ਤਾਜਾ ਖ਼ਬਰਾਂ


ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . .  25 minutes ago
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . .  35 minutes ago
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  58 minutes ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  59 minutes ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  about 1 hour ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  about 1 hour ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  about 2 hours ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 2 hours ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  about 2 hours ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  about 3 hours ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 2 hours ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  1 minute ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 3 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  about 2 hours ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  about 2 hours ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 4 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  1 minute ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 5 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 5 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 5 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 6 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਮੋਦੀ ਰਾਜ ਦੇ ਅੱਠ ਸਾਲ

ਕਿੱਥੋਂ ਤੁਰੇ, ਕਿੱਥੇ ਪਹੁੰਚੇ?

ਮੈਨੂੰ ਨਹੀਂ ਪਤਾ ਕਿ ਆਉਣ ਵਾਲੀਆਂ ਸਦੀਆਂ ਗਾਂਧੀ ਨੂੰ ਕਿਸ ਤਰ੍ਹਾਂ ਯਾਦ ਕਰਨਗੀਆਂ ਪਰ ਏਨਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੋਦੀ ਨੂੰ ਜ਼ਰੂਰ ਯਾਦ ਕਰਨਗੀਆਂ ਕਿ ਕਿਵੇਂ ਸਾਹ ਲੈਂਦੇ ਹੋਏ ਇਕ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟ ਦਿੱਤਾ ਗਿਆ ਅਤੇ ਇਕ ਸਹਿਣਸ਼ੀਲ ਸਮਾਜ ਨੂੰ ਅਸਹਿਣਸ਼ੀਲ ਸਮਾਜ ਵਿਚ ਬਦਲ ਦਿੱਤਾ ਗਿਆ। ਮੈਨੂੰ ਨਹੀਂ ਪਤਾ ਕਿ ਜਦੋਂ ਸਦੀਆਂ ਇਹ ਮੁਲਾਂਕਣ ਕਰ ਰਹੀਆਂ ਹੋਣਗੀਆਂ ਤਾਂ ਉਸ ਸਮੇਂ ਦੇਸ਼ ਵਿਚ ਲੋਕਤੰਤਰ ਹੋਵੇਗਾ ਜਾਂ ਨਹੀਂ ਪਰ ਏਨਾ ਜ਼ਰੂਰ ਵਿਸ਼ਵਾਸ ਹੈ ਕਿ ਲੋਕਤੰਤਰ ਦੀ ਯਾਦ ਜ਼ਰੂਰ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਲਿਆਵੇਗੀ। 2014 ਵਿਚ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਡਾ. ਮਨਮੋਹਨ ਸਿੰਘ ਦੀ ਥਾਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਸੀ ਤਾਂ ਬਹੁਤ ਸਾਰੇ ਬੁੱਧੀਜੀਵੀਆਂ ਨੂੰ ਇਸ ਗੱਲ ਦੀ ਉਮੀਦ ਸੀ ਕਿ ਦੇਸ਼ ਨੂੰ ਇਕ ਬੇਹੱਦ ਭ੍ਰਿਸ਼ਟ ਸਰਕਾਰ ਤੋਂ ਛੁਟਕਾਰਾ ਮਿਲਿਆ ਹੈ, ਦੇਸ਼ ਹੁਣ ਰਾਸ਼ਟਰ ਨਿਰਮਾਣ ਦੇ ਦੂਜੇ ਦੌਰ ਵਿਚ ਦਾਖ਼ਲ ਹੋਏਗਾ। ਇਹ ਉਹ ਲੋਕ ਸਨ ਜੋ ਹਿੰਦੂਵਾਦੀ ਨਹੀਂ ਸਨ, ਇਹ ਉਹ ਲੋਕ ਸਨ ਜੋ ਆਰ. ਐਸ. ਐਸ. ਦੇ ਪ੍ਰਚਾਰਕ ਨਹੀਂ ਸਨ, ਇਹ ਵੱਡੀਆਂ-ਵੱਡੀਆਂ ...

ਪੂਰਾ ਲੇਖ ਪੜ੍ਹੋ »

ਪ੍ਰਮਾਣੂ ਸ਼ਕਤੀ ਮਨੁੱਖਤਾ ਲਈ ਵਰਦਾਨ ਵੀ ਹੈ

ਹਾਲਾਂਕਿ ਪੁਰਾਣਾਂ ਅਤੇ ਵੇਦਾਂ ਆਦਿ ਧਾਰਮਿਕ ਗ੍ਰੰਥਾਂ ਅਨੁਸਾਰ ਇਸ ਸੰਸਾਰ ਵਿਚ ਕਿਸੇਚੀਜ਼ਦੇ 10 ਜਾਂ ਇਸ ਤੋਂ ਵੀ ਵਧੇਰੇਆਯਾਮ(ਡਾਈਮੈਨਸ਼ਨਜ਼) ਹੁੰਦੇ ਹਨ, ਪਰ ਵਿਗਿਆਨ ਹਰਚੀਜ਼ਦੇ 4ਆਯਾਮਮੰਨਦਾ ਹੈ। ਉਂਜ ਆਮ ਗੱਲਬਾਤ ਤੇ ਸੋਚ ਵਿਚ ਕਿਸੇਚੀਜ਼ਦੇ ਸਿਰਫ਼ ਦੋ ਪਹਿਲੂ ਹੀ ਦੇਖੇ ਜਾਂਦੇ ਹਨ। ਹਰ ਉਹਚੀਜ਼ਜਿਸ ਨੂੰ ਬੁਰਾ ਜਾਂ ਮਾੜਾ ਸਮਝਿਆ ਜਾਂਦਾ ਹੈ, ਉਸ ਦੇ ਕੁਝ ਚੰਗੇ ਗੁਣ ਵੀ ਹੁੰਦੇ ਹਨ। ਇਸੇ ਤਰ੍ਹਾਂ ਪ੍ਰਮਾਣੂਵਿਕਿਰਨ(ਰੇਡੀਏਸ਼ਨ) ਦੇ ਵੀ ਚੰਗੇ ਅਤੇ ਮਾੜੇ ਗੁਣ ਹਨ। ਪ੍ਰਮਾਣੂਲਫ਼ਜ਼ਸੁਣਦਿਆਂ ਹੀ ਮਨੁੱਖੀ ਮਨ ਵਿਚ ਸਭ ਤੋਂ ਪਹਿਲਾ ਖਿਆਲ ਇਕਤਬਾਹਕੁਨਸ਼ਕਤੀ ਦਾ ਹੀਆਉਂਦਾਹੈ ਜਦੋਂ ਕਿ ਇਸ ਦਾ ਦੂਸਰਾ ਪਹਿਲੂ ਜੋ ਮਨੁੱਖਤਾ ਲਈ ਕਲਿਆਣਕਾਰੀ ਹੈ, ਉਹ ਵਿਨਾਸ਼ਕ ਸ਼ਕਤੀ ਤੋਂ ਵੀ ਕਿਤੇ ਵੱਡਾ ਹੈ, ਜੋ ਸਮੇਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਤੇ ਖੋਜ ਨਾਲ ਮਨੁੱਖਤਾ ਲਈ ਵਰਦਾਨਸਾਬਤਹੋ ਸਕਦਾ ਹੈ। ਪ੍ਰਮਾਣੂ ਦੀ ਵਿਨਾਸ਼ਕ ਸ਼ਕਤੀ ਤਾਂ ਪ੍ਰਮਾਣੂ ਬੰਬਾਂ ਦੀ ਹੀ ਯਾਦਦਿਵਾਉਂਦੀਹੈ। ਕਿਉਂਕਿ ਮਨੁੱਖਤਾ ਨੇ ਦੂਸਰੀ ਸੰਸਾਰ ਜੰਗ ਵਿਚ ਇਸ ਦੇ ਪ੍ਰਮਾਣੂ ਬੰਬਾਂ ਦੀ ਭਿਆਨਕਤਾ ਨੂੰ ਦੇਖਿਆ ਹੈ। ਮਨੁੱਖੀ ...

ਪੂਰਾ ਲੇਖ ਪੜ੍ਹੋ »

ਕਿਸਾਨਾਂ ਅਤੇ ਮਜ਼ਦੂਰਾਂ ਦਾ ਹਿਤੈਸ਼ੀ

ਲੈਨਿਨ

ਰੂਸ ਦੇ ਲੋਕਾਂ ਵਿਚ ਲੈਨਿਨ ਪ੍ਰਤੀ ਏਨਾ ਪਿਆਰ, ਸਤਿਕਾਰ, ਮਾਣ ਅਤੇ ਸ਼ਰਧਾ ਹੈ ਕਿ ਉਸ ਦੀ ਤਸਵੀਰ ਹਰ ਸਕੂਲ, ਹਰ ਘਰ, ਹਰ ਕਲੱਬ ਅਤੇ ਹਰ ਕਾਰਖਾਨੇ ਵਿਚ ਸਜੀ ਹੋਈ ਹੈ। ਪੇਸਟਰੀਆਂ ਅਤੇ ਕੇਕਾਂ, ਗਲੀਚਿਆਂ ਅਤੇ ਕੱਪੜਿਆਂ, ਗੁਲਦਸਤਿਆਂ, ਬੁੱਤਾਂ, ਚਿੱਤਰਾਂ ਅਤੇ ਕਲਾਕ੍ਰਿਤੀਆਂ ਵਿਚੋਂ ਲੈਨਿਨ ਦਾ ਹੀ ਚਿਹਰਾ ਝਲਕਦਾ ਹੈ। ਹਰ ਹਫ਼ਤੇ ਉਸ ਦੀ ਸਮਾਧੀ ਉਤੇ ਮੇਲਾ ਲਗਦਾ ਹੈ। ਲੱਖਾਂ ਲੋਕੀਂ ਨੰਗੇ ਪੈਰੀਂ ਉਹਦੇ ਸਰੀਰ ਦੇ ਦਰਸ਼ਨ ਕਰਨ ਆਉਂਦੇ ਹਨ ਜੋ ਮਾਸਕੋ ਦੇ ਰੈੱਡ ਸੁਕੇਅਰ ਵਿਚ ਸ਼ੀਸ਼ੇ ਦਾ ਬਕਸੇ ਵਿਚ ਸਾਂਭਿਆ ਪਿਆ ਹੈ। ਹਜ਼ਾਰਾਂ ਵਿਦਿਆਰਥੀ ਇਸ ਤਰਤੀਬ ਨਾਲ ਖਲੋਂਦੇ ਹਨ ਕਿ ਉਹ ਲੈਨਿਨ ਦੀ ਤਸਵੀਰ ਜਾਪਦੇ ਹਨ। ਏਨਾ ਮਾਣ ਅਤੇ ਮਹਾਨਤਾ ਸ਼ਾਇਦ ਹੀ ਕਿਸੇ ਹੋਰ ਰੂਸੀ ਨੂੰ ਮਿਲੀ ਹੋਵੇ। ਕਿਸਾਨਾਂ, ਮਜ਼ਦੂਰਾਂ ਅਤੇ ਗ਼ਰੀਬਾਂ ਦਾ ਮਸੀਹਾ ਬਣ ਕੇ ਉਸ ਨੇ ਅਜਿਹਾ ਇਨਕਲਾਬ ਲਿਆਂਦਾ ਕਿ ਆਪਣੇ ਦੇਸ਼ ਦਾ ਨਕਸ਼ਾ ਹੀ ਬਦਲ ਦਿੱਤਾ। ਉਸ ਦਾ ਜਨਮ 22 ਅਪ੍ਰੈਲ, 1870 ਨੂੰ ਵਾਲਗਾ ਦਰਿਆ ਦੇ ਕੰਢੇ ਸਿਮਬਰਕਸ ਸ਼ਹਿਰ ਵਿਚ ਹੋਇਆ। ਉਸ ਦਾ ਅਸਲੀ ਨਾਂਅ ਵਲਾਦੀਮੀਰ ਅਲਿਆਨਾ ਸੀ। ਉਸ ਸਮੇਂ ਰੂਸ ਵਿਚ ਜ਼ਾਲਮ ਜ਼ਾਰ ਦਾ ਰਾਜ ਸੀ। ਦੇਸ਼ ਦੀ ...

ਪੂਰਾ ਲੇਖ ਪੜ੍ਹੋ »

'ਗੁਜ਼ਰਾ ਹੂਆ ਜ਼ਮਾਨਾ ਆਤਾ ਨਹੀਂ ਦੁਬਾਰਾ ਹਾਫ਼ਿਜ਼ ਖ਼ੁਦਾ ਤੁਮਹਾਰਾ'

ਬਿਨਾਂ ਸ਼ੱਕ ਲਤਾ ਮੰਗੇਸ਼ਕਰ ਦਾ ਰੁਤਬਾ ਭਾਰਤੀ ਭਾਸ਼ਾਵਾਂ ਦੀਆਂ ਮਹਿਲਾ ਗਾਇਕਾਵਾਂ ਵਿਚੋਂ ਸਰਬੋਤਮ ਰਿਹਾ ਹੈ। ਅੱਜ ਉਹ ਸਾਡੇ ਵਿਚ ਮੌਜੂਦ ਨਹੀਂ ਪਰ ਆਪਣੇ-ਆਪ ਵਿਚ ਕੋਈ ਵੀ ਸ਼ਖ਼ਸ ਐਨਾ ਨਿਪੁੰਨ ਨਹੀਂ ਹੋ ਸਕਦਾ ਜਿੰਨੀ ਦੇਰ ਤਾਈਂ ਉਸਤਾਦਾਂ ਨੇ ਉਸ ਨੂੰ ਚੰਡਿਆ ਨਾ ਹੋਵੇ। ਲਤਾ ਮੰਗੇਸ਼ਕਰ ਦੀ ਮਹਾਨਤਾ ਵਿਚ ਘੱਟ ਤੋਂ ਘੱਟ ਇਕ ਦਰਜਨ ਪੰਜਾਬੀ ਪਿਛੋਕੜ ਵਾਲੇ ਸੰਗੀਤ ਨਿਰਦੇਸ਼ਕਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਇਨ੍ਹਾਂ ਵਿਚੋਂ ਕੁਝ ਨਾਂਅ ਹਨ ਪੰਡਿਤ ਹੁਸਨ ਲਾਲ ਭਗਤ ਰਾਮ, ਵਿਨੋਦ, ਹੰਸ ਰਾਜ ਬਹਿਲ, ਰੌਸ਼ਨ, ਸ਼ਾਮ ਸੁੰਦਰ, ਸਰਦੂਲ ਸਿੰਘ ਕਵਾਤੜਾ, ਮਦਨ ਮੋਹਨ, ਜੈ ਦੇਵ ਅਤੇ ਐਸ. ਮਹਿੰਦਰ ਜੀ। ਲਤਾ ਮੰਗੇਸ਼ਕਰ ਉੱਪਰ ਸਭ ਤੋਂ ਵਧ ਮਿਹਨਤ ਹੁਸਨ ਲਾਲ ਭਗਤ ਰਾਮ ਨੇ ਕੀਤੀ, ਪਰ ਲਾਭ ਮਦਨ ਮੋਹਨ ਨੂੰ ਹੋਇਆ। ਫ਼ਿਲਮ ਬਾਗ਼ੀ (1953) ਦਾ ਇਕ ਗੀਤ 'ਦਰਦ ਕੀ ਐ ਰਾਤ ਗੁਜ਼ਰ ਜਾਹ, ਐ ਦਿਲ ਬੇਤਾਬ ਠਹਿਰ ਜਾਹ' ਪੰਜਾਬੀ ਸੰਗੀਤ ਅਤੇ ਅਰਬੀ ਸੰਗੀਤ ਦਾ ਲਾਜਵਾਬ ਮਿਸ਼ਰਤ ਗੀਤ ਹੈ। ਸੰਗੀਤਕ ਮਿਆਰ ਪੱਖੋਂ ਇਹ ਅਤਿ ਖ਼ੂਬਸੂਰਤ ਸ਼ਾਹਕਾਰ ਹੈ। ਫ਼ਿਲਮ 'ਸਮੁੰਦਰ' ਬਹੁਤੀ ਕਾਮਯਾਬ ਨਹੀਂ ਹੋਈ, ਨਹੀਂ ਤਾਂ ਉਸ ਦਾ ਇਕ ਗੀਤ 'ਆਜਾ ਕਹੀਂ ਸੇ ...

ਪੂਰਾ ਲੇਖ ਪੜ੍ਹੋ »

ਪੰਛੀਆਂ ਦੀ ਦੁਨੀਆ

ਕਲਸਾ

ਸੰਘਣੇ ਜੰਗਲਾਂ 'ਚ ਰਹਿਣ ਵਾਲਾ ਇਕ ਵਿਲੱਖਣ ਰੂਪ ਵਾਲਾ ਇਹ ਪੰਛੀ ਹੈ ਕੁਲਸਾ (kha&eej pheasant)। ਇਹ ਤਿੱਤਰ ਪਰਿਵਾਰ ਦਾ ਪੰਛੀ ਹੈ। ਇਹ ਪੰਛੀ ਹਿਮਾਲਿਆ ਦੇ ਤਲਹੱਟੀ ਇਲਾਕਿਆਂ ਦੇ ਜੰਗਲਾਂ 'ਚ ਰਹਿੰਦਾ ਹੈ ਤੇ ਬਹੁਤ ਹੀ ਘੱਟ ਬਾਹਰ ਆਉਂਦਾ ਹੈ। ਪਾਕਿਸਤਾਨ ਤੋਂ ਲੈ ਕੇ ਮਿਆਂਮਾਰ ਤੱਕ ਇਹ ਹਿਮਾਲੀਆ ਦੇ ਹੇਠਲੇ ਇਲਾਕੇ 'ਚ ਰਹਿੰਦਾ ਹੈ। ਇਸ ਨੂੰ ਕੁਦਰਤ ਨੇ ਬਹੁਤ ਸੋਹਣਾ ਤੇ ਵਿਲੱਖਣ ਰੂਪ ਦਿੱਤਾ ਹੈ। ਇਸ ਦੀ ਖ਼ੂਬਸੂਰਤੀ ਕਰਕੇ ਸਾਡੇ ਨਾਲ ਲਗਦੇ ਜੰਮੂ ਅਤੇ ਕਸ਼ਮੀਰ ਦਾ ਇਹ ਰਾਜ ਪੰਛੀ ਹੈ। ਵੱਡੇ ਆਕਾਰ ਦੇ ਇਸ ਤਿੱਤਰ ਦਾ ਸੰਘਣੀਆਂ ਅਤੇ ਨੀਵੀਆਂ ਝਾੜੀਆਂ ਪਸੰਦੀਦਾ ਨਿਵਾਸ ਹੈ। ਇਹ ਇਕ ਬਹੁਤ ਹੀ ਸ਼ਰਮੀਲਾ ਪੰਛੀ ਹੈ। ਇਨਸਾਨੀ ਬਸਤੀਆਂ ਤੋਂ ਦੂਰ ਹੀ ਰਹਿਣਾ ਪਸੰਦ ਕਰਦਾ ਹੈ ਅਤੇ ਮਨੁੱਖ ਦੀ ਮੌਜੂਦਗੀ ਨੂੰ ਮਹਿਸੂਸ ਕਰਕੇ ਹੀ ਭੱਜ ਜਾਂਦਾ ਹੈ। ਉਸ ਦਾ ਇਕ ਬਹੁਤ ਵੱਡਾ ਕਾਰਨ ਹੈ ਸ਼ਿਕਾਰ। ਇਸ ਪੰਛੀ ਦਾ ਬਹੁਤ ਜ਼ਿਆਦਾ ਸ਼ਿਕਾਰ ਹੋਇਆ ਹੈ, ਇਸੇ ਲਈ ਇਹ ਇਨਸਾਨ ਤੋਂ ਬਹੁਤ ਡਰਦਾ ਹੈ। ਨਰ ਪੰਛੀ ਦਾ ਰੰਗ ਲਿਸ਼ਕਵਾਂ ਹੁੰਦਾ ਹੈ, ਇਸ ਦੇ ਮੂੰਹ ਦੇ ਆਲੇ-ਦੁਆਲੇ ਲਾਲ ਰੰਗ ਤੇ ਜ਼ਿਆਦਾਤਰ ਸਰੀਰ ਕਾਲਾ ਸਲੇਟੀ ਤੇ ...

ਪੂਰਾ ਲੇਖ ਪੜ੍ਹੋ »

ਹਰਜੀਤ ਸਿੰਘ ਸੰਧੂ : ਪੀ.ਟੀ. ਮਾਸਟਰ ਤੋਂ 'ਮੋਜ਼ੇਕ ਕਲਾਕਾਰ' ਤੱਕ ਦਾ ਸਫ਼ਰ

ਜ਼ਿੰਦਗੀ ਵਿਚ ਉਮਰ ਦੇ ਵੱਖਰੇ-ਵੱਖਰੇ ਖ਼ੂਬਸੂਰਤ ਪੜਾਅ ਕਿਸੇ ਵਿਰਲੇ ਮਨੁੱਖ ਦੇ ਹਿੱਸੇ ਹੀ ਆਉਂਦੇ ਹਨ। ਮਾ. ਹਰਜੀਤ ਸਿੰਘ ਉਨ੍ਹਾਂ ਖ਼ੁਸ਼ਕਿਸਮਤ ਲੋਕਾਂ ਵਿਚੋਂ ਹੈ। ਉਹ ਜੰਮਿਆ ਯੂ.ਪੀ. ਵਿਚ, ਜਵਾਨੀ ਪੰਜਾਬ ਵਿਚ ਮਾਣੀ ਤੇ ਨੌਕਰੀ ਤੋਂ ਸੇਵਾਮੁਕਤ ਹੋਕੇ ਆਪਣਾ ਬੁਢਾਪਾ ਅਮਰੀਕਾ ਵਰਗੇ ਮੁਲਕ ਵਿਚ ਸੁਰੱਖਿਅਤ ਕਰ ਲਿਆ। ਰੇਲਵੇ ਦੇ ਇਕ ਵੱਡੇ ਅਫ਼ਸਰ ਸ. ਮੇਲਾ ਸਿੰਘ ਅਤੇ ਗੁਰਦਿਆਲ ਕੌਰ ਦੇ ਘਰ ਯੂ.ਪੀ. ਵਿਚ ਹਰਜੀਤ ਸਿੰਘ 7 ਜਨਵਰੀ, 1949 ਨੂੰ ਪੈਦਾ ਹੋਇਆ। ਪੰਜਾਬ 'ਚ ਹੀ ਪੀ.ਟੀ. ਮਾਸਟਰ ਦੀ ਸਰਕਾਰੀ ਨੌਕਰੀ ਕਰਦਿਆਂ ਕਲਾਕਾਰੀ ਦਾ ਸ਼ੌਕ ਜਾਗ ਪਿਆ। ਕਲੇਅ ਮਾਡਲਿੰਗ ਅਤੇ ਬੁੱਤ-ਤਰਾਸ਼ੀ 'ਤੇ ਸਿਰਫ਼ ਹੱਥ ਹੀ ਨਹੀਂ ਅਜ਼ਮਾਇਆ, ਆਪਣੀ ਕਲਾ ਦੇ ਝੰਡੇ ਵੀ ਗੱਡੇ। ਜ਼ਿਲ੍ਹਾ ਪੱਧਰ ਤੋਂ ਲੈ ਕੇ ਕੌਮੀ ਪੱਧਰ ਦੇ ਇਨਾਮ-ਸਨਮਾਨ ਵੀ ਮਿਲੇ। ਆਪਣੀ ਕਲਾ ਦੇ ਜਨੂੰਨ ਵਾਲੇ ਸ਼ੌਕ ਨੂੰ ਪਾਲਦਿਆਂ, ਆਪਣੀ ਨੌਕਰੀ ਦੇ ਪੇਸ਼ੇ ਨਾਲ ਪੂਰੀ ਇਮਾਨਦਾਰੀ ਨਿਭਾਈ। ਹਰਜੀਤ ਜਿਹੜੇ ਵੀ ਸਕੂਲ ਵਿਚ ਬਦਲੀ ਹੋ ਕੇ ਗਿਆ, ਉਸੇ ਸਕੂਲ ਦੇ ਵਿਦਿਆਰਥੀਆਂ ਵਿਚੋਂ ਖਿਡਾਰੀ ਲੱਭੇ। ਉਨ੍ਹਾਂ ਦੀ ਟੀਮ ਤਿਆਰ ਕੀਤੀ, ਸਿਖਲਾਈ ਦਿੱਤੀ ਤੇ ਸਕੂਲ ਦੀ ...

ਪੂਰਾ ਲੇਖ ਪੜ੍ਹੋ »

ਬੁਝੇ ਦੀਪ ਜਗਾਉਣ ਵਾਲੇ ਜਗਦੇ ਦੀਵੇ ਬਣੀਏ

ਅੱਜਕਲ੍ਹ ਲੋਕਾਂ ਦੀਆਂ ਹਰ ਮਸਲੇ ਅਤੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਪੱਕੀਆਂ ਧਾਰਨਾਵਾਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਹਰ ਵਿਅਕਤੀ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਬਦਲ ਜਾਂਦਾ ਹੈ ਭਾਵ ਪਰਿਵਰਤਨ ਕੁਦਰਤ ਦਾ ਨਿਯਮ ਹੈ। ਕਿਸੇ ਵਿਅਕਤੀ ਨੂੰ ਪੱਕੇ ਚੌਖਟੇ 'ਚ ਫਿੱਟ ਕਰ ਦੇਣਾ ਸਰਾਸਰ ਗ਼ਲਤ ਹੈ। ਬੰਦਾ ਖ਼ੁਦ ਬਾਰੇ ਨਹੀਂ ਸੋਚਦਾ ਸਗੋਂ ਦੂਜਿਆਂ ਬਾਰੇ ਬਿਨਾਂ ਪੜਚੋਲ ਕੀਤੇ ਆਪਣੇ ਨਿਰਣੇ ਜਾਰੀ ਕਰਦਾ ਰਹਿੰਦਾ ਹੈ। ਲੋਕ ਦੂਜਿਆਂ ਦੇ ਨੁਕਸ ਏਦਾਂ ਲੱਭਦੇ ਹਨ ਕਿ ਉਨ੍ਹਾਂ ਨੂੰ ਇਸ ਲਈ ਬਹੁਤ ਵੱਡਾ ਇਨਾਮ ਮਿਲਣਾ ਹੋਵੇ। ਅਗਾਂਹ ਵਧਦੇ ਉੱਦਮੀਆਂ ਦੀ ਹਰ ਵਕਤ ਨਿੰਦਾ ਕਰਨ ਵਾਲੇ ਲੋਕ ਜਿੱਥੇ ਆਲੇ-ਦੁਆਲੇ ਦੇ ਲੋਕਾਂ ਨੂੰ ਨਿਰਉਤਸ਼ਾਹਿਤ ਕਰਦੇ ਰਹਿੰਦੇ ਹਨ ਉੱਥੇ ਇਸ ਮਾੜੀ ਆਦਤ ਦੇ ਬੁਰੇ ਨਤੀਜੇ ਖ਼ੁਦ ਵੀ ਭੁਗਤਦੇ ਹਨ। ਨਿੰਦਕ ਆਪਣੇ ਬਹੁਤ ਕੀਮਤੀ ਰਿਸ਼ਤੇ ਗੁਆ ਲੈਂਦੇ ਹਨ। ਆਪਣੇ ਸਰੀਰ ਲਈ ਲਾਭਕਾਰੀ ਹਾਰਮੋਨਜ਼ ਤੇ ਰਸ ਖ਼ਤਮ ਕਰ ਲੈਂਦੇ ਹਨ। ਤਣਾਅ 'ਚ ਚਲੇ ਜਾਂਦੇ ਹਨ। ਘੱਟ ਗਿਆਨ ਤੇ ਅੰਦਰੋਂ ਖੋਖਲੇ ਬੰਦੇ ਦੂਜਿਆਂ ਦੀ ਬੇਲੋੜੀ ਦਰਜਾਬੰਦੀ ਕਰਦੇ ਰਹਿੰਦੇ ਹਨ। ਬੋਲਦੇ ਵੱਧ ਤੇ ਸੁਣਦੇ ਘੱਟ ਹਨ। ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX