ਤਾਜਾ ਖ਼ਬਰਾਂ


ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿਜਬੇਹੜਾ 'ਚ ਅੱਤਵਾਦੀਆਂ ਨੇ ਪੁਲਿਸ ਕਰਮੀ ਨੂੰ ਮਾਰੀ ਗੋਲੀ
. . .  about 1 hour ago
ENG v IND 5th Test 3rd Day:ਇੰਗਲੈਂਡ 284 'ਤੇ ਆਲ ਆਊਟ
. . .  about 2 hours ago
ਮੁੰਬਈ, 3 ਜੁਲਾਈ-ਇੰਗਲੈਂਡ ਤੇ ਭਾਰਤ ਦਰਮਿਆਨ ਪੰਜਵੇਂ (ਮੁੜ ਤੋਂ ਨਿਰਧਾਰਿਤ) ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਐਜਬੈਸਟਨ 'ਚ ਖੇਡੀ ਜਾ ਰਹੀ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਰਿਸ਼ਭ ਪੰਤ ਦੀਆਂ 146 ਦੌੜਾਂ ਤੇ...
ਤੇਲੰਗਾਨਾ ਦੇ ਲੋਕ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 minute ago
ਤੇਲੰਗਾਨਾ, 3 ਜੁਲਾਈ-ਹੈਦਰਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੈਲੀ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਦੇ ਲੋਕ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ। ਸੂਬੇ ਦੇ ਲੋਕਾਂ ਕੋਲ ਬਹੁਤ ਹੁਨਰ ਹੈ। ਤੇਲੰਗਾਨਾ ਆਪਣੇ ਇਤਿਹਾਸ ਅਤੇ ਸੱਭਿਆਚਾਰ ਲਈ...
ਦੇਸ਼ ਭਰ 'ਚ ਇੰਡੀਗੋ ਦੀਆਂ ਕਈ ਉਡਾਣਾਂ 'ਚ ਦੇਰੀ, ਡੀ.ਜੀ.ਸੀ.ਏ. ਨੇ ਮੰਗਿਆ ਸਪੱਸ਼ਟੀਕਰਨ
. . .  about 4 hours ago
ਨਵੀਂ ਦਿੱਲੀ, 3 ਜੁਲਾਈ-ਦੇਸ਼ ਭਰ 'ਚ ਇੰਡੀਗੋ ਦੀਆਂ ਕਈ ਉਡਾਣਾਂ 'ਚ ਦੇਰੀ, ਡੀ.ਜੀ.ਸੀ.ਏ. ਨੇ ਮੰਗਿਆ ਸਪੱਸ਼ਟੀਕਰਨ
ਮਾਮਲਾ ਰਾਣਾ ਕੰਧੋਵਾਲੀਆ ਹੱਤਿਆ ਕਾਂਡ ਦਾ: ਐੱਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਨਾਮਵਰ ਹਸਪਤਾਲ ਦੀ ਕੀਤੀ ਜਾਂਚ
. . .  about 4 hours ago
ਬਟਾਲਾ, 3 ਜੁਲਾਈ (ਕਾਹਲੋਂ)-ਬੀਤੀ ਦੇਰ ਰਾਤ ਐਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਇਕ ਨਾਮਵਰ ਹਸਪਤਾਲ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐੱਨ.ਆਈ.ਏ. ਦੀ ਟੀਮ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਹਸਪਤਾਲ ਪਹੁੰਚੀ। ਟੀਮ ਲਗਭਗ ਇਕ ਘੰਟਾ ਹਸਪਤਾਲ 'ਚ ਰੁਕੀ...
94 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਆਈਸ ਬਰਾਮਦ
. . .  about 5 hours ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਖ਼ਤਰਨਾਕ ਗਰੋਹ ਦੇ ਮੈਂਬਰ ਪਾਸੋਂ 9 ਕਿੱਲੋ 400 ਗ੍ਰਾਮ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 94 ਕਰੋੜ...
ਥਾਣਾ ਭਿੰਡੀਸੈਦਾਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ
. . .  about 5 hours ago
ਓਠੀਆਂ/ਲੋਪੋਕੇ,3 ਜੁਲਾਈ (ਗੁਰਵਿੰਦਰ ਸਿੰਘ ਛੀਨਾ/ ਗੁਰਵਿੰਦਰ ਸਿੰਘ ਕਲਸੀ)-ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ ਦੀ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਅਟਾਰੀ ਬਲਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਭਿੰਡੀਸੈਦਾਂ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਖ਼ਾਸ ਮੁਖ਼ਬਰ...
ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
. . .  about 2 hours ago
ਚੰਡੀਗੜ੍ਹ, 3 ਜੁਲਾਈ-ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
ਖੇਮਕਰਨ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਰੋਹ ਨੂੰ ਕੀਤਾ ਕਾਬੂ
. . .  about 7 hours ago
ਖੇਮਕਰਨ, 3 ਜੁਲਾਈ (ਰਾਕੇਸ਼ ਬਿੱਲਾ)- ਥਾਣਾ ਖੇਮਕਰਨ ਦੀ ਪੁਲਿਸ ਨੇ ਸਰਹੱਦੀ ਪਿੰਡ ਮਹਿੰਦੀਪੁਰ 'ਚ ਛਾਪੇਮਾਰੀ ਕਰਕੇ ਇਕ ਪੰਜ ਮੈਂਬਰੀ ਗਰੋਹ ਨੂੰ ਮਾਰੂ ਹਥਿਆਰਾਂ ਨਾਲ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ...
ਪਾਕਿਸਤਾਨ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀ ਬੱਸ, 20 ਦੀ ਗਈ ਜਾਨ
. . .  about 7 hours ago
ਬਲੋਚਿਸਤਾਨ, 3 ਜੁਲਾਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ ਹੈ। ਕਵੇਟਾ ਜਾ ਰਹੀ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 14 ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਯਾਤਰੀਆਂ ਨੂੰ ਕਵੇਟਾ ਰੈਫ਼ਰ ਕਰ ਦਿੱਤਾ ਗਿਆ ਹੈ।
ਜਬਰ ਜਨਾਹ ਦੇ ਮਾਮਲੇ 'ਚ ਸਾਬਕਾ ਵਿਧਾਇਕ ਬੈਂਸ ਦੇ ਭਰਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ
. . .  about 8 hours ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼...
ਜਬਰ ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਬੈਂਸ ਦਾ ਭਰਾ ਅਦਾਲਤ 'ਚ ਪੇਸ਼
. . .  about 8 hours ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਕੀਤਾ ਗਿਆ...
2 ਕਿੱਲੋ 700 ਗ੍ਰਾਮ ਅਫ਼ੀਮ ਸਮੇਤ ਨੌਜਵਾਨ ਗ੍ਰਿਫ਼ਤਾਰ
. . .  about 9 hours ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2 ਕਿੱਲੋ 700 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.ਸੀ.ਪੀ. ਰਜੇਸ਼ ਸ਼ਰਮਾ ਨੇ ਦੱਸਿਆ...
ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ ਸਰਗਮ - ਇੰਟੈਲੀਜੈਂਸ ਰਿਪੋਰਟ
. . .  about 9 hours ago
ਸ੍ਰੀਨਗਰ, 3 ਜੁਲਾਈ - ਇੰਟੈਲੀਜੈਂਸ ਰਿਪੋਰਟ ਅਨੁਸਾਰ ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ...
ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
. . .  1 minute ago
ਬਰਨਾਲਾ/ਰੂੜੇਕੇ ਕਲਾਂ, 3 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲਿਸ ਥਾਣਾ ਬਰਨਾਲਾ...
ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਚੁਣੇ ਗਏ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ
. . .  about 8 hours ago
ਮੁੰਬਈ, 3 ਜੁਲਾਈ -ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਉਨ੍ਹਾਂ ਦੇ ਸਮਰਥਨ ਵਿਚ 164 ਅਤੇ ਉਨ੍ਹਾਂ ਦੇ ਵਿਰੋਧ 'ਚ 108 ਵੋਟਾਂ...
ਆਰ. ਸੀ. ਐਫ. ਨੇੜੇ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  about 10 hours ago
ਹੁਸੈਨਪੁਰ, 3 ਜੁਲਾਈ (ਸੋਢੀ) - ਕਪੂਰਥਲਾ-ਸੁਲਤਾਨਪੁਰ ਲੋਧੀ ਜੀ.ਟੀ. ਰੋਡ 'ਤੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵਲੋਂ ਅੱਤਵਾਦੀ ਫੜਨ ਵਾਲੇ ਪਿੰਡ ਵਾਸੀਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ
. . .  about 10 hours ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਟੁਕਸਾਨ ਪਿੰਡ ਵਿਚ ਲਸ਼ਕਰ ਦੇ 2 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਫੜਨ ਵਾਲੇ ਬਹਾਦਰ ਪਿੰਡ ਵਾਸੀਆਂ ਲਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 5 ਲੱਖ ਰੁਪਏ ਦੇ ਇਨਾਮ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ
. . .  about 10 hours ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਨੂੰ ਹੈੱਡ ਕਾਊਂਟ ਰਾਹੀ 164 ਵੋਟਾਂ ਮਿਲੀਆਂ। ਹੁਣ ਉਨ੍ਹਾਂ ਦਾ ਵਿਰੋਧ...
ਲੋਪੋਕੇ ਪੁਲਿਸ ਵਲੋਂ ਗੰਨ, ਰਿਵਾਲਵਰ 'ਤੇ ਕਾਰ ਸਮੇਤ ਇਕ ਕਾਬੂ
. . .  about 10 hours ago
ਲੋਪੋਕੇ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਅਟਾਰੀ ਬਲਬੀਰ ਸਿੰਘ ਦੀ...
ਜੰਮੂ-ਕਸ਼ਮੀਰ : ਪਿੰਡ ਵਾਸੀਆਂ ਨੇ ਹਥਿਆਰਾਂ ਸਮੇਤ ਫੜੇ ਲਸ਼ਕਰ ਦੇ 2 ਅੱਤਵਾਦੀ, ਮਿਲੇਗਾ 2 ਲੱਖ ਰੁਪਏ ਇਨਾਮ
. . .  about 10 hours ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਪੈਂਦੇ ਪਿੰਡ ਤੁਕਸਾਨ ਦੇ ਵਾਸੀਆਂ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ 24 ਏ.ਕੇ. ਰਾਈਫ਼ਲਜ਼, 7 ਗਰਨੇਡ...
ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ
. . .  about 11 hours ago
ਪਟਨਾ, 3 ਜੁਲਾਈ - ਬਿਹਾਰ 'ਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਰਨ 4 ਦਿਨਾਂ 'ਚ 35 ਮੌਤਾਂ ਹੋ ਚੁੱਕੀਆਂ ਹਨ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ
. . .  about 12 hours ago
ਮੁੰਬਈ, 3 ਜੁਲਾਈ - ਏਕਨਾਥ ਸ਼ਿੰਦੇ ਦੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ...
ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਹੋਰ ਵਿਧਾਇਕਾਂ ਨਾਲ ਪਹੁੰਚੇ ਮਹਾਰਾਸ਼ਟਰ ਵਿਧਾਨ ਸਭਾ
. . .  about 11 hours ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਸਾਥੀ ਵਿਧਾਇਕਾਂ ਨਾਲ ਵਿਧਾਨ ਸਭਾ ਪਹੁੰਚ ਗਏ ਹਨ। ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ...
ਉਦੈਪੁਰ ਪ੍ਰਸ਼ਾਸਨ ਵਲੋਂ ਕਰਫ਼ਿਊ 'ਚ 10 ਘੰਟੇ ਢਿੱਲ
. . .  about 12 hours ago
ਜੈਪੁਰ, 3 ਜੁਲਾਈ - ਉਦੈਪੁਰ ਹੱਤਿਆਕਾਂਡ ਤੋਂ ਬਾਅਦ ਰਾਜਸਥਾਨ ਦੇ ਉਦੈਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਹੈ। ਦੁਕਾਨਦਾਰ ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਤੋਂ ਬਾਅਦ ਪੂਰੇ ਰਾਜਸਥਾਨ 'ਚ ਧਾਰਾ 144 ਲਾਗੂ...
ਹੋਰ ਖ਼ਬਰਾਂ..

ਖੇਡ ਜਗਤ

ਯੂਏਫਾ ਚੈਂਪੀਅਨਜ਼ 2022 ਲਿਵਰਪੂਲ ਬਨਾਮ ਰੀਅਲ ਮੈਡਰਿਡ

ਫੁੱਟਬਾਲ ਪ੍ਰੇਮੀਆਂ ਲਈ ਮਈ ਮਹੀਨਾ ਰੋਮਾਂਚ ਨਾਲ ਭਰਪੂਰ ਹੁੰਦਾ ਹੈ ਕਿਉਂਕਿ ਇਸ ਮਹੀਨੇ ਵੱਖ-ਵੱਖ ਫੁੱਟਬਾਲ ਲੀਗਜ਼ ਦੇ ਫਾਈਨਲ ਮੈਚ ਖੇਡੇ ਜਾਂਦੇ ਹਨ। ਯੂਏਫਾ ਚੈਂਪੀਅਨਜ਼ 2022 ਦਾ ਫਾਈਨਲ ਮੈਚ ਵੀ 29 ਮਈ ਨੂੰ ਪਿਛਲੇ 13 ਵਾਰ ਦੇ ਰਹਿ ਚੁੱਕੇ ਚੈਂਪੀਅਨ ਰੀਅਲ ਮੈਡਰਿਡ ਅਤੇ 6 ਵਾਰ ਦੇ ਚੈਂਪੀਅਨ ਲਿਵਰਪੂਲ ਦੇ ਵਿਚਕਾਰ ਖੇਡਿਆ ਜਾਣਾ ਹੈ। ਇੰਗਲਿਸ਼ ਕਲੱਬ ਲਿਵਰਪੂਲ ਦੇ ਕੁਆਰਟਰ ਫਾਈਨਲ ਵਿਚ ਬੈਨਫਿਕਾ ਦੀ ਟੀਮ ਨੂੰ 3-1 ਨਾਲ ਹਰਾਇਆ ਅਤੇ ਦੂਜੇ ਦੌਰ ਦੇ ਮੈਚ ਵਿਚ 3-3 ਨਾਲ ਡਰਾਅ ਖੇਡਦਿਆਂ 6-4 ਦੇ ਗੋਲ ਅੰਤਰ ਨਾਲ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਹ ਵਿਲਾ ਰੀਅਲ ਦੀ ਟੀਮ ਨੂੰ 2-3 ਅਤੇ 3-2 ਨਾਲ ਹਰਾ ਕੇ ਫਾਈਨਲ ਵਿਚ ਆਸਾਨੀ ਨਾਲ ਪਹੁੰਚ ਗਿਆ। ਸਪੈਨਿਸ਼ ਕਲੱਬ ਰੀਅਲ ਮੈਡਰਿਡ ਦਾ ਇਹ ਸਫਰ ਸੰਘਰਸ਼ਪੂਰਨ ਰਿਹਾ। ਕੁਆਰਟਰ ਫਾਈਨਲ ਵਿਚ ਉਹ ਚੇਲਸੀਆ ਕਲੱਬ ਤੋਂ ਕਰੀਮ ਬੈਨਜਿਮਾ ਦੇ ਤਿੰਨ ਗੋਲਾਂ ਦੀ ਬਦੌਲਤ 3-1 ਨਾਲ ਜਿੱਤ ਗਿਆ ਪਰ ਦੂਸਰੇ ਦੌਰ ਵਿਚ ਚੇਲਸੀਆ ਤੋਂ 2-3 ਨਾਲ ਹਾਰ ਗਿਆ। ਇਸ ਤਰ੍ਹਾਂ 5-4 ਦੇ ਗੋਲ ਅੰਤਰ ਦੇ ਨਾਲ ਉਹ ਸੈਮੀਫਾਈਨਲ ਵਿਚ ਦਾਖਲਾ ਪਾ ਗਿਆ। ਸੈਮੀਫਾਈਨਲ ਵਿਚ ਮਾਨਚੈਸਟਰ ਸਿਟੀ ਦੀ ...

ਪੂਰਾ ਲੇਖ ਪੜ੍ਹੋ »

ਭਾਰਤ ਸਿਰ ਪਹਿਲੀ ਵਾਰ ਸਜਿਆ ਜਿੱਤ ਦਾ ਤਾਜ

ਬਹੁਤ ਸਾਰੇ ਲੋਕ ਇਸ ਦੀ ਮਹਾਨਤਾ ਤੋਂ ਜਾਣੂ ਨਹੀਂ ਹਨ। ਥਾਮਸ ਕੱਪ ਉਸ ਵਿਅਕਤੀ ਸਰ ਜਾਰਜ ਥਾਮਸ ਤੋਂ ਸ਼ੁਰੂ ਹੋਇਆ ਜੋ ਇਸ ਖੇਡ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦਾ ਸੀ। ਇਹ ਆਪ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕਾ ਸੀ। ਇਸ ਨੇ ਇਹ ਕੱਪ ਸ਼ੂਰੂ ਕਰਾਇਆ ਸੀ ਜੋ ਹਰ ਦੋ ਸਾਲ ਬਾਅਦ ਹੁੰਦਾ ਹੈ। ਪਹਿਲਾ ਥਾਮਸ ਕੱਪ 1948-49 ਵਿਚ ਕਰਾਇਆ ਗਿਆ ਤੇ ਇਸ ਨੂੰ ਮਲੇਸ਼ੀਆ ਨੇ ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਥਾਮਸ ਕੱਪ ਵਿਚ ਇਤਿਹਾਸ ਰਚਿਆ ਹੈ ਤੇ ਪਹਿਲਾ ਤਗਮਾ ਝੋਲੀ ਵਿਚ ਪਾਇਆ ਹੈ। ਵਿਸ਼ਵ ਵਿਚ ਇੰਡੋਨੇਸ਼ੀਆ ਨੂੰ ਬੈਡਮਿੰਟਨ ਵਿਚ ਇਕ ਵੱਡੀ ਤਾਕਤ ਸਮਝਿਆ ਜਾਂਦਾ ਹੈ ਪਰ ਭਾਰਤ ਨੇ ਪਿਛਲੇ 14 ਸਾਲਾਂ ਦੇ ਲਗਾਤਾਰ ਚੈਂਪੀਅਨ ਇੰਡੋਨੇਸ਼ੀਆ ਨੂੰ ਮਾਤ ਦੇ ਕੇ 73 ਸਾਲ ਦੇ ਬਾਅਦ ਇਕ ਇਨਕਲਾਬੀ ਜਿੱਤ ਪ੍ਰਾਪਤ ਕੀਤੀ ਹੈ। ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ ਵਿਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਮੋਦੀ ਬਣੇ ਹਨ, ਇਨ੍ਹਾਂ ਦੀ ਸ਼ੁਰੂਆਤ ਕੀਤੀ ਹੈ ਤੇ ਦੇਸ਼ ਵਿਚ ਰਿਕਾਰਡ ਤੋੜ ਗਰਮੀ ਦੇ ਹੁੰਮਸ ਭਰੇ ਮਾਹੌਲ 'ਚ ਫਿਰ ਖੇੜੇ ਭਰੇ ਚਿਹਰੇ ਦਿਸਣੇ ਸ਼ੁਰੂ ਹੋ ਗਏ ਹਨ । ਬਹੁਤ ਸਾਰੇ ਲੋਕ ਇਸ ਦੀ ਮਹਾਨਤਾ ਤੋਂ ...

ਪੂਰਾ ਲੇਖ ਪੜ੍ਹੋ »

ਕਬੱਡੀ ਨੂੰ ਡੋਪੀ ਕੈਂਚੀ

ਕਬੱਡੀ ਡਰੱਗ ਤੋਂ ਗੁੰਡਾਗਰਦੀ ਦੇ ਜੱਫੇ ਤੱਕ-8

ਕਬੱਡੀ ਦੇ ਡੋਪੀ ਖਿਡਾਰੀ ਜਿਹੜੀਆਂ ਡਰੱਗਾਂ ਦੀ ਡੋਪਿੰਗ ਕਰਦੇ ਹਨ ਉਨ੍ਹਾਂ ਦੇ ਚੰਗੀਆਂ ਮਾੜੀਆਂ ਹੋਣ ਦਾ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੁੰਦਾ। ਉਹ ਨਾ ਕਿਸੇ ਖੇਡ ਮਾਹਰ ਦੀ ਤੇ ਨਾ ਕਿਸੇ ਡਾਕਟਰ ਦੀ ਸਲਾਹ ਲੈਂਦੇ ਹਨ। ਬੱਸ ਵੇਖਾ-ਵੇਖੀ ਇਕ-ਦੂਜੇ ਦੀ ਰੀਸ ਨਾਲ ਕੈਪਸੂਲ ਨਿਗਲੀ ਤੇ ਟੀਕੇ ਠੋਕੀ ਜਾਂਦੇ ਹਨ। ਇਸ ਅਲਾਮਤ ਦੇ ਲਵੀ ਉਮਰ ਦੇ ਖਿਡਾਰੀ ਸਗੋਂ ਵੱਧ ਸ਼ਿਕਾਰ ਹੋ ਰਹੇ ਹਨ। ਸਟੀਰੌਇਡਜ਼ ਦੇ ਟੀਕੇ ਨੂੰ ਘੋੜੇ ਜਿੰਨੀ ਤਾਕਤ ਦਾ ਟੀਕਾ ਸਮਝ ਲਿਆ ਜਾਂਦੈ! ਐਨਾਬੌਲਿਕ ਸਟੀਰੌਇਡਜ਼ ਦੀ ਮੁੱਖ ਕਿਸਮ ਟੈੱਸਟੋਸਟੈਰੌਨ ਹੈ। ਤਾਕਤ ਦੇਣ ਵਾਲੇ ਇਸ ਹਾਰਮੋਨ ਦੇ ਕਈ ਦੁਰਪ੍ਰਭਾਵ ਹਨ। ਇਸ ਨਾਲ ਮੁੰਡਿਆਂ ਦੀਆਂ ਛਾਤੀਆਂ ਦੇ ਮਸਲ ਵਧ ਸਕਦੇ ਹਨ, ਮਰਦਾਨਾ ਸ਼ਕਤੀ ਘਟ ਸਕਦੀ ਹੈ ਤੇ ਅੰਡਕੋਸ਼ ਸਪੱਰਮ ਪੈਦਾ ਕਰਨੋਂ ਜਵਾਬ ਦੇ ਸਕਦੇ ਹਨ। ਕਿਸੇ ਦੇ ਗੰਜ ਪੈ ਸਕਦੈ, ਕਿਸੇ ਦੇ ਵਾਲ ਵਧ ਸਕਦੇ ਤੇ ਕਿਸੇ ਦੇ ਝੜ ਵੀ ਸਕਦੇ ਹਨ। ਭੁੱਖ ਵਧ ਸਕਦੀ ਹੈ ਤੇ ਮਰ ਵੀ ਸਕਦੀ ਹੈ। ਮੂੰਹ 'ਤੇ ਫਿੰਸੀਆਂ ਹੋ ਸਕਦੀਆਂ ਹਨ ਤੇ ਜਿਗਰ ਦਾ ਕੈਂਸਰ ਹੋ ਸਕਦੈ। ਮਾੜਾ ਕਲੈਸਟਰੋਲ ਵਧ ਸਕਦੈ, ਬੰਦਾ ਗੁੱਸੇਖੋਰਾ ਤੇ ਧੱਕੜ ਬਣ ਸਕਦੈ। ਉਹ ...

ਪੂਰਾ ਲੇਖ ਪੜ੍ਹੋ »

ਭਾਰਤ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਖਿਡਾਰੀ ਧਰਮਰਾਮ ਦੇਵਾਸੀ

'ਦੇਖ ਨਹੀਂ ਸਕੂੰਗਾ ਇਸ ਜ਼ਮਾਨੇ ਕੋ, ਤਾਲੀਓਂ ਕੀ ਆਵਾਜ਼ ਸੇ ਹੀ ਆਏਗੀ ਮੇਰੇ ਭੀਤਰ ਕੀ ਰੌਸ਼ਨੀ' ਧਰਮਰਾਮ ਦੇਵਾਸੀ ਭਾਰਤ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਖਿਡਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਉਸ ਨੂੰ ਖੇਡਣ ਦਾ ਮੌਕਾ ਪ੍ਰਾਪਤ ਹੋਇਆ ਹੈ। ਧਰਮਰਾਮ ਦੇਵਾਸੀ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਪਾਲੀ ਤਹਿਸੀਲ ਸੋਜਤ ਦੇ ਇਕ ਪਿੰਡ ਗੁੜਾ ਵਿਚ ਪਿਤਾ ਅਰਜਨ ਰਾਮ ਦੇਵਾਸੀ ਅਤੇ ਮਾਤਾ ਰੁਕਮਾ ਦੇਵੀ ਦੇ ਘਰ ਹੋਇਆ। ਧਰਮਰਾਮ ਨੇ ਜਦ ਜਨਮ ਲਿਆ ਤਾਂ ਉਸ ਨੂੰ ਵਿਖਾਈ ਨਹੀਂ ਸੀ ਦਿੰਦਾ ਜਾਣੀ ਉਸ ਦੀ ਅੱਖਾਂ ਦੀ ਰੌਸ਼ਨੀ ਨਹੀਂ ਸੀ ਤੇ ਪਰਿਵਾਰ ਲਈ ਇਹ ਇਕ ਵੱਡੇ ਸਦਮੇ ਤੋਂ ਘੱਟ ਨਹੀਂ ਸੀ ਬਥੇਰੇ ਡਾਕਟਰਾਂ ਕੋਲ ਇਲਾਜ ਲਈ ਗਏ ਪਰ ਆਖਰ ਡਾਕਟਰਾਂ ਨੇ ਪੁਸ਼ਟੀ ਕਰ ਦਿੱਤੀ ਕਿ ਉਸ ਦੀ ਅੱਖਾਂ ਦੀ ਰੌਸ਼ਨੀ ਕਦੇ ਵੀ ਨਹੀਂ ਆਏਗੀ ਅਤੇ ਮਜਬੂਰ ਹੋ ਕੇ ਮਾਂ-ਬਾਪ ਆਪਣੇ ਨੇਤਰਹੀਣ ਬੱਚੇ ਦਾ ਪਾਲਣ ਪੋਸ਼ਣ ਕਰਨ ਲੱਗੇ। ਧਰਮਰਾਮ ਨੇ ਬਚਪਨ ਵਿਚ ਕਦਮ ਰੱਖਿਆ ਤਾਂ ਉਹ ਮਾਂ-ਬਾਪ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਸਹਾਰੇ ਖੇਡਦਾ ਜਾਂ ਹੋਰ ਕੋਈ ਗਤੀਵਿਧੀ ਕਰਦਾ। ਆਖਰ ਮਾਂ-ਬਾਪ ਨੇ ਉਸ ਨੂੰ ਸਕੂਲੀ ਵਿੱਦਿਆ ਦਿਵਾਉਣ ਲਈ ...

ਪੂਰਾ ਲੇਖ ਪੜ੍ਹੋ »

ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮ ਸ੍ਰੀ ਕੌਰ ਸਿੰਘ

ਬਾਕਸਿੰਗ ਦੇ ਖੇਤਰ ਵਿਚ ਅੰਤਰਰਾਸਟਰੀ ਪੱਧਰ 'ਤੇ ਦੇਸ਼ ਦਾ ਨਾਂ ਚਮਕਾਉਣ ਵਾਲਾ ਪਦਮਸ੍ਰੀ ਅਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ਵਿਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗਤੀ ਤੇ ਬਾਕਸਿੰਗ ਦੇ ਖੇਤਰ ਵਿੰਚ ਦੇਸ਼ ਦਾ ਨਾਂਅ ਚਮਕਾਉਣ ਵਿਚ ਲੰਘਾ ਦਿੱਤੀ ਪਰ ਅਫ਼ਸੋਸ ਕਿ ਕਿਸੇ ਨੇ ਉਸਦਾ ਦੁਆਨੀ ਮੁੱਲ ਨਹੀਂ ਪਾਇਆ। ਬਾਕਸਿੰੰਗ ਖੇਤਰ ਦੇ ਇਸ ਮਹਾਨ ਖਿਡਾਰੀ ਦੀ ਤਰਾਸਦੀ ਬਾਰੇ ਚਰਚਾ ਉਦੋ ਛਿੜੀ ਜਦ ਇੱਕ ਫ਼ਿਲਮਕਾਰ ਨੇ ਉਸਨੂੰ ਫ਼ਿਲਮੀ ਹੀਰੋ ਬਣਾ ਕੇ ਪਰਦੇ ਤੇ ਲਿਆਉਣ ਦਾ ਯਤਨ ਕੀਤਾ। ਅਜਿਹੇ ਖਿਡਾਰੀਆਂ ਬਾਰੇ ਅਕਸਰ ਹੀ ਬਾਲੀਵੁੱਡ ਵਾਲੇ ਫ਼ਿਲਮਾਂ ਬਣਾਉਂਦੇ ਰਹਿੰਦੇ ਹਨ ਪਰ ਪੰਜਾਬੀ ਵਿਚ ਅਜਿਹਾ ਯਤਨ ਹੈਰਾਨੀਜਨਕ ਹੈ। ਸੰਗਰੂਰ ਜਿਲ੍ਹੇ ਦੇ ਪਿੰਡ ਖਨਾਲ ਖੁਰਦ 'ਚ ਆਰਥਿਕ ਹਾਲਾਤ ਨਾਲ ਜੂਝ ਰਹੇ ਸੱਤਰ ਸਾਲਾਂ ਦੇ ਸੂਬੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਹ 1970 'ਚ ਫ਼ੌਜ ਵਿਚ ਭਰਤੀ ਹੋਇਆ ਸੀ ਜਿੱਥੇ ਦੇਸ਼ ਦੀ ਸੇਵਾ ਕਰਦਿਆਂ ਉਸ ਅੰਦਰ ਬਾਕਸਿੰਗ ਦੇ ਖੇਤਰ ਵਿਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਉਸਦੇ ਇਸ ਸ਼ੌਕ ਨੂੰ ...

ਪੂਰਾ ਲੇਖ ਪੜ੍ਹੋ »

ਹਾਕੀ ਖੇਡ ਨੂੰ ਸੁਰਜੀਤ ਕਰਨਾ ਪੰਜਾਬੀਆਂ ਲਈ ਵੱਡੀ ਚੁਣੌਤੀ

ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਵਿਚੋਂ ਵੀ ਕੁਝ ਖ਼ਾਸ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ, ਇਹ ਉਹ ਨੇ ਜਿਨ੍ਹਾਂ 'ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ 'ਚ ਆਪਣੀ ਜਿੰਦਜਾਨ ਲੁਟਾਉਣ ਵਾਲੇ ਪੰਜਾਬੀ ਸਿੱਖ ਹਾਕੀ ਖਿਡਾਰੀਆਂ ਦਾ ਗੌਰਵਮਈ ਜ਼ਿਕਰ ਹੈ। ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਵਿਚੋਂ ਵੀ ਕੁਝ ਖਾਸ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ, ਇਹ ਉਹ ਨੇ ਜਿਨ੍ਹਾਂ 'ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ 'ਚ ਆਪਣੀ ਜਿੰਦਜਾਨ ਲੁਟਾਉਣ ਵਾਲੇ ਪੰਜਾਬੀ ਸਿੱਖ ਹਾਕੀ ਖਿਡਾਰੀਆਂ ਦਾ ਗੌਰਵਮਈ ਜ਼ਿਕਰ ਹੈ। ਭਾਰਤੀ ਹਾਕੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦਾ ਮਾਣ ਤੇ ਪੰਜਾਬ ਦੀ ਸ਼ਾਨ ਗੁਰਮੀਤ ਸਿੰਘ 1932 ਲਾਸਏਂਜਲਸ ਵਿਖੇ ਉਲੰਪਿਕ ਗੋਲਡ ਮੈਡਲ ਜੇਤੂ ਟੀਮ ਦਾ ਇਨ ਸਾਈਡ ਲੈਫਟ ਖਿਡਾਰੀ ਸੀ ਅਤੇ ਇਹੀ ਪਹਿਲਾ ਪੰਜਾਬੀ ਸਿੱਖ ਹਾਕੀ ਖਿਡਾਰੀ ਸੀ, ਜਿਸ ਨੇ ਇਹ ਵੀ ਸਾਬਤ ਕੀਤਾ ਕਿ ਜੋ ਜੋਸ਼, ਜੋ ਅਣਖ, ਜੋ ਬਹਾਦਰੀ ਪੰਜਾਬੀ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX