ਤਾਜਾ ਖ਼ਬਰਾਂ


ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  1 minute ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  10 minutes ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  35 minutes ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  42 minutes ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  47 minutes ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  55 minutes ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 1 hour ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  about 1 hour ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  1 minute ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 2 hours ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 2 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  59 minutes ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  58 minutes ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  1 minute ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 3 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 4 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 4 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 4 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 4 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਅੱਪਰਾ ਦੀ ਭੂਮਿਕਾ ਨੇ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚੋਂ ਹਾਸਲ ਕੀਤਾ ਪਹਿਲਾ ਸਥਾਨ
. . .  about 5 hours ago
ਅੱਪਰਾ, 5 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਭੂਮਿਕਾ ਪੁੱਤਰੀ ਵਿਨੈ ਕੁਮਾਰ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕੀਤਾ।
ਸਰਕਾਰੀ ਕੰਨਿਆ ਸਕੂਲ ਅਮਲੋਹ ਦੀਆਂ ਵਿਦਿਆਰਥਣਾਂ ਮਹਿਕ ਅਤੇ ਹਰਸ਼ਪ੍ਰੀਤ ਨੇ ਮੈਰਿਟ ਸੂਚੀ 'ਚ ਨਾਂਅ ਕਰਵਾਇਆ ਦਰਜ
. . .  about 5 hours ago
ਅਮਲੋਹ, 5 ਜੁਲਾਈ (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਅਮਲੋਹ ਦੀਆਂ ਦੋ ਵਿਦਿਆਰਥਣਾਂ ਨੇ ਚੰਗੇ ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ...
ਲੰਬੀ: ਭੁੱਲਰਵਾਲਾ ਨੇੜੇ ਪੈਟਰੋਲ ਪੰਪ ਤੋਂ ਹਜ਼ਾਰਾਂ ਦੀ ਲੁੱਟ
. . .  about 5 hours ago
ਮੰਡੀ ਕਿੱਲਿਆਂਵਾਲੀ, 5 ਜੁਲਾਈ (ਇਕਬਾਲ ਸਿੰਘ ਸ਼ਾਂਤ)-ਖ਼ੇਤਰ 'ਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਗੜ੍ਹ ਬਣੇ ਡੱਬਵਾਲੀ-ਅਬੋਹਰ ਰੋਡ ਖ਼ੇਤਰ 'ਤੇ ਲੁਟੇਰਾ ਗਰੋਹ ਨੇ ਅੱਜ ਦਿਨ-ਦਿਹਾੜੇ ਭੁੱਲਰਵਾਲਾ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਅਤੇ ਮਿੱਡੂਖੇੜਾ 'ਚ ਸ਼ਰਾਬ ਦੇ ਠੇਕੇ 'ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਟੈਲੀਫੋਨ ਦਾ ਖੋਜੀ ਅਲੈਗਜ਼ੈਂਡਰ ਗ੍ਰਾਹਮ ਬੈੱਲ

ਪਿਆਰੇ ਬੱਚਿਓ! ਕੀ ਤੁਹਾਨੂੰ ਪਤਾ ਹੈ ਕਿ ਟੈਲੀਫੋਨ ਦੀ ਖੋਜ ਕਿਸ ਨੇ ਕੀਤੀ ਸੀ? ਮੈਨੂੰ ਉਮੀਦ ਹੈ ਕਿ ਤੁਹਾਡੇ ਵਿਚੋਂ ਕਈਆਂ ਨੂੰ ਪਤਾ ਹੋਵੇਗਾ। ਟੈਲੀਫੋਨ ਦੀ ਖੋਜ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੇ ਕੀਤੀ ਸੀ। ਟੈਲੀਫੋਨ ਦੀ ਖੋਜ ਨੇ ਲੰਬੀਆਂ ਦੂਰੀਆਂ, ਮੌਸਮ ਨ੍ਹੇਰੀ, ਝੱਖੜ ਜਿਹੀਆਂ ਸਭ ਅੜਚਨਾਂ ਨੂੰ ਦੂਰ ਕਰਕੇ, ਸੰਚਾਰ ਦੇ ਖੇਤਰ ਵਿਚ ਇਕ ਇਨਕਲਾਬ ਲੈ ਆਂਦਾ ਸੀ। ਗ੍ਰਾਹਮ ਬੈੱਲ ਦੀਆਂ ਹੋਰ ਵੀ ਅਠਾਰਾਂ ਖੋਜਾਂ ਪੇਟੈਂਟ ਹੋ ਚੁੱਕੀਆਂ ਸਨ। ਗ੍ਰਾਹਮ ਬੈੱਲ ਦੀ ਮਾਂ ਅਤੇ ਪਤਨੀ ਦੋਵੇਂ ਕੰਨਾਂ ਤੋਂ ਬੋਲ਼ੀਆਂ ਸਨ। ਸ਼ੁਰੂ ਤੋਂ ਉਹ ਆਪਣੀ ਮਾਂ ਦੇ ਬੋਲੇਪਣ ਦਾ ਕੋਈ ਹੱਲ ਲੱਭਣਾ ਚਾਹੁੰਦਾ ਸੀ। ਤਾਂਹੀ ਉਸ ਦੀ ਦਿਲਚਸਪੀ ਆਵਾਜ਼ ਸੰਬੰਧੀ ਤਕਨੀਕਾਂ ਵਿਚ ਵਧੇਰੇ ਸੀ। ਆਓ ਆਪਾਂ ਗ੍ਰਾਹਮ ਬੈੱਲ ਦੇ ਬਚਪਨ ਬਾਰੇ ਕੁਝ ਗੱਲਾਂ ਕਰੀਏ। ਅਲੈਗਜ਼ੈਂਡਰ ਗ੍ਰਾਹਮ ਬੈੱਲ ਦਾ ਜਨਮ 3 ਮਾਰਚ, 1847 ਨੂੰ ਐਡਿਨਬਰਗ ਸਕਾਟਲੈਂਡ (ਇੰਗਲੈਂਡ) ਵਿਚ ਹੋਇਆ। ਉਸ ਨੇ ਮੁਢਲੀ ਪੜ੍ਹਾਈ ਘਰੇ ਰਹਿ ਕੇ ਹੀ ਕੀਤੀ ਸੀ। ਛੋਟਾ ਹੁੰਦਾ ਉਹ ਰੁੱਖ-ਪੌਦਿਆਂ ਦੇ ਨਮੂਨੇ ਇਕੱਠੇ ਕਰਕੇ ਪ੍ਰਯੋਗ ਕਰਨ ਦੀ ਰੁਚੀ ਰੱਖਦਾ ਸੀ। ਉਸ ਨੇ ਕਿਸਾਨੀ ...

ਪੂਰਾ ਲੇਖ ਪੜ੍ਹੋ »

ਕਿਉਂ ਬਣਦੀ ਹੈ ਉਡਦੇ ਜਹਾਜ਼ ਦੇ ਪਿੱਛੇ ਧੂੰਏਂ ਦੀ ਲਾਈਨ?

ਪਿਆਰੇ ਬੱਚਿਓ, ਤੁਸੀਂ ਆਕਾਸ਼ ਵਿਚ ਉਡਦੇ ਜਹਾਜ਼ ਨੂੰ ਜ਼ਰੂਰ ਦੇਖਿਆ ਹੋਵੇਗਾ ਤੇ ਉਸ ਦੇ ਪਿੱਛੇ ਚਿੱਟੇ ਧੂੰਏਂ ਦੀ ਲਾਈਨ ਵੀ ਜ਼ਰੂਰੀ ਦੇਖੀ ਹੋਵੇਗੀ। ਬਹੁਤ ਸਾਰੇ ਲੋਕ ਇਸ ਨੂੰ ਦੇਖ ਕੇ ਇਹ ਕਹਿੰਦੇ ਹਨ ਕਿ ਇਹ ਜਹਾਜ਼ 'ਚੋਂ ਨਿਕਲਿਆ ਧੂੰਆਂ ਹੈ ਪਰ ਅਜਿਹਾ ਨਹੀਂ ਹੁੰਦਾ। ਆਓ, ਜਾਣੀਏ ਇਹ ਚਿੱਟੀ ਧੂੰਏਂ ਵਾਲੀ ਲਾਈਨ ਅਸਲ ਵਿਚ ਕੀ ਹੁੰਦੀ ਹੈ? ਇਹ ਜਹਾਜ਼ ਪਿੱਛੇ ਚਿੱਟੀ ਲਾਈਨ ਬਣਨੀ, ਜਹਾਜ਼ ਦੀ ਉਚਾਈ 'ਤੇ ਨਿਰਭਰ ਕਰਦੀ ਹੈ। ਜਿਸ ਉਚਾਈ 'ਤੇ ਜਹਾਜ਼ ਉੱਡਦਾ ਹੈ, ਉਸ ਉਚਾਈ 'ਤੇ ਹਵਾ ਬਹੁਤ ਹੀ ਠੰਢੀ ਤੇ ਪਤਲੀ ਹੁੰਦੀ ਹੈ। ਜਹਾਜ਼ ਵਿਚ ਲੱਗੇ ਇੰਜਣ ਵਿਚ ਸਥਿਤ ਬਾਲਣ ਜਦੋਂ ਬਲਦੇ ਹਨ ਤਾਂ ਇਨ੍ਹਾਂ ਵਿਚੋਂ ਹਾਈਡ੍ਰੋਜਨ ਨਿਕਲਦੀ ਹੈ। ਇਹ ਹਾਈਡ੍ਰੋਜਨ ਹਵਾ'ਚ ਮੌਜੂਦਾ ਆਕਸੀਜਨ ਨਾਲ ਮਿਲ ਕੇ ਪਾਣੀ ਦੇ ਵਾਸ਼ਪ ਕਣਾਂ ਵਿਚ ਬਦਲ ਜਾਂਦੀ ਹੈ ਤੇ ਸਾਨੂੰ ਧਰਤੀ ਤੋਂ ਉੱਪਰ ਦੇਖਿਆਂ ਜਹਾਜ਼ ਪਿੱਛੇ ਚਿੱਟੀ ਲਾਈਨ (ਬੱਦਲ ਵਾਂਗ) ਨਜ਼ਰ ਆਉਂਦੀ ਹੈ। ਜਹਾਜ਼ ਵਿਚੋਂ ਤੇਜ਼ੀ ਨਾਲ ਨਿਕਲਦੀਆਂ ਗਰਮ ਗੈਸਾਂ ਜਹਾਜ਼ ਨੂੰ ਅੱਗੇ ਧਮਕਣ ਵਿਚ ਮਦਦ ਕਰਦੀਆਂ ਹਨ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕਈ ਵਾਰ ਤਾਂ ਇਹ ਚਿੱਟੀ ਲਾਈਨ ਜਲਦੀ ...

ਪੂਰਾ ਲੇਖ ਪੜ੍ਹੋ »

ਬਿੱਜੂ ਜਿਹਾ, ਆਓ ਜਾਣੀਏ ਇਸ ਬਿੱਜੂ ਬਾਰੇ ਕੁਝ ਗੱਲਾਂ

ਬਿੱਜੂ ਇਕ ਜੰਗਲੀ ਜਾਨਵਰ ਹੈ, ਜੋ ਭਾਰਤੀ ਉਪ-ਮਹਾਂਦੀਪ, ਦੱਖਣ ਪੱਛਮੀ ਏਸ਼ੀਆ ਅਤੇ ਅਫਰੀਕਾ ਵਿਚ ਮਿਲਦਾ ਹੈ। ਇਹ ਇਕ ਮਾਸਾਹਾਰੀ ਪ੍ਰਾਣੀ ਹੈ। ਬਿੱਜੂ ਆਪਣੇ ਲੰਬੇ ਪੰਜਿਆਂ ਨਾਲ ਸਖ਼ਤ ਧਰਤੀ ਨੂੰ ਖੋਦ ਕੇ ਲੰਬੀ ਸੁਰੰਗ ਪੁੱਟ ਕੇ ਇਸ ਵਿਚ ਅਰਾਮ ਕਰਦਾ ਹੈ। ਬਿੱਜੂ ਦੀ ਸ਼ਕਲ ਜੰਗਲੀ ਬਿੱਲੇ ਨਾਲ ਮੇਲ ਖਾਂਦੀ ਹੈ। ਬਿੱਜੂ ਇਕ ਥਣਧਾਰੀ ਜਾਨਵਰ ਹੈ। ਬਿੱਜੂ ਦਾ ਸਿਰ, ਅੱਖਾਂ, ਕੰਨ ਤੇ ਲੱਤਾਂ ਛੋਟੀਆਂ ਹੁੰਦੀਆਂ ਹਨ ਤੇ ਪੂਛ ਜਾਤੀ ਦੇ ਬਦਲਣ ਨਾਲ ਵੱਡੀ-ਛੋਟੀ ਹੁੰਦੀ ਹੈ। ਬਿੱਜੂ ਦਾ ਲੜਾਕਾ ਸੁਭਾਅ ਤੇ ਮੋਟੀ ਚਮੜੀ ਹੋਣ ਕਰਕੇ ਕੋਈ ਵੀ ਜਾਨਵਰ ਇਸ ਦੇ ਲਾਗੇ ਨਹੀਂ ਆਉਂਦਾ। ਮਾਦਾ ਬਿੱਜੂ 7 ਤੋਂ 10 ਹਫਤਿਆਂ ਦੇ ਗਰਭ ਅਵਸਥਾ ਦੇ ਅਰਸੇ ਤੋਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ। ਜਨਮ ਸਮੇਂ ਬੱਚੇ ਦੀ ਗੁਲਾਬੀ ਚਮੜੀ 'ਤੇ ਕੋਈ ਵਾਲ ਨਹੀਂ ਹੁੰਦਾ ਤੇ ਅੱਖਾਂ ਵੀ ਬੰਦ ਹੁੰਦੀਆਂ ਹਨ। ਛੋਟੇ ਆਕਾਰ ਦਾ ਹੋਣ ਕਰਕੇ ਵੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਅਨੁਸਾਰ ਕਿਸੇ ਤੋਂ ਵੀ ਨਾ ਡਰਨ ਵਾਲਾ ਜਾਨਵਰ ਬਿੱਜੂ ਨੂੰ ਮੰਨਿਆ ਗਿਆ ਹੈ। ਬਿੱਜੂ ਦਾ ਜੀਵਨ ਕਾਲ 24 ਸਾਲ ਤੱਕ ਦਾ ਹੁੰਦਾ ਹੈ। ਬਿੱਜੂ ਹਰ ਤਰ੍ਹਾਂ ਦਾ ਭੋਜਨ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਸਫਲਤਾ ਦੀ ਸਿਖਰ

ਜ਼ਿਲ੍ਹੇ ਦੀ ਟੀਮ 'ਚੋਂ ਖ਼ੇਡਣ ਉਪਰੰਤ ਕਰਨਵੀਰ ਦੀ ਚੋਣ ਸਟੇਟ ਦੀ ਟੀਮ ਲਈ ਵੀ ਹੋ ਗਈ ਤਾਂ ਖੁਸ਼ੀ 'ਚ ਉਸ ਦੇ ਪੈਰ ਭੁੰਜੇ ਨਹੀਂ ਸਨ ਲੱਗ ਰਹੇ। ਕੁੱਝ ਦਿਨਾਂ ਦੇ ਸਿਖਲਾਈ ਕੈਂਪ ਪਿੱਛੋਂ ਉਸ ਨੇ ਗੁਹਾਟੀ ਵਿਖ਼ੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਜਾਣਾ ਸੀ। ਨਿੱਤ ਹੀ ਆਪਣੀ ਹੋਰਾਂ ਵਲੋਂ ਕੀਤੀ ਜਾਂਦੀ ਤਾਰੀਫ਼ ਨੂੰ ਸੁਣ ਕਰਨ ਮਾਣ ਵਿਚ ਆ ਗਿਆ। ਹੁਣ ਉਹ ਹਰ ਕਿਸੇ ਨਾਲ ਟੌਹਰ ਨਾਲ ਗੱਲ ਕਰਦਾ। ਅਚਾਨਕ ਮਿਲੀ ਸਫਲਤਾ ਨੇ ਉਸ ਦੇ ਦਿਮਾਗ 'ਤੇ ਅਜਿਹਾ ਅਸਰ ਕੀਤਾ ਕਿ ਉਹ ਹੁਣ ਹਰ ਕਿਸੇ ਨੂੰ ਟਿੱਚ ਜਾਣਦਾ। ਆਪਣੇ ਮਾਪਿਆਂ ਕੋਲੋਂ ਮਹਿੰਗੇ-ਮਹਿੰਗੇ ਸੂਟ, ਬੂਟ ਅਤੇ ਟੀ-ਸ਼ਰਟਾਂ ਦੀ ਮੰਗ ਉਹ ਇੰਝ ਕਰਨ ਲੱਗਾ ਕਿ ਜਿਵੇਂ ਉਹ ਬਹੁਤ ਵੱਡਾ ਸਟਾਰ ਬਣ ਗਿਆ ਹੋਵੇ। ਉਸ ਦਾ ਇਹ ਬਦਲਿਆ ਰਵੱਈਆ ਉਸ ਦੇ ਫ਼ੁੱਟਬਾਲ ਕੋਚ ਅਲੀ ਹਸਨ ਨੇ ਵੀ ਬਾਖ਼ੂਬੀ ਪਛਾਣ ਲਿਆ। ਅਲੀ ਹਸਨ ਫ਼ੁੱਟਬਾਲ ਦੀ ਖ਼ੇਡ ਨੂੰ ਸਮਰਪਿਤ ਇੱਕ ਬਹੁਤ ਹੀ ਸੁਲਝੇ ਹੋਏ ਵਿਅਕਤੀ ਸਨ। ਉਹ ਕਰਨ ਨੂੰ ਮੁੜ ਲੀਹ 'ਤੇ ਲਿਆ, ਇੱਕ ਵਧੀਆ ਖ਼ਿਡਾਰੀ ਬਣਾਉਣਾ ਚਾਹੁੰਦੇ ਸਨ। ਇੱਕ ਦਿਨ ਸ਼ਾਮ ਵੇਲੇ ਅਭਿਆਸ ਤੋਂ ਬਾਅਦ ਜਦੋਂ ਸਾਰੇ ਖ਼ਿਡਾਰੀ ਜਾਣ ਲੱਗੇ ਤਾਂ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਗਰਮੀ ਦੀਆਂ ਛੁੱਟੀਆਂ

ਗਰਮੀ ਦੀਆਂ ਛੁੱਟੀਆਂ ਵਿਚ ਨਾਨਕੇ ਜਾਵਾਂਗੇ, ਪਰ ਸਭ ਤੋਂ ਪਹਿਲਾਂ ਹੋਮਵਰਕ ਮੁਕਾਵਾਂਗੇ, ਹੁਣ ਨਹੀਂ ਚਿੰਤਾ ਰਹਿਣੀ ਜਲਦੀ ਉੱਠਣ ਦੀ, ਨਾ ਹੀ ਚਿੰਤਾ ਰਹੂ ਜਲਦੀ ਸਕੂਲ ਪੁੱਜਣ ਦੀ, ਹੁਣ ਤਾਂ ਛੁੱਟੀਆਂ ਵਿਚ ਮੌਜਾਂ ਖ਼ੂਬ ਮਨਾਵਾਂਗੇ, ਗਰਮੀ ਦੀਆਂ ਛੁੱਟੀਆਂ ਵਿਚ..., ਨਾਨਕੇ ਘਰ ਜਾ ਕੇ ਹੱਲਾ ਨਹੀਂ ਕਰਾਂਗੇ, ਸਮਾਂ ਕੱਢ ਕੇ ਅਸੀਂ ਜ਼ਰੂਰ ਪੜ੍ਹਾਂਗੇ, ਚੰਗੀਆਂ ਆਦਤਾਂ ਦੇ ਰਹਾਂਗੇ ਅਸੀਂ ਪਾਬੰਦ, ਟੀ.ਵੀ. ਤੇ ਕਾਰਟੂਨ ਦੇਖ ਲਵਾਂਗੇ ਆਨੰਦ, ਬਰੱਸ਼ ਕਰਕੇ ਅਸੀਂ ਰੋਜ਼ ਨਹਾਵਾਂਗੇ, ਗਰਮੀ ਦੀਆਂ ਛੁੱਟੀਆਂ ਵਿਚ... ਪੀਵਾਂਗੇ ਅਸੀਂ ਗਰਮੀ ਵਿਚ ਨਿੰਬੂ-ਪਾਣੀ, ਨਾਨੀ ਤੋਂ ਸੁਣਾਂਗੇ ਅਸੀਂ ਰਾਜਾ-ਰਾਣੀ ਦੀ ਕਹਾਣੀ, ਕੜਕਦੀ ਧੁੱਪ ਵਿਚ ਅਸੀਂ ਨਹੀਂ ਘੁੰਮਾਂਗੇ ਬਾਹਰ, ਦਾਦੀ ਮਾਂ ਦੀ ਵੀ ਫੋਨ 'ਤੇ ਲਵਾਂਗੇ ਸਾਰ, ਖ਼ੁਸ਼ੀ ਵਿਚ ਰੱਜ-ਰੱਜ ਭੰਗੜੇ ਅਸੀਂ ਪਾਵਾਂਗੇ, ਗਰਮੀ ਦੀਆਂ ਛੁੱਟੀਆਂ ਵਿਚ...। -ਸੰਦੀਪ ਸਿੰਘ 'ਮਝੂਰ' ਉਸਮਾਨਪੁਰ (ਨਵਾਂਸ਼ਹਿਰ) ਮੋਬਾਈਲ : ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-48

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਮੰਮੀ ਦਾ ਰੋਣ ਠੱਲ੍ਹਿਆ ਨਹੀਂ ਸੀ ਜਾ ਰਿਹਾ। ਮੈਂ ਤੇ ਪਾਪਾ ਹਨੀ ਨੂੰ ਲੈ ਕੇ ਜੇਲ੍ਹ ਪੁੱਜੇ। ਕੁਝ ਕਾਗ਼ਜ਼ੀ ਕਾਰਵਾਈ ਕਰਕੇ ਹਨੀ ਫਿਰ ਕੈਦੀ ਬਣ ਗਿਆ। ਹਨੀ ਦੇ ਜਾਣ ਤੋਂ ਬਾਅਦ ਜਿਵੇਂ ਘਰ ਦੀ ਰੌਣਕ ਗ਼ਾਇਬ ਹੋ ਗਈ ਹੋਵੇ। ਉਹ ਜੇਲ੍ਹ ਵਿਚ ਵੀ ਕੰਮ ਕਰਦਾ ਰਿਹਾ। ਉਸ ਨੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰਲੇ ਪਾਸੇ ਕਈ ਬੂਟੇ ਲਗਾਏ। ਅਸੀਂ ਬਗ਼ੀਚੀ ਦੇ ਦੁਆਲੇ ਪੂਰੀ ਸੁਰੱਖਿਆ ਕਰ ਦਿੱਤੀ। ਮੈਂ ਸ਼ਹਿਰੋਂ ਜਾ ਕੇ ਪੰਜਾਹ ਮੀਟਰ ਕੰਡਿਆਲੀ ਤਾਰ ਖ਼ਰੀਦ ਲਿਆਇਆ ਸੀ ਕਿਉਂਕਿ ਕਈ ਅਵਾਰਾ ਪਸ਼ੂ ਫਿਰਦੇ ਰਹਿੰਦੇ ਸਨ। ਹਨੀ ਨੂੰ ਇਕ ਸਾਲ ਦੀ ਸਜ਼ਾ ਹੋਈ। ਜਿਸ ਦਿਨ ਉਸ ਦੀ ਸਜ਼ਾ ਦਾ ਆਖ਼ਰੀ ਦਿਨ ਸੀ, ਜ਼ੇਲ੍ਹ ਵਾਰਡਨ ਨੇ ਉਸ ਨੂੰ ਸ਼ੁੱਭ-ਇੱਛਾਵਾਂ ਭੇਟ ਕਰਦੇ ਹੋਏ ਕਿਹਾ, 'ਹਨੀ, ਮੈਂ ਤੈਨੂੰ ਇਕ ਚੰਗਾ ਨਾਗਰਿਕ ਬਣਦਾ ਵੇਖਣਾ ਚਾਹੁੰਦਾ ਹਾਂ। ਜੇਲ੍ਹ ਵਿਚ ਤੇਰਾ ਚਾਲ-ਚਲਣ ਵਿਚ ਠੀਕ ਰਿਹਾ ਹੈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇੱਥੇ ਤੇਰੀ ਇਕ ਵੀ ਸ਼ਿਕਾਇਤ ਨਹੀਂ ਆਈ। ਬੇਟੇ, ਮੇਰੀ ਤਮੰਨਾ ਹੈ ਕਿ ਤੂੰ ਆਪਣੀ ਪਿਛਲੀ ਹਨੇਰਮਈ ਜ਼ਿੰਦਗੀ ਵਿਚੋਂ ਬਾਹਰ ਨਿਕਲੇਂ ਤੇ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਪੰਛੀ ਸਾਡੇ ਮਿੱਤਰ ਪਿਆਰੇ

ਪੰਛੀ ਸਾਡੇ ਮਿੱਤਰ ਪਿਆਰੇ ਲੂਹੇ ਨਾ ਇਹ ਜਾਣ ਵਿਚਾਰੇ ਉੱਚ ਤਾਪਮਾਨ ਲੂਆਂ ਤੇਜ਼ ਪੁੰਨ ਦਾਨ ਦਾ ਰੱਖੀਏ ਹੇਜ਼ ਕੂੰਡੇ, ਕਟੋਰੇ ਪਾਣੀ ਦੇ ਭਰੀਏ ਘਰਾਂ ਦੀਆਂ ਛੱਤਾਂ 'ਤੇ ਧਰੀਏ ਜਿਨ੍ਹਾਂ 'ਚੋਂ ਪੰਛੀ ਪਾਣੀ ਪੀਵਣ ਗਰਮੀ ਮੌਸਮ ਸੌਖਾ ਜੀਵਣ ਕੁਝ ਦਾਣੇ ਛੱਤਾਂ 'ਤੇ ਪਾਈਏ ਮਾਸੂਮ ਕੀਮਤੀ ਜਾਨਾਂ ਬਚਾਈਏ ਪੰਛੀਆਂ ਦਾ ਮਸੀਹਾ ਅਖਵਾਈਏ ਰਾਸ਼ਟਰੀ ਪੰਛੀ ਦਿਵਸ ਮਨਾਈਏ ਪੰਛੀ ਦੁਨੀਆ ਦੀ ਰੌਣਕ ਪੂਰੀ ਦਰੱਖਤ ਜਿਨ੍ਹਾਂ ਲਈ ਹਨ ਜ਼ਰੂਰੀ ਘਰ-ਘਰ ਦਰੱਖਤ ਲਗਾਈਏ ਪੰਛੀਆਂ ਦਾ ਵਸੇਬਾ ਕਰਵਾਈਏ ਚਿੜੀਆਂ ਵਾਂਗ ਗਵਾ ਨਾ ਲਈਏ ਗੱਲ ਸਭ ਨੂੰ ਸਮਝਾ ਕੇ ਕਹੀਏ ਪੰਛੀ ਨੇ ਕੁਦਰਤ ਦਾ ਗਹਿਣਾ ਬੱਚਿਓ ਨਾਲ-ਨਾਲ ਹੈ ਰਹਿਣਾ ਇਨਸਾਨੀਅਤ ਫ਼ਰਜ਼ ਨਿਭਾਇਓ 'ਲੰਗੇਆਣਾ' ਦੀ ਗੱਲ ਕੰਨੀਂ ਪਾਇਓ -ਡਾ. ਸਾਧੂ ਰਾਮ ਲੰਗੇਆਣਾ ਪਿੰਡ ਲੰਗੇਆਣਾ ਕਲਾਂ, ਜ਼ਿਲ੍ਹਾ ਮੋਗਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX