਂਅ ਹੋਰ ਮਜ਼ਬੂਤ ਕਰੇਗਾ ਉਥੇ ਫ਼ਿਲਮ ਦੀ ਨਾਇਕਾ ਕਿਆਰਾ ਅਡਵਾਨੀ ਇਸ ਗੱਲ ਤੋਂ ਖ਼ੁਸ਼ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਉਸ ਦੀ ਇਹ ਫ਼ਿਲਮ ਵੱਡੇ ਪਰਦੇ 'ਤੇ ਆ ਰਹੀ ਹੈ। ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਉਹ ਕਹਿੰਦੀ ਹੈ 'ਜਦੋਂ ਮੇਰੀਆਂ ਦੋ ਫ਼ਿਲਮਾਂ 'ਕਬੀਰ ਸਿੰਘ' ਤੇ 'ਗੁੱਡ ਨਿਊਜ਼' ਹਿਟ ਹੋਈਆਂ ਤਾਂ ਮੈਂ ਆਪਣੀਆਂ ਹੋਰ ਫ਼ਿਲਮਾਂ ਦੀ ਰਿਲੀਜ਼ ਦਾ ਇੰਤਜ਼ਾਰ ਕਰਨ ਲੱਗੀ ਤਾਂ ਕਿ ਬਾਲੀਵੁੱਡ ਵਿਚ ਮੇਰੇ ਨਾਂਅ ਦੇ ਝੰਡੇ ਹੋਰ ਉੱਚੇ ਹੋ ਜਾਣ। ਮੈਨੂੰ ਯਕੀਨ ਸੀ ਕਿ ਜਦੋਂ 'ਸ਼ੇਰਸ਼ਾਹ', 'ਲਕਸ਼ਮੀ' ਤੇ 'ਇੰਦੂ ਕੀ ਜਵਾਨੀ' ਸਿਨੇਮਾ ਘਰਾਂ ਵਿਚ ਆਉਣਗੀਆਂ ਤਾਂ ਇਹ ਵੀ ਹਿਟ ਹੋਣਗੀਆਂ। ਪਰ ਅਫ਼ਸੋਸ ਕਿ ਤਾਲਾਬੰਦੀ ਦੌਰਾਨ ਸਿਨੇਮਾ ਘਰ ਬੰਦ ਹੋ ਗਏ ਅਤੇ ਫ਼ਿਲਮਾਂ ਓ.ਟੀ.ਟੀ. 'ਤੇ ਆ ਗਈਆਂ। ਵੱਡੇ ਪਰਦੇ ਦਾ ਆਪਣਾ ਵੱਖਰਾ ਮਜ਼ਾ ਹੈ ਅਤੇ ਸ਼ੁੱਕਰ ਹੈ ਕਿ 'ਭੂਲ ਭੁਲੱਈਆ-2' ਨਾਲ ਵੱਡੇ ਪਰਦੇ ਦਾ ਇੰਤਜ਼ਾਰ ਖ਼ਤਮ ਹੋਇਆ।' ਫ਼ਿਲਮ ਦੇ ਹੀਰੋ ਕਾਰਤਿਕ ਬਾਰੇ ਉਹ ਕਹਿੰਦੀ ਹੈ ਕਿ 'ਇਹ ਪਹਿਲਾ ਮੌਕਾ ਹੈ ਕਿ ਮੈਂ ਕਾਰਤਿਕ ਦੇ ਨਾਲ ਕੰਮ ...

ਪੂਰਾ ਲੇਖ ਪੜ੍ਹੋ »

ਸ਼ਹੀਦ ਮੇਜਰ ਸੰਦੀਪ ਊਨੀਕ੍ਰਿਸ਼ਣਨ 'ਤੇ ਬਣੀ ਫ਼ਿਲਮ 'ਮੇਜਰ'

26/11 ਵਾਲੇ ਦਿਨ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ 'ਤੇ ਆਧਾਰਿਤ ਕਈ ਫ਼ਿਲਮਾਂ ਹੁਣ ਤੱਕ ਬਣ ਚੁੱਕੀਆਂ ਹਨ। ਇਨ੍ਹਾਂ ਵਿਚੋਂ 'ਹੋਟਲ ਮੁੰਬਈ', 'ਮੁੰਬਈ ਡਾਇਰੀਜ਼ 26/11', 'ਦ ਅਟੈਕਸ ਆਫ਼ 26/11', 'ਤਾਜ ਮਹੱਲ' ਆਦਿ ਫ਼ਿਲਮਾਂ ਸ਼ਾਮਿਲ ਹਨ। ਇਸ ਹਮਲੇ ਦੌਰਾਨ ਮੇਜਰ ਸੰਦੀਪ ਊਨੀਕ੍ਰਿਸ਼ਣਨ ਨੇ ਕੁਰਬਾਨੀ ਦਿੰਦੇ ਹੋਏ ਸ਼ਹੀਦੀ ਹਾਸਲ ਕੀਤੀ ਸੀ। ਹੁਣ ਸੰਦੀਪ ਦੀ ਜ਼ਿੰਦਗੀ 'ਤੇ ਫ਼ਿਲਮ 'ਮੇਜਰ' ਬਣਾਈ ਗਈ ਹੈ। ਇਸ ਵਿਚ ਅੱਤਵਾਦੀ ਹਮਲੇ ਦੇ ਨਾਲ-ਨਾਲ ਸੰਦੀਪ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂ ਵੀ ਪੇਸ਼ ਕੀਤੇ ਗਏ ਹਨ। ਫ਼ਿਲਮ ਦੇ ਨਿਰਦੇਸ਼ਕ ਸ਼ਸ਼ੀ ਕਿਰਨ ਟਿੱਕਾ ਅਨੁਸਾਰ ਇਕ ਫ਼ੌਜੀ ਅਫ਼ਸਰ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। ਦੱਖਣ ਦੀਆਂ ਫ਼ਿਲਮਾਂ ਦੇ ਨਾਮੀ ਅਭਿਨੇਤਾ ਅਦਿਵੀ ਸ਼ੇਸ਼ ਵਲੋਂ ਇਸ ਵਿਚ ਮੇਜਰ ਸੰਦੀਪ ਦੀ ਭੂਮਿਕਾ ਨਿਭਾਈ ਗਈ ਹੈ ਤੇ ਸੰਦੀਪ ਦੀ ਪਤਨੀ ਈਸ਼ਾ ਦੀ ਭੂਮਿਕਾ ਵਿਚ ਸਈ ਮਾਂਜਰੇਕਰ, ਸੰਦੀਪ ਦੇ ਮਾਤਾ-ਪਿਤਾ ਦੀ ਭੂਮਿਕਾ ਵਿਚ ਰੇਵਤੀ ਤੇ ਪ੍ਰਕਾਸ਼ ਰਾਜ ...

ਪੂਰਾ ਲੇਖ ਪੜ੍ਹੋ »

ਡਾਂਸਰ ਪਿਤਾ-ਪੁੱਤਰ 'ਤੇ ਬਣੀ ਫ਼ਿਲਮ 'ਦੇਹਾਤੀ ਡਿਸਕੋ'

ਨਿਰਦੇਸ਼ਕ ਮਨੋਜ ਸ਼ਰਮਾ ਦੀ ਫ਼ਿਲਮ 'ਪ੍ਰਕਾਸ਼ ਇਲੈਕਟ੍ਰਾਨਿਕਸ' ਦੇ ਕੁਝ ਗੀਤਾਂ ਦਾ ਨ੍ਰਿਤ ਨਿਰਦੇਸ਼ਨ ਗਣੇਸ਼ ਆਚਾਰੀਆ ਨੇ ਕੀਤਾ ਸੀ ਅਤੇ ਉਸ ਦੌਰਾਨ ਦੋਵਾਂ ਵਿਚ ਚੰਗੀ ਦੋਸਤੀ ਹੋ ਗਈ ਸੀ। ਮਨੋਜ ਦੇ ਦਿਮਾਗ਼ ਵਿਚ ਡਾਂਸਰ ਪਿਤਾ ਪੁੱਤਰ 'ਤੇ ਆਧਾਰਿਤ ਇਕ ਕਹਾਣੀ ਸੀ ਅਤੇ ਇਹ ਕਹਾਣੀ ਜਦੋਂ ਉਨ੍ਹਾਂ ਨੇ ਗਣੇਸ਼ ਨੂੰ ਦੱਸੀ ਤਾਂ ਉਹ ਇਸ 'ਤੇ ਬਣਨ ਵਾਲੀ ਫ਼ਿਲਮ ਵਿਚ ਕੰਮ ਕਰਨ ਨੂੰ ਰਾਜ਼ੀ ਹੋ ਗਏ। ਪਿੰਡ ਦੀ ਪਿੱਠਭੂਮੀ 'ਤੇ ਆਧਾਰਿਤ ਇਸ ਫ਼ਿਲਮ ਵਿਚ ਗਣੇਸ਼ ਆਚਾਰੀਆ ਵਲੋਂ ਭੋਲਾ ਦੀ ਭੂਮਿਕਾ ਨਿਭਾਈ ਗਈ ਹੈ। ਭੋਲਾ ਨੂੰ ਡਾਂਸ ਦਾ ਬਹੁਤ ਸ਼ੌਕ ਹੈ ਅਤੇ ਉਹ ਚੰਗਾ ਡਾਂਸਰ ਵੀ ਹੈ। ਉਹ ਜਿਸ ਪਿੰਡ ਵਿਚ ਰਹਿ ਰਿਹਾ ਹੁੰਦਾ ਹੈ, ਉਥੋਂ ਦੇ ਵਾਸੀ ਡਾਂਸ ਨੂੰ ਹਲਕਾ ਕੰਮ ਮੰਨਦੇ ਹੁੰਦੇ ਹਨ। ਭੋਲਾ ਡਾਂਸ ਵਿਚ ਨਾਂਅ ਕਮਾਉਣਾ ਚਾਹੁੰਦਾ ਹੈ ਪਰ ਡਾਂਸ ਦੀ ਵਜ੍ਹਾ ਕਰਕੇ ਹੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਭੋਲਾ ਦਾ ਬੇਟਾ ਭੀਮਾ ਵੀ ਚੰਗਾ ਡਾਂਸਰ ਹੈ ਅਤੇ ਉਹ ਆਪਣੇ ਪਿਤਾ ਦੇ ਅਧੂਰੇ ਸੁਪਨੇ ਕਿਵੇਂ ਪੂਰੇ ਕਰਦਾ ਹੈ, ਇਹ ਇਸ ਦੀ ਕਹਾਣੀ ਹੈ। ਮਨੋਜ ਸ਼ਰਮਾ ਖ਼ੁਦ ਯੂ.ਪੀ. ਤੋਂ ਹੈ। ਸੋ, ਇਥੇ ਯੂ.ਪੀ. ਦੇ ਪਿੰਡ ਦੀ ...

ਪੂਰਾ ਲੇਖ ਪੜ੍ਹੋ »

ਪੇਂਡੂ ਪਾਤਰ ਦਾ ਰੋਲ ਨਿਭਾਉਣਾ ਸੌਖਾ ਹੈ : ਰਘੂਵੀਰ ਯਾਦਵ

ਅਦਾਕਾਰ ਰਘੂਵੀਰ ਯਾਦਵ ਦੇ ਫ਼ਿਲਮੀ ਕਰੀਅਰ 'ਤੇ ਨਜ਼ਰ ਦੌੜਾਈ ਜਾਵੇ ਤਾਂ ਇਹ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਦਾ ਕਰੀਅਰ ਉੱਭਾਰਨ ਵਿਚ ਪਿੰਡ ਦੀ ਪਿੱਠਭੂਮੀ 'ਤੇ ਆਧਾਰਿਤ ਕਿਰਦਾਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। 'ਮੈਸੀ ਸਾਹਬ', 'ਲਗਾਨ', 'ਪੀਪਲੀ ਲਾਈਵ', 'ਬੈਂਡਿਟ ਕੁਈਨ' ਆਦਿ ਫ਼ਿਲਮਾਂ ਇਸ ਦਾ ਉਦਾਹਰਣ ਹਨ। ਹੁਣ ਅਮੇਜ਼ਨ 'ਤੇ ਵੈੱਬ ਸੀਰੀਜ਼ 'ਪੰਚਾਇਤ' ਦਾ ਦੂਜਾ ਸੀਜ਼ਨ ਲਿਆਂਦਾ ਗਿਆ ਹੈ। ਇਸ ਵਿਚ ਫੁਲੇਰਾ ਪਿੰਡ ਦੇ ਵਾਸੀਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਰਘੂਵੀਰ ਵਲੋਂ ਇਸ ਵਿਚ ਪਿੰਡ ਦੇ ਪ੍ਰਧਾਨ ਦੀ ਭੂਮਿਕਾ ਨਿਭਾਈ ਗਈ ਹੈ। ਇਸ ਦਿਹਾਤੀ ਭੂਮਿਕਾ ਬਾਰੇ ਰਘੂਵੀਰ ਕਹਿੰਦੇ ਹਨ, 'ਮੇਰਾ ਕਾਫ਼ੀ ਸਮਾਂ ਪਿੰਡ ਵਿਚ ਬੀਤਿਆ ਹੈ। ਮੈਂ ਗੱਡਾ ਵੀ ਚਲਾਇਆ ਹੈ ਅਤੇ ਮੱਝਾਂ ਵੀ ਚਰਾਈਆਂ ਹਨ। ਪੇਂਡੂ ਜ਼ਿੰਦਗੀ ਨਾਲ ਮੇਰੇ ਪੁਰਾਣੇ ਸੰਬੰਧ ਰਹੇ ਹਨ। ਮੇਰੀ ਸ਼ਕਲ ਵੀ ਇਸ ਤਰ੍ਹਾਂ ਦੀ ਹੈ ਕਿ ਮੈਨੂੰ ਪੇਂਡੂ ਭੂਮਿਕਾ ਵਿਚ ਪੇਸ਼ ਕਰਨ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਆਪਣੇ ਜ਼ਮਾਨੇ ਦੇ ਹਿਟ ਲੜੀਵਾਰ 'ਮੁੰਗੇਰੀਲਾਲ ਕੇ ਹਸੀਨ ਸਪਨੇ' ਵਿਚ ਵੀ ਮੈਂ ਪਿੰਡ ਵਾਲਾ ਬਣਿਆ ਸੀ ...

ਪੂਰਾ ਲੇਖ ਪੜ੍ਹੋ »

ਫਿਰ ਇਕ ਵਾਰ 'ਪੰਚਾਇਤ'

ਸਾਲ 2020 ਵਿਚ ਅਮੇਜ਼ਨ 'ਤੇ ਵੈੱਬ ਸੀਰੀਜ਼ 'ਪੰਚਾਇਤ' ਨੂੰ ਲਿਆਂਦਾ ਗਿਆ ਸੀ। ਇਸ ਨੂੰ ਉਦੋਂ ਲਿਆਂਦਾ ਗਿਆ ਜਦੋਂ ਵੈੱਬ ਸੀਰੀਜ਼ ਵਿਚ ਕਹਾਣੀ ਦੇ ਨਾਂਅ 'ਤੇ ਬੋਲਡ ਦ੍ਰਿਸ਼, ਗਾਲਾਂ ਤੇ ਗੰਦਗੀ ਪੇਸ਼ ਕੀਤੀ ਜਾਂਦੀ ਸੀ। ਇਸ ਤੋਂ ਉਲਟ 'ਪੰਚਾਇਤ' ਵਿਚ ਫੁਲੇਰਾ ਨਾਮੀ ਇਕ ਛੋਟੇ ਜਿਹੇ ਪਿੰਡ ਦੇ ਵਾਸੀਆਂ ਦੀ ਜ਼ਿੰਦਗੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਪੇਸ਼ ਕੀਤੀਆਂ ਗਈਆਂ ਸਨ। ਇਸ ਵਿਚ ਕਿਤੇ ਕੋਈ ਗੰਦਗੀ ਨਹੀਂ ਸੀ। ਸੋ, ਪੂਰੇ ਪਰਿਵਾਰ ਨੇ ਇਕੱਠੇ ਬੈਠ ਕੇ ਇਸ ਦਾ ਸਵਾਦ ਲਿਆ ਅਤੇ ਇਹ ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡ-ਪਿੰਡ ਤਕ ਬਹੁਤ ਦੇਖੀ ਗਈ। ਹੁਣ ਅਮੇਜ਼ਨ ਵਲੋਂ ਇਸ ਵੈੱਬ ਸੀਰੀਜ਼ ਦਾ ਦੂਜਾ ਭਾਗ ਲਿਆਂਦਾ ਗਿਆ ਹੈ ਅਤੇ ਇਥੇ ਵੀ ਉਸ ਨੂੰ ਸਾਫ-ਸੁਥਰਾ ਰੂਪ ਦੇ ਕੇ ਪੇਸ਼ ਕੀਤਾ ਗਿਆ ਹੈ। ਇਸ ਵਿਚ ਇਕ ਇਸ ਤਰ੍ਹਾਂ ਦੇ ਇੰਜੀਨੀਅਰ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜੋ ਸ਼ਹਿਰ ਤੋਂ ਆਪਣੇ ਪਿੰਡ ਆਉਂਦਾ ਹੈ। ਪਿੰਡ ਦੇ ਹਾਲਾਤ ਦੇਖ ਕੇ ਉਹ ਪਿੰਡ ਦੀ ਨੁਹਾਰ ਬਦਲਣਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਇਸ ਵਿਚ ਦੱਸਿਆ ਗਿਆ ਹੈ। ਪਹਿਲੇ ਭਾਗ ਦੀ ਤਰ੍ਹਾਂ ਇਥੇ ਵੀ ...

ਪੂਰਾ ਲੇਖ ਪੜ੍ਹੋ »

'ਜੰਗਲ ਕਰਾਈ' ਨਾਲ ਬਾਲੀਵੁੱਡ ਵਿਚ ਆਈ ਐਮਿਲੀ ਸ਼ਾਹ

ਅਭੈ ਦਿਓਲ ਦੀ ਫ਼ਿਲਮ 'ਜੰਗਲ ਕਰਾਈ' ਵਿਚ ਓਡੀਸ਼ਾ ਦੇ ਉਨ੍ਹਾਂ ਬੱਚਿਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਨ੍ਹਾਂ ਨੇ ਸਾਲ 2007 ਵਿਚ ਜੂਨੀਅਰ ਰਗਬੀ ਵਰਲਡ ਕੱਪ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਸੀ। ਸਾਗਰ ਬੈਲਾਰੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਰਾਹੀਂ ਹਾਲੀਵੁੱਡ ਦੀ ਅਭਿਨੇਤਰੀ ਐਮਿਲੀ ਸ਼ਾਹ ਵੀ ਬਾਲੀਵੁੱਡ ਵਿਚ ਆ ਪਹੁੰਚੀ ਹੈ। ਅਮਿਲੀ ਮੂਲ ਤੌਰ 'ਤੇ ਗੁਜਰਾਤ ਤੋਂ ਹੈ ਅਤੇ ਉਹ ਅਮਰੀਕਾ ਵਿਚ ਵਸੀ ਹੋਈ ਹੈ। ਉਥੇ ਉਹ 'ਫਾਰਚੂਨ ਡਿਫਾਈਨਸ ਡੈੱਥ' ਵਿਚ ਕੰਮ ਕਰ ਚੁੱਕੀ ਹੈ, ਨਾਲ ਹੀ ਬਤੌਰ ਸਹਾਇਕ 'ਜਰਸੀ ਬੁਆਏਜ਼', 'ਕੈਪਟਨ ਅਮੇਰਿਕਾ', 'ਵਿੰਟਰ ਸੋਲਜ਼ਰ', 'ਫਾਸਟ ਐਂਡ ਫਿਊਰੀਅਸ', 'ਮਾਨਸਟਾਰ ਟ੍ਰਕਸ' ਆਦਿ ਫ਼ਿਲਮਾਂ ਵਿਚ ਆਪਣਾ ਹੱਥ ਵੰਡਾ ਚੁੱਕੀ ਹੈ। 'ਜੰਗਲ ਕਰਾਈ' ਵਿਚ ਅਮਿਲੀ ਵਲੋਂ ਫਿਜ਼ੀਓਥੈਰੇਪਿਸਟ ਰੋਸ਼ਨੀ ਦਾ ਕਿਰਦਾਰ ਨਿਭਾਇਆ ਗਿਆ ਹੈ ਅਤੇ ਇਸ ਭੂਮਿਕਾ ਲਈ ਉਸ ਨੇ ਨਾ ਸਿਰਫ਼ ਰਗਬੀ ਦੀ ਖੇਡ ਦੇ ਨਿਯਮਾਂ ਨੂੰ ਜਾਣਿਆ, ਸਗੋਂ ਰਗਬੀ ਫਿਜ਼ੀਓਥੈਰੇਪਿਸਟ ਪੂਰਵੀ ਦੇਸਾਈ ਦੇ ਨਾਲ ਚੰਗਾ ਸਮਾਂ ਬਿਤਾ ਕੇ ਇਸ ਪੇਸ਼ੇ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਐਮਿਲੀ ਅਨੁਸਾਰ ਉਹ ਅਰਥਪੂਰਨ ਫ਼ਿਲਮ ਰਾਹੀਂ ਬਾਲੀਵੁੱਡ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX