ਤਾਜਾ ਖ਼ਬਰਾਂ


ਇਸਰੋ ਵਲੋਂ ਆਪਣਾ ਨਵਾਂ ਐਸ.ਐਸ.ਐਲ.ਵੀ. ਰਾਕੇਟ ਲਾਂਚ
. . .  1 day ago
ਸ੍ਰੀਹਰੀਕੋਟਾ, 7 ਅਗਸਤ - ਇਸਰੋ ਵਲੋਂ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰੀਕੋਟਾ ਤੋਂ ਧਰਤੀ ਨਰੀਖਣ ਸੈਟਾਲਾਈਟ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਉਪਗ੍ਰਹਿ-ਆਜ਼ਾਦੀਸੈੱਟ ਨੂੰ ਲੈ ਕੇ ਜਾਣ ਵਾਲਾ ਐਸ.ਐਸ.ਐਲ.ਵੀ. ਡੀ-1 ਰਾਕੇਟ ਲਾਂਚ ਕੀਤਾ...
ਇਸਰੋ ਨੇ ਸ਼੍ਰੀਹਰੀਕੋਟਾ ਤੋਂ ਆਪਣਾ ਨਵਾਂ ਐਸ. ਐਸ. ਐਲ. ਵੀ.-ਡੀ .1 ਰਾਕੇਟ ਲਾਂਚ ਕੀਤਾ
. . .  1 day ago
ਕੋਰੋਨਾ ਜਾਂਚ 'ਚ ਠੀਕ ਪਾਏ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਹੁਣ ਸਾਰੇ ਪ੍ਰੋਗਰਾਮਾਂ 'ਚ ਹੋਣਗੇ ਸ਼ਾਮਿਲ
. . .  1 day ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 : ਵੈਸਟ ਇੰਡੀਜ਼ ਨੂੰ ਜਿੱਤਣ ਲਈ ਬਣਾਉਣੇ ਹੋਣਗੇ 189 ਸਕੋਰ
. . .  1 day ago
ਵਿਧਾਇਕ ਬਲਕਾਰ ਸਿੱਧੂ ਨੇ ਏ.ਐਸ.ਆਈ. ਦੀ ਜੇਬ ’ਚੋਂ ਕਢਵਾਏ 5 ਹਜ਼ਾਰ ਰਿਸ਼ਵਤ ਦੇ ਨੋਟ
. . .  1 day ago
ਭਗਤਾ ਭਾਈਕਾ, 7 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਇਕ ਏਐਸਆਈ ਦੀ ਜੇਬ ਵਿਚੋਂ 5 ਹਜ਼ਾਰ ਰਿਸ਼ਵਤ ਦੇ ਨੋਟ ਕਢਵਾ ਕੇ ਨਵੀਂ ਮਿਸ਼ਾਲ ਕਾਇਮ ਕੀਤੀ ...
ਮਾਮਲਾ ਕਿਸਾਨਾਂ ਦੀ ਅਦਾਇਗੀ ਦਾ: ਕੱਲ੍ਹ ਤੋਂ ਹੋਵੇਗਾ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਹਾਈਵੇ ਜਾਮ
. . .  1 day ago
ਫਗਵਾੜਾ, 7 ਅਗਸਤ (ਹਰਜੋਤ ਸਿੰਘ ਚਾਨਾ)-ਇਥੋਂ ਦੀ ਗੰਨਾ ਮਿੱਲ ਵਲੋਂ ਕਿਸਾਨਾਂ ਦੀ ਗੰਨੇ ਦੀ 72 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਕੱਲ੍ਹ ਲੁਧਿਆਣਾ-ਜਲੰਧਰ, ਜਲੰਧਰ-ਲੁਧਿਆਣਾ ਤੇ ...
ਮਾਨ ਸਰਕਾਰ ਮਾਈਨਿੰਗ ਮਾਫੀਆ ਦੇ ਖ਼ਾਤਮੇ ਲਈ ਵਚਨਬੱਧ, ਹੁਣ ਤੱਕ 306 ਐਫ.ਆਈ.ਆਰ.- ਹਰਜੋਤ ਸਿੰਘ ਬੈਂਸ
. . .  1 day ago
ਏਸ਼ੀਆ ਰਗਬੀ ਸੈਵਨਸ ਟਰਾਫੀ 2022 ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ ਨੇ ਚਾਂਦੀ ਦੇ ਤਗਮੇ ਨੂੰ ਚੁੰਮਿਆ
. . .  1 day ago
ਪੰਜਾਬ ਦੀ ਇਕੋ-ਇਕ ਖਿਡਾਰਨ ਰਮਣੀਕ ਕੌਰ ਵੀ ਭਾਰਤੀ ਰਗਬੀ ਟੀਮ ’ਚ ਸ਼ਾਮਿਲ ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)- ‘ਏਸ਼ੀਆ ਰਗਬੀ ਸੈਵਨਸ ਟਰਾਫੀ 2022’ ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਨੇ ਰਗਬੀ ਚੈਂਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ..
ਆਸਟ੍ਰੇਲੀਆ : ਰਾਜ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਸਿੱਖਾਂ, ਘੱਟ ਗਿਣਤੀਆਂ ਤੇ ਲੋਕ-ਕੇਂਦ੍ਰਿਤ ਸ਼ਾਸਨ ਮਾਡਲ ਨੂੰ ਦਰਸਾਉਂਦੀਆਂ 2 ਕਿਤਾਬਾਂ ਲੋਕ ਅਰਪਣ
. . .  1 day ago
ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਸ਼ਰਤ ਕਮਲ ਅਤੇ ਸਾਥੀਆਨ ਨੇ ਪੁਰਸ਼ ਡਬਲਜ਼ ਟੇਬਲ ਟੈਨਿਸ ਵਿਚ ਚਾਂਦੀ ਦਾ ਤਗਮਾ ਜਿੱਤਿਆ
. . .  1 day ago
ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ 48-50 ਕਿਲੋ ਫਲਾਈਵੇਟ ਵਰਗ ਵਿਚ ਸੋਨ ਤਗ਼ਮਾ ਜਿੱਤਿਆ
. . .  1 day ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸਾਰੀ ਟੀਮ ਦੀ ਮਿਹਨਤ ਸਦਕਾ ਜਿੱਤਿਆ ਕਾਂਸੀ ਦਾ ਤਗ਼ਮਾ - ਗੁਰਜੀਤ ਕੌਰ ਮਿਆਦੀਆਂ
. . .  1 day ago
ਅਜਨਾਲਾ ,7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੇ ਬਾਅਦ ਬਰਮਿੰਘਮ ਤੋਂ ਫੋਨ ’ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰਨ ...
ਪੰਜ ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦਾ ਉਪ ਪ੍ਰਧਾਨ ਕੀਤਾ ਨਿਯੁਕਤ
. . .  1 day ago
ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਦਾ ਪਿੰਡ ਪਹੁੰਚਣ ’ਤੇ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਨਾਭਾ ,7 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਅੱਜ ਨਾਭਾ ਪਹੁੰਚਣ ’ਤੇ ਪਿੰਡ ਨਿਵਾਸੀਆਂ ਅਤੇ ਨਾਭਾ ਨਿਵਾਸੀਆਂ ਵਲੋਂ ਭਰਵਾਂ ...
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਰਾਸ਼ਟਰ-ਮੰਡਲ ਖੇਡਾਂ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ- ਭਗਵੰਤ ਮਾਨ
. . .  1 day ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਦੇ ਪਸ਼ੂਆਂ ਲਈ ‘ਗੋਟ ਪੋਕਸ ਵੈਕਸੀਨ’ ਸ਼ੁਰੂ
. . .  1 day ago
ਬਰਨਾਲਾ/ਰੂੜੇਕੇ ਕਲਾਂ, 7 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਦੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਜ਼ਿਲ੍ਹਿਆਂ ਦੇ ਸਮੂਹ ਡਿਪਟੀ ...
ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਅਧਿਆਪਕਾਂ ਨੇ ਡੀ.ਟੀ.ਐੱਫ਼. ਦੀ ਅਗਵਾਈ 'ਚ ਕੀਤਾ ਰੋਹ ਭਰਪੂਰ ਪ੍ਰਦਰਸ਼ਨ
. . .  1 day ago
22 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਸੰਗਰੂਰ , 7 ਅਗਸਤ (ਧੀਰਜ ਪਸ਼ੌਰੀਆ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਵਿਚ ਸੂਬੇ ਦੇ ਸੈਂਕੜੇ ਅਧਿਆਪਕਾਂ ਨੇ ਜਨਤਕ ਸਿੱਖਿਆ ਤੇ ਮੁਲਾਜ਼ਮ ਵਿਰੋਧੀ ‘ਆਪ’ ਸਰਕਾਰ ਖਿਲਾਫ਼ ...
ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ
. . .  1 day ago
ਅਜਨਾਲਾ , ਓਠੀਆਂ 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਖ਼ਬਰ ਮਿਲਣ ਤੋਂ ਬਾਅਦ ...
ਨੀਤੀ ਆਯੋਗ ਦੀ ਬੈਠਕ ਨਵੀਂ ਦਿੱਲੀ 'ਚ ਸਮਾਪਤ, ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਰਾਸ਼ਟਰਮੰਡਲ ਖੇਡਾਂ : ਪੁਰਸ਼ਾਂ ਦੀ ਤੀਹਰੀ ਛਾਲ ਫਾਈਨਲ ’ਚ ਭਾਰਤ ਦੇ ਐਲਡੋਜ਼ ਪਾਲ ਨੇ ਸੋਨ ਅਤੇ ਭਾਰਤ ਦੇ ਅਬਦੁੱਲਾ ਅਬੂਬੈਕਰ ਨੇ ਚਾਂਦੀ ਦਾ ਤਗਮਾ ਜਿੱਤਿਆ
. . .  1 day ago
ਰਾਸ਼ਟਰਮੰਡਲ ਖ਼ੇਡਾਂ: ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ ਹਰਾ ਕੇ ਜਿੱਤਿਆ ਸੋਨੇ ਦਾ ਤਗਮਾ
. . .  1 day ago
ਬਰਮਿੰਘਮ, 7 ਅਗਸਤ-ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 48-51 ਕਿਲੋਗ੍ਰਾਮ ਭਾਰ ਵਰਗ 'ਚ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ 5-0 ਨਾਲ ਹਰਾ ਕੇ ਸੋਨ ਦਾ ਤਗ਼ਮਾ ਜਿੱਤਿਆ ਹੈ।
ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
. . .  1 day ago
ਬਰਮਿੰਘਮ, 7 ਅਗਸਤ-ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
ਰਾਸ਼ਟਰਮੰਡਲ ਖੇਡਾਂ : ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਬਰਮਿੰਘਮ, 7 ਅਗਸਤ- ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਸ਼ੂਟਆਊਟ 'ਚ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ...
ਪਟਿਆਲਾ ਕੇਂਦਰੀ ਜੇਲ੍ਹ 'ਚ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ - ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 7 ਅਗਸਤ - ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦੱਸਿਆ ਕਿ ਪਟਿਆਲਾ ਕੇਂਦਰੀ ਜੇਲ੍ਹ 'ਚ ਅੱਜ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ...
ਹੋਰ ਖ਼ਬਰਾਂ..

ਸਾਡੀ ਸਿਹਤ

ਅਨੇਕਾਂ ਬਿਮਾਰੀਆਂ ਨੂੰ ਦੂਰ ਕਰਦੇ ਹਨ ਸ਼ਰਬਤ

ਗਰਮੀ ਦਾ ਮੌਸਮ ਆਉਂਦਿਆਂ ਹੀ ਮੂੰਹ ਸੁੱਕਣ, ਜ਼ਿਆਦਾ ਪਿਆਸ ਲੱਗਣ, ਅੱਖਾਂ 'ਚ ਜਲਣ, ਪਿਸ਼ਾਬ ਪੀਲਾ ਹੋਣ, ਪਿਸ਼ਾਬ ਦੀ ਜਲਣ, ਨਕਸੀਰ ਫੁੱਟਣ, ਪਿਸ਼ਾਬ ਖੁੱਲ੍ਹ ਕੇ ਨਾ ਆਉਣ, ਸੁਸਤੀ, ਸਰੀਰਕ ਕਮਜ਼ੋਰੀ, ਲੂ ਲੱਗਣ ਆਦਿ ਕਈ ਪ੍ਰੇਸ਼ਾਨੀਆਂ ਬਿਨਾਂ ਬੁਲਾਏ ਹੀ ਆ ਧਮਕਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਅਤੇ ਗਰਮੀ ਤੋਂ ਛੁਟਕਾਰਾ ਪਾਉਣ ਲਈ ਕੁਝ ਅਨਮੋਲ ਸ਼ਰਬਤਾਂ ਬਾਰੇ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਨੂੰ ਪੀਣ ਨਾਲ ਨਾ ਸਿਰਫ਼ ਗਰਮੀ ਤੋਂ ਬਚਾਅ ਹੋ ਸਕਦਾ ਹੈ ਬਲਕਿ ਇਸ ਦੀ ਵਰਤੋਂ ਨਾਲ ਕਈ ਬਿਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਅਨਾਰ ਦਾ ਸ਼ਰਬਤ : ਪੱਕੇ ਹੋਏ ਅਨਾਰ ਲੈ ਕੇ ਉਨ੍ਹਾਂ ਦਾ ਛਿਲਕਾ ਲਾਹ ਕੇ ਰਸ ਕੱਢ ਲਓ। ਇਕ ਕਿਲੋ ਅਨਾਰ ਦੇ ਰਸ ਵਿਚ ਦੋ ਕਿੱਲੋ ਖੰਡ, ਅੱਧਾ ਕਿਲੋ ਪਾਣੀ ਅਤੇ ਅਨਾਰ ਦਾ ਸਤ ਦੋ ਛੋਟੇ ਚਮਚ ਮਿਲਾ ਲਿਓ। ਖਾਣ ਵਾਲਾ ਗੁਲਾਬੀ ਰੰਗ ਵੀ ਅੱਧਾ ਚਮਚ ਲੈ ਲਓ। ਸਭ ਤੋਂ ਪਹਿਲਾਂ ਅਨਾਰ ਦੇ ਰਸ ਨੂੰ ਮੱਠੀ-ਮੱਠੀ ਅੱਗ 'ਤੇ ਪਕਾਓ, ਇਹ ਪੱਕ ਕੇ ਅੱਧਾ ਹੋ ਜਾਵੇ ਤਾਂ ਇਸ ਵਿਚ ਪਾਣੀ ਅਤੇ ਖੰਡ ਮਿਲਾ ਕੇ ਦੁਬਾਰਾ ਉਬਾਲ ਲਓ। 8-10 ਉਬਾਲੇ ਆਉਣ 'ਤੇ ਇਸ ਨੂੰ ਠੰਢਾ ਕਰਕੇ ਇਸ ਵਿਚ ਰੰਗ ਅਤੇ ਸਤ ਮਿਲਾ ...

ਪੂਰਾ ਲੇਖ ਪੜ੍ਹੋ »

ਕਿੰਨਾ ਜ਼ਰੂਰੀ ਹੈ ਦੁਪਹਿਰ ਦਾ ਭੋਜਨ

ਕਈ ਲੋਕ ਇਹ ਸੋਚਦੇ ਹਨ ਕਿ ਸਾਨੂੰ ਵਜ਼ਨ ਘੱਟ ਕਰਨ ਲਈ ਅਤੇ ਕੰਮ ਸਮੇਂ ਚੁਸਤ ਤੇ ਫੁਰਤੀਲਾ ਰਹਿਣ ਲਈ ਦੁਪਹਿਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਪਰ ਇਸ ਤਰ੍ਹਾਂ ਕਰਨਾ ਗ਼ਲਤ ਹੈ। ਇਹ ਬਿਲਕੁਲ ਸਹੀ ਹੈ ਕਿ ਤੁਹਾਡਾ ਸਵੇਰ ਦਾ ਨਾਸ਼ਤਾ ਠੀਕ ਅਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਇਸ ਨਾਲ ਦਿਨ ਦੀ ਸ਼ੁਰੂਆਤ ਚੰਗੀ ਹੁੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਇਸ ਤੋਂ ਬਾਅਦ ਸਿਰਫ਼ ਰਾਤ ਦਾ ਭੋਜਨ ਲਓ ਅਤੇ ਦੁਪਹਿਰ ਨੂੰ ਕੁਝ ਨਾ ਖਾਓ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ-ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ। ਨਾਸ਼ਤਾ ਲੈਣ ਤੋਂ ਡੇਢ ਦੋ ਘੰਟੇ ਬਾਅਦ ਤੁਹਾਡੇ ਖ਼ੂਨ ਵਿਚ ਸ਼ੂਗਰ ਦਾ ਪੱਧਰ ਹੇਠਾਂ ਆ ਜਾਂਦਾ ਹੈ ਅਤੇ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਥੋੜ੍ਹੀ ਦੇਰ ਤਕ, ਜਦੋਂ ਦੁਪਹਿਰ ਦੇ ਭੋਜਨ ਦਾ ਸਮਾਂ ਆਉਂਦਾ ਹੈ, ਤੁਸੀਂ ਜੇਕਰ ਕੁਝ ਨਹੀਂ ਖਾਂਦੇ ਤਾਂ ਤੁਹਾਡੀ ਹਾਜ਼ਮੇ ਦੀ ਦਰ ਵੀ ਘੱਟ ਹੋ ਜਾਂਦੀ ਹੈ ਅਤੇ ਤੁਸੀਂ ਕਮਜ਼ੋਰੀ ਮਹਿਸੂਸ ਕਰਨ ਲਗਦੇ ਹੋ। ਇਸ ਹਾਲਤ ਵਿਚ ਸ਼ਾਮ ਤੱਕ ਤੁਹਾਨੂੰ ਬਹੁਤ ਭੁੱਖ ਲਗਦੀ ਹੈ ਅਤੇ ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਰਾਤ ਦੇ ਭੋਜਨ 'ਤੇ ਟੁੱਟ ਪੈਂਦੇ ਹੋ ਅਤੇ ...

ਪੂਰਾ ਲੇਖ ਪੜ੍ਹੋ »

ਸ਼ਹਿਤੂਤ ਖਾਓ, ਗਰਮੀ ਤੋਂ ਬਚੋ

ਗਰਮੀ ਦੇ ਮੌਸਮ ਵਿਚ ਰੇਹੜੀਆਂ 'ਤੇ ਲੱਦੇ ਲਾਲ, ਜਾਮਨੀ, ਹਰੇ ਸ਼ਹਿਤੂਤ ਆਪਣੇ ਸਵਾਦ ਕਾਰਨ ਸਾਰਿਆਂ ਦੇ ਮਨ ਮੋਹ ਲੈਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਨ੍ਹਾਂ ਦੀ ਵਰਤੋਂ ਗਰਮੀ ਦੇ ਪ੍ਰਕੋਪ ਨੂੰ ਘੱਟ ਕਰਦੀ ਹੈ। ਜੇਕਰ ਨਕਸੀਰ ਫੁੱਟ ਜਾਵੇ ਤਾਂ ਸ਼ਹਿਤੂਤ ਖਾਣ ਜਾਂ ਉਸ ਦਾ ਸ਼ਰਬਤ ਪੀਣ ਨਾਲ ਰਾਹਤ ਮਿਲਦੀ ਹੈ। ਅੰਗਰੇਜ਼ੀ ਵਿਚ ਮਲਬਰੀ ਦੇ ਨਾਂਅ ਨਾਲ ਪ੍ਰਸਿੱਧ ਇਹ ਫਲ ਬਹੁਤ ਘੱਟ ਦਿਨਾਂ ਲਈ ਬਾਜ਼ਾਰ ਵਿਚ ਦਿਖਾਈ ਦਿੰਦਾ ਹੈ। ਹਰਾ ਸ਼ਹਿਤੂਤ ਸਵਾਦ ਵਿਚ ਮਿੱਠਾ ਅਤੇ ਲਾਲ ਜਾਮਨੀ ਸ਼ਹਿਤੂਤ ਖੱਟਾ-ਮਿੱਠਾ ਹੁੰਦਾ ਹੈ। ਸ਼ਹਿਤੂਤ ਦੇ ਫਲਾਂ ਨੂੰ ਧੋ ਕੇ, ਡੰਡੀਆਂ ਲਾਹ ਦਿੱਤੀਆਂ ਜਾਂਦੀਆਂ ਹਨ। ਗੁੱਦੇ ਨੂੰ ਮਸਲ ਕੇ ਥੋੜ੍ਹੇ ਜਿਹੇ ਪਾਣੀ ਵਿਚ ਭਿਉਂ ਦਿੱਤਾ ਜਾਂਦਾ ਹੈ। ਫਿਰ, ਬਹੁਤ ਮਸਲ ਕੇ ਇਸ ਨੂੰ ਛਾਣ ਲਿਆ ਜਾਂਦਾ ਹੈ। ਇਸ ਵਿਚ ਚੀਨੀ ਅਤੇ ਬਰਫ਼ ਪਾ ਕੇ ਪੀਤਾ ਜਾਂਦਾ ਹੈ। ਇਹ ਰਸ ਜਾਂ ਸ਼ਰਬਤ ਸਵਾਦੀ ਹੁੰਦਾ ਹੈ। ਤਰਾਵਟ ਲਈ ਵੀ ਇਹ ਸ਼ਰਬਤ ਚੰਗਾ ਹੁੰਦਾ ਹੈ। ਜ਼ਿਆਦਾ ਪਿਆਸ ਲੱਗਣ 'ਤੇ ਸ਼ਹਿਤੂਤ ਖਾਣਾ ਅਤੇ ਉਸ ਦਾ ਰਸ ਪੀਣਾ ਦੋਵੇਂ ਫ਼ਾਇਦਾ ਪਹੁੰਚਾਉਂਦੇ ਹਨ। ਸ਼ਹਿਤੂਤ ਦਾ ਸ਼ਰਬਤ ਬੁਖਾਰ ਵਿਚ ਦਵਾਈ ਦੇ ...

ਪੂਰਾ ਲੇਖ ਪੜ੍ਹੋ »

ਕੀ ਕਰੀਏ ਜੇ ਚੱਕਰ ਆਉਣ?

ਜੇ ਚੱਕਰ ਗਰਮੀ ਦੇ ਮੌਸਮ ਵਿਚ ਆਉਂਦੇ ਹਨ ਜਾਂ ਇਹ ਲੂ ਲੱਗਣ ਨਾਲ ਆ ਰਹੇ ਹਨ ਤਾਂ ਫਾਲਸੇ ਅਤੇ ਪੁਦੀਨੇ ਦਾ ਜੂਸ ਪੀਣ ਨਾਲ ਚੱਕਰਾਂ ਵਿਚ ਆਰਾਮ ਮਿਲਦਾ ਹੈ। ਚੱਕਰ ਆਉਣਾ ਸਰੀਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਉਂਝ ਚੱਕਰ ਕਈ ਕਾਰਨਾਂ ਕਰਕੇ ਆਉਂਦੇ ਹਨ। ਜੇਕਰ ਚੱਕਰਾਂ ਦਾ ਆਉਣਾ ਲਗਾਤਾਰ ਬਣਿਆ ਰਹੇ ਤਾਂ ਇਸ ਨੂੰ ਆਮ ਬਿਮਾਰੀ ਸਮਝ ਕੇ ਟਾਲ-ਮਟੋਲ ਨਾ ਕਰੋ। ਕਿਸੇ ਡਾਕਟਰ ਨਾਲ ਸੰਪਰਕ ਕਰੋ ਅਤੇ ਜ਼ਰੂਰਤ ਅਨੁਸਾਰ ਸਹੀ ਦਵਾਈ ਲਓ। ਜੇਕਰ ਚੱਕਰ ਗਰਮੀ ਦੇ ਮੌਸਮ ਵਿਚ ਆਉਂਦੇ ਹਨ ਜਾਂ ਇਹ ਜ਼ਿਆਦਾ ਗਰਮੀ ਲੱਗਣ ਨਾਲ ਆ ਰਹੇ ਹਨ ਤਾਂ ਫਾਲਸੇ ਅਤੇ ਪੁਦੀਨੇ ਦਾ ਜੂਸ ਪੀਣ ਨਾਲ ਚੱਕਰਾਂ ਵਿਚ ਆਰਾਮ ਮਿਲਦਾ ਹੈ। ਜੇ ਅਜਿਹਾ ਹੋਵੇ ਤਾਂ ਜ਼ਰੂਰਤ ਤੋਂ ਬਿਨਾਂ ਧੁੱਪ ਵਿਚ ਬਾਹਰ ਨਾ ਜਾਓ ਅਤੇ ਆਰਾਮ ਕਰੋ। ਪੈਰਾਂ ਦੀਆਂ ਤਲੀਆਂ 'ਤੇ ਬਰਫ਼ ਦੇ ਟੁਕੜਿਆਂ ਨਾਲ ਮਾਲਿਸ਼ ਕਰਨ ਨਾਲ ਗਰਮੀ ਦੇ ਚੱਕਰ ਆਉਣੋਂ ਹਟ ਜਾਂਦੇ ਹਨ। ਪੇਟ ਦੀ ਗੜਬੜੀ ਨਾਲ ਵੀ ਕਦੀ-ਕਦੀ ਚੱਕਰ ਆਉਂਦੇ ਹਨ। ਜਦੋਂ ਪੇਟ ਵਿਚ ਗੈਸ ਬਣਦੀ ਹੈ ਤਾਂ ਅਕਸਰ ਇਸ ਨਾਲ ਸਿਰ ਭਾਰੀ ਹੋ ਜਾਂਦਾ ਹੈ ਅਤੇ ਚੱਕਰ ਆਉਣ ਲਗਦੇ ਹਨ। ਇਸ ਤਰ੍ਹਾਂ ਹੋਵੇ ਤਾਂ ਕੋਸੇ ਪਾਣੀ ...

ਪੂਰਾ ਲੇਖ ਪੜ੍ਹੋ »

ਸਟ੍ਰਾਬੇਰੀ ਅਤੇ ਰਸਭਰੀ ਬਚਾਉਂਦੀਆਂ ਹਨ ਤਣਾਅ ਅਤੇ ਕੈਂਸਰ ਤੋਂ

ਸਟ੍ਰਾਬੇਰੀ ਅਤੇ ਬਲੈਕਬੇਰੀ ਵਿਚ ਐਲਾਜਿਕ ਐਸਿਡ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਅਤੇ ਮਾਹਰ ਇਸ ਨੂੰ 'ਕੈਂਸਰ ਫਾਈਟਰ' ਦੇ ਰੂਪ ਵਿਚ ਮੰਨਦੇ ਹਨ ਕਿਉਂਕਿ ਕਈ ਖੋਜਾਂ ਵਿਚ ਇਹ ਪਤਾ ਲੱਗਾ ਹੈ ਕਿ ਐਲਾਜਿਕ ਐਸਿਡ ਛਾਤੀ, ਅੰਤੜੀਆਂ ਆਦਿ ਦੇ ਕੈਂਸਰ ਤੋਂ ਰਾਖੀ ਕਰਦੇ ਹਨ। ਮਾਹਰਾਂ ਅਨੁਸਾਰ ਸਟ੍ਰਾਬੇਰੀ ਜਾਂ ਰਸਭਰੀ ਅਤੇ ਬਲੈਕਬੇਰੀ ਆਦਿ ਨਾ ਸਿਰਫ ਸਵਾਦ ਭਰਪੂਰ ਹੁੰਦੀਆਂ ਹਨ ਸਗੋਂ ਇਨ੍ਹਾਂ ਨਾਲ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਵੀ ਮਿਲਦੇ ਹਨ। ਇਨ੍ਹਾਂ ਸਾਰੀਆਂ ਵਿਚ ਅਜਿਹੇ ਐਂਟੀਬਾਇਓਟਿਕ ਪਾਏ ਜਾਂਦੇ ਹਨ ਜੋ ਫ੍ਰੀ ਰੈਡੀਕਲਜ਼ ਤੋਂ ਰਾਖੀ ਕਰਦੇ ਹਨ। ਰਸਭਰੀ, ਸਟ੍ਰਾਬੇਰੀ ਅਤੇ ਬਲੈਕਬੇਰੀ ਵਿਚ ਐਲਾਜਿਕ ਐਸਿਡ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਅਤੇ ਮਾਹਰ ਇਸ ਨੂੰ 'ਕੈਂਸਰ ਫਾਈਟਰ' ਦੇ ਰੂਪ ਵਿਚ ਮੰਨਦੇ ਹਨ ਕਿਉਂਕਿ ਕਈ ਖੋਜਾਂ ਵਿਚ ਇਹ ਪਤਾ ਲੱਗਾ ਹੈ ਕਿ ਐਲਾਜਿਕ ਐਸਿਡ ਛਾਤੀ, ਅੰਤੜੀਆਂ ਆਦਿ ਦੇ ਕੈਂਸਰ ਤੋਂ ਰਾਖੀ ਕਰਦੇ ਹਨ। ਮਾਹਰਾਂ ਨੇ ਆਪਣੀ ਇਕ ਖੋਜ ਵਿਚ ਦੱਸਿਆ ਹੈ ਕਿ ਸਟ੍ਰਾਬੇਰੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਤਣਾਅ ਵਿਚ ਵੀ ਲਾਭ ਪਹੁੰਚਾਉਂਦੀਆਂ ਹਨ। ਇਸ ਖੋਜ ਵਿਚ 3000 ਮਰਦ ...

ਪੂਰਾ ਲੇਖ ਪੜ੍ਹੋ »

ਪੇਟ ਦੀਆਂ ਬਿਮਾਰੀਆਂ

ਕਲੇਜੇ 'ਚ ਸਾੜ ਅੰਤੜੀ ਸੋਜ

ਹਾਰਟ ਬਰਨ ਕੀ ਹੈ? ਕਿਉਂ ਹੁੰਦਾ ਹੈ? ਇਸ 'ਚ ਅਤੇ ਹਾਰਟ ਅਟੈਕ ਵਿਚ ਕੀ ਫ਼ਰਕ ਹੈ? ਅਲਸਰ ਕੀ ਹੁੰਦਾ ਹੈ? ਅੱਜ ਦੇ ਮਾਹੌਲ 'ਚ ਕੋਈ ਵੀ ਵਿਅਕਤੀ ਥੋੜ੍ਹੀ ਜਿਹੀ ਮਿਹਨਤ ਕਰਕੇ ਬਹੁਤ ਜ਼ਿਆਦਾ ਤਰੱਕੀ ਚਾਹੁੰਦਾ ਹੈ। ਇਹ ਦੌੜ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ। ਇਸ ਮੁਕਾਬਲੇਬਾਜ਼ੀ ਭਰੇ ਦੌਰ 'ਚ ਜ਼ਿਆਦਾਤਰ ਲੋਕ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਰਹਿੰਦੇ ਹਨ। ਬੇਵਕਤ ਅਤੇ ਛੇਤੀ-ਛੇਤੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਦੀ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ ਵਿਚ ਐਸੀਡਿਟੀ ਦਾ ਫਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਵਿਚ ਖੱਬੇ ਪਾਸਿਉਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਜਿਵੇਂ ਹਾਰਟ ਅਟੈਕ ਹੋਵੇ। ਇਹ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਇਸ ਤਕਲੀਫ਼ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਸ ਨੂੰ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਪਾਣੀ ਪੀਣ ਨਾਲ ਵਧਦੀ ਹੈ ਕੰਮ ਕਰਨ ਦੀ ਸਮਰੱਥਾ

ਬਹੁਤ ਸਾਰੇ ਲੋਕ ਪਾਣੀ ਉਦੋਂ ਪੀਂਦੇ ਹਨ ਜਦੋਂ ਉਨ੍ਹਾਂ ਨੂੰ ਪਿਆਸ ਲਗਦੀ ਹੈ ਪਰ ਬਿਨਾਂ ਪਿਆਸ ਦੇ ਵੀ ਕੁਝ ਸਮੇਂ ਬਾਅਦ ਪਾਣੀ ਪੀਂਦੇ ਰਹਿਣਾ ਸਾਡੇ ਸਰੀਰ ਲਈ ਲਾਭਦਾਇਕ ਹੁੰਦਾ ਹੈ। ਦਰਅਸਲ ਪਿਸ਼ਾਬ ਅਤੇ ਪਸੀਨੇ ਜ਼ਰੀਏ ਸਾਡੇ ਸਰੀਰ 'ਚੋਂ ਪਾਣੀ ਲਗਾਤਾਰ ਨਿਕਲਦਾ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਕਈ ਪੋਸ਼ਕ ਤੱਤ ਜਿਵੇਂ ਨਮਕ ਅਤੇ ਪਾਣੀ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਪਾਣੀ ਦੀ ਘਾਟ (ਡੀਹਾਈਡ੍ਰੇਸ਼ਨ) ਦੀ ਸਮੱਸਿਆ ਹੋ ਸਕਦੀ ਹੈ। ਡੀਹਾਈਡ੍ਰੇਸ਼ਨ ਨਾਲ ਸਿਰ ਦਰਦ ਅਤੇ ਸਰੀਰ 'ਚ ਅਕੜਾਅ ਪੈਦਾ ਹੋ ਸਕਦਾ ਹੈ ਅਤੇ ਮਾਨਸਿਕ ਇਕਾਗਰਤਾ 'ਚ ਵੀ ਕਮੀ ਆਉਂਦੀ ਹੈ, ਜਿਸ ਨਾਲ ਸਾਡੀ ਕੰਮ ਕਰਨ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਤੁਸੀਂ ਕਸਰਤ ਕਰ ਰਹੇ ਹੋ, ਦਫ਼ਤਰ 'ਚ ਬੈਠੇ ਕੰਮ ਕਰ ਰਹੇ ਹੋ ਜਾਂ ਘਰ 'ਚ ਆਰਾਮ ਕਰ ਰਹੇ ਹੋ ਤਾਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਅੱਧਾ-ਅੱਧਾ ਗਿਲਾਸ ਪਾਣੀ ਜ਼ਰੂਰ ਪੀਂਦੇ ਰਹੋ। ਨਾ ਭੁੱਲੋ ਤੁਲਸੀ ਦੇ ਗੁਣਾਂ ਨੂੰ ਤੁਲਸੀ ਦੇ ਪੌਦੇ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਤੁਲਸੀ ਦੇ ਬੀਜ ਅਤੇ ਪੱਤੇ ਦਵਾਈ ਦੇ ਰੂਪ ਵਿਚ ਕੰਮ ਆਉਂਦੇ ਹਨ। ਤੁਲਸੀ ਦੇ ਪੱਤਿਆਂ ਤੋਂ ਪ੍ਰਾਪਤ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX